ਨਮਸਤੇ,
ਕੈਸੇ ਹੋ ਸਭੀ ਹਾਂ, ਹੁਣ ਕੁਝ ਜੋਸ਼ ਆਇਆ।
ਗੁਜਰਾਤ ਦੇ ਗਵਰਨਰ ਸ਼੍ਰੀ ਆਚਾਰੀਆ ਦੇਵਵ੍ਰਤ ਜੀ, ਇੱਥੋਂ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ, ਗੁਜਰਾਤ ਸਰਕਾਰ ਦੇ ਮੰਤਰੀਗਣ, ਸਿੱਖਿਆ ਜਗਤ ਦੇ ਸਾਰੇ ਦਿੱਗਜ, ਗੁਜਰਾਤ ਦੇ ਹੋਣਹਾਰ ਵਿਦਿਆਰਥੀ ਮਿੱਤਰ, ਹੋਰ ਸਾਰੇ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!
ਅੱਜ ਗੁਜਰਾਤ ਅੰਮ੍ਰਿਤਕਾਲ ਦੀ ਅੰਮ੍ਰਿਤ ਪੀੜ੍ਹੀ ਦੇ ਨਿਰਮਾਣ ਦੀ ਤਰਫ਼ ਬਹੁਤ ਬੜਾ ਕਦਮ ਉਠਾ ਰਿਹਾ ਹੈ। ਵਿਕਸਿਤ ਭਾਰਤ ਦੇ ਲਈ ਵਿਕਸਿਤ ਗੁਜਰਾਤ ਦੇ ਨਿਰਮਾਣ ਦੀ ਤਰਫ਼ ਇਹ ਇੱਕ ਮੀਲ ਦਾ ਪੱਥਰ ਸਿੱਧ ਹੋਣ ਵਾਲਾ ਹੈ। Mission Schools of Excellence ਇਸ ਦੇ ਸ਼ੁਭ ਅਰੰਭ ‘ਤੇ, ਮੈਂ ਸਾਰੇ ਗੁਜਰਾਤਵਾਸੀਆਂ ਨੂੰ, ਸਾਰੇ ਅਧਿਆਪਕਾਂ ਨੂੰ, ਸਾਰੇ ਯੁਵਾ ਸਾਥੀਆਂ ਨੂੰ, ਇਤਨਾ ਹੀ ਨਹੀਂ, ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਹਾਲ ਹੀ ਵਿੱਚ ਦੇਸ਼ ਨੇ ਮੋਬਾਈਲ ਅਤੇ ਇੰਟਰਨੈੱਟ ਦੀ 5th generation ਯਾਨੀ 5G ਦੇ ਯੁਗ ਵਿੱਚ ਪ੍ਰਵੇਸ਼ ਕੀਤਾ ਹੈ। ਅਸੀਂ ਇੰਟਰਨੈੱਟ ਦੀ 1G ਤੋਂ ਲੈ ਕੇ 4G ਤੱਕ ਦੀਆਂ ਸੇਵਾਵਾਂ ਦਾ ਉਪਯੋਗ ਕੀਤਾ ਹੈ। ਹੁਣ ਦੇਸ਼ ਵਿੱਚ 5G ਬੜਾ ਬਦਲਾਅ ਲਿਆਉਣ ਵਾਲਾ ਹੈ। ਹਰ ਜਨਰੇਸ਼ਨ ਦੇ ਨਾਲ ਸਿਰਫ਼ ਸਪੀਡ ਹੀ ਨਹੀਂ ਵਧੀ ਹੈ, ਬਲਕਿ ਹਰ ਜਨਰੇਸ਼ਨ ਨੇ ਟੈਕਨੋਲੋਜੀ ਨੂੰ ਜੀਵਨ ਦੇ ਕਰੀਬ-ਕਰੀਬ ਹਰ ਪਹਿਲੂ ਨਾਲ ਜੋੜਿਆ ਹੈ।
ਸਾਥੀਓ,
ਇਸੇ ਪ੍ਰਕਾਰ ਅਸੀਂ ਦੇਸ਼ ਵਿੱਚ ਸਕੂਲਾਂ ਦੀ ਵੀ ਅਲੱਗ-ਅਲੱਗ ਜਨਰੇਸ਼ਨ ਨੂੰ ਦੇਖਿਆ ਹੈ। ਅੱਜ 5G, ਸਮਾਰਟ ਸੁਵਿਧਾਵਾਂ, ਸਮਾਰਟ ਕਲਾਸਰੂਮ, ਸਮਾਰਟ ਟੀਚਿੰਗ ਤੋਂ ਅੱਗੇ ਵਧ ਕੇ ਸਾਡੀ ਸਿੱਖਿਆ ਵਿਵਸਥਾ ਨੂੰ Next Level ‘ਤੇ ਲੈ ਜਾਵੇਗਾ। ਹੁਣ ਵਰਚੁਅਲ ਰੀਐਲਿਟੀ, ਇੰਟਰਨੈੱਟ ਆਵ੍ ਥਿੰਗਸ, ਇਸ ਦੀ ਤਾਕਤ ਨੂੰ ਵੀ ਸਾਡੇ ਛੋਟੇ-ਛੋਟੇ ਬਾਲ ਸਾਥੀ, ਸਾਡੇ ਵਿਦਿਆਰਥੀ ਸਕੂਲਾਂ ਵਿੱਚ ਬੜੀ ਅਸਾਨੀ ਨਾਲ ਅਨੁਭਵ ਕਰ ਪਾਉਣਗੇ।
ਮੈਨੂੰ ਖੁਸ਼ੀ ਹੈ ਕਿ ਇਸ ਦੇ ਲਈ ਗੁਜਰਾਤ ਨੇ ਇਸ Mission Schools of Excellence ਦੇ ਤੌਰ ’ਤੇ ਪੂਰੇ ਦੇਸ਼ ਵਿੱਚ ਬਹੁਤ ਬੜਾ ਅਤੇ ਮਹੱਤਵਪੂਰਨ ਅਤੇ ਸਭ ਤੋਂ ਪਹਿਲਾ ਕਦਮ ਉਠਾ ਦਿੱਤਾ ਹੈ। ਮੈਂ ਭੂਪੇਂਦਰ ਭਾਈ ਨੂੰ, ਉਨ੍ਹਾਂ ਦੀ ਸਰਕਾਰ ਨੂੰ, ਉਨ੍ਹਾਂ ਦੀ ਪੂਰੀ ਟੀਮ ਨੂੰ ਵੀ ਸਾਧੂਵਾਦ ਦਿੰਦਾ ਹਾਂ, ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਬੀਤੇ ਦੋ ਦਹਾਕਿਆਂ ਵਿੱਚ ਗੁਜਰਾਤ ਵਿੱਚ ਸਿੱਖਿਆ ਦੇ ਖੇਤਰ ਵਿੱਚ ਜੋ ਪਰਿਵਰਤਨ ਆਇਆ ਹੈ, ਉਹ ਅਭੂਤਪੂਰਵ (ਬੇਮਿਸਾਲ) ਹੈ। 20 ਸਾਲ ਪਹਿਲਾਂ ਹਾਲਤ ਇਹ ਸੀ ਕਿ ਗੁਜਰਾਤ ਵਿੱਚ 100 ਵਿੱਚੋਂ 20 ਬੱਚੇ ਸਕੂਲ ਨਹੀਂ ਜਾਂਦੇ ਸਨ। ਯਾਨੀ 5ਵਾਂ ਹਿੱਸਾ ਸਿੱਖਿਆ ਤੋਂ ਬਾਹਰ ਰਹਿ ਜਾਂਦਾ ਸੀ। ਅਤੇ ਜੋ ਬੱਚੇ ਸਕੂਲ ਜਾਂਦੇ ਸਨ, ਉਨ੍ਹਾਂ ਵਿੱਚੋਂ ਬਹੁਤ ਸਾਰੇ ਬੱਚੇ 8ਵੀਂ ਤੱਕ ਪਹੁੰਚਦੇ-ਪਹੁੰਚਦੇ ਹੀ ਸਕੂਲ ਛੱਡ ਦਿੰਦੇ ਸਨ। ਅਤੇ ਉਸ ਵਿੱਚ ਵੀ ਦੁਰਭਾਗ ਸੀ ਕਿ ਬੇਟੀਆਂ ਦੀ ਸਥਿਤੀ ਤਾਂ ਹੋਰ ਖਰਾਬ ਸੀ। ਪਿੰਡ ਦੇ ਪਿੰਡ ਐਸੇ ਸਨ, ਜਿੱਥੇ ਬੇਟੀਆਂ ਨੂੰ ਸਕੂਲ ਨਹੀਂ ਭੇਜਿਆ ਜਾਂਦਾ ਸੀ।
ਆਦਿਵਾਸੀ ਖੇਤਰਾਂ ਵਿੱਚ ਜੋ ਥੋੜ੍ਹੇ ਬਹੁਤ ਪੜ੍ਹਾਈ ਦੇ ਕੇਂਦਰ ਸਨ, ਉੱਥੇ ਸਾਇੰਸ ਪੜ੍ਹਾਉਣ ਦੀਆਂ ਸੁਵਿਧਾਵਾਂ ਤੱਕ ਨਹੀ ਸਨ। ਅਤੇ ਮੈਨੂੰ ਖੁਸ਼ੀ ਹੈ, ਮੈਂ ਜੀਤੂ ਭਾਈ ਨੂੰ ਅਤੇ ਉਨ੍ਹਾਂ ਦੀ ਟੀਮ ਦੀ ਕਲਪਨਾ ਨੂੰ ਵਿਸ਼ੇਸ਼ ਰੂਪ ਨਾਲ ਵਧਾਈ ਦਿੰਦਾ ਹਾਂ। ਸ਼ਾਇਦ ਤੁਸੀਂ ਉੱਥੋਂ ਦੇਖ ਰਹੇ ਸੀ, ਕੀ ਹੋ ਰਿਹਾ ਹੈ ਮੰਚ ’ਤੇ, ਸਮਝ ਨਹੀਂ ਆਇਆ ਹੋਵੇਗਾ। ਲੇਕਿਨ ਮੇਰਾ ਮਨ ਕਰਦਾ ਹੈ, ਮੈਂ ਦੱਸ ਦੇਵਾਂ।
ਹੁਣੇ ਜੋ ਬੱਚੇ ਮੈਨੂੰ ਮਿਲੇ, ਉਹ ਉਹ ਬੱਚੇ ਸਨ, ਜਦੋਂ 2003 ਵਿੱਚ ਪਹਿਲਾ ਸਕੂਲ ਪ੍ਰਵੇਸ਼ ਉਤਸਵ ਕੀਤਾ ਸੀ ਅਤੇ ਮੈਂ ਆਦਿਵਾਸੀ ਪਿੰਡ ਵਿੱਚ ਗਿਆ ਸੀ। 40-45 ਡਿਗਰੀ ਗਰਮੀ ਸੀ। 13, 14 ਅਤੇ 15 ਜੂਨ ਦੇ ਉਹ ਦਿਨ ਸਨ ਅਤੇ ਜਿਸ ਪਿੰਡ ਵਿੱਚ ਬੱਚਿਆਂ ਦਾ ਸਭ ਤੋਂ ਘੱਟ ਸ਼ਿਕਸ਼ਣ (ਪੜ੍ਹਾਈ) ਸੀ, ਅਤੇ ਲੜਕੀਆਂ ਦੀ ਸਭ ਤੋਂ ਘੱਟ ਸਿੱਖਿਆ ਸੀ, ਉਸ ਪਿੰਡ ਵਿੱਚ ਮੈਂ ਗਿਆ ਸੀ। ਅਤੇ ਮੈਂ ਪਿੰਡ ਵਿੱਚ ਕਿਹਾ ਸੀ ਕਿ ਮੈਂ ਭਿੱਖਿਆ ਮੰਗਣ ਆਇਆ ਹਾਂ।
ਅਤੇ ਤੁਸੀਂ ਮੈਨੂੰ ਭਿੱਖਿਆ ਵਿੱਚ ਵਚਨ ਦੇਵੋ, ਕਿ ਮੈਨੂੰ ਤੁਹਾਡੀ ਬਾਲਿਕਾ ਨੂੰ ਪੜ੍ਹਾਉਣਾ ਹੈ, ਅਤੇ ਤੁਸੀਂ ਆਪਣੀਆਂ ਲੜਕੀਆਂ ਨੂੰ ਪੜ੍ਹਾਓਗੇ। ਅਤੇ ਉਸ ਤੋਂ ਪਹਿਲੇ ਪ੍ਰੋਗਰਾਮ ਵਿੱਚ ਜਿਨ੍ਹਾਂ ਬੱਚਿਆਂ ਦੀ ਉਂਗਲੀ ਪਕੜ ਕੇ ਮੈਂ ਸਕੂਲ ਲੈ ਗਿਆ ਸੀ, ਉਨ੍ਹਾਂ ਬੱਚਿਆਂ ਦਾ ਅੱਜ ਮੈਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਇਸ ਮੌਕੇ ’ਤੇ ਮੈਂ ਸਭ ਤੋਂ ਪਹਿਲਾਂ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵੰਦਨ ਕਰਦਾ ਹਾਂ, ਕਿਉਂਕਿ ਉਨ੍ਹਾਂ ਨੇ ਮੇਰੀ ਬਾਤ ਨੂੰ ਸਵੀਕਾਰਿਆ ।
ਮੈਂ ਸਕੂਲ ਲੈ ਗਿਆ, ਪਰ ਉਨ੍ਹਾਂ ਨੇ ਉਸ ਦੇ ਮਹਾਤਮ ਨੂੰ ਸਮਝ ਕੇ ਉਨ੍ਹਾਂ ਨੇ ਬੱਚਿਆਂ ਨੂੰ ਜਿਤਨਾ ਪੜ੍ਹਾ ਸਕੇ, ਉਤਨਾ ਪੜ੍ਹਾਇਆ ਅਤੇ ਅੱਜ ਉਹ ਖ਼ੁਦ ਦੇ ਪੈਰਾਂ ‘ਤੇ ਖੜ੍ਹੇ ਹੋਏ ਮਿਲੇ। ਮੈਨੂੰ ਇਨ੍ਹਾਂ ਬੱਚਿਆਂ ਨੂੰ ਮਿਲ ਕੇ ਖਾਸ ਕਰਕੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵੰਦਨ ਕਰਨ ਦਾ ਮਨ ਹੁੰਦਾ ਹੈ। ਅਤੇ ਗੁਜਰਾਤ ਸਰਕਾਰ ਜੀਤੂਭਾਈ ਨੂੰ ਵਧਾਈ ਦਿੰਦਾ ਹੈ ਕਿ ਮੈਨੂੰ ਇਨ੍ਹਾਂ ਬੱਚਿਆਂ ਨਾਲ ਮਿਲਣ ਦਾ ਅੱਜ ਅਵਸਰ ਮਿਲਿਆ, ਜਿਸ ਨੂੰ ਪੜ੍ਹਾਉਣ ਦੇ ਲਈ ਉਂਗਲੀ ਪਕੜ ਕੇ ਲੈ ਜਾਣ ਦਾ ਸੁਭਾਗ ਮੈਨੂੰ ਮਿਲਿਆ ਸੀ।
ਸਾਥੀਓ,
ਇਨ੍ਹਾਂ ਦੋ ਦਹਾਕਿਆਂ ਵਿੱਚ ਗੁਜਰਾਤ ਦੇ ਲੋਕਾਂ ਨੇ ਆਪਣੇ ਰਾਜ ਵਿੱਚ ਸਿੱਖਿਆ ਵਿਵਸਥਾ ਦਾ ਕਾਇਆਕਲਪ ਕਰਕੇ ਦਿਖਾ ਦਿੱਤਾ ਹੈ। ਇਨ੍ਹਾਂ ਦੋ ਦਹਾਕਿਆਂ ਵਿੱਚ ਗੁਜਰਾਤ ਵਿੱਚ ਸਵਾ ਲੱਖ ਤੋਂ ਅਧਿਕ ਨਵੇਂ ਕਲਾਸਰੂਮ ਬਣੇ, 2 ਲੱਖ ਤੋਂ ਜ਼ਿਆਦਾ ਅਧਿਆਪਕ ਭਰਤੀ ਕੀਤੇ ਗਏ। ਮੈਨੂੰ ਅੱਜ ਵੀ ਉਹ ਦਿਨ ਯਾਦ ਹੈ, ਜਦੋਂ ਸ਼ਾਲਾ ਪ੍ਰਵੇਸ਼ ਉਤਸਵ ਅਤੇ ਕੰਨਿਆ ਕੇਲਵਨੀ ਮਹੋਤਸਵ ਦਾ ਅਰੰਭ ਹੋਇਆ ਸੀ।
ਪ੍ਰਯਾਸ ਇਹ ਸੀ ਕਿ ਬੇਟਾ-ਬੇਟੀ ਜਦੋਂ ਪਹਿਲੀ ਵਾਰ ਸਕੂਲ ਜਾਣ ਤਾਂ ਉਸ ਨੂੰ ਉਤਸਵ ਦੀ ਤਰ੍ਹਾਂ ਮਨਾਇਆ ਜਾਵੇ। ਪਰਿਵਾਰ ਵਿੱਚ ਉਤਸਵ ਹੋਵੇ, ਮੁਹੱਲੇ ਵਿੱਚ ਉਤਸਵ ਹੋਵੇ, ਪੂਰੇ ਪਿੰਡ ਵਿੱਚ ਉਤਸਵ ਹੋਵੇ, ਕਿਉਂਕਿ ਦੇਸ਼ ਦੀ ਨਵੀਂ ਪੀੜ੍ਹੀ ਨੂੰ ਅਸੀਂ ਸਿੱਖਿਅਤ ਅਤੇ ਸੰਸਕਾਰਿਤ ਕਰਨ ਦਾ ਅਰੰਭ ਕਰ ਰਹੇ ਹਾਂ।
ਮੁੱਖ ਮੰਤਰੀ ਰਹਿੰਦੇ ਹੋਏ ਮੈਂ ਪਿੰਡ-ਪਿੰਡ ਜਾ ਕੇ ਖ਼ੁਦ, ਸਾਰੇ ਲੋਕਾਂ ਨੂੰ ਆਪਣੀਆਂ ਬੇਟੀਆਂ ਨੂੰ ਸਕੂਲ ਭੇਜਣ ਦੀ ਤਾਕੀਦ ਕੀਤੀ ਸੀ ਅਤੇ ਪਰਿਣਾਮ ਇਹ ਹੋਇਆ ਕਿ ਅੱਜ ਗੁਜਰਾਤ ਵਿੱਚ ਕਰੀਬ-ਕਰੀਬ ਹਰ ਬੇਟਾ-ਬੇਟੀ ਸਕੂਲ ਪਹੁੰਚਣ ਲਗਿਆ ਹੈ, ਸਕੂਲ ਦੇ ਬਾਅਦ ਹੁਣ ਕਾਲਜ ਜਾਣ ਲਗਿਆ ਹੈ।
ਸਾਥੀਓ,
ਇਸ ਦੇ ਨਾਲ ਹੀ ਅਸੀਂ ਸਿੱਖਿਆ ਦੀ ਗੁਣਵੱਤਾ ‘ਤੇ ਵੀ ਸਭ ਤੋਂ ਜ਼ਿਆਦਾ ਬਲ ਦਿੱਤਾ, Outcome ‘ਤੇ ਬਲ ਦਿੱਤਾ। ਇਸ ਲਈ ਅਸੀਂ ਪ੍ਰਵੇਸੋਤਸਵ ਦੇ ਨਾਲ-ਨਾਲ ਗੁਣੋਤਸਵ ਦੀ ਸ਼ੁਰੂਆਤ ਕੀਤੀ ਸੀ। ਕੁਆਲਿਟੀ ਐਜੂਕੇਸ਼ਨ, ਮੈਨੂੰ ਅੱਛੀ ਤਰ੍ਹਾਂ ਯਾਦ ਹੈ ਕਿ ਗੁਣੋਤਸਵ ਵਿੱਚ, ਹਰ ਇੱਕ ਵਿਦਿਆਰਥੀ ਦਾ, ਉਸ ਦੀਆਂ ਸਮਰੱਥਾਵਾਂ ਦਾ, ਉਸ ਦੀ ਰੁਚੀ ਦਾ, ਉਸ ਦੀ ਅਰੁਚੀ ਦਾ ਵਿਸਤਾਰ ਨਾਲ ਆਕਲਨ ਕੀਤਾ ਜਾਂਦਾ ਸੀ, ਨਾਲ-ਨਾਲ ਹੀ ਅਧਿਆਪਕਾਂ ਦਾ ਵੀ ਆਕਲਨ ਹੁੰਦਾ ਸੀ।
ਇਸ ਬਹੁਤ ਬੜੇ ਅਭਿਯਾਨ ਵਿੱਚ ਸਕੂਲੀ ਵਿਵਸਥਾ ਦੇ ਨਾਲ-ਨਾਲ ਸਾਡੇ ਬਿਊਰੋਕ੍ਰੇਟਸ, ਸਾਡੇ ਅਧਿਕਾਰੀ, Even ਪੁਲਿਸ ਦੇ ਅਧਿਕਾਰੀ, ਫੋਰੈਸਟ ਦੇ ਅਧਿਕਾਰੀ, ਉਹ ਵੀ ਤਿੰਨ ਦਿਨ ਦੇ ਲਈ ਪਿੰਡ-ਪਿੰਡ ਸਕੂਲਾਂ ਵਿੱਚ ਜਾਂਦੇ ਸਨ, ਹਿੱਸਾ ਬਣ ਜਾਂਦੇ ਸਨ ਅਭਿਯਾਨ ਦਾ।
ਅਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਕੁਝ ਦਿਨ ਪਹਿਲਾਂ ਜਦੋਂ ਮੈਂ ਗਾਂਧੀਨਗਰ ਆਇਆ ਸੀ, ਤਾਂ ਉਸ ਗੁਣੋਤਸਵ ਦਾ ਇੱਕ ਬਹੁਤ ਹੀ Advanced, Technology Based Version, ਵਿੱਦਿਆ ਸਮੀਖਿਆ ਕੇਂਦਰ ਦੇ ਰੂਪ ਵਿੱਚ ਮੈਨੂੰ ਦੇਖਣ ਨੂੰ ਮਿਲਿਆ। ਵਿੱਦਿਆ ਸਮੀਖਿਆ ਕੇਂਦਰਾਂ ਦੀ ਆਧੁਨਿਕਤਾ ਦੇਖ ਕੇ ਕੋਈ ਵੀ ਹੈਰਾਨ ਰਹਿ ਜਾਵੇਗਾ। ਅਤੇ ਸਾਡੀ ਭਾਰਤ ਸਰਕਾਰ ਨੇ, ਸਾਡੇ ਸਿੱਖਿਆ ਮੰਤਰੀ ਨੇ, ਦੇਸ਼ ਭਰ ਦੇ ਸਿੱਖਿਆ ਮੰਤਰੀਆਂ ਨੂੰ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਇੱਥੇ ਗਾਂਧੀਨਗਰ ਬੁਲਾਇਆ ਸੀ।
ਅਤੇ ਸਭ ਦੇ ਸਭ ਇਹ ਵਿੱਦਿਆ ਸਮੀਖਿਆ ਕੇਂਦਰ ਨੂੰ ਘੰਟਿਆਂ ਤੱਕ ਉਸ ਦਾ ਅਧਿਐਨ ਕਰਨ ਵਿੱਚ ਲਗੇ ਰਹੇ। ਅਤੇ ਬਾਅਦ ਵਿੱਚ ਵੀ ਰਾਜਾਂ ਤੋਂ ਡੈਲੀਗੇਸ਼ਨ ਆਉਂਦੇ ਹਨ ਅਤੇ ਵਿੱਦਿਆ ਸਮੀਖਿਆ ਕੇਂਦਰ ਦਾ ਅਧਿਐਨ ਕਰਕੇ ਉਸ ਮਾਡਲ ਨੂੰ ਆਪਣੇ ਰਾਜ ਵਿੱਚ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਗੁਜਰਾਤ ਇਸ ਦੇ ਲਈ ਵੀ ਅਭਿਨੰਦਨ ਦਾ ਅਧਿਕਾਰੀ ਹੈ।
ਰਾਜ ਦੀ ਪੂਰੀ ਸਕੂਲੀ ਸਿੱਖਿਆ ਦੇ ਪਲ-ਪਲ ਦੀ ਜਾਣਕਾਰੀ ਲੈਣ ਦੇ ਲਈ ਇਹ ਕੇਂਦਰੀ ਵਿਵਸਥਾ ਬਣਾਈ ਗਈ ਹੈ, ਇੱਕ ਅਭਿਨਵ ਪ੍ਰਯੋਗ ਕੀਤਾ ਗਿਆ ਹੈ। ਗੁਜਰਾਤ ਦੇ ਹਜ਼ਾਰਾਂ ਸਕੂਲਾਂ, ਲੱਖਾਂ ਅਧਿਆਪਕਾਂ ਅਤੇ ਕਰੀਬ ਸਵਾ ਕਰੋੜ ਸਟੂਡੈਂਟਸ ਦੀ ਇੱਥੋਂ ਸਮੀਖਿਆ ਕੀਤੀ ਜਾਂਦੀ ਹੈ, ਉਨ੍ਹਾਂ ਨੂੰ ਫੀਡਬੈਕ ਦਿੱਤਾ ਜਾਂਦਾ ਹੈ। ਜੋ ਡੇਟਾ ਆਉਂਦਾ ਹੈ, ਉਸ ਦਾ ਬਿਗ ਡੇਟਾ ਅਨੈਲਿਸਿਸ, ਮਸ਼ੀਨ ਲਰਨਿੰਗ, ਆਰਟੀਫਿਸ਼ਲ ਇੰਟੈਲੀਜੈਂਸ, ਵੀਡੀਓ ਵਾਲ ਅਤੇ ਐਸੀ ਤਕਨੀਕਾਂ ਨਾਲ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਉਸ ਦੇ ਆਧਾਰ ‘ਤੇ ਬੱਚਿਆਂ ਨੂੰ ਬਿਹਤਰ ਪ੍ਰਦਰਸ਼ਨ ਦੇ ਲਈ ਜ਼ਰੂਰੀ ਸੁਝਾਅ ਦਿੱਤੇ ਜਾਂਦੇ ਹਨ।
ਸਾਥੀਓ,
ਗੁਜਰਾਤ ਵਿੱਚ ਸਿੱਖਿਆ ਦੇ ਖੇਤਰ ਵਿੱਚ, ਹਮੇਸ਼ਾ ਹੀ ਕੁਝ ਨਵਾਂ, ਕੁਝ unique ਅਤੇ ਬੜੇ ਪ੍ਰਯੋਗ ਕਰਨਾ, ਇਹ ਗੁਜਰਾਤ ਦੇ ਡੀਐੱਨਏ ਵਿੱਚ ਹੈ, ਸੁਭਾਅ ਵਿੱਚ ਹੈ। ਗੁਜਰਾਤ ਵਿੱਚ ਪਹਿਲੀ ਵਾਰ ਟੀਚਰਸ ਟ੍ਰੇਨਿੰਗ ਇੰਸਟੀਟਿਊਟ, ਇੰਸਟੀਟਿਊਟ ਆਵ੍ ਟੀਚਰਸ ਐਜੂਕੇਸ਼ਨ ਦੀ ਸਥਾਪਨਾ ਅਸੀਂ ਕੀਤੀ ਸੀ।
Children University, ਦੁਨੀਆ ਵਿੱਚ ਇੱਕਮਾਤਰ ਯੂਨੀਵਰਸਿਟੀ, ਅਤੇ ਉਸ ਖੇਲ ਮਹਾਕੁੰਭ ਦਾ ਅਨੁਭਵ ਦੇਖੋ, ਉਸ ਦੇ ਕਾਰਨ ਸਰਕਾਰੀ ਮਸ਼ੀਨਰੀ ਨੂੰ ਜੋ ਕੰਮ ਕਰਨ ਦੀ ਆਦਤ ਬਣ ਗਈ, ਗੁਜਰਾਤ ਦੇ ਯੁਵਾ ਧਨ ਦੀ ਖੇਡ ਦੇ ਪ੍ਰਤੀ ਜੋ ਰੁਚੀ ਬਣੀ, ਇਹ ਜੋ ਈਕੋ-ਸਿਸਟਮ ਤਿਆਰ ਹੋਇਆ, ਉਸ ਦਾ ਪਰਿਣਾਮ ਹੈ ਜਦੋਂ ਅੱਜ ਬਹੁਤ ਸਾਲਾਂ ਦੇ ਬਾਅਦ ਰਾਸ਼ਟਰੀ ਖੇਲ ਮਹੋਤਸਵ ਗੁਜਰਾਤ ਵਿੱਚ ਹੋਇਆ ਹੁਣੇ ਪਿਛਲੇ ਸਪਤਾਹ।
ਮੈਂ ਇਤਨੀ ਤਾਰੀਫ਼ ਸੁਣੀ ਹੈ, ਕਿਉਂਕਿ ਮੈਂ ਖਿਡਾਰੀਆਂ ਦੇ ਸੰਪਰਕ ਵਿੱਚ ਰਹਿੰਦਾ ਹਾਂ, ਉਨ੍ਹਾਂ ਦੀ ਕੋਚਿੰਗ ਦੇ ਸੰਪਰਕ ਵਿੱਚ ਰਹਿੰਦਾ ਹਾਂ, ਢੇਰ ਸਾਰੀਆਂ ਵਧਾਈਆਂ ਮੈਨੂੰ ਦੇ ਰਹੇ ਹਨ। ਮੈਂ ਕਿਹਾ ਭਾਈ, ਵਧਾਈਆਂ ਮੈਨੂੰ ਨਾ ਦਿਓ, ਤੁਸੀਂ ਗੁਜਰਾਤ ਦੇ ਮੁੱਖ ਮੰਤਰੀ ਅਤੇ ਗੁਜਰਾਤ ਸਰਕਾਰ ਨੂੰ ਦਿਓ, ਇਹ ਸਭ ਉਨ੍ਹਾਂ ਦਾ ਪੁਰਸ਼ਾਰਥ ਹੈ, ਉਨ੍ਹਾਂ ਦਾ ਪਰਿਸ਼੍ਰਮ (ਮਿਹਨਤ) ਹੈ, ਜਿਨ੍ਹਾਂ ਦੇ ਕਾਰਨ ਇਤਨਾ ਬੜਾ ਦੇਸ਼ ਦਾ ਖੇਲ ਉਤਸਵ ਹੋਇਆ ਹੈ।
ਅਤੇ ਸਾਰੇ ਖਿਡਾਰੀ ਕਹਿ ਰਹੇ ਸਨ ਕਿ ਸਾਹਬ ਅਸੀਂ ਅੰਤਰਰਾਸ਼ਟਰੀ ਖੇਡਾਂ ਵਿੱਚ ਜਾਂਦੇ ਹਾਂ ਅਤੇ ਜੋ ਅਸੀਂ ਹੌਸਪਿਟੈਲਿਟੀ ਅਤੇ ਵਿਵਸਥਾ ਦੇਖਦੇ ਹਾਂ, ਗੁਜਰਾਤ ਨੇ ਉਸੇ ਤਰ੍ਹਾਂ ਨਾਲ ਮਨ ਲਗਾ ਕੇ ਯੋਜਨਾਵਾਂ ਬਣਾਈਆਂ, ਸਾਡਾ ਸੁਆਗਤ-ਸਨਮਾਨ ਕੀਤਾ। ਮੈਂ ਸੱਚਮੁੱਚ ਇਸ ਪ੍ਰੋਗਰਾਮ ਨੂੰ ਸਫ਼ਲ ਬਣਾ ਕੇ ਖੇਡ ਜਗਤ ਨੂੰ ਗੁਜਰਾਤ ਨੇ ਜਿਸ ਪ੍ਰਕਾਰ ਨਾਲ ਪ੍ਰੋਤਸਾਹਿਤ ਕੀਤਾ ਹੈ, ਇਸ ਪ੍ਰੋਗਰਾਮ ਨੂੰ host ਕਰਕੇ, ਜੋ ਇੱਕ ਨਵੇਂ standard ’ਤੇ ਸਥਾਪਿਤ ਕੀਤੇ ਹਨ, ਇਸ ਦੇ ਲਈ ਗੁਜਰਾਤ ਨੇ ਦੇਸ਼ ਦੀ ਬਹੁਤ ਬੜੀ ਸੇਵਾ ਕੀਤੀ ਹੈ। ਮੈਂ ਗੁਜਰਾਤ ਦੇ ਸਾਰੇ ਅਧਿਕਾਰੀਆਂ ਨੂੰ, ਗੁਜਰਾਤ ਸਰਕਾਰ ਨੂੰ, ਗੁਜਰਾਤ ਦੇ ਖੇਡ ਜਗਤ ਦੇ ਸਾਰੇ ਲੋਕਾਂ ਨੂੰ ਹਿਰਦੇ ਤੋਂ ਅਭਿਨੰਦਨ ਕਰਦਾ ਹਾਂ।
ਸਾਥੀਓ,
ਇੱਕ ਦਹਾਕੇ ਪਹਿਲਾਂ ਹੀ ਗੁਜਰਾਤ ਦੇ 15 ਹਜ਼ਾਰ ਸਕੂਲਾਂ ਵਿੱਚ TV ਪਹੁੰਚ ਚੁੱਕਿਆ ਸੀ। 20 ਹਜ਼ਾਰ ਤੋਂ ਜ਼ਿਆਦਾ ਸਕੂਲਾਂ ਵਿੱਚ Computer aided learning labs, ਅਜਿਹੀਆਂ ਅਨੇਕਾਂ ਵਿਵਸਥਾਵਾਂ ਬਹੁਤ ਸਾਲ ਪਹਿਲਾਂ ਹੀ ਗੁਜਰਾਤ ਦੇ ਸਕੂਲਾਂ ਦਾ ਅਭਿੰਨ ਅੰਗ ਬਣ ਗਈਆਂ ਸਨ। ਅੱਜ ਗੁਜਰਾਤ ਵਿੱਚ 1 ਕਰੋੜ ਤੋਂ ਅਧਿਕ ਸਟੂਡੈਂਟਸ ਅਤੇ 4 ਲੱਖ ਤੋਂ ਅਧਿਕ ਟੀਚਰਸ ਦੀ ਔਨਲਾਈਨ ਅਟੈਂਡੈਂਸ ਹੁੰਦੀ ਹੈ।
ਨਵੇਂ ਪ੍ਰਯੋਗਾਂ ਦੇ ਇਸੇ ਸਿਲਸਿਲੇ ਨੂੰ ਜਾਰੀ ਰੱਖਦੇ ਹੋਏ ਅੱਜ ਗੁਜਰਾਤ ਦੇ 20 ਹਜ਼ਾਰ ਸਕੂਲ ਸਿੱਖਿਆ ਦੇ 5G ਦੌਰ ਵਿੱਚ ਪ੍ਰਵੇਸ਼ ਕਰਨ ਜਾ ਰਹੇ ਹਨ। Mission schools of excellence ਦੇ ਤਹਿਤ ਇਨ੍ਹਾਂ ਸਕੂਲਾਂ ਵਿੱਚ 50 ਹਜ਼ਾਰ ਨਵੇਂ ਕਲਾਸਰੂਮ, ਇੱਕ ਲੱਖ ਤੋਂ ਅਧਿਕ ਸਮਾਰਟ ਕਲਾਸਰੂਮ ਇਨ੍ਹਾਂ ਨੂੰ ਆਧੁਨਿਕ ਰੂਪ ਨਾਲ ਵਿਕਸਿਤ ਕੀਤਾ ਜਾਵੇਗਾ।
ਇਨ੍ਹਾਂ ਸਕੂਲਾਂ ਵਿੱਚ ਆਧੁਨਿਕ ਡਿਜੀਟਲ ਅਤੇ ਫਿਜੀਕਲ ਇਨਫ੍ਰਾਸਟ੍ਰਕਚਰ ਤਾਂ ਹੋਵੇਗਾ ਹੀ, ਇਹ ਬੱਚਿਆਂ ਦੇ ਜੀਵਨ, ਉਨ੍ਹਾਂ ਦੀ ਸਿੱਖਿਆ ਵਿੱਚ ਵਿਆਪਕ ਬਦਲਾਅ ਦਾ ਵੀ ਅਭਿਯਾਨ ਹੈ। ਇੱਥੇ ਬੱਚਿਆਂ ਦੀ ਸਮਰੱਥਾ ਨੂੰ ਵਧਾਉਣ ਦੇ ਲਈ ਹਰ ਪਹਿਲੂ, ਹਰ ਪੱਖ ‘ਤੇ ਕੰਮ ਕੀਤਾ ਜਾਵੇਗਾ। ਯਾਨੀ ਵਿਦਿਆਰਥੀ ਦੀ ਤਾਕਤ ਕੀ ਹੈ, ਸੁਧਾਰ ਦੀ ਗੁੰਜਾਇਸ਼ ਕੀ ਹੈ, ਇਸ ‘ਤੇ ਫੋਕਸ ਕੀਤਾ ਜਾਵੇਗਾ।
ਸਾਥੀਓ,
5G ਟੈਕਨੋਲੋਜੀ, ਇਸ ਵਿਵਸਥਾ ਦਾ ਲਾਭ ਬਹੁਤ ਅਸਾਨ ਹੋਣ ਵਾਲਾ ਹੈ। ਅਤੇ ਸਰਲ ਸ਼ਬਦਾਂ ਵਿੱਚ ਕਿਸੇ ਨੂੰ ਸਮਝਾਉਣਾ ਹੈ, ਸਾਧਾਰਣ ਮਾਨਵੀ ਨੂੰ ਇਹ ਲਗਦਾ ਹੈ ਕਿ ਪਹਿਲਾਂ 2G ਸੀ, 4G ਸੀ, 5G ਹੋਇਆ। ਐਸਾ ਨਹੀਂ ਹੈ, ਅਗਰ 4G ਨੂੰ ਮੈਂ ਸਾਈਕਲ ਕਹਾਂ, ਬਾਇਸਾਈਕਲ ਕਹਾਂ ਤਾਂ 5G ਹਵਾਈ ਜਹਾਜ਼ ਹੈ, ਇਤਨਾ ਫ਼ਰਕ ਹੈ। ਟੈਕਨੋਲੋਜੀ ਨੂੰ ਅਗਰ ਮੈਨੂੰ ਪਿੰਡ ਦੀ ਭਾਸ਼ਾ ਵਿੱਚ ਸਮਝਾਉਣਾ ਹੈ, ਤਾਂ ਮੈਂ ਐਸਾ ਕਹਾਂਗਾ। 4ਜੀ ਮਤਲਬ ਸਾਈਕਲ, 5ਜੀ ਮਤਲਬ ਹੈ ਤੁਹਾਡੇ ਪਾਸ ਹਵਾਈ ਜਹਾਜ਼ ਹੈ, ਉਹ ਤਾਕਤ ਹੈ ਇਸ ਵਿੱਚ।
ਹੁਣ ਗੁਜਰਾਤ ਨੂੰ ਵਧਾਈ ਇਸ ਲਈ ਹੈ ਕਿ ਉਸ ਨੇ ਇਸ 5ਜੀ ਦੀ ਤਾਕਤ ਨੂੰ ਸਮਝਦੇ ਹੋਏ ਇਸ ਆਧੁਨਿਕ ਸਿੱਖਿਆ, ਇਸ ਦਾ ਬਹੁਤ ਬੜਾ ਮਿਸ਼ਨ excellency ਦੇ ਲਈ ਕੀਤਾ ਹੈ, ਇਹ ਗੁਜਰਾਤ ਦੇ ਭਾਗ ਨੂੰ ਬਦਲਣ ਵਾਲੀ ਚੀਜ਼ ਹੈ। ਅਤੇ ਇਸ ਨਾਲ ਹਰ ਬੱਚੇ ਨੂੰ ਉਸ ਦੀ ਜ਼ਰੂਰਤ ਦੇ ਹਿਸਾਬ ਨਾਲ ਸਿੱਖਣ ਦਾ ਮੌਕਾ ਮਿਲ ਪਾਵੇਗਾ। ਇਸ ਨਾਲ ਵਿਸ਼ੇਸ਼ ਤੌਰ ’ਤੇ ਦੂਰ-ਸੁਦੂਰ ਪਿੰਡਾਂ ਦੇ ਸਕੂਲਾਂ ਦੀ ਪੜ੍ਹਾਈ ਵਿੱਚ ਬਹੁਤ ਮਦਦ ਮਿਲੇਗੀ।
ਜਿੱਥੇ ਦੂਰ ਬੈਸਟ ਟੀਚਰਸ ਦੀ ਜ਼ਰੂਰਤ ਹੈ, ਅਰਾਮ ਨਾਲ ਇਸ ਤੋਂ ਉਪਲਬਧ ਹੋ ਜਾਵੇਗਾ ਬੈਸਟ ਕਲਾਸ ਲੈਣ ਵਾਲਾ ਵਿਅਕਤੀ ਹਜ਼ਾਰਾਂ ਕਿਲੋਮੀਟਰ ਦੂਰ ਹੋਵੇਗਾ, ਐਸਾ ਹੀ ਲਗੇਗਾ, ਜੈਸੇ ਮੇਰੇ ਸਾਹਮਣੇ ਬੈਠ ਕੇ ਮੈਨੂੰ ਪੜ੍ਹਾ ਰਿਹਾ ਹੈ। ਹਰ ਵਿਸ਼ੇ ਦੇ ਬੈਸਟ ਕੰਟੈਂਟ ਹਰ ਕਿਸੇ ਦੇ ਪਾਸ ਪਹੁੰਚ ਪਾਉਣਗੇ।
ਹੁਣ ਜਿਵੇਂ ਅਲੱਗ-ਅਲੱਗ ਸਕਿੱਲਸ ਨੂੰ ਸਿਖਾਉਣ ਨਾਲੇ ਸ੍ਰੇਸ਼ਠ ਟੀਚਰ ਹੁਣ ਇੱਕ ਜਗ੍ਹਾ ਤੋਂ ਹੀ, ਅਲੱਗ-ਅਲੱਗ ਪਿੰਡਾਂ-ਸ਼ਹਿਰਾਂ ਵਿੱਚ ਬੈਠੇ ਬੱਚਿਆਂ ਨੂੰ ਇੱਕ ਹੀ ਸਮੇਂ ਵਿੱਚ ਵਰਚੁਅਲੀ ਰੀਅਲ ਟਾਈਮ ਵਿੱਚ ਪੜ੍ਹਾ ਸਕਣਗੇ, ਸਿਖਾ ਸਕਣਗੇ। ਇਸ ਨਾਲ ਅਲੱਗ-ਅਲੱਗ ਸਕੂਲਾਂ ਵਿੱਚ ਜੋ ਗੈਪ ਸਾਨੂੰ ਦੇਖਣ ਨੂੰ ਮਿਲਦਾ ਹੈ, ਉਹ ਵੀ ਕਾਫ਼ੀ ਹੱਦ ਤੱਕ ਦੂਰ ਹੋਵੇਗਾ।
ਆਂਗਣਵਾੜੀ ਅਤੇ ਬਾਲ ਵਾਟਿਕਾ ਤੋਂ ਲੈ ਕੇ ਕਰੀਅਰ ਗਾਈਡੈਂਸ ਅਤੇ ਕੰਪੀਟੀਟਿਵ ਐਗਜ਼ਾਮ ਦੀਆਂ ਤਿਆਰੀਆਂ ਤੱਕ, ਇਹ ਆਧੁਨਿਕ ਸਕੂਲ, ਵਿਦਿਆਰਥੀਆਂ ਦੀ ਹਰ ਜ਼ਰੂਰਤ ਨੂੰ ਪੂਰਾ ਕਰਨਗੇ। ਕਲਾ, ਸ਼ਿਲਪ, ਵਪਾਰ ਤੋਂ ਲੈ ਕੇ ਕੋਡਿੰਗ ਅਤੇ ਰੋਬੋਟਿਕਸ ਤੱਕ, ਹਰ ਪ੍ਰਕਾਰ ਦੀ ਸਿੱਖਿਆ ਛੋਟੀ ਉਮਰ ਤੋਂ ਹੀ ਇੱਥੇ ਉਪਲਬਧ ਰਹੇਗੀ। ਯਾਨੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਹਰ ਪਹਿਲੂ ਨੂੰ ਇੱਥੇ ਜ਼ਮੀਨ ‘ਤੇ ਉਤਾਰਿਆ ਜਾਵੇਗਾ।
ਭਾਈਓ ਅਤੇ ਭੈਣੋਂ,
ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਮਾਧਿਅਮ ਨਾਲ ਪੂਰੇ ਦੇਸ਼ ਵਿੱਚ ਇਸੇ ਪ੍ਰਕਾਰ ਦੇ ਬਦਲਾਅ ਨੂੰ ਅੱਜ ਕੇਂਦਰ ਸਰਕਾਰ ਪ੍ਰੋਤਸਾਹਿਤ ਕਰ ਰਹੀ ਹੈ। ਇਸ ਲਈ ਕੇਂਦਰ ਸਰਕਾਰ ਨੇ ਪੂਰੇ ਦੇਸ਼ ਵਿੱਚ ਸਾਢੇ 14 ਹਜ਼ਾਰ ਤੋਂ ਅਧਿਕ ਪੀਐੱਮ ਸ਼੍ਰੀ ਸਕੂਲ ਬਣਾਉਣ ਦਾ ਵੀ ਫ਼ੈਸਲਾ ਕੀਤਾ ਹੈ। ਇਹ ਪਾਇਲਟ ਪ੍ਰੋਜੈਕਟ ਹੈ, ਹਿੰਦੁਸਤਾਨ ਦੇ ਅਲੱਗ-ਅਲੱਗ ਕੋਨਿਆਂ ਵਿੱਚ ਇਸ ਦੀ ਸ਼ੁਰੂਆਤ ਹੋਵੇਗੀ, ਇਸ ਦੀ ਮੌਨਿਟਰਿੰਗ ਕੀਤੀ ਜਾਵੇਗੀ।
ਅਤੇ ਸਾਲ ਭਰ ਦੇ ਅੰਦਰ ਉਸ ਵਿੱਚ ਜੋ ਅਗਰ ਕੁਝ ਕਮੀਆਂ ਹਨ, ਕੁਝ ਜੋੜਨ ਦੀ ਜ਼ਰੂਰਤ ਹੈ, ਬਦਲਦੀ ਹੋਈ ਟੈਕਨੋਲੋਜੀ ਨੂੰ ਉਸ ਦੇ ਨਾਲ ਜੋੜਨ ਦੀ ਜ਼ਰੂਰਤ ਹੈ, ਉਸ ਵਿੱਚ ਬਦਲਾਅ ਕਰਕੇ ਇੱਕ ਪਰਫੈਕਟ ਮਾਡਲ ਬਣਾ ਕੇ ਦੇਸ਼ ਦੇ ਸਭ ਤੋ ਜ਼ਿਆਦਾ ਸਕੂਲਾਂ ਵਿੱਚ ਲੈ ਜਾਣ ਦਾ ਭਵਿੱਖ ਵਿੱਚ ਪ੍ਰਯਾਸ ਕੀਤਾ ਜਾਵੇਗਾ। ਇਹ ਸਕੂਲ ਪੂਰੇ ਦੇਸ਼ ਵਿੱਚ ਨਵੀਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਲਈ ਮਾਡਲ ਸਕੂਲ ਹੋਣਗੇ।
ਕੇਂਦਰ ਸਰਕਾਰ ਇਸ ਯੋਜਨਾ ‘ਤੇ 27 ਹਜ਼ਾਰ ਕਰੋੜ ਰੁਪਏ ਖਰਚ ਕਰਨ ਜਾ ਰਹੀ ਹੈ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਜਿਸ ਪ੍ਰਕਾਰ ਕ੍ਰਿਟੀਕਲ ਥਿੰਕਿੰਗ ‘ਤੇ ਫੋਕਸ ਕੀਤਾ ਗਿਆ ਹੈ, ਬੱਚਿਆਂ ਨੂੰ ਆਪਣੀ ਹੀ ਭਾਸ਼ਾ ਵਿੱਚ ਬਿਹਤਰ ਸਿੱਖਿਆ ਦਾ ਵਿਜ਼ਨ ਹੋਵੇ, ਉਸ ਨੂੰ ਇਹ ਸਕੂਲ ਜ਼ਮੀਨ ‘ਤੇ ਉਤਾਰਨਗੇ। ਇਹ ਇੱਕ ਪ੍ਰਕਾਰ ਨਾਲ ਬਾਕੀ ਸਕੂਲਾਂ ਦੇ ਲਈ ਪਥਪ੍ਰਦਰਸ਼ਕ ਦੇ ਰੂਪ ਵਿੱਚ ਕੰਮ ਕਰਨਗੇ।
ਸਾਥੀਓ,
ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਦੇਸ਼ ਨੇ ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ ਦਾ ਸੰਕਲਪ ਲਿਆ ਹੈ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਗ਼ੁਲਾਮੀ ਦੀ ਮਾਨਸਿਕਤਾ ਤੋਂ ਦੇਸ਼ ਨੂੰ ਬਾਹਰ ਕੱਢ ਕੇ ਟੈਲੰਟ ਨੂੰ, ਇਨੋਵੇਸ਼ਨ ਨੂੰ ਨਿਖਾਰਨ ਦਾ ਪ੍ਰਯਾਸ ਹੈ। ਹੁਣ ਦੇਖੋ, ਦੇਸ਼ ਵਿੱਚ ਕੀ ਸਥਿਤੀ ਬਣਾ ਕੇ ਰੱਖ ਦਿੱਤੀ ਗਈ ਸੀ। ਅੰਗ੍ਰੇਜ਼ੀ ਭਾਸ਼ਾ ਦੇ ਗਿਆਨ ਨੂੰ ਇੰਟੈਲੀਜੈਂਸ ਦਾ ਪੈਮਾਨਾ ਮੰਨ ਲਿਆ ਗਿਆ ਸੀ।
ਜਦਕਿ ਭਾਸ਼ਾ ਤਾਂ ਸਿਰਫ਼ ਸੰਵਾਦ ਦਾ ਕਮਿਊਨਿਕੇਸ਼ਨ ਦਾ ਇੱਕ ਮਾਧਿਅਮ ਭਰ ਹੈ। ਲੇਕਿਨ ਇਤਨੇ ਦਹਾਕਿਆਂ ਤੱਕ ਭਾਸ਼ਾ ਇੱਕ ਐਸੀ ਰੁਕਾਵਟ ਬਣ ਗਈ ਸੀ, ਜਿਸ ਨੇ ਦੇਸ਼ ਦੇ ਪਿੰਡਾਂ ਵਿੱਚ, ਗ਼ਰੀਬ ਪਰਿਵਾਰਾਂ ਵਿੱਚ ਪ੍ਰਤਿਭਾ ਦਾ ਜੋ ਭੰਡਾਰ ਸੀ, ਉਸ ਦਾ ਲਾਭ ਦੇਸ਼ ਨੂੰ ਨਹੀਂ ਮਿਲ ਪਾਇਆ।
ਨਾ ਜਾਣੇ ਕਿਤਨੇ ਹੀ ਪ੍ਰਤਿਭਾਸ਼ਾਲੀ ਬੱਚੇ, ਦੇਸ਼ਵਾਸੀ ਸਿਰਫ਼ ਇਸ ਲਈ ਡਾਕਟਰ, ਇੰਜੀਨੀਅਰ ਨਹੀਂ ਬਣ ਪਾਏ, ਕਿਉਂਕਿ ਉਨ੍ਹਾਂ ਨੂੰ ਜੋ ਭਾਸ਼ਾ ਸਮਝ ਆਉਂਦੀ ਸੀ, ਉਸ ਵਿੱਚ ਉਨ੍ਹਾਂ ਨੂੰ ਪੜ੍ਹਾਈ ਦਾ ਅਵਸਰ ਨਹੀਂ ਮਿਲਿਆ। ਹੁਣ ਇਹ ਸਥਿਤੀ ਬਦਲੀ ਜਾ ਰਹੀ ਹੈ। ਭਾਰਤੀ ਭਾਸ਼ਾਵਾਂ ਵਿੱਚ ਵੀ ਸਾਇੰਸ, ਟੈਕਨੋਲੋਜੀ, ਮੈਡੀਕਲ, ਦੀ ਪੜ੍ਹਾਈ ਦਾ ਵਿਕਲਪ ਹੁਣ ਵਿਦਿਆਰਥੀਆਂ ਨੂੰ ਮਿਲਣਾ ਸ਼ੁਰੂ ਹੋ ਗਿਆ ਹੈ।
ਗ਼ਰੀਬ ਮਾਤਾ ਵੀ ਬੱਚੇ ਨੂੰ ਅੰਗ੍ਰੇਜ਼ੀ ਸਕੂਲ ਵਿੱਚ ਨਾ ਪੜ੍ਹਾ ਸਕਦੀ ਹੋਵੇ, ਤਦ ਵੀ ਉਹ ਲੜਕੇ-ਲੜਕੀ ਨੂੰ ਡਾਕਟਰ ਬਣਾਉਣ ਦਾ ਸੁਪਨਾ ਦੇਖ ਸਕਦੀ ਹੈ। ਅਤੇ ਉਸ ਦੀ ਮਾਤ੍ਰਭਾਸ਼ਾ ਵਿੱਚ ਵੀ ਬੱਚਾ ਡਾਕਟਰ ਬਣ ਸਕਦਾ ਹੈ, ਉਸ ਦਿਸ਼ਾ ਵਿੱਚ ਅਸੀਂ ਕੰਮ ਕਰ ਰਹੇ ਹਾਂ, ਜਿਸ ਨਾਲ ਗ਼ਰੀਬ ਦੇ ਘਰ ਵਿੱਚ ਵੀ ਡਾਕਟਰ ਤਿਆਰ ਹੋਵੇ।
ਗੁਜਰਾਤੀ ਸਮੇਤ ਅਨੇਕ ਭਾਰਤੀ ਭਾਸ਼ਾਵਾਂ ਵਿੱਚ ਪਾਠਕ੍ਰਮ ਬਣਾਉਣ ਦੇ ਲਈ ਪ੍ਰਯਾਸ ਚਲ ਰਹੇ ਹਨ। ਇਹ ਵਿਕਸਿਤ ਭਾਰਤ ਦੇ ਲਈ ਸਭ ਦੇ ਪ੍ਰਯਾਸ ਦਾ ਸਮਾਂ ਹੈ। ਦੇਸ਼ ਵਿੱਚ ਐਸਾ ਕੋਈ ਨਹੀਂ ਹੋਣਾ ਚਾਹੀਦਾ, ਜੋ ਕਿਸੇ ਵੀ ਕਾਰਨ ਤੋਂ ਛੁਟ ਜਾਵੇ। ਇਹੀ ਨਵੀਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੀ ਸਪਿਰਿਟ ਹੈ ਅਤੇ ਇਸੇ ਸਪਿਰਿਟ ਨੂੰ ਅੱਗੇ ਵਧਾਉਣਾ ਹੈ।
ਸਾਥੀਓ,
ਸਿੱਖਿਆ, ਪੁਰਾਤਨ ਕਾਲ ਤੋਂ ਭਾਰਤ ਦੇ ਵਿਕਾਸ ਦੀ ਧੁਰੀ ਰਹੀ ਹੈ। ਅਸੀਂ ਸੁਭਾਅ ਤੋਂ ਹੀ ਨਾਲੇਜ ਦੇ, ਗਿਆਨ ਦੇ ਸਮਰਥਕ ਰਹੇ ਹਾਂ। ਅਤੇ ਇਸ ਲਈ ਸਾਡੇ ਪੂਰਵਜਾਂ ਨੇ ਗਿਆਨ-ਵਿਗਿਆਨ ਵਿੱਚ ਪਹਿਚਾਣ ਬਣਾਈ, ਸੈਂਕੜੇ ਵਰ੍ਹੇ ਪਹਿਲਾਂ ਦੁਨੀਆ ਦੀਆਂ ਸਭ ਤੋਂ ਉੱਤਮ ਯੂਨੀਵਰਸਿਟੀਜ਼ ਬਣਾਈਆਂ, ਵਿਸ਼ਾਲਤਮ ਲਾਇਬ੍ਰੇਰੀਆਂ ਸਥਾਪਿਤ ਕੀਤੀਆਂ।
ਹਾਲਾਂਕਿ, ਫਿਰ ਇੱਕ ਦੌਰ ਆਇਆ, ਜਦੋਂ ਹਮਲਾਵਰਾਂ ਨੇ ਭਾਰਤ ਦੀ ਇਸ ਸੰਪਦਾ ਨੂੰ ਤਬਾਹ ਕਰਨ ਦਾ ਅਭਿਯਾਨ ਛੇੜਿਆ । ਲੇਕਿਨ ਸਿੱਖਿਆ ਦੇ ਵਿਸ਼ੇ ਵਿੱਚ ਭਾਰਤ ਨੇ ਆਪਣੇ ਮਜ਼ਬੂਤ ਇਰਾਦਿਆਂ ਨੂੰ ਨਾ ਛੱਡਿਆ, ਮਜ਼ਬੂਤ ਆਗ੍ਰਹ ਨੂੰ ਕਦੇ ਨਹੀਂ ਛੱਡਿਆ। ਜ਼ੁਲਮ ਸਹੇ, ਲੇਕਿਨ ਸਿੱਖਿਆ ਦਾ ਰਸਤਾ ਨਹੀਂ ਛੱਡਿਆ।
ਇਹੀ ਕਾਰਨ ਹੈ ਕਿ ਅੱਜ ਵੀ ਗਿਆਨ-ਵਿਗਿਆਨ ਦੀ ਦੁਨੀਆ ਵਿੱਚ, ਇਨੋਵੇਸ਼ਨ ਵਿੱਚ ਸਾਡੀ ਅਲੱਗ ਪਹਿਚਾਣ ਹੈ। ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਆਪਣੀ ਪ੍ਰਾਚੀਨ ਪ੍ਰਤਿਸ਼ਠਾ ਨੂੰ ਵਾਪਸ ਲਿਆਉਣ ਦਾ ਅਵਸਰ ਹੈ। ਭਾਰਤ ਦੇ ਪਾਸ ਦੁਨੀਆ ਦੀ ਸਰਬੋਤਮ ਨਾਲੇਜ ਇਕੌਨਮੀ ਬਣਨ ਦੀ ਭਰਪੂਰ ਸਮਰੱਥਾ ਪਈ ਹੈ, ਅਵਸਰ ਵੀ ਇੰਤਜ਼ਾਰ ਕਰ ਰਹੇ ਹਨ।
21ਵੀਂ ਸਦੀ ਵਿੱਚ ਸਾਇੰਸ ਨਾਲ ਜੁੜੇ, ਟੈਕਨੋਲੋਜੀ ਨਾਲ ਜੁੜੇ ਜ਼ਿਆਦਾਤਰ ਇਨੋਵੇਸ਼ਨ, ਜ਼ਿਆਦਾਤਰ ਇਨਨਵੈਂਸ਼ਨ ਭਾਰਤ ਵਿੱਚ ਹੀ ਹੋਣਗੇ, ਅਤੇ ਮੈਂ ਜਦੋਂ ਕਹਿੰਦਾ ਹਾਂ, ਉਸ ਦਾ ਕਾਰਨ ਮੇਰਾ ਮੇਰੇ ਦੇਸ਼ ਦੇ ਨੌਜਵਾਨਾਂ ’ਤੇ, ਮੇਰੇ ਦੇਸ਼ ਦੇ ਨੌਜਵਾਨਾਂ ਦੇ ਟੈਲੰਟ ’ਤੇ ਮੇਰਾ ਭਰੋਸਾ ਹੈ, ਇਸ ਲਈ ਇਹ ਕਹਿਣ ਦਾ ਮੈਂ ਸਾਹਸ ਕਰ ਰਿਹਾ ਹਾਂ।
ਇਸ ਵਿਚ ਵੀ ਗੁਜਰਾਤ ਦੇ ਪਾਸ ਬਹੁਤ ਬੜਾ ਅਵਸਰ ਹੈ। ਹੁਣ ਤੱਕ ਗੁਜਰਾਤ ਦੀ ਪਹਿਚਾਣ, ਕੀ ਸੀ, ਅਸੀਂ ਵਪਾਰੀ, ਕਾਰੋਬਾਰੀ। ਇੱਕ ਥਾਂ ਤੋਂ ਮਾਲ ਲੈਂਦੇ ਸਾਂ, ਦੂਸਰੀ ਥਾਂ ’ਤੇ ਵੇਚਦੇ ਸਾਂ ਅਤੇ ਵਿੱਚੋਂ ਦਲਾਲੀ ਤੋਂ ਜੋ ਮਿਲਦਾ ਸੀ, ਉਸ ਨਾਲ ਰੋਜ਼ੀ-ਰੋਟੀ ਕਮਾਉਂਦੇ ਸਾਂ। ਉਸ ਵਿੱਚੋਂ ਬਾਹਰ ਨਿਕਲ ਕੇ ਗੁਜਰਾਤ ਹੌਲ਼ੀ-ਹੌਲ਼ੀ ਮੈਨੂਫੈਕਚਰਿੰਗ ਦੇ ਖੇਤਰ ਵਿੱਚ ਆਪਣਾ ਨਾਅ ਕਮਾਉਣ ਲਗਿਆ ਹੈ। ਅਤੇ ਹੁਣ 21ਵੀਂ ਸਦੀ ਵਿੱਚ, ਗੁਜਰਾਤ ਦੇਸ਼ ਦੇ ਨਾਲੇਜ ਹਬ ਦੇ ਰੂਪ ਵਿੱਚ, ਇਨੋਵੇਸ਼ਨ ਹਬ ਦੇ ਰੂਪ ਵਿੱਚ ਵਿਕਸਿਤ ਹੋ ਰਿਹਾ ਹੈ। ਮੈਨੂੰ ਵਿਸ਼ਵਾਸ ਹੈ ਕਿ ਗੁਜਰਾਤ ਸਰਕਾਰ ਦਾ Mission Schools of Excellence, ਇਸੇ ਸਪਿਰਿਟ ਨੂੰ ਬੁਲੰਦ ਕਰੇਗਾ।
ਸਾਥੀਓ,
ਮੈਨੂੰ ਇਸ ਅਤਿਅੰਤ ਮਹੱਤਵਪੂਰਨ ਪ੍ਰੋਗਰਾਮ ਵਿੱਚ ਅੱਜ ਆਉਣ ਦਾ ਮੌਕਾ ਮਿਲਿਆ ਹੈ। ਹੁਣੇ ਇੱਕ ਘੰਟਾ ਪਹਿਲਾਂ ਮੈਂ ਦੇਸ਼ ਦੀ ਰੱਖਿਆ ਸ਼ਕਤੀ ਵਾਲੇ ਪ੍ਰੋਗਰਾਮ ਨਾਲ ਜੁੜਿਆ ਸੀ, ਘੰਟੇ ਭਰ ਦੇ ਬਾਅਦ ਦੇਸ਼ ਦੀ, ਗੁਜਰਾਤ ਦੀ ਗਿਆਨ ਸ਼ਕਤੀ ਦੇ ਇਸ ਪ੍ਰੋਗਰਾਮ ਵਿੱਚ ਜੁੜਨ ਦਾ ਅਵਸਰ ਮਿਲਿਆ ਹੈ। ਅਤੇ ਇੱਥੋਂ ਵੀ ਹੁਣੇ ਜਾ ਰਿਹਾ ਹਾਂ ਜੂਨਾਗੜ੍ਹ, ਫਿਰ ਰਾਜਕੋਟ, ਉੱਥੇ ਸਮ੍ਰਿੱਧੀ ਦੇ ਖੇਤਰ ਨੂੰ ਛੂਹਣ ਦਾ ਮੈਨੂੰ ਪ੍ਰਯਾਸ ਕਰਨ ਦਾ ਅਵਸਰ ਮਿਲੇਗਾ।
धन्यवाद।
ਸਾਥੀਓ,
ਇੱਕ ਵਾਰ ਫਿਰ ਮੈਂ ਗੁਜਰਾਤ ਦੇ ਵਿੱਦਿਆ ਜਗਤ ਨੂੰ, ਗੁਜਰਾਤ ਦੀ ਭਾਵੀ ਪੀੜ੍ਹੀ ਨੂੰ, ਉਨ੍ਹਾਂ ਦੇ ਮਾਤਾ-ਪਿਤਾ ਨੂੰ ਅੱਜ ਇਸ ਮਹੱਤਵਪੂਰਨ ਅਵਸਰ ’ਤੇ। ਇਹ ਮਹੱਤਵਪੂਰਨ ਅਵਸਰ ਹੈ, ਸਾਥੀਓ, ਇਸ ਦੇ ਲਈ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਭੂਪੇਂਦਰ ਭਾਈ ਅਤੇ ਉਨ੍ਹਾਂ ਦੀ ਟੀਮ ਨੂੰ ਹਿਰਦੇ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਧੰਨਵਾਦ।
*****
ਡੀਐੱਸ/ਐੱਸਟੀ/ਐੱਨਐੱਸ
Mission Schools of Excellence will help scale up education infrastructure in Gujarat. https://t.co/lHhlzttZwo
— Narendra Modi (@narendramodi) October 19, 2022
आज गुजरात अमृतकाल की अमृत पीढ़ी के निर्माण की तरफ बहुत बड़ा कदम उठा रहा है। pic.twitter.com/1Oiy3p5Axj
— PMO India (@PMOIndia) October 19, 2022
5G will usher in a transformation across India. pic.twitter.com/yODnTBS728
— PMO India (@PMOIndia) October 19, 2022
5G will revolutionize the education sector. pic.twitter.com/LO61tOusw7
— PMO India (@PMOIndia) October 19, 2022
PM @narendramodi recounts the various measures undertaken in Gujarat for improving the education sector. pic.twitter.com/7BoCCAWylZ
— PMO India (@PMOIndia) October 19, 2022
गुजरात में शिक्षा के क्षेत्र में, हमेशा ही कुछ नया, कुछ Unique और बड़े प्रयोग किए गए हैं। pic.twitter.com/oMz5IznOcO
— PMO India (@PMOIndia) October 19, 2022
PM-SHRI schools will be model schools for implementation of the National Education Policy. pic.twitter.com/ZGBW9BWiUL
— PMO India (@PMOIndia) October 19, 2022
In Azadi Ka Amrit Kaal, India has pledged to free itself from colonial mindset. The new National Education Policy is a step in that direction. pic.twitter.com/L3z3PJsx4F
— PMO India (@PMOIndia) October 19, 2022
शिक्षा, पुरातन काल से ही भारत के विकास की धुरी रही है। pic.twitter.com/BGaHIOHHc3
— PMO India (@PMOIndia) October 19, 2022
बीते दो दशकों में गुजरात में शिक्षा के क्षेत्र में जो परिवर्तन आया है, वो अभूतपूर्व है। इस दौरान राज्य के लोगों ने शिक्षा-व्यवस्था का कायाकल्प करके दिखाया है। pic.twitter.com/CSJdo0TVF8
— Narendra Modi (@narendramodi) October 19, 2022
मुझे विश्वास है कि 21वीं सदी में Science and Technology से जुड़े अधिकांश Innovation और Invention भारत में ही होंगे। इसमें भी गुजरात के पास बहुत बड़ा अवसर है। pic.twitter.com/AHO9GcaGSy
— Narendra Modi (@narendramodi) October 19, 2022