ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 18 ਨਵੰਬਰ ਨੂੰ ਸਵੇਰੇ 9 ਵੱਜ ਕੇ 30 ਮਿੰਟ ‘ਤੇ ਹੋਟਲ ਤਾਜ ਪੈਲੇਸ, ਨਵੀਂ ਦਿੱਲੀ ਵਿਖੇ ਤੀਸਰੀ ‘ਨੋ ਮਨੀ ਫੌਰ ਟੈਰਰ’ (ਐੱਨਐੱਮਐੱਫਟੀ) ਮੰਤਰੀ ਪੱਧਰੀ ਕਾਨਫਰੰਸ ਔਨ ਕਾਊਂਟਰ-ਟੈਰੋਰਿਜ਼ਮ ਫਾਈਨੈਂਸਿੰਗ ਵਿੱਚ ਉਦਘਾਟਨੀ ਭਾਸ਼ਣ ਦੇਣਗੇ।
18-19 ਨਵੰਬਰ ਨੂੰ ਆਯੋਜਿਤ ਦੋ ਦਿਨਾ ਕਾਨਫਰੰਸ, ਹਿੱਸਾ ਲੈਣ ਵਾਲੇ ਦੇਸ਼ਾਂ ਅਤੇ ਸੰਗਠਨਾਂ ਨੂੰ ਆਤੰਕਵਾਦ ਵਿਰੋਧੀ ਵਿੱਤੀ ਸਹਾਇਤਾ ‘ਤੇ ਮੌਜੂਦਾ ਅੰਤਰਰਾਸ਼ਟਰੀ ਸ਼ਾਸਨ ਦੀ ਪ੍ਰਭਾਵਸ਼ੀਲਤਾ ਦੇ ਨਾਲ-ਨਾਲ ਉੱਭਰ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਲੋੜੀਂਦੇ ਕਦਮਾਂ ‘ਤੇ ਵਿਚਾਰ ਕਰਨ ਲਈ ਇੱਕ ਵਿਲੱਖਣ ਪਲੈਟਫਾਰਮ ਪੇਸ਼ ਕਰੇਗੀ। ਇਹ ਕਾਨਫਰੰਸ ਪਿਛਲੀਆਂ ਦੋ ਕਾਨਫਰੰਸਾਂ (ਅਪਰੈਲ 2018 ਵਿੱਚ ਪੈਰਿਸ ਵਿੱਚ ਅਤੇ ਨਵੰਬਰ 2019 ਵਿੱਚ ਮੈਲਬੌਰਨ ਵਿੱਚ ਆਯੋਜਿਤ) ਦੇ ਲਾਭਾਂ ਅਤੇ ਸਿੱਖਿਆਵਾਂ ‘ਤੇ ਅਧਾਰਿਤ ਹੋਵੇਗੀ ਅਤੇ ਆਤੰਕਵਾਦੀਆਂ ਨੂੰ ਵਿੱਤੀ ਸਹਾਇਤਾ ਅਤੇ ਸੰਚਾਲਨ ਲਈ ਅਧਿਕਾਰਤ ਅਧਿਕਾਰ ਖੇਤਰਾਂ (permissive jurisdictions) ਤੱਕ ਪਹੁੰਚ ਤੋਂ ਇਨਕਾਰ ਕਰਨ ਲਈ ਗਲੋਬਲ ਸਹਿਯੋਗ ਵਧਾਉਣ ਲਈ ਕੰਮ ਕਰੇਗੀ। ਇਸ ਵਿੱਚ ਦੁਨੀਆ ਭਰ ਦੇ ਲਗਭਗ 450 ਪ੍ਰਤੀਨਿਧ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚ ਮੰਤਰੀ, ਬਹੁਪੱਖੀ ਸੰਸਥਾਵਾਂ ਦੇ ਮੁਖੀ ਅਤੇ ਵਿੱਤੀ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਦੇ ਡੈਲੀਗੇਸ਼ਨ ਦੇ ਮੁਖੀ ਸ਼ਾਮਲ ਹਨ।
ਕਾਨਫਰੰਸ ਦੌਰਾਨ, ਚਾਰ ਸੈਸ਼ਨਾਂ ਵਿੱਚ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਜੋ ‘ਆਤੰਕਵਾਦ ਅਤੇ ਦਹਿਸ਼ਤਗਰਦੀ ਵਿੱਤ ਪੋਸ਼ਣ ਵਿੱਚ ਗਲੋਬਲ ਰੁਝਾਨ’, ‘ਆਤੰਕਵਾਦ ਲਈ ਫੰਡਾਂ ਦੇ ਰਸਮੀ ਅਤੇ ਗੈਰ-ਰਸਮੀ ਚੈਨਲਾਂ ਦੀ ਵਰਤੋਂ’, ‘ਉਭਰਦੀਆਂ ਟੈਕਨੋਲੋਜੀਆਂ ਅਤੇ ਆਤੰਕਵਾਦੀ ਵਿੱਤ ਪੋਸ਼ਣ’ ਅਤੇ ‘ਟੈਰੋਰਿਸਟ ਫਾਈਨੈਂਸਿੰਗ ਨਾਲ ਨਜਿੱਠਣ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਅੰਤਰਰਾਸ਼ਟਰੀ ਸਹਿਯੋਗ’ ‘ਤੇ ਕੇਂਦਰਿਤ ਹੋਣਗੇ।
*********
ਡੀਐੱਸ/ਐੱਲਪੀ/ਏਕੇ