Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪੀਐੱਸਐੱਲਵੀ ਸੀ54 ਮਿਸ਼ਨ ਦੇ ਸਫ਼ਲ ਲਾਂਚ ‘ਤੇ ਇਸਰੋ ਅਤੇ ਐੱਨਐੱਸਆਈਐੱਲ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪੀਐੱਸਐੱਲਵੀ ਸੀ54 ਮਿਸ਼ਨ ਦੇ ਸਫ਼ਲ ਲਾਂਚ ਤੇ ਇਸਰੋ ਅਤੇ ਐੱਨਐੱਸਆਈਐੱਲ ਨੂੰ ਵਧਾਈਆਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਇਸ ਲਾਂਚ ਵਿੱਚ ਸ਼ਾਮਲ ਸਾਰੀਆਂ ਕੰਪਨੀਆਂ ਨੂੰ ਵੀ ਵਧਾਈਆਂ ਦਿੱਤੀਆਂ ਹਨ।

 

ਟਵੀਟਾਂ ਦੀ ਇੱਕ ਲੜੀ ਵਿੱਚਪ੍ਰਧਾਨ ਮੰਤਰੀ ਨੇ ਕਿਹਾ;

 

ਪੀਐੱਸਐੱਲਵੀ ਸੀ54 ਮਿਸ਼ਨ ਦੇ ਸਫ਼ਲ ਲਾਂਚ ਤੇ ਇਸਰੋ (@ISRO) ਅਤੇ ਐੱਨਐੱਸਆਈਐੱਲ ਨੂੰ ਵਧਾਈਆਂ। ਈਓਐੱਸ-06 ਸੈਟੇਲਾਈਟ ਸਾਡੇ ਸਮੁੰਦਰੀ ਸੰਸਾਧਨਾਂ ਦੇ ਉਪਯੋਗ ਵਿੱਚ ਸੁਧਾਰ ਕਰਨ ਵਿੱਚ ਮਦਦ ਕਰੇਗਾ।”

 

“ਭਾਰਤੀ ਕੰਪਨੀਆਂ @PixxelSpace ਅਤੇ @DhruvaSpace ਦੇ 3 ਸੈਟੇਲਾਈਟਾਂ ਦੀ ਲਾਂਚਿੰਗ ਇੱਕ ਨਵੇਂ ਯੁਗ ਦੀ ਸ਼ੁਰੂਆਤ ਦਾ ਸੂਤਰਪਾਤ ਕਰਦਾ ਹੈ, ਜਿੱਥੇ ਪੁਲਾੜ ਟੈਕਨੋਲੋਜੀ ਵਿੱਚ ਭਾਰਤੀ ਪ੍ਰਤਿਭਾ ਦਾ ਪੂਰਨ ਸਦਉਪਯੋਗ ਕੀਤਾ ਜਾ ਸਕੇਗਾ। ਇਸ ਲਾਂਚ ਵਿੱਚ ਸ਼ਾਮਲ ਸਾਰੀਆਂ ਕੰਪਨੀਆਂ ਅਤੇ ਸਾਰੇ ਲੋਕਾਂ ਨੂੰ ਵਧਾਈਆਂ।”

 

 

***

ਡੀਐੱਸ/ਐੱਸਐੱਚ