Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਭਾਰਤ ਅਤੇ ਕੋਰੀਆ ਵਿਚਕਾਰ ਨਾਵਿਕਾਂ (Seafarers) ਲਈ ਸਰਟੀਫਿਕੇਟ,1978 ਨੂੰ ਆਪਸੀ ਮਾਨਤਾ ਦੇਣ ਦੇ ਇੱਕ ਇਕਰਾਰ ਨੂੰ ਮਨਜ਼ੂਰੀ ਦਿੱਤੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਭਾਰਤ ਅਤੇ ਕੋਰੀਆ ਵਿਚਕਾਰ ਸਰਟੀਫਿਕੇਟਾਂ ਨੂੰ ਆਪਸੀ ਮਾਨਤਾ ਦੇਣ ਦੇ ਇੱਕ ਇਕਰਾਰ ‘ਤੇ ਦਸਤਖਤ ਕਰਨ ਦੇ ਲਈ ਆਪਣੀ ਮਨਜ਼ੂਰੀ ਦੇ ਦਿੱਤੀ ਹੈ । ਇਹ ਨਾਵਿਕਾਂ (Seafarers) ਦੀ ਸਿਖਲਾਈ,ਪ੍ਰਮਾਣੀਕਰਨ ਅਤੇ ਚੌਕਸੀ ਦੇ ਮਿਆਰਾਂ ਦੇ ਅੰਤਰਰਾਸ਼ਟਰੀ ਸੰਮੇਲਨ (STCW) 1978 ਦੀ ਰੈਗੂਲੇਸ਼ਨ 1/10 ਦੀ ਪੈਰਵੀ ਕਰਦਾ ਹੈ ।

ਇਸ ਇਕਰਾਰ ‘ਤੇ ਦਸਤਖਤ ਨਾਲ ਸਮੁੰਦਰੀ ਸਿੱਖਿਆ ਤੇ ਸਿਖਲਾਈ,ਹੋਰਨਾਂ ਦੇਸ਼ਾਂ ਦੁਆਰਾ ਨਾਵਿਕਾਂ ਲਈ ਜਾਰੀ ਕੀਤੇ ਯੋਗਤਾ, ਤਸਦੀਕ,ਸਿਖਲਾਈ ਦਸਤਾਵੇਜ਼ੀ ਸਬੂਤ ਅਤੇ ਮੈਡੀਕਲ ਫਿੱਟਨੈੱਸ ਦੇ ਸਰਟੀਫਕੇਟਾਂ ਦੀ ਮਾਨਤਾ ਦੇ ਲਈ ਰਾਹ ਪੱਧਰਾ ਹੋਵੇਗਾ।ਇਹ ਐੱਸਟੀਸੀਡਬਲਿਊ ਅੰਤਰਰਾਸ਼ਟਰੀ ਸੰਮੇਲਨ ਦੀ ਰੈਗੂਲੇਸ਼ਨ 1/10 ਅਤੇ ਦੋਵੇਂ ਦੇਸ਼ਾਂ ਦੇ ਵਿਚਕਾਰ ਸਿਖਲਾਈ,ਪ੍ਰਮਾਣੀਕਰਨ ਅਤੇ ਨਾਵਿਕਾਂ ਦੇ ਪ੍ਰਬੰਧਨ ਦੇ ਸਹਿਯੋਗ ਦੇ ਪ੍ਰਬੰਧ ਅਨੁਸਾਰ ਕੀਤਾ ਗਿਆ ਹੈ।

*******

ਏਕੇਟੀ/ਵੀਬੀਏ/ਐੱਸਐੱਚ