ਨਮਸਤੇ।
ਸਾਹਮਣੇ ਲਾਭ ਪੰਚਮੀ ਹੋਵੇ ਅਤੇ ਗੁਜਰਾਤ ਦੇ ਨੌਜਵਾਨਾਂ ਦੇ ਲਈ ਰੋਜ਼ਗਾਰ ਮੇਲੇ ਦਾ ਇੰਨਾ ਵੱਡਾ ਆਯੋਜਨ ਹੋਵੇ, ਜਿਵੇਂ ਸੋਨੇ ਵਿੱਚ ਸੁਗੰਧ ਮਿਲ ਗਈ ਹੋਵੇ, ਅੱਜ ਗੁਜਰਾਤ ਦੇ ਹਜ਼ਾਰਾਂ ਬੇਟੇ-ਬੇਟੀਆਂ ਨੂੰ ਇਕੱਠੇ ਰਾਜ ਸਰਕਾਰ ਦੇ ਅਲੱਗ-ਅਲੱਗ ਵਿਭਾਗ ਵਿੱਚ ਸੰਵਰਗਾਂ ਵਿੱਚ ਨਿਯੁਕਤ ਪੱਤਰ ਅਤੇ ਸਿਲੈਕਸ਼ਨ ਪੱਤਰ, ਪਸੰਦਗੀ ਪੱਤਰ ਦੀ ਵੰਡ ਹੋ ਰਹੀ ਹੈ। ਮੈਂ ਆਪ ਸਭ ਨੌਜਵਾਨਾਂ ਨੂੰ, ਬੇਟੇ-ਬੇਟੀਆਂ ਨੂੰ ਇਸ ਪਲ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।
ਧਨਤੇਰਸ ਦੇ ਦਿਨ ਹੁਣ ਮੈਂ ਦਿੱਲੀ ਤੋਂ ਰਾਸ਼ਟਰੀ ਪੱਧਰ ‘ਤੇ ਰੋਜ਼ਗਾਰ ਮੇਲੇ ਦੀ ਸ਼ੁਰੂਆਤ ਕੀਤੀ ਸੀ ਤਦ ਮੈਂ ਕਿਹਾ ਸੀ ਕਿ ਭਾਰਤ ਸਰਕਾਰ ਤਾਂ ਇਹ ਆਯੋਜਨ ਕਰ ਰਹੀ ਹੈ, ਲੇਕਿਨ ਭਾਰਤ ਸਰਕਾਰ ਦੇ ਆਯੋਜਨ ਬਾਰੇ ਜਾਣ ਕੇ ਅਤੇ ਦੂਸਰੇ ਰਾਜ ਸਰਕਾਰ ਵੀ ਮੈਦਾਨ ਵਿੱਚ ਆਏ ਹਨ, ਅਤੇ ਮੈਨੂੰ ਆਨੰਦ ਹੈ ਕਿ ਗੁਜਰਾਤ ਇਸ ਵਿੱਚ ਵੀ ਆਪਣੀ ਪਰੰਪਰਾ ਨਿਭਾ ਕੇ ਸਭ ਤੋਂ ਅੱਗੇ ਇਸ ਪ੍ਰੋਗਰਾਮ ਨੂੰ ਅੱਗੇ ਵਧਾ ਰਿਹਾ ਹੈ, ਤਾਂ ਭਾਰਤ ਸਰਕਾਰ ਨੇ ਇਸ ਪ੍ਰੋਗਰਾਮ ਵਿੱਚ ਜਿਸ ਤਰ੍ਹਾਂ ਹੋਇਆ, ਉਸ ਤੋਂ ਵਧ ਚੜ੍ਹ ਕੇ ਉਤਸਾਹ ਨਾਲ ਗੁਜਰਾਤ ਜਿਹਾ ਰਾਜ ਵੀ ਇਸ ਕਾਰਜ ਨੂੰ ਆਪਣੇ ਸਿਰ ‘ਤੇ ਲੈ ਲਈਏ ਤਾਂ ਗੁਜਰਾਤ ਅਭਿਨੰਦਨ ਦਾ ਅਧਿਕਾਰੀ ਹੈ।
ਮੈਨੂੰ ਕਿਹਾ ਗਿਆ ਹੈ ਕਿ ਗੁਜਰਾਤ ਸੇਵਾ ਦੀ ਪੰਚਾਇਤ ਪਸੰਦਗੀ ਬੋਰਡ ਵਿੱਚ 5000 ਤੋਂ ਜ਼ਿਆਦਾ ਮਿੱਤਰਾਂ ਨੂੰ ਅੱਜ ਨਿਯੁਕਤੀ ਪੱਤਰ ਮਿਲ ਰਿਹਾ ਹੈ। ਇਸੇ ਤਰ੍ਹਾਂ ਗੁਜਰਾਤ ਵਿੱਚ ਪੁਲਿਸ ਸਬ ਇੰਸਪੈਕਟਰ, ਇਹ ਜੋ ਭਰਤੀ ਬੋਰਡ ਹੈ, ਉਸ ਵਿੱਚ ਲੋਕ ਰਕਸ਼ਕ ਦੀ ਭਰਤੀ ਹੈ, ਉਸ ਵਿੱਚ ਵੀ ਲਗਭਗ 8000 ਤੋਂ ਵੀ ਜ਼ਿਆਦਾ ਉਮੀਦਵਾਰਾਂ ਨੂੰ ਅੱਜ ਆਪਇੰਟਮੈਂਟ ਲੈਟਰ ਮਿਲਣ ਵਾਲੇ ਹਨ। ਮੈਂ ਭੂਪੇਂਦਰ ਭਾਈ ਅਤੇ ਉਨ੍ਹਾਂ ਦੀ ਸਰਕਾਰ ਨੂੰ ਇਹ ਤੇਜ਼ ਕਦਮ ਦੇ ਲਈ ਅਤੇ ਇੰਨੇ ਵੱਡੇ ਵਿਸ਼ਾਲ ਪ੍ਰੋਗਰਾਮ ਦੇ ਲਈ ਬਹੁਤ ਅਭਿਨੰਦਨ ਕਰਦਾ ਹਾਂ, ਅਤੇ ਇੰਨਾ ਹੀ ਨਹੀਂ, ਮੈਨੂੰ ਤਾਂ ਇਹ ਵੀ ਸੁਣਨ ਵਿੱਚ ਆਇਆ ਕਿ ਹਾਲੇ ਕੁਝ ਦਿਨ ਪਹਿਲਾਂ ਹੀ ਅਲੱਗ-ਅਲੱਗ ਦੂਸਰੀਆਂ ਭਰਤੀਆਂ ਦੁਆਰਾ 10 ਹਜ਼ਾਰ ਨੌਜਵਾਨਾਂ ਨੂੰ ਪਹਿਲਾਂ ਤੋਂ ਹੀ ਨਿਯੁਕਤੀ ਪੱਤਰ ਦੇ ਦਿੱਤੇ ਗਏ ਹਨ, ਇਸ ਦਾ ਮਤਲਬ ਹੋਇਆ ਕਿ ਉਨ੍ਹਾਂ ਨੇ ਜੋ 35 ਹਜ਼ਾਰ ਭਰਤੀ ਕਰਨ ਦਾ ਲਕਸ਼ ਰੱਖਿਆ ਹੈ, ਉਸ ਵਿੱਚੋਂ ਵੱਡੀ ਛਲਾਂਗ ਤਾਂ ਲਗਾ ਲਈ।
ਸਾਥੀਓ,
ਗੁਜਰਾਤ ਅੱਜ ਜੋ ਵਿਕਾਸ ਦੀਆਂ ਉਚਾਈਆਂ ‘ਤੇ ਅੱਗੇ ਵਧ ਰਿਹਾ ਹੈ, ਅਤੇ ਉਸ ਵਿੱਚੋਂ ਵੀ ਗੁਜਰਾਤ ਭੂਪੇਂਦਰ ਭਾਈ ਦੀ ਅਗਵਾਈ ਵਿੱਚ ਨਵੀਂ ਉਦਯੋਗਿਕ ਨੀਤੀ ਲੈ ਕੇ ਆਇਆ ਹੈ, ਉਸ ਦਾ ਜਿਸ ਤਰ੍ਹਾਂ ਸੁਆਗਤ ਹੋਇਆ ਹੈ, ਮੈਨੂੰ ਜਿਸ ਤਰ੍ਹਾਂ ਦੇਸ਼ਭਰ ਦੇ ਅਲੱਗ-ਅਲੱਗ ਖੇਤਰਾਂ ਤੋਂ ਇਸ ਪ੍ਰਕਾਰ ਦੇ ਸਾਹਸਿਕ ਮਿਲਦੇ ਹਨ, ਜੋ ਗੁਜਰਾਤ ਦੀ ਉਦਯੋਗਿਕ ਨੀਤੀ ਦੀ ਇੰਨੀ ਵੱਡੀ ਪ੍ਰਸ਼ੰਸਾ ਕਰਦੇ ਹਨ ਅਤੇ ਉਸ ਵਿੱਚ ਇੱਕ ਗੱਲ ਬਹੁਤ ਅੱਗੇ ਆ ਰਹੀ ਹੈ ਕਿ ਉਦਯੋਗਿਕ ਨੀਤੀ ਦੇ ਕਾਰਨ ਉਦਯੋਗ ਤਾਂ ਆਉਣਗੇ ਹੀ, ਦੇਸ਼-ਵਿਦੇਸ਼ ਤੋਂ ਆਉਣਗੇ ਲੇਕਿਨ ਸਭ ਤੋਂ ਵੱਡੀ ਗੱਲ ਹੈ ਰੋਜ਼ਗਾਰ ਦੇ ਅਵਸਰ, ਅਤੇ ਬਿਲਕੁਲ ਅਲੱਗ-ਅਲੱਗ ਰੋਜ਼ਗਾਰ ਦੇ ਖੇਤਰ ਖੁਲ੍ਹ ਰਹੇ ਹਨ। ਇੰਨਾ ਹੀ ਨਹੀਂ ਇਸ ਦੇ ਕਾਰਨ ਸਵੈ-ਰੋਜ਼ਗਾਰ ਦੇ ਲਈ ਵੀ ਬਹੁਤ ਵੱਡਾ ਮੈਦਾਨ ਮਿਲਣ ਵਾਲਾ ਹੈ, ਅਤੇ ਗੁਜਰਾਤ ਸਰਕਾਰ ਨੇ ਟੈਕਨੋਲੋਜੀ ਦੇ ਮਾਧਿਅਮ ਨਾਲ ਓਜਸ ਜਿਹੇ ਜੋ ਡਿਜੀਟਲ ਪਲੈਟਫਾਰਮ ਤਿਆਰ ਕੀਤੇ ਹਨ, ਤੀਸਰੇ ਅਤੇ ਚੌਥੇ ਵਰਗ ਦੇ ਪਦ ਦੇ ਲਈ, ਇੰਟਰਵਿਊ ਦੀ ਪ੍ਰਥਾ ਸਮਾਪਤ ਹੋ ਗਈ, ਭਰਤੀ ਪ੍ਰਕਿਰਿਆ ਬਿਲਕੁਲ ਸਰਲ ਹੋ ਗਈ, ਅਤੇ ਬਿਲਕੁਲ ਪਾਰਦਰਸ਼ੀ ਹੋ ਗਈ। ਰੋਜ਼ਗਾਰ ਨੂੰ ਵਧਾਉਣ ਦੀ ਦਿਸ਼ਾ ਵਿੱਚ ਗੁਜਰਾਤ ਸਰਕਾਰ ਨੇ ਜੋ ਅਨੁਬੰਧਮ ਮੋਬਾਈਲ ਐਪ ਅਤੇ ਵੈਬਪੋਰਟਲ ਦਾ ਵੀ ਵਿਕਾਸ ਕੀਤਾ ਹੈ, ਇਸ ਦਾ ਮਤਲਬ ਇਹ ਹੋਇਆ ਕਿ ਟ੍ਰਾਂਸਪਰੰਸੀ ਵੀ ਅਤੇ ਸਰਲ ਐਕਸੈੱਸ ਵੀ, ਇਹ ਵਿਵਸਥਾ ਵੀ ਗੁਜਰਾਤ ਦੇ ਨੌਜਵਾਨਾਂ ਦੇ ਲਈ ਵੱਡਾ ਅਵਸਰ ਬਣ ਗਈ ਹੈ। ਅਤੇ ਉਸ ਦੇ ਦੁਆਰਾ ਰੋਜ਼ਗਾਰ ਲੱਭਣ ਵਾਲੇ ਵੀ ਅਤੇ ਜਿਸ ਨੂੰ ਨੌਜਵਾਨਾਂ ਦੀ ਜ਼ਰੂਰਤ ਹੈ, ਨਵੇਂ-ਨਵੇਂ ਸਕਿੱਲ ਦੀ ਜ਼ਰੂਰਤ ਹੈ, ਦੋਵੇਂ ਤਰਫ ਪ੍ਰਕਿਰਿਆ ਤੇਜ਼ ਹੋ ਗਈ ਹੈ। ਪ੍ਰਾਪਤ ਕਰਨ ਵਾਲੇ ਅਤੇ ਦੇਣ ਵਾਲੇ ਦੋਵਾਂ ਦੇ ਲਈ ਇੱਕ ਪਲੈਟਫਾਰਮ ਬਣ ਗਿਆ ਹੈ।
ਗੁਜਰਾਤ ਲੋਕ ਸੇਵਾ ਆਯੋਗ, ਉਸ ਨੇ ਜੋ ਯੋਜਨਾਬੰਦੀ ਨਾਲ ਅਤੇ ਤਤਕਾਲ ਭਰਤੀ ਪ੍ਰਕਿਰਿਆ ਦਾ ਜੋ ਮੋਡਲ ਖੜਾ ਕੀਤਾ ਹੈ, ਮੈਂ ਸ਼ਤ ਪ੍ਰਤੀਸ਼ਤ ਮੰਨਦਾ ਹਾਂ ਕਿ ਰਾਸ਼ਟਰੀ ਪੱਧਰ ‘ਤੇ ਵੀ ਇਸ ਮੋਡਲ ਦਾ ਸਾਰੇ ਰਾਜ ਅਭਿਯਾਸ ਕਰਨਗੇ ਅਤੇ ਜ਼ਰੂਰ ਇਸ ਵਿੱਚੋਂ ਆਪਣੀ ਜ਼ਰੂਰਤ ਅਨੁਸਾਰ ਘੱਟ ਜ਼ਿਆਦਾ ਕਰਕੇ ਦੇਸ਼ ਦੇ ਲਈ ਬਹੁਤ ਚੰਗੀ ਵਿਵਸਥਾ ਖੜੀ ਕਰ ਸਕਦੇ ਹਨ। ਅਤੇ ਇਸ ਗੱਲ ਦੇ ਲਈ ਵੀ ਮੈਂ ਗੁਜਰਾਤ ਸਰਕਾਰ ਅਤੇ ਭੂਪੇਂਦਰ ਭਾਈ ਦੀ ਪੂਰੀ ਟੀਮ ਦੀ ਜਿੰਨੀ ਵੀ ਸ਼ਲਾਘਾ ਕਰਾਂ ਉਹ ਘੱਟ ਹੈ।
ਸਾਥੀਓ,
ਆਉਣ ਵਾਲੇ ਦਿਨਾਂ ਵਿੱਚ ਪੂਰੇ ਦੇਸ਼ ਵਿੱਚ ਰਾਸ਼ਟਰੀ ਪੱਧਰ ‘ਤੇ, ਅਤੇ ਰਾਜ ਵੀ ਜਦ ਇਸ ਦੇ ਭਾਗੀਦਾਰ ਬਣ ਗਏ ਹਨ ਤਦ, ਜਿਵੇਂ ਭਾਰਤ ਸਰਕਾਰ ਨੇ ਇੱਕ ਰੋਜ਼ਗਾਰ ਮੇਲੇ ਦੀ ਸ਼ੁਰੂਆਤ ਕੀਤੀ, ਅੱਜ ਗੁਜਰਾਤ ਥੋੜੇ ਹੀ ਦਿਨਾਂ ਵਿੱਚ ਜੁੜ ਗਿਆ, ਮੇਰੇ ਪਾਸ ਤਾਂ ਸੂਚਨਾ ਹੈ ਕਿ ਲਗਭਗ ਸਾਰੇ ਰਾਜ ਅੱਗੇ ਆ ਰਹੇ ਹਨ। ਕੇਂਦਰ ਸ਼ਾਸਿਤ ਆਪਣੇ ਯੂਨੀਅਨ ਟੈਰਿਟਰੀ ਵੀ ਆ ਰਹੇ ਹਨ। ਭਾਰਤ ਸਰਕਾਰ ਨੇ 1 ਸਾਲ ਵਿੱਚ 10 ਲੱਖ ਲੋਕਾਂ ਦਾ ਲਕਸ਼ ਤੈਅ ਕੀਤਾ ਹੈ। ਲੇਕਿਨ ਜਿਸ ਤਰ੍ਹਾਂ ਰਾਜ ਜੁੜ ਰਹੇ ਹਨ, ਮੈਨੂੰ ਲਗਦਾ ਹੈ ਕਿ ਆਂਕੜਾ ਲੱਖਾਂ ਤੋਂ ਅੱਗੇ ਵਧ ਰਿਹਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਕੇਂਦਰ ਅਤੇ ਰਾਜ ਸਰਕਾਰ ਮਿਲ ਕੇ ਅਜਿਹੀ ਪੀੜ੍ਹੀ ਨੂੰ ਅੱਜ ਸ਼ਾਸਨ ਵਿੱਚ ਜੋੜ ਰਹੇ ਹਨ, ਜਿਸ ਦੇ ਕਾਰਨ ਭਾਰਤ ਸਰਕਾਰ ਦਾ ਜੋ ਲਕਸ਼ ਹੈ ਉਹ ਸ਼ਤ ਪ੍ਰਤੀਸ਼ਤ ਅਮਲੀਕਰਣ- ਸੇਚੁਰੇਸ਼ਨ ਲਿਆਉਣ ਦਾ, ਲਾਸਟ ਮਾਈਲ ਡਿਲੀਵਰੀ ਨੂੰ ਮਦਦ ਕਰਨ ਦਾ ਹੈ। ਇਹ ਜੋ ਨਵਾਂ ਵਰਕ ਫੋਰਸ ਆਵੇਗਾ, ਇਹ ਜੋ ਨਵ ਯੁਵਾ ਬੇਟੇ-ਬੇਟੀਆਂ ਉਤਸਾਹ ਉਮੰਗ ਨਾਲ ਆਉਣਗੇ, ਇਸ ਕਾਰਜ ਨੂੰ ਬਹੁਤ ਗਤੀ ਮਿਲ ਜਾਵੇਗੀ।
ਅਤੇ ਮੈਂ ਆਸ਼ਾ ਕਰਦਾ ਹਾਂ ਕਿ ਇਹ ਨਵੇਂ ਰੋਜ਼ਗਾਰ ਪਾਉਣ ਵਾਲੇ, ਆਪਣੇ ਨਵ ਯੁਵਾ, ਨਵੇਂ ਬੇਟੇ-ਬੇਟੀਆਂ, ਇੱਕ ਕਮਿਟਮੈਂਟ ਦੇ ਨਾਲ ਸਮਾਜ ਦੇ ਲਈ ਕੁਝ ਕਰਨਾ ਹੈ, ਆਪਣੇ ਰਾਜ ਦੇ ਲਈ, ਆਪਣੇ ਪਿੰਡ ਦੇ ਲਈ, ਆਪਣੇ ਖੇਤਰ ਦੇ ਲਈ, ਉਸ ਦੇ ਕਈ ਗੁਣਾ ਉਤਸਾਹ, ਉਮੰਗ ਅਤੇ ਕਮਿਟਮੈਂਟ ਦੇ ਨਾਲ ਸਰਕਾਰ ਦੀ ਪੂਰੀ ਵਿਵਸਥਾ ਵਿੱਚ ਨਵੇਂ ਪ੍ਰਾਣ ਸ਼ਕਤੀ ਬਣ ਜਾਵੇਗੀ। ਅਤੇ ਸਭ ਤੋਂ ਮਹੱਤਵਪੂਰਨ ਗੱਲ ਮਿੱਤਰੋਂ ਅੱਜ ਭਾਰਤ ਅੰਮ੍ਰਿਤਕਾਲ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ। 75 ਵਰ੍ਹੇ ਪੂਰੇ ਹੋਏ ਹਨ, 2047 ਵਿੱਚ ਜਦ ਭਾਰਤੀ ਦੀ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਅਸੀਂ ਆਪਣੇ ਦੇਸ਼ ਨੂੰ 25 ਸਾਲ ਵਿੱਚ ਇੰਨਾ ਜ਼ਿਆਦਾ ਅੱਗੇ ਲੈ ਜਾਣਾ ਹੈ, ਇੰਨਾ ਅੱਗੇ ਲੈ ਜਾਣਾ ਹੈ, ਅਤੇ ਮਜਾ ਇਹ ਹੈ ਕਿ ਆਪ ਦਾ ਵੀ ਇਹੀ ਅੰਮ੍ਰਿਤ ਕਾਲ ਹੈ ਜੀਵਨ ਦਾ। ਆਉਣ ਵਾਲੇ 25 ਸਾਲ ਤੁਹਾਡੇ ਵਿਅਕਤੀਗਤ ਜੀਵਨ ਵਿੱਚ ਜਿਵੇਂ ਮਹੱਤਵਪੂਰਨ ਹਨ ਤੁਹਾਡੇ ਸੁਪਨੇ, ਤੁਹਾਡੇ ਸੰਕਲਪ, ਤੁਹਾਡੀ ਊਰਜਾ, ਤੁਹਾਡੀ ਮਹੱਤਵਆਕਾਂਖਿਆ, ਇਹ ਸਭ ਭਾਰਤ ਨੂੰ 2047 ਵਿੱਚ ਇੰਨੀ ਵੱਡੀ ਉਚਾਈ ‘ਤੇ ਲੈ ਜਾਵੇਗਾ ਕਿ ਜਿਸ ਦੇ ਸਭ ਤੋਂ ਵੱਡੇ ਭਾਗੀਦਾਰ ਵੀ ਤੁਸੀਂ ਹੋਵੋਗੇ ਅਤੇ ਹੱਕਦਾਰ ਵੀ ਤੁਸੀਂ ਹੀ ਹੋਵੋਗੇ।
ਕਿੰਨਾ ਸਵਰਣਿਮ ਅਵਸਰ ਆਇਆ ਹੈ ਅਤੇ ਇਸ ਨਾਲ ਇਸ ਸ਼ੁਭ ਅਵਸਰ ‘ਤੇ ਮੈਂ ਸਾਰੇ ਨੌਜਵਾਨਾਂ ਨੂੰ, ਉਨ੍ਹਾਂ ਨੂੰ ਜੀਵਨ ਵਿੱਚ ਜੋ ਇਹ ਮੌਕਾ ਮਿਲਿਆ ਹੈ, ਲੇਕਿਨ ਇਸ ਮੌਕੇ ਵਿੱਚ ਅਟਕਨਾ ਨਹੀਂ ਦੋਸਤੋਂ, ਹੁਣ ਤਾਂ ਔਨਲਾਈਨ ਕੋਰਸ ਚਲਦੇ ਹਨ, ਨਿਰੰਤਰ ਵਿਕਾਸ ਕਰਦੇ ਰਹਿਣਾ, ਕਿਤੇ ਵੀ ਰੁਕਣਾ ਨਹੀਂ, ਅੱਗੇ ਵਧਣਾ ਹੈ ਯਾਨੀ ਵਧਣਾ ਹੈ, ਅਤੇ ਮੈਂ ਤਾਂ ਅਜਿਹੇ ਕਈ ਲੋਕ ਦੇਖੇ ਹਨ ਕਿ ਕਿੱਥੇ ਨੌਕਰੀ ਵਿੱਚ ਕਾਲਜ ਦੇ ਅੰਦਰ ਪਟਾਵਾਲੇ ਦੀ ਨੌਕਰੀ ਤੋਂ ਸ਼ੁਰੂਆਤ ਕੀਤੀ ਹੋਵੇ ਅਤੇ ਉੱਥੇ ਰਹਿ ਕੇ ਪੜ੍ਹਦੇ-ਪੜ੍ਹਦੇ, ਉੱਥੇ ਕਾਲਜ ਵਿੱਚ ਪ੍ਰੋਫੈਸਰ ਬਣੇ ਹੋਣ, ਪ੍ਰਗਤੀ ਨੂੰ ਕਿਤੇ ਰੁਕਣ ਨਾ ਦੇਣਾ। ਨਵਾਂ-ਨਵਾਂ ਸਿੱਖਣਾ ਚਾਹੀਦਾ ਹੈ, ਅੰਦਰ ਦੇ ਵਿਦਿਆਰਥੀ ਨੂੰ ਹਮੇਸ਼ਾ ਜਿੰਦਾ ਰੱਖਣਾ ਚਾਹੀਦਾ ਹੈ। ਆਪ ਸਰਕਾਰ ਦੀ ਵਿਵਸਥਾ ਵਿੱਚ ਪ੍ਰਵੇਸ਼ ਕਰ ਰਹੇ ਹਨ, ਲੇਕਿਨ ਜੀਵਨ ਦੇ ਸੁਪਨਿਆਂ ਦੇ ਸੰਕਲਪਾਂ ਦੇ ਲਈ ਤੁਹਾਡੇ ਲਈ ਇਹ ਦਰਵਾਜਾ ਹੈ, ਬਹੁਤ ਅੱਗੇ ਵਧਣਾ ਹੈ, ਅਤੇ ਸਾਨੂੰ ਹੀ ਅੱਗੇ ਵਧਣਾ ਹੈ ਇੰਨਾ ਨਹੀਂ, ਸਾਨੂੰ ਸਭ ਨੂੰ ਅੱਗੇ ਵਧਾਉਣਾ ਹੈ। ਪਿਛੜੇ ਤੋਂ ਪਿਛੜੇ ਮਨੁੱਖ ਦੇ ਸੁਖ ਦੇ ਲਈ ਅਸੀਂ ਮਿਹਨਤ ਕਰਦੇ ਹਾਂ ਨਾ, ਤਾਂ ਜੀਵਨ ਦਾ ਸੰਤੋਸ਼ ਮਿਲਦਾ ਹੈ, ਸਾਨੂੰ ਜੋ ਕਾਰਜ ਮਿਲਿਆ ਹੈ ਉਸ ਕਾਰਜ ਨੂੰ ਲਗਨ ਨਾਲ ਕਰਦੇ ਹੈ ਨਾ, ਉਸ ਦਾ ਜੋ ਆਨੰਦ ਹੈ, ਉਹ ਪ੍ਰਗਤੀ ਦੇ ਦੁਆਰ ਖੋਲ੍ਹ ਦਿੰਦਾ ਹੈ, ਅਤੇ ਮੈਨੂੰ ਵਿਸ਼ਵਾਸ ਹੈ ਕਿ ਸਾਡੇ ਗੁਜਰਾਤ ਦੇ ਬੇਟੇ-ਬੇਟੀਆਂ ਆਉਣ ਵਾਲੇ 25 ਸਾਲ ਭਾਰਤ ਦਾ ਅੰਮ੍ਰਿਤ ਕਾਲ ਵਿਸ਼ਵ ਦੇ ਕਲਿਆਣ ਦਾ ਅੰਮ੍ਰਿਤ ਕਾਲ ਹਨ, ਅਤੇ ਉਸ ਦੇ ਤੁਸੀਂ ਸਾਰਥੀ ਬਣ ਰਹੇ ਹੋ। ਕਿੰਨਾ ਸ਼ੁਭ ਸੰਯੋਗ ਹੈ, ਕਿੰਨਾ ਵੱਡਾ ਉੱਤਮ ਅਵਸਰ ਹੈ, ਤੁਹਾਨੂੰ ਬਹੁਤ ਸ਼ੁਭਕਾਮਨਾਵਾਂ! ਜਿੰਨੀ ਸ਼ੁਭਕਾਮਨਾਵਾਂ ਦੇਵਾਂ ਓਨੀ ਘੱਟ ਹਨ! ਬਹੁਤ ਅੱਗੇ ਵਧੋ, ਆਪਣੇ ਮਾਤਾ-ਪਿਤਾ ਦੇ ਸੁਪਨਿਆਂ ਨੂੰ ਪੂਰਾ ਕਰੋ!
ਧੰਨਵਾਦ ਸਾਥੀਓ!
*****
ਡੀਐੱਸ/ਐੱਸਐੱਚ/ਏਵੀ/ਏਕੇ
My remarks at the Gujarat Rozgar Mela. Congratulations to the newly inducted appointees. https://t.co/IGwKXdwnRP
— Narendra Modi (@narendramodi) October 29, 2022