Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਾਲਦੀਵ ਦੇ ਰਾਸ਼ਟਰਪਤੀ ਦੀ ਭਾਰਤ ਦੀ ਸਰਕਾਰੀ ਯਾਤਰਾ ਦੇ ਦੌਰਾਨ ਭਾਰਤ-ਮਾਲਦੀਵ ਦਾ ਸੰਯੁਕਤ ਬਿਆਨ


1. ਮਾਲਦੀਵ ਗਣਰਾਜ ਦੇ ਰਾਸ਼ਟਰਪਤੀਮਹਾਮਹਿਮ ਸ਼੍ਰੀ ਇਬ੍ਰਾਹਿਮ ਮੁਹੰਮਦ ਸੋਲਿਹਭਾਰਤ ਦੇ ਗਣਰਾਜ ਦੇ ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਦੇ ਸੱਦੇ ਤੇ ਭਾਰਤ ਦੀ ਸਰਕਾਰੀ ਯਾਤਰਾ ਤੇ ਹਨ।

2. 17 ਨਵੰਬਰ, 2018 ਨੂੰ ਅਹੁਦਾ ਸੰਭਾਲਣ ਤੋਂ ਬਾਅਦ ਇਹ ਰਾਸ਼ਟਰਪਤੀ ਸੋਲਿਹ ਦੀ ਤੀਸਰੀ ਭਾਰਤ ਯਾਤਰਾ ਹੈ। ਰਾਸ਼ਟਰਪਤੀ ਸੋਲਿਹ ਦੇ ਨਾਲ ਇੱਕ ਉੱਚ ਪੱਧਰੀ ਅਧਿਕਾਰਤ ਵਫ਼ਦ ਵੀ ਸ਼ਾਮਲ ਹੈ ਜਿਸ ਵਿੱਚ ਮਹਾਮਹਿਮ ਸ਼੍ਰੀ ਇਬ੍ਰਾਹਿਮ ਅਮੀਰਵਿੱਤ ਮੰਤਰੀਮਹਾਮਹਿਮ ਸ਼੍ਰੀ ਫ਼ੈਯਾਜ਼ ਇਸਮਾਈਲਆਰਥਿਕ ਵਿਕਾਸ ਮੰਤਰੀਲਿੰਗਪਰਿਵਾਰ ਅਤੇ ਸਮਾਜਿਕ ਸੇਵਾਵਾਂ ਦੇ ਮੰਤਰੀ ਸ਼੍ਰੀਮਾਨ ਆਇਸ਼ਾਥ ਮੁਹੰਮਦ ਦੀਦੀਅਤੇ ਇੱਕ ਵਪਾਰਕ ਵਫ਼ਦ ਸ਼ਾਮਲ ਸਨ।

3. ਇਸ ਦੌਰੇ ਦੌਰਾਨਰਾਸ਼ਟਰਪਤੀ ਸੋਲਿਹ ਨੇ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਮੋਦੀ ਨਾਲ ਸੀਮਤ ਅਤੇ ਵਫ਼ਦ ਪੱਧਰ ਦੀ ਗੱਲਬਾਤ ਕੀਤੀ ਸੀ। ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਸੋਲਿਹ ਅਤੇ ਉਨ੍ਹਾਂ ਨਾਲ ਆਏ ਵਫ਼ਦ ਲਈ ਅਧਿਕਾਰਤ ਦੁਪਹਿਰ ਦੇ ਖਾਣੇ ਦੀ ਮੇਜ਼ਬਾਨੀ ਵੀ ਕੀਤੀ।

4. ਰਾਸ਼ਟਰਪਤੀ ਸੋਲਿਹ ਨੇ ਭਾਰਤੀ ਗਣਰਾਜ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਵੀ ਮੁਲਾਕਾਤ ਕੀਤੀ। ਇਸ ਦੌਰੇ ਦੌਰਾਨ ਅਤੇ ਰਾਸ਼ਟਰਪਤੀ ਮੁਰਮੂ ਨੂੰ ਭਾਰਤ ਦੇ 15ਵੇਂ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਤੇ ਵਧਾਈ ਦਿੱਤੀ। ਭਾਰਤ ਦੇ ਵਿਦੇਸ਼ ਮੰਤਰੀਡਾਕਟਰ ਐੱਸ. ਜੈਸ਼ੰਕਰ ਨੇ ਰਾਸ਼ਟਰਪਤੀ ਸੋਲਿਹ ਨਾਲ ਮੁਲਾਕਾਤ ਕੀਤੀ। ਮੁੰਬਈ ਦੌਰੇ ਦੌਰਾਨਮਹਾਰਾਸ਼ਟਰ ਦੇ ਰਾਜਪਾਲਸ਼੍ਰੀ ਭਗਤ ਸਿੰਘ ਕੋਸ਼ਿਆਰੀ ਰਾਸ਼ਟਰਪਤੀ ਸੋਲਿਹ ਨਾਲ ਮੁਲਾਕਾਤ ਕਰਨਗੇ।

5. ਭਾਰਤ-ਮਾਲਦੀਵ ਦੁਵੱਲੀ ਭਾਈਵਾਲੀ ਭੂਗੋਲਿਕ ਨੇੜਤਾਇਤਿਹਾਸਿਕਸੱਭਿਆਚਾਰਕ ਸਬੰਧਾਂ ਅਤੇ ਸਾਂਝੀਆਂ ਕਦਰਾਂ-ਕੀਮਤਾਂ ਦੁਆਰਾ ਅਧਾਰਿਤ ਹੈ। ਪ੍ਰਧਾਨ ਮੰਤਰੀ ਮੋਦੀ ਨੇ ਉਜਾਗਰ ਕੀਤਾ ਕਿ ਮਾਲਦੀਵ ਦਾ ਭਾਰਤੀਆਂ ਦੇ ਦਿਲਾਂ ਵਿੱਚ ਅਤੇ ਭਾਰਤ ਦੀ “ਗੁਆਂਢੀ ਪਹਿਲਾਂ” ਵਾਲੀ ਨੀਤੀ ਵਿੱਚ ਇੱਕ ਵਿਸ਼ੇਸ਼ ਸਥਾਨ ਹੈ। ਰਾਸ਼ਟਰਪਤੀ ਸੋਲਿਹ ਨੇ ਆਪਣੀ ਸਰਕਾਰ ਦੀ “ਭਾਰਤ-ਪਹਿਲਾਂ ਨੀਤੀ” ਦੀ ਪੁਸ਼ਟੀ ਕੀਤੀ। ਦੋਵਾਂ ਨੇਤਾਵਾਂ ਨੇ ਹਾਲ ਹੀ ਦੇ ਸਾਲਾਂ ਵਿੱਚ ਦੁਵੱਲੀ ਭਾਈਵਾਲੀ ਦੇ ਤੇਜ਼ੀ ਨਾਲ ਵਿਸਤਾਰ ਤੇ ਤਸੱਲੀ ਪ੍ਰਗਟਾਈਜਿਸ ਨਾਲ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਫਾਇਦਾ ਹੋਇਆ ਹੈ। ਨੇਤਾਵਾਂ ਨੇ ਇਸ ਆਪਸੀ ਲਾਭਕਾਰੀ ਵਿਆਪਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਅਤੇ ਡੂੰਘਾ ਕਰਨ ਲਈ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ।

6. ਰਾਸ਼ਟਰਪਤੀ ਸੋਲਿਹ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਭਾਰਤ ਸਰਕਾਰ ਦੇ ਕੋਵਿਡ-19 ਮਹਾਮਾਰੀ ਦੌਰਾਨ ਮਾਲਦੀਵ ਦੀ ਸਰਕਾਰ ਅਤੇ ਲੋਕਾਂ ਨਾਲ ਖੜ੍ਹੇ ਹੋਣ ਲਈ ਧੰਨਵਾਦ ਕੀਤਾ। ਭਾਰਤ ਤੋਂ ਡਾਕਟਰੀ ਅਤੇ ਵਿੱਤੀ ਸਹਾਇਤਾ ਨੇ ਮਾਲਦੀਵ ਨੂੰ ਮਹਾਮਾਰੀ ਦੇ ਸਿਹਤ ਅਤੇ ਆਰਥਿਕ ਨੁਕਸਾਨਾਂ ਨੂੰ ਦੂਰ ਕਰਨ ਵਿੱਚ ਮਦਦ ਕੀਤੀ। ਭਾਰਤ ਮਾਲਦੀਵ ਨੂੰ ਕੋਵਿਡ-19 ਵੈਕਸੀਨ ਦਾ ਤੋਹਫਾ ਦੇਣ ਵਾਲਾ ਪਹਿਲਾ ਭਾਈਵਾਲ ਸੀ। ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਸੋਲਿਹ ਅਤੇ ਮਾਲਦੀਵ ਦੇ ਲੋਕਾਂ ਨੂੰ ਉਨ੍ਹਾਂ ਦੇ ਲਚਕੀਲੇਪਣਸਫ਼ਲ ਟੀਕਾਕਰਣ ਮੁਹਿੰਮ ਅਤੇ ਮਹਾਮਾਰੀ ਤੋਂ ਬਾਅਦ ਠੋਸ ਆਰਥਿਕ ਸੁਧਾਰ ਲਈ ਵਧਾਈ ਦਿੱਤੀ।

7. ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਸੋਲਿਹ ਨੇ ਰੱਖਿਆ ਅਤੇ ਸੁਰੱਖਿਆਨਿਵੇਸ਼ ਪ੍ਰੋਤਸਾਹਨਮਨੁੱਖੀ ਸਰੋਤ ਵਿਕਾਸਜਲਵਾਯੂ ਅਤੇ ਊਰਜਾ ਸਮੇਤ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਖੇਤਰਾਂ ਵਿੱਚ ਸਹਿਯੋਗ ਲਈ ਸੰਸਥਾਗਤ ਸਬੰਧਾਂ ਨੂੰ ਹੋਰ ਡੂੰਘਾ ਕਰਨ ਲਈ ਸਹਿਮਤੀ ਪ੍ਰਗਟਾਈ।

ਆਰਥਿਕ ਸਹਿਯੋਗ ਅਤੇ ਲੋਕ-ਦਰ-ਲੋਕ ਸਬੰਧ

8. ਦੋਵੇਂ ਨੇਤਾਵਾਂ ਨੇ ਵੀਜ਼ਾ-ਮੁਕਤ ਯਾਤਰਾਬਿਹਤਰ ਹਵਾਈ ਸੰਪਰਕਐਕਸਚੇਂਜ ਪ੍ਰੋਗਰਾਮਾਂ ਅਤੇ ਵਧ ਰਹੇ ਸੱਭਿਆਚਾਰਕ ਅਤੇ ਆਰਥਿਕ ਸਬੰਧਾਂ ਨੂੰ ਲਾਗੂ ਕਰਕੇ ਲੋਕ-ਦਰ-ਲੋਕ ਸਬੰਧਾਂ ਵਿੱਚ ਵਾਧੇ ਦਾ ਸੁਆਗਤ ਕੀਤਾ। ਭਾਰਤ ਮਾਲਦੀਵ ਦੇ ਟੂਰਿਜ਼ਮ ਬਜ਼ਾਰ ਲਈ ਸਿਖਰਲੇ ਸਰੋਤ ਵਜੋਂ ਉਭਰਿਆ ਹੈਇਹ ਆਰਥਿਕ ਲਚਕੀਲੇਪਣ ਵਿੱਚ ਯੋਗਦਾਨ ਪਾਉਂਦਾ ਹੈ। ਨੇਤਾਵਾਂ ਨੇ ਟੂਰਿਜ਼ਮ ਸਬੰਧਾਂ ਦੇ ਵਿਸਤਾਰ ਵਿੱਚ ਮਹਾਮਾਰੀ ਦੌਰਾਨ ਬਣੇ ਹਵਾਈ ਯਾਤਰਾ ਦੇ ਦੁਵੱਲੇ ਬੱਬਲ ਦੀ ਭੂਮਿਕਾ ਨੂੰ ਸਵੀਕਾਰ ਕੀਤਾ। ਦੋਵਾਂ ਨੇਤਾਵਾਂ ਨੇ ਮਾਲਦੀਵ ਵਿੱਚ ਰੁਪੇ ਕਾਰਡ ਦੀ ਵਰਤੋਂ ਨੂੰ ਚਾਲੂ ਕਰਨ ਲਈ ਚਲ ਰਹੇ ਕੰਮ ਦਾ ਸੁਆਗਤ ਕੀਤਾ ਅਤੇ ਉਹ ਦੁਵੱਲੀ ਯਾਤਰਾ ਅਤੇ ਟੂਰਿਜ਼ਮ ਅਤੇ ਆਰਥਿਕ ਅੰਤਰ-ਸੰਬੰਧਾਂ ਨੂੰ ਹੁਲਾਰਾ ਦੇਣ ਲਈ ਹੋਰ ਉਪਾਵਾਂ ਤੇ ਵਿਚਾਰ ਕਰਨ ਲਈ ਸਹਿਮਤ ਹੋਏ। ਦੋਵੇਂ ਨੇਤਾਵਾਂ ਨੇ ਮਾਲਦੀਵ ਵਿੱਚ ਭਾਰਤੀ ਅਧਿਆਪਕਾਂਨਰਸਾਂਮੈਡੀਕਲ ਕਰਮਚਾਰੀਆਂਡਾਕਟਰਾਂਵਰਕਰਾਂ ਅਤੇ ਪੇਸ਼ੇਵਰਾਂ ਦੇ ਵਡਮੁੱਲੇ ਯੋਗਦਾਨ ਨੂੰ ਵੀ ਪ੍ਰਵਾਨ ਕੀਤਾ। ਉਨ੍ਹਾਂ ਨੇ ਹਾਲ ਹੀ ਵਿੱਚ ਮਾਲਦੀਵ ਵਿੱਚ ਰਾਸ਼ਟਰੀ ਗਿਆਨ ਨੈੱਟਵਰਕ ਦੀ ਸ਼ੁਰੂਆਤ ਦਾ ਸੁਆਗਤ ਕੀਤਾ ਤੇ ਅਧਿਕਾਰੀਆਂ ਨੂੰ ਦੇਸ਼ ਵਿੱਚ ਇਸ ਦੀ ਪਹੁੰਚ ਨੂੰ ਵਧਾਉਣ ਲਈ ਕੰਮ ਕਰਨ ਦੇ ਨਿਰਦੇਸ਼ ਦਿੱਤੇ।

9. ਦੋਵੇਂ ਨੇਤਾਵਾਂ ਨੇ ਦੌਰੇ ਦੌਰਾਨ ਦੋਵੇਂ ਦੇਸ਼ਾਂ ਦੇ ਵਪਾਰਕ ਨੇਤਾਵਾਂ ਦੀ ਸ਼ਮੂਲੀਅਤ ਦਾ ਸੁਆਗਤ ਕੀਤਾ ਅਤੇ ਇਹ ਨੋਟ ਕੀਤਾ ਕਿ ਮੱਛੀ ਪਾਲਣਬੁਨਿਆਦੀ ਢਾਂਚਾਅਖੁੱਟ ਊਰਜਾਟੂਰਿਜ਼ਮਸਿਹਤ ਅਤੇ ਆਈ.ਟੀ. ਸਮੇਤ ਹੋਰ ਖੇਤਰ ਸੀਮਾ-ਸਰਹੱਦ ਰਾਹੀਂ ਦੋਵਾਂ ਦੇਸ਼ਾਂ ਵਿਚਕਾਰ ਵਧੇਰੇ ਆਰਥਿਕ ਸਬੰਧਾਂ ਲਈ ਨਿਵੇਸ਼ ਅਤੇ ਭਾਈਵਾਲੀ ਪ੍ਰਮੁੱਖ ਖੇਤਰ ਸਨ। ਦੋਵੇਂ ਨੇਤਾਵਾਂ ਨੇ SAFTA ਤਹਿਤ ਮਾਲਦੀਵ ਟੂਨਾ ਉਤਪਾਦਾਂ ਲਈ ਇੱਕ ਸਰਹੱਦੀ ਬਜ਼ਾਰ ਵਜੋਂ ਭਾਰਤ ਦੀ ਸੰਭਾਵਨਾ ਨੂੰ ਸਵੀਕਾਰ ਕੀਤਾ। ਸਮੁੱਚੇ ਤੌਰ ਤੇਦੋਵਾਂ ਨੇਤਾਵਾਂ ਨੇ 2019 ਤੋਂ ਦੁਵੱਲੇ ਵਪਾਰ ਵਿੱਚ ਵਾਧੇ ਤੇ ਤਸੱਲੀ ਪ੍ਰਗਟਾਈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਰਾਸ਼ਟਰਪਤੀ ਸੋਲਿਹ ਨੇ ਸਤੰਬਰ 2020 ਤੋਂ ਭਾਰਤ ਤੇ ਮਾਲਦੀਵ ਵਿਚਕਾਰ ਸਿੱਧੀ ਕਾਰਗੋ ਜਹਾਜ਼ ਸੇਵਾ ਦੇ ਸੰਚਾਲਨ ਨੂੰ ਨੋਟ ਕੀਤਾ ਅਤੇ ਇੱਛਾ ਪ੍ਰਗਟਾਈ ਕਿ ਇਹ ਸੇਵਾ ਦੁਵੱਲੇ ਵਪਾਰ ਵਿੱਚ ਵਾਧਾ ਕਰਨ ਲਈ ਇੱਕ ਸਮਰਥਕ ਬਣੇ।

ਵਿਕਾਸ ਭਾਈਵਾਲੀ

10. ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਸੋਲਿਹ ਨੇ ਕੋਵਿਡ-19 ਮਹਾਮਾਰੀ ਅਤੇ ਹੋਰ ਗਲੋਬਲ ਆਰਥਿਕ ਚੁਣੌਤੀਆਂ ਦੇ ਬਾਵਜੂਦ ਵਿਕਾਸ ਭਾਈਵਾਲੀ ਖੇਤਰ ਚ ਪ੍ਰਾਪਤ ਕੀਤੀ ਸ਼ਾਨਦਾਰ ਪ੍ਰਗਤੀ ਦੀ ਸਮੀਖਿਆ ਕੀਤੀ। ਭਾਰਤ-ਮਾਲਦੀਵ ਵਿਕਾਸ ਭਾਈਵਾਲੀ ਨੇ ਹਾਲੀਆ ਸਾਲਾਂ ਵਿੱਚ ਤੇਜ਼ੀ ਨਾਲ ਵਿਕਾਸ ਕੀਤਾ ਹੈ ਅਤੇ ਵੱਡੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂਕਮਿਊਨਿਟੀ-ਪੱਧਰ ਦੇ ਗ੍ਰਾਂਟ ਪ੍ਰੋਜੈਕਟਾਂ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਨੂੰ ਸ਼ਾਮਲ ਕੀਤਾ ਹੈ ਜੋ ਪੂਰੀ ਤਰ੍ਹਾਂ ਮਾਲਦੀਵ ਦੀਆਂ ਲੋੜਾਂ ਤੇ ਅਧਾਰਿਤ ਹਨਜੋ ਪਾਰਦਰਸ਼ੀ ਪ੍ਰਕਿਰਿਆਵਾਂ ਦੁਆਰਾ ਲਾਗੂ ਕੀਤੇ ਗਏ ਹਨ ਅਤੇ ਸਰਕਾਰਾਂ ਦੋਵਾਂ ਵਿਚਕਾਰ ਸਹਿਯੋਗ ਦੀ ਭਾਵਨਾ ਨਾਲ ਹਨ।

11. ਦੋਵੇਂ ਨੇਤਾਵਾਂ ਨੇ ਭਾਰਤ ਤੋਂ ਗ੍ਰਾਂਟ ਅਤੇ ਰਿਆਇਤੀ ਕਰਜ਼ੇ ਦੀ ਸਹਾਇਤਾ ਦੇ ਤਹਿਤ ਬਣਾਏ ਜਾ ਰਹੇ USD 500 ਮਿਲੀਅਨ ਦੇ ਗ੍ਰੇਟਰ ਮੇਲ‘ ਕਨੈਕਟੀਵਿਟੀ ਪ੍ਰੋਜੈਕਟ ਦੇ ਵਰਚੁਅਲ “ਕੰਕਰੀਟ ਦੀ ਪਹਿਲੀ ਪਾਉਰਿੰਗ” ਸਮਾਰੋਹ ਵਿੱਚ ਹਿੱਸਾ ਲਿਆ। ਦੋਵਾਂ ਨੇਤਾਵਾਂ ਨੇ ਅਧਿਕਾਰੀਆਂ ਨੂੰ ਇਸ ਸਭ ਤੋਂ ਵੱਡੇ ਨੂੰ ਸਮੇਂ ਸਿਰ ਪੂਰਾ ਕਰਨ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ। ਮਾਲਦੀਵ ਵਿੱਚ ਇਤਿਹਾਸਿਕ ਬੁਨਿਆਦੀ ਢਾਂਚਾ ਪ੍ਰੋਜੈਕਟ – ਜੋ ਮਾਲੇ‘, ਵਿਲਿੰਗਿਲੀਗੁਲਹੀਫਾਲਹੂ ਅਤੇ ਥਿਲਾਫੁਸ਼ੀ ਟਾਪੂਆਂ ਵਿਚਕਾਰ ਗਤੀਸ਼ੀਲਤਾ ਨੂੰ ਵਧਾਏਗਾਲੌਜਿਸਟਿਕਸ ਲਾਗਤ ਵਿੱਚ ਕਟੌਤੀ ਕਰੇਗਾ ਅਤੇ ਲੋਕ-ਕੇਂਦ੍ਰਿਤ ਆਰਥਿਕ ਵਿਕਾਸ ਨੂੰ ਚਲਾਏਗਾ- ਜੋ ਦੋਵਾਂ ਦੇਸ਼ਾਂ ਵਿਚਕਾਰ ਸਥਾਈ ਦੋਸਤੀ ਦਾ ਪ੍ਰਤੀਕ ਹੋਵੇਗਾ।

12. ਪ੍ਰਧਾਨ ਮੰਤਰੀ ਮੋਦੀ ਨੇ ਮਾਲਦੀਵ ਵਿੱਚ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਵਿੱਤ ਦੇਣ ਲਈ 100 ਮਿਲੀਅਨ ਅਮਰੀਕੀ ਡਾਲਰ ਦੀ ਨਵੀਂ ਭਾਰਤ ਸਰਕਾਰ ਦੀ ਲਾਈਨ ਆਵ੍ ਕ੍ਰੈਡਿਟ ਦੀ ਪੇਸ਼ਕਸ਼ ਦਾ ਐਲਾਨ ਕੀਤਾ। ਰਾਸ਼ਟਰਪਤੀ ਸੋਲਿਹ ਨੇ ਇਸ ਪੇਸ਼ਕਸ਼ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਇਹ ਵਾਧੂ ਫੰਡ ਕਈ ਵੱਡੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਲਾਗੂ ਕਰਨ ਦੇ ਯੋਗ ਬਣਾਵੇਗਾ ਜੋ ਵੱਖ-ਵੱਖ ਪੜਾਵਾਂ ਦੇ ਵਿਚਾਰ ਅਧੀਨ ਹਨ।

13. ਦੋਵੇਂ ਨੇਤਾਵਾਂ ਨੇ ਐਗਜ਼ਿਮ ਬੈਂਕ ਆਵ੍ ਇੰਡੀਆ ਦੇ ਖਰੀਦਦਾਰ ਕ੍ਰੈਡਿਟ ਫਾਇਨੈਂਸਿੰਗ ਤਹਿਤ ਗ੍ਰੇਟਰ ਮਾਲੇ ਵਿੱਚ ਬਣਾਏ ਜਾ ਰਹੇ 4,000 ਸਮਾਜਿਕ ਰਿਹਾਇਸ਼ੀ ਯੂਨਿਟਾਂ ਦੇ ਵਿਕਾਸ ਵਿੱਚ ਪ੍ਰਾਪਤ ਪ੍ਰਗਤੀ ਦੀ ਸਮੀਖਿਆ ਕੀਤੀ। ਇਹ ਰਿਹਾਇਸ਼ੀ ਇਕਾਈਆਂ ਮਾਲਦੀਵ ਸਰਕਾਰ ਦੇ ਆਪਣੇ ਨਾਗਰਿਕਾਂ ਲਈ ਕਿਫਾਇਤੀ ਰਿਹਾਇਸ਼ ਪ੍ਰਦਾਨ ਕਰਨ ਦੇ ਫੋਕਸ ਦੇ ਅਨੁਸਾਰ ਹਨ।

14. ਦੋਵੇਂ ਨੇਤਾਵਾਂ ਨੇ ਗ੍ਰੇਟਰ ਮਾਲੇ ਚ ਹੋਰ 2000 ਸਮਾਜਿਕ ਰਿਹਾਇਸ਼ੀ ਇਕਾਈਆਂ ਦੇ ਨਿਰਮਾਣ ਲਈ 119 ਮਿਲੀਅਨ ਡਾਲਰ ਦੇ ਐਗਜ਼ਿਮ ਬੈਂਕ ਆਵ੍ ਇੰਡੀਆ ਦੇ ਖਰੀਦਦਾਰ ਦੇ ਕ੍ਰੈਡਿਟ ਫੰਡਿੰਗ ਦੀ ਮਨਜ਼ੂਰੀ ਦਾ ਸੁਆਗਤ ਕੀਤਾ ਤੇ ਇਸ ਸਬੰਧ ਵਿੱਚ ਐਗਜ਼ਿਮ ਬੈਂਕ ਅਤੇ ਭਾਰਤ ਦੀ ਸਰਕਾਰ ਵਿਚਾਲੇ ਮਾਲਦੀਵ ਦੇ ਇੱਕ ਇਰਾਦਾਪੱਤਰ ਦੇ ਅਦਾਨ-ਪ੍ਰਦਾਨ ਦਾ ਸੁਆਗਤ ਕੀਤਾ। ਰਾਸ਼ਟਰਪਤੀ ਸੋਲਿਹ ਨੇ ਵਾਧੂ ਰਿਹਾਇਸ਼ੀ ਇਕਾਈਆਂ ਲਈ ਉਦਾਰ ਸਹਾਇਤਾ ਲਈ ਭਾਰਤ ਸਰਕਾਰ ਦੀ ਸ਼ਲਾਘਾ ਕੀਤੀ।

15. ਦੋਵੇਂ ਨੇਤਾਵਾਂ ਨੇ ਅਡੂ ਰੋਡਜ਼ ਪ੍ਰੋਜੈਕਟ, 34 ਟਾਪੂਆਂ ਤੇ ਪਾਣੀ ਅਤੇ ਸੀਵਰੇਜ ਦੀਆਂ ਸਹੂਲਤਾਂ ਦੀ ਵਿਵਸਥਾ ਅਤੇ ਹੁਕੁਰੂ ਮਿਸਕੀ (ਸ਼ੁੱਕਰਵਾਰ ਮਸਜਿਦ) ਦੀ ਬਹਾਲੀ ਸਮੇਤ ਹੋਰ ਭਾਰਤੀ ਫੰਡ ਪ੍ਰਾਪਤ ਪ੍ਰੋਜੈਕਟਾਂ ਵਿੱਚ ਪ੍ਰਾਪਤ ਪ੍ਰਗਤੀ ਤੇ ਤਸੱਲੀ ਪ੍ਰਗਟ ਕੀਤੀ। ਦੋਵੇਂ ਨੇਤਾਵਾਂ ਨੇ ਗੁਲਹੀਫਲਹੂ ਪੋਰਟ ਪ੍ਰੋਜੈਕਟ ਦੀ ਸੋਧੀ ਹੋਈ ਡੀਪੀਆਰ ਦੀ ਮਨਜ਼ੂਰੀ ਦਾ ਸੁਆਗਤ ਕੀਤਾ ਅਤੇ ਅਧਿਕਾਰੀਆਂ ਨੂੰ ਇਸ ਨੂੰ ਜਲਦੀ ਤੋਂ ਜਲਦੀ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਕਿਉਂਕਿ ਇਹ ਮੌਜੂਦਾ ਬੰਦਰਗਾਹ ਦੀ ਥਾਂ ਤੇ ਗ੍ਰੇਟਰ ਮਾਲੇ ਲਈ ਵਿਸ਼ਵ ਪੱਧਰੀ ਬੰਦਰਗਾਹ ਦੀ ਸੁਵਿਧਾ ਪ੍ਰਦਾਨ ਕਰੇਗਾ ਅਤੇ ਮਾਲੇ‘ ਸਿਟੀ ਤੋਂ ਸਹੂਲਤਾਂ ਨੂੰ ਤਬਦੀਲ ਕਰੇਗਾ। ਦੋਵੇਂ ਨੇਤਾਵਾਂ ਨੇ ਹਨੀਮਾਧੂ ਹਵਾਈ ਅੱਡਾ ਵਿਕਾਸ ਪ੍ਰੋਜੈਕਟ ਈਪੀਸੀ ਕੰਟਰੈਕਟ ਤੇ ਹਸਤਾਖਰ ਕਰਨ ਲਈ ਭਾਰਤੀ ਪੱਖ ਦੀ ਅੰਤਿਮ ਮਨਜ਼ੂਰੀ ਦਾ ਵੀ ਸੁਆਗਤ ਕੀਤਾ ਅਤੇ ਖੁਸ਼ੀ ਪ੍ਰਗਟਾਈ ਕਿ ਛੇਤੀ ਹੀ ਇਸ ਨੂੰ ਲਾਗੂ ਕਰਨਾ ਸ਼ੁਰੂ ਹੋ ਜਾਵੇਗਾ। ਦੋਵੇਂ ਨੇਤਾਵਾਂ ਨੇ ਲਾਮੂ ਵਿੱਚ ਕੈਂਸਰ ਹਸਪਤਾਲ ਦੇ ਨਿਰਮਾਣ ਪ੍ਰੋਜੈਕਟ ਦੀ ਵਿਵਹਾਰਕਤਾ ਰਿਪੋਰਟ ਨੂੰ ਅੰਤਿਮ ਰੂਪ ਦੇਣ ਅਤੇ ਭਾਰਤ ਸਰਕਾਰ ਦੀ ਕ੍ਰੈਡਿਟ ਲਾਈਨ ਦੇ ਜ਼ਰੀਏ ਇਸ ਦੇ ਵਿੱਤੀ ਬੰਦ ਹੋਣ ਤੇ ਸੰਤੁਸ਼ਟੀ ਨਾਲ ਨੋਟ ਕੀਤਾ।

16. ਦੋਵੇਂ ਨੇਤਾਵਾਂ ਨੇ ਭਾਰਤ ਤੋਂ ਗ੍ਰਾਂਟ ਸਹਾਇਤਾ ਰਾਹੀਂ ਲਾਗੂ ਕੀਤੇ ਜਾ ਰਹੇ 45 ਕਮਿਊਨਿਟੀ ਡਿਵੈਲਪਮੈਂਟ ਪ੍ਰੋਜੈਕਟਾਂ ਤੋਂ ਟਾਪੂ ਭਾਈਚਾਰਿਆਂ ਲਈ ਸਕਾਰਾਤਮਕ ਯੋਗਦਾਨ ਦਾ ਸੁਆਗਤ ਕੀਤਾ।

17. ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਸੋਲਿਹ ਨੇ ਸੰਤੁਸ਼ਟੀ ਨਾਲ ਨੋਟ ਕੀਤਾ ਕਿ ਸਮਰੱਥਾ ਨਿਰਮਾਣ ਅਤੇ ਟ੍ਰੇਨਿੰਗ ਪਿਛਲੇ ਕੁਝ ਸਾਲਾਂ ਵਿੱਚ ਦੁਵੱਲੀ ਭਾਈਵਾਲੀ ਦੇ ਇੱਕ ਮੁੱਖ ਥੰਮ੍ਹ ਵਜੋਂ ਉਭਰੀ ਹੈ। ITEC ਟ੍ਰੇਨਿੰਗ ਸਕੀਮ ਦੇ ਨਾਲ-ਨਾਲਸੈਂਕੜੇ ਮਾਲਦੀਵੀਅਨ ਭਾਰਤ ਵਿੱਚ ਵਿਸ਼ੇਸ਼ ਅਨੁਕੂਲਿਤ ਟ੍ਰੇਨਿੰਗ ਲੈਂਦੇ ਹਨ ਤੇ ਇਨ੍ਹਾਂ ਵਿੱਚ ਸਿਵਲ ਸੇਵਾਵਾਂਕਸਟਮ ਸੇਵਾਵਾਂਸੰਸਦਾਂਨਿਆਂਪਾਲਿਕਾਮੀਡੀਆਸਿਹਤ ਅਤੇ ਸਿੱਖਿਆ ਸੰਸਥਾਵਾਂਅਤੇ ਰੱਖਿਆ ਤੇ ਸੁਰੱਖਿਆ ਸੰਸਥਾਵਾਂ ਵਿਚਕਾਰ ਸੰਸਥਾਗਤ ਸਬੰਧਾਂ ਰਾਹੀਂ ਸੁਵਿਧਾਜਨਕਸ਼ਾਮਲ ਹਨ। ਦੋਵੇਂ ਨੇਤਾਵਾਂ ਨੇ ਮਾਲਦੀਵ ਦੀ ਸਥਾਨਕ ਸਰਕਾਰ ਅਥਾਰਟੀ ਅਤੇ ਭਾਰਤ ਦੇ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਦੇ ਰਾਸ਼ਟਰੀ ਸੰਸਥਾਨ ਦਰਮਿਆਨ ਹਸਤਾਖਰ ਕੀਤੇ ਸਮਝੌਤਿਆਂ ਦਾ ਸੁਆਗਤ ਕੀਤਾ ਜੋ ਮਾਲਦੀਵ ਵਿੱਚ ਸਥਾਨਕ ਸਰਕਾਰੀ ਸੰਸਥਾਵਾਂ ਦੀ ਸਮਰੱਥਾ ਨੂੰ ਮਜ਼ਬੂਤ ਕਰੇਗਾ।

ਰੱਖਿਆ ਅਤੇ ਸੁਰੱਖਿਆ

18. ਭਾਰਤ-ਮਾਲਦੀਵ ਦੀ ਰੱਖਿਆ ਅਤੇ ਸੁਰੱਖਿਆ ਭਾਈਵਾਲੀ ਸਮੇਂ ਦੀ ਪਰਖੀ ਹੋਈ ਹੈ ਅਤੇ ਅੰਤਰ-ਰਾਸ਼ਟਰੀ ਅਪਰਾਧਾਂ ਅਤੇ ਆਫ਼ਤ ਰਾਹਤ ਦੇ ਖੇਤਰਾਂ ਵਿੱਚ ਖੇਤਰੀ ਸਹਿਯੋਗ ਦੀ ਪ੍ਰਮੁੱਖ ਉਦਾਹਰਣ ਹੈ। ਇਹ ਭਾਈਵਾਲੀ ਹਿੰਦ ਮਹਾਸਾਗਰ ਖੇਤਰ ਵਿੱਚ ਸਥਿਰਤਾ ਲਈ ਇੱਕ ਤਾਕਤ ਹੈ। ਇਹ ਮੰਨਦਿਆਂ ਕਿ ਭਾਰਤ ਤੇ ਮਾਲਦੀਵ ਦੀ ਸੁਰੱਖਿਆ ਆਪਸ ਵਿੱਚ ਜੁੜੇ ਹੋਏ ਹਨਦੋਵਾਂ ਨੇਤਾਵਾਂ ਨੇ ਖੇਤਰ ਦੀ ਸੁਰੱਖਿਆ ਅਤੇ ਸਥਿਰਤਾ ਤੇ ਇੱਕ ਦੂਜੇ ਦੀਆਂ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਣ ਦਾ ਅਤੇ ਉਹਨਾਂ ਦੇ ਸਬੰਧਤ ਖੇਤਰਾਂ ਨੂੰ ਦੂਜੇ ਦੇ ਵਿਰੋਧੀ ਕਿਸੇ ਵੀ ਗਤੀਵਿਧੀ ਲਈ ਵਰਤਣ ਦੀ ਆਗਿਆ ਨਾ ਦੇਣ ਦਾ ਭਰੋਸਾ ਦੁਹਰਾਇਆ।

19. ਦੋਵੇਂ ਨੇਤਾ ਚਲ ਰਹੇ ਪ੍ਰੋਜੈਕਟਾਂ ਅਤੇ ਸਮਰੱਥਾ ਨਿਰਮਾਣ ਪਹਿਲਾਂ ਨੂੰ ਲਾਗੂ ਕਰਨ ਦੁਆਰਾ ਸਮੁੰਦਰੀ ਸੁਰੱਖਿਆ ਅਤੇ ਸੁਰੱਖਿਆਸਮੁੰਦਰੀ ਡੋਮੇਨ ਜਾਗਰੂਕਤਾਅਤੇਮਾਨਵਤਾਵਾਦੀ ਸਹਾਇਤਾ ਅਤੇ ਆਫ਼ਤ ਰਾਹਤ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਸਹਿਮਤ ਹੋਏ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਰਤ ਦੀ ਸੁਰੱਖਿਆ ਅਤੇ ਖੇਤਰ ਵਿੱਚ ਸਭ ਲਈ ਵਿਕਾਸ (SAGAR) ਦੀ ਦੂਰਦ੍ਰਿਸ਼ਟੀ ਅਨੁਸਾਰ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਭਾਰਤ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।

20. ਦੋਵੇਂ ਨੇਤਾਵਾਂ ਨੇ ਸਿਫਾਵਰੂ ਵਿਖੇ ਤੱਟ ਰੱਖਿਅਕ ਬੰਦਰਗਾਹ ਦੇ ਪੂਰਵ-ਨਿਰਮਾਣ ਪੜਾਅ ਵਿੱਚ ਤੇਜ਼ੀ ਨਾਲ ਹੋਈ ਪ੍ਰਗਤੀ ਤੇ ਤਸੱਲੀ ਪ੍ਰਗਟਾਈ। ਇਹ ਪ੍ਰੋਜੈਕਟ ਅਧਿਕਾਰ ਖੇਤਰ ਦਾ ਅਭਿਆਸ ਕਰਨ ਅਤੇ ਇਸ ਦੇ EEZ ਅਤੇ ਐਟੋਲਜ਼ ਦੀ ਸਮੁੰਦਰੀ ਨਿਗਰਾਨੀ ਕਰਨ ਵਿੱਚ ਮਾਲਦੀਵ ਨੈਸ਼ਨਲ ਡਿਫੈਂਸ ਫੋਰਸ (MNDF) ਦੀ ਸਮਰੱਥਾ ਨੂੰ ਵਧਾਉਣ ਵਿੱਚ ਮਾਲਦੀਵ ਸਰਕਾਰ ਦੀ ਸਹਾਇਤਾ ਕਰੇਗਾ। ਦੋਵਾਂ ਆਗੂਆਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਪ੍ਰਾਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ।

21. ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮਾਲਦੀਵ ਸਰਕਾਰ ਨੂੰ ਮਾਲਦੀਵ ਨੈਸ਼ਨਲ ਡਿਫੈਂਸ ਫੋਰਸ ਲਈ ਭਾਰਤ ਸਰਕਾਰ ਵੱਲੋਂ ਪਹਿਲਾਂ ਮੁਹੱਈਆ ਕਰਵਾਏ CGS Huravee ਲਈ ਦੂਸਰੇ ਲੈਂਡਿੰਗ ਅਸਾਲਟ ਕ੍ਰਾਫਟ (LCA) ਅਤੇ ਇੱਕ ਬਦਲਵੇਂ ਜਹਾਜ਼ ਦੀ ਸਪਲਾਈ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਮਾਲਦੀਵ ਦੀ ਰਾਸ਼ਟਰੀ ਰੱਖਿਆ ਬਲ ਨੂੰ ਭਾਰਤ ਸਰਕਾਰ ਵੱਲੋਂ 24 ਉਪਯੋਗੀ ਵਾਹਨਾਂ ਦਾ ਤੋਹਫਾ ਦੇਣ ਦਾ ਐਲਾਨ ਵੀ ਕੀਤਾ। ਰਾਸ਼ਟਰਪਤੀ ਸੋਲਿਹ ਨੇ ਰੱਖਿਆ ਪ੍ਰੋਜੈਕਟਾਂ ਲਈ ਗ੍ਰਾਂਟ ਸਹਾਇਤਾ ਅਤੇ USD 50 ਮਿਲੀਅਨ ਲਾਈਨ ਆਫ ਕ੍ਰੈਡਿਟ ਸੁਵਿਧਾ ਰਾਹੀਂ MNDF ਬੁਨਿਆਦੀ ਢਾਂਚੇ ਅਤੇ ਉਪਕਰਨਾਂ ਦੇ ਆਧੁਨਿਕੀਕਰਨ ਲਈ ਭਾਰਤ ਦੇ ਲਗਾਤਾਰ ਸਮਰਥਨ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ।

22. ਰਾਸ਼ਟਰਪਤੀ ਸੋਲਿਹ ਨੇ ਅਡੂ ਸਿਟੀ ਵਿਖੇ ਨੈਸ਼ਨਲ ਕਾਲਜ ਫੌਰ ਪੁਲਿਸਿੰਗ ਐਂਡ ਲਾਅ ਇਨਫੋਰਸਮੈਂਟ (NCPLE) ਦੀ ਸਥਾਪਨਾ ਵਿੱਚ ਸਹਾਇਤਾ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਜਿਸ ਦਾ ਉਦਘਾਟਨ ਮਾਰਚ 2022 ਵਿੱਚ ਕੀਤਾ ਗਿਆ ਸੀ।

23. ਦੋਵੇਂ ਨੇਤਾਵਾਂ ਨੇ ਮਾਲਦੀਵ ਵਿੱਚ 61 ਪੁਲਿਸ ਬੁਨਿਆਦੀ ਢਾਂਚੇ ਦੇ ਡਿਜ਼ਾਈਨ ਅਤੇ ਨਿਰਮਾਣ ਲਈ ਖਰੀਦਦਾਰ ਕ੍ਰੈਡਿਟ ਸਮਝੌਤੇ ਦੇ ਅਦਾਨ-ਪ੍ਰਦਾਨ ਦਾ ਸੁਆਗਤ ਕੀਤਾ ਜੋ ਪੁਲਿਸਿੰਗ ਤੱਕ ਪਹੁੰਚ ਵਿੱਚ ਸੁਧਾਰ ਕਰਨ ਅਤੇ ਟਾਪੂਆਂ ਵਿੱਚ ਭਾਈਚਾਰਿਆਂ ਦੀ ਸੁਰੱਖਿਆ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਯੋਗਦਾਨ ਪਾਉਣਗੇ।

24. ਦੋਵੇਂ ਨੇਤਾਵਾਂ ਨੇ ਖੇਤਰੀ ਅਤੇ ਬਹੁਪੱਖੀ ਪਹਿਲਾਂ ਦੇ ਢਾਂਚੇ ਦੇ ਅੰਦਰ ਇਨ੍ਹਾਂ ਖੇਤਰਾਂ ਵਿੱਚ ਪ੍ਰਾਪਤ ਕੀਤੀ ਪ੍ਰਗਤੀ ਦਾ ਵੀ ਸੁਆਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਮਾਰਚ 2022 ਵਿੱਚ ਮਾਲੇ ਵਿੱਚ ਕੋਲੰਬੋ ਸੁਰੱਖਿਆ ਸੰਮੇਲਨ ਦੀ 5ਵੀਂ ਮੀਟਿੰਗ ਦੀ ਸਫ਼ਲ ਮੇਜ਼ਬਾਨੀ ਲਈ ਰਾਸ਼ਟਰਪਤੀ ਸੋਲਿਹ ਨੂੰ ਵਧਾਈ ਦਿੱਤੀਜਿਸ ਵਿੱਚ ਮਾਲਦੀਵ ਦੀ ਪਹਿਲਕਦਮੀ ਤੇ ਮੈਂਬਰਸ਼ਿਪ ਦੇ ਵਿਸਥਾਰ ਦੇ ਨਾਲ-ਨਾਲ ਇੱਕ ਨਵੇਂ ਥੰਮ੍ਹ – ਮਾਨਵਤਾਵਾਦੀ ਸਹਾਇਤਾ ਅਤੇ ਆਫ਼ਤ ਰਾਹਤ – ਨੂੰ ਜੋੜਿਆ ਗਿਆ।

25. ਦੋਵੇਂ ਨੇਤਾਵਾਂ ਨੇ ਪਿਛਲੇ ਮਹੀਨੇ ਕੋਚੀ ਵਿੱਚ ਆਯੋਜਿਤ ਕੋਲੰਬੋ ਸੁਰੱਖਿਆ ਸੰਮੇਲਨ ਦੇ ਮੈਂਬਰ ਦੇਸ਼ਾਂ ਦੀ 6ਵੀਂ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੀ ਬੈਠਕ ਦੀ ਸਫ਼ਲਤਾ ਨੂੰ ਯਾਦ ਕੀਤਾ ਅਤੇ ਭਰੋਸਾ ਪ੍ਰਗਟਾਇਆ ਕਿ ਮਾਲਦੀਵ ਵੱਲੋਂ ਰਚਨਾਤਮਕ ਨਤੀਜਿਆਂ ਲਈ ਆਯੋਜਿਤ ਕੀਤੀ ਜਾਣ ਵਾਲੀ 7ਵੀਂ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੀ ਬੈਠਕ ਦੀ ਅਗਵਾਈ ਕੀਤੀ ਜਾਵੇਗੀ।

26. ਦੋਵੇਂ ਨੇਤਾਵਾਂ ਨੇ ਆਪਦਾ ਪ੍ਰਬੰਧਨ ਅਤੇ ਸਾਈਬਰ ਸੁਰੱਖਿਆ ਦੇ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਸਮਝੌਤਿਆਂ ਦੇ ਅਦਾਨ-ਪ੍ਰਦਾਨ ਦਾ ਸੁਆਗਤ ਕੀਤਾ।

27. ਨੇਤਾਵਾਂ ਨੇ ਅੱਤਵਾਦ ਦੇ ਸਾਰੇ ਰੂਪਾਂ ਦੀ ਨਿਖੇਧੀ ਕੀਤੀ ਅਤੇ ਕੱਟੜਪੰਥਹਿੰਸਕ ਕੱਟੜਵਾਦਅੱਤਵਾਦ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਨਾਕਾਮ ਕਰਨ ਲਈ ਦੋਵੇਂ ਦੇਸ਼ਾਂ ਦੀਆਂ ਸੁਰੱਖਿਆ ਏਜੰਸੀਆਂ ਵਿਚਾਲੇ ਤਾਲਮੇਲ ਵਧਾਉਣ ਦਾ ਸੱਦਾ ਦਿੱਤਾ। ਅਪ੍ਰੈਲ 2021 ਵਿੱਚ ਅੱਤਵਾਦ ਵਿਰੋਧੀ ਸੰਯੁਕਤ ਕਾਰਜ ਸਮੂਹ ਦੀ ਪਹਿਲੀ ਮੀਟਿੰਗ ਤੋਂ ਬਾਅਦ ਹੋਈ ਪ੍ਰਗਤੀ ਨੂੰ ਪ੍ਰਵਾਨ ਕਰਦਿਆਂ ਦੋਵੇਂ ਨੇਤਾਵਾਂ ਨੇ ਅਧਿਕਾਰੀਆਂ ਨੂੰ ਸਾਈਬਰ ਸੁਰੱਖਿਆ ਸਮੇਤ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ।

ਸਹਿਯੋਗ ਦੀਆਂ ਉੱਭਰਦੀਆਂ ਸਰਹੱਦਾਂ

28. ਵਾਤਾਵਰਣ ਅਤੇ ਅਖੁੱਟ ਊਰਜਾ – ਨੇਤਾਵਾਂ ਨੇ ਜਲਵਾਯੂ ਪਰਿਵਰਤਨ ਤੋਂ ਪੈਦਾ ਹੋਣ ਵਾਲੀਆਂ ਵੱਧ ਰਹੀਆਂ ਚੁਣੌਤੀਆਂ ਨੂੰ ਪਛਾਣਿਆ ਅਤੇ ਦੁਵੱਲੇ ਤੌਰ ਤੇ ਘੱਟ ਕਰਨ ਅਤੇ ਅਨੁਕੂਲਨ ਦੇ ਨਾਲ-ਨਾਲ ਬਹੁ-ਪੱਖੀ ਪਹਿਲਾਂ – ਇੰਟਰਨੈਸ਼ਨਲ ਸੋਲਰ ਅਲਾਇੰਸ ਐਂਡ ਕੋਲੀਸ਼ਨ ਫੌਰ ਡਿਜ਼ਾਸਟਰ ਰਿਸੀਲੀਐਂਟ ਇਨਫ੍ਰਾਸਟ੍ਰਕਚਰ ਦੇ ਢਾਂਚੇ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਸਹਿਮਤੀ ਦਿੱਤੀ। ਭਾਰਤ ਸਰਕਾਰ ਦੀ ਰਿਆਇਤੀ ਲਾਈਨ ਆਵ੍ ਕ੍ਰੈਡਿਟ ਅਧੀਨ 34 ਟਾਪੂਆਂ ਤੇ ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਬੁਨਿਆਦੀ ਢਾਂਚੇ ਦਾ ਵਿਕਾਸ ਮਾਲਦੀਵ ਵਿੱਚ ਅੰਤਰਰਾਸ਼ਟਰੀ ਸਹਾਇਤਾ ਨਾਲ ਕੀਤਾ ਜਾ ਰਿਹਾ ਸਭ ਤੋਂ ਵੱਡਾ ਜਲਵਾਯੂ ਅਨੁਕੂਲਨ ਪ੍ਰੋਜੈਕਟ ਹੈ। ਪ੍ਰਧਾਨ ਮੰਤਰੀ ਮੋਦੀ ਨੇ ਮਾਲਦੀਵ ਦੁਆਰਾ 2030 ਤੱਕ ਸ਼ੁੱਧ ਜ਼ੀਰੋ ਹੋ ਜਾਣ ਦੇ ਟੀਚੇ ਦੀ ਸ਼ਲਾਘਾ ਕੀਤੀ ਅਤੇ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਇਸ ਸੰਦਰਭ ਵਿੱਚਦੋਵਾਂ ਨੇਤਾਵਾਂ ਨੇ ਆਪਣੇ ਅਧਿਕਾਰੀਆਂ ਨੂੰ ਅਖੁੱਟ ਊਰਜਾ ਅਤੇ ਗਰਿੱਡ ਇੰਟਰ-ਕਨੈਕਟੀਵਿਟੀ ਦੇ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।

29. ਖੇਡਾਂ ਅਤੇ ਯੁਵਾ ਵਿਕਾਸ- ਦੋਵੇਂ ਨੇਤਾਵਾਂ ਨੇ ਭਾਰਤ ਵਿੱਚ ਮਾਲਦੀਵ ਦੇ ਐਥਲੀਟਾਂ ਨੂੰ ਉਪਕਰਨਾਂ ਅਤੇ ਟ੍ਰੇਨਿੰਗ ਦੇਣ ਸਮੇਤ ਖੇਡਾਂ ਦੇ ਸਬੰਧਾਂ ਦੇ ਵਿਸਥਾਰ ਨੂੰ ਪ੍ਰਵਾਨ ਕੀਤਾ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਖੇਡ ਬੁਨਿਆਦੀ ਢਾਂਚੇ ਦੇ ਵਿਕਾਸ ਲਈ 4 ਕਰੋੜ ਡਾਲਰ ਦੀ ਰਿਆਇਤੀ ਲਾਈਨ ਆਵ੍ ਕ੍ਰੈਡਿਟ ਸੁਵਿਧਾ ਰਾਹੀਂ ਮਾਲਦੀਵ ਵਿੱਚ ਖੇਡ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ। ਉਨ੍ਹਾਂ ਨੇ ਮਾਲਦੀਵ ਵਿੱਚ ਲਾਗੂ ਕੀਤੇ ਜਾ ਰਹੇ ਗ੍ਰਾਂਟ ਫੰਡ ਵਾਲੇ ਪ੍ਰੋਜੈਕਟਾਂ ਵਿੱਚ ਕਈ ਖੇਡ ਵਿਕਾਸ ਪ੍ਰੋਜੈਕਟਾਂ ਨੂੰ ਸ਼ਾਮਲ ਕਰਨ ਦਾ ਵੀ ਨੋਟ ਕੀਤਾ। ਦੋਵਾਂ ਨੇਤਾਵਾਂ ਨੇ 2020 ਵਿੱਚ ਹਸਤਾਖਰ ਕੀਤੇ ਖੇਡਾਂ ਅਤੇ ਯੁਵਾ ਮਾਮਲਿਆਂ ਵਿੱਚ ਸਹਿਯੋਗ ਬਾਰੇ ਸਹਿਮਤੀ ਪੱਤਰ ਦੇ ਤਹਿਤ ਦੋਵਾਂ ਪਾਸਿਆਂ ਦੇ ਨੌਜਵਾਨਾਂ ਦਰਮਿਆਨ ਵਧ ਰਹੇ ਅਦਾਨ-ਪ੍ਰਦਾਨ ਦਾ ਸੁਆਗਤ ਕੀਤਾ।

ਬਹੁਪੱਖੀ ਫੋਰਮਾਂ ਵਿੱਚ ਸਹਿਯੋਗ

30. ਨੇਤਾਵਾਂ ਨੇ ਸੰਯੁਕਤ ਰਾਸ਼ਟਰ ਦੀਆਂ ਸੰਸਥਾਵਾਂਖਾਸ ਕਰਕੇ ਸੁਰੱਖਿਆ ਪਰਿਸ਼ਦ ਦੇ ਫੌਰੀ ਸੁਧਾਰਾਂ ਦੀ ਲੋੜ ਤੇ ਸਹਿਮਤੀ ਪ੍ਰਗਟਾਈ। ਇਸ ਸਬੰਧ ਵਿੱਚਪ੍ਰਧਾਨ ਮੰਤਰੀ ਮੋਦੀ ਨੇ ਇੱਕ ਵਿਸਤ੍ਰਿਤ ਅਤੇ ਸੁਧਾਰੀ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਸਥਾਈ ਮੈਂਬਰਸ਼ਿਪ ਲਈ ਭਾਰਤ ਦੀ ਉਮੀਦਵਾਰੀ ਲਈ ਮਾਲਦੀਵ ਦੇ ਸਮਰਥਨ ਦੀ ਸ਼ਲਾਘਾ ਕੀਤੀ। ਰਾਸ਼ਟਰਪਤੀ ਸੋਲਿਹ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ 76ਵੇਂ ਸੈਸ਼ਨ ਦੀ ਪ੍ਰਧਾਨਗੀ ਲਈ ਮਾਲਦੀਵ ਦੀ ਉਮੀਦਵਾਰੀ ਦੇ ਸਮਰਥਨ ਲਈ ਭਾਰਤ ਦਾ ਧੰਨਵਾਦ ਕੀਤਾ। ਦੋਵੇਂ ਨੇਤਾ ਸੰਯੁਕਤ ਰਾਸ਼ਟਰ ਅਤੇ ਹੋਰ ਅੰਤਰਰਾਸ਼ਟਰੀ ਮੰਚਾਂ ਤੇ ਸਾਂਝੀ ਚਿੰਤਾ ਦੇ ਬਹੁਪੱਖੀ ਮੁੱਦਿਆਂ ਤੇ ਕੰਮ ਕਰਨਾ ਜਾਰੀ ਰੱਖਣ ਲਈ ਵੀ ਸਹਿਮਤ ਹੋਏ।

ਸਮਝੌਤੇ / ਸਹਿਮਤੀ ਪੱਤਰ

31. ਨੇਤਾਵਾਂ ਨੇ ਦੌਰੇ ਦੌਰਾਨ ਹੇਠ ਲਿਖੇ ਖੇਤਰਾਂ ਵਿੱਚ ਸਮਝੌਤਿਆਂ/ਸਹਿਮਤੀ ਪੱਤਰਾਂ ਦਾ ਅਦਾਨ-ਪ੍ਰਦਾਨ ਦੇਖਿਆ:

– ਸੰਭਾਵੀ ਫਿਸ਼ਿੰਗ ਜ਼ੋਨ ਪੂਰਵ ਅਨੁਮਾਨ ਸਮਰੱਥਾ ਨਿਰਮਾਣ ਤੇ ਸਹਿਯੋਗ

– ਸਾਈਬਰ ਸੁਰੱਖਿਆ ਦੇ ਖੇਤਰ ਵਿੱਚ ਸਹਿਯੋਗ

– ਮਾਲਦੀਵ ਦੀਆਂ ਮਹਿਲਾ ਵਿਕਾਸ ਕਮੇਟੀਆਂ ਅਤੇ ਸਥਾਨਕ ਸਰਕਾਰੀ ਅਥਾਰਟੀਆਂ ਦੀ ਸਮਰੱਥਾ ਨਿਰਮਾਣ

– ਆਪਦਾ ਪ੍ਰਬੰਧਨ ਵਿੱਚ ਸਹਿਯੋਗ

– ਪੁਲਿਸ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ USD 41 Mn ਖਰੀਦਦਾਰ ਦਾ ਕ੍ਰੈਡਿਟ ਸਮਝੌਤਾ

– 2,000 ਸੋਸ਼ਲ ਹਾਊਸਿੰਗ ਯੂਨਿਟਾਂ ਦੇ ਖਰੀਦਦਾਰ ਦੇ ਕ੍ਰੈਡਿਟ ਵਿੱਤ ਲਈ ਇਰਾਦੇ ਦਾ ਪੱਤਰ

32. ਰਾਸ਼ਟਰਪਤੀ ਸੋਲਿਹ ਨੇ ਪ੍ਰਧਾਨ ਮੰਤਰੀ ਮੋਦੀ ਦਾ ਉਨ੍ਹਾਂ ਦੀ ਯਾਤਰਾ ਦੌਰਾਨ ਉਨ੍ਹਾਂ ਅਤੇ ਉਨ੍ਹਾਂ ਦੇ ਵਫ਼ਦ ਦੇ ਮੈਂਬਰਾਂ ਨਾਲ ਕੀਤੀ ਨਿੱਘਸਦਭਾਵਨਾ ਅਤੇ ਦਿਆਲੂ ਪਰਾਹੁਣਚਾਰੀ ਲਈ ਧੰਨਵਾਦ ਕੀਤਾ।

33. ਰਾਸ਼ਟਰਪਤੀ ਸੋਲਿਹ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਮਾਲਦੀਵ ਦੇ ਸਰਕਾਰੀ ਦੌਰੇ ਲਈ ਆਪਣੇ ਸੱਦੇ ਨੂੰ ਦੁਹਰਾਇਆ। ਰਾਸ਼ਟਰਪਤੀ ਸੋਲਿਹ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਮਾਲਦੀਵ ਦਾ ਦੌਰਾ ਕਰਨ ਦਾ ਸੱਦਾ ਵੀ ਦਿੱਤਾ।

 

 

 ************

ਡੀਐੱਸ/ਐੱਸਟੀ