ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਕੰਬਨ ਕਲਾਈ ਸੰਗਮ, ਪੁਦੂਚੇਰੀ ਵਿੱਚ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸ੍ਰੀ ਅਰਬਿੰਦੋ ਦੇ 150ਵੀਂ ਜਯੰਤੀ ਦੇ ਸਬੰਧ ਵਿੱਚ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਸ੍ਰੀ ਅਰਬਿੰਦੋ ਦੇ ਸਨਮਾਨ ਵਿੱਚ ਇੱਕ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਕੀਤਾ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸ੍ਰੀ ਅਰਬਿੰਦੋ ਦੀ 150ਵੀਂ ਜਯੰਤੀ ਮੌਕੇ ਦੇ ਮਹੱਤਵ ਨੂੰ ਉਜਾਗਰ ਕੀਤਾ, ਜੋ ਸਾਰਾ ਸਾਲ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਰਾਸ਼ਟਰ ਇੱਕ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਜਾਰੀ ਕਰਕੇ ਸ੍ਰੀ ਅਰਬਿੰਦੋ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਰਾਸ਼ਟਰ ਦੁਆਰਾ ਅਜਿਹੇ ਯਤਨ ਭਾਰਤ ਦੇ ਸੰਕਲਪਾਂ ਨੂੰ ਨਵੀਂ ਊਰਜਾ ਅਤੇ ਤਾਕਤ ਪ੍ਰਦਾਨ ਕਰਨਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਬਹੁਤ ਸਾਰੀਆਂ ਮਹਾਨ ਘਟਨਾਵਾਂ ਇੱਕੋ ਸਮੇਂ ਹੁੰਦੀਆਂ ਹਨ, ਅਕਸਰ ਉਨ੍ਹਾਂ ਦੇ ਪਿੱਛੇ ‘ਯੋਗ-ਸ਼ਕਤੀ’ ਯਾਨੀ ਇੱਕ ਸਮੂਹਿਕ ਅਤੇ ਇਕਜੁੱਟ ਸ਼ਕਤੀ ਹੁੰਦੀ ਹੈ। ਪ੍ਰਧਾਨ ਮੰਤਰੀ ਨੇ ਕਈ ਮਹਾਨ ਸ਼ਖ਼ਸੀਅਤਾਂ ਨੂੰ ਯਾਦ ਕੀਤਾ, ਜਿਨ੍ਹਾਂ ਨੇ ਨਾ ਸਿਰਫ਼ ਆਜ਼ਾਦੀ ਦੇ ਸੰਘਰਸ਼ ਵਿੱਚ ਯੋਗਦਾਨ ਪਾਇਆ ਬਲਕਿ ਰਾਸ਼ਟਰ ਦੀ ਰੂਹ ਨੂੰ ਤਾਜ਼ਾ ਜੀਵਨ ਵੀ ਦਿੱਤਾ। ਉਨ੍ਹਾਂ ਵਿੱਚੋਂ ਤਿੰਨ ਸ਼ਖ਼ਸੀਅਤਾਂ ਸ੍ਰੀ ਅਰਬਿੰਦੋ, ਸਵਾਮੀ ਵਿਵੇਕਾਨੰਦ ਅਤੇ ਮਹਾਤਮਾ ਗਾਂਧੀ ਦੇ ਜੀਵਨ ਵਿੱਚ ਇੱਕੋ ਸਮੇਂ ਵਿੱਚ ਕਈ ਮਹਾਨ ਘਟਨਾਵਾਂ ਵਾਪਰੀਆਂ। ਇਨ੍ਹਾਂ ਘਟਨਾਵਾਂ ਨੇ ਨਾ ਸਿਰਫ਼ ਇਨ੍ਹਾਂ ਸ਼ਖ਼ਸੀਅਤਾਂ ਦਾ ਜੀਵਨ ਬਦਲਿਆ, ਬਲਕਿ ਰਾਸ਼ਟਰੀ ਜੀਵਨ ਵਿੱਚ ਵੀ ਦੂਰਅੰਦੇਸ਼ ਤਬਦੀਲੀਆਂ ਲਿਆਂਦੀਆਂ। ਪ੍ਰਧਾਨ ਮੰਤਰੀ ਨੇ ਦੱਸਿਆ ਕਿ 1893 ਵਿੱਚ ਸ੍ਰੀ ਅਰਬਿੰਦੋ ਭਾਰਤ ਪਰਤੇ ਅਤੇ ਉਸੇ ਸਾਲ ਸਵਾਮੀ ਵਿਵੇਕਾਨੰਦ ਵਿਸ਼ਵ ਦੀ ਧਰਮ–ਸੰਸਦ ਵਿੱਚ ਆਪਣਾ ਸ਼ਾਨਦਾਰ ਭਾਸ਼ਣ ਦੇਣ ਲਈ ਅਮਰੀਕਾ ਗਏ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਗਾਂਧੀ ਜੀ ਉਸੇ ਸਾਲ ਦੱਖਣੀ ਅਫ਼ਰੀਕਾ ਗਏ ਸਨ, ਜਿਸ ਨੇ ਮਹਾਤਮਾ ਗਾਂਧੀ ਦੇ ਰੂਪ ਵਿੱਚ ਉਨ੍ਹਾਂ ਦੇ ਪਰਿਵਰਤਨ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਵਰਤਮਾਨ ਸਮੇਂ ਵਿੱਚ ਅਜਿਹੀਆਂ ਘਟਨਾਵਾਂ ਦੇ ਸੰਗਮ ਨੂੰ ਨੋਟ ਕੀਤਾ ਜਦੋਂ ਦੇਸ਼ ਆਜ਼ਾਦੀ ਦੇ 75 ਸਾਲਾਂ ਦਾ ਜਸ਼ਨ ਮਨਾ ਰਿਹਾ ਹੈ ਅਤੇ ਆਪਣੀ ਅੰਮ੍ਰਿਤ ਕਾਲ ਦੀ ਯਾਤਰਾ ਸ਼ੁਰੂ ਕਰ ਰਿਹਾ ਹੈ ਕਿਉਂਕਿ ਅਸੀਂ ਸ੍ਰੀ ਅਰਬਿੰਦੋ ਦੀ 150ਵੀਂ ਵਰ੍ਹੇਗੰਢ ਅਤੇ ਨੇਤਾਜੀ ਸੁਭਾਸ਼ ਦੀ 125ਵੀਂ ਵਰ੍ਹੇਗੰਢ ਮਨਾ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ “ਜਦੋਂ ਪ੍ਰੇਰਣਾ ਅਤੇ ਕਿਰਿਆ ਮਿਲਦੇ ਹਨ, ਤਾਂ ਅਸੰਭਵ ਪ੍ਰਤੀਤ ਹੋਣ ਵਾਲਾ ਲਕਸ਼ ਵੀ ਲਾਜ਼ਮੀ ਤੌਰ ‘ਤੇ ਮੁਕੰਮਲ ਹੋ ਜਾਂਦਾ ਹੈ। ਅੱਜ ਅੰਮ੍ਰਿਤ ਕਾਲ ਵਿੱਚ ਕੌਮ ਦੀਆਂ ਸਫ਼ਲਤਾਵਾਂ ਅਤੇ ‘ਸਬਕਾ ਪ੍ਰਯਾਸ’ ਦਾ ਸੰਕਲਪ ਇਸ ਦਾ ਸਬੂਤ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਸ੍ਰੀ ਅਰਬਿੰਦੋ ਦਾ ਜੀਵਨ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦਾ ਪ੍ਰਤੀਬਿੰਬ ਹੈ ਕਿਉਂਕਿ ਉਹ ਬੰਗਾਲ ਵਿੱਚ ਪੈਦਾ ਹੋਏ ਸਨ ਅਤੇ ਗੁਜਰਾਤੀ, ਬੰਗਾਲੀ, ਮਰਾਠੀ, ਹਿੰਦੀ ਅਤੇ ਸੰਸਕ੍ਰਿਤ ਸਮੇਤ ਕਈ ਭਾਸ਼ਾਵਾਂ ਜਾਣਦੇ ਸਨ। ਉਨ੍ਹਾਂ ਆਪਣਾ ਜ਼ਿਆਦਾਤਰ ਜੀਵਨ ਗੁਜਰਾਤ ਅਤੇ ਪੁਦੂਚੇਰੀ ਵਿੱਚ ਬਿਤਾਇਆ ਅਤੇ ਜਿੱਥੇ ਵੀ ਉਹ ਗਏ, ਉੱਥੇ ਹੀ ਇੱਕ ਡੂੰਘੀ ਛਾਪ ਛੱਡੀ। ਸ੍ਰੀ ਅਰਬਿੰਦੋ ਦੀਆਂ ਸਿੱਖਿਆਵਾਂ ‘ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਜਦੋਂ ਅਸੀਂ ਆਪਣੀਆਂ ਰਵਾਇਤਾਂ ਤੇ ਸੱਭਿਆਚਾਰ ਤੋਂ ਜਾਣੂ ਹੋ ਜਾਂਦੇ ਹਾਂ ਅਤੇ ਉਨ੍ਹਾਂ ਰਾਹੀਂ ਜੀਣਾ ਸ਼ੁਰੂ ਕਰਦੇ ਹਾਂ, ਇਹ ਉਹ ਸਮਾਂ ਹੁੰਦਾ ਹੈ ਜਦੋਂ ਸਾਡੀ ਵਿਵਿਧਤਾ ਸਾਡੇ ਜੀਵਨ ਦਾ ਕੁਦਰਤੀ ਜਸ਼ਨ ਬਣ ਜਾਂਦੀ ਹੈ। ਉਨ੍ਹਾਂ ਨੇ ਕਿਹਾ,“ਆਜ਼ਾਦੀ ਕਾ ਅੰਮ੍ਰਿਤ ਕਾਲ ਲਈ ਇਹ ਮਹਾਨ ਪ੍ਰੇਰਣਾ ਸਰੋਤ ਹੈ। ਇਸ ਤੋਂ ਇਲਾਵਾ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਵਿਆਖਿਆ ਕਰਨ ਦਾ ਹੋਰ ਕੋਈ ਵਧੀਆ ਤਰੀਕਾ ਨਹੀਂ ਹੈ।”
ਪ੍ਰਧਾਨ ਮੰਤਰੀ ਨੇ ਕਾਸ਼ੀ ਤਮਿਲ ਸੰਗਮ ਵਿੱਚ ਹਿੱਸਾ ਲੈਣ ਦੇ ਮੌਕੇ ਨੂੰ ਯਾਦ ਕੀਤਾ ਅਤੇ ਟਿੱਪਣੀ ਕੀਤੀ ਕਿ ਇਹ ਸ਼ਾਨਦਾਰ ਸਮਾਗਮ ਇਸ ਗੱਲ ਦੀ ਇੱਕ ਵਧੀਆ ਮਿਸਾਲ ਹੈ ਕਿ ਕਿਵੇਂ ਭਾਰਤ ਆਪਣੇ ਸੱਭਿਆਚਾਰ ਅਤੇ ਰਵਾਇਤਾਂ ਰਾਹੀਂ ਦੇਸ਼ ਨੂੰ ਇੱਕਠੇ ਕਰਦਾ ਹੈ। ਕਾਸ਼ੀ ਤਮਿਲ ਸੰਗਮ ਨੇ ਦਿਖਾਇਆ ਕਿ ਅੱਜ ਦਾ ਨੌਜਵਾਨ ਭਾਸ਼ਾ ਅਤੇ ਪਹਿਰਾਵੇ ਦੇ ਅਧਾਰ ‘ਤੇ ਵੱਖ-ਵੱਖ ਰਾਜਨੀਤੀ ਨੂੰ ਪਿੱਛੇ ਛੱਡ ਕੇ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਰਾਜਨੀਤੀ ਨੂੰ ਅਪਣਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਅਤੇ ਅੰਮ੍ਰਿਤ ਕਾਲ ਵਿੱਚ ਸਾਨੂੰ ਕਾਸ਼ੀ ਤਮਿਲ ਸੰਗਮ ਦੀ ਭਾਵਨਾ ਨੂੰ ਵਧਾਉਣਾ ਹੈ।
ਪ੍ਰਧਾਨ ਮੰਤਰੀ ਨੇ ਇਹ ਤੱਥ ਉਭਾਰਿਆ ਕਿ ਸ੍ਰੀ ਅਰਬਿੰਦੋ ਅਜਿਹੀ ਸ਼ਖ਼ਸੀਅਤ ਸਨ ਜਿਨ੍ਹਾਂ ਦੇ ਜੀਵਨ ਵਿੱਚ ਆਧੁਨਿਕ ਵਿਗਿਆਨਕ ਸੁਭਾਅ, ਸਿਆਸੀ ਵਿਦਰੋਹ ਅਤੇ ਬ੍ਰਹਮ ਦੀ ਭਾਵਨਾ ਵੀ ਸੀ। ਪ੍ਰਧਾਨ ਮੰਤਰੀ ਨੇ ਬੰਗਾਲ ਦੀ ਵੰਡ ਦੌਰਾਨ ਆਪਣੇ ‘ਕੋਈ ਸਮਝੌਤਾ ਨਹੀਂ’ ਨਾਅਰੇ ਨੂੰ ਯਾਦ ਕੀਤਾ। ਉਨ੍ਹਾਂ ਦੀ ਵਿਚਾਰਧਾਰਕ ਸਪਸ਼ਟਤਾ, ਸੱਭਿਆਚਾਰਕ ਤਾਕਤ ਅਤੇ ਦੇਸ਼ ਭਗਤੀ ਨੇ ਉਨ੍ਹਾਂ ਨੂੰ ਉਸ ਸਮੇਂ ਦੇ ਸੁਤੰਤਰਤਾ ਸੈਨਾਨੀਆਂ ਲਈ ਇੱਕ ਰੋਲ ਮਾਡਲ ਬਣਾਇਆ। ਸ਼੍ਰੀ ਮੋਦੀ ਨੇ ਸ੍ਰੀ ਅਰਬਿੰਦੋ ਦੇ ਰਿਸ਼ੀ ਜਿਹੇ ਪੱਖਾਂ ‘ਤੇ ਵੀ ਵਿਚਾਰ ਕੀਤਾ ਜੋ ਡੂੰਘੇ ਦਾਰਸ਼ਨਿਕ ਅਤੇ ਅਧਿਆਤਮਿਕ ਮੁੱਦਿਆਂ ‘ਤੇ ਅੱਗੇ ਵਧਦੇ ਸਨ। ਉਨ੍ਹਾਂ ਨੇ ਉਪਨਿਸ਼ਦਾਂ ਵਿਚ ਸਮਾਜ ਸੇਵਾ ਦਾ ਤੱਤ ਜੋੜਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਬਿਨਾ ਕਿਸੇ ਹੀਣ ਭਾਵਨਾ ਦੇ ਵਿਕਸਤ ਭਾਰਤ ਦੀ ਆਪਣੀ ਯਾਤਰਾ ਵਿੱਚ ਸਾਰੇ ਵਿਚਾਰਾਂ ਨੂੰ ਅਪਣਾ ਰਹੇ ਹਾਂ। ਅਸੀਂ ‘ਇੰਡੀਆ ਫਸਟ‘ ਦੇ ਮੰਤਰ ਨਾਲ ਕੰਮ ਕਰ ਰਹੇ ਹਾਂ ਅਤੇ ਆਪਣੀ ਵਿਰਾਸਤ ਨੂੰ ਪੂਰੀ ਦੁਨੀਆ ਦੇ ਸਾਹਮਣੇ ਮਾਣ ਨਾਲ ਪੇਸ਼ ਕਰ ਰਹੇ ਹਾਂ।
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਹ ਸ਼੍ਰੀ ਔਰਬਿੰਦੋ ਦਾ ਜੀਵਨ ਹੈ ਜੋ ਭਾਰਤ ਕੋਲ ਇੱਕ ਹੋਰ ਤਾਕਤ ਨੂੰ ਦਰਸਾਉਂਦਾ ਹੈ ਜੋ ਕਿ ਪੰਜ ਵਾਅਦਿਆਂ ਵਿੱਚੋਂ ਇੱਕ ਹੈ – “ਗੁਲਾਮੀ ਦੀ ਮਾਨਸਿਕਤਾ ਤੋਂ ਆਜ਼ਾਦੀ”। ਉਨ੍ਹਾਂ ਅੱਗੇ ਕਿਹਾ ਕਿ ਭਾਰੀ ਪੱਛਮੀ ਪ੍ਰਭਾਵ ਦੇ ਬਾਵਜੂਦ, ਜਦੋਂ ਭਾਰਤ ਪਰਤਣ ‘ਤੇ, ਸ੍ਰੀ ਅਰਬਿੰਦੋ ਆਪਣੇ ਜੇਲ੍ਹ ਦੇ ਸਮੇਂ ਦੌਰਾਨ ਗੀਤਾ ਦੇ ਸੰਪਰਕ ਵਿੱਚ ਆਏ ਅਤੇ ਉਹ ਭਾਰਤੀ ਸੱਭਿਆਚਾਰ ਦੀ ਸਭ ਤੋਂ ਉੱਚੀ ਆਵਾਜ਼ ਵਜੋਂ ਉੱਭਰੇ। ਸ਼੍ਰੀ ਮੋਦੀ ਨੇ ਇਹ ਵੀ ਯਾਦ ਕੀਤਾ ਕਿ ਉਨ੍ਹਾਂ ਨੇ ਧਰਮ ਗ੍ਰੰਥਾਂ ਦਾ ਅਧਿਐਨ ਕੀਤਾ ਅਤੇ ਰਾਮਾਇਣ, ਮਹਾਭਾਰਤ ਅਤੇ ਉਪਨਿਸ਼ਦਾਂ ਤੋਂ ਲੈ ਕੇ ਕਾਲੀਦਾਸ, ਭਵਭੂਤੀ ਅਤੇ ਭਰਥਰੀ ਤੱਕ ਦੇ ਗ੍ਰੰਥਾਂ ਦਾ ਅਨੁਵਾਦ ਕੀਤਾ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਲੋਕਾਂ ਨੇ ਸ੍ਰੀ ਅਰਬਿੰਦੋ ਦੇ ਵਿਚਾਰਾਂ ਵਿੱਚ ਭਾਰਤ ਨੂੰ ਦੇਖਿਆ, ਉਹੀ ਅਰਬਿੰਦੋ ਜਿਨ੍ਹਾਂ ਨੂੰ ਕਦੇ ਆਪਣੀ ਜਵਾਨੀ ਵਿੱਚ ਭਾਰਤੀਅਤਾ ਤੋਂ ਦੂਰ ਰੱਖਿਆ ਗਿਆ ਸੀ। ਇਹ ਭਾਰਤ ਅਤੇ ਭਾਰਤੀਅਤਾ ਦੀ ਅਸਲ ਤਾਕਤ ਹੈ।”
ਪ੍ਰਧਾਨ ਮੰਤਰੀ ਨੇ ਸਮ੍ਰਿੱਧ ਸੱਭਿਆਚਾਰਕ ਇਤਿਹਾਸ ‘ਤੇ ਟਿੱਪਣੀ ਜਾਰੀ ਰੱਖਦਿਆਂ ਕਿਹਾ, “ਭਾਰਤ ਉਹ ਅਮਰ ਬੀਜ ਹੈ ਜਿਸ ਨੂੰ ਪ੍ਰਤੀਕੂਲ ਹਾਲਾਤ ਵਿੱਚ ਥੋੜ੍ਹਾ ਜਿਹਾ ਦਬਾਇਆ ਜਾ ਸਕਦਾ ਹੈ, ਥੋੜ੍ਹਾ ਜਿਹਾ ਸੁੱਕ ਸਕਦਾ ਹੈ, ਪਰ ਇਹ ਮਰ ਨਹੀਂ ਸਕਦਾ”, ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਮਨੁੱਖੀ ਸੱਭਿਅਤਾ ਦਾ ਸਭ ਤੋਂ ਸ਼ੁੱਧ ਵਿਚਾਰ ਹੈ, ਮਾਨਵਤਾ ਦੀ ਸਭ ਤੋਂ ਕੁਦਰਤੀ ਆਵਾਜ਼। ਭਾਰਤ ਦੀ ਸੱਭਿਆਚਾਰਕ ਅਮਰਤਾ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ,“ਭਾਰਤ ਮਹਾਰਿਸ਼ੀ ਅਰਬਿੰਦੋ ਦੇ ਸਮੇਂ ਵੀ ਅਮਰ ਸੀ ਅਤੇ ਅੱਜ ਵੀ ਆਜ਼ਾਦੀ ਕਾ ਅੰਮ੍ਰਿਤ ਕਾਲ ਵਿੱਚ ਅਮਰ ਹੈ।” ਪ੍ਰਧਾਨ ਮੰਤਰੀ ਨੇ ਅੱਜ ਦੇ ਸੰਸਾਰ ਨੂੰ ਦਰਪੇਸ਼ ਗੰਭੀਰ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ ਅਤੇ ਇਨ੍ਹਾਂ ਚੁਣੌਤੀਆਂ ਨੂੰ ਪਾਰ ਕਰਨ ਵਿੱਚ ਭਾਰਤ ਦੀ ਭੂਮਿਕਾ ਦੀ ਮਹੱਤਤਾ ਨੂੰ ਉਜਾਗਰ ਕੀਤਾ। ਅੰਤ ’ਚ ਉਨ੍ਹਾਂ ਨੇ ਕਿਹਾ,“ਇਸ ਲਈ ਸਾਨੂੰ ਮਹਾਰਿਸ਼ੀ ਅਰਬਿੰਦੋ ਤੋਂ ਪ੍ਰੇਰਣਾ ਲੈ ਕੇ ਆਪਣੇ ਆਪ ਨੂੰ ਤਿਆਰ ਕਰਨਾ ਹੋਵੇਗਾ ਅਤੇ ਸਬਕਾ ਪ੍ਰਯਾਸ ਦੁਆਰਾ ਇੱਕ ਵਿਕਸਤ ਭਾਰਤ ਦੀ ਸਿਰਜਣਾ ਕਰਨੀ ਹੋਵੇਗੀ।”
ਪਿਛੋਕੜ
ਸ੍ਰੀ ਅਰਬਿੰਦੋ, 15 ਅਗਸਤ 1872 ਨੂੰ ਜਨਮੇ ਇੱਕ ਦੂਰਦਰਸ਼ੀ ਸਨ, ਜਿਨ੍ਹਾਂ ਨੇ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਵਿੱਚ ਸਥਾਈ ਯੋਗਦਾਨ ਪਾਇਆ। ਆਜ਼ਾਦੀ ਦੇ 75 ਸਾਲਾਂ ਦੇ ਮੌਕੇ ‘ਤੇ ਭਾਰਤ ਦੇ ਲੋਕਾਂ, ਸੱਭਿਆਚਾਰ ਅਤੇ ਪ੍ਰਾਪਤੀਆਂ ਦੇ ਗੌਰਵਮਈ ਇਤਿਹਾਸ ਨੂੰ ਮਨਾਉਣ ਦਾ ਇੱਕ ਯਤਨ – ਆਜ਼ਾਦੀ ਕਾ ਅੰਮ੍ਰਿਤ ਮਹੋਤਸਵ – ਦੇਸ਼ ਭਰ ਵਿੱਚ ਸਾਲ ਭਰ ਚਲਣ ਵਾਲੀਆਂ ਗਤੀਵਿਧੀਆਂ ਅਤੇ ਪ੍ਰੋਗਰਾਮਾਂ ਦਾ ਆਯੋਜਨ ਕਰ ਕੇ ਸ਼੍ਰੀ ਔਰਬਿੰਦੋ ਦੀ 150ਵੀਂ ਜਯੰਤੀ ਮਨਾ ਰਿਹਾ ਹੈ।
I bow to Sri Aurobindo. He was a prominent freedom fighter and a philosopher whose ideals have inspired generations. https://t.co/AiSAhPUYzk
— Narendra Modi (@narendramodi) December 13, 2022
Today, a commemorative coin and postal stamp in honour of Sri Aurobindo have been released. pic.twitter.com/pW2PxPp9CK
— PMO India (@PMOIndia) December 13, 2022
जब प्रेरणा और कर्तव्य, मोटिवेशन और एक्शन एक साथ मिल जाते हैं, तो असंभव लक्ष्य भी अवश्यम्भावी हो जाते हैं। pic.twitter.com/DOX7y7SFMw
— PMO India (@PMOIndia) December 13, 2022
Sri Aurobindo’s life is a reflection of ‘Ek Bharat, Shreshtha Bharat.’ pic.twitter.com/J2STQguds6
— PMO India (@PMOIndia) December 13, 2022
India’s youth is inspired by the ‘Rashtra Neeti’ of ‘Ek Bharat, Shreshtha Bharat.’ pic.twitter.com/95Wq2BAnpF
— PMO India (@PMOIndia) December 13, 2022
महर्षि अरबिंदो के जीवन में हमें भारत की आत्मा और भारत की विकास यात्रा के मौलिक दर्शन होते हैं। pic.twitter.com/3O5M5CXdha
— PMO India (@PMOIndia) December 13, 2022
भारत मानव सभ्यता का सबसे परिष्कृत विचार है, मानवता का सबसे स्वाभाविक स्वर है। pic.twitter.com/pI0liaOW5L
— PMO India (@PMOIndia) December 13, 2022
India has a pivotal role in tackling challenges faced by the world today. pic.twitter.com/12CJ03r2MA
— PMO India (@PMOIndia) December 13, 2022
****************
ਡੀਐੱਸ/ਟੀਐੱਸ
I bow to Sri Aurobindo. He was a prominent freedom fighter and a philosopher whose ideals have inspired generations. https://t.co/AiSAhPUYzk
— Narendra Modi (@narendramodi) December 13, 2022
आजादी के अमृतकाल में भारत में एक साथ कई संयोग बने हैं। इस कालखंड में देश श्री अरबिंदो की 150वीं जयंती और नेताजी सुभाष चंद्र बोस की 125वीं जन्म-जयंती का भी साक्षी बना है। pic.twitter.com/ThCKINow9r
— Narendra Modi (@narendramodi) December 13, 2022
देश का युवा आज भाषा और भेष के आधार पर भेद करने वाली राजनीति को पीछे छोड़कर एक भारत, श्रेष्ठ भारत की राष्ट्रनीति से प्रेरित है। श्री अरबिंदो का जीवन भी इसी का प्रतिबिंब रहा है। pic.twitter.com/BU2GADmHUw
— Narendra Modi (@narendramodi) December 13, 2022
महर्षि अरबिंदो की विचारधारा हमें भारत की एक और ताकत का बोध कराती है… pic.twitter.com/73CxP5BPWA
— Narendra Modi (@narendramodi) December 13, 2022
Today, a commemorative coin and postal stamp in honour of Sri Aurobindo have been released. pic.twitter.com/pW2PxPp9CK
— PMO India (@PMOIndia) December 13, 2022
जब प्रेरणा और कर्तव्य, मोटिवेशन और एक्शन एक साथ मिल जाते हैं, तो असंभव लक्ष्य भी अवश्यम्भावी हो जाते हैं। pic.twitter.com/DOX7y7SFMw
— PMO India (@PMOIndia) December 13, 2022
Sri Aurobindo's life is a reflection of 'Ek Bharat, Shreshtha Bharat.' pic.twitter.com/J2STQguds6
— PMO India (@PMOIndia) December 13, 2022
India's youth is inspired by the 'Rashtra Neeti' of 'Ek Bharat, Shreshtha Bharat.' pic.twitter.com/95Wq2BAnpF