ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 30 ਦਸੰਬਰ, 2022 ਨੂੰ ਪੱਛਮ ਬੰਗਾਲ ਦਾ ਦੌਰਾ ਕਰਨਗੇ। ਸਵੇਰੇ 11 ਵੱਜ ਕੇ 15 ਮਿੰਟ ‘ਤੇ ਪ੍ਰਧਾਨ ਮੰਤਰੀ ਹਾਵੜਾ ਰੇਲਵੇ ਸਟੇਸ਼ਨ ‘ਤੇ ਪਹੁੰਚਣਗੇ, ਜਿੱਥੇ ਉਹ ਹਾਵੜਾ ਤੋਂ ਨਿਊ ਜਲਪਾਈਗੁੜੀ ਨੂੰ ਜੋੜਨ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਉਹ ਕੋਲਕਾਤਾ ਮੈਟਰੋ ਦੀ ਪਰਪਲ ਲਾਈਨ ਦੇ ਜੋਕਾ-ਤਾਰਾਤਲਾ ਹਿੱਸੇ ਦਾ ਉਦਘਾਟਨ ਵੀ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ ਅਤੇ ਵਿਭਿੰਨ ਰੇਲਵੇ ਪ੍ਰੋਜੈਕਟਾਂ ਨੂੰ ਦੇਸ਼ ਨੂੰ ਸਮਰਪਿਤ ਕਰਨਗੇ। ਦੁਪਹਿਰ 12 ਵਜੇ, ਪ੍ਰਧਾਨ ਮੰਤਰੀ ਆਈਐੱਨਐੱਸ ਨੇਤਾਜੀ ਸੁਭਾਸ ਪਹੁੰਚਣਗੇ, ਨੇਤਾਜੀ ਸੁਭਾਸ ਦੀ ਪ੍ਰਤਿਮਾ ‘ਤੇ ਸ਼ਰਧਾ ਦੇ ਫੁੱਲ ਭੇਟ ਕਰਨਗੇ ਅਤੇ ਡਾ. ਸਿਆਮਾ ਪ੍ਰਸਾਦ ਮੁਖਰਜੀ – ਨੈਸ਼ਨਲ ਇੰਸਟੀਟਿਊਟ ਆਵ੍ ਵਾਟਰ ਐਂਡ ਸੈਨੀਟੇਸ਼ਨ (ਡੀਐੱਸਪੀਐੱਮ – ਐੱਨਆਈਡਬਲਿਊਏਐੱਸ) ਦਾ ਉਦਘਾਟਨ ਕਰਨਗੇ। ਉਹ ਸਵੱਛ ਗੰਗਾ ਲਈ ਰਾਸ਼ਟਰੀ ਮਿਸ਼ਨ ਦੇ ਤਹਿਤ ਪੱਛਮ ਬੰਗਾਲ ਲਈ ਕਈ ਸੀਵਰੇਜ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ ਅਤੇ ਦੇਸ਼ ਨੂੰ ਸਮਰਪਿਤ ਕਰਨਗੇ। ਦੁਪਹਿਰ ਕਰੀਬ 12 ਵੱਜ ਕੇ 25 ਮਿੰਟ ‘ਤੇ ਪ੍ਰਧਾਨ ਮੰਤਰੀ ਨੈਸ਼ਨਲ ਗੰਗਾ ਕੌਂਸਲ ਦੀ ਦੂਸਰੀ ਬੈਠਕ ਦੀ ਪ੍ਰਧਾਨਗੀ ਕਰਨਗੇ।
ਆਈਐੱਨਐੱਸ ਨੇਤਾਜੀ ਸੁਭਾਸ ਵਿਖੇ ਪ੍ਰਧਾਨ ਮੰਤਰੀ
ਦੇਸ਼ ਵਿੱਚ ਸਹਿਕਾਰੀ ਸੰਘਵਾਦ ਨੂੰ ਹੁਲਾਰਾ ਦੇਣ ਲਈ ਇੱਕ ਹੋਰ ਕਦਮ ਵਿੱਚ, ਪ੍ਰਧਾਨ ਮੰਤਰੀ ਕੋਲਕਾਤਾ ਵਿੱਚ 30 ਦਸੰਬਰ 2022 ਨੂੰ ਨੈਸ਼ਨਲ ਗੰਗਾ ਕੌਂਸਲ (ਐੱਨਜੀਸੀ) ਦੀ ਦੂਸਰੀ ਬੈਠਕ ਦੀ ਪ੍ਰਧਾਨਗੀ ਕਰਨਗੇ। ਬੈਠਕ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ, ਹੋਰ ਕੇਂਦਰੀ ਮੰਤਰੀ ਜੋ ਕੌਂਸਲ ਦੇ ਮੈਂਬਰ ਹਨ ਅਤੇ ਉੱਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਅਤੇ ਪੱਛਮ ਬੰਗਾਲ ਦੇ ਮੁੱਖ ਮੰਤਰੀ ਸ਼ਾਮਲ ਹੋਣਗੇ। ਗੰਗਾ ਨਦੀ ਅਤੇ ਇਸ ਦੀਆਂ ਸਹਾਇਕ ਨਦੀਆਂ ਦੇ ਪ੍ਰਦੂਸ਼ਣ ਰੋਕਥਾਮ ਅਤੇ ਪੁਨਰ-ਸੁਰਜੀਤੀ ਦੀ ਨਿਗਰਾਨੀ ਲਈ ਨੈਸ਼ਨਲ ਗੰਗਾ ਕੌਂਸਲ ਨੂੰ ਸਮੁੱਚੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਪ੍ਰਧਾਨ ਮੰਤਰੀ 990 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਨੈਸ਼ਨਲ ਮਿਸ਼ਨ ਫੌਰ ਕਲੀਨ ਗੰਗਾ (ਐੱਨਐੱਮਸੀਜੀ) ਦੇ ਤਹਿਤ ਵਿਕਸਿਤ ਕੀਤੇ ਗਏ 7 ਸੀਵਰੇਜ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ (20 ਸੀਵਰੇਜ ਟ੍ਰੀਟਮੈਂਟ ਪਲਾਂਟਾਂ ਅਤੇ 612 ਕਿਲੋਮੀਟਰ ਨੈੱਟਵਰਕ) ਦਾ ਉਦਘਾਟਨ ਕਰਨਗੇ। ਇਨ੍ਹਾਂ ਪ੍ਰੋਜੈਕਟਾਂ ਨਾਲ ਨਬਦ੍ਵੀਪ, ਕਚਰਾਪਰਾ, ਹਲੀਸ਼ਰ, ਬੱਜ-ਬੱਜ, ਬੈਰਕਪੁਰ, ਚੰਦਨ ਨਗਰ, ਬਾਂਸਬੇਰੀਆ, ਉੱਤਰਪਾੜਾ ਕੋਟਰੰਗ, ਬੈਦਿਆਬਤੀ, ਭਦਰੇਸ਼ਵਰ, ਨੇਹਾਟੀ, ਗਰੂਲੀਆ, ਟੀਟਾਗੜ੍ਹ ਅਤੇ ਪਾਣੀਹਾਟੀ ਦੀਆਂ ਨਗਰ ਪਾਲਿਕਾਵਾਂ ਨੂੰ ਲਾਭ ਹੋਵੇਗਾ। ਇਹ ਪ੍ਰੋਜੈਕਟ ਪੱਛਮ ਬੰਗਾਲ ਰਾਜ ਵਿੱਚ 200 ਐੱਮਐੱਲਡੀ ਤੋਂ ਵੱਧ ਦੀ ਸੀਵਰੇਜ ਟ੍ਰੀਟਮੈਂਟ ਸਮਰੱਥਾ ਨੂੰ ਵਧਾਉਣਗੇ।
ਪ੍ਰਧਾਨ ਮੰਤਰੀ 1585 ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ਨਾਲ ਨੈਸ਼ਨਲ ਮਿਸ਼ਨ ਫੌਰ ਕਲੀਨ ਗੰਗਾ (ਐੱਨਐੱਮਸੀਜੀ) ਦੇ ਤਹਿਤ ਵਿਕਸਿਤ ਕੀਤੇ ਜਾਣ ਵਾਲੇ 5 ਸੀਵਰੇਜ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ (8 ਸੀਵਰੇਜ ਟ੍ਰੀਟਮੈਂਟ ਪਲਾਂਟਾਂ ਅਤੇ 80 ਕਿਲੋਮੀਟਰ ਨੈੱਟਵਰਕ) ਦਾ ਨੀਂਹ ਪੱਥਰ ਵੀ ਰੱਖਣਗੇ। ਇਹ ਪ੍ਰੋਜੈਕਟ ਪੱਛਮ ਬੰਗਾਲ ਵਿੱਚ 190 ਐੱਮਐੱਲਡੀ ਨਵੀਂ ਐੱਸਟੀਪੀ ਸਮਰੱਥਾ ਨੂੰ ਵਧਾਉਣਗੇ। ਇਹ ਪ੍ਰੋਜੈਕਟ ਉੱਤਰੀ ਬੈਰਕਪੁਰ, ਹੁਗਲੀ-ਚਿਨਸੁਰਾ, ਕੋਲਕਾਤਾ ਕੇਐੱਮਸੀ ਖੇਤਰ- ਗਾਰਡਨ ਰੀਚ ਅਤੇ ਆਦਿ ਗੰਗਾ (ਟੋਲੀ ਨਾਲਾ) ਅਤੇ ਮਹੇਸਤਲਾ ਸ਼ਹਿਰ ਦੇ ਖੇਤਰਾਂ ਨੂੰ ਲਾਭ ਪਹੁੰਚਾਉਣਗੇ।
ਪ੍ਰਧਾਨ ਮੰਤਰੀ ਡਾ. ਸਿਆਮਾ ਪ੍ਰਸਾਦ ਮੁਖਰਜੀ – ਨੈਸ਼ਨਲ ਇੰਸਟੀਟਿਊਟ ਆਵ੍ ਵਾਟਰ ਐਂਡ ਸੈਨੀਟੇਸ਼ਨ (ਡੀਐੱਸਪੀਐੱਮ – ਨਿਵਾਸ) ਦਾ ਉਦਘਾਟਨ ਕਰਨਗੇ, ਜੋ ਕਿ ਜੋਕਾ, ਡਾਇਮੰਡ ਹਾਰਬਰ ਰੋਡ, ਕੋਲਕਾਤਾ ਵਿਖੇ ਲਗਭਗ 100 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ। ਇਹ ਸੰਸਥਾ ਕੇਂਦਰ, ਰਾਜ ਅਤੇ ਸਥਾਨਕ ਸਰਕਾਰਾਂ ਲਈ ਸੂਚਨਾ ਅਤੇ ਗਿਆਨ ਦੇ ਕੇਂਦਰ ਵਜੋਂ ਕੰਮ ਕਰਦੇ ਹੋਏ ਦੇਸ਼ ਵਿੱਚ ਪਾਣੀ, ਸਵੱਛਤਾ ਅਤੇ ਸਫਾਈ (ਵਾਸ਼) ਬਾਰੇ ਦੇਸ਼ ਵਿੱਚ ਇੱਕ ਸਿਖਰਲੀ ਸੰਸਥਾ ਵਜੋਂ ਕੰਮ ਕਰੇਗੀ।
ਹਾਵੜਾ ਰੇਲਵੇ ਸਟੇਸ਼ਨ ‘ਤੇ ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਹਾਵੜਾ ਰੇਲਵੇ ਸਟੇਸ਼ਨ ‘ਤੇ ਹਾਵੜਾ ਤੋਂ ਨਿਊ ਜਲਪਾਈਗੁੜੀ ਨੂੰ ਜੋੜਨ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਉਣਗੇ। ਅਤਿ-ਆਧੁਨਿਕ ਸੈਮੀ-ਹਾਈ ਸਪੀਡ ਟ੍ਰੇਨ ਅਤਿ-ਆਧੁਨਿਕ ਯਾਤਰੀ ਸੁਵਿਧਾਵਾਂ ਨਾਲ ਲੈਸ ਹੈ। ਇਹ ਟ੍ਰੇਨ ਮਾਲਦਾ ਟਾਊਨ, ਬਰਸੋਈ ਅਤੇ ਕਿਸ਼ਨਗੰਜ ਸਟੇਸ਼ਨਾਂ ‘ਤੇ ਦੋਵੇਂ ਦਿਸ਼ਾਵਾਂ ‘ਤੇ ਰੁਕੇਗੀ।
ਪ੍ਰਧਾਨ ਮੰਤਰੀ ਜੋਕਾ-ਏਸਪਲੇਨੇਡ ਮੈਟਰੋ ਪ੍ਰੋਜੈਕਟ (ਪਰਪਲ ਲਾਈਨ) ਦੇ ਜੋਕਾ-ਤਾਰਾਤਲਾ ਸਟ੍ਰੈਚ ਦਾ ਉਦਘਾਟਨ ਕਰਨਗੇ। ਜੋਕਾ, ਠਾਕੁਰਪੁਕੁਰ, ਸਾਖਰ ਬਜ਼ਾਰ, ਬੇਹਾਲਾ ਚੌਰਸਤਾ, ਬੇਹਾਲਾ ਬਜ਼ਾਰ ਅਤੇ ਤਾਰਾਤਲਾ ਨਾਮ ਦੇ 6 ਸਟੇਸ਼ਨਾਂ ਵਾਲੇ 6.5-ਕਿਲੋਮੀਟਰ ਸਟ੍ਰੈਚ ਦਾ ਨਿਰਮਾਣ 2475 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਕੀਤਾ ਗਿਆ ਹੈ। ਕੋਲਕਾਤਾ ਸ਼ਹਿਰ ਦੇ ਦੱਖਣੀ ਹਿੱਸਿਆਂ ਜਿਵੇਂ ਸਰਸੁਨਾ, ਡਾਕਘਰ, ਮੁਚੀਪਾੜਾ ਅਤੇ ਦੱਖਣੀ 24 ਪਰਗਨਾ ਦੇ ਯਾਤਰੀਆਂ ਨੂੰ ਇਸ ਪ੍ਰੋਜੈਕਟ ਦੇ ਉਦਘਾਟਨ ਨਾਲ ਬਹੁਤ ਫਾਇਦਾ ਹੋਵੇਗਾ।
ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਚਾਰ ਰੇਲਵੇ ਪ੍ਰੋਜੈਕਟ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਨ੍ਹਾਂ ਵਿੱਚ 405 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਬੋਇੰਚੀ – ਸ਼ਕਤੀਗੜ੍ਹ ਤੀਸਰੀ ਲਾਈਨ; 565 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਡਾਨਕੁਨੀ – ਚੰਦਨਪੁਰ 4ਥੀ ਲਾਈਨ ਪ੍ਰੋਜੈਕਟ; 254 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਨਿਮਿਤਤਾ – ਨਿਊ ਫਰੱਕਾ ਡਬਲ ਲਾਈਨ; ਅਤੇ 1080 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਕੀਤੀ ਗਈ ਅੰਬਰੀ ਫਲਕਾਟਾ – ਨਿਊ ਮਾਇਨਾਗੁੜੀ – ਗੁਮਾਨੀਹਾਟ ਡਬਲਿੰਗ ਪ੍ਰੋਜੈਕਟ, ਸ਼ਾਮਲ ਹਨ। ਪ੍ਰਧਾਨ ਮੰਤਰੀ 335 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਕੀਤੇ ਜਾਣ ਵਾਲੇ ਨਿਊ ਜਲਪਾਈਗੁੜੀ ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਦਾ ਨੀਂਹ ਪੱਥਰ ਵੀ ਰੱਖਣਗੇ।
********
ਡੀਐੱਸ/ਐੱਸਟੀ
It is always special to be among the people of West Bengal. Tomorrow, 30th December is an important day for the growth trajectory of the state. Development works over Rs. 7800 crore would either be inaugurated or their foundation stones would be laid. https://t.co/pKISRE6hUc
— Narendra Modi (@narendramodi) December 29, 2022
A key focus of the programmes in West Bengal is connectivity. The Howrah-New Jalpaiguri Vande Bharat Express would be flagged off. The foundation stone for the re-development of New Jalpaiguri Railway Station will also be laid. pic.twitter.com/JeHrT0EZQ9
— Narendra Modi (@narendramodi) December 29, 2022
Great news for the people of Kolkata and for furthering 'Ease of Living' in this vibrant city. The Joka-Taratala stretch Kolkata Metro's Purple Line would be inaugurated. pic.twitter.com/JQbsQdOKYm
— Narendra Modi (@narendramodi) December 29, 2022
In Kolkata, I will chair the 2nd meet of the National Ganga Council. In line with our commitment to Swachhata, many sewerage infra projects would also be dedicated to the nation. Dr. Syama Prasad Mookerjee – National Institute of Water and Sanitation would also be inaugurated.
— Narendra Modi (@narendramodi) December 29, 2022