ਮਥੇਨ ਵੰਦਾਮਿ। (मथेन वन्दामि।)
ਦੁਨੀਆ ਭਰ ਵਿੱਚ ਜੈਨ ਮਤਾਬਲੰਬੀਆਂ ਅਤੇ ਭਾਰਤ ਦੀ ਸੰਤ ਪਰੰਪਰਾ ਦੇ ਵਾਹਕ ਸਾਰੇ ਆਸਥਾਵਾਨਾਂ ਨੂੰ ਮੈਂ ਇਸ ਅਵਸਰ ‘ਤੇ ਨਮਨ ਕਰਦਾ ਹਾਂ। ਇਸ ਪ੍ਰੋਗਰਾਮ ਵਿੱਚ ਅਨੇਕ ਪੂਜਯ ਸੰਤਗਣ ਮੌਜੂਦ ਹਨ। ਆਪ ਸਭ ਦੇ ਦਰਸ਼ਨ, ਅਸ਼ੀਰਵਾਦ ਅਤੇ ਸਾਨਿਧਯ (ਨਿਕਟਤਾ) ਦਾ ਸੁਭਾਗ ਮੈਨੂੰ ਅਨੇਕ ਵਾਰ ਮਿਲਿਆ ਹੈ। ਗੁਜਰਾਤ ਵਿੱਚ ਸਾਂ ਤਾਂ ਵਡੋਦਰਾ ਅਤੇ ਛੋਟਾ ਉਦੈਪੁਰ ਦੇ ਕੰਵਾਟ ਗਾਓਂ (ਪਿੰਡ) ਵਿੱਚ ਵੀ ਮੈਨੂੰ ਸੰਤਵਾਣੀ ਸੁਣਨ ਦਾ ਅਵਸਰ ਮਿਲਿਆ ਸੀ। ਜਦੋਂ ਆਚਾਰੀਆ ਪੂਜਯ ਸ਼੍ਰੀ ਵਿਜੈ ਵੱਲਭ ਸੁਰੀਸ਼ਵਰ ਜੀ ਦੀ ਸਾਰਦਧਸ਼ਤੀ ਯਾਨੀ 150ਵੀਂ ਜਨਮ ਜਯੰਤੀ ਦੀ ਸ਼ੁਰੂਆਤ ਹੋਈ ਸੀ, ਤਦ ਮੈਨੂੰ ਆਚਾਰੀਆ ਜੀ ਮਹਾਰਾਜ ਦੀ ਪ੍ਰਤਿਮਾ ਤੋਂ ਪਰਦਾ ਹਟਾਉਣ ਦਾ ਸੁਭਾਗ ਮਿਲਿਆ ਸੀ।
ਅੱਜ ਇੱਕ ਵਾਰ ਫਿਰ ਮੈਂ ਟੈਕਨੋਲੋਜੀ ਦੇ ਮਾਧਿਅਮ ਨਾਲ ਆਪ ਸੰਤਾਂ ਦੇ ਦਰਮਿਆਨ ਹਾਂ। ਅੱਜ ਆਚਾਰੀਆ ਸ਼੍ਰੀ ਵਿਜੈ ਵੱਲਭ ਸੁਰੀਸ਼ਵਰ ਜੀ ਨੂੰ ਸਮਰਪਿਤ ਸਮਾਰਕ ਡਾਕ ਟਿਕਟ ਅਤੇ ਸਿੱਕੇ ਦਾ ਵਿਮੋਚਨ ਹੋਇਆ ਹੈ। ਇਸ ਲਈ ਮੇਰੇ ਲਈ ਇਹ ਅਵਸਰ ਦੋਹਰੀ ਖੁਸ਼ੀ ਲੈ ਕੇ ਆਇਆ ਹੈ। ਸਮਾਰਕ ਡਾਕ ਟਿਕਟ ਅਤੇ ਸਿੱਕੇ ਦਾ ਵਿਮੋਚਨ ਇੱਕ ਬਹੁਤ ਮਹੱਤਵਪੂਰਨ ਪ੍ਰਯਾਸ ਹੈ, ਉਸ ਅਧਿਆਤਮਿਕ ਚੇਤਨਾ ਨਾਲ ਜਨ-ਜਨ ਨੂੰ ਜੋੜਨ ਦਾ, ਜੋ ਪੂਜਯ ਆਚਾਰੀਆ ਜੀ ਨੇ ਆਪਣੇ ਜੀਵਨਭਰ ਕਰਮ ਦੇ ਦੁਆਰਾ ਵਾਣੀ ਦੇ ਦੁਆਰਾ ਅਤੇ ਉਨ੍ਹਾਂ ਦੇ ਦਰਸ਼ਨ ਵਿੱਚ ਹਮੇਸ਼ਾ ਪ੍ਰਤੀਬਿੰਬਿਤ ਰਿਹਾ।
ਦੋ ਵਰ੍ਹਿਆਂ ਤੱਕ ਚਲੇ ਇਨ੍ਹਾਂ ਸਮਾਰੋਹਾਂ ਦਾ ਹੁਣ ਸਮਾਪਨ ਹੋ ਰਿਹਾ ਹੈ। ਇਸ ਦੌਰਾਨ ਆਸਥਾ, ਅਧਿਆਤਮ, ਰਾਸ਼ਟਰਭਗਤੀ ਅਤੇ ਰਾਸ਼ਟਰਭਗਤੀ ਨੂੰ ਵਧਾਉਣ ਦਾ ਜੋ ਅਭਿਯਾਨ ਤੁਸੀਂ ਚਲਾਇਆ, ਉਹ ਪ੍ਰਸ਼ੰਸਾਯੋਗ ਹੈ। ਸੰਤਜਨ, ਅੱਜ ਦੁਨੀਆ ਯੁੱਧ, ਆਤੰਕ ਅਤੇ ਹਿੰਸਾ ਦੇ ਸੰਕਟ ਨੂੰ ਅਨੁਭਵ ਕਰ ਰਹੀ ਹੈ। ਇਸ ਕੁਚੱਕਰ ਤੋਂ ਬਾਹਰ ਨਿਕਲਣ ਦੇ ਲਈ ਪ੍ਰੇਰਣਾ ਅਤੇ ਪ੍ਰੋਤਸਾਹਨ ਉਸ ਦੇ ਲਈ ਦੁਨੀਆ ਤਲਾਸ਼ ਕਰ ਰਹੀ ਹੈ। ਐਸੇ ਵਿੱਚ ਭਾਰਤ ਦੀ ਪੁਰਾਤਨ ਪਰੰਪਰਾ, ਭਾਰਤ ਦਾ ਦਰਸ਼ਨ ਅਤੇ ਅੱਜ ਦੇ ਭਾਰਤ ਦੀ ਸਮਰੱਥਾ, ਇਹ ਵਿਸ਼ਵ ਦੇ ਲਈ ਬੜੀ ਉਮੀਦ ਬਣ ਰਿਹਾ ਹੈ।
ਆਚਾਰੀਆ ਸ਼੍ਰੀ ਵਿਜੈ ਵੱਲਭ ਸੁਰੀਸ਼ਵਰ ਮਹਾਰਾਜ ਦਾ ਦਿਖਾਇਆ ਰਸਤਾ, ਜੈਨ ਗੁਰੂਆਂ ਦੀ ਸਿੱਖਿਆ, ਇਨ੍ਹਾਂ ਆਲਮੀ ਸੰਕਟਾਂ ਦਾ ਸਮਾਧਾਨ ਹੈ। ਅਹਿੰਸਾ, ਅਨੇਕਾਂਤ ਅਤੇ ਅਪਰਿਗ੍ਰਹਿ ਨੂੰ ਜਿਸ ਪ੍ਰਕਾਰ ਆਚਾਰੀਆ ਜੀ ਨੇ ਜੀਵਿਆ ਅਤੇ ਇਨ੍ਹਾਂ ਦੇ ਪ੍ਰਤੀ ਜਨ-ਜਨ ਵਿੱਚ ਵਿਸ਼ਵਾਸ ਫੈਲਾਉਣ ਦਾ ਨਿਰੰਤਰ ਪ੍ਰਯਾਸ ਕੀਤਾ, ਉਹ ਅੱਜ ਵੀ ਸਾਨੂੰ ਸਭ ਨੂੰ ਪ੍ਰੇਰਿਤ ਕਰਦਾ ਹੈ। ਸ਼ਾਂਤੀ ਅਤੇ ਸੌਹਾਰਦ ਦੇ ਲਈ ਉਨ੍ਹਾਂ ਦਾ ਆਗ੍ਰਹ ਵਿਭਾਜਨ ਦੀ ਵਿਭੀਸ਼ਿਕਾ ਦੇ ਦੌਰਾਨ ਵੀ ਸਪਸ਼ਟ ਤੌਰ ‘ਤੇ ਦਿਖਿਆ। ਭਾਰਤ ਵਿਭਾਜਨ ਦੇ ਕਾਰਨ ਆਚਾਰੀਆ ਸ਼੍ਰੀ ਨੂੰ ਚਤੁਰਮਾਸ ਦਾ ਵਰਤ ਵੀ ਤੋੜਨਾ ਪਿਆ ਸੀ।
ਇੱਕ ਹੀ ਜਗ੍ਹਾ ਰਹਿ ਕੇ ਸਾਧਨਾ ਦਾ ਇਹ ਵਰਤ ਕਿਤਨਾ ਮਹੱਤਵਪੂਰਨ ਹੈ, ਇਹ ਤੁਹਾਡੇ ਤੋਂ ਬਿਹਤਰ ਕੌਣ ਜਾਣਦਾ ਹੈ। ਲੇਕਿਨ ਪੂਜਯ ਆਚਾਰੀਆ ਨੇ ਖ਼ੁਦ ਵੀ ਭਾਰਤ ਆਉਣ ਦਾ ਫ਼ੈਸਲਾ ਕੀਤਾ ਅਤੇ ਬਾਕੀ ਜੋ ਲੋਕ ਜਿਨ੍ਹਾਂ ਨੂੰ ਆਪਣਾ ਸਭ ਕੁਝ ਛੱਡ ਕੇ ਇੱਥੇ ਆਉਣਾ ਪਿਆ ਸੀ, ਉਨ੍ਹਾਂ ਦੇ ਸੁਖ ਅਤੇ ਸੇਵਾ ਦਾ ਵੀ ਹਰ ਸੰਭਵ ਖਿਆਲ ਰੱਖਿਆ।
ਸਾਥੀਓ,
ਆਚਾਰੀਆਗਣ ਨੇ ਅਪਰਿਗ੍ਰਹਿ ਨੂੰ ਜੋ ਰਸਤਾ ਦੱਸਿਆ, ਆਜ਼ਾਦੀ ਦੇ ਅੰਦੋਲਨ ਵਿੱਚ ਪੂਜਯ ਮਹਾਤਮਾ ਗਾਂਧੀ ਨੇ ਵੀ ਉਸ ਨੂੰ ਅਪਣਾਇਆ। ਅਪਰਿਗ੍ਰਹਿ ਕੇਵਲ ਤਿਆਗ ਨਹੀਂ ਹੈ, ਬਲਕਿ ਹਰ ਪ੍ਰਕਾਰ ਦੇ ਮੋਹ ‘ਤੇ ਨਿਯੰਤ੍ਰਣ ਰੱਖਣਾ ਇਹ ਵੀ ਅਪਰਿਗ੍ਰਿਹ ਹੈ। ਆਚਾਰੀਆ ਸ਼੍ਰੀ ਨੇ ਦਿਖਾਇਆ ਹੈ ਕਿ ਆਪਣੀ ਪਰੰਪਰਾ, ਆਪਣੀ ਸੰਸਕ੍ਰਿਤੀ ਦੇ ਲਈ ਇਮਾਨਦਾਰੀ ਨਾਲ ਕਾਰਜ ਕਰਦੇ ਹੋਏ ਸਭ ਦੇ ਕਲਿਆਣ ਦੇ ਲਈ ਬਿਹਤਰ ਕੰਮ ਕੀਤਾ ਜਾ ਸਕਦਾ ਹੈ।
ਸਾਥੀਓ,
ਗੱਛਾਧਿਪਤੀ ਜੈਨਆਚਾਰੀਆ ਸ਼੍ਰੀ ਵਿਜੈ ਨਿੱਤਯਾਨੰਦ ਸੁਰੀਸ਼ਵਰ ਜੀ ਵਾਰ-ਵਾਰ ਇਸ ਦਾ ਜ਼ਿਕਰ ਕਰਦੇ ਹਨ ਕਿ ਗੁਜਰਾਤ ਨੇ 2-2 ਵੱਲਭ ਦੇਸ਼ ਨੂੰ ਦਿੱਤੇ ਹਨ। ਇਹ ਵੀ ਸੰਜੋਗ ਹੈ ਕਿ ਅੱਜ ਆਚਾਰੀਆ ਜੀ ਦੀ 150ਵੀਂ ਜਨਮ ਜਯੰਤੀ ਦੇ ਸਮਾਰੋਹ ਪੂਰਨ ਹੋ ਰਹੇ ਹਨ, ਅਤੇ ਕੁਝ ਦਿਨ ਬਾਅਦ ਹੀ ਅਸੀਂ ਸਰਦਾਰ ਪਟੇਲ ਦੀ ਜਨਮ ਜਯੰਤੀ, ਰਾਸ਼ਟਰੀ ਏਕਤਾ ਦਿਵਸ ਮਨਾਉਣ ਵਾਲੇ ਹਨ। ਅੱਜ ‘ਸਟੈਚੂ ਆਵ੍ ਪੀਸ’ ਸੰਤਾਂ ਦੀ ਸਭ ਤੋਂ ਬੜੀਆਂ ਪ੍ਰਤਿਮਾਵਾਂ ਵਿੱਚੋਂ ਇੱਕ ਹੈ ਅਤੇ ਸਟੈਚੂ ਆਵ੍ ਯੂਨਿਟੀ ਦੁਨੀਆ ਦੀ ਸਭ ਤੋਂ ਉੱਚੀ ਪ੍ਰਤਿਮਾ ਹੈ।
ਅਤੇ ਇਹ ਸਿਰਫ਼ ਉੱਚੀਆਂ ਪ੍ਰਤਿਮਾਵਾਂ ਭਰ ਨਹੀਂ ਹਨ, ਬਲਕਿ ਇਹ ਏਕ ਭਾਰਤ, ਸ਼੍ਰੇਸ਼ਠ ਭਾਰਤ ਦੀਆਂ ਵੀ ਸਭ ਤੋਂ ਬੜੀਆਂ ਪ੍ਰਤੀਕ ਹਨ। ਸਰਦਾਰ ਸਾਹਬ ਨੇ ਟੁਕੜਿਆਂ ਵਿੱਚ ਵੰਡੇ, ਰਿਆਸਤਾਂ ਵਿੱਚ ਵੰਡੇ, ਭਾਰਤ ਨੂੰ ਜੋੜਿਆ ਸੀ। ਆਚਾਰੀਆ ਜੀ ਨੇ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਘੁੰਮ ਕੇ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ, ਭਾਰਤ ਦੇ ਸੱਭਿਆਚਾਰ ਨੂੰ ਸਸ਼ਕਤ ਕੀਤਾ। ਦੇਸ਼ ਦੀ ਆਜ਼ਾਦੀ ਦੇ ਲਈ ਹੋਏ ਜੋ ਅੰਦੋਲਨ ਹੋਏ ਉਸ ਦੌਰ ਵਿੱਚ ਵੀ ਉਨ੍ਹਾਂ ਨੇ ਕੋਟਿ-ਕੋਟਿ ਸੁਤੰਤਰਤਾ ਸੈਨਾਨੀਆਂ ਦੇ ਨਾਲ ਮਿਲ ਕੇ ਕੰਮ ਕੀਤਾ।
ਸਾਥੀਓ,
ਆਚਾਰੀਆ ਜੀ ਦਾ ਕਹਿਣਾ ਸੀ ਕਿ “ਦੇਸ਼ ਦੀ ਸਮ੍ਰਿੱਧੀ, ਆਰਥਿਕ ਸਮ੍ਰਿੱਧੀ ‘ਤੇ ਨਿਰਭਰ ਹੈ ਸਵਦੇਸ਼ੀ ਅਪਣਾ ਕੇ ਭਾਰਤ ਦੀ ਕਲਾ, ਭਾਰਤ ਦੀ ਸੰਸਕ੍ਰਿਤੀ ਅਤੇ ਭਾਰਤ ਦੀ ਸੱਭਿਅਤਾ ਨੂੰ ਜੀਵਿਤ ਰੱਖ ਸਕਦੇ ਹਾਂ।” ਉਨ੍ਹਾਂ ਨੇ ਸਿਖਾਇਆ ਹੈ ਕਿ ਧਾਰਮਿਕ ਪਰੰਪਰਾ ਅਤੇ ਸਵਦੇਸ਼ੀ ਨੂੰ ਕਿਵੇਂ ਇਕੱਠੇ ਹੁਲਾਰਾ ਦਿੱਤਾ ਜਾ ਸਕਦਾ ਹੈ। ਉਨ੍ਹਾਂ ਦੇ ਵਸਤ੍ਰ ਧਵਲ (ਕੱਪੜੇ ਚਿੱਟੇ) ਹੋਇਆ ਕਰਦੇ ਸਨ, ਲੇਕਿਨ ਨਾਲ ਹੀ ਉਹ ਵਸਤ੍ਰ (ਕੱਪੜੇ) ਖਾਦੀ ਦੇ ਹੀ ਹੁੰਦੇ ਸਨ। ਇਸ ਨੂੰ ਉਨ੍ਹਾਂ ਨੇ ਆਜੀਵਨ ਅਪਣਾਇਆ। ਸਵਦੇਸ਼ੀ ਅਤੇ ਸਵਾਬਲੰਬਨ (ਆਤਮਨਿਰਭਰਤਾ) ਦਾ ਐਸਾ ਸੰਦੇਸ਼ ਅੱਜ ਵੀ, ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਵੀ ਬਹੁਤ ਪ੍ਰਾਸੰਗਿਕ ਹੈ। ਆਤਮਨਿਰਭਰ ਭਾਰਤ ਦੇ ਲਈ ਇਹ ਪ੍ਰਗਤੀ ਦਾ ਮੂਲ ਮੰਤਰ ਹੈ।
ਇਸ ਲਈ ਖ਼ੁਦ ਆਚਾਰੀਆ ਵਿਜੈ ਵੱਲਭ ਸੁਰੀਸ਼ਵਰ ਜੀ ਤੋਂ ਲੈ ਕੇ ਵਰਤਮਾਨ ਗੱਛਾਧਿਪਤੀ ਆਚਾਰੀਆ ਸ਼੍ਰੀ ਨਿੱਤਯਾਨੰਦ ਸੁਰੀਸ਼ਵਰ ਜੀ ਤੱਕ ਜੋ ਇਹ ਰਸਤਾ ਸਸ਼ਕਤ ਹੋਇਆ ਹੈ, ਇਸ ਨੂੰ ਸਾਨੂੰ ਹੋਰ ਮਜ਼ਬੂਤੀ ਦੇਣੀ ਹੈ। ਪੂਜਯ ਸੰਤਗਣ, ਅਤੀਤ ਵਿੱਚ ਸਮਾਜ ਕਲਿਆਣ, ਮਾਨਵਸੇਵਾ, ਸਿੱਖਿਆ ਅਤੇ ਜਨਚੇਤਨਾ ਦੀ ਜੋ ਸਮ੍ਰਿੱਧ ਪਰਿਪਾਟੀ ਤੁਸੀਂ ਵਿਕਸਿਤ ਕੀਤੀ ਹੈ, ਉਸ ਦਾ ਨਿਰੰਤਰ ਵਿਸਤਾਰ ਹੁੰਦਾ ਰਹੇ, ਇਹ ਅੱਜ ਦੇਸ਼ ਦੀ ਜ਼ਰੂਰਤ ਹੈ। ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਅਸੀਂ ਵਿਕਸਿਤ ਭਾਰਤ ਦੇ ਨਿਰਮਾਣ ਦੀ ਤਰਫ਼ ਅੱਗੇ ਵਧ ਰਹੇ ਹਾਂ। ਇਸ ਦੇ ਲਈ ਦੇਸ਼ ਨੇ ਪੰਚ ਪ੍ਰਣਾਂ ਦਾ ਸੰਕਲਪ ਲਿਆ ਹੈ।
ਇਨ੍ਹਾਂ ਪੰਚ ਪ੍ਰਣਾਂ ਦੀ ਸਿੱਧੀ ਵਿੱਚ ਆਪ ਸੰਤਗਣਾਂ ਦੀ ਭੂਮਿਕਾ ਬਹੁਤ ਹੀ ਮੋਹਰੀ ਹੈ। ਨਾਗਰਿਕ ਕਰਤੱਵਾਂ ਨੂੰ ਕਿਵੇਂ ਅਸੀਂ ਸਸ਼ਕਤ ਕਰੀਏ, ਇਸ ਦੇ ਲਈ ਸੰਤਾਂ ਦਾ ਮਾਰਗਦਰਸ਼ਨ ਹਮੇਸ਼ਾ ਅਹਿਮ ਹੈ। ਇਸ ਦੇ ਨਾਲ-ਨਾਲ ਦੇਸ਼ ਲੋਕਲ ਦੇ ਲਈ ਵੋਕਲ ਹੋਵੇ, ਭਾਰਤ ਦੇ ਲੋਕਾਂ ਦੀ ਮਿਹਨਤ ਨਾਲ ਬਣੇ ਸਮਾਨ ਨੂੰ ਮਾਨ-ਸਨਮਾਨ ਮਿਲੇ, ਇਸ ਦੇ ਲਈ ਵੀ ਤੁਹਾਡੀ ਤਰਫ਼ੋਂ ਚੇਤਨਾ ਅਭਿਯਾਨ ਬਹੁਤ ਬੜੀ ਰਾਸ਼ਟਰਸੇਵਾ ਹੈ। ਤੁਹਾਡੇ ਜ਼ਿਆਦਾਤਰ ਅਨੁਯਾਈ ਵਪਾਰ-ਕਾਰੋਬਾਰ ਨਾਲ ਜੁੜੇ ਹਨ। ਉਨ੍ਹਾਂ ਦੇ ਦੁਆਰਾ ਲਿਆ ਗਿਆ ਇਹ ਪ੍ਰਣ, ਕਿ ਉਹ ਭਾਰਤ ਵਿੱਚ ਬਣੀਆਂ ਵਸਤੂਆਂ ਦਾ ਹੀ ਵਪਾਰ ਕਰਨਗੇ, ਖਰੀਦ-ਵਿਕਰੀ ਕਰਨਗੇ, ਭਾਰਤ ਵਿੱਚ ਬਣੇ ਸਮਾਨ ਹੀ ਉਪਯੋਗ ਕਰਨਗੇ, ਮਹਾਰਾਜ ਸਾਹਿਬ ਨੂੰ ਇਹ ਬਹੁਤ ਬੜੀ ਸ਼ਰਧਾਂਜਲੀ ਹੋਵੇਗੀ। ਸਬਕਾ ਪ੍ਰਯਾਸ, ਸਭ ਦੇ ਲਈ, ਪੂਰੇ ਰਾਸ਼ਟਰ ਦੇ ਲਈ ਹੋਵੇ, ਪ੍ਰਗਤੀ ਦਾ ਇਹੀ ਪਥ ਪ੍ਰਦਰਸ਼ਨ ਆਚਾਰੀਆ ਸ਼੍ਰੀ ਨੇ ਵੀ ਸਾਨੂੰ ਦਿਖਾਇਆ ਹੈ। ਇਸੇ ਪਥ ਨੂੰ ਅਸੀਂ ਪ੍ਰਸ਼ਸਤ ਕਰਦੇ ਰਹੀਏ, ਇਸੇ ਕਾਮਨਾ ਦੇ ਨਾਲ ਫਿਰ ਤੋਂ ਸਾਰੇ ਸੰਤਗਣਾਂ ਨੂੰ ਮੇਰਾ ਪ੍ਰਣਾਮ!
ਆਪ ਸਬਕਾ ਬਹੁਤ-ਬਹੁਤ ਧੰਨਵਾਦ !
***
ਡੀਐੱਸ/ਐੱਸਟੀ/ਏਕੇ
Tributes to Shree Vijay Vallabh Surishwer Ji Maharaj on his Jayanti. https://t.co/KVMAB5JRmA
— Narendra Modi (@narendramodi) October 26, 2022