ਵਾਹਿਗੁਰੂ ਕਾ ਖ਼ਾਲਸਾ, ਵਾਹਿਗੁਰੂ ਕੀ ਫ਼ਤਿਹ!
ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀਗਣ, ਰਾਜਾਂ ਦੇ ਮੁੱਖ ਮੰਤਰੀਗਣ, ਵਿਭਿੰਨ ਸਨਮਾਨਿਤ ਸੰਸਥਾਵਾਂ ਦੇ ਚੇਅਰਮੈਨ ਅਤੇ ਪ੍ਰੈਜ਼ੀਡੈਂਟ, ਡਿਪਲੋਮੈਟਸ, ਦੇਸ਼ ਭਰ ਤੋਂ ਜੁੜੇ ਵਿਸ਼ੇਸ਼ ਤੌਰ ‘ਤੇ ਇਸ ਪ੍ਰੋਗਰਾਮ ਦੇ ਨਾਲ ਆਏ ਹੋਏ ਬਾਲਕ-ਬਾਲਿਕਾਵਾਂ, ਹੋਰ ਸਾਰੇ ਮਹਾਨੁਭਾਵ, ਦੇਵੀਓ ਅਤੇ ਸੱਜਣੋਂ।
ਅੱਜ ਦੇਸ਼ ਪਹਿਲਾ ‘ਵੀਰ ਬਾਲ ਦਿਵਸ’ ਮਨਾ ਰਿਹਾ ਹੈ। ਜਿਸ ਦਿਨ ਨੂੰ, ਜਿਸ ਬਲੀਦਾਨ ਨੂੰ ਅਸੀਂ ਪੀੜ੍ਹੀਆਂ ਤੋਂ ਯਾਦ ਕਰਦੇ ਆਏ ਹਾਂ, ਅੱਜ ਇੱਕ ਰਾਸ਼ਟਰ ਦੇ ਰੂਪ ਵਿੱਚ ਉਸ ਨੂੰ ਇਕਜੁੱਟ ਨਮਨ ਕਰਨ ਦੇ ਲਈ ਇੱਕ ਨਵੀਂ ਸ਼ੁਰੂਆਤ ਹੋਈ ਹੈ। ਸ਼ਹੀਦੀ ਸਪਤਾਹ ਅਤੇ ਇਹ ਵੀਰ ਬਾਲ ਦਿਵਸ, ਸਾਡੀ ਸਿੱਖ ਪਰੰਪਰਾ ਦੇ ਲਈ ਭਾਵਾਂ ਨਾਲ ਭਰਿਆ ਜ਼ਰੂਰ ਹੈ ਲੇਕਿਨ ਇਸ ਨਾਲ ਆਕਾਸ਼ ਜਿਹੀਆਂ ਅਨੰਤ ਪ੍ਰੇਰਣਾਵਾਂ ਵੀ ਜੁੜੀਆਂ ਹਨ। ‘ਵੀਰ ਬਾਲ ਦਿਵਸ’ ਸਾਨੂੰ ਯਾਦ ਦਿਵਾਏਗਾ ਹੈ ਕਿ ਸ਼ੌਰਯ ਦੀ ਪਰਾਕਾਸ਼ਠਾ ਦੇ ਸਮੇਂ ਕਮ ਆਯੂ ਮਾਅਨੇ ਨਹੀਂ ਰੱਖਦੀ। ‘ਵੀਰ ਬਾਲ ਦਿਵਸ‘ ਸਾਨੂੰ ਯਾਦ ਦਿਵਾਏਗਾ ਹੈ ਕਿ ਦਸ ਗੁਰੂਆਂ ਦਾ ਯੋਗਦਾਨ ਕੀ ਹੈ, ਦੇਸ਼ ਦੇ ਸਵੈ-ਅਭਿਮਾਨ ਦੇ ਲਈ ਸਿੱਖ ਪਰੰਪਰਾ ਦਾ ਬਲੀਦਾਨ ਕੀ ਹੈ! ‘ਵੀਰ ਬਾਲ ਦਿਵਸ’ ਸਾਨੂੰ ਦੱਸੇਗਾ ਕਿ- ਭਾਰਤ ਕੀ ਹੈ, ਭਾਰਤ ਦੀ ਪਹਿਚਾਣ ਕੀ ਹੈ! ਹਰ ਸਾਲ ਵੀਰ ਬਾਲ ਦਿਵਸ ਦਾ ਇਹ ਪੁਣਯ ਅਵਸਰ ਸਾਨੂੰ ਆਪਣੇ ਅਤੀਤ ਨੂੰ ਪਹਿਚਾਣਨ ਅਤੇ ਆਉਣ ਵਾਲੇ ਭਵਿੱਖ ਦਾ ਨਿਰਮਾਣ ਕਰਨ ਦੀ ਪ੍ਰੇਰਣਾ ਦੇਵੇਗਾ। ਭਾਰਤ ਦੀ ਯੁਵਾ ਪੀੜ੍ਹੀ ਦੀ ਸਮਰੱਥਾ ਕੀ ਹੈ, ਭਾਰਤ ਦੀ ਯੁਵਾ ਪੀੜ੍ਹੀ ਨੇ ਕੈਸੇ ਅਤੀਤ ਵਿੱਚ ਦੇਸ਼ ਦੀ ਰੱਖਿਆ ਕੀਤੀ ਹੈ, ਮਾਨਵਤਾ ਦੇ ਕਿਤਨੇ ਘੋਰ-ਪ੍ਰਘੋਰ ਅੰਧਕਾਰਾਂ ਤੋਂ ਸਾਡੀ ਯੁਵਾ ਪੀੜ੍ਹੀ ਨੇ ਭਾਰਤ ਨੂੰ ਬਾਹਰ ਕੱਢਿਆ ਹੈ, ‘ਵੀਰ ਬਾਲ ਦਿਵਸ’ ਆਉਣ ਵਾਲੇ ਦਹਾਕਿਆਂ ਅਤੇ ਸਦੀਆਂ ਦੇ ਲਈ ਇਹ ਉਦਘੋਸ਼ ਕਰੇਗਾ।
ਮੈਂ ਅੱਜ ਇਸ ਅਵਸਰ ‘ਤੇ ਵੀਰ ਸਾਹਿਬਜ਼ਾਦਿਆਂ ਦੇ ਚਰਨਾਂ ਵਿੱਚ ਨਮਨ ਕਰਦੇ ਹੋਏ ਉਨ੍ਹਾਂ ਨੂੰ ਕ੍ਰਿਤੱਗ ਸ਼ਰਧਾਂਜਲੀ ਅਰਪਿਤ ਕਰਦਾ ਹਾਂ। ਇਸ ਨੂੰ ਮੈਂ ਆਪਣੀ ਸਰਕਾਰ ਦਾ ਸੁਭਾਗ ਮੰਨਦਾ ਹਾਂ ਕਿ ਉਸ ਨੂੰ ਅੱਜ 26 ਦਸੰਬਰ ਦੇ ਦਿਨ ਨੂੰ ਵੀਰ ਬਾਲ ਦਿਵਸ ਦੇ ਤੌਰ ‘ਤੇ ਐਲਾਨ ਕਰਨ ਦਾ ਮੌਕਾ ਮਿਲਿਆ। ਮੈਂ ਪਿਤਾ ਦਸ਼ਮੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਅਤੇ ਸਾਰੇ ਗੁਰੂਆਂ ਦੇ ਚਰਨਾਂ ਵਿੱਚ ਵੀ ਭਗਤੀਭਾਵ ਨਾਲ ਪ੍ਰਣਾਮ ਕਰਦਾਂ ਹਾਂ। ਮੈਂ ਮਾਤ੍ਰਸ਼ਕਤੀ ਦੀ ਪ੍ਰਤੀਕ ਮਾਤਾ ਗੁਜਰੀ ਦੇ ਚਰਨਾਂ ਵਿੱਚ ਵੀ ਆਪਣਾ ਸ਼ੀਸ਼ ਝੁਕਾਉਂਦਾ ਹਾਂ।
ਸਾਥੀਓ,
ਵਿਸ਼ਵ ਦਾ ਹਜ਼ਾਰਾਂ ਵਰ੍ਹਿਆਂ ਦਾ ਇਤਿਹਾਸ ਕ੍ਰੂਰਤਾ ਦੇ ਇੱਕ ਤੋਂ ਇੱਕ ਖੌਫਨਾਕ ਅਧਿਆਇਆਂ ਨਾਲ ਭਰਿਆ ਹੈ। ਇਤਿਹਾਸ ਤੋਂ ਲੈ ਕੇ ਕਿੰਵਦੰਤੀਆਂ ਤੱਕ, ਹਰ ਕ੍ਰੂਰ ਚੇਹਰੇ ਦੇ ਸਾਹਮਣੇ ਮਹਾਨਾਇਕਾਂ ਅਤੇ ਮਹਾਨਾਇਕਾਵਾਂ ਦੇ ਵੀ ਇੱਕ ਤੋਂ ਇੱਕ ਮਹਾਨ ਚਰਿੱਤਰ ਰਹੇ ਹਨ। ਲੇਕਿਨ ਇਹ ਵੀ ਸੱਚ ਹੈ ਕਿ, ਚਮਕੌਰ ਅਤੇ ਸਰਹਿੰਦ ਦੇ ਯੁੱਧ ਵਿੱਚ ਜੋ ਕੁਝ ਹੋਇਆ, ਉਹ ‘ਭੂਤੋ ਨ ਭਵਿਸ਼ਯਤਿ’(‘भूतो न भविष्यति’) ਸੀ। ਇਹ ਅਤੀਤ ਹਜ਼ਾਰਾਂ ਵਰ੍ਹਿਆਂ ਪੁਰਾਣਾ ਨਹੀਂ ਹੈ ਕਿ ਸਮੇਂ ਦੇ ਪਹੀਆਂ ਨੇ ਉਸ ਦੀਆਂ ਰੇਖਾਵਾਂ ਨੂੰ ਧੁੰਧਲਾ ਕਰ ਦਿੱਤਾ ਹੋਵੇ। ਇਹ ਸਭ ਕੁਝ ਇਸੇ ਦੇਸ਼ ਦੀ ਮਿੱਟੀ ‘ਤੇ ਕੇਵਲ ਤਿੰਨ ਸਦੀ ਪਹਿਲਾਂ ਹੋਇਆ। ਇੱਕ ਤਰਫ਼ ਧਾਰਮਿਕ ਕੱਟੜਤਾ ਅਤੇ ਉਸ ਕੱਟੜਤਾ ਵਿੱਚ ਅੰਨ੍ਹੀ ਇਤਨੀ ਬੜੀ ਮੁਗ਼ਲ ਸਲਤਨਤ, ਦੂਸਰੀ ਤਰਫ਼ ਗਿਆਨ ਅਤੇ ਤਪੱਸਿਆ ਵਿੱਚ ਤਪੇ ਹੋਏ ਸਾਡੇ ਗੁਰੂ, ਭਾਰਤ ਦੇ ਪ੍ਰਾਚੀਨ ਮਾਨਵੀ ਕਦਰਾਂ-ਕੀਮਤਾਂ ਨੂੰ ਜੀਣ ਵਾਲੀ ਪਰੰਪਰਾ! ਇੱਕ ਤਰਫ਼ ਆਤੰਕ ਦੀ ਪਰਾਕਸ਼ਠਾ, ਤਾਂ ਦੂਸਰੀ ਤਰਫ਼ ਅਧਿਆਤਮ ਦਾ ਸਿਖਰ! ਇੱਕ ਤਰਫ਼ ਮਜ਼ਹਬੀ ਉਨਮਾਦ, ਤਾਂ ਦੂਸਰੀ ਤਰਫ਼ ਸਭ ਵਿੱਚ ਈਸ਼ਵਰ ਦੇਖਣ ਵਾਲੀ ਉਦਾਰਤਾ! ਅਤੇ ਇਸ ਸਭ ਦੇ ਦਰਮਿਆਨ, ਇੱਕ ਤਰਫ਼ ਲੱਖਾਂ ਦੀ ਫੌਜ, ਅਤੇ ਦੂਸਰੀ ਤਰਫ਼ ਇਕੱਲੇ ਹੋ ਕੇ ਵੀ ਨਿਡਰ ਖੜ੍ਹੇ ਗੁਰੂ ਦੇ ਵੀਰ ਸਾਹਿਬਜ਼ਾਦੇ! ਇਹ ਵੀਰ ਸਾਹਿਬਜ਼ਾਦੇ ਕਿਸੇ ਧਮਕੀ ਤੋਂ ਡਰੇ ਨਹੀਂ, ਕਿਸੀ ਦੇ ਸਾਹਮਣੇ ਝੁਕੇ ਨਹੀਂ।
ਜ਼ੋਰਾਵਰ ਸਿੰਘ ਸਾਹਿਬ ਅਤੇ ਫ਼ਤਿਹ ਸਿੰਘ ਸਾਹਿਬ, ਦੋਨਾਂ ਨੂੰ ਦੀਵਾਰ ਵਿੱਚ ਜਿੰਦਾ ਚੁਣਵਾ ਦਿੱਤਾ ਗਿਆ। ਇੱਕ ਤਰਫ਼ ਅੱਤਿਆਚਾਰ ਨੇ ਆਪਣੀ ਸਾਰੀਆਂ ਸੀਮਾਵਾਂ ਤੋੜ ਦਿੱਤੀਆਂ, ਤਾਂ ਦੂਸਰੀ ਤਰਫ਼ ਧੀਰਜ, ਸ਼ੌਰਯ, ਪਰਾਕ੍ਰਮ ਦੇ ਵੀ ਸਾਰੇ ਪ੍ਰਤੀਮਾਨ ਟੁੱਟ ਗਏ। ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਵੀ ਬਹਾਦੁਰੀ ਦੀ ਉਹ ਮਿਸਾਲ ਕਾਇਮ ਕੀਤੀ, ਜੋ ਸਦੀਆਂ ਨੂੰ ਪ੍ਰੇਰਣਾ ਦੇ ਰਹੀ ਹੈ।
ਭਾਈਓ ਅਤੇ ਭੈਣੋਂ,
ਜਿਸ ਦੇਸ਼ ਦੀ ਵਿਰਾਸਤ ਐਸੀ ਹੋਵੇ, ਜਿਸ ਦਾ ਇਤਿਹਾਸ ਐਸਾ ਹੋਵੇ, ਉਸ ਵਿੱਚ ਸੁਭਾਵਿਕ ਤੌਰ ‘ਤੇ ਸਵੈ-ਅਭਿਮਾਨ ਅਤੇ ਆਤਮਵਿਸ਼ਵਾਸ ਕੁੱਟ-ਕੁੱਟ ਕੇ ਭਰਿਆ ਹੋਣਾ ਚਾਹੀਦਾ ਹੈ। ਲੇਕਿਨ ਬਦਕਿਸਮਤੀ ਨਾਲ, ਸਾਨੂੰ ਇਤਿਹਾਸ ਦੇ ਨਾਮ ‘ਤੇ ਉਹ ਘੜੇ ਹੋਏ ਨੈਰੇਟਿਵ ਦੱਸੇ ਅਤੇ ਪੜ੍ਹਾਏ ਜਾਂਦੇ ਰਹੇ, ਜਿਨ੍ਹਾਂ ਨਾਲ ਸਾਡੇ ਅੰਦਰ ਹੀਣਭਾਵਨਾ ਪੈਦਾ ਹੋਵੇ! ਬਾਵਜੂਦ ਇਸ ਦੇ ਸਾਡੇ ਸਮਾਜ ਨੇ, ਸਾਡੀਆਂ ਪਰੰਪਰਾਵਾਂ ਨੇ ਇਨ੍ਹਾਂ ਗੌਰਵਗਾਥਾਵਾਂ ਨੂੰ ਜੀਵੰਤ ਰੱਖਿਆ।
ਸਾਥੀਓ,
ਅਗਰ ਸਾਨੂੰ ਭਾਰਤ ਦੇ ਭਵਿੱਖ ਵਿੱਚ ਸਫ਼ਲਤਾ ਦੇ ਸਿਖਰਾਂ ਤੱਕ ਲੈ ਕੇ ਜਾਣਾ ਹੈ, ਤਾਂ ਸਾਨੂੰ ਅਤੀਤ ਦੇ ਸੰਕੁਚਿਤ ਨਜ਼ਰੀਆਂ ਤੋਂ ਵੀ ਆਜ਼ਾਦ ਹੋਣਾ ਪਵੇਗਾ। ਇਸੇ ਲਈ, ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਦੇਸ਼ ਨੇ ‘ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ’ ਦਾ ਪ੍ਰਾਣ ਭਰਿਆ ਹੈ। ‘ਵੀਰ ਬਾਲ ਦਿਵਸ’ ਦੇਸ਼ ਦੇ ਉਨ੍ਹਾਂ ‘ਪੰਚ-ਪ੍ਰਣਾਂ’ ਦੇ ਲਈ ਪ੍ਰਾਣਵਾਯੂ ਦੀ ਤਰ੍ਹਾਂ ਹੈ।
ਸਾਥੀਓ,
ਇਤਨੀ ਕਮ ਉਮਰ ਵਿੱਚ ਸਾਹਿਬਜ਼ਾਦਿਆਂ ਦੇ ਇਸ ਬਲੀਦਾਨ ਵਿੱਚ ਸਾਡੇ ਲਈ ਇੱਕ ਹੋਰ ਬੜਾ ਉਪਦੇਸ਼ ਛਿਪਿਆ ਹੋਇਆ ਹੈ। ਆਪ ਉਸ ਦੌਰ ਦੀ ਕਲਪਨਾ ਕਰੋ! ਔਰੰਗਜ਼ੇਬ ਦੇ ਆਤੰਕ ਦੇ ਖ਼ਿਲਾਫ਼, ਭਾਰਤ ਨੂੰ ਬਦਲਣ ਦੇ ਉਸ ਦੇ ਮੰਸੂਬਿਆਂ ਦੇ ਖ਼ਿਲਾਫ਼, ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਪਹਾੜ ਦੀ ਤਰ੍ਹਾਂ ਖੜ੍ਹੇ ਸਨ। ਲੇਕਿਨ, ਜ਼ੋਰਾਵਰ ਸਿੰਘ ਸਾਹਿਬ ਅਤੇ ਫ਼ਤਿਹ ਸਿੰਘ ਸਾਹਿਬ ਜਿਹੇ ਕਮ ਉਮਰ ਦੇ ਬਾਲਕਾਂ ਨਾਲ ਔਰੰਗਜ਼ੇਬ ਅਤੇ ਉਸ ਦੀ ਸਲਤਨਤ ਦੀ ਕੀ ਦੁਸ਼ਮਣੀ ਹੋ ਸਕਦੀ ਸੀ? ਉਹ ਇਸ ਲਈ, ਕਿਉਂਕਿ ਔਰੰਗਜ਼ੇਬ ਅਤੇ ਉਸ ਦੇ ਲੋਕ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦਾ ਧਰਮ ਤਲਵਾਰ ਦੇ ਦਮ ‘ਤੇ ਬਦਲਣਾ ਚਾਹੁੰਦੇ ਸਨ। ਜਿਸ ਸਮਾਜ ਵਿੱਚ, ਜਿਸ ਰਾਸ਼ਟਰ ਵਿੱਚ ਉਸ ਦੀ ਨਵੀਂ ਪੀੜ੍ਹੀ ਜ਼ੋਰ-ਜੁਲਮ ਦੇ ਅੱਗੇ ਗੋਡੇ ਟੇਕ ਦਿੰਦੀ ਹੈ, ਉਸ ਦਾ ਆਤਮਵਿਸ਼ਵਾਸ ਅਤੇ ਭਵਿੱਖ ਆਪਣੇ ਆਪ ਮਰ ਜਾਂਦਾ ਹੈ। ਲੇਕਿਨ, ਭਾਰਤ ਦੇ ਉਹ ਬੇਟੇ, ਉਹ ਵੀਰ ਬਾਲਕ, ਮੌਤ ਤੋਂ ਵੀ ਨਹੀਂ ਘਬਰਾਏ। ਉਹ ਦੀਵਾਰ ਵਿੱਚ ਜਿੰਦਾ ਚੁਣ ਗਏ, ਲੇਕਿਨ ਉਨ੍ਹਾਂ ਨੇ ਉਨ੍ਹਾਂ ਆਤਤਾਯੀ ਮੰਸੂਬਿਆਂ ਨੂੰ ਹਮੇਸ਼ਾ ਦੇ ਲਈ ਦਫਨ ਕਰ ਦਿੱਤਾ।
ਇਹੀ, ਕਿਸੇ ਵੀ ਰਾਸ਼ਟਰ ਦੇ ਸਮਰੱਥ ਯੁਵਾ ਦੀ ਸਮਰੱਥਾ ਹੁੰਦੀ ਹੈ। ਯੁਵਾ, ਆਪਣੇ ਸਾਹਸ ਨਾਲ ਸਮੇਂ ਦੀ ਧਾਰਾ ਨੂੰ ਹਮੇਸ਼ਾ ਦੇ ਲਈ ਮੋੜ ਦਿੰਦਾ ਹੈ। ਇਸੇ ਸੰਕਲਪ-ਸ਼ਕਤੀ ਦੇ ਨਾਲ, ਅੱਜ ਭਾਰਤ ਦੀ ਯੁਵਾ ਪੀੜ੍ਹੀ ਵੀ ਦੇਸ਼ ਨੂੰ ਨਵੀਂ ਉਚਾਈ ‘ਤੇ ਲੈ ਜਾਣ ਦੇ ਲਈ ਨਿਕਲ ਪਈ ਹੈ। ਅਤੇ ਇਸ ਲਈ ਹੁਣ 26 ਦਸੰਬਰ ਨੂੰ ਵੀਰ ਬਾਲ ਦਿਵਸ ਦੀ ਭੂਮਿਕਾ ਹੋਰ ਵੀ ਅਹਿਮ ਹੋ ਗਈ ਹੈ।
ਸਾਥੀਓ,
ਸਿੱਖ ਗੁਰੂ ਪਰੰਪਰਾ ਕੇਵਲ ਆਸਥਾ ਅਤੇ ਅਧਿਆਤਮ ਦੀ ਪਰੰਪਰਾ ਨਹੀਂ ਹੈ। ਇਹ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੇ ਵਿਚਾਰ ਦਾ ਵੀ ਪ੍ਰੇਰਣਾ ਪੁੰਜ ਹੈ। ਸਾਡੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬੜਾ ਇਸ ਦੀ ਉਦਾਹਰਣ ਹੋਰ ਕੀ ਹੋ ਸਕਦੀ ਹੈ? ਇਸ ਵਿੱਚ ਸਿੱਖ ਗੁਰੂਆਂ ਦੇ ਨਾਲ-ਨਾਲ ਭਾਰਤ ਦੇ ਅਲੱਗ-ਅਲੱਗ ਕੋਨਿਆਂ ਤੋਂ 15 ਸੰਤਾਂ ਅਤੇ 14 ਰਚਨਾਕਾਰਾਂ ਦੀ ਬਾਣੀ ਸਮਾਹਿਤ ਹੈ। ਇਸੇ ਤਰ੍ਹਾਂ, ਆਪ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਜੀਵਨ ਯਾਤਰਾ ਨੂੰ ਵੀ ਦੇਖੋ। ਉਨ੍ਹਾਂ ਦਾ ਜਨਮ ਪੂਰਬੀ ਭਾਰਤ ਵਿੱਚ ਪਟਨਾ ਵਿੱਚ ਹੋਇਆ। ਉਨ੍ਹਾਂ ਦਾ ਕਾਰਜਖੇਤਰ ਉੱਤਰ-ਪੱਛਮੀ ਭਾਰਤ ਦੇ ਪਹਾੜੀ ਅੰਚਲਾਂ ਵਿੱਚ ਰਿਹਾ। ਅਤੇ ਉਨ੍ਹਾਂ ਦੀ ਜੀਵਨ ਯਾਤਰਾ ਮਹਾਰਾਸ਼ਟਰ ਵਿੱਚ ਪੂਰੀ ਹੋਈ। ਗੁਰੂ ਦੇ ਪੰਜ ਪਿਆਰੇ ਵੀ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਤੋਂ ਸਨ, ਅਤੇ ਮੈਨੂੰ ਤਾਂ ਗਰਵ (ਮਾਣ) ਹੈ ਕਿ ਪਹਿਲੇ ਪੰਜ ਪਿਆਰਿਆਂ ਵਿੱਚੋਂ ਇੱਕ ਉਸ ਧਰਤੀ ਤੋਂ ਵੀ ਸੀ, ਦੁਆਰਿਕਾ ਤੋਂ ਗੁਜਰਾਤ ਤੋਂ ਜਿੱਥੇ ਮੈਨੂੰ ਜਨਮ ਲੈਣ ਦਾ ਸੁਭਾਗ ਮਿਲਿਆ ਹੈ।
‘ਵਿਅਕਤੀ ਤੋਂ ਬੜਾ ਵਿਚਾਰ, ਵਿਚਾਰ ਤੋਂ ਬੜਾ ਰਾਸ਼ਟਰ’, ‘ਰਾਸ਼ਟਰ ਪ੍ਰਥਮ’ ਦਾ ਇਹ ਮੰਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਟਲ ਸੰਕਲਪ ਸੀ। ਜਦੋਂ ਉਹ ਬਾਲਕ ਸਨ, ਤਾਂ ਇਹ ਪ੍ਰਸ਼ਨ ਆਇਆ ਕਿ ਰਾਸ਼ਟਰ ਧਰਮ ਦੀ ਰੱਖਿਆ ਦੇ ਲਈ ਬੜੇ ਬਲੀਦਾਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਆਪਣੇ ਪਿਤਾ ਨੂੰ ਕਿਹਾ ਕਿ ਆਪ ਤੋਂ ਮਹਾਨ ਅੱਜ ਕੌਣ ਹੈ? ਇਹ ਬਲੀਦਾਨ ਆਪ ਦੇਵੋ। ਜਦੋਂ ਉਹ ਪਿਤਾ ਬਣੇ, ਤਾਂ ਉਸੇ ਤਤਪਰਤਾ ਨਾਲ ਉਨ੍ਹਾਂ ਨੇ ਆਪਣੇ ਬੇਟਿਆਂ ਨੂੰ ਵੀ ਰਾਸ਼ਟਰ ਧਰਮ ਦੇ ਲਈ ਬਲੀਦਾਨ ਕਰਨ ਵਿੱਚ ਸੰਕੋਚ ਨਹੀਂ ਕੀਤਾ। ਜਦੋਂ ਉਨ੍ਹਾਂ ਦੇ ਬੇਟਿਆਂ ਦਾ ਬਲੀਦਾਨ ਹੋਇਆ, ਤਾਂ ਉਨ੍ਹਾਂ ਨੇ ਆਪਣੀ ਸੰਗਤ ਨੂੰ ਦੇਖ ਕੇ ਕਿਹਾ – ‘ਚਾਰ ਮੂਯੇ ਤੋ ਕਯਾ ਹੁਆ, ਜੀਵਤ ਕਈ ਹਜ਼ਾਰ’। ਅਰਥਾਤ, ਮੇਰੇ ਚਾਰ ਬੇਟੇ ਮਰ ਗਏ ਤਾਂ ਕੀ ਹੋਇਆ? ਸੰਗਤ ਦੇ ਕਈ ਹਜ਼ਾਰ ਸਾਥੀ, ਹਜ਼ਾਰਾਂ ਦੇਸ਼ਵਾਸੀ ਮੇਰੇ ਬੇਟੇ ਹੀ ਹਨ। ਦੇਸ਼ ਪ੍ਰਥਮ, Nation First ਨੂੰ ਸਰਵੋਪਰਿ(ਸਭ ਤੋਂ ਉੱਪਰ) ਰੱਖਣ ਦੀ ਇਹ ਪਰੰਪਰਾ, ਸਾਡੇ ਲਈ ਬਹੁਤ ਬੜੀ ਪ੍ਰੇਰਣਾ ਹੈ। ਇਸ ਪਰੰਪਰਾ ਨੂੰ ਸਸ਼ਕਤ ਕਰਨ ਦੀ ਜ਼ਿੰਮੇਦਾਰੀ ਅੱਜ ਸਾਡੇ ਮੋਢਿਆਂ ‘ਤੇ ਹੈ।
ਸਾਥੀਓ,
ਭਾਰਤ ਦੀ ਭਾਵੀ ਪੀੜ੍ਹੀ ਕੈਸੇ ਹੋਵੇਗੀ, ਇਹ ਇਸ ਬਾਤ ‘ਤੇ ਵੀ ਨਿਰਭਰ ਕਰਦਾ ਹੈ ਉਹ ਕਿਸ ਤੋਂ ਪ੍ਰੇਰਣਾ ਲੈ ਰਹੀ ਹੈ। ਭਾਰਤ ਦੀ ਭਾਵੀ ਪੀੜ੍ਹੀ ਦੇ ਲਈ ਪ੍ਰੇਰਣਾ ਦਾ ਹਰ ਸਰੋਤ ਇਸੇ ਧਰਤੀ ‘ਤੇ ਹੈ। ਕਿਹਾ ਜਾਂਦਾ ਹੈ ਕਿ, ਸਾਡੇ ਦੇਸ਼ ਭਾਰਤ ਦਾ ਨਾਮ ਜਿਸ ਬਾਲਕ ਭਾਰਤ ਦੇ ਨਾਮ ‘ਤੇ ਪਿਆ, ਉਹ ਸਿੰਘਾਂ ਅਤੇ ਦਾਨਵਾਂ ਤੱਕ ਸੰਹਾਰ ਕਰਕੇ ਥੱਕਦੇ ਨਹੀਂ ਸਨ। ਅੱਸੀਂ ਅੱਜ ਵੀ ਧਰਮ ਅਤੇ ਭਗਤੀ ਦੀ ਬਾਤ ਕਰਦੇ ਹਾਂ ਤਾਂ ਭਗਤਰਾਜ ਪ੍ਰਹਲਾਦ ਨੂੰ ਯਾਦ ਕਰਦੇ ਹਾਂ। ਅਸੀਂ ਧੀਰਜ ਅਤੇ ਵਿਵੇਕ ਦੀ ਬਾਤ ਕਰਦੇ ਹਾਂ ਤਾਂ ਬਾਲਕ ਧ੍ਰੁਵ ਦੀ ਉਦਾਹਰਣ ਦਿੰਦੇ ਹਾਂ। ਅਸੀਂ ਮੌਤ ਦੇ ਦੇਵਤਾ ਯਮਰਾਜ ਨੂੰ ਵੀ ਆਪਣੇ ਤਪ ਤੋਂ ਪ੍ਰਭਾਵਿਤ ਕਰ ਲੈਣ ਵਾਲੇ ਨਚਿਕੇਤਾ ਨੂੰ ਵੀ ਨਮਨ ਕਰਦੇ ਹਾਂ। ਜਿਸ ਨਚਿਕੇਤਾ ਨੇ ਬਾਲਯਕਾਲ ਵਿੱਚ ਯਮਰਾਜ ਨੂੰ ਪੁੱਛਿਆ ਸੀ what is this? ਮੌਤ ਕੀ ਹੁੰਦਾ ਹੈ?
ਅਸੀਂ ਬਾਲ ਰਾਮ ਦੇ ਗਿਆਨ ਤੋਂ ਲੈ ਕੇ ਉਨ੍ਹਾਂ ਦੇ ਸ਼ੌਰਯ ਤੱਕ, ਵਸ਼ਿਸ਼ਠ ਦੇ ਆਸ਼੍ਰਮ ਤੋਂ ਲੈ ਕੇ ਵਿਸ਼ਵਾਮਿਤ੍ਰ ਦੇ ਆਸ਼੍ਰਮ ਤੱਕ, ਉਨ੍ਹਾਂ ਦੇ ਜੀਵਨ ਵਿੱਚ ਅਸੀਂ ਪਗ-ਪਗ ‘ਤੇ ਆਦਰਸ਼ ਦੇਖਦੇ ਹਾਂ। ਪ੍ਰਭੂ ਰਾਮ ਦੇ ਬੇਟੇ ਲਵ-ਕੁਸ਼ ਦੀ ਕਹਾਣੀ ਵੀ ਹਰ ਮਾਂ ਆਪਣੇ ਬੱਚਿਆਂ ਨੂੰ ਸੁਣਾਉਂਦੀ ਹੈ। ਸ਼੍ਰੀ ਕ੍ਰਿਸ਼ਣ ਵੀ ਸਾਨੂੰ ਜਦੋਂ ਯਾਦ ਆਉਂਦੇ ਹਨ, ਤਾਂ ਸਭ ਤੋਂ ਪਹਿਲਾਂ ਕਾਨਹਾ ਦੀ ਉਹ ਛਵੀ ਯਾਦ ਆਉਂਦੀ ਹੈ ਜਿਨ੍ਹਾਂ ਦੀ ਬੰਸ਼ੀ ਵਿੱਚ ਪ੍ਰੇਮ ਦੇ ਸਵਰ ਵੀ ਹਨ, ਅਤੇ ਉਹ ਬੜੇ-ਬੜੇ ਰਾਖਸ਼ਾਂ ਦਾ ਸੰਹਾਰ ਵੀ ਕਰਦੇ ਹਨ। ਉਸ ਪੌਰਾਣਿਕ ਯੁਗ ਤੋਂ ਲੈ ਕੇ ਆਧੁਨਿਕ ਕਾਲ ਤੱਕ, ਵੀਰ ਬਾਲਕ-ਬਾਲਿਕਾਵਾਂ, ਭਾਰਤ ਦੀ ਪਰੰਪਰਾ ਦਾ ਪ੍ਰਤੀਬਿੰਬ ਰਹੇ ਹਨ।
ਲੇਕਿਨ ਸਾਥੀਓ,
ਅੱਜ ਇੱਕ ਸਚਾਈ ਵੀ ਮੈਂ ਦੇਸ਼ ਦੇ ਸਾਹਮਣੇ ਦੁਹਰਾਉਣਾ ਚਾਹੁੰਦਾ ਹਾਂ। ਸਾਹਿਬਜ਼ਾਦਿਆਂ ਨੇ ਇਤਨਾ ਬੜਾ ਬਲੀਦਾਨ ਅਤੇ ਤਿਆਗ ਕੀਤਾ, ਆਪਣਾ ਜੀਵਨ ਨਿਛਾਵਰ ਕਰ ਦਿੱਤਾ, ਲੇਕਿਨ ਅੱਜ ਦੀ ਪੀੜ੍ਹੀ ਦੇ ਬੱਚਿਆਂ ਨੂੰ ਪੁੱਛਾਂਗੇ ਤਾਂ ਉਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਉਨ੍ਹਾਂ ਬਾਰੇ ਪਤਾ ਹੀ ਨਹੀਂ ਹੈ। ਦੁਨੀਆ ਦੇ ਕਿਸੇ ਦੇਸ਼ ਵਿੱਚ ਐਸਾ ਨਹੀਂ ਹੁੰਦਾ ਹੈ ਕਿ ਇਤਨੀ ਬੜੀ ਸ਼ੌਰਯਗਾਥਾ ਨੂੰ ਇਸ ਤਰ੍ਹਾਂ ਭੁਲਾ ਦਿੱਤਾ ਜਾਵੇ। ਮੈਂ ਅੱਜ ਦੇ ਇਸ ਪਾਵਨ ਦਿਨ ਇਸ ਚਰਚਾ ਵਿੱਚ ਨਹੀਂ ਜਾਵਾਂਗਾ ਕਿ ਪਹਿਲਾਂ ਸਾਡੇ ਇੱਥੇ ਕਿਉਂ ਵੀਰ ਬਾਲ ਦਿਵਸ ਦਾ ਵਿਚਾਰ ਤੱਕ ਨਹੀਂ ਆਇਆ। ਲੇਕਿਨ ਇਹ ਜ਼ਰੂਰ ਕਹਾਂਗਾ ਕਿ ਹੁਣ ਨਵਾਂ ਭਾਰਤ, ਦਹਾਕਿਆਂ ਪਹਿਲਾਂ ਹੋਈ ਇੱਕ ਪੁਰਾਣੀ ਭੁੱਲ ਨੂੰ ਸੁਧਾਰ ਰਿਹਾ ਹੈ।
ਕਿਸੇ ਵੀ ਰਾਸ਼ਟਰ ਦੀ ਪਹਿਚਾਣ ਉਸ ਦੇ ਸਿਧਾਂਤਾ, ਕਦਰਾਂ-ਕੀਮਤਾਂ ਅਤੇ ਆਦਰਸ਼ਾਂ ਤੋਂ ਹੁੰਦੀ ਹੈ। ਅਸੀਂ ਇਤਿਹਾਸ ਵਿੱਚ ਦੇਖਿਆ ਹੈ, ਜਦੋਂ ਕਿਸੇ ਰਾਸ਼ਟਰ ਦੀਆਂ ਕਦਰਾਂ-ਕੀਮਤਾਂ ਬਦਲ ਜਾਂਦੀਆਂ ਹਨ ਤਾਂ ਕੁਝ ਹੀ ਸਮੇਂ ਵਿੱਚ ਉਸ ਦਾ ਭਵਿੱਖ ਵੀ ਬਦਲ ਜਾਂਦਾ ਹੈ। ਅਤੇ, ਇਹ ਕਦਰਾਂ-ਕੀਮਤਾਂ ਸੁਰੱਖਿਅਤ ਤਦ ਰਹਿੰਦੀਆਂ ਹਨ, ਜਦੋਂ ਵਰਤਮਾਨ ਪੀੜ੍ਹੀ ਦੇ ਸਾਹਮਣੇ ਆਪਣੇ ਅਤੀਤ ਦੇ ਆਦਰਸ਼ ਸਪਸ਼ਟ ਹੁੰਦੇ ਹਨ। ਯੁਵਾ ਪੀੜ੍ਹੀ ਨੂੰ ਅੱਗੇ ਵਧਣ ਦੇ ਲਈ ਹਮੇਸ਼ਾ ਰੋਲ ਮਾਡਲਸ ਦੀ ਜ਼ਰੂਰਤ ਹੁੰਦੀ ਹੈ। ਯੁਵਾ ਪੀੜ੍ਹੀ ਨੂੰ ਸਿੱਖਣ ਅਤੇ ਪ੍ਰੇਰਣਾ ਲੈਣ ਦੇ ਲਈ ਮਹਾਨ ਵਿਅਕਤਿੱਤਵ ਵਾਲੇ ਨਾਇਕ-ਨਾਇਕਾਵਾਂ ਦੀ ਜ਼ਰੂਰਤ ਹੁੰਦੀ ਹੈ। ਅਤੇ ਇਸੇ ਲਈ ਹੀ, ਅਸੀਂ ਸ਼੍ਰੀਰਾਮ ਦੇ ਆਦਰਸ਼ਾਂ ਵਿੱਚ ਵੀ ਆਸਥਾ ਰੱਖਦੇ ਹਾਂ, ਅਸੀਂ ਭਗਵਾਨ ਗੌਤਮ ਬੁੱਧ ਅਤੇ ਭਗਵਾਨ ਮਹਾਵੀਰ ਤੋਂ ਪ੍ਰੇਰਣਾ ਪਾਉਂਦੇ ਹਾਂ, ਅਸੀਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਜੀਣ ਦਾ ਪ੍ਰਯਾਸ ਕਰਦੇ ਹਾਂ, ਅਸੀਂ ਮਹਾਰਾਣਾ ਪ੍ਰਤਾਪ ਅਤੇ ਛਤ੍ਰਪਤੀ ਵੀਰ ਸ਼ਿਵਾਜੀ ਮਹਾਰਾਜ ਜਿਹੇ ਵੀਰਾਂ ਬਾਰੇ ਵੀ ਪੜ੍ਹਦੇ ਹਾਂ।
ਇਸੇ ਲਈ ਹੀ, ਅਸੀਂ ਵਿਭਿੰਨ ਜਯੰਤੀਆਂ ਮਨਾਉਂਦੇ ਹਾਂ, ਸੈਂਕੜਿਆਂ-ਹਜ਼ਾਰਾਂ ਵਰ੍ਹੇ ਪੁਰਾਣੀਆਂ ਘਟਨਾਵਾਂ ‘ਤੇ ਵੀ ਪੁਰਬਾਂ ਦਾ ਆਯੋਜਨ ਕਰਦੇ ਹਾਂ। ਸਾਡੇ ਪੂਰਵਜਾਂ ਨੇ ਸਮਾਜ ਦੀ ਇਸ ਜ਼ਰੂਰਤ ਨੂੰ ਸਮਝਿਆ ਸੀ, ਅਤੇ ਭਾਰਤ ਨੂੰ ਇੱਕ ਐਸੇ ਦੇਸ਼ ਦੇ ਰੂਪ ਵਿੱਚ ਘੜਿਆ ਜਿਸ ਦੀ ਸੰਸਕ੍ਰਿਤੀ ਪੁਰਬ ਅਤੇ ਮਾਨਤਾਵਾਂ ਨਾਲ ਜੁੜੀ ਹੈ। ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇਹ ਜ਼ਿੰਮੇਦਾਰੀ ਸਾਡੀ ਵੀ ਹੈ। ਸਾਨੂੰ ਵੀ ਉਸ ਚਿੰਤਨ ਅਤੇ ਚੇਤਨਾ ਨੂੰ ਚਿਰੰਤਰ ਬਣਾਉਣਾ ਹੈ। ਸਾਨੂੰ ਆਪਣੇ ਵੈਚਾਰਿਕ ਪ੍ਰਵਾਹ ਨੂੰ ਬਰਕਰਾਰ ਰੱਖਣਾ ਹੈ।
ਇਸੇ ਲਈ, ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਦੇਸ਼ ਸਵਾਧੀਨਤਾ (ਸੁਤੰਤਰਤਾ) ਸੰਗ੍ਰਾਮ ਦੇ ਇਤਿਹਾਸ ਨੂੰ ਪੁਨਰਜੀਵਿਤ ਕਰਨ ਦੇ ਲਈ ਪ੍ਰਯਾਸ ਕਰ ਰਿਹਾ ਹੈ। ਸਾਡੇ ਸਵਾਧੀਨਤਾ(ਸੁਤੰਤਰਤਾ) ਸੈਨਾਨੀਆਂ ਦੇ, ਵੀਰਾਂਗਣਾਵਾਂ ਦੇ, ਆਦਿਵਾਸੀ ਸਮਾਜ ਦੇ ਯੋਗਦਾਨ ਨੂੰ ਜਨ-ਜਨ ਤੱਕ ਪਹੁੰਚਾਉਣ ਦੇ ਲਈ ਅਸੀਂ ਸਾਰੇ ਕੰਮ ਕਰ ਰਹੇ ਹਾਂ। ‘ਵੀਰ ਬਾਲ ਦਿਵਸ’ ਜਿਹੀ ਪੁਣਯ ਤਿਥੀ ਇਸ ਦਿਸ਼ਾ ਵਿੱਚ ਪ੍ਰਭਾਵੀ ਪ੍ਰਕਾਸ਼ ਥੰਮ੍ਹ ਦੀ ਭੂਮਿਕਾ ਨਿਭਾਏਗੀ।
ਸਾਥੀਓ,
ਮੈਨੂੰ ਖੁਸ਼ੀ ਹੈ ਕਿ ਵੀਰ ਬਾਲ ਦਿਵਸ ਨਾਲ ਨਵੀਂ ਪੀੜ੍ਹੀ ਨੂੰ ਜੋੜਨ ਦੇ ਲਈ ਜੋ ਕਵਿਜ਼ ਕੰਪੀਟੀਸ਼ਨ ਹੋਇਆ, ਜੋ ਨਿਬੰਧ (ਲੇਖ) ਪ੍ਰਤੀਯੋਗਿਤਾ ਹੋਈ, ਉਸ ਵਿੱਚ ਹਜ਼ਾਰਾਂ ਨੌਜਵਾਨਾਂ ਨੇ ਹਿੱਸਾ ਲਿਆ ਹੈ। ਜੰਮੂ-ਕਸ਼ਮੀਰ ਹੋਵੇ, ਦੱਖਣ ਵਿੱਚ ਪੁਡੂਚੇਰੀ ਹੋਵੇ, ਪੂਰਬ ਵਿੱਚ ਨਾਗਾਲੈਂਡ ਹੋਵੇ, ਪੱਛਮ ਵਿੱਚ ਰਾਜਸਥਾਨ ਹੋਵੇ, ਦੇਸ਼ ਦਾ ਕੋਈ ਕੋਨਾ ਐਸਾ ਨਹੀਂ ਹੈ ਜਿੱਥੋਂ ਦੇ ਬੱਚਿਆਂ ਨੇ ਇਸ ਪ੍ਰਤੀਯੋਗਿਤਾ ਵਿੱਚ ਹਿੱਸਾ ਲੈ ਕੇ ਸਾਹਿਬਜ਼ਾਦਿਆਂ ਦੇ ਜੀਵਨ ਦੇ ਵਿਸ਼ੇ ਵਿੱਚ ਜਾਣਕਾਰੀ ਨਾ ਲਈ ਹੋਵੇ, ਨਿਬੰਧ (ਲੇਖ) ਨਾ ਲਿਖਿਆ ਹੋਵੇ। ਦੇਸ਼ ਦੇ ਵਿਭਿੰਨ ਸਕੂਲਾਂ ਵਿੱਚ ਵੀ ਸਾਹਿਬਜ਼ਾਦਿਆਂ ਨਾਲ ਜੁੜੀਆਂ ਕਈ ਪ੍ਰਤੀਯੋਗਿਤਾਵਾਂ ਹੋਈਆਂ ਹਨ। ਉਹ ਦਿਨ ਦੂਰ ਨਹੀਂ ਜਦੋਂ ਕੇਰਲਾ ਦੇ ਬੱਚਿਆਂ ਨੂੰ ਵੀਰ ਸਾਹਿਬਜ਼ਾਦਿਆਂ ਬਾਰੇ ਪਤਾ ਹੋਵੇਗਾ, ਨੌਰਥ ਈਸਟ ਦੇ ਬੱਚਿਆਂ ਨੂੰ ਵੀਰ ਸਾਹਿਬਜ਼ਾਦਿਆਂ ਬਾਰੇ ਪਤਾ ਹੋਵੇਗਾ।
ਸਾਥੀਓ,
ਸਾਨੂੰ ਨਾਲ ਮਿਲ ਕੇ ਵੀਰ ਬਾਲ ਦਿਵਸ ਦੇ ਸੰਦੇਸ਼ ਨੂੰ ਦੇਸ਼ ਦੇ ਕੋਨੇ-ਕੋਨੇ ਤੱਕ ਲੈ ਕੇ ਜਾਣਾ ਹੈ। ਸਾਡੇ ਸਾਹਿਬਜ਼ਾਦਿਆਂ ਦਾ ਜੀਵਨ, ਉਨ੍ਹਾਂ ਦਾ ਜੀਵਨ ਹੀ ਸੰਦੇਸ਼ ਦੇਸ਼ ਦੇ ਹਰ ਬੱਚੇ ਤੱਕ ਪਹੁੰਚੇ, ਉਹ ਉਨ੍ਹਾਂ ਤੋਂ ਪ੍ਰੇਰਣਾ ਲੈ ਕੇ ਦੇਸ਼ ਦੇ ਲਈ ਸਮਰਪਿਤ ਨਾਗਰਿਕ ਬਣਨ, ਸਾਨੂੰ ਇਸ ਦੇ ਲਈ ਵੀ ਪ੍ਰਯਾਸ ਕਰਨੇ ਹਨ। ਮੈਨੂੰ ਵਿਸ਼ਵਾਸ ਹੈ, ਸਾਡੇ ਇਹ ਇਕਜੁੱਟ ਪ੍ਰਯਾਸ ਸਮਰੱਥ ਅਤੇ ਵਿਕਸਿਤ ਭਾਰਤ ਦੇ ਸਾਡੇ ਲਕਸ਼ ਨੂੰ ਨਵੀਂ ਊਰਜਾ ਦੇਣਗੇ। ਮੈਂ ਫਿਰ ਇੱਕ ਵਾਰ ਵੀਰ ਸਾਹਿਬਜ਼ਾਦਿਆਂ ਦੇ ਚਰਨਾਂ ਵਿੱਚ ਨਮਨ ਕਰਦੇ ਹੋਏ ਇਸੇ ਸੰਕਲਪ ਦੇ ਨਾਲ, ਆਪ ਸਭ ਦਾ ਹਿਰਦੇ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ!
***
ਡੀਐੱਸ/ਵੀਜੇ/ਡੀਕੇ/ਏਕੇ
Tributes to the Sahibzades on Veer Baal Diwas. They epitomised courage, valour and sacrifice. https://t.co/PPBvJJnXzS
— Narendra Modi (@narendramodi) December 26, 2022
आज देश पहला ‘वीर बाल दिवस’ मना रहा है। pic.twitter.com/WDngi5soNS
— PMO India (@PMOIndia) December 26, 2022
आज देश पहला ‘वीर बाल दिवस’ मना रहा है। pic.twitter.com/WDngi5soNS
— PMO India (@PMOIndia) December 26, 2022
‘वीर बाल दिवस’ हमें बताएगा कि- भारत क्या है, भारत की पहचान क्या है! pic.twitter.com/0a6mdU4YWv
— PMO India (@PMOIndia) December 26, 2022
PM @narendramodi pays tribute to the greats for their courage and sacrifice. pic.twitter.com/K2VxDwX1vx
— PMO India (@PMOIndia) December 26, 2022
वीर साहिबजादे किसी धमकी से डरे नहीं, किसी के सामने झुके नहीं। pic.twitter.com/FuQN4FSStv
— PMO India (@PMOIndia) December 26, 2022
आजादी के अमृतकाल में देश ने ‘गुलामी की मानसिकता से मुक्ति’ का प्राण फूंका है। pic.twitter.com/Y8PB4UpsEV
— PMO India (@PMOIndia) December 26, 2022
साहिबजादों के बलिदान में हमारे लिए बड़ा उपदेश छिपा हुआ है। pic.twitter.com/45uvdMGQMz
— PMO India (@PMOIndia) December 26, 2022
सिख गुरु परंपरा ‘एक भारत-श्रेष्ठ भारत’ के विचार का भी प्रेरणा पुंज है। pic.twitter.com/FcSXm3bguV
— PMO India (@PMOIndia) December 26, 2022
भारत की भावी पीढ़ी कैसी होगी, ये इस बात पर भी निर्भर करता है कि वो किससे प्रेरणा ले रही है।
— PMO India (@PMOIndia) December 26, 2022
भारत की भावी पीढ़ी के लिए प्रेरणा का हर स्रोत इसी धरती पर है। pic.twitter.com/DpxpUbWoGd
युवा पीढ़ी को आगे बढ़ने के लिए हमेशा रोल मॉडल्स की जरूरत होती है।
— PMO India (@PMOIndia) December 26, 2022
युवा पीढ़ी को सीखने और प्रेरणा लेने के लिए महान व्यक्तित्व वाले नायक-नायिकाओं की जरूरत होती है। pic.twitter.com/PG0BynyYjQ
हमें साथ मिलकर वीर बाल दिवस के संदेश को देश के कोने-कोने तक लेकर जाना है। pic.twitter.com/PQ7JzHgOFO
— PMO India (@PMOIndia) December 26, 2022
जिस बलिदान को हम पीढ़ियों से याद करते आए हैं, उसे एक राष्ट्र के रूप में नमन करने के लिए एक नई शुरुआत हुई है। वीर बाल दिवस हमें याद दिला रहा है कि देश के स्वाभिमान के लिए सिख परंपरा का बलिदान क्या है। भारत क्या है, भारत की पहचान क्या है! pic.twitter.com/vIJxAvJxt6
— Narendra Modi (@narendramodi) December 26, 2022
किसी भी राष्ट्र के समर्थ युवा अपने साहस से समय की धारा को हमेशा के लिए मोड़ सकते हैं। इसी संकल्पशक्ति के साथ आज भारत की युवा पीढ़ी देश को नई ऊंचाई पर ले जाने के लिए निकल पड़ी है। ऐसे में 26 दिसंबर को वीर बाल दिवस की भूमिका और अहम हो गई है। pic.twitter.com/pCaSTJYHOg
— Narendra Modi (@narendramodi) December 26, 2022
सिख गुरु परंपरा केवल आस्था और अध्यात्म की परंपरा नहीं है। ये ‘एक भारत श्रेष्ठ भारत’ के विचार का भी प्रेरणापुंज है। pic.twitter.com/Sg9OwLXaKL
— Narendra Modi (@narendramodi) December 26, 2022
नया भारत राष्ट्र की पहचान और उसके सिद्धांतों से जुड़ी पुरानी भूलों को सुधार रहा है। यही वजह है कि आजादी के अमृतकाल में देश स्वाधीनता संग्राम के इतिहास को पुनर्जीवित करने में जुटा है। pic.twitter.com/y1xcNCufAx
— Narendra Modi (@narendramodi) December 26, 2022
Glimpses from the historic programme in Delhi to mark ‘Veer Baal Diwas.’ pic.twitter.com/G1VRrL1q3Y
— Narendra Modi (@narendramodi) December 26, 2022
'ਵੀਰ ਬਾਲ ਦਿਵਸ' ਮਨਾਉਣ ਲਈ ਦਿੱਲੀ ਵਿੱਚ ਇਤਿਹਾਸਿਕ ਪ੍ਰੋਗਰਾਮ ਦੀਆਂ ਝਲਕੀਆਂ। pic.twitter.com/HJNRR3FzKA
— Narendra Modi (@narendramodi) December 26, 2022
ਜਿਸ ਬਲੀਦਾਨ ਨੂੰ ਅਸੀਂ ਪੀੜ੍ਹੀਆਂ ਤੋਂ ਯਾਦ ਕਰਦੇ ਆਏ ਹਾਂ, ਉਸ ਨੂੰ ਇੱਕ ਰਾਸ਼ਟਰ ਦੇ ਰੂਪ ਵਿੱਚ ਨਮਨ ਕਰਨ ਦੇ ਲਈ ਇੱਕ ਨਵੀਂ ਸ਼ੁਰੂਆਤ ਹੋਈ ਹੈ। ਵੀਰ ਬਾਲ ਦਿਵਸ ਸਾਨੂੰ ਯਾਦ ਦਿਵਾ ਰਿਹਾ ਹੈ ਕਿ ਦੇਸ਼ ਦੇ ਸਵੈ-ਅਭਿਮਾਨ ਦੇ ਲਈ ਸਿੱਖ ਪਰੰਪਰਾ ਦਾ ਬਲਿਦਾਨ ਕੀ ਹੈ। ਭਾਰਤ ਕੀ ਹੈ, ਭਾਰਤ ਦੀ ਪਹਿਚਾਣ ਕੀ ਹੈ! pic.twitter.com/B4ew318VHN
— Narendra Modi (@narendramodi) December 26, 2022
ਸਿੱਖ ਗੁਰੂ ਪਰੰਪਰਾ ਕੇਵਲ ਆਸਥਾ ਅਤੇ ਅਧਿਆਤਮ ਦੀ ਪਰੰਪਰਾ ਨਹੀਂ ਹੈ। ਇਹ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੇ ਵਿਚਾਰ ਦਾ ਵੀ ਪ੍ਰੇਰਣਾ-ਪੁੰਜ ਹੈ। pic.twitter.com/iCetVJ9AHT
— Narendra Modi (@narendramodi) December 26, 2022