Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕਾਸ਼ੀ ਵਿਦਵਤ ਪਰਿਸ਼ਦ ਦੇ ਪ੍ਰਧਾਨ, ਪ੍ਰੋ. ਰਾਮ ਯਤਨ ਸ਼ੁਕਲ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ


ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਕਾਸ਼ੀ ਵਿਦਵਤ ਪਰਿਸ਼ਦ ਦੇ ਪ੍ਰਧਾਨ, ਪ੍ਰੋ. ਰਾਮ ਯਤਨ ਸ਼ੁਕਲ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ ਹੈ। ਪ੍ਰਧਾਨ ਮੰਤਰੀ ਨੇ ਪ੍ਰੋ. ਸ਼ੁਕਲ ਦੇ ਅਕਾਲ ਚਲਾਣੇ ਨੂੰ ਅਕਾਦਮਿਕਅਧਿਆਤਮਕ ਅਤੇ ਸੱਭਿਆਚਾਰਕ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 

ਕਾਸ਼ੀ ਵਿਦਵਤ ਪਰਿਸ਼ਦ ਦੇ ਪ੍ਰਧਾਨ ਪ੍ਰੋ. ਰਾਮ ਯਤਨ ਸ਼ੁਕਲ ਦਾ ਅਕਾਲ ਚਲਾਣਾ ਅਕਾਦਮਿਕਅਧਿਆਤਮਕ ਅਤੇ ਸੱਭਿਆਚਾਰਕ ਜਗਤ ਦੇ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਨੇ ਸੰਸਕ੍ਰਿਤ ਭਾਸ਼ਾ ਅਤੇ ਪਰੰਪਰਾਗਤ ਸ਼ਾਸਤਰਾਂ ਦੀ ਸੰਭਾਲ਼ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸੋਗ ਦੀ ਇਸ ਘੜੀ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਪ੍ਰਤੀ ਮੇਰੀਆਂ ਸੰਵੇਦਨਾਵਾਂ। ਓਮ ਸ਼ਾਂਤੀ!”

 

 

*****

 

ਡੀਐੱਸ/ਟੀਐੱਸ