Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੈਬਨਿਟ ਨੇ ਮੰਨਣਯੋਗ ਗਾਰੰਟੀ ਦੀ ਸੀਮਾ ਵਧਾਉਣ ਲਈ ਐਮਰਜੈਂਸੀ ਕ੍ਰੈਡਿਟ ਲਾਈਨ ਗਾਰੰਟੀ ਸਕੀਮ ਦੇ ਕਾਰਪਸ ਵਿੱਚ ਵਾਧੇ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਐਮਰਜੈਂਸੀ ਕ੍ਰੈਡਿਟ ਲਾਈਨ ਗਾਰੰਟੀ ਸਕੀਮ (ਈਸੀਐੱਲਜੀਐੱਸ) ਦੀ ਸੀਮਾ ਨੂੰ 50,000 ਕਰੋੜ ਰੁਪਏ  ਨਾਲ 4.5 ਲੱਖ ਕਰੋੜ ਰੁਪਏ ਤੋਂ ਵਧਾ ਕੇ 5 ਲੱਖ ਕਰੋੜ ਰੁਪਏ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈਜਿਸ ਵਿੱਚ ਵਾਧੂ ਰਕਮ ਵਿਸ਼ੇਸ਼ ਤੌਰ ਤੇ ਪ੍ਰਾਹੁਣਚਾਰੀ ਅਤੇ ਸਬੰਧਤ ਖੇਤਰਾਂ ਦੇ ਉੱਦਮਾਂ ਲਈ ਰੱਖੀ ਗਈ ਹੈ। ਇਹ ਵਾਧਾ ਕੋਵਿਡ-19 ਮਹਾਮਾਰੀ ਕਾਰਨ ਪ੍ਰਾਹੁਣਚਾਰੀ ਅਤੇ ਸਬੰਧਤ ਉਦਯੋਗਾਂ ਵਿੱਚ ਗੰਭੀਰ ਵਿਘਨ ਆਉਣ ਦੇ ਕਾਰਨ ਕੀਤਾ ਗਿਆ ਹੈ।

ਲਾਗੂ ਕਰਨ ਦਾ ਸਮਾਂ:

ਈਸੀਐੱਲਜੀਐੱਸ ਇੱਕ ਨਿਰੰਤਰ ਸਕੀਮ ਹੈ। 31.3.2023 ਤੱਕ ਇਸ ਸਕੀਮ ਦੀ ਵੈਧਤਾ ਤੱਕ 50,000 ਕਰੋੜ ਰੁਪਏ ਦੀ ਵਾਧੂ ਰਕਮ ਪ੍ਰਾਹੁਣਚਾਰੀ ਅਤੇ ਸਬੰਧਤ ਖੇਤਰਾਂ ਦੇ ਉੱਦਮਾਂ ਤੇ ਖਰਚ ਕੀਤੀ ਜਾਵੇਗੀ।

ਪ੍ਰਭਾਵ :

ਈਸੀਐੱਲਜੀਐੱਸ ਇੱਕ ਪਹਿਲਾਂ ਤੋਂ ਹੀ ਕਾਰਜਸ਼ੀਲ ਸਕੀਮ ਹੈ ਅਤੇ ਕੋਵਿਡ-19 ਮਹਾਮਾਰੀ ਕਾਰਨ ਪ੍ਰਾਹੁਣਚਾਰੀ ਅਤੇ ਸਬੰਧਤ ਖੇਤਰਾਂ ਵਿੱਚ ਆਈਆਂ ਰੁਕਾਵਟਾਂ ਦੇ ਕਾਰਨਸਰਕਾਰ ਨੇ ਇਨ੍ਹਾਂ ਸੈਕਟਰਾਂ ਦੇ ਉਦਯੋਗਾਂ ਲਈ ਵਿਸ਼ੇਸ਼ ਤੌਰ ਤੇ 50,000 ਰੁਪਏ ਦੀ ਰਕਮ ਰੱਖੀ ਹੈ। ਇਸ ਵਾਧੇ ਨਾਲ ਇਨ੍ਹਾਂ ਸੈਕਟਰਾਂ ਦੇ ਉੱਦਮਾਂ ਨੂੰ ਘੱਟ ਕੀਮਤ ਤੇ 50,000 ਕਰੋੜ ਰੁਪਏ ਤੱਕ ਦਾ ਵਾਧੂ ਕਰਜ਼ਾ ਪ੍ਰਦਾਨ ਕਰਨ ਲਈ ਉਧਾਰ ਦੇਣ ਵਾਲੀਆਂ ਸੰਸਥਾਵਾਂ ਨੂੰ ਉਤਸ਼ਾਹਿਤ ਕਰਕੇ ਜ਼ਰੂਰੀ ਰਾਹਤ ਮਿਲਣ ਦੀ ਉਮੀਦ ਹੈਜਿਸ ਨਾਲ ਇਹ ਕਾਰੋਬਾਰੀ ਇਕਾਈਆਂ ਆਪਣੀਆਂ ਸੰਚਾਲਨ ਦੇਣਦਾਰੀਆਂ ਨੂੰ ਪੂਰਾ ਕਰਨ ਅਤੇ ਆਪਣੇ ਕਾਰੋਬਾਰ ਨੂੰ ਜਾਰੀ ਰੱਖਣ ਦੇ ਯੋਗ ਹੋਣਗੀਆਂ।

ਈਸੀਐੱਲਜੀਐੱਸ ਤਹਿਤ 5.8.2022 ਤੱਕ ਲਗਭਗ 3.67 ਲੱਖ ਕਰੋੜ ਰੁਪਏ ਦੇ ਕਰਜ਼ੇ ਮਨਜ਼ੂਰ ਕੀਤੇ ਗਏ ਹਨ।

*****

ਡੀਐਸ