Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਭਰੂਚ ਵਿੱਚ ਆਮੋਦ ਵਿਖੇ 8,000 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਭਰੂਚ ਵਿੱਚ ਆਮੋਦ ਵਿਖੇ 8,000 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਭਰੂਚ ਵਿੱਚ ਆਮੋਦ ਵਿਖੇ 8,000 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਪ੍ਰਧਾਨ ਮੰਤਰੀ ਨੇ ਜੰਬੂਸਰ ਵਿਖੇ ਬਲਕ ਡਰੱਗ ਪਾਰਕਦਹੇਜ ਵਿਖੇ ਡੀਪ ਸੀ ਪਾਈਪਲਾਈਨ ਪ੍ਰੋਜੈਕਟਅੰਕਲੇਸ਼ਵਰ ਅਤੇ ਪੰਨੋਲੀ ਵਿੱਚ ਹਵਾਈ ਅੱਡੇ ਦੇ ਪਹਿਲੇ ਪੜਾਅ ਅਤੇ ਬਹੁ-ਪੱਧਰੀ ਉਦਯੋਗਿਕ ਸ਼ੈੱਡ ਦੇ ਵਿਕਾਸ ਲਈ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਕਈ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ ਜੋ ਗੁਜਰਾਤ ਵਿੱਚ ਰਸਾਇਣ ਖੇਤਰ ਨੂੰ ਹੁਲਾਰਾ ਦੇਣਗੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਜੀਏਸੀਐੱਲ ਪਲਾਂਟਭਰੂਚ ਭੂਮੀਗਤ ਡਰੇਨੇਜ ਅਤੇ ਆਈਓਸੀਐੱਲ ਦਹੇਜ ਕੋਯਾਲੀ ਪਾਈਪਲਾਈਨ ਦਾ ਨਿਰਮਾਣ ਸ਼ਾਮਲ ਹੈ।

ਪ੍ਰਧਾਨ ਮੰਤਰੀ ਨੇ ਸਭ ਤੋਂ ਪਹਿਲਾਂ ਸ਼੍ਰੀ ਮੁਲਾਇਮ ਸਿੰਘ ਯਾਦਵ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਮੁਲਾਇਮ ਸਿੰਘ ਜੀ ਨਾਲ ਮੇਰਾ ਰਿਸ਼ਤਾ ਬਹੁਤ ਖਾਸ ਰਿਹਾ ਹੈ। ਮੁੱਖ ਮੰਤਰੀਆਂ ਦੇ ਰੂਪ ਵਿੱਚ ਜਦੋਂ ਵੀ ਅਸੀਂ ਮਿਲਦੇ ਸੀਤਾਂ ਸਾਡੇ ਵਿਚਕਾਰ ਆਪਸੀ ਸਨਮਾਨ ਅਤੇ ਨੇੜਤਾ ਦੀ ਭਾਵਨਾ ਹੁੰਦੀ ਸੀ। ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਨ ਤੋਂ ਬਾਅਦ ਜਦੋਂ ਸ਼੍ਰੀ ਮੋਦੀ ਨੇ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਕੋਲ ਪਹੁੰਚੇ ਸਨਉਸ ਪਲ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਲਾਇਮ ਸਿੰਘ ਜੀ ਦਾ ਅਸ਼ੀਰਵਾਦ ਅਤੇ ਉਨ੍ਹਾਂ ਦੀ ਸਲਾਹ ਦੇ ਸ਼ਬਦ ਅੱਜ ਵੀ ਉਨ੍ਹਾਂ ਲਈ ਬਹੁਤ ਮਹੱਤਵਪੂਰਨ ਹਨ। ਬਦਲਦੇ ਸਮੇਂ ਦੇ ਬਾਵਜੂਦ ਮੁਲਾਇਮ ਸਿੰਘ ਜੀ ਨੇ 2013 ਦਾ ਅਸ਼ੀਰਵਾਦ ਬਣਾਈ ਰੱਖਿਆ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਪਿਛਲੀ ਲੋਕ ਸਭਾ ਦੇ ਆਖਰੀ ਸੈਸ਼ਨ ਵਿੱਚ ਮੁਲਾਇਮ ਸਿੰਘ ਜੀ ਦੇ ਅਸ਼ੀਰਵਾਦ ਨੂੰ ਵੀ ਯਾਦ ਕੀਤਾਜਿਸ ਵਿੱਚ ਮਰਹੂਮ ਨੇਤਾ ਨੇ ਬਿਨਾਂ ਕਿਸੇ ਸਿਆਸੀ ਮਤਭੇਦ ਦੇ 2019 ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਵਾਪਸੀ ਦੀ ਭਵਿੱਖਬਾਣੀ ਕੀਤੀ ਸੀ। ਸ਼੍ਰੀ ਮੁਲਾਇਮ ਸਿੰਘ ਜੀ ਅਨੁਸਾਰ ਸ਼੍ਰੀ ਮੋਦੀ ਜੀ ਅਜਿਹੇ ਨੇਤਾ ਹਨ ਜੋ ਸਾਰਿਆਂ ਨੂੰ ਨਾਲ ਲੈ ਕੇ ਚਲਦੇ ਹਨ। ਅੱਜ ਸਤਿਕਾਰਯੋਗ ਮੁਲਾਇਮ ਸਿੰਘ ਜੀ ਨੂੰ ਗੁਜਰਾਤ ਦੀ ਇਸ ਧਰਤੀ ਅਤੇ ਮਾਂ ਨਰਮਦਾ ਦੇ ਤਟ ਤੋਂ ਨਮਨ। ਮੈਂ ਈਸ਼ਵਰ ਅੱਗੇ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਦੀ ਤਾਕਤ ਬਖਸ਼ਣ ਦੀ ਪ੍ਰਾਰਥਨਾ ਕਰਦਾ ਹਾਂ।

ਪ੍ਰਧਾਨ ਮੰਤਰੀ ਨੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਦੌਰਾਨ ਭਰੂਚ ਆਏ ਹਨ ਅਤੇ ਉਨ੍ਹਾਂ ਕਿਹਾ ਕਿ ਇਸ ਸਥਾਨ ਦੀ ਮਿੱਟੀ ਨੇ ਦੇਸ਼ ਲਈ ਕਈ ਅਜਿਹੇ ਬੱਚਿਆਂ ਨੂੰ ਜਨਮ ਦਿੱਤਾ ਹੈਜਿਨ੍ਹਾਂ ਨੇ ਦੇਸ਼ ਦਾ ਨਾਮ ਨਵੀਆਂ ਬੁਲੰਦੀਆਂ ਤੇ ਪਹੁੰਚਾਇਆ ਹੈ। ਉਨ੍ਹਾਂ ਨੇ ਸੰਵਿਧਾਨ ਸਭਾ ਦੇ ਮੈਂਬਰ ਅਤੇ ਸੋਮਨਾਥ ਅੰਦੋਲਨ ਵਿੱਚ ਸਰਦਾਰ ਪਟੇਲ ਦੇ ਪ੍ਰਮੁੱਖ ਸਾਥੀ ਕਨ੍ਹਈਆਲਾਲ ਮਾਣਿਕਲਾਲ ਮੁਨਸ਼ੀ ਅਤੇ ਭਾਰਤੀ ਸੰਗੀਤ ਦੇ ਮਹਾਨ ਸੰਗੀਤਕਾਰ ਪੰਡਿਤ ਓਂਕਾਰਨਾਥ ਠਾਕੁਰ ਨੂੰ ਵੀ ਯਾਦ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਗੁਜਰਾਤ ਅਤੇ ਭਾਰਤ ਦੇ ਵਿਕਾਸ ਵਿੱਚ ਭਰੂਚ ਦੀ ਅਹਿਮ ਭੂਮਿਕਾ ਹੈ। ਜਦੋਂ ਵੀ ਅਸੀਂ ਭਾਰਤ ਦੇ ਇਤਿਹਾਸ ਨੂੰ ਪੜ੍ਹਦੇ ਹਾਂ ਅਤੇ ਭਵਿੱਖ ਦੀ ਗੱਲ ਕਰਦੇ ਹਾਂ ਤਾਂ ਭਰੂਚ ਦੀ ਚਰਚਾ ਹਮੇਸ਼ਾ ਮਾਣ ਨਾਲ ਕੀਤੀ ਜਾਂਦੀ ਹੈ। ਪ੍ਰਧਾਨ ਮੰਤਰੀ ਨੇ ਭਰੂਚ ਜ਼ਿਲ੍ਹੇ ਦੀ ਉੱਭਰਦੀ ਮਹਾਨਗਰੀ ਪ੍ਰਵਿਰਤੀ ਦਾ ਵੀ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਰੂਚ ਨੂੰ ਰਸਾਇਣ ਖੇਤਰ ਨਾਲ ਸਬੰਧਤ ਕਈ ਪ੍ਰੋਜੈਕਟਾਂ ਦੇ ਨਾਲ ਪਹਿਲਾ ਬਲਕ ਡਰੱਗ ਪਾਰਕ‘ ਪ੍ਰਦਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਨੈਕਟੀਵਿਟੀ ਨਾਲ ਜੁੜੇ ਦੋ ਵੱਡੇ ਪ੍ਰੋਜੈਕਟਾਂ ਦੀ ਵੀ ਅੱਜ ਸ਼ੁਰੂਆਤ ਕੀਤੀ ਗਈ। ਸ਼੍ਰੀ ਮੋਦੀ ਨੇ ਇਹ ਵੀ ਦੱਸਿਆ ਕਿ ਅੰਕਲੇਸ਼ਵਰ ਵਿੱਚ ਭਰੂਚ ਹਵਾਈ ਅੱਡੇ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ ਤਾਂ ਜੋ ਭਰੂਚ ਦੇ ਲੋਕਾਂ ਨੂੰ ਬੜੌਦਾ ਜਾਂ ਸੂਰਤ ਤੇ ਨਿਰਭਰ ਨਾ ਰਹਿਣਾ ਪਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਰੂਚ ਇੱਕ ਅਜਿਹਾ ਜ਼ਿਲ੍ਹਾ ਹੈਜਿਸ ਵਿੱਚ ਦੇਸ਼ ਦੇ ਹੋਰ ਛੋਟੇ ਰਾਜਾਂ ਦੇ ਮੁਕਾਬਲੇ ਸਭ ਤੋਂ ਵੱਧ ਉਦਯੋਗ ਹਨ ਅਤੇ ਇਸ ਨਵੇਂ ਹਵਾਈ ਅੱਡੇ ਦੇ ਪ੍ਰੋਜੈਕਟ ਨਾਲ ਇਹ ਖੇਤਰ ਵਿਕਾਸ ਦੇ ਮਾਮਲੇ ਵਿੱਚ ਤੇਜ਼ੀ ਨਾਲ ਅੱਗੇ ਵਧੇਗਾ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਨਰੇਂਦਰ-ਭੁਪੇਂਦਰ ਦੀ ਡਬਲ ਇੰਜਣ ਵਾਲੀ ਸਰਕਾਰ ਦਾ ਨਤੀਜਾ ਹੈਜੋ ਕੰਮ ਨੂੰ ਤੇਜ਼ੀ ਨਾਲ ਪੂਰਾ ਕਰਨ ਦਾ ਯਤਨ ਕਰਦੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਗੁਜਰਾਤ ਦਾ ਨਵਾਂ ਚਿਹਰਾ ਹੈ। ਗੁਜਰਾਤਪਿਛਲੇ ਦੋ ਦਹਾਕਿਆਂ ਵਿੱਚ ਹਰ ਖੇਤਰ ਵਿੱਚ ਇੱਕ ਪਛੜੇ ਰਾਜ ਤੋਂ ਇੱਕ ਪ੍ਰਫੁੱਲਤ ਉਦਯੋਗਿਕ ਅਤੇ ਖੇਤੀਬਾੜੀ ਰਾਜ ਵਿੱਚ ਬਦਲ ਗਿਆ ਹੈ। ਵਿਅਸਤ ਬੰਦਰਗਾਹਾਂ ਅਤੇ ਵਿਕਾਸਸ਼ੀਲ ਤਟਰੇਖਾ ਨਾਲ ਕਬਾਇਲੀ ਅਤੇ ਮੱਛੀ ਪਕੜਨ ਵਾਲੇ ਭਾਈਚਾਰੇ ਦੇ ਜੀਵਨ ਬਦਲ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਜਰਾਤ ਦੇ ਲੋਕਾਂ ਦੀ ਸਖ਼ਤ ਮਿਹਨਤ ਸਦਕਾ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਰਾਜ ਦੇ ਨੌਜਵਾਨਾਂ ਲਈ ਸੁਨਹਿਰੀ ਯੁਗ ਦੀ ਸ਼ੁਰੂਆਤ ਹੋਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਰੁਕਾਵਟਾਂ ਤੋਂ ਰਹਿਤ ਯੋਗ ਮਾਹੌਲ ਸਿਰਜਣਾ ਚਾਹੀਦਾ ਹੈ ਅਤੇ ਇਸ ਮੌਕੇ ਨੂੰ ਗੁਆਉਣਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਨੀਤੀ ਅਤੇ ਨੀਅਤ ਦੋਵਾਂ ਦੀ ਜ਼ਰੂਰਤ ਹੈ। ਉਨ੍ਹਾਂ ਨੇ ਭਰੂਚ ਖੇਤਰ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਵਿੱਚ ਸੁਧਾਰ ਦੀ ਗੱਲ ਕੀਤੀ। ਉਨ੍ਹਾਂ ਇਹ ਵੀ ਯਾਦ ਕੀਤਾ ਕਿ ਕਿਵੇਂ ਪਿਛਲੇ ਕੁਝ ਸਾਲਾਂ ਵਿੱਚ ਖੇਤੀਬਾੜੀਸਿਹਤ ਅਤੇ ਪੀਣ ਵਾਲੇ ਪਾਣੀ ਦੀ ਹਾਲਤ ਵਿੱਚ ਵੱਡਾ ਸੁਧਾਰ ਹੋਇਆ ਹੈ। ਉਨ੍ਹਾਂ ਇਹ ਵੀ ਯਾਦ ਕੀਤਾ ਕਿ ਕਿਵੇਂ ਮੁੱਖ ਮੰਤਰੀ ਵਜੋਂ ਉਨ੍ਹਾਂ ਨੇ ਇੱਕ ਸਮੇਂ ਵਿੱਚ ਇੱਕ ਮੁੱਦੇ ਦਾ ਸਾਹਮਣਾ ਕੀਤਾ ਅਤੇ ਉਸਨੂੰ ਹੱਲ ਕੀਤਾ। ਅੱਜਬੱਚੇ ਕਰਫਿਊ ਸ਼ਬਦ ਨੂੰ ਨਹੀਂ ਜਾਣਦੇਜੋ ਪਹਿਲਾਂ ਇੱਕ ਆਮ ਸ਼ਬਦ ਸੀ। ਅੱਜ ਸਾਡੀਆਂ ਬੇਟੀਆਂ ਨਾ ਸਿਰਫ਼ ਇੱਜ਼ਤ ਨਾਲ ਜੀ ਰਹੀਆਂ ਹਨ ਅਤੇ ਦੇਰ ਤੱਕ ਕੰਮ ਕਰ ਰਹੀਆਂ ਹਨਬਲਕਿ ਸਮਾਜ ਦੀ ਅਗਵਾਈ ਵੀ ਕਰ ਰਹੀਆਂ ਹਨ। ਇਸੇ ਤਰ੍ਹਾਂ ਭਰੂਚ ਵਿੱਚ ਸਿੱਖਿਆ ਦੀਆਂ ਸੁਵਿਧਾਵਾਂ ਆਈਆਂ ਹਨਜਿਸ ਨਾਲ ਨੌਜਵਾਨਾਂ ਨੂੰ ਨਵੇਂ ਮੌਕੇ ਮਿਲ ਰਹੇ ਹਨ। ਲੰਬੇ ਸਮੇਂ ਦੀ ਯੋਜਨਾਬੰਦੀ ਅਤੇ ਘੱਟ ਵਰਤੋਂ ਵਾਲੇ ਸਰੋਤਾਂ ਦਾ ਲਾਭ ਲੈਣ ਕਾਰਨਗੁਜਰਾਤ ਇੱਕ ਨਿਰਮਾਣਉਦਯੋਗਿਕ ਅਤੇ ਵਪਾਰਕ ਕੇਂਦਰ ਵਜੋਂ ਉੱਭਰਿਆ ਹੈ ਅਤੇ ਇੱਥੇ ਬਹੁਤ ਸਾਰੀਆਂ ਵਿਸ਼ਵ ਪੱਧਰੀ ਸੁਵਿਧਾਵਾਂ ਵੀ ਇਥੇ ਉਪਲਬਧ ਹੋਈਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਡਬਲ ਇੰਜਣ ਵਾਲੀ ਸਰਕਾਰ ਦੋਹਰੇ ਲਾਭ ਦੀ ਵੱਡੀ ਮਿਸਾਲ ਬਣ ਗਈ ਹੈ।

ਪ੍ਰਧਾਨ ਮੰਤਰੀ ਨੇ ਵੋਕਲ ਫਾਰ ਲੋਕਲ ਦੇ ਆਪਣੇ ਸੱਦੇ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਹਰੇਕ ਨਾਗਰਿਕ ਸਥਾਨਕ ਉਤਪਾਦਾਂ ਨੂੰ ਅਪਣਾ ਕੇ ਅਤੇ ਦਰਾਮਦ ਕੀਤੇ ਉਤਪਾਦਾਂ ਤੋਂ ਦੂਰ ਰਹਿ ਕੇ ਆਤਮਨਿਰਭਰ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਪਾ ਸਕਦਾ ਹੈ। ਉਨ੍ਹਾਂ ਨੇ ਦੀਵਾਲੀ ਦੌਰਾਨ ਸਥਾਨਕ ਤੌਰ ਤੇ ਬਣੀਆਂ ਵਸਤਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀਕਿਉਂਕਿ ਇਸ ਨਾਲ ਸਥਾਨਕ ਕਾਰੋਬਾਰਾਂ ਅਤੇ ਕਾਰੀਗਰਾਂ ਨੂੰ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਭਾਰਤੀ ਅਰਥਵਿਵਸਥਾ ਜੋ 2014 ਵਿੱਚ 10ਵੇਂ ਸਥਾਨ ਤੇ ਸੀਅੱਜ ਪੰਜਵੇਂ ਸਥਾਨ ਤੇ ਪਹੁੰਚ ਗਈ ਹੈ। ਇਹ ਪ੍ਰਾਪਤੀ ਇਸ ਤੱਥ ਨਾਲ ਹੋਰ ਵੀ ਮਹੱਤਵਪੂਰਨ ਹੋ ਗਈ ਕਿ ਭਾਰਤ ਨੇ ਹੁਣ ਆਪਣੇ ਪੁਰਾਣੇ ਬਸਤੀਵਾਦੀ ਆਕਾਵਾਂ ਨੂੰ ਪਿੱਛੇ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਨੌਜਵਾਨਕਿਸਾਨਮਜ਼ਦੂਰਛੋਟੇ-ਵੱਡੇ ਵਪਾਰੀ ਅਤੇ ਉਦਯੋਗਪਤੀ ਵਧਾਈ ਦੇ ਹੱਕਦਾਰ ਹਨ। ਉਨ੍ਹਾਂ ਨੇ ਭਰੂਚ ਦੇ ਲੋਕਾਂ ਨੂੰ ਦਵਾਈਆਂ ਬਣਾ ਕੇ ਜਾਨਾਂ ਬਚਾਉਣ ਦੇ ਨੇਕ ਕਾਰਜ ਵਿੱਚ ਸ਼ਾਮਲ ਹੋਣ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮਹਾਮਾਰੀ ਨੇ ਫਾਰਮਾ ਸੈਕਟਰ ਦੀ ਮਹੱਤਤਾ ਨੂੰ ਬਹੁਤ ਸਪੱਸ਼ਟ ਕਰ ਦਿੱਤਾ ਹੈ। ਗੁਜਰਾਤ ਨੇ ਕੋਰੋਨਾ ਵਿਰੁੱਧ ਲੜਾਈ ਵਿੱਚ ਦੇਸ਼ ਦੀ ਬਹੁਤ ਮਦਦ ਕੀਤੀ ਹੈ। ਦੇਸ਼ ਦੇ ਫਾਰਮਾ ਨਿਰਯਾਤ ਦਾ 25 ਫੀਸਦੀ ਹਿੱਸਾ ਗੁਜਰਾਤ ਦਾ ਹੈ।

ਪ੍ਰਧਾਨ ਮੰਤਰੀ ਨੇ ਉਸ ਸਮੇਂ ਨੂੰ ਵੀ ਯਾਦ ਕੀਤਾ ਜਦੋਂ ਕੁਝ ਸ਼ਰਾਰਤੀ ਅਨਸਰਾਂ ਨੇ ਭਰੂਚ ਵਿੱਚ ਵਿਕਾਸ ਦੇ ਰਾਹ ਵਿੱਚ ਰੁਕਾਵਟਾਂ ਖੜ੍ਹੀਆਂ ਕੀਤੀਆਂ ਸਨ। ਉਨ੍ਹਾਂ ਕਿਹਾ, “ਜਦੋਂ ਅਸੀਂ 2014 ਵਿੱਚ ਸੱਤਾ ਵਿੱਚ ਆਏ ਅਤੇ ਗੁਜਰਾਤ ਨੇ ਨਰੇਂਦਰ ਅਤੇ ਭੁਪੇਂਦਰ ਦੀ ਡਬਲ ਇੰਜਣ ਸ਼ਕਤੀ ਨੂੰ ਮਹਿਸੂਸ ਕੀਤਾਤਾਂ ਸਾਰੀਆਂ ਰੁਕਾਵਟਾਂ ਦੂਰ ਹੋ ਗਈਆਂ। ਪ੍ਰਧਾਨ ਮੰਤਰੀ ਨੇ ਸਰਦਾਰ ਸਰੋਵਰ ਡੈਮ ਦੇ ਵਿਕਾਸ ਦੌਰਾਨ ਸ਼ਹਿਰੀ ਨਕਸਲੀਆਂ ਵੱਲੋਂ ਖੜ੍ਹੀਆਂ ਰੁਕਾਵਟਾਂ ਵੱਲ ਇਸ਼ਾਰਾ ਕੀਤਾ। ਝਾਰਖੰਡਬਿਹਾਰਉੜੀਸਾਛੱਤੀਸਗੜ੍ਹਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਵਿੱਚ ਨਕਸਲਵਾਦੀਆਂ ਦੇ ਫੈਲਾਅ ਵੱਲ ਇਸ਼ਾਰਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਆਦਿਵਾਸੀ ਭਾਈਚਾਰਿਆਂ ਦੀ ਪ੍ਰਸ਼ੰਸਾ ਕੀਤੀਜਿਨ੍ਹਾਂ ਨੇ ਗੁਜਰਾਤ ਰਾਜ ਵਿੱਚ ਨਕਸਲਵਾਦੀਆਂ ਨੂੰ ਫੈਲਣ ਨਹੀਂ ਦਿੱਤਾ ਅਤੇ ਰਾਜ ਦੇ ਲੋਕਾਂ ਦੀ ਜ਼ਿੰਦਗੀ ਬਚਾਈ। ਪ੍ਰਧਾਨ ਮੰਤਰੀ ਨੇ ਰਾਜ ਵਿੱਚ ਸ਼ਹਿਰੀ-ਨਕਸਲਵਾਦ ਨੂੰ ਪੈਰ ਨਾ ਜਮਾਉਣ ਦੇਣ ਬਾਰੇ ਸੁਚੇਤ ਕੀਤਾ। ਉਨ੍ਹਾਂ ਕਿਹਾ ਕਿ ਵਿਗਿਆਨ ਅਤੇ ਗਣਿਤ ਦੀ ਚੰਗੀ ਸਿੱਖਿਆ ਨੂੰ ਯਕੀਨੀ ਬਣਾਏ ਬਿਨਾਂ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਸਕਾਰਾਤਮਕ ਕਾਰਵਾਈਆਂ ਅਤੇ ਹੋਰ ਸਕੀਮਾਂ ਦਾ ਸਹੀ ਲਾਭ ਉਠਾਉਣਾ ਸੰਭਵ ਨਹੀਂ ਹੈ। ਅੱਜ ਕਬਾਇਲੀ ਨੌਜਵਾਨ ਪਾਇਲਟ ਦੀ ਸਿਖਲਾਈ ਪ੍ਰਾਪਤ ਕਰ ਰਹੇ ਹਨ ਅਤੇ ਡਾਕਟਰਵਿਗਿਆਨੀ ਅਤੇ ਵਕੀਲ ਬਣ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਬਾਇਲੀ ਭਾਈਚਾਰੇ ਨੇ ਰਾਜ ਅਤੇ ਦੇਸ਼ ਦੇ ਵਿਕਾਸ ਦੀ ਯਾਤਰਾ ਵਿੱਚ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਦੇ ਯੋਗਦਾਨ ਦਾ ਸਨਮਾਨ ਕਰਨ ਲਈਸਰਕਾਰ ਨੇ ਭਗਵਾਨ ਬਿਰਸਾ ਮੁੰਡਾ ਦੇ ਜਨਮ ਦਿਨ ਤੇ ਬਹਾਦਰ ਕਬਾਇਲੀ ਆਜ਼ਾਦੀ ਘੁਲਾਟੀਆਂ ਨੂੰ ਸਮਰਪਿਤ ਕਰਨ ਲਈ ਜਨਜਾਤੀ ਗੌਰਵ ਦਿਵਸ ਦਾ ਐਲਾਨ ਕੀਤਾ ਹੈ। ਬਿਰਸਾ ਮੁੰਡਾ ਨੂੰ ਦੇਸ਼ ਭਰ ਦੇ ਆਦਿਵਾਸੀ ਭਾਈਚਾਰਿਆਂ ਵਲੋਂ ਸਤਿਕਾਰਿਆ ਜਾਂਦਾ ਹੈ।

ਆਪਣੇ ਸੰਬੋਧਨ ਦੀ ਸਮਾਪਤੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਰੂਚ ਅਤੇ ਅੰਕਲੇਸ਼ਵਰ ਨੂੰ ਅਹਿਮਦਾਬਾਦ ਅਤੇ ਗਾਂਧੀਨਗਰ ਦੀ ਤਰਜ਼ ਤੇ ਵਿਕਾਸ ਦੇ ਟਵਿਨ ਸਿਟੀ ਮਾਡਲ‘ ਦੀ ਤਰਜ਼ ਤੇ ਵਿਕਸਤ ਕੀਤਾ ਜਾ ਰਿਹਾ ਹੈ। ਲੋਕ ਭਰੂਚ ਅਤੇ ਅੰਕਲੇਸ਼ਵਰ ਬਾਰੇ ਉਸੇ ਤਰ੍ਹਾਂ ਗੱਲ ਕਰਨਗੇਜਿਵੇਂ ਉਹ ਨਿਊਯਾਰਕ ਅਤੇ ਨਿਊ ਜਰਸੀ ਬਾਰੇ ਗੱਲ ਕਰਦੇ ਹਨ।

ਇਸ ਮੌਕੇ ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾਸੰਸਦ ਮੈਂਬਰ ਸ਼੍ਰੀ ਸੀ ਆਰ ਪਾਟਿਲ ਅਤੇ ਸ਼੍ਰੀ ਮਨਸੁਖ ਵਸਾਵਾ ਵੀ ਮੌਜੂਦ ਸਨ।

ਪਿਛੋਕੜ

ਭਾਰਤ ਨੂੰ ਫਾਰਮਾਸਿਊਟੀਕਲ ਖੇਤਰ ਵਿੱਚ ਆਤਮਨਿਰਭਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਉਠਾਉਂਦੇ ਹੋਏਪ੍ਰਧਾਨ ਮੰਤਰੀ ਨੇ ਜੰਬੂਸਰ ਵਿਖੇ ਬਲਕ ਡਰੱਗ ਪਾਰਕ ਦਾ ਨੀਂਹ ਪੱਥਰ ਰੱਖਿਆ। 2021-22 ਵਿੱਚਬਲਕ ਡਰੱਗਸ ਦੇ ਕੁੱਲ ਆਯਾਤ ਵਿੱਚ 60 ਪ੍ਰਤੀਸ਼ਤ ਤੋਂ ਵੱਧ ਯੋਗਦਾਨ ਸੀ। ਇਹ ਪ੍ਰੋਜੈਕਟ ਆਯਾਤ ਦੇ ਬਦਲ ਨੂੰ ਯਕੀਨੀ ਬਣਾਉਣ ਅਤੇ ਬਲਕ ਡਰੱਗਜ਼ ਲਈ ਭਾਰਤ ਨੂੰ ਆਤਮਨਿਰਭਰ ਬਣਾਉਣ ਵਿੱਚ ਮਦਦ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਪ੍ਰਧਾਨ ਮੰਤਰੀ ਨੇ ਦਹੇਜ ਵਿਖੇ ਡੀਪ ਸੀ ਪਾਈਪਲਾਈਨ ਪ੍ਰੋਜੈਕਟ‘ ਦਾ ਨੀਂਹ ਪੱਥਰ ਵੀ ਰੱਖਿਆਜੋ ਉਦਯੋਗਿਕ ਇਸਟੇਟ ਤੋਂ ਸੋਧੇ ਹੋਏ ਗੰਦੇ ਪਾਣੀ ਦੇ ਨਿਪਟਾਰੇ ਵਿੱਚ ਮਦਦ ਕਰੇਗਾ। ਪ੍ਰਧਾਨ ਮੰਤਰੀ ਵਲੋਂ ਨੀਂਹ ਪੱਥਰ ਰੱਖਣ ਵਾਲੇ ਹੋਰ ਪ੍ਰੋਜੈਕਟਾਂ ਵਿੱਚ ਅੰਕਲੇਸ਼ਵਰ ਹਵਾਈ ਅੱਡੇ ਦਾ ਫੇਜ਼-1 ਅਤੇ ਅੰਕਲੇਸ਼ਵਰ ਅਤੇ ਪੰਨੋਲੀ ਵਿਖੇ ਬਹੁ-ਪੱਧਰੀ ਉਦਯੋਗਿਕ ਸ਼ੈੱਡਾਂ ਦਾ ਵਿਕਾਸ ਸ਼ਾਮਲ ਹੈ। ਇਸ ਨਾਲ ਐੱਮਐੱਸਐੱਮਈ ਸੈਕਟਰ ਨੂੰ ਹੁਲਾਰਾ ਮਿਲੇਗਾ।

ਪ੍ਰਧਾਨ ਮੰਤਰੀ ਨੇ ਕਈ ਉਦਯੋਗਿਕ ਪਾਰਕਾਂ ਦੇ ਵਿਕਾਸ ਲਈ ਨੀਂਹ ਪੱਥਰ ਵੀ ਰੱਖਿਆ। ਇਨ੍ਹਾਂ ਵਿੱਚ ਚਾਰ ਕਬਾਇਲੀ ਉਦਯੋਗਿਕ ਪਾਰਕ ਸ਼ਾਮਲ ਹਨਜੋ ਵਾਲਿਆ (ਭਰੂਚ)ਅਮੀਰਗੜ੍ਹ (ਬਨਾਸਕਾਂਠਾ)ਚਕਾਲੀਆ (ਦਾਹੋਦ) ਅਤੇ ਵਨਾਰ (ਛੋਟਾ ਉਦੈਪੁਰ) ਵਿਖੇ ਸਥਾਪਿਤ ਕੀਤੇ ਜਾਣਗੇਮੁਡੇਥਾ (ਬਨਾਸਕਾਂਠਾ) ਵਿਖੇ ਐਗਰੋ ਫੂਡ ਪਾਰਕਕਾਕਵਾੜੀ ਦਾਂਤੀ (ਵਲਸਾਡ) ਵਿੱਚ ਸੀ ਫੂਡ ਪਾਰਕਅਤੇ ਖੰਡਿਵ (ਮਹਿਸਾਗਰ) ਵਿਖੇ ਐੱਮਐੱਸਐੱਮਈ ਪਾਰਕ ਦਾ ਨਿਰਮਾਣ ਕੀਤਾ ਜਾਵੇਗਾ।

ਇਸ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨੇ ਕਈ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇਜੋ ਰਸਾਇਣ ਖੇਤਰ ਨੂੰ ਹੁਲਾਰਾ ਦੇਣਗੇ। ਉਨ੍ਹਾਂ ਦਹੇਜ ਵਿਖੇ 130 ਮੈਗਾਵਾਟ ਕੋਜਨਰੇਸ਼ਨ ਪਾਵਰ ਪਲਾਂਟ ਦੇ ਨਾਲ ਏਕੀਕ੍ਰਿਤ 800 ਟੀਪੀਡੀ ਕਾਸਟਿਕ ਸੋਡਾ ਪਲਾਂਟ ਸਮਰਪਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਦਹੇਜ ਵਿਖੇ ਮੌਜੂਦਾ ਕਾਸਟਿਕ ਸੋਡਾ ਪਲਾਂਟ ਦੇ ਵਿਸਤਾਰ ਦਾ ਵੀ ਉਦਘਾਟਨ ਕੀਤਾਜਿਸ ਦੀ ਸਮਰੱਥਾ 785 ਮੀਟ੍ਰਿਕ ਟਨ/ਦਿਨ ਤੋਂ ਵਧਾ ਕੇ 1310 ਮੀਟ੍ਰਿਕ ਟਨ/ਦਿਨ ਕਰ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨੇ ਦਹੇਜ ਵਿਖੇ ਪ੍ਰਤੀ ਸਾਲ ਇੱਕ ਲੱਖ ਮੀਟ੍ਰਿਕ ਟਨ ਤੋਂ ਵੱਧ ਕਲੋਰੋਮੀਥੇਨ ਬਣਾਉਣ ਲਈ ਇੱਕ ਪ੍ਰੋਜੈਕਟ ਦਾ ਉਦਘਾਟਨ ਵੀ ਕੀਤਾ। ਪ੍ਰਧਾਨ ਮੰਤਰੀ ਵਲੋਂ ਸਮਰਪਿਤ ਹੋਰ ਪ੍ਰੋਜੈਕਟਾਂ ਵਿੱਚ ਦਹੇਜ ਵਿਖੇ ਹਾਈਡ੍ਰਾਜ਼ੀਨ ਹਾਈਡ੍ਰੇਟ ਪਲਾਂਟ ਸ਼ਾਮਲ ਹੈਜੋ ਇਸ ਉਤਪਾਦ ਦੇ ਆਯਾਤ ਨੂੰ ਘਟਾਉਣ ਵਿੱਚ ਮਦਦ ਕਰੇਗਾ। ਇਸ ਤੋਂ ਇਲਾਵਾ ਆਈਓਸੀਐੱਲ ਦਹੇਜ-ਕੋਇਲੀ ਪਾਈਪਲਾਈਨ ਪ੍ਰੋਜੈਕਟਭਰੂਚ ਭੂਮੀਗਤ ਜਲ ਨਿਕਾਸੀ ਅਤੇ ਐੱਸਟੀਪੀ ਕੰਮ ਅਤੇ ਉਮਲਾ ਆਸਾ ਪਨੇਥਾ ਸੜਕ ਨੂੰ ਚੌੜਾ ਅਤੇ ਮਜ਼ਬੂਤ ਬਣਾਉਣ ਦੇ ਪ੍ਰੋਜੈਕਟ ਸ਼ਾਮਲ ਹਨ।

Gratitude to the people of Amod for their welcome. Speaking at launch of various development works. https://t.co/TiaNR1x2L7

— Narendra Modi (@narendramodi) October 10, 2022

आज मुलायम सिंह यादव जी का निधन हो गया है।

मुलायम सिंह यादव जी का जाना देश के लिए एक बहुत बड़ी क्षति है: PM @narendramodi

— PMO India (@PMOIndia) October 10, 2022

Bharuch is the land of several greats. pic.twitter.com/wPsVe63IKj

— PMO India (@PMOIndia) October 10, 2022

 

 

 **********

ਡੀਐੱਸ/ਟੀਐੱਸ