Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਆਂਧਰ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ 10,500 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ

ਪ੍ਰਧਾਨ ਮੰਤਰੀ ਨੇ ਆਂਧਰ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ 10,500 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਂਧਰ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ 10,500 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ।

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਉਸ ਸਮੇਂ ਨੂੰ ਯਾਦ ਕਰਦੇ ਹੋਏ ਕੀਤੀ ਜਦੋਂ ਉਨ੍ਹਾਂ ਨੂੰ ਵਿਪਲਵ ਵੀਰੂਡੂ ਅਲੂਰੂ ਸੀਤਾਰਾਮਰਾਜੂ ਦੀ 125ਵੀਂ ਜਯੰਤੀ ਤੇ ਆਂਧਰ ਪ੍ਰਦੇਸ਼ ਦਾ ਦੌਰਾ ਕਰਨ ਦਾ ਮੌਕਾ ਮਿਲਿਆ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਵਿਸ਼ਾਖਾਪਟਨਮ ਵਪਾਰ ਅਤੇ ਕਾਰੋਬਾਰ ਦੀ ਇੱਕ ਬਹੁਤ ਹੀ ਅਮੀਰ ਪ੍ਰੰਪਰਾ ਵਾਲਾ ਇੱਕ ਬਹੁਤ ਹੀ ਵਿਸ਼ੇਸ਼ ਸ਼ਹਿਰ ਹੈ। ਉਨ੍ਹਾਂ ਨੇ ਧਿਆਨ ਦਿਵਾਇਆ ਕਿ ਵਿਸ਼ਾਖਾਪਟਨਮ ਪ੍ਰਾਚੀਨ ਭਾਰਤ ਵਿੱਚ ਇੱਕ ਮਹੱਤਵਪੂਰਨ ਬੰਦਰਗਾਹ ਹੋਣ ਕਰਕੇ ਹਜ਼ਾਰਾਂ ਸਾਲ ਪਹਿਲਾਂ ਪੱਛਮੀ ਏਸ਼ੀਆ ਅਤੇ ਰੋਮ ਲਈ ਵਪਾਰਕ ਮਾਰਗ ਦਾ ਹਿੱਸਾ ਰਿਹਾ ਸੀ ਅਤੇ ਇਹ ਅੱਜ ਵੀ ਭਾਰਤ ਦੇ ਵਪਾਰ ਦਾ ਕੇਂਦਰ ਬਿੰਦੂ ਬਣਿਆ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ 10,500 ਕਰੋੜ ਰੁਪਏ ਦੇ ਪ੍ਰੋਜੈਕਟ ਜੋ ਰਾਸ਼ਟਰ ਨੂੰ ਸਮਰਪਿਤ ਕੀਤੇ ਜਾ ਰਹੇ ਹਨ ਅਤੇ ਜਿਨ੍ਹਾਂ ਦੇ ਨੀਂਹ ਪੱਥਰ ਅੱਜ ਰੱਖੇ ਗਏ ਹਨਇਹ ਬੁਨਿਆਦੀ ਢਾਂਚੇਜੀਵਨ ਦੀ ਸੌਖ ਅਤੇ ਆਤਮਨਿਰਭਰ ਭਾਰਤ ਦੇ ਨਵੇਂ ਅਯਾਮਾਂ ਨੂੰ ਖੋਲ੍ਹ ਕੇ ਵਿਸ਼ਾਖਾਪਟਨਮ ਅਤੇ ਆਂਧਰ ਪ੍ਰਦੇਸ਼ ਦੀਆਂ ਉਮੀਦਾਂ ਅਤੇ ਆਸਾਂ ਨੂੰ ਪੂਰਾ ਕਰਨ ਲਈ ਇੱਕ ਮਾਧਿਅਮ ਵਜੋਂ ਕੰਮ ਕਰਨਗੇ। ਪ੍ਰਧਾਨ ਮੰਤਰੀ ਨੇ ਭਾਰਤ ਦੇ ਸਾਬਕਾ ਉਪ ਰਾਸ਼ਟਰਪਤੀਸ਼੍ਰੀ ਐੱਮ ਵੈਂਕਈਆ ਨਾਇਡੂ ਦਾ ਵੀ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਅਤੇ ਕਿਹਾ ਕਿ ਆਂਧਰ ਪ੍ਰਦੇਸ਼ ਪ੍ਰਤੀ ਉਨ੍ਹਾਂ ਦਾ ਪਿਆਰ ਅਤੇ ਸਮਰਪਣ ਬੇਮਿਸਾਲ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿੱਖਿਆ ਹੋਵੇ ਜਾਂ ਉੱਦਮਤਾਟੈਕਨੋਲੋਜੀ ਜਾਂ ਡਾਕਟਰੀ ਪੇਸ਼ਾਆਂਧਰ ਪ੍ਰਦੇਸ਼ ਦੇ ਲੋਕਾਂ ਨੇ ਹਰ ਖੇਤਰ ਵਿੱਚ ਆਪਣਾ ਨਾਮਣਾ ਖੱਟਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਮਾਨਤਾ ਨਾ ਸਿਰਫ਼ ਪੇਸ਼ੇਵਰ ਗੁਣਾਂ ਦਾ ਨਤੀਜਾ ਹੈ ਬਲਕਿ ਆਂਧਰ ਪ੍ਰਦੇਸ਼ ਦੇ ਲੋਕਾਂ ਦੇ ਬਾਹਰ ਜਾਣ ਵਾਲੇ ਅਤੇ ਖੁਸ਼ਮਿਜ਼ਾਜ ਸੁਭਾਅ ਦਾ ਵੀ ਨਤੀਜਾ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਪ੍ਰੋਜੈਕਟਾਂ ਤੇ ਖੁਸ਼ੀ ਜ਼ਾਹਰ ਕੀਤੀਜਿਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ ਅਤੇ ਜਿਨ੍ਹਾਂ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ ਹੈ ਅਤੇ ਕਿਹਾ ਕਿ ਇਹ ਸੂਬੇ ਵਿੱਚ ਵਿਕਾਸ ਦੀ ਗਤੀ ਨੂੰ ਹੋਰ ਵਧਾਉਣਗੇ।

ਪ੍ਰਧਾਨ ਮੰਤਰੀ ਨੇ ਕਿਹਾ, “ਇਸ ਅੰਮ੍ਰਿਤ ਕਾਲ ਵਿੱਚਇੱਕ ਵਿਕਸਤ ਭਾਰਤ ਦੇ ਉਦੇਸ਼ ਨਾਲ ਦੇਸ਼ ਵਿਕਾਸ ਦੇ ਮਾਰਗ ਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।” ਇਹ ਟਿੱਪਣੀ ਕਰਦਿਆਂ ਕਿ ਵਿਕਾਸ ਦਾ ਮਾਰਗ ਬਹੁ-ਆਯਾਮੀ ਹੈਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਆਮ ਨਾਗਰਿਕ ਦੀਆਂ ਜ਼ਰੂਰਤਾਂ ਅਤੇ ਜ਼ਰੂਰਤਾਂ ਤੇ ਧਿਆਨ ਕੇਂਦ੍ਰਿਤ ਕਰਦਾ ਹੈ ਅਤੇ ਉੱਨਤ ਬੁਨਿਆਦੀ ਢਾਂਚੇ ਲਈ ਇੱਕ ਰੂਪ-ਰੇਖਾ ਪੇਸ਼ ਕਰਦਾ ਹੈ। ਉਨ੍ਹਾਂ ਨੇ ਸਮਾਵੇਸ਼ੀ ਵਿਕਾਸ ਦੇ ਸਰਕਾਰ ਦੇ ਵਿਜ਼ਨ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨੇ ਪਿਛਲੀਆਂ ਸਰਕਾਰਾਂ ਵਲੋਂ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਅਣਗੌਲਿਆਂ ਕਰਨ ਦੀ ਪਹੁੰਚ ਤੇ ਅਫ਼ਸੋਸ ਜਤਾਇਆਜਿਸ ਦੇ ਨਤੀਜੇ ਵਜੋਂ ਉੱਚ ਲੌਜਿਸਟਿਕਸ ਖਰਚੇ ਹੋਏ ਅਤੇ ਸਪਲਾਈ ਲੜੀ ਵਿੱਚ ਰੁਕਾਵਟ ਪੈਦਾ ਹੋਈ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਇੱਕ ਨਵੀਂ ਪਹੁੰਚ ਅਪਣਾਈ ਹੈ ਕਿਉਂਕਿ ਸਪਲਾਈ ਚੇਨ ਅਤੇ ਲੌਜਿਸਟਿਕਸ ਵਿਕਾਸ ਦੇ ਏਕੀਕ੍ਰਿਤ ਦ੍ਰਿਸ਼ਟੀਕੋਣ ਤੇ ਧਿਆਨ ਕੇਂਦਰਿਤ ਕਰਦੇ ਹੋਏ ਮਲਟੀ-ਮੋਡਲ ਕਨੈਕਟੀਵਿਟੀ ਤੇ ਨਿਰਭਰ ਕਰਦੇ ਹਨ। ਅੱਜ ਦੇ ਪ੍ਰੋਜੈਕਟਾਂ ਤੋਂ ਵਿਕਾਸ ਦੇ ਏਕੀਕ੍ਰਿਤ ਦ੍ਰਿਸ਼ਟੀਕੋਣ ਦੀ ਉਦਾਹਰਣ ਦਿੰਦੇ ਹੋਏਪ੍ਰਧਾਨ ਮੰਤਰੀ ਨੇ ਪ੍ਰਸਤਾਵਿਤ ਆਰਥਿਕ ਗਲਿਆਰਾ ਪ੍ਰੋਜੈਕਟ ਵਿੱਚ 6-ਲੇਨ ਸੜਕਾਂਬੰਦਰਗਾਹ ਸੰਪਰਕ ਲਈ ਇੱਕ ਵੱਖਰੀ ਸੜਕਵਿਸ਼ਾਖਾਪਟਨਮ ਰੇਲਵੇ ਸਟੇਸ਼ਨ ਦੇ ਸੁੰਦਰੀਕਰਨ ਅਤੇ ਮੱਛੀਆਂ ਫੜ੍ਹਨ ਲਈ ਨਮੂਨੇ ਦੀ ਬੰਦਰਗਾਹ ਦੇ ਨਿਰਮਾਣ ਨੂੰ ਸੂਚੀਬੱਧ ਕੀਤਾ। ਪ੍ਰਧਾਨ ਮੰਤਰੀ ਨੇ ਵਿਕਾਸ ਦੇ ਇਸ ਏਕੀਕ੍ਰਿਤ ਦ੍ਰਿਸ਼ਟੀਕੋਣ ਦਾ ਸਿਹਰਾ ਪ੍ਰਧਾਨ ਮੰਤਰੀ ਗਤੀ ਸ਼ਕਤੀ ਨੈਸ਼ਨਲ ਮਾਸਟਰ ਪਲਾਨ ਨੂੰ ਦਿੱਤਾ ਅਤੇ ਟਿੱਪਣੀ ਕੀਤੀ ਕਿ ਇਸ ਨੇ ਨਾ ਸਿਰਫ਼ ਬੁਨਿਆਦੀ ਢਾਂਚੇ ਦੇ ਨਿਰਮਾਣ ਦੀ ਗਤੀ ਨੂੰ ਤੇਜ਼ ਕੀਤਾ ਹੈ ਬਲਕਿ ਪ੍ਰੋਜੈਕਟਾਂ ਦੀ ਲਾਗਤ ਨੂੰ ਵੀ ਘਟਾਇਆ ਹੈ। ਉਨ੍ਹਾਂ ਅੱਗੇ ਕਿਹਾ, “ਮਲਟੀ-ਮਾਡਲ ਟਰਾਂਸਪੋਰਟ ਪ੍ਰਣਾਲੀ ਹਰ ਸ਼ਹਿਰ ਦਾ ਭਵਿੱਖ ਹੈ ਅਤੇ ਵਿਸ਼ਾਖਾਪਟਨਮ ਨੇ ਇਸ ਦਿਸ਼ਾ ਵਿੱਚ ਇੱਕ ਕਦਮ ਚੁੱਕਿਆ ਹੈ।” ਉਨ੍ਹਾਂ ਨੇ ਕਿਹਾ ਕਿ ਆਂਧਰ ਪ੍ਰਦੇਸ਼ ਅਤੇ ਇਸ ਦੇ ਤਟਵਰਤੀ ਖੇਤਰ ਵਿਕਾਸ ਦੀ ਇਸ ਦੌੜ ਵਿੱਚ ਨਵੀਂ ਗਤੀ ਅਤੇ ਊਰਜਾ ਨਾਲ ਅੱਗੇ ਵਧਣਗੇ।

ਪ੍ਰਧਾਨ ਮੰਤਰੀ ਨੇ ਅਸ਼ਾਂਤ ਆਲਮੀ ਮਾਹੌਲ ਦਾ ਜ਼ਿਕਰ ਕੀਤਾ ਅਤੇ ਮਹੱਤਵਪੂਰਨ ਉਤਪਾਦਾਂ ਅਤੇ ਊਰਜਾ ਜ਼ਰੂਰਤਾਂ ਲਈ ਸਪਲਾਈ ਲੜੀ ਦੇ ਵਿਘਨ ਦਾ ਜ਼ਿਕਰ ਕੀਤਾ। ਹਾਲਾਂਕਿਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਨੇ ਇਸ ਮੁਸ਼ਕਲ ਸਮੇਂ ਵਿੱਚ ਵਿਕਾਸ ਦਾ ਇੱਕ ਨਵਾਂ ਅਧਿਆਇ ਲਿਖਿਆ ਹੈ। ਉਨ੍ਹਾਂ ਨੇ ਕਿਹਾ, “ਵਿਸ਼ਵ ਨੇ ਇਸ ਨੂੰ ਸਵੀਕਾਰ ਕੀਤਾ ਹੈ ਕਿਉਂਕਿ ਮਾਹਿਰ ਲੋਕ ਭਾਰਤ ਦੀਆਂ ਪ੍ਰਾਪਤੀਆਂ ਦੀ ਪ੍ਰਸ਼ੰਸਾ ਕਰ ਰਹੇ ਹਨ ਅਤੇ ਭਾਰਤ ਪੂਰੀ ਦੁਨੀਆ ਲਈ ਉਮੀਦ ਦਾ ਕੇਂਦਰ ਬਣ ਗਿਆ ਹੈ।” ਇਹ ਇਸ ਤੱਥ ਦੇ ਕਾਰਨ ਹੀ ਸੰਭਵ ਹੋਇਆ ਹੈ ਕਿ ਭਾਰਤ ਆਪਣੇ ਨਾਗਰਿਕਾਂ ਦੀਆਂ ਆਸਾਂ ਅਤੇ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਮ ਕਰ ਰਿਹਾ ਹੈ। ਹਰ ਨੀਤੀ ਅਤੇ ਫ਼ੈਸਲਾ ਆਮ ਨਾਗਰਿਕ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਪੀਐੱਲਆਈ ਸਕੀਮਜੀਐੱਸਟੀਆਈਬੀਸੀ ਅਤੇ ਨੈਸ਼ਨਲ ਇਨਫ੍ਰਾਸਟ੍ਰਕਚਰ ਪਾਈਪਲਾਈਨ ਨੂੰ ਭਾਰਤ ਵਿੱਚ ਵਧੇ ਹੋਏ ਨਿਵੇਸ਼ ਦਾ ਕਾਰਨ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਗ਼ਰੀਬਾਂ ਦੀ ਭਲਾਈ ਲਈ ਯੋਜਨਾਵਾਂ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਅੱਜ ਵਿਕਾਸ ਦੀ ਇਸ ਯਾਤਰਾ ਵਿੱਚ ਉਹ ਖੇਤਰ ਵੀ ਸ਼ਾਮਲ ਹੋ ਗਏ ਹਨਜੋ ਪਹਿਲਾਂ ਹਾਸ਼ੀਏ ਤੇ ਸਨ।” ਇੱਥੋਂ ਤੱਕ ਕਿ ਸਭ ਤੋਂ ਪਛੜੇ ਜ਼ਿਲ੍ਹਿਆਂ ਵਿੱਚ ਵੀ ਵਿਕਾਸ ਯੋਜਨਾਵਾਂ ਖ਼ਾਹਿਸ਼ੀ ਜ਼ਿਲ੍ਹਾ ਪ੍ਰੋਗਰਾਮ ਰਾਹੀਂ ਚਲਾਈਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਪਿਛਲੇ ਢਾਈ ਸਾਲਾਂ ਤੋਂ ਲੋਕਾਂ ਨੂੰ ਮੁਫ਼ਤ ਰਾਸ਼ਨਹਰ ਕਿਸਾਨ ਦੇ ਖਾਤੇ ਵਿੱਚ ਹਰ ਸਾਲ 6 ਹਜ਼ਾਰ ਰੁਪਏਈਜ਼ਿੰਗ ਆਫ਼ ਡਰੋਨਗੇਮਿੰਗ ਅਤੇ ਸਟਾਰਟ-ਅੱਪ ਨਾਲ ਸਬੰਧਿਤ ਨਿਯਮਾਂ ਨੂੰ ਸੌਖਾ ਬਣਾਉਣ ਵਰਗੇ ਕਈ ਕਦਮ ਵੀ ਸੂਚੀਬੱਧ ਕੀਤੇ।

ਸਪੱਸ਼ਟ ਟੀਚਿਆਂ ਦੀ ਮਹੱਤਤਾ ਤੇ ਜ਼ੋਰ ਦਿੰਦੇ ਹੋਏਪ੍ਰਧਾਨ ਮੰਤਰੀ ਨੇ ਆਂਧਰ ਪ੍ਰਦੇਸ਼ ਵਿੱਚ ਆਧੁਨਿਕ ਤਕਨੀਕ ਰਾਹੀਂ ਡੂੰਘੇ ਪਾਣੀਆਂ ਵਿਚੋਂ ਊਰਜਾ ਕੱਢਣ ਦੀ ਉਦਾਹਰਣ ਦਿੱਤੀ। ਉਨ੍ਹਾਂ ਨੀਲੀ ਅਰਥਵਿਵਸਥਾ ਤੇ ਸਰਕਾਰ ਦੇ ਫੋਕਸ ਨੂੰ ਵੀ ਰੇਖਾਂਕਿਤ ਕੀਤਾ। ਉਨ੍ਹਾਂ ਅੱਗੇ ਕਿਹਾ, “ਨੀਲੀ ਅਰਥਵਿਵਸਥਾ ਪਹਿਲੀ ਵਾਰ ਇੰਨੀ ਵੱਡੀ ਤਰਜੀਹ ਬਣੀ ਹੈ।” ਉਨ੍ਹਾਂ ਮਛੇਰਿਆਂ ਲਈ ਕਿਸਾਨ ਕ੍ਰੈਡਿਟ ਕਾਰਡ ਅਤੇ ਵਿਸ਼ਾਖਾਪਟਨਮ ਮੱਛੀ ਪਕੜਨ ਵਾਲੀ ਬੰਦਰਗਾਹ ਦੇ ਅੱਜ ਸ਼ੁਰੂ ਹੋਏ ਆਧੁਨਿਕੀਕਰਣ ਕਾਰਜਾਂ ਜਿਹੇ ਉਪਾਵਾਂ ਦਾ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਚਾਨਣਾ ਪਾਇਆ ਕਿ ਸਦੀਆਂ ਤੋਂ ਸਮੁੰਦਰ ਭਾਰਤ ਲਈ ਖੁਸ਼ਹਾਲੀ ਦਾ ਸ੍ਰੋਤ ਰਿਹਾ ਹੈ ਅਤੇ ਸਾਡੇ ਸਮੁੰਦਰੀ ਤਟਾਂ ਨੇ ਇਸ ਖੁਸ਼ਹਾਲੀ ਦੇ ਗੇਟਵੇਅ ਵਜੋਂ ਕੰਮ ਕੀਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੇਸ਼ ਵਿੱਚ ਬੰਦਰਗਾਹਾਂ ਦੇ ਵਿਕਾਸ ਲਈ ਚਲ ਰਹੇ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਅੱਜ ਤੋਂ ਬਾਅਦ ਹੋਰ ਵਿਸਤਾਰ ਹੋਵੇਗਾ।

ਸੰਬੋਧਨ ਦੀ ਸਮਾਪਤੀ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “21ਵੀਂ ਸਦੀ ਦਾ ਭਾਰਤ ਵਿਕਾਸ ਦੇ ਸੰਪੂਰਨ ਵਿਚਾਰ ਨੂੰ ਜ਼ਮੀਨ ਤੇ ਉਤਾਰ ਰਿਹਾ ਹੈ।” ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਆਂਧਰ ਪ੍ਰਦੇਸ਼ ਦੇਸ਼ ਦੀ ਇਸ ਵਿਕਾਸ ਮੁਹਿੰਮ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਰਹੇਗਾ।

ਇਸ ਮੌਕੇ ਤੇ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਵਾਈ ਐੱਸ ਆਰ ਜਗਨ ਰੈੱਡੀਆਂਧਰ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਬਿਸਵਾ ਭੂਸ਼ਣ ਹਰੀਚੰਦਨਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਣਵਸੰਸਦ ਮੈਂਬਰ ਅਤੇ ਆਂਧਰ ਪ੍ਰਦੇਸ਼ ਦੇ ਵਿਧਾਨ ਪਰਿਸ਼ਦ ਦੇ ਮੈਂਬਰ ਮੌਜੂਦ ਸਨ।

ਪਿਛੋਕੜ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲਗਭਗ 450 ਕਰੋੜ ਰੁਪਏ ਦੀ ਲਾਗਤ ਨਾਲ ਕੀਤੇ ਜਾਣ ਵਾਲੇ ਵਿਸ਼ਾਖਾਪਟਨਮ ਰੇਲਵੇ ਸਟੇਸ਼ਨ ਦੇ ਪੁਨਰਵਿਕਾਸ ਕੰਮਾਂ ਲਈ ਨੀਂਹ ਪੱਥਰ ਰੱਖਿਆ। ਇਹ ਪੁਨਰਵਿਕਸਿਤ ਸਟੇਸ਼ਨ ਪ੍ਰਤੀ ਦਿਨ 75,000 ਯਾਤਰੀਆਂ ਨੂੰ ਸੇਵਾਵਾਂ ਦੇਵੇਗਾ ਅਤੇ ਆਧੁਨਿਕ ਸੁਵਿਧਾਵਾਂ ਪ੍ਰਦਾਨ ਕਰਕੇ ਯਾਤਰੀ ਅਨੁਭਵ ਵਿੱਚ ਸੁਧਾਰ ਕਰੇਗਾ।

ਪ੍ਰਧਾਨ ਮੰਤਰੀ ਵਿਸ਼ਾਖਾਪਟਨਮ ਫਿਸ਼ਿੰਗ ਹਾਰਬਰ ਦੇ ਆਧੁਨਿਕੀਕਰਣ ਅਤੇ ਅੱਪਗ੍ਰੇਡੇਸ਼ਨ ਦਾ ਨੀਂਹ ਪੱਥਰ ਵੀ ਰੱਖਿਆ। ਇਸ ਪ੍ਰੋਜੈਕਟ ਦੀ ਕੁੱਲ ਲਾਗਤ ਲਗਭਗ 150 ਕਰੋੜ ਰੁਪਏ ਹੈ। ਅੱਪਗ੍ਰੇਡੇਸ਼ਨ ਅਤੇ ਆਧੁਨਿਕੀਕਰਣ ਦੇ ਬਾਅਦ ਇਸ ਫਿਸ਼ਿੰਗ ਹਾਰਬਰ ਦੀ ਹੈਂਡਲਿੰਗ ਸਮਰੱਥਾ 150 ਟਨ ਪ੍ਰਤੀ ਦਿਨ ਤੋਂ ਦੁੱਗਣੀ ਹੋ ਕੇ ਲਗਭਗ 300 ਟਨ ਪ੍ਰਤੀ ਦਿਨ ਹੋ ਜਾਵੇਗੀ। ਇਹ ਸੁਰੱਖਿਅਤ ਲੈਂਡਿੰਗ ਅਤੇ ਬਰਥਿੰਗ ਪ੍ਰਦਾਨ ਕਰੇਗਾ ਅਤੇ ਹੋਰ ਆਧੁਨਿਕ ਬੁਨਿਆਦੀ ਸੁਵਿਧਾਵਾਂ ਇਸ ਜੈਟੀ ਵਿੱਚ ਟਰਨਅਰਾਊਂਡ ਸਮੇਂ ਨੂੰ ਘੱਟ ਕਰਨਗੀਆਂਬਰਬਾਦੀ ਨੂੰ ਘਟਾਏਗੀ ਅਤੇ ਮੁੱਲ ਪ੍ਰਾਪਤੀ ਵਿੱਚ ਸੁਧਾਰ ਕਰਨ ਵਿੱਚ ਮਦਦ ਕਰੇਗੀ।

ਉਨ੍ਹਾਂ 6-ਲੇਨ ਗ੍ਰੀਨਫੀਲਡ ਰਾਏਪੁਰ-ਵਿਸ਼ਾਖਾਪਟਨਮ ਆਰਥਿਕ ਗਲਿਆਰੇ ਦੇ ਆਂਧਰ ਪ੍ਰਦੇਸ਼ ਸੈਕਸ਼ਨ ਦਾ ਨੀਂਹ ਪੱਥਰ ਵੀ ਰੱਖਿਆ। ਇਸ ਨੂੰ 3750 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਜਾਵੇਗਾ। ਇਹ ਆਰਥਿਕ ਗਲਿਆਰਾ ਛੱਤੀਸਗੜ੍ਹ ਤੇ ਓਡੀਸ਼ਾ ਦੇ ਉਦਯੋਗਿਕ ਨੋਡਸ ਤੋਂ ਲੈ ਕੇ ਵਿਸ਼ਾਖਾਪਟਨਮ ਬੰਦਰਗਾਹ ਅਤੇ ਚੇਨਈ-ਕੋਲਕਾਤਾ ਰਾਸ਼ਟਰੀ ਰਾਜਮਾਰਗ ਦੇ ਦਰਮਿਆਨ ਤੇਜ਼ੀ ਨਾਲ ਸੰਪਰਕ ਪ੍ਰਦਾਨ ਕਰੇਗਾ। ਇਹ ਆਂਧਰ ਪ੍ਰਦੇਸ਼ ਅਤੇ ਓਡੀਸ਼ਾ ਦੇ ਆਦਿਵਾਸੀ ਅਤੇ ਪਿਛੜੇ ਖੇਤਰਾਂ ਵਿੱਚ ਕਨੈਕਟੀਵਿਟੀ ਵਿੱਚ ਵੀ ਸੁਧਾਰ ਕਰੇਗਾ। ਪ੍ਰਧਾਨ ਮੰਤਰੀ ਨੇ ਵਿਸ਼ਾਖਾਪਟਨਮ ਵਿੱਚ ਕਾਨਵੈਂਟ ਜੰਕਸ਼ਨ ਤੋਂ ਸ਼ੀਲਾ ਨਗਰ ਜੰਕਸ਼ਨ ਤੱਕ ਇੱਕ ਸਮਰਪਿਤ ਪੋਰਟ ਰੋਡ ਦਾ ਨੀਂਹ ਪੱਥਰ ਵੀ ਰੱਖਿਆ। ਇਹ ਸਥਾਨਕ ਟ੍ਰੈਫਿਕ ਅਤੇ ਬੰਦਰਗਾਹ ਜਾਣ ਵਾਲੀ ਮਾਲਵਾਹਕ ਟ੍ਰੈਫਿਕ ਨੂੰ ਅਲੱਗ ਕਰਕੇ ਵਿਸ਼ਾਖਾਪਟਨਮ ਸ਼ਹਿਰ ਵਿੱਚ ਟ੍ਰੈਫਿਕ ਦੀ ਭੀੜ ਨੂੰ ਘੱਟ ਕਰੇਗਾ। ਉਨ੍ਹਾਂ ਸ੍ਰੀਕਾਕੁਲਮ-ਗਜਪਤੀ ਕੌਰੀਡੋਰ ਦੇ ਹਿੱਸੇ ਦੇ ਰੂਪ ਵਿੱਚ 200 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣੇ ਐੱਨਐੱਚ-326ਏ ਦਾ ਪਥਪੱਤਨਮ ਸੈਕਸ਼ਨ ਰਾਸ਼ਟਰ ਨੂੰ ਸਮਰਪਿਤ ਕੀਤਾ। ਇਹ ਪ੍ਰੋਜੈਕਟ ਇਸ ਖੇਤਰ ਵਿੱਚ ਬਿਹਤਰ ਕਨੈਕਟੀਵਿਟੀ ਪ੍ਰਦਾਨ ਕਰੇਗਾ।

ਪ੍ਰਧਾਨ ਮੰਤਰੀ ਨੇ ਆਂਧਰ ਪ੍ਰਦੇਸ਼ ਵਿੱਚ ਓਐੱਨਜੀਸੀ ਦਾ ਯੂ-ਫੀਲਡ ਔਨਸ਼ੋਰ ਡੀਪ ਵਾਟਰ ਬਲਾਕ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤਾਜਿਸ ਨੂੰ 2900 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ। ਇਹ ਇਸ ਪ੍ਰੋਜੈਕਟ ਦੀ ਸਭ ਤੋਂ ਡੂੰਘੀ ਗੈਸ ਖੋਜ ਹੈ ਜਿੱਥੇ ਲਗਭਗ ਮਿਲੀਅਨ ਮੀਟ੍ਰਿਕ ਸਟੈਂਡਰਡ ਕਿਊਬਿਕ ਮੀਟਰ ਪ੍ਰਤੀ ਦਿਨ (ਐੱਮਐੱਮਐੱਸਸੀਐੱਮਡੀ) ਦੀ ਗੈਸ ਉਤਪਾਦਨ ਸਮਰੱਥਾ ਹੈ। ਉਹ ਲਗਭਗ 6.65 ਐੱਮਐੱਮਐੱਸਸੀਐੱਮਡੀ ਦੇ ਸਮਰੱਥਾ ਵਾਲੇ ਗੇਲ ਦੀ ਸ੍ਰੀਕਾਕੁਲਮ ਅੰਗੁਲ ਕੁਦਰਤੀ ਗੈਸ ਪਾਈਪਲਾਈਨ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ। 745 ਕਿਲੋਮੀਟਰ ਲੰਬੀ ਇਸ ਪਾਈਪਲਾਈਨ ਦਾ ਨਿਰਮਾਣ ਕੁੱਲ 2650 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਕੀਤਾ ਜਾਵੇਗਾ। ਨੈਚੁਰਲ ਗੈਸ ਗ੍ਰਿਡ (ਐੱਨਜੀਜੀ) ਦਾ ਇੱਕ ਹਿੱਸਾ ਹੋਣ ਦੇ ਨਾਤੇਇਹ ਪਾਈਪਲਾਈਨ ਆਂਧਰ ਪ੍ਰਦੇਸ਼ ਅਤੇ ਓਡੀਸ਼ਾ ਦੇ ਵਿਭਿੰਨ ਜ਼ਿਲ੍ਹਿਆਂ ਵਿੱਚ ਘਰਾਂਉਦਯੋਗਾਂਕਮਰਸ਼ੀਅਲ ਇਕਾਈਆਂ ਅਤੇ ਆਟੋਮੋਬਾਈਲ ਖੇਤਰਾਂ ਵਿੱਚ ਕੁਦਰਤੀ ਗੈਸ ਦੀ ਸਪਲਾਈ ਦੇ ਲਈ ਮਹੱਤਵਪੂਰਨ ਬੁਨਿਆਦੀ ਢਾਂਚੇ ਦਾ ਨਿਰਮਾਣ ਕਰੇਗੀ। ਇਹ ਪਾਈਪਲਾਈਨ ਆਂਧਰ ਪ੍ਰਦੇਸ਼ ਦੇ ਸ੍ਰੀਕਾਕੁਲਮ ਅਤੇ ਵਿਜ਼ੀਆਨਗਰਮ (Vizianagaram) ਜ਼ਿਲ੍ਹਿਆਂ ਵਿੱਚ ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ ਨੂੰ ਕੁਦਰਤੀ ਗੈਸ ਦੀ ਸਪਲਾਈ ਕਰੇਗੀ।

https://twitter.com/narendramodi/status/1591298773379993600

https://twitter.com/PMOIndia/status/1591299757104041986

https://twitter.com/PMOIndia/status/1591301156151918593

https://twitter.com/PMOIndia/status/1591301439753981953

https://twitter.com/PMOIndia/status/1591302068945711104

https://twitter.com/PMOIndia/status/1591302544827256832

https://twitter.com/PMOIndia/status/1591304055846236160

https://twitter.com/PMOIndia/status/1591304762859061248

https://youtu.be/_bGZluQ969E

 

 

 ************

ਡੀਐੱਸ/ਟੀਐੱਸ