Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਦੇ ਲਈ ਵਿਚਾਰ ਅਤੇ ਸੁਝਾਅ ਮੰਗੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 25 ਸਤੰਬਰ 2022 ਨੂੰ ਸਵੇਰੇ 11 ਵਜੇ ਪ੍ਰਸਾਰਿਤ ਹੋਣ ਵਾਲੇ ‘ਮਨ  ਕੀ ਬਾਤ’ ਪ੍ਰੋਗਰਾਮ ਦੇ ਲਈ ਲੋਕਾਂ ਨੂੰ ਵਿਚਾਰ ਅਤੇ ਸੁਝਾਅ ਦੇਣ ਦੇ ਲਈ ਸੱਦਾ ਦਿੱਤਾ ਹੈ। ਲੋਕ ਆਪਣੇ ਵਿਚਾਰ ਮਾਈਗੌਵ, ਨਮੋ ਐਪ ’ਤੇ ਸਾਂਝੇ ਕਰ ਸਕਦੇ ਹਨ  ਜਾਂ 1800-11-7800 ਡਾਇਲ ਕਰਕੇ ਸੰਦੇਸ਼ ਨੂੰ ਰਿਕਾਰਡ ਕਰਵਾ ਸਕਦੇ ਹਨ। ਕੋਈ ਵੀ ਵਿਅਕਤੀ 1922 ’ਤੇ ਮਿਸਡ ਕਾਲ ਦੇ ਸਕਦਾ ਹੈ ਅਤੇ ਐੱਸਐੱਮਐੱਸ ਤੋਂ ਮਿਲੇ ਲਿੰਕ ਦੇ ਜ਼ਰੀਏ ਸਿੱਧੇ ਪ੍ਰਧਾਨ ਮੰਤਰੀ ਨੂੰ ਆਪਣੇ ਸੁਝਾਅ ਭੇਜ ਸਕਦਾ ਹੈ।

ਮਾਈਗੌਵ ਸੱਦੇ ਦਾ ਲਿੰਕ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਟਵੀਟ ਕੀਤਾ;

 “ਮਨ ਕੀ ਬਾਤ” (#MannKiBaat) ਦੇਸ਼ ਭਰ ਤੋਂ ਮਿਲੇ ਵਿਭਿੰਨ ਪ੍ਰਕਾਰ ਦੇ ਇਨਪੁੱਟਸ ਅਤੇ ਪ੍ਰੇਰਕ ਸਮੂਹਿਕ ਪ੍ਰਯਾਸਾਂ ਦੁਆਰਾ ਸਮ੍ਰਿੱਧ ਹੁੰਦੀ ਹੈ, ਜਿਨ੍ਹਾਂ ਨਾਲ ਸਾਡੇ ਸਮਾਜ ਵਿੱਚ ਸਕਾਰਾਤਮਕ ਬਦਲਾਅ ਆਏ ਹਨ। ਹਮੇਸ਼ਾ ਦੀ ਤਰ੍ਹਾਂ, ਮੈਂ ਇਸ ਮਹੀਨੇ ਦੀ 25 ਤਾਰੀਖ ਨੂੰ ਹੋਣ ਵਾਲੇ ਐਪੀਸੋਡ ਦੇ ਲਈ ਤੁਹਾਡੇ ਵਿਚਾਰ ਜਾਣਨ ਲਈ ਉਤਸੁਕ ਹਾਂ।”

https://www.mygov.in/group-issue/inviting-ideas-mann-ki-baat-prime-minister-narendra-modi-25th-september-2022/?target=inapp&type=group_issue&nid=334031

 

*****

ਡੀਐੱਸ/ਐੱਸਟੀ