Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸੰਯੁਕਤ ਰਾਸ਼ਟਰ ਮਿਸ਼ਨ ਵਿੱਚ ਭਾਰਤੀ ਸੈਨਾ ਦੁਆਰਾ ਮਹਿਲਾ ਸ਼ਾਂਤੀ ਸੈਨਿਕਾਂ ਦੀ ਆਪਣੀ ਸਭ ਤੋਂ ਬੜੀ ਟੁਕੜੀ ਨੂੰ ਅਬੇਈ, ਯੂਐੱਨਆਈਐੱਸਐੱਫਏ ਵਿੱਚ ਤੈਨਾਤ ਕੀਤੇ ਜਾਣ ਦੀ ਸ਼ਲਾਘਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੰਯੁਕਤ ਰਾਸ਼ਟਰ ਮਿਸ਼ਨ ਵਿੱਚ ਭਾਰਤੀ ਸੈਨਾ ਦੁਆਰਾ ਮਹਿਲਾ ਸ਼ਾਂਤੀ ਸੈਨਿਕਾਂ ਦੀ ਆਪਣੀ ਸਭ ਤੋਂ ਬੜੀ ਟੁਕੜੀ ਨੂੰ ਅਬੇਈਯੂਐੱਨਆਈਐੱਸਐੱਫਏ (Abyei, UNISFA) ਵਿੱਚ ਤੈਨਾਤ ਕੀਤੇ ਜਾਣ ਤੇ ਮਾਣ ਵਿਅਕਤ ਕੀਤਾ ਹੈ। ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨਾਂ ਵਿੱਚ ਭਾਰਤ ਦੀ ਸਰਗਰਮ ਭਾਗੀਦਾਰੀ ਦੀ ਪਰੰਪਰਾ ਰਹੀ ਹੈ।

 

ਏਡੀਜੀ ਪੀਆਈ  ਭਾਰਤੀ ਸੈਨਾ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 

“ਇਹ ਦੇਖ ਕੇ ਮਾਣ ਹੋਇਆ।

 

ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨਾਂ ਵਿੱਚ ਭਾਰਤ ਦੀ ਸਰਗਰਮ ਭਾਗੀਦਾਰੀ ਦੀ ਪਰੰਪਰਾ ਰਹੀ ਹੈ। ਸਾਡੀ ਨਾਰੀ ਸ਼ਕਤੀ ਦੀ ਭਾਗੀਦਾਰੀ ਹੋਰ ਵੀ ਸੁਖਦ ਹੈ।”

 

 

*******

 

ਡੀਐੱਸ/ਐੱਸਟੀ