Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 9 ਤੋਂ 11 ਅਕਤੂਬਰ ਤੱਕ ਗੁਜਰਾਤ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 9 ਤੋਂ 11 ਅਕਤੂਬਰ ਤੱਕ ਗੁਜਰਾਤ ਦਾ ਦੌਰਾ ਕਰਨਗੇ ਅਤੇ ਇਸ ਤੋਂ ਬਾਅਦ 11 ਅਕਤੂਬਰ ਨੂੰ ਮੱਧ ਪ੍ਰਦੇਸ਼ ਦਾ ਦੌਰਾ ਕਰਨਗੇ।

ਪ੍ਰਧਾਨ ਮੰਤਰੀ 9 ਅਕਤੂਬਰ ਨੂੰ ਸ਼ਾਮ ਕਰੀਬ 5.30 ਵਜੇ ਮੇਹਸਾਣਾ ਦੇ ਮੋਢੇਰਾ ਵਿਖੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਸ ਤੋਂ ਬਾਅਦ ਉਹ ਸ਼ਾਮ ਕਰੀਬ 6:45 ਵਜੇ ਮੋਧੇਸ਼ਵਰੀ ਮਾਤਾ ਮੰਦਿਰ ਦੇ ਦਰਸ਼ਨ ਅਤੇ ਪੂਜਾ ਕਰਨਗੇਜਿਸ ਤੋਂ ਬਾਅਦ ਉਹ ਸ਼ਾਮ ਕਰੀਬ 7:30 ਵਜੇ ਸਨ ਟੈਂਪਲ (ਸੂਰਜ ਮੰਦਿਰ) ਜਾਣਗੇ।

ਪ੍ਰਧਾਨ ਮੰਤਰੀ 10 ਅਕਤੂਬਰ ਨੂੰ ਸਵੇਰੇ ਕਰੀਬ 11 ਵਜੇ ਭਰੂਚ ਵਿਖੇ ਵੱਖ-ਵੱਖ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਉਦਘਾਟਨ ਕਰਨਗੇ ਅਤੇ ਕਰੀਬ 3:15 ਵਜੇ ਅਹਿਮਦਾਬਾਦ ਵਿੱਚ ਮੋਦੀ ਸੈਕਸ਼ਣਿਕ ਸੰਕੁਲ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਸ਼੍ਰੀ ਮੋਦੀ ਸ਼ਾਮ 5.30 ਵਜੇ ਜਾਮਨਗਰ ਵਿੱਚ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

ਪ੍ਰਧਾਨ ਮੰਤਰੀ 11 ਅਕਤੂਬਰ ਨੂੰ ਬਾਅਦ ਦੁਪਹਿਰ 2:15 ਵਜੇ ਅਹਿਮਦਾਬਾਦ ਦੇ ਅਸਰਵਾ ਵਿੱਚ ਸਿਵਲ ਹਸਪਤਾਲ ਵਿਖੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇਜਿਸ ਤੋਂ ਬਾਅਦ ਉਹ ਉਜੈਨ ਦੇ ਸ਼੍ਰੀ ਮਹਾਕਾਲੇਸ਼ਵਰ ਮੰਦਿਰ ਜਾਣਗੇਜਿੱਥੇ ਉਹ ਸ਼ਾਮ 5 ਵਜੇ ਦੇ ਕਰੀਬ ਮੰਦਿਰ ਦੇ ਦਰਸ਼ਨ ਅਤੇ ਪੂਜਾ-ਅਰਚਨਾ ਕਰਨਗੇ। ਇਸ ਤੋਂ ਬਾਅਦ ਉਹ ਸ਼ਾਮ ਕਰੀਬ 6.30 ਵਜੇ ਸ਼੍ਰੀ ਮਹਾਕਾਲ ਲੋਕ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਸ਼ਾਮ 7.15 ਵਜੇ ਉਜੈਨ ਚ ਇੱਕ ਜਨਤਕ ਪ੍ਰੋਗਰਾਮ ਚ ਸ਼ਿਰਕਤ ਕਰਨਗੇ।

ਪ੍ਰਧਾਨ ਮੰਤਰੀ ਮੇਹਸਾਣਾ ਵਿੱਚ

ਪ੍ਰਧਾਨ ਮੰਤਰੀ ਇੱਕ ਜਨਤਕ ਮੀਟਿੰਗ ਦੀ ਪ੍ਰਧਾਨਗੀ ਕਰਨਗੇ ਅਤੇ ਮੋਢੇਰਾਮੇਹਸਾਣਾ ਵਿਖੇ 3900 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

ਪ੍ਰਧਾਨ ਮੰਤਰੀ ਮੋਢੇਰਾ ਪਿੰਡ ਨੂੰ ਭਾਰਤ ਦਾ ਪਹਿਲਾ ਚੌਵੀ ਘੰਟੇ ਸੌਰ ਊਰਜਾ ਨਾਲ ਚੱਲਣ ਵਾਲਾ ਪਿੰਡ ਘੋਸ਼ਿਤ ਕਰਨਗੇ। ਇਹ ਆਪਣੀ ਕਿਸਮ ਦਾ ਪਹਿਲਾ ਪ੍ਰੋਜੈਕਟ ਹੈਜੋ ਮੋਢੇਰਾ ਸ਼ਹਿਰ ਵਿੱਚ ਸੌਰ ਊਰਜਾ ਨਾਲ ਸੰਚਾਲਿਤ ਸਨ ਟੈਂਪਲ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਸਾਕਾਰ ਕਰਦਾ ਹੈ। ਇਸ ਵਿੱਚ ਰਿਹਾਇਸ਼ੀ ਅਤੇ ਸਰਕਾਰੀ ਇਮਾਰਤਾਂ ਤੇ ਗਰਾਊਂਡ ਮਾਊਂਟਡ ਸੋਲਰ ਪਾਵਰ ਪਲਾਂਟ ਅਤੇ 1300 ਤੋਂ ਵੱਧ ਛੱਤ ਵਾਲੇ ਸੋਲਰ ਸਿਸਟਮਾਂ ਨੂੰ ਵਿਕਸਤ ਕਰਨਾ ਸ਼ਾਮਲ ਹੈ। ਇਹ ਸਾਰੀਆਂ ਬੈਟਰੀ ਐਨਰਜੀ ਸਟੋਰੇਜ ਸਿਸਟਮ (ਬੀਈਐੱਸਐੱਸ) ਨਾਲ ਏਕੀਕ੍ਰਿਤ ਹਨ। ਇਹ ਪ੍ਰੋਜੈਕਟ ਇਸ ਗੱਲ ਨੂੰ ਦਰਸਾਏਗਾ ਕਿ ਭਾਰਤ ਦਾ ਅਖੁੱਟ ਊਰਜਾ ਕੌਸ਼ਲ ਕਿਵੇਂ ਜ਼ਮੀਨੀ ਪੱਧਰ ਤੇ ਲੋਕਾਂ ਨੂੰ ਸਸ਼ਕਤ ਬਣਾ ਸਕਦਾ ਹੈ।

ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰ ਨੂੰ ਸਮਰਪਿਤ ਕੀਤੇ ਜਾ ਰਹੇ ਇਨ੍ਹਾਂ ਪ੍ਰੋਜੈਕਟਾਂ ਵਿੱਚ ਅਹਿਮਦਾਬਾਦ-ਮੇਹਸਾਣਾ ਗੇਜ ਪਰਿਵਰਤਨ ਪ੍ਰੋਜੈਕਟਸਾਬਰਮਤੀ-ਜਗੁਦਾਨ ਸੈਕਸ਼ਨ ਦਾ ਗੇਜ ਪਰਿਵਰਤਨਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ ਦਾ ਨੰਦਸਨ ਭੂ-ਵਿਗਿਆਨਕ ਤੇਲ ਉਤਪਾਦਨ ਪ੍ਰੋਜੈਕਟਖੇਰਾਵਾ ਤੋਂ ਸ਼ਿੰਗੋਡਾ ਝੀਲ ਤੱਕ ਸੁਜਲਮ ਸੁਫਲਮ ਨਹਿਰ ਪ੍ਰਾਜੈਕਟਧਰੋਈ ਡੈਮ ਅਧਾਰਿਤ ਵਡਨਗਰ ਖੇਰਾਲੂ ਅਤੇ ਧਰੋਈ ਸਮੂਹ ਸੁਧਾਰ ਯੋਜਨਾਬੇਚਰਾਜੀ ਮੋਢੇਰਾ-ਚਨਾਸਮਾ ਰਾਜ ਮਾਰਗ ਦੇ ਇੱਕ ਹਿੱਸੇ ਨੂੰ ਚਾਰ ਮਾਰਗੀ ਕਰਨਾਉਂਜਾ-ਦਸਜ ਉਪੇਰਾ ਲਾਡੋਲ (ਭਾਂਖਰ ਪਹੁੰਚ ਸੜਕ) ਦੇ ਇੱਕ ਹਿੱਸੇ ਦਾ ਵਿਸਤਾਰ ਕਰਨ ਦਾ ਪ੍ਰੋਜੈਕਟਸਰਦਾਰ ਪਟੇਲ ਇੰਸਟੀਟਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ (ਸਪੀਪਾ) ਮੇਹਸਾਣਾ ਵਿਖੇ ਖੇਤਰੀ ਸਿਖਲਾਈ ਕੇਂਦਰ ਦੀ ਨਵੀਂ ਇਮਾਰਤ ਅਤੇ ਮੋਢੇਰਾ ਵਿਖੇ ਸਨ ਟੈਂਪਲ ਦੀ ਪ੍ਰੋਜੈਕਸ਼ਨ ਮੈਪਿੰਗ ਅਤੇ ਹੋਰ ਯੋਜਨਾਵਾਂ ਸ਼ਾਮਲ ਹਨ।

ਪ੍ਰਧਾਨ ਮੰਤਰੀ ਵੱਖ-ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇਜਿਸ ਵਿੱਚ ਪਾਟਨ ਤੋਂ ਗੋਜਰੀਆ ਤੱਕ ਰਾਸ਼ਟਰੀ ਰਾਜਮਾਰਗ-68 ਦੇ ਇੱਕ ਹਿੱਸੇ ਨੂੰ ਚਾਰ-ਮਾਰਗੀ ਬਣਾਉਣਾਮੇਹਸਾਣਾ ਜ਼ਿਲੇ ਦੇ ਜੋਟਾਨਾ ਤਾਲੁਕਾ ਦੇ ਪਿੰਡ ਚਲਸਨ ਵਿਖੇ ਵਾਟਰ ਟ੍ਰੀਟਮੈਂਟ ਪਲਾਂਟ ਦਾ ਨਿਰਮਾਣਦੁੱਧਸਾਗਰ ਡੇਅਰੀ ਵਿਖੇ ਨਵੇਂ ਆਟੋਮੈਟਿਕ ਮਿਲਕ ਪਾਊਡਰ ਪਲਾਂਟ ਅਤੇ ਯੂਐੱਚਟੀ ਮਿਲਕ ਕਾਰਟਨ ਪਲਾਂਟ ਦੀ ਸਥਾਪਨਾਜਨਰਲ ਹਸਪਤਾਲ ਮੇਹਸਾਣਾ ਦਾ ਪੁਨਰ ਵਿਕਾਸ ਅਤੇ ਪੁਨਰ ਨਿਰਮਾਣਅਤੇ ਮੇਹਸਾਣਾ ਅਤੇ ਉੱਤਰੀ ਗੁਜਰਾਤ ਦੇ ਹੋਰ ਜ਼ਿਲ੍ਹਿਆਂ ਲਈ ਰੀਵੈਮਪਡ ਡਿਸਟ੍ਰੀਬਿਊਸ਼ਨ ਏਰੀਆ ਸਕੀਮ (ਆਰਡੀਐੱਸਐੱਸ) ਸਮੇਤ ਹੋਰ ਸਕੀਮਾਂ ਸ਼ਾਮਲ ਹਨ।

ਜਨਤਕ ਪ੍ਰੋਗਰਾਮ ਤੋਂ ਬਾਅਦ ਪ੍ਰਧਾਨ ਮੰਤਰੀ ਮੋਧੇਸ਼ਵਰੀ ਮਾਤਾ ਮੰਦਿਰ ਚ ਵੀ ਦਰਸ਼ਨ ਅਤੇ ਪੂਜਾ-ਅਰਚਨਾ ਕਰਨਗੇ। ਪ੍ਰਧਾਨ ਮੰਤਰੀ ਸਨ ਟੈਂਪਲ ਵੀ ਜਾਣਗੇਜਿੱਥੇ ਉਹ ਸੁੰਦਰ ਪ੍ਰੋਜੈਕਸ਼ਨ ਮੈਪਿੰਗ ਸ਼ੋਅ ਦੇਖਣਗੇ।

ਪ੍ਰਧਾਨ ਮੰਤਰੀ ਭਰੂਚ ਵਿੱਚ

ਪ੍ਰਧਾਨ ਮੰਤਰੀ ਭਰੂਚ ਵਿੱਚ 8000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

ਭਾਰਤ ਨੂੰ ਫਾਰਮਾਸਿਊਟੀਕਲ ਸੈਕਟਰ ਵਿੱਚ ਆਤਮਨਿਰਭਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਚੁੱਕਦੇ ਹੋਏ ਪ੍ਰਧਾਨ ਮੰਤਰੀ ਜੰਬੂਸਰ ਵਿਖੇ ਬਲਕ ਡਰੱਗ ਪਾਰਕ ਦਾ ਨੀਂਹ ਪੱਥਰ ਰੱਖਣਗੇ। ਸਾਲ 2021-22 ਵਿੱਚ ਇਨ੍ਹਾਂ ਦਵਾਈਆਂ ਦਾ ਕੁੱਲ ਆਯਾਤ ਦਵਾਈਆਂ ਵਿੱਚ 60 ਪ੍ਰਤੀਸ਼ਤ ਤੋਂ ਵੱਧ ਦਾ ਯੋਗਦਾਨ ਸੀ। ਇਹ ਪ੍ਰੋਜੈਕਟ ਆਯਾਤ ਦੇ ਬਦਲ ਨੂੰ ਯਕੀਨੀ ਬਣਾਉਣ ਅਤੇ ਬਲਕ ਡਰੱਗਜ਼ ਵਿੱਚ ਭਾਰਤ ਨੂੰ ਆਤਮਨਿਰਭਰ ਬਣਾਉਣ ਵਿੱਚ ਮਦਦ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਪ੍ਰਧਾਨ ਮੰਤਰੀ ਦਹੇਜ ਵਿਖੇ ਡੀਪ ਸੀ ਪਾਈਪਲਾਈਨ ਪ੍ਰੋਜੈਕਟ‘ ਦਾ ਨੀਂਹ ਪੱਥਰ ਵੀ ਰੱਖਣਗੇਜਿਸ ਨਾਲ ਉਦਯੋਗਿਕ ਇਕਾਈਆਂ ਤੋਂ ਸੋਧੇ ਹੋਏ ਗੰਦੇ ਪਾਣੀ ਦੇ ਨਿਪਟਾਰੇ ਵਿੱਚ ਮਦਦ ਕਰੇਗਾ। ਪ੍ਰਧਾਨ ਮੰਤਰੀ ਜਿਨ੍ਹਾਂ ਹੋਰ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇਉਨ੍ਹਾਂ ਵਿੱਚ ਅੰਕਲੇਸ਼ਵਰ ਹਵਾਈ ਅੱਡੇ ਦਾ ਫੇਜ਼-1 ਅਤੇ ਅੰਕਲੇਸ਼ਵਰ ਅਤੇ ਪੰਜੋਲੀ ਵਿਖੇ ਬਹੁ-ਪੱਧਰੀ ਉਦਯੋਗਿਕ ਸ਼ੈੱਡਾਂ ਦਾ ਵਿਕਾਸ ਸ਼ਾਮਲ ਹੈਜਿਸ ਨਾਲ ਐੱਮਐੱਸਐੱਮਈ ਸੈਕਟਰ ਨੂੰ ਹੁਲਾਰਾ ਮਿਲੇਗਾ।

ਪ੍ਰਧਾਨ ਮੰਤਰੀ ਵੱਖ-ਵੱਖ ਉਦਯੋਗਿਕ ਪਾਰਕਾਂ ਦੇ ਵਿਕਾਸ ਲਈ ਨੀਂਹ ਪੱਥਰ ਵੀ ਰੱਖਣਗੇ। ਇਨ੍ਹਾਂ ਵਿੱਚ ਵਾਲੀਆ (ਭਰੂਚ)ਅਮੀਰਗੜ੍ਹ (ਬਨਾਸਕਾਂਠਾ)ਚਕਲੀਆ (ਦਾਹੋਦ) ਅਤੇ ਵਾਨਰ (ਛੋਟਾ ਉਦੈਪੁਰ) ਵਿਖੇ ਸਥਾਪਿਤ ਕੀਤੇ ਜਾਣ ਵਾਲੇ ਚਾਰ ਕਬਾਇਲੀ ਉਦਯੋਗਿਕ ਪਾਰਕਮੁਡੇਥਾ (ਬਨਾਸਕਾਂਠਾ) ਵਿਖੇ ਐਗਰੋ ਫੂਡ ਪਾਰਕਕਾਕਵਾੜੀ ਦੰਦੀ (ਵਲਸਾਡ) ਵਿਖੇ ਸੀ ਫੂਡ ਪਾਰਕਅਤੇ ਖੰਡੀਵਾਵ (ਮਹਿਸਾਗਰ) ਵਿਖੇ ਐੱਮਐੱਸਐੱਮਈ ਪਾਰਕ ਦਾ ਨਿਰਮਾਣ ਸ਼ਾਮਲ ਹਨ।

ਇਸ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਕਈ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇਜੋ ਰਸਾਇਣ ਖੇਤਰ ਨੂੰ ਹੁਲਾਰਾ ਦੇਣਗੇ। ਉਹ ਦਹੇਜ ਵਿਖੇ 130 ਮੈਗਾਵਾਟ ਕੋ-ਜਨਰੇਸ਼ਨ ਪਾਵਰ ਪਲਾਂਟ ਦੇ ਨਾਲ 800 ਟੀਪੀਡੀ ਕਾਸਟਿਕ ਸੋਡਾ ਪਲਾਂਟ ਦਾ ਉਦਘਾਟਨ ਕਰਨਗੇ। ਇਸ ਦੇ ਨਾਲ ਹੀ ਉਹ ਦਹੇਜ ਵਿਖੇ ਮੌਜੂਦਾ ਕਾਸਟਿਕ ਸੋਡਾ ਪਲਾਂਟ ਦੇ ਵਿਸਤਾਰ ਦਾ ਵੀ ਉਦਘਾਟਨ ਕਰਨਗੇਜਿਸ ਦੀ ਸਮਰੱਥਾ 785 ਮੀਟ੍ਰਿਕ ਟਨ/ਦਿਨ ਤੋਂ ਵਧਾ ਕੇ 1310 ਮੀਟ੍ਰਿਕ ਟਨ/ਦਿਨ ਕਰ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਦਹੇਜ ਵਿਖੇ ਇੱਕ ਲੱਖ ਮੀਟਰਕ ਟਨ ਪ੍ਰਤੀ ਸਾਲ ਕਲੋਰੋਮੀਥੇਨ ਦੇ ਨਿਰਮਾਣ ਲਈ ਇੱਕ ਪ੍ਰੋਜੈਕਟ ਦਾ ਉਦਘਾਟਨ ਵੀ ਕਰਨਗੇ। ਪ੍ਰਧਾਨ ਮੰਤਰੀ ਦੁਆਰਾ ਰਾਸ਼ਟਰ ਨੂੰ ਸਮਰਪਿਤ ਕੀਤੇ ਜਾਣ ਵਾਲੇ ਹੋਰ ਪ੍ਰੋਜੈਕਟਾਂ ਵਿੱਚ ਦਹੇਜ ਵਿਖੇ ਹਾਈਡ੍ਰਾਜ਼ੀਨ ਹਾਈਡ੍ਰੇਟ ਪਲਾਂਟ ਸ਼ਾਮਲ ਹੈਜੋ ਉਤਪਾਦ ਦੇ ਆਯਾਤ ਦੇ ਬਦਲ ਵਿੱਚ ਮਦਦ ਕਰੇਗਾ। ਇਸ ਤੋਂ ਇਲਾਵਾ ਆਈਓਸੀਐੱਲ ਦਹੇਜ-ਕੋਇਲੀ ਪਾਈਪਲਾਈਨ ਪ੍ਰੋਜੈਕਟਭਰੂਚ ਭੂਮੀਗਤ ਡਰੇਨੇਜ ਅਤੇ ਐੱਸਟੀਪੀ ਦੇ ਕੰਮ ਅਤੇ ਉਮਲਾ ਆਸਾ ਪਨੇਥਾ ਸੜਕ ਨੂੰ ਚੌੜਾ ਅਤੇ ਮਜ਼ਬੂਤ ਬਣਾਉਣਾ ਸ਼ਾਮਲ ਹਨ।

ਪ੍ਰਧਾਨ ਮੰਤਰੀ ਅਹਿਮਦਾਬਾਦ ਵਿੱਚ

ਪ੍ਰਧਾਨ ਮੰਤਰੀ 10 ਅਕਤੂਬਰ ਨੂੰ ਮੋਦੀ ਸੈਕਸ਼ਣਿਕ ਸੰਕੁਲ ਦੇ ਪਹਿਲੇ ਪੜਾਅ ਦਾ ਉਦਘਾਟਨ ਕਰਨਗੇਜੋ ਕਿ ਲੋੜਵੰਦ ਵਿਦਿਆਰਥੀਆਂ ਲਈ ਇੱਕ ਵਿੱਦਿਅਕ ਕੰਪਲੈਕਸ ਹੈ। ਇਹ ਪ੍ਰੋਜੈਕਟ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਸੁਵਿਧਾਵਾਂ ਪ੍ਰਦਾਨ ਕਰਨ ਵਿੱਚ ਮਦਦ ਕਰੇਗਾ।

ਪ੍ਰਧਾਨ ਮੰਤਰੀ 11 ਅਕਤੂਬਰ ਨੂੰ ਸਿਵਲ ਹਸਪਤਾਲ ਅਸਰਵਾਅਹਿਮਦਾਬਾਦ ਵਿਖੇ ਲਗਭਗ 1300 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਸਿਹਤ ਸੰਭਾਲ਼ ਸੁਵਿਧਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਯੂਐੱਨ ਮਹਿਤਾ ਇੰਸਟੀਟਿਊਟ ਆਵ੍ ਕਾਰਡੀਓਲੋਜੀ ਐਂਡ ਰਿਸਰਚ ਸੈਂਟਰ ਵਿੱਚ ਦਿਲ ਦੇਖਭਾਲ਼ ਦੀਆਂ ਨਵੀਂਆਂ ਅਤੇ ਬੇਹਤਰ ਸੁਵਿਧਾਵਾਂ ਦਾ ਨਿਰਮਾਣ ਅਤੇ ਇੱਕ ਨਵੀਂ ਹੋਸਟਲ ਇਮਾਰਤ ਦਾ ਉਦਘਾਟਨਇੰਸਟੀਟਿਊਟ ਆਵ੍ ਕਿਡਨੀ ਡਿਜ਼ੀਜ਼ਜ਼ ਐਂਡ ਰਿਸਰਚ ਸੈਂਟਰ ਦੀ ਨਵੀਂ ਹਸਪਤਾਲ ਦੀ ਇਮਾਰਤ ਦਾ ਉਦਘਾਟਨਗੁਜਰਾਤ ਕੈਂਸਰ ਐਂਡ ਰਿਸਰਚ ਇੰਸਟੀਟਿਊਟ ਦੀ ਨਵੀਂ ਇਮਾਰਤ ਦਾ ਉਦਘਾਟਨ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ਗ਼ਰੀਬ ਮਰੀਜ਼ਾਂ ਦੇ ਪਰਿਵਾਰਾਂ ਨੂੰ ਰਿਹਾਇਸ਼ੀ ਸੁਵਿਧਾਵਾਂ ਪ੍ਰਦਾਨ ਕਰਨ ਵਾਲੇ ਆਸਰਾ ਗ੍ਰਹਿ ਦਾ ਨੀਂਹ ਪੱਥਰ ਵੀ ਰੱਖਣਗੇ।

ਪ੍ਰਧਾਨ ਮੰਤਰੀ ਜਾਮਨਗਰ ਵਿੱਚ

ਪ੍ਰਧਾਨ ਮੰਤਰੀ ਜਾਮਨਗਰ ਵਿੱਚ 1460 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਹ ਪ੍ਰਾਜੈਕਟ ਸਿੰਚਾਈਬਿਜਲੀਜਲ ਸਪਲਾਈ ਅਤੇ ਸ਼ਹਿਰੀ ਬੁਨਿਆਦੀ ਢਾਂਚੇ ਨਾਲ ਸਬੰਧਤ ਹਨ।

ਪ੍ਰਧਾਨ ਮੰਤਰੀ ਸੌਰਾਸ਼ਟਰ ਅਵਤਾਰਣ ਸਿੰਚਾਈ (ਐੱਸਏਯੂਐੱਨਆਈ) ਯੋਜਨਾ ਲਿੰਕ 3 (ਉਦ ਡੈਮ ਤੋਂ ਸੋਨਮਤੀ ਡੈਮ) ਦੇ ਪੈਕੇਜ 7, ਐੱਸਏਯੂਐੱਨਆਈ ਯੋਜਨਾ ਲਿੰਕ 1 (ਉਦ-1 ਡੈਮ ਤੋਂ ਐੱਸਏਯੂਐੱਨਆਈ ਡੈਮ) ਦੇ ਪੈਕੇਜ 5 ਅਤੇ ਹਰੀਪਾਰ 40 ਮੈਗਾਵਾਟ ਸੋਲਰ ਪੀਵੀ ਪ੍ਰੋਜੈਕਟ ਦਾ ਉਦਘਾਟਨ ਕਰਨਗੇ।

ਪ੍ਰਧਾਨ ਮੰਤਰੀ ਦੁਆਰਾ ਜਿਨ੍ਹਾਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾਉਨ੍ਹਾਂ ਵਿੱਚ ਕਲਾਵੜ/ਜਾਮਨਗਰ ਤਾਲੁਕਾ ਮੋਰਬੀ-ਮਾਲੀਆ-ਜੋਡੀਆ ਗਰੁੱਪ ਦੀ ਕਲਾਵੜ ਗਰੁੱਪ ਆਗਮੈਂਟੇਸ਼ਨ ਵਾਟਰ ਸਪਲਾਈ ਸਕੀਮਲਾਲਪੁਰ ਬਾਈਪਾਸ ਜੰਕਸ਼ਨ ਫਲਾਈਓਵਰ ਬ੍ਰਿਜਹਾਪਾ ਮਾਰਕੀਟ ਯਾਰਡ ਰੇਲਵੇ ਕਰਾਸਿੰਗ ਅਤੇ ਸੀਵਰ ਕਲੈਕਸ਼ਨ ਪਾਈਪਲਾਈਨ ਅਤੇ ਪੰਪਿੰਗ ਸਟੇਸ਼ਨ ਦਾ ਨਵੀਨੀਕਰਣ ਸ਼ਾਮਲ ਹੈ।

ਪ੍ਰਧਾਨ ਮੰਤਰੀ ਉਜੈਨ ਵਿੱਚ

ਪ੍ਰਧਾਨ ਮੰਤਰੀ ਸ਼੍ਰੀ ਮਹਾਕਾਲ ਲੋਕ ਰਾਸ਼ਟਰ ਨੂੰ ਸਮਰਪਿਤ ਕਰਨਗੇ। ਸ਼੍ਰੀ ਮਹਾਕਾਲ ਲੋਕ ਪ੍ਰੋਜੈਕਟ ਦਾ ਪਹਿਲਾ ਪੜਾਅ ਸ਼ਰਧਾਲੂਆਂ ਨੂੰ ਵਿਸ਼ਵ ਪੱਧਰੀ ਆਧੁਨਿਕ ਸੁਵਿਧਾਵਾਂ ਪ੍ਰਦਾਨ ਕਰਕੇ ਮੰਦਿਰ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੇ ਅਨੁਭਵ ਨੂੰ ਯਾਦਗਾਰੀ ਬਣਾਉਣ ਵਿੱਚ ਮਦਦ ਕਰੇਗਾ। ਇਸ ਪ੍ਰੋਜੈਕਟ ਦਾ ਉਦੇਸ਼ ਪੂਰੇ ਖੇਤਰ ਨੂੰ ਭੀੜ-ਭੜੱਕੇ ਤੋਂ ਮੁਕਤ ਕਰਨਾ ਹੈ ਅਤੇ ਵਿਰਾਸਤੀ ਢਾਂਚੇ ਦੀ ਸੰਭਾਲ਼ ਅਤੇ ਬਹਾਲੀ ਤੇ ਵਿਸ਼ੇਸ਼ ਜ਼ੋਰ ਦੇਣਾ ਹੈ। ਇਸ ਪ੍ਰਾਜੈਕਟ ਤਹਿਤ ਮੰਦਿਰ ਕੰਪਲੈਕਸ ਦਾ ਸੱਤ ਗੁਣਾ ਵਿਸਤਾਰ ਕੀਤਾ ਜਾਵੇਗਾ। ਪੂਰੇ ਪ੍ਰੋਜੈਕਟ ਦੀ ਕੁੱਲ ਲਾਗਤ ਲਗਭਗ 850 ਕਰੋੜ ਰੁਪਏ ਹੈ। ਮੰਦਿਰ ਦੇ ਮੌਜੂਦਾ ਤੀਰਥ ਯਾਤਰੀਆਂ ਦੀ ਗਿਣਤੀਜੋ ਕਿ ਪ੍ਰਤੀ ਸਾਲ ਲਗਭਗ 1.5 ਕਰੋੜ ਹੈਦੇ ਦੁੱਗਣਾ ਹੋਣ ਦੀ ਉਮੀਦ ਹੈ। ਇਸ ਪ੍ਰੋਜੈਕਟ ਦੇ ਵਿਕਾਸ ਦੀ ਯੋਜਨਾ ਦੋ ਪੜਾਵਾਂ ਵਿੱਚ ਬਣਾਈ ਗਈ ਹੈ।

ਮਹਾਕਾਲ ਪਥ ਵਿੱਚ 108 ਥੰਮ੍ਹ (ਖੰਭੇ) ਹਨ ਜੋ ਭਗਵਾਨ ਸ਼ਿਵ ਦੇ ਆਨੰਦ ਤਾਂਡਵ ਸਵਰੂਪ (ਨ੍ਰਿਤ ਰੂਪ) ਨੂੰ ਦਰਸਾਉਂਦੇ ਹਨ। ਮਹਾਕਾਲ ਪਥ ਤੇ ਭਗਵਾਨ ਸ਼ਿਵ ਦੇ ਜੀਵਨ ਨੂੰ ਦਰਸਾਉਂਦੀਆਂ ਕਈ ਧਾਰਮਿਕ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਹਨ। ਪਥ ਦੇ ਨਾਲ ਦੀਵਾਰ ਚਿੱਤਰਕਾਰੀ ਸ਼ਿਵ ਪੁਰਾਣ ਦੀਆਂ ਕਹਾਣੀਆਂ ਤੇ ਆਧਾਰਿਤ ਹਨਜਿਸ ਵਿੱਚ ਰਚਨਾ ਕਾਰਜਗਣੇਸ਼ ਦਾ ਜਨਮਸਤੀ ਅਤੇ ਦਕਸ਼ ਦੀਆਂ ਕਹਾਣੀਆਂ ਆਦਿ ਸ਼ਾਮਲ ਹਨ। 2.5 ਹੈਕਟੇਅਰ ਵਿੱਚ ਫੈਲਿਆਪਲਾਜ਼ਾ ਖੇਤਰ ਕਮਲ ਦੇ ਤਾਲਾਬ ਨਾਲ ਘਿਰਿਆ ਹੋਇਆ ਹੈ ਅਤੇ ਇੱਕ ਫ਼ੁਆਰੇ ਦੇ ਨਾਲ ਸ਼ਿਵ ਦੀ ਮੂਰਤੀ ਸਥਾਪਿਤ ਹੈ। ਆਰਟੀਫਿਸ਼ਲ ਇੰਟੈਲੀਜੈਂਸ ਅਤੇ ਸਰਵੀਲੈਂਸ ਕੈਮਰਿਆਂ ਦੀ ਮਦਦ ਨਾਲ ਏਕੀਕ੍ਰਿਤ ਕਮਾਂਡ ਐਂਡ ਕੰਟਰੋਲ ਸੈਂਟਰ ਦੁਆਰਾ ਪੂਰੇ ਕੰਪਲੈਕਸ ਦੀ 24 ਘੰਟੇ ਨਿਗਰਾਨੀ ਕੀਤੀ ਜਾਵੇਗੀ।

 

 

 ********

ਡੀਐੱਸ/ਏਕੇ