Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਭਾਰਤ ਦੇ ਸੰਗੀਤਕ ਸਾਜ਼ਾਂ ਦੇ ਨਿਰਯਾਤ ਵਿੱਚ ਵਾਧੇ ਦੀ ਪ੍ਰਸ਼ੰਸਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਸੰਗੀਤਕ ਸਾਜ਼ਾਂ ਦੇ ਨਿਰਯਾਤ ਵਿੱਚ ਵਾਧੇ ‘ਤੇ ਪ੍ਰਸੰਨਤਾ ਵਿਅਕਤ ਕੀਤੀ ਹੈ। ਅਪ੍ਰੈਲ-ਸਤੰਬਰ 2022 ਦੇ ਦੌਰਾਨ ਭਾਰਤ ਦਾ ਸੰਗੀਤਕ ਸਾਜ਼ਾਂ ਦਾ ਨਿਰਯਾਤ 2013 ਦੀ ਇਸੇ ਮਿਆਦ ਦੀ ਤੁਲਨਾ ਵਿੱਚ 3.5 ਗੁਣਾ ਤੋਂ ਅਧਿਕ ਹੋ ਗਿਆ।

 

ਵਣਜ ਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਦਾ ਇੱਕ ਟਵੀਟ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 

ਇਹ ਬੇਹੱਦ ਉਤਸ਼ਾਹਜਨਕ ਹੈ। ਦੁਨੀਆ ਭਰ ਵਿੱਚ ਭਾਰਤੀ ਸੰਗੀਤ ਦੀ ਵਧਦੀ ਮਕਬੂਲੀਅਤ ਦੇ ਨਾਲ, ਇਸ ਖੇਤਰ ਵਿੱਚ ਹੋਰ ਅੱਗੇ ਵਧਣ ਦਾ ਇੱਕ ਅੱਛਾ ਅਵਸਰ ਹੈ।

 

*****

 

ਡੀਐੱਸ/ਐੱਸਟੀ