Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪਰਮ ਪੂਜਯ ਪ੍ਰਮੁੱਖ ਸੁਆਮੀ ਮਹਾਰਾਜ ਜੀ ਦੀ ਜਯੰਤੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪਰਮ ਪੂਜਯ ਪ੍ਰਮੁੱਖ ਸੁਆਮੀ ਮਹਾਰਾਜ ਜੀ ਦੀ ਜਯੰਤੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਹਨ।

ਬੀਏਪੀਐੱਸ ਸੁਆਮੀਨਾਰਾਇਣ ਸੰਸਥਾ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਸ਼੍ਰੀ ਪ੍ਰਮੁੱਖ ਸੁਆਮੀ ਮਹਾਰਾਜ ਜੀ ਦੀ ਜਯੰਤੀ ’ਤੇ ਉਨ੍ਹਾਂ ਨੂੰ ਮੈਂ ਸ਼ਰਧਾਂਜਲੀਆਂ ਅਰਪਿਤ ਕਰਦਾ ਹਾਂ। ਮੈਂ ਆਪਣੇ ਆਪ ਨੂੰ ਧੰਨ ਮੰਨਦਾ ਹਾਂ  ਕਿ ਮੈਨੂੰ ਉਨ੍ਹਾਂ ਦੇ ਨਾਲ ਕਈ ਮੌਕਿਆਂ ’ਤੇ ਗੱਲਬਾਤ ਕਰਨ ਦਾ ਅਵਸਰ ਮਿਲਿਆ ਅਤੇ ਉਨ੍ਹਾਂ  ਤੋਂ ਬਹੁਤ ਸਨੇਹ ਵੀ ਮਿਲਿਆ। ਸਮਾਜ ਦੀਆਂ ਅਦਭੁੱਤ ਮੋਹਰੀ ਸੇਵਾਵਾਂ ਦੇ ਲਈ ਦੁਨੀਆ ਭਰ ਵਿੱਚ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ।”

 

****

ਡੀਐੱਸ/ਐੱਸਟੀ