ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਲੀ ਸੀਨ ਲੂਂਗ (Mr. Lee Hsien Loong) ਨਾਲ ਅੱਜ ਬਾਲੀ ਵਿੱਚ ਜੀ-20 ਸਮਿਟ ਦੇ ਮੌਕੇ ‘ਤੇ ਮੁਲਾਕਾਤ ਕੀਤੀ। ਉਨ੍ਹਾਂ ਨੇ ਪਿਛਲੇ ਵਰ੍ਹੇ ਰੋਮ ਵਿੱਚ ਜੀ-20 ਸਮਿਟ ਦੌਰਾਨ ਪ੍ਰਧਾਨ ਮੰਤਰੀ ਲੀ ਨਾਲ ਆਪਣੀ ਮੁਲਾਕਾਤ ਨੂੰ ਯਾਦ ਕੀਤਾ।
ਦੋਵਾਂ ਪ੍ਰਧਾਨ ਮੰਤਰੀਆਂ ਨੇ ਭਾਰਤ ਅਤੇ ਸਿੰਗਾਪੁਰ ਦਰਮਿਆਨ ਮਜ਼ਬੂਤ ਰਣਨੀਤਕ ਭਾਈਵਾਲੀ ਅਤੇ ਸਤੰਬਰ 2022 ਵਿੱਚ ਨਵੀਂ ਦਿੱਲੀ ਵਿਖੇ ਆਯੋਜਿਤ ਭਾਰਤ–ਸਿੰਗਾਪੁਰ ਮੰਤਰੀ ਪੱਧਰੀ ਗੋਲਮੇਜ਼ ਦੇ ਉਦਘਾਟਨ ਸੈਸ਼ਨ ਸਮੇਤ ਨਿਯਮਿਤ ਉੱਚ ਪੱਧਰੀ ਮੰਤਰੀ ਅਤੇ ਸੰਸਥਾਗਤ ਗੱਲਬਾਤ ਦਾ ਨੋਟਿਸ ਲਿਆ।
ਦੋਵਾਂ ਨੇਤਾਵਾਂ ਨੇ ਖਾਸ ਤੌਰ ‘ਤੇ ਫਿਨਟੈੱਕ, ਅਖੁੱਟ ਊਰਜਾ, ਕੌਸ਼ਲ ਵਿਕਾਸ, ਸਿਹਤ ਅਤੇ ਫਾਰਮਾਸਿਊਟੀਕਲ ਸੈਕਟਰਾਂ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਹੋਰ ਵਧਾਉਣ ਲਈ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ। ਪ੍ਰਧਾਨ ਮੰਤਰੀ ਮੋਦੀ ਨੇ ਸਿੰਗਾਪੁਰ ਨੂੰ ਗ੍ਰੀਨ ਅਰਥਵਿਵਸਥਾ, ਬੁਨਿਆਦੀ ਢਾਂਚਾ ਅਤੇ ਡਿਜੀਟਲਾਈਜ਼ੇਸ਼ਨ ਸਮੇਤ ਵਿਭਿੰਨ ਖੇਤਰਾਂ ਵਿੱਚ ਨਿਵੇਸ਼ ਕਰਨ ਅਤੇ ਭਾਰਤ ਦੀ ਰਾਸ਼ਟਰੀ ਬੁਨਿਆਦੀ ਢਾਂਚਾ ਪਾਈਪਲਾਈਨ, ਅਸਾਸੇ ਮੁਦਰੀਕਰਨ ਯੋਜਨਾ ਅਤੇ ਗਤੀ ਸ਼ਕਤੀ ਯੋਜਨਾ ਦਾ ਲਾਭ ਲੈਣ ਦਾ ਸੱਦਾ ਦਿੱਤਾ। ਦੋਹਾਂ ਨੇਤਾਵਾਂ ਨੇ ਹਾਲ ਹੀ ਦੇ ਗਲੋਬਲ ਅਤੇ ਖੇਤਰੀ ਘਟਨਾਕ੍ਰਮ ‘ਤੇ ਵੀ ਵਿਚਾਰ–ਵਟਾਂਦਰਾ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੀ ਐਕਟ ਈਸਟ ਨੀਤੀ ਵਿੱਚ ਸਿੰਗਾਪੁਰ ਦੀ ਭੂਮਿਕਾ ਅਤੇ 2021-2024 ਤੱਕ ਆਸੀਆਨ–ਭਾਰਤ ਸਬੰਧਾਂ ਲਈ ਕੰਟਰੀ ਕੋਆਰਡੀਨੇਟਰ ਵਜੋਂ ਉਸਦੀ ਭੂਮਿਕਾ ਦੀ ਸ਼ਲਾਘਾ ਕੀਤੀ।
ਦੋਹਾਂ ਨੇਤਾਵਾਂ ਨੇ ਭਾਰਤ–ਆਸੀਆਨ ਬਹੁ–ਪੱਖੀ ਸਹਿਯੋਗ ਨੂੰ ਅੱਗੇ ਵਧਾਉਣ ਲਈ ਮਿਲ ਕੇ ਕੰਮ ਕਰਨ ਦੀ ਇੱਛਾ ਨੂੰ ਦੁਹਰਾਇਆ।
ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਲੀ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਅਗਲੇ ਸਾਲ ਜੀ-20 ਸੰਮੇਲਨ ਲਈ ਭਾਰਤ ਆਉਣ ਦਾ ਸੱਦਾ ਦਿੱਤਾ।
********
ਡੀਐੱਸ/ਏਕੇ
Prime Ministers @narendramodi and @leehsienloong held talks in Bali. They discussed the immense scope for furthering India-Singapore cooperation in emerging areas like the green economy and solar energy. Ways to enhance trade and cultural linkages were also discussed. pic.twitter.com/Vzf4wtIi1T
— PMO India (@PMOIndia) November 16, 2022
Delighted to meet PM @leehsienloong in Bali. We discussed boosting avenues of India-Singapore cooperation in sectors such as the green economy, renewable energy, FinTech and deepening trade relations. Singapore is an important pillar of India’s ‘Act East’ policy. pic.twitter.com/wQN6Wjy2vE
— Narendra Modi (@narendramodi) November 16, 2022