Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕਰਨਲ (ਸੇਵਾਮੁਕਤ) ਐੱਚ.ਕੇ. ਸਚਦੇਵ ਦੀ ਪਤਨੀ ਸ਼੍ਰੀਮਤੀ ਉਮਾ ਸਚਦੇਵ ਨਾਲ ਮੁਲਾਕਾਤ ਕੀਤੀ


ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀਮਤੀ ਉਮਾ ਸਚਦੇਵ ਨਾਲ ਮੁਲਾਕਾਤ ਕੀਤੀ। 90 ਸਾਲਾ ਸ਼੍ਰੀਮਤੀ ਸਚਦੇਵ ਨੇ ਪ੍ਰਧਾਨ ਮੰਤਰੀ ਨੂੰ ਆਪਣੇ ਮਰਹੂਮ ਪਤੀ ਕਰਨਲ (ਸੇਵਾਮੁਕਤ) ਐੱਚ.ਕੇ. ਸਚਦੇਵ ਦੁਆਰਾ ਲਿਖੀਆਂ ਗਈਆਂ ਤਿੰਨ ਪੁਸਤਕਾਂ ਦੀਆਂ ਕਾਪੀਆਂ ਦਿੱਤੀਆਂ।

 

ਟਵੀਟਾਂ ਦੀ ਇੱਕ ਲੜੀ ਵਿੱਚਪ੍ਰਧਾਨ ਮੰਤਰੀ ਨੇ ਕਿਹਾ;

 

ਅੱਜ ਮੈਂ ਸ਼੍ਰੀਮਤੀ ਉਮਾ ਸਚਦੇਵ ਜੀ ਦੇ ਨਾਲ ਇੱਕ ਯਾਦਗਾਰੀ ਗੱਲਬਾਤ ਕੀਤੀ। ਉਹ 90 ਵਰ੍ਹੇ ਦੇ ਹਨ ਅਤੇ ਅਦਭੁਤ ਜੋਸ਼ ਤੇ ਆਸ਼ਾਵਾਦ ਦੀ ਭਾਵਨਾ ਨਾਲ ਭਰੇ ਹੋਏ ਹਨ। ਉਨ੍ਹਾਂ ਦੇ ਪਤੀ, ਕਰਨਲ (ਸੇਵਾਮੁਕਤ) ਐੱਚ.ਕੇ. ਸਚਦੇਵ ਇੱਕ ਬੇਹੱਦ ਸਨਮਾਨਿਤ ਸੇਵਾਮੁਕਤ ਵੈਟਰਨ ਸਨ। ਉਮਾ ਜੀ ਜਨਰਲ ਵੇਦ ਮਲਿਕ (@Vedmalik1) ਜੀ ਦੇ ਚਾਚੀ ਹਨ।”

 

“ਉਮਾ ਜੀ ਨੇ ਆਪਣੇ ਮਰਹੂਮ ਪਤੀ ਦੁਆਰਾ ਲਿਖੀਆਂ ਤਿੰਨ ਪੁਸਤਕਾਂ ਦੀਆਂ ਕਾਪੀਆਂ ਮੈਨੂੰ ਦਿੱਤੀਆਂ। ਉਨ੍ਹਾਂ ਵਿੱਚੋਂ ਦੋ ਗੀਤਾ ਨਾਲ ਜੁੜੀਆਂ ਹੋਈਆਂ ਹਨ ਅਤੇ ਤੀਸਰੀ ‘ਬਲੱਡ ਐਂਡ ਟੀਅਰਸ’ ਸਿਰਲੇਖ ਵਾਲੀ ਪੁਸਤਕ ਦੇਸ਼ ਦੀ ਵੰਡ ਦੇ ਦੁਖਦਾਈ ਦੌਰ ਦੇ ਦੌਰਾਨ ਕਰਨਲ (ਸੇਵਾਮੁਕਤ) ਐੱਚ.ਕੇ. ਸਚਦੇਵ ਦੇ ਅਨੁਭਵਾਂ ਅਤੇ ਉਨ੍ਹਾਂ ਦੇ ਜੀਵਨ ਤੇ ਇਸ ਦੇ ਪ੍ਰਭਾਵ ਦਾ ਮਰਮ-ਸਪਰਸ਼ੀ ਬਿਰਤਾਂਤ ਹੈ।

 

ਅਸੀਂ 14 ਅਗਸਤ ਨੂੰ ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ ਦੇ ਰੂਪ ਵਿੱਚ ਮਨਾਉਣ ਦੇ ਭਾਰਤ ਦੇ ਨਿਰਣੇ ਤੇ ਚਰਚਾ ਕੀਤੀਜੋ ਵੰਡ ਦੇ ਸ਼ਿਕਾਰ ਉਨ੍ਹਾਂ ਲੋਕਾਂ ਦੇ ਪ੍ਰਤੀ ਸ਼ਰਧਾਂਜਲੀ ਹੈ ਜਿਨ੍ਹਾਂ ਨੇ ਆਪਣਾ ਜੀਵਨ ਜ਼ੀਰੋ ਤੋਂ ਦੁਬਾਰਾ ਸ਼ੁਰੂ ਕੀਤਾ ਅਤੇ ਰਾਸ਼ਟਰੀ ਪ੍ਰਗਤੀ ਵਿੱਚ ਯੋਗਦਾਨ ਦਿੱਤਾ। ਐਸੇ ਲੋਕ ਮਾਨਵੀ ਦ੍ਰਿੜ੍ਹਤਾ ਅਤੇ ਧੀਰਜ ਦੇ ਪ੍ਰਤੀਕ ਹਨ।”

 

 

***

 

ਡੀਐੱਸ/ਐੱਸਐੱਚ