Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਜੰਮੂ ਅਤੇ ਕਸ਼ਮੀਰ ਦੀ ਸੁੰਦਰਤਾ ਅਤੇ ਪ੍ਰਾਹੁਣਚਾਰੀ ਬਾਰੇ ਇੱਕ ਨਾਗਰਿਕ ਦੀ ਪ੍ਰਤੀਕਿਰਿਆ ਸਾਂਝੀ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬੈਸਰਨ, ਅਰੂ, ਕੋਕਰਨਾਗ, ਅਛਬਲ, ਗੁਲਮਰਗ, ਸ੍ਰੀਨਗਰ ਅਤੇ ਡੱਲ ਝੀਲ ਦੀ ਸੁੰਦਰਤਾ ’ਤੇ ਚਾਨਣਾ ਪਾਉਂਦੇ ਹੋਏ ਜੰਮੂ ਅਤੇ ਕਸ਼ਮੀਰ ਦੀ ਸੁੰਦਰਤਾ ਅਤੇ ਪ੍ਰਾਹੁਣਚਾਰੀ ਬਾਰੇ ਇੱਕ ਨਾਗਰਿਕ ਦੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ।

ਇੱਕ ਨਾਗਰਿਕ, ਸ਼੍ਰੀ ਰਣਜੀਤ ਕੁਮਾਰ, ਦੇ ਇੱਕ ਟਵੀਟ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ 2019 ਵਿੱਚ ਸ੍ਰੀਨਗਰ ਦੀ ਆਪਣੀ ਯਾਤਰਾ ਦੀ ਇੱਕ ਤਸਵੀਰ ਵੀ ਟਵੀਟ ਕੀਤੀ।

ਨਾਗਰਿਕ ਦੇ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਬਹੁਤ ਵਧੀਆ। ਮੈਂ ਵੀ 2019 ਵਿੱਚ ਸ੍ਰੀਨਗਰ ਦੀ ਆਪਣੀ ਯਾਤਰਾ ਦੀ ਇੱਕ ਤਸਵੀਰ ਸਾਂਝੀ ਕਰਨ ਤੋਂ ਖ਼ੁਦ ਨੂੰ ਰੋਕ ਨਹੀਂ ਪਾ ਰਿਹਾ ਹਾਂ।”

******

ਡੀਐੱਸ/ਐੱਸਟੀ