ਦੇਸ਼ ਦੇ ਯੁਵਾ ਬੇਟੇ ਅਤੇ ਬੇਟੀਆਂ, ਉਪਸਥਿਤ ਸਾਰੇ ਹੋਰ ਮਹਾਨੁਭਾਵ, ਦੇਵੀਓ ਅਤੇ ਸਜਣੋਂ। ਸਭ ਤੋਂ ਪਹਿਲਾਂ ਆਪ ਸਭ ਨੂੰ, ਸਾਰੇ ਦੇਸ਼ਵਾਸੀਆਂ ਨੂੰ ਧਨਤੇਰਸ ਦੀ ਬਹੁਤ-ਬਹੁਤ ਵਧਾਈ। ਭਗਵਾਨ ਧਨਵੰਤਰੀ ਤੁਹਾਨੂੰ ਸਵਸਥ (ਤੰਦਰੁਸਤ) ਰੱਖਣ, ਮਾਂ ਲਕਸ਼ਮੀ ਦੀ ਕ੍ਰਿਪਾ ਆਪ ਸਭ ’ਤੇ ਬਣੀ ਰਹੇ, ਮੈਂ ਪਰਮਾਤਮਾ ਤੋਂ ਇਹੀ ਕਾਮਨਾ ਕਰਦਾ ਹਾਂ। ਅਤੇ ਮੇਰਾ ਸੁਭਾਗ ਹੈ ਕਿ ਮੈਂ ਹੁਣੇ-ਹੁਣੇ ਕੇਦਾਰਨਾਥ ਬਦਰੀਨਾਥ ਯਾਤਰਾ ਕਰਕੇ ਆਇਆ ਹਾਂ, ਅਤੇ ਉਸ ਦੇ ਕਾਰਨ ਥੋੜ੍ਹਾ ਮੈਨੂੰ ਵਿਲੰਭ ਵੀ ਹੋ ਗਿਆ, ਅਤੇ ਵਿਲੰਬ ਹੋ ਗਿਆ ਇਸ ਦੇ ਲਈ ਵੀ ਮੈਂ ਆਪ ਸਭ ਦੀ (ਤੋਂ)ਖਿਮਾ ਚਾਹੁੰਦਾ ਹਾਂ।
ਸਾਥੀਓ,
ਅੱਜ ਭਾਰਤ ਦੀ ਯੁਵਾ ਸ਼ਕਤੀ ਦੇ ਲਈ ਇੱਕ ਮਹੱਤਵਪੂਰਨ ਅਵਸਰ ਹੈ। ਬੀਤੇ ਅੱਠ ਵਰ੍ਹਿਆਂ ਵਿੱਚ ਦੇਸ਼ ਵਿੱਚ ਰੋਜ਼ਗਾਰ ਅਤੇ ਸਵੈਰੋਜ਼ਗਾਰ ਦਾ ਜੋ ਅਭਿਯਾਨ ਚਲ ਰਿਹਾ ਹੈ, ਅੱਜ ਉਸ ਵਿੱਚ ਇੱਕ ਹੋਰ ਕੜੀ ਜੁੜ ਰਹੀ ਹੈ। ਇਹ ਕੜੀ ਹੈ ਰੋਜ਼ਗਾਰ ਮੇਲੇ ਦੀ। ਅੱਜ ਕੇਂਦਰ ਸਰਕਾਰ ਆਜ਼ਾਦੀ ਦੇ 75 ਵਰ੍ਹੇ ਨੂੰ ਧਿਆਨ ਵਿੱਚ ਰੱਖਦੇ ਹੋਏ 75 ਹਜ਼ਾਰ ਨੌਜਵਾਨਾਂ ਨੂੰ ਇੱਕ ਪ੍ਰੋਗਰਾਮ ਦੇ ਤਹਿਤ ਨਿਯੁਕਤੀ ਪੱਤਰ ਦੇ ਰਹੀ ਹੈ। ਬੀਤੇ ਅੱਠ ਵਰ੍ਹਿਆਂ ਵਿੱਚ ਪਹਿਲਾਂ ਵੀ ਲੱਖਾਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ ਲੇਕਿਨ ਇਸ ਵਾਰ ਅਸੀਂ ਤੈਅ ਕੀਤਾ ਕਿ ਇੱਕਠੇ ਨਿਯੁਕਤੀ ਪੱਤਰ ਦੇਣ ਦੀ ਪਰੰਪਰਾ ਵੀ ਸ਼ੁਰੂ ਕੀਤੀ ਜਾਵੇ। ਤਾਕਿ departments ਵੀ time bound ਪ੍ਰਕਿਰਿਆ ਪੂਰਾ ਕਰਨ ਅਤੇ ਨਿਰਧਾਰਿਤ ਲਕਸ਼ਾਂ ਨੂੰ ਜਲਦੀ ਨਾਲ ਪਾਰ ਕਰਨ ਦਾ ਇੱਕ ਸਮੂਹਿਕ ਸੁਭਾਅ ਬਣੇ, ਸਮੂਹਿਕ ਪ੍ਰਯਾਸ ਹੋਵੇ। ਇਸ ਲਈ ਭਾਰਤ ਸਰਕਾਰ ਵਿੱਚ ਇਸ ਤਰ੍ਹਾਂ ਦਾ ਰੋਜ਼ਗਾਰ ਮੇਲਾ ਸ਼ੁਰੂ ਕੀਤਾ ਗਿਆ ਹੈ। ਆਉਣ ਵਾਲੇ ਮਹੀਨਿਆਂ ਵਿੱਚ ਇਸੇ ਤਰ੍ਹਾਂ ਲੱਖਾਂ ਨੌਜਵਾਨਾਂ ਨੂੰ ਭਾਰਤ ਸਰਕਾਰ ਦੁਆਰਾ ਸਮੇਂ-ਸਮੇਂ ‘ਤੇ ਨਿਯੁਕਤੀ ਪੱਤਰ ਸੌਂਪੇ ਜਾਣਗੇ।। ਮੈਨੂੰ ਖੁਸ਼ੀ ਹੈ ਕਿ ਐੱਨਡੀਏ ਸ਼ਾਸਿਤ ਕਈ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵੀ ਅਤੇ ਭਾਜਪਾ ਸਰਕਾਰਾਂ ਵੀ ਆਪਣੇ ਇੱਥੇ ਇਸੇ ਤਰ੍ਹਾਂ ਰੋਜ਼ਗਾਰ ਮੇਲੇ ਆਯੋਜਿਤ ਕਰਨ ਜਾ ਰਹੇ ਹਨ। ਜੰਮੂ ਕਸ਼ਮੀਰ, ਦਾਦਰਾ ਤੇ ਨਗਰ ਹਵੇਲੀ, ਦਮਨ-ਦੀਵ ਅਤੇ ਅੰਡਮਾਨ-ਨਿਕੋਬਾਰ ਵੀ ਆਉਣ ਵਾਲੇ ਕੁਝ ਹੀ ਦਿਨਾਂ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਐਸੇ ਹੀ ਪ੍ਰੋਗਰਾਮ ਕਰਕੇ ਨਿਯੁਕਤੀ ਪੱਤਰ ਦੇਣ ਵਾਲੇ ਹਨ। ਅੱਜ ਜਿਨ੍ਹਾਂ ਯੁਵਾ ਸਾਥੀਆਂ ਨੂੰ ਨਿਯੁਕਤੀ ਪੱਤਰ ਮਿਲਿਆ ਹੈ, ਉਨ੍ਹਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਆਪ ਸਭ ਐਸੇ ਸਮੇਂ ਵਿੱਚ ਭਾਰਤ ਸਰਕਾਰ ਦੇ ਨਾਲ ਜੁੜ ਰਹੇ ਹੋ, ਜਦੋਂ ਦੇਸ਼ ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ। ਵਿਕਸਿਤ ਭਾਰਤ ਦੇ ਸੰਕਲਪ ਦੀ ਸਿੱਧੀ ਦੇ ਲਈ ਅਸੀਂ ਆਤਮਨਿਰਭਰ ਭਾਰਤ ਦੇ ਰਸਤੇ ‘ਤੇ ਚਲ ਰਹੇ ਹਾਂ। ਇਸ ਵਿੱਚ ਸਾਡੇ ਇਨੋਵੇਟਰਸ, ਸਾਡੇ ਐਂਟਰਪ੍ਰਨਿਓਰਸ, ਸਾਡੇ ਉੱਦਮੀ, ਸਾਡੇ ਕਿਸਾਨ, ਸਰਵਿਸੇਜ਼ ਅਤੇ ਮੈਨੂਫੈਕਚਰਿੰਗ ਨਾਲ ਜੁੜੇ ਹਰ ਕਿਸੇ ਦੀ ਬਹੁਤ ਬੜੀ ਭੂਮਿਕਾ ਹੈ। ਯਾਨੀ ਵਿਕਸਿਤ ਭਾਰਤ ਦਾ ਨਿਰਮਾਣ ਸਬਕੇ ਪ੍ਰਯਾਸ ਨਾਲ ਵੀ ਸੰਭਵ ਹੈ। ਸਬਕਾ ਪ੍ਰਯਾਸ ਦੀ ਇਸ ਭਾਵਨਾ ਨੂੰ ਤਦੇ ਜਾਗ੍ਰਿਤ ਕੀਤਾ ਜਾ ਸਕਦਾ ਹੈ, ਜਦੋਂ ਹਰ ਭਾਰਤੀ ਤੱਕ ਮੂਲ ਸੁਵਿਧਾਵਾਂ ਤੇਜ਼ੀ ਨਾਲ ਪਹੁੰਚਣ, ਅਤੇ ਸਰਕਾਰ ਦੀਆਂ ਪ੍ਰਕਿਰਿਆਵਾਂ ਤੇਜ਼ ਹੋਣ, ਤੁਰੰਤ ਹੋਣ। ਕੁਝ ਹੀ ਮਹੀਨਿਆਂ ਵਿੱਚ ਲੱਖਾਂ ਭਰਤੀਆਂ ਨਾਲ ਜੁੜੀਆਂ ਪ੍ਰਕਿਰਿਆਵਾਂ ਪੂਰੀਆਂ ਕਰਨਾ, ਨਿਯੁਕਤੀ ਪੱਤਰ ਦੇ ਦੇਣਾ, ਇਹ ਆਪਣੇ ਆਪ ਵਿੱਚ ਦਿਖਾਉਂਦਾ ਹੈ ਕਿ ਬੀਤੇ 7-8 ਵਰ੍ਹਿਆਂ ਵਿੱਚ ਕਿਤਨਾ ਬੜਾ ਬਦਲਾਅ ਸਰਕਾਰੀ ਤੰਤਰ ਵਿੱਚ ਨੂੰ ਲਿਆਂਦਾ ਗਿਆ ਹੈ। ਅਸੀਂ 8-10 ਸਾਲ ਪਹਿਲਾਂ ਦੀਆਂ ਉਹ ਸਥਿਤੀਆਂ ਵੀ ਦੇਖੀਆਂ ਹਨ ਜਦੋਂ ਛੋਟੇ ਜਿਹੇ ਸਰਕਾਰੀ ਕੰਮ ਵਿੱਚ ਵੀ ਕਈ-ਕਈ ਮਹੀਨੇ ਲਗ ਜਾਂਦੇ ਸਨ। ਸਰਕਾਰੀ ਫਾਈਲ ‘ਤੇ ਇੱਕ ਟੇਬਲ ਤੋਂ ਦੂਸਰੇ ਟੇਬਲ ਤੱਕ ਪਹੁੰਚਦੇ-ਪਹੁੰਚਦੇ ਧੂਲ ਜਮ ਜਾਂਦੀ ਸੀ। ਲੇਕਿਨ ਹੁਣ ਦੇਸ਼ ਵਿੱਚ ਸਥਿਤੀਆਂ ਬਦਲ ਰਹੀਆਂ ਹਨ, ਦੇਸ਼ ਦੀ ਕਾਰਜ-ਸੰਸਕ੍ਰਿਤੀ ਬਦਲ ਰਹੀ ਹੈ।
ਸਾਥੀਓ,
ਅੱਜ ਅਗਰ ਕੇਂਦਰ ਸਰਕਾਰ ਦੇ ਵਿਭਾਗਾਂ ਵਿੱਚ ਇਤਨੀ ਤਤਪਰਤਾ, ਇਤਨੀ efficiency ਆਈ ਹੈ ਇਸ ਦੇ ਪਿੱਛੇ 7-8 ਸਾਲ ਦੀ ਸਖ਼ਤ ਮਿਹਨਤ ਹੈ, ਕਰਮਯੋਗੀਆਂ ਦਾ ਵਿਰਾਟ ਸੰਕਲਪ ਹੈ। ਵਰਨਾ ਤੁਹਾਨੂੰ ਯਾਦ ਹੋਵੇਗਾ, ਪਹਿਲਾਂ ਸਰਕਾਰੀ ਨੌਕਰੀ ਦੇ ਲਈ ਅਗਰ ਕਿਸੇ ਨੂੰ ਅਪਲਾਈ ਕਰਨਾ ਹੁੰਦਾ ਸੀ, ਤਾਂ ਉੱਥੋਂ ਹੀ ਅਨੇਕ ਪਰੇਸ਼ਾਨੀਆਂ ਸ਼ੁਰੂ ਹੋ ਜਾਂਦੀਆਂ ਸਨ। ਭਾਂਤ-ਭਾਂਤ ਦੇ ਪ੍ਰਮਾਣ ਪੱਤਰ ਮੰਗੇ ਜਾਂਦੇ, ਜੋ ਪ੍ਰਮਾਣਪੱਤਰ ਹੁੰਦੇ ਵੀ ਸਨ ਉਨ੍ਹਾਂ ਨੂੰ ਪ੍ਰਮਾਣਿਤ ਕਰਨ ਦੇ ਲਈ ਤੁਹਾਨੂੰ ਨੇਤਾਵਾਂ ਦੇ ਘਰ ਦੇ ਬਾਹਰ ਕਤਾਰ ਲਗਾ ਕੇ ਖੜ੍ਹਾ ਰਹਿਣਾ ਪੈਂਦਾ ਸੀ। ਅਫ਼ਸਰਾਂ ਦੀ ਸਿਫ਼ਾਰਿਸ਼ ਲੈ ਕੇ ਜਾਣਾ ਪੈਂਦਾ ਸੀ। ਸਾਡੀ ਸਰਕਾਰ ਦੇ ਸ਼ੁਰੂਆਤੀ ਵਰ੍ਹਿਆਂ ਵਿੱਚ ਹੀ ਇਨ੍ਹਾਂ ਸਭ ਮੁਸ਼ਕਿਲਾਂ ਤੋਂ ਨੌਜਵਾਨਾਂ ਨੂੰ ਮੁਕਤੀ ਦੇ ਦਿੱਤੀ। ਸੈਲਫ ਅਟੈਸਟੇਸ਼ਨ, ਯੁਵਾ ਆਪਣੇ ਸਰਟੀਫਿਕੇਟ ਖ਼ੁਦ ਪ੍ਰਮਾਣਿਤ ਕਰਨ, ਇਹ ਵਿਵਸਥਾ ਕੀਤੀ। ਦੂਸਰਾ ਬੜਾ ਕਦਮ ਅਸੀਂ ਕੇਂਦਰ ਸਰਕਾਰ ਦੀ ਗਰੁੱਪ ਸੀ ਅਤੇ ਗਰੁੱਪ ਡੀ ਇਨ੍ਹਾਂ ਭਰਤੀਆਂ ਵਿੱਚ ਇੰਟਰਵਿਊ ਨੂੰ ਖ਼ਤਮ ਕਰਕੇ ਉਨ੍ਹਾਂ ਸਾਰੀਆਂ ਪਰੰਪਰਾਵਾਂ ਨੂੰ ਉਠਾ ਲਿਆ। ਇੰਟਰਵਿਊ ਦੀ ਪ੍ਰਕਿਰਿਆ ਨੂੰ ਸਮਾਪਤ ਕਰਨ ਨਾਲ ਵੀ ਲੱਖਾਂ ਨੌਜਵਾਨਾਂ ਨੂੰ ਬਹੁਤ ਫਾਇਦਾ ਹੋਇਆ ਹੈ।
ਸਾਥੀਓ,
ਅੱਜ ਭਾਰਤ ਦੁਨੀਆ ਦੀ ਪੰਜਵੀਂ ਬੜੀ ਅਰਥਵਿਵਸਥਾ ਹੈ। 7-8 ਸਾਲ ਦੇ ਅੰਦਰ ਅਸੀਂ 10ਵੇਂ ਨੰਬਰ ਤੋਂ 5ਵੇਂ ਨੰਬਰ ਤੱਕ ਦੀ ਛਲਾਂਗ ਲਗਾਈ ਹੈ। ਇਹ ਸਹੀ ਹੈ ਕਿ ਦੁਨੀਆਂ ਦੇ ਹਾਲਾਤ ਠੀਕ ਨਹੀਂ ਹਨ, ਅਨੇਕ ਬੜੀਆਂ- ਬੜੀਆਂ ਅਰਥਵਿਵਸਥਾਵਾਂ ਸੰਘਰਸ਼ ਕਰ ਰਹੀਆਂ ਹਨ। ਦੁਨੀਆ ਦੇ ਅਨੇਕ ਦੇਸ਼ਾਂ ਵਿੱਚ ਮਹਿੰਗਾਈ ਹੋਵੇ, ਬੇਰੋਜ਼ਗਾਰੀ ਹੋਵੇ, ਅਨੇਕ ਸਮੱਸਿਆਵਾਂ ਆਪਣੇ ਚਰਮ(ਸਿਖਰ) ’ਤੇ ਹਨ। 100 ਸਾਲ ਵਿੱਚ ਆਏ ਸਭ ਤੋਂ ਬੜੇ ਸੰਕਟ ਦੇ ਸਾਈਡ ਇਫੈਕਟਸ, 100 ਦਿਨ ਵਿੱਚ ਚਲੇ ਜਾਣਗੇ, ਐਸਾ ਨਾ ਅਸੀਂ ਸੋਚਦੇ ਹਾਂ, ਨਾ ਹਿੰਦੁਸਤਾਨ ਸੋਚਦਾ ਹੈ ਅਤੇ ਨਾ ਹੀ ਦੁਨੀਆ ਅਨੁਭਵ ਕਰਦੀ ਹੈ। ਲੇਕਿਨ ਇਸ ਦੇ ਬਾਵਜੂਦ ਸੰਕਟ ਬੜਾ ਹੈ, ਵਿਸ਼ਵਵਿਆਪੀ ਹੈ ਅਤੇ ਉਸ ਦਾ ਪ੍ਰਭਾਵ ਚਾਰੋਂ ਤਰਫ਼ ਹੋ ਰਿਹਾ ਹੈ, ਦੁਸ਼ਪ੍ਰਭਾਵ ਹੋ ਰਿਹਾ ਹੈ। ਲੇਕਿਨ ਇਸ ਦੇ ਬਾਵਜੂਦ ਭਾਰਤ ਪੂਰੀ ਮਜ਼ਬੂਤੀ ਨਾਲ ਲਗਾਤਾਰ ਨਵੇਂ-ਨਵੇਂ initiative ਲੈ ਕੇ, ਥੋੜ੍ਹਾ ਰਿਸਕ ਲੈ ਕੇ ਵੀ ਇਹ ਪ੍ਰਯਾਸ ਕਰ ਰਿਹਾ ਹੈ ਇਹ ਜੋ ਦੁਨੀਆ ਭਰ ਵਿੱਚ ਸੰਕਟ ਹੈ ਉਸ ਤੋਂ ਅਸੀਂ ਸਾਡੇ ਦੇਸ਼ ਨੂੰ ਕਿਵੇਂ ਬਚਾ ਪਾਈਏ? ਇਸ ਦਾ ਦੁਸ਼ਪ੍ਰਭਾਵ ਸਾਡੇ ਦੇਸ਼ ’ਤੇ ਘੱਟ ਤੋਂ ਘੱਟ ਕਿਵੇਂ ਹੋਵੇ? ਬੜਾ ਕਸੌਟੀ ਕਾਲ ਹੈ ਲੇਕਿਨ ਆਪ ਸਭ ਦੇ ਅਸ਼ੀਰਵਾਦ ਨਾਲ, ਆਪ ਸਭ ਦੇ ਸਹਿਯੋਗ ਨਾਲ ਹੁਣ ਤੱਕ ਤਾਂ ਅਸੀਂ ਬਚ ਪਾਏ ਹਾਂ। ਇਹ ਇਸ ਲਈ ਸੰਭਵ ਹੋ ਪਾ ਰਿਹਾ ਹੈ ਕਿਉਂਕਿ ਬੀਤੇ 8 ਵਰ੍ਹਿਆਂ ਵਿੱਚ ਅਸੀਂ ਦੇਸ਼ ਦੀ ਅਰਥਵਿਵਸਥਾ ਦੀਆਂ ਉਨ੍ਹਾਂ ਕਮੀਆਂ ਨੂੰ ਦੂਰ ਕੀਤਾ ਹੈ, ਜੋ ਰੁਕਾਵਟਾਂ ਪੈਦਾ ਕਰਦੀਆਂ ਸਨ।
ਸਾਥੀਓ,
ਇਸ ਦੇਸ਼ ਵਿੱਚ ਐਸਾ ਵਾਤਾਵਰਣ ਬਣਾ ਰਹੇ ਹਾਂ, ਜਿਸ ਵਿੱਚ ਖੇਤੀ ਦੀ, ਪ੍ਰਾਈਵੇਟ ਸੈਕਟਰ ਦੀ, ਛੋਟੇ ਅਤੇ ਲਘੂ ਉਦਯੋਗਾਂ ਦੀ ਤਾਕਤ ਵਧੇ । ਇਹ ਦੇਸ਼ ਵਿੱਚ ਰੋਜ਼ਗਾਰ ਦੇਣ ਵਾਲੇ ਸਭ ਤੋਂ ਬੜੇ ਸੈਕਟਰ ਹਨ। ਅੱਜ ਸਾਡਾ ਸਭ ਤੋਂ ਅਧਿਕ ਬਲ ਨੌਜਵਾਨਾਂ ਦੇ ਕੌਸ਼ਲ ਵਿਕਾਸ ’ਤੇ ਹੈ, ਸਕਿੱਲ ਡਿਵੈਲਪਮੈਂਟ ’ਤੇ ਹੈ। ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਦੇਸ਼ ਦੇ ਉਦਯੋਗਾਂ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਨੌਜਵਾਨਾਂ ਨੂੰ ਟ੍ਰੇਨਿੰਗ ਦੇਣ ਦਾ ਇੱਕ ਬਹੁਤ ਬੜਾ ਅਭਿਯਾਨ ਚਲ ਰਿਹਾ ਹੈ। ਇਸ ਦੇ ਤਹਿਤ ਹੁਣ ਤੱਕ ਸਵਾ ਕਰੋੜ ਤੋਂ ਅਧਿਕ ਨੌਜਵਾਨਾਂ ਨੂੰ ਸਕਿੱਲ ਇੰਡੀਆ ਅਭਿਯਾਨ ਦੀ ਮਦਦ ਨਾਲ ਟ੍ਰੇਨ ਕੀਤਾ ਜਾ ਚੁੱਕਿਆ ਹੈ। ਇਸ ਦੇ ਲਈ ਦੇਸ਼ ਭਰ ਵਿੱਚ ਕੌਸ਼ਲ ਵਿਕਾਸ ਕੇਂਦਰ ਖੋਲ੍ਹੇ ਗਏ ਹਨ। ਇਨ੍ਹਾਂ ਅੱਠ ਵਰ੍ਹਿਆਂ ਵਿੱਚ ਕੇਂਦਰ ਸਰਕਾਰ ਦੁਆਰਾ ਉੱਚ ਸਿੱਖਿਆ ਦੇ ਸੈਂਕੜੇ ਨਵੇਂ ਸੰਸਥਾਨ ਵੀ ਬਣਾਏ ਗਏ ਹਨ। ਅਸੀਂ ਨੌਜਵਾਨਾਂ ਦੇ ਲਈ ਸਪੇਸ ਸੈਕਟਰ ਖੋਲ੍ਹਿਆ ਹੈ, ਡ੍ਰੋਨ ਪਾਲਿਸੀ ਨੂੰ ਅਸਾਨ ਬਣਾਇਆ ਹੈ ਤਾਕਿ ਨੌਜਵਾਨਾਂ ਦੇ ਲਈ ਦੇਸ਼ ਭਰ ਵਿੱਚ ਜ਼ਿਆਦਾ ਤੋਂ ਜ਼ਿਆਦਾ ਅਵਸਰ ਵਧਣ।
ਸਾਥੀਓ,
ਦੇਸ਼ ਵਿੱਚ ਬੜੀ ਸੰਖਿਆ ਵਿੱਚ ਰੋਜ਼ਗਾਰ ਅਤੇ ਸਵੈਰੋਜ਼ਗਾਰ ਦੇ ਨਿਰਮਾਣ ਵਿੱਚ ਸਭ ਤੋਂ ਬੜੀ ਰੁਕਾਵਟ ਬੈਂਕਿੰਗ ਵਿਵਸਥਾ ਤੱਕ ਬਹੁਤ ਸੀਮਿਤ ਲੋਕਾਂ ਦੀ ਪਹੁੰਚ ਵੀ ਸੀ। ਇਸ ਰੁਕਾਵਟ ਨੂੰ ਵੀ ਅਸੀਂ ਦੂਰ ਕਰ ਦਿੱਤਾ ਹੈ। ਮੁਦਰਾ ਯੋਜਨਾ ਨੇ ਦੇਸ਼ ਦੇ ਪਿੰਡਾਂ ਅਤੇ ਛੋਟੇ ਸ਼ਹਿਰਾਂ ਵਿੱਚ ਉੱਦਮਸ਼ੀਲਤਾ ਦਾ ਵਿਸਤਾਰ ਕੀਤਾ ਹੈ। ਹੁਣ ਤੱਕ ਇਸ ਯੋਜਨਾ ਦੇ ਤਹਿਤ ਕਰੀਬ-ਕਰੀਬ 20 ਲੱਖ ਕਰੋੜ ਰੁਪਏ ਦੇ ਰਿਣ ਦਿੱਤੇ ਜਾ ਚੁੱਕੇ ਹਨ। ਦੇਸ਼ ਵਿੱਚ ਸਵੈਰੋਜ਼ਗਾਰ ਨਾਲ ਜੁੜਿਆ ਇਤਨਾ ਬੜਾ ਪ੍ਰੋਗਰਾਮ ਕਦੇ ਲਾਗੂ ਨਹੀਂ ਕੀਤਾ ਗਿਆ। ਇਸ ਵਿੱਚ ਵੀ ਜਿਤਨੇ ਸਾਥੀਆਂ ਨੂੰ ਇਹ ਰਿਣ ਮਿਲਿਆ ਹੈ, ਉਸ ਵਿੱਚ ਸਾਢੇ 7 ਕਰੋੜ ਤੋਂ ਅਧਿਕ ਲੋਕ ਐਸੇ ਹਨ, ਜਿਨ੍ਹਾਂ ਨੇ ਪਹਿਲੀ ਵਾਰ ਅਪਣਾ ਕੋਈ ਕਾਰੋਬਾਰ ਸ਼ੁਰੂ ਕੀਤਾ ਹੈ, ਆਪਣਾ ਕੋਈ ਬਿਜ਼ਨਸ ਸ਼ੁਰੂ ਕੀਤਾ ਹੈ। ਅਤੇ ਇਸ ਵਿੱਚ ਵੀ ਸਭ ਤੋਂ ਬੜੀ ਬਾਤ, ਮੁਦਰਾ ਯੋਜਨਾ ਦਾ ਲਾਭ ਪਾਉਣ ਵਾਲਿਆਂ ਵਿੱਚ ਲਗਭਗ 70 ਪ੍ਰਤੀਸ਼ਤ ਲਾਭਾਰਥੀ ਸਾਡੀਆਂ ਬੇਟੀਆਂ ਹਨ, ਮਾਤਾਵਾਂ-ਭੈਣਾਂ ਹਨ। ਇਸ ਦੇ ਇਲਾਵਾ ਇੱਕ ਹੋਰ ਅੰਕੜਾ ਬਹੁਤ ਮਹੱਤਵਪੂਰਨ ਹੈ। ਬੀਤੇ ਵਰ੍ਹਿਆਂ ਵਿੱਚ ਸੈਲਫ਼ ਹੈਲਪ ਗਰੁੱਪ ਨਾਲ 8 ਕਰੋੜ ਮਹਿਲਾਵਾਂ ਜੁੜੀਆਂ ਹਨ ਜਿਨ੍ਹਾਂ ਨੂੰ ਭਾਰਤ ਸਰਕਾਰ ਆਰਥਿਕ ਮਦਦ ਦੇ ਰਹੀ ਹੈ। ਇਹ ਕਰੋੜਾਂ ਮਹਿਲਾਵਾਂ ਹੁਣ ਆਪਣੇ ਬਣਾਏ ਉਤਪਾਦ, ਦੇਸ਼ ਭਰ ਵਿੱਚ ਵਿਕਰੀ ਕਰ ਰਹੀਆਂ ਹਨ, ਆਪਣੀ ਆਮਦਨ ਵਧਾ ਰਹੀਆਂ ਹਨ । ਹੁਣੇ ਮੈਂ ਬਦਰੀਨਾਥ ਵਿੱਚ ਕੱਲ੍ਹ ਪੁੱਛ ਰਿਹਾ ਸਾਂ, ਮਾਤਾਵਾਂ-ਭੈਣਾਂ ਜੋ ਸੈਲਫ਼ ਹੈਲਪ ਗਰੁੱਪ ਮੈਨੂੰ ਮਿਲੀਆਂ, ਉਨ੍ਹਾਂ ਨੇ ਕਿਹਾ ਇਸ ਵਾਰ ਜੋ ਬਦਰੀਨਾਥ ਯਾਤਰਾ ‘ਤੇ ਲੋਕ ਆਏ ਸਨ। ਸਾਡਾ ਢਾਈ ਲੱਖ ਰੁਪਇਆ, ਸਾਡਾ ਇੱਕ-ਇੱਕ ਗਰੁੱਪ ਦੀ ਕਮਾਈ ਹੋਈ ਹੈ।
ਸਾਥੀਓ,
ਪਿੰਡਾਂ ਵਿੱਚ ਬੜੀ ਸੰਖਿਆ ਵਿੱਚ ਰੋਜ਼ਗਾਰ ਨਿਰਮਾਣ ਦੀ ਇੱਕ ਹੋਰ ਉਦਾਹਰਣ, ਸਾਡਾ ਖਾਦੀ ਅਤੇ ਗ੍ਰਾਮ-ਉਦਯੋਗ ਹੈ। ਦੇਸ਼ ਦੇ ਪਹਿਲੀ ਵਾਰ ਖਾਦੀ ਅਤੇ ਗ੍ਰਾਮ-ਉਦਯੋਗ, 1 ਲੱਖ ਕਰੋੜ ਰੁਪਏ ਤੋਂ ਅਧਿਕ ਦਾ ਹੋ ਚੁੱਕਿਆ ਹੈ। ਇਨ੍ਹਾਂ ਵਰ੍ਹਿਆਂ ਵਿੱਚ ਖਾਦੀ ਅਤੇ ਗ੍ਰਾਮ-ਉਦਯੋਗ ਵਿੱਚ 1 ਕਰੋੜ ਤੋਂ ਅਧਿਕ ਰੋਜ਼ਗਾਰ ਬਣੇ ਹਨ। ਇਸ ਵਿੱਚ ਵੀ ਬੜੀ ਸੰਖਿਆ ਵਿੱਚ ਸਾਡੀਆਂ ਭੈਣਾਂ ਦੀ ਹਿੱਸੇਦਾਰੀ ਹੈ।
ਸਾਥੀਓ,
ਸਟਾਰਟ ਅੱਪ ਇੰਡੀਆ ਅਭਿਯਾਨ ਨੇ ਤਾਂ ਦੇਸ਼ ਦੇ ਨੌਜਵਾਨਾਂ ਦੀ ਸਮਰੱਥਾ ਨੂੰ ਪੂਰੀ ਦੁਨੀਆ ਵਿੱਚ ਸਥਾਪਿਤ ਕਰ ਦਿੱਤਾ ਹੈ। 2014 ਤੱਕ ਜਿੱਥੇ ਦੇਸ਼ ਵਿੱਚ ਕੁਝ ਗਿਣੇ-ਚੁਣੇ ਸੌ ਕੁਝ ਸੌ ਸਟਾਰਟ ਅੱਪ ਸਨ, ਅੱਜ ਇਹ ਸੰਖਿਆ 80 ਹਜ਼ਾਰ ਤੋਂ ਅਧਿਕ ਹੋ ਚੁੱਕੀ ਹੈ। ਹਜ਼ਾਰਾਂ ਕਰੋੜ ਰੁਪਏ ਦੀਆਂ ਅਨੇਕ ਕੰਪਨੀਆਂ ਇਸ ਦੌਰਾਨ ਸਾਡੇ ਯੁਵਾ ਸਾਥੀਆਂ ਨੇ ਤਿਆਰ ਕਰ ਲਈਆਂ ਹਨ। ਅੱਜ ਦੇਸ਼ ਦੇ ਇਨ੍ਹਾਂ ਹਜ਼ਾਰਾਂ ਸਟਾਰਟ ਅੱਪਸ ਵਿੱਚ ਲੱਖਾਂ ਯੁਵਾ ਕੰਮ ਕਰ ਰਹੇ ਹਨ। ਦੇਸ਼ ਦੇ MSMEs ਵਿੱਚ, ਛੋਟੇ ਉਦਯੋਗਾਂ ਵਿੱਚ ਵੀ ਅੱਜ ਕਰੋੜਾਂ ਲੋਕ ਕੰਮ ਕਰ ਰਹੇ ਹਨ, ਜਿਸ ਵਿੱਚ ਬੜੀ ਸੰਖਿਆ ਵਿੱਚ ਸਾਥੀ ਬੀਤੇ ਵਰ੍ਹਿਆਂ ਵਿੱਚ ਜੁੜੇ ਹਨ। ਕੋਰੋਨਾ ਦੇ ਸੰਕਟ ਦੇ ਦੌਰਾਨ ਕੇਂਦਰ ਸਰਕਾਰ ਨੇ MSMEs ਦੇ ਲਈ ਜੋ 3 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਮਦਦ ਦਿੱਤੀ, ਉਸ ਨਾਲ ਕਰੀਬ ਡੇਢ ਕਰੋੜ ਰੋਜ਼ਗਾਰ ਜਿਸ ‘ਤੇ ਸੰਕਟ ਆਇਆ ਹੋਇਆ ਸੀ ਉਹ ਬਚ ਗਏ। ਭਾਰਤ ਸਰਕਾਰ ਮਨਰੇਗਾ ਦੇ ਵੀ ਮਾਧਿਅਮ ਨਾਲ ਦੇਸ਼ ਭਰ ਵਿੱਚ 7 ਕਰੋੜ ਲੋਕਾਂ ਨੂੰ ਰੋਜ਼ਗਾਰ ਦੇ ਰਹੀ ਰਹੀ ਹੈ। ਅਤੇ ਉਸ ਵਿੱਚ ਹੁਣ ਅਸੀਂ asset ਨਿਰਮਾਣ, asset creation ’ਤੇ ਬਲ ਦੇ ਰਹੇ ਹਾਂ। ਡਿਜੀਟਲ ਇੰਡੀਆ ਅਭਿਯਾਨ ਨੇ ਵੀ ਪੂਰੇ ਦੇਸ਼ ਵਿੱਚ ਲੱਖਾਂ ਡਿਜੀਟਲ ਆਂਟ੍ਰਪ੍ਰਨਿਓਰਸ (ਉੱਦਮੀ) ਦਾ ਨਿਰਮਾਣ ਕੀਤਾ ਹੈ। ਦੇਸ਼ ਵਿੱਚ 5 ਲੱਖ ਤੋਂ ਅਧਿਕ ਕੌਮਨ ਸਰਵਿਸ ਸੈਂਟਰਸ ਵਿੱਚ ਹੀ ਲੱਖਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਹੈ। 5G ਦੇ ਵਿਸਤਾਰ ਨਾਲ ਡਿਜੀਟਲ ਸੈਕਟਰ ਵਿੱਚ ਰੋਜ਼ਗਾਰ ਦੇ ਅਵਸਰ ਹੋਰ ਵਧਣ ਵਾਲੇ ਹਨ।
ਸਾਥੀਓ,
21ਵੀਂ ਸਦੀ ਵਿੱਚ ਦੇਸ਼ ਦਾ ਸਭ ਤੋਂ ਮਹੱਤਵਪੂਰਨ ਖ਼ਾਹਿਸ਼ੀ ਮਿਸ਼ਨ ਹੈ, ਮੇਕ ਇਨ ਇੰਡੀਆ, ਆਤਮਨਿਰਭਰ ਭਾਰਤ। ਅੱਜ ਦੇਸ਼ ਕਈ ਮਾਮਲਿਆਂ ਵਿੱਚ ਇੱਕ ਬੜੇ ਆਯਾਤਕ importer ਤੋਂ ਇੱਕ ਬਹੁਤ ਬੜੇ ਨਿਰਯਾਤਕ exporter ਦੀ ਭੂਮਿਕਾ ਵਿੱਚ ਆ ਰਿਹਾ ਹੈ। ਅਨੇਕ ਐਸੇ ਸੈਕਟਰ ਹਨ, ਜਿਸ ਵਿੱਚ ਭਾਰਤ ਅੱਜ ਗਲੋਬਲ ਹੱਬ ਬਣਨ ਦੀ ਤਰਫ਼ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਜਦੋਂ ਖ਼ਬਰ ਆਉਂਦੀ ਹੈ ਕਿ ਭਾਰਤ ਤੋਂ ਹਰ ਮਹੀਨੇ 1 ਅਰਬ ਮੋਬਾਈਲ ਫੋਨ ਪੂਰੀ ਦੁਨੀਆ ਦੇ ਲਈ ਐਕਸਪੋਰਟ ਹੋ ਰਹੇ ਹਨ, ਤਾਂ ਇਹ ਸਾਡੀ ਨਵੀਂ ਸਮਰੱਥਾ ਨੂੰ ਵੀ ਦਿਖਾਉਂਦਾ ਹੈ। ਜਦੋਂ ਭਾਰਤ ਐਕਸਪੋਰਟ ਦੇ ਆਪਣੇ ਪੁਰਾਣੇ ਸਾਰੇ ਰਿਕਾਰਡ ਤੋੜ ਦਿੰਦਾ ਹੈ, ਤਾਂ ਇਹ ਇਸ ਬਾਤ ਦਾ ਸਬੂਤ ਹੁੰਦਾ ਹੈ ਕਿ ਗ੍ਰਾਊਂਡ ਲੈਵਲ ’ਤੇ ਰੋਜ਼ਗਾਰ ਦੇ ਨਵੇਂ ਅਵਸਰ ਵੀ ਬਣ ਰਹੇ ਹਨ। ਅੱਜ ਗੱਡੀਆਂ ਤੋਂ ਲੈ ਕੇ ਮੈਟਰੋ ਕੋਚ, ਟ੍ਰੇਨ ਦੇ ਡਿੱਬੇ ਅਤੇ ਡਿਫੈਂਸ ਦੇ ਸਾਜ਼ੋ-ਸਮਾਨ ਤੱਕ ਅਨੇਕ ਸੈਕਟਰ ਵਿੱਚ ਨਿਰਯਾਤ ਤੇਜ਼ੀ ਨਾਲ ਵਧ ਰਿਹਾ ਹੈ। ਇਹ ਤਦੇ ਹੋ ਪਾ ਰਿਹਾ ਹੈ ਕਿਉਂਕਿ ਭਾਰਤ ਵਿੱਚ ਫੈਕਟਰੀਆਂ ਵਧ ਰਹੀਆਂ ਹਨ। ਫੈਕਟਰੀਆਂ ਵਧ ਰਹੀਆਂ ਹਨ, ਫੈਕਟਰੀਆਂ ਵਧ ਰਹੀਆਂ ਹਨ, ਤਾਂ ਉਸ ਵਿੱਚ ਕੰਮ ਕਰਨ ਵਾਲਿਆਂ ਦੀ ਸੰਖਿਆ ਵਧ ਰਹੀ ਹੈ।
ਸਾਥੀਓ,
ਮੈਨੂਫੈਕਚਰਿੰਗ ਅਤੇ ਟੂਰਿਜ਼ਮ, ਦੋ ਐਸੇ ਸੈਕਟਰ ਹਨ, ਜਿਸ ਵਿੱਚ ਬਹੁਤ ਬੜੀ ਸੰਖਿਆ ਵਿੱਚ ਰੋਜ਼ਗਾਰ ਮਿਲਦੇ ਹਨ। ਇਸ ਲਈ ਅੱਜ ਇਨ੍ਹਾਂ ’ਤੇ ਵੀ ਕੇਂਦਰ ਸਰਕਾਰ ਬਹੁਤ ਵਿਆਪਕ ਤਰੀਕੇ ਨਾਲ ਕੰਮ ਕਰ ਰਹੀ ਹੈ। ਦੁਨੀਆ ਭਰ ਦੀਆਂ ਕੰਪਨੀਆਂ ਭਾਰਤ ਵਿੱਚ ਆਉਣ, ਭਾਰਤ ਵਿੱਚ ਆਪਣੀਆਂ ਫੈਕਟਰੀਆਂ ਲਗਾਉਣ ਅਤੇ ਦੁਨੀਆ ਦੀ ਡਿਮਾਂਡ ਨੂੰ ਪੂਰੀ ਕਰਨ, ਇਸ ਦੇ ਲਈ ਪ੍ਰਕਿਰਿਆਵਾਂ ਨੂੰ ਵੀ ਸਰਲ ਕੀਤਾ ਜਾ ਰਿਹਾ ਹੈ। ਸਰਕਾਰ ਨੇ ਪ੍ਰੋਡਕਸ਼ਨ ਦੇ ਅਧਾਰ ‘ਤੇ ਇੰਸੈਂਟਿਵ ਦੇਣ ਦੇ ਲਈ PLI ਸਕੀਮ ਵੀ ਚਲਾਈ ਹੈ। ਜਿਤਨਾ ਜ਼ਿਆਦਾ ਪ੍ਰੋਡਕਸ਼ਨ ਉਤਨਾ ਅਧਿਕ ਪ੍ਰੋਤਸਾਹਨ, ਇਹ ਭਾਰਤ ਦੀ ਨੀਤੀ ਹੈ। ਇਸ ਦੇ ਬਿਹਤਰ ਪਰਿਣਾਮ ਅੱਜ ਅਨੇਕ ਸੈਕਟਰਸ ਵਿੱਚ ਦਿਖਣੇ ਸ਼ੁਰੂ ਵੀ ਹੋ ਚੁੱਕੇ ਹਨ। ਬੀਤੇ ਵਰ੍ਹਿਆਂ ਵਿੱਚ EPFO ਦਾ ਜੋ ਡੇਟਾ ਆਉਂਦਾ ਰਿਹਾ ਹੈ, ਉਹ ਵੀ ਦੱਸਦਾ ਹੈ ਕਿ ਰੋਜ਼ਗਾਰ ਨੂੰ ਲੈ ਕੇ ਸਰਕਾਰ ਦੀਆਂ ਨੀਤੀਆਂ ਤੋਂ ਕਿਤਨਾ ਲਾਭ ਹੋਇਆ ਹੈ। ਦੋ ਦਿਨ ਪਹਿਲਾਂ ਆਏ ਡੇਟਾ ਦੇ ਮੁਤਾਬਕ ਇਸ ਸਾਲ ਅਗਸਤ ਦੇ ਮਹੀਨੇ ਵਿੱਚ ਕਰੀਬ 17 ਲੱਖ ਲੋਕ EPFO ਨਾਲ ਜੁੜੇ ਹਨ। ਯਾਨੀ ਇਹ ਦੇਸ਼ ਦੀ ਫਾਰਮਲ ਇਕੌਨਮੀ ਦਾ ਹਿੱਸਾ ਬਣੇ ਹਨ। ਇਸ ਵਿੱਚ ਵੀ ਕਰੀਬ 8 ਲੱਖ ਐਸੇ ਹਨ ਜੋ 18 ਤੋਂ 25 ਸਾਲ ਦੀ ਉਮਰ ਦੇ ਗਰੁੱਪ ਦੇ ਹਨ।
ਸਾਥੀਓ,
ਇਨਫ੍ਰਾਸਟ੍ਰਕਚਰ ਨਿਰਮਾਣ ਨਾਲ ਰੋਜ਼ਗਾਰ ਨਿਰਮਾਣ ਦਾ ਵੀ ਇੱਕ ਹੋਰ ਬੜਾ ਅਵਸਰ ਹੁੰਦਾ ਹੈ, ਇੱਕ ਬਹੁਤ ਬੜਾ ਪੱਖ ਹੁੰਦਾ ਹੈ, ਅਤੇ ਇਸ ਵਿਸ਼ੇ ਵਿੱਚ ਤਾਂ ਦੁਨੀਆ ਭਰ ਵਿੱਚ ਸਭ ਲੋਕ ਮਾਨਤਾ ਹੈ ਕਿ ਹਾਂ ਇਹ ਖੇਤਰ ਹੈ ਜੋ ਰੋਜ਼ਗਾਰ ਵਧਾਉਂਦਾ ਹੈ। ਬੀਤੇ ਅੱਠ ਵਰ੍ਹਿਆਂ ਵਿੱਚ ਦੇਸ਼ ਭਰ ਵਿੱਚ ਹਜ਼ਾਰਾਂ ਕਿਲੋਮੀਟਰ ਨੈਸ਼ਨਲ ਹਾਈਵੇ ਦਾ ਨਿਰਮਾਣ ਹੋਇਆ ਹੈ। ਰੇਲ ਲਾਈਨ ਦੇ ਦੋਹਰੀਕਰਣ ਦਾ ਕੰਮ ਹੋਇਆ ਹੈ, ਰੇਲਵੇ ਦੇ ਗੇਜ ਪਰਿਵਰਤਨ ਦਾ ਕੰਮ ਹੋਇਆ ਹੈ, ਰੇਲਵੇ ਵਿੱਚ ਇਲੈਕਟ੍ਰੀਫਿਕੇਸ਼ਨ ’ਤੇ ਦੇਸ਼ ਭਰ ਵਿੱਚ ਕੰਮ ਕੀਤਾ ਜਾ ਰਿਹਾ ਹੈ। ਦੇਸ਼ ਵਿੱਚ ਨਵੇਂ ਹਵਾਈ ਅੱਡੇ ਬਣਾ ਰਿਹਾ ਹੈ, ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਣ ਹੋ ਰਿਹਾ ਹੈ, ਨਵੇਂ ਵਾਟਰਵੇਜ਼ ਬਣ ਰਹੇ ਹਨ। ਔਪਟੀਕਲ ਫਾਈਬਰ ਨੈੱਟਵਰਕ ਦਾ ਪੂਰੇ ਦੇਸ਼ ਵਿੱਚ ਬੜਾ ਅਭਿਯਾਨ ਚਲ ਰਿਹਾ ਹੈ। ਲੱਖਾਂ ਵੈੱਲਨੈੱਸ ਸੈਂਟਰ ਬਣ ਰਹੇ ਹਨ। ਪੀਐੱਮ ਆਵਾਸ ਯੋਜਨਾ ਦੇ ਤਹਿਤ ਤਿੰਨ ਕਰੋੜ ਤੋਂ ਜ਼ਿਆਦਾ ਘਰ ਵੀ ਬਣਾਏ ਗਏ ਹਨ। ਅਤੇ ਅੱਜ ਸ਼ਾਮ ਨੂੰ ਧਨਤੇਰਸ ’ਤੇ ਜਦੋਂ ਮੈਂ ਮੱਧ ਪ੍ਰਦੇਸ਼ ਦੇ ਸਾਢੇ ਚਾਰ ਲੱਖ ਭਾਈ-ਭੈਣਾਂ ਨੂੰ ਆਪਣੇ ਘਰਾਂ ਦੀ ਚਾਬੀ ਸੌਂਪਾਂਗਾ ਤਾਂ ਮੈਂ ਇਸ ਵਿਸ਼ੇ ’ਤੇ ਵੀ ਵਿਸਤਾਰ ਨਾਲ ਬੋਲਣ ਵਾਲਾ ਹਾਂ। ਮੈਂ ਤੁਹਾਨੂੰ ਵੀ ਆਗ੍ਰਹ (ਤਾਕੀਦ )ਕਰਾਂਗਾ। ਅੱਜ ਮੇਰਾ ਸ਼ਾਮ ਦਾ ਭਾਸ਼ਣ ਵੀ ਦੇਖ ਲਇਓ।
ਸਾਥੀਓ,
ਭਾਰਤ ਸਰਕਾਰ, ਇਨਫ੍ਰਾਸਟ੍ਰਕਚਰ ‘ਤੇ ਸੌ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਲਕਸ਼ ਲੈ ਕੇ ਚਲ ਰਹੀ ਹੈ। ਇਤਨੇ ਬੜੇ ਪੈਮਾਨੇ ’ਤੇ ਹੋ ਰਹੇ ਵਿਕਾਸ ਕਾਰਜ, ਸਥਾਨਕ ਅਵਸਰ ‘ਤੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਲੱਖਾਂ ਅਵਸਰ ਬਣਾ ਰਹੇ ਹਾਂ। ਆਧੁਨਿਕ ਇਨਫ੍ਰਾ ਦੇ ਲਈ ਹੋ ਰਹੇ ਇਹ ਸਾਰੇ ਕਾਰਜ, ਟੂਰਿਜ਼ਮ ਸੈਕਟਰ ਨੂੰ ਵੀ ਨਵੀਂ ਊਰਜਾ ਦੇ ਰਹੇ ਹਨ। ਆਸਥਾ ਦੇ, ਆਧਿਆਤਮ ਦੇ, ਇਹ ਇਤਿਹਾਸਿਕ ਮਹੱਤਵ ਦੇ ਸਥਾਨਾਂ ਨੂੰ ਵੀ ਦੇਸ਼ ਭਰ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ। ਇਹ ਸਾਰੇ ਪ੍ਰਯਾਸ, ਰੋਜ਼ਗਾਰ ਬਣਾ ਰਹੇ ਹਨ, ਦੂਰ-ਸੁਦੂਰ ਵਿੱਚ ਵੀ ਨੌਜਵਾਨਾਂ ਨੂੰ ਮੌਕੇ ਦੇ ਰਹੇ ਹਨ। ਕੁੱਲ ਮਿਲਾ ਕੇ ਦੇਸ਼ ਵਿੱਚ ਅਧਿਕ ਤੋਂ ਅਧਿਕ ਰੋਜ਼ਗਾਰ ਦੇ ਨਿਰਮਾਣ ਦੇ ਲਈ ਕੇਂਦਰ ਸਰਕਾਰ ਅਨੇਕ ਮੋਰਚਿਆਂ ’ਤੇ ਕੰਮ ਕਰ ਰਹੀ ਹੈ।
ਸਾਥੀਓ,
ਦੇਸ਼ ਦੀ ਯੁਵਾ ਆਬਾਦੀ ਨੂੰ ਅਸੀਂ ਆਪਣੀ ਸਭ ਤੋਂ ਬੜੀ ਤਾਕਤ ਮੰਨਦੇ ਹਾਂ। ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਵਿਕਸਿਤ ਭਾਰਤ ਦੇ ਨਿਰਮਾਣ ਦੇ ਸਾਰਥੀ ਸਾਡੇ ਯੁਵਾ ਹਨ, ਆਪ ਸਾਰੇ ਹੋ। ਅੱਜ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਮਿਲਿਆ ਹੈ, ਉਨ੍ਹਾਂ ਨੂੰ ਮੈਂ ਵਿਸ਼ੇਸ਼ ਤੌਰ ‘ਤੇ ਕਹਿਣਾ ਚਾਹਾਂਗਾ ਕਿ ਤੁਸੀਂ ਜਦੋਂ ਵੀ ਦਫ਼ਤਰ ਆਓਗੇ ਆਪਣੇ ਕਰਤਵਯ ਪਥ ਨੂੰ ਹਮੇਸ਼ਾ ਯਾਦ ਕਰੋ। ਤੁਹਾਨੂੰ ਜਨਤਾ ਦੀ ਸੇਵਾ ਦੇ ਲਈ ਨਿਯੁਕਤ ਕੀਤਾ ਜਾ ਰਿਹਾ ਹੈ। 21ਵੀਂ ਸਦੀ ਦੇ ਭਾਰਤ ਵਿੱਚ ਸਰਕਾਰੀ ਸੇਵਾ ਸੁਵਿਧਾ ਦਾ ਨਹੀਂ, ਬਲਕਿ ਸਮਾਂ ਸੀਮਾ ਦੇ ਅੰਦਰ ਕੰਮ ਕਰਕੇ ਦੇਸ਼ ਦੇ ਕੋਟਿ-ਕੋਟਿ ਲੋਕਾਂ ਦੀ ਸੇਵਾ ਕਰਨ ਦਾ ਇੱਕ ਕਮਿਟਮੈਂਟ ਹੈ, ਇੱਕ ਸਵਰਣਿਮ (ਸੁਨਹਿਰਾ) ਅਵਸਰ ਹੈ। ਸਥਿਤੀਆਂ, ਪਰਿਸਥਿਤੀਆਂ ਕਿਤਨੀਆਂ ਵੀ ਕਠਿਨ ਹੋਣ, ਸੇਵਾ ਭਾਵ ਦਾ ਸਰੋਕਾਰ ਅਤੇ ਸਮਾਂ ਸੀਮਾ ਦੀ ਮਰਯਾਦਾ ਨੂੰ ਹਰ ਹਾਲ ਵਿੱਚ ਅਸੀਂ ਸਭ ਮਿਲ ਕੇ ਕਾਇਮ ਰੱਖਣ ਦਾ ਪ੍ਰਯਾਸ ਕਰਾਂਗੇ। ਮੈਨੂੰ ਵਿਸ਼ਵਾਸ ਹੈ ਕਿ ਆਪ ਇਸ ਬੜੇ ਸੰਕਲਪ ਨੂੰ ਧਿਆਨ ਵਿੱਚ ਰੱਖਦੇ ਹੋਏ, ਸੇਵਾਭਾਵ ਨੂੰ ਸਭ ਤੋਂ ਉੱਪਰ ਰੱਖੋਗੇ। ਯਾਦ ਰੱਖੋ, ਤੁਹਾਡਾ ਸੁਪਨਾ ਅੱਜ ਤੋਂ ਸ਼ੁਰੂ ਹੋਇਆ ਹੈ, ਜੋ ਵਿਕਸਿਤ ਭਾਰਤ ਦੇ ਨਾਲ ਹੀ ਪੂਰਾ ਹੋਵੇਗਾ। ਆਪ ਸਭ ਨੂੰ ਫਿਰ ਤੋਂ ਨਿਯੁਕਤੀ ਪੱਤਰ ਜੀਵਨ ਦੀ ਇੱਕ ਨਵੀਂ ਸ਼ੁਰੂਆਤ ਦੇ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ ਅਤੇ ਮੈਨੂੰ ਵਿਸ਼ਵਾਸ ਹੈ ਕਿ ਆਪ ਮੇਰੇ ਅਨਿਨ ਸਾਥੀ ਬਣ ਕੇ ਅਸੀਂ ਸਭ ਮਿਲ ਕੇ ਦੇਸ਼ ਦੇ ਸਾਧਾਰਣ ਮਾਨਵੀ ਦੀ ਆਸ਼ਾ, ਆਕਾਂਖਿਆਵਾਂ ਨੂੰ ਪੂਰਾ ਕਰਨ ਵਿੱਚ ਕੋਈ ਕਮੀ ਨਹੀਂ ਰੱਖਾਂਗੇ। ਧਨਤੇਰਸ ਦਾ ਪਾਵਨ ਪੁਰਬ ਹੈ। ਸਾਡੇ ਇੱਥੇ ਇਸ ਦਾ ਅਤਿਅੰਤ ਮਹੱਤਵ ਵੀ ਹੈ। ਦੀਵਾਲੀ ਵੀ ਸਾਹਮਣੇ ਆ ਰਹੀ ਹੈ। ਯਾਨੀ ਇੱਕ ਤਿਉਹਾਰਾਂ ਦਾ ਪਲ ਹੈ। ਉਸ ਵਿੱਚ ਤੁਹਾਡੇ ਹੱਥ ਵਿੱਚ ਇਹ ਪੱਤਰ ਹੋਣਾ ਤੁਹਾਡੇ ਤਿਉਹਾਰਾਂ ਨੂੰ ਅਧਿਕ ਉਮੰਗ ਅਤੇ ਉਤਸ਼ਾਹ ਨਾਲ ਭਰ ਦੇਣਗੇ ਨਾਲ ਹੀ ਇੱਕ ਸੰਕਲਪ ਨਾਲ ਵੀ ਜੋੜ ਦੇਣਗੇ ਜੋ ਸੰਕਲਪ ਇੱਕ ਸੌ ਸਾਲ ਦਾ ਜਦੋਂ ਭਾਰਤ ਦੀ ਆਜ਼ਾਦੀ ਦਾ ਸਮਾਂ ਹੋਵੇਗਾ। ਅੰਮ੍ਰਿਤਕਾਲ ਦੇ 25 ਸਾਲ ਤੁਹਾਡੇ ਜੀਵਨ ਦੇ ਵੀ 25 ਸਾਲ, ਮਹੱਤਵਪੂਰਨ 25 ਸਾਲ ਆਓ ਮਿਲ ਕੇ ਦੇਸ਼ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਈਏ। ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ। ਬਹੁਤ-ਬਹੁਤ ਧੰਨਵਾਦ।
************
ਡੀਐੱਸ/ਏਕੇ/ਡੀਕੇ
Addressing the Rozgar Mela where appointment letters are being handed over to the newly inducted appointees. https://t.co/LFD3jHYNIn
— Narendra Modi (@narendramodi) October 22, 2022
PM @narendramodi begins his speech by congratulating the newly inducted appointees. pic.twitter.com/eX10PI5t9l
— PMO India (@PMOIndia) October 22, 2022
For fulfillment of the resolve of a developed India, we are marching ahead on the path of self-reliant India. pic.twitter.com/1NMP9RBCAj
— PMO India (@PMOIndia) October 22, 2022
The efficiency of government departments has increased due to the efforts of our Karmayogis. pic.twitter.com/yCwmHJPHFV
— PMO India (@PMOIndia) October 22, 2022
Today India is the 5th biggest economy. This feat has been achieved because of the reforms undertaken in the last 8 years. pic.twitter.com/3GYDrrgPf4
— PMO India (@PMOIndia) October 22, 2022
Skilling India's youth for a brighter future. pic.twitter.com/AmKKdu6EHw
— PMO India (@PMOIndia) October 22, 2022
Giving a boost to rural economy. pic.twitter.com/RnmXL3CtQG
— PMO India (@PMOIndia) October 22, 2022
StartUp India has given wings to aspirations of our country's youth. pic.twitter.com/RDpHKgLNr7
— PMO India (@PMOIndia) October 22, 2022
India is scaling new heights with @makeinindia and Aatmanirbhar Bharat Abhiyan. The initiatives have led to a significant rise in number of exports. pic.twitter.com/Q85KnZJFzF
— PMO India (@PMOIndia) October 22, 2022
India's youth are our biggest strength. pic.twitter.com/ceHrHhcvkv
— PMO India (@PMOIndia) October 22, 2022