Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਅਨੁਸੂਚਿਤ ਜਾਤੀ/ਅਨੁਸੂਚਿਤ ਕਬੀਲਿਆਂ ਲਈ ਰਾਸ਼ਟਰੀ ਧੁਰਾ ਅਤੇ ‘ਸਿਫ਼ਰ ਨੁਕਸ – ਸਿਫ਼ਰ ਪ੍ਰਭਾਵ’ ਯੋਜਨਾ ਦੀ ਸ਼ੁਰੂਆਤ, ਲੁਧਿਆਣਾ ‘ਚ ਸੂਖਮ, ਛੋਟੇ ਤੇ ਦਰਮਿਆਨੇ ਉੱਦਮਾਂ ਨੂੰ ਰਾਸ਼ਟਰੀ ਪੁਰਸਕਾਰ ਦਿੱਤੇ; ਪ੍ਰਧਾਨ ਮੰਤਰੀ ਵੱਲੋਂ ਤਿੰਨ ਬਿਜਲੀ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨੇ ਅੱਜ ਪੰਜਾਬ ‘ਚ ਲੁਧਿਆਣਾ ਵਿਖੇ ਅਨੁਸੂਚਿਤ ਜਾਤੀ/ਅਨੁਸੂਚਿਤ ਕਬੀਲਿਆਂ ਲਈ ਰਾਸ਼ਟਰੀ ਧੁਰਾ ਅਤੇ ਸੂਖਮ, ਛੋਟੇ ਤੇ ਦਰਮਿਆਨੇ ਉੱਦਮਾਂ ਲਈ ‘ਸਿਫ਼ਰ ਨੁਕਸ, ਸਿਫ਼ਰ ਪ੍ਰਭਾਵ’ (ਜ਼ੈੱਡ.ਈ.ਡੀ. – ਜ਼ੀਰੋ ਡਿਫ਼ੈਕਟ, ਜ਼ੀਰੋ ਇਫ਼ੈਕਟ) ਯੋਜਨਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ ਨੂੰ ਰਾਸ਼ਟਰੀ ਪੁਰਸਕਾਰ ਵੀ ਦਿੱਤੇ। ਉਨ੍ਹਾਂ ਔਰਤਾਂ ਨੂੰ ਲੱਕੜ ਦੇ ਬਣੇ 500 ਰਵਾਇਤੀ ਚਰਖੇ ਦਿੱਤੇ।

ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਲੁਧਿਆਣਾ ਇੱਕ ਅਹਿਮ ਆਰਥਿਕ ਕੇਂਦਰ ਹੈ ਅਤੇ ਇਸੇ ਲਈ ਇਸ ਸ਼ਹਿਰ ਤੋਂ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ ਨਾਲ ਸਬੰਧਤ ਯੋਜਨਾ ਦੀ ਸ਼ੁਰੂਆਤ ਕੀਤੀ ਜਾਣੀ ਸੁਭਾਵਕ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਆਰਥਿਕ ਪ੍ਰਗਤੀ ਲਈ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ ਅਹਿਮ ਹਨ। ਉਨ੍ਹਾਂ ਕਿਹਾ ਕਿ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ ਨੂੰ ਜ਼ਰੂਰ ਹੀ ਅੰਤਰਰਾਸ਼ਟਰੀ ਪੱਧਰ ਦੇ ਮਿਆਰ ਨਾਲ ਸਬੰਧਤ ਨਿਯੰਤ੍ਰਣ ਮਾਪਦੰਡਾਂ ਉੱਤੇ ਖਰੇ ਉਤਰਨਾ ਹੋਵੇਗਾ।

ਚਰਖੇ ਦਿੱਤੇ ਜਾਣ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਖਾਦੀ ਸਾਡੇ ਲਈ ਇੱਕ ਤਰਜੀਹ ਹੈ ਅਤੇ ਘਰ ਵਿੱਚ ਚਰਖਾ ਹੋਣ ਨਾਲ ਆਮਦਨ ਵਧਦੀ ਹੈ। ਉਨ੍ਹਾਂ ਕਿਹਾ ਕਿ ਖਾਦੀ ਦੀ ਮਾਰਕਿਟਿੰਗ ਹੁਣ ਵਧੀਆ ਤਰੀਕੇ ਨਾਲ ਕੀਤੀ ਜਾਂਦੀ ਹੈ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸੇ ਵੇਲੇ ‘ਰਾਸ਼ਟਰ ਲਈ ਖਾਦੀ’ (ਖਾਦੀ ਫ਼ਾਰ ਨੇਸ਼ਨ) ਬੜਾ ਹੀ ਵਾਜਬ ਨਾਅਰਾ ਹੁੰਦਾ ਸੀ, ਪਰ ਹੁਣ ਇਹ ‘ਫ਼ੈਸ਼ਨ ਲਈ ਖਾਦੀ’ (ਖਾਦੀ ਫ਼ਾਰ ਫ਼ੈਸ਼ਨ) ਹੋਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦਲਿਤਾਂ ‘ਚ ਉੱਦਮਤਾ ਦੀ ਭਾਵਨਾ ਨਾਲ ਸਾਨੂੰ ਲਾਭ ਪੁੱਜੇਗਾ। ਉਨ੍ਹਾਂ ਕਿਹਾ ਕਿ ਇੱਥੇ ਅਜਿਹੇ ਨੌਜਵਾਨ ਹਨ, ਜਿਨ੍ਹਾਂ ਦੇ ਆਪਣੇ ਉੱਦਮ ਖੋਲ੍ਹਣ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਸੁਪਨੇ ਹਨ।

ਪਹਿਲਾਂ ਪ੍ਰਧਾਨ ਮੰਤਰੀ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ‘ਚ ਗਏ, ਜਿੱਥੇ ਉਨ੍ਹਾਂ ਕੋਲਡੈਮ, ਪਾਰਬਤੀ ਅਤੇ ਰਾਮਪੁਰ ਨਾਂਅ ਦੇ ਤਿੰਨ ਪਣ-ਬਿਜਲੀ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ।

AKT/AK