Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸਾਬਰਕਾਂਠਾ ਦੇ ਸਾਬਰ ਡੇਅਰੀ ਵਿੱਚ ਕਈ ਪ੍ਰੋਜੈਕਟਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਸਾਬਰਕਾਂਠਾ ਦੇ ਸਾਬਰ ਡੇਅਰੀ ਵਿੱਚ ਕਈ ਪ੍ਰੋਜੈਕਟਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਭਾਰਤ ਮਾਤਾ ਕੀ-ਜੈ, ਭਾਰਤ ਮਾਤਾ ਕੀ-ਜੈ

ਗੁਜਰਾਤ ਦੇ ਲੋਕਪ੍ਰਿਯ (ਮਕਬੂਲ), ਮ੍ਰਿਦੁਲ ਅਤੇ ਮੱਕਮ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ, ਸੰਸਦ ਵਿੱਚ ਮੇਰੇ ਸੀਨੀਅਰ ਸਾਥੀ, ਗੁਜਰਾਤ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ਼੍ਰੀਮਾਨ ਸੀ ਆਰ ਪਾਟਿਲ, ਗੁਜਰਾਤ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ਼੍ਰੀ ਜੇਠਾਭਾਈ, ਗੁਜਰਾਤ ਸਰਕਾਰ ਦੇ ਸਾਰੇ ਮੰਤਰੀਗਣ, ਸਾਂਸਦਗਣ ਅਤੇ ਵਿਧਾਇਕਗਣ, ਸਾਬਰ ਡੇਅਰੀ ਦੇ ਪਦ ਅਧਿਕਾਰੀ ਅਤੇ ਇਸ ਨਾਲ ਜੁੜੇ ਤਮਾਮ ਕਿਸਾਨ ਭਾਈ-ਭੈਣ, ਪਸ਼ੂਪਾਲਕ ਭਾਈ-ਭੈਣ!

ਅੱਜ ਸਾਬਰ ਡੇਅਰੀ ਦਾ ਵਿਸਤਾਰ ਹੋਇਆ ਹੈ। ਸੈਂਕੜੇ ਰੁਪਏ ਦੇ ਨਵੇਂ ਪ੍ਰੋਜੈਕਟ ਇੱਥੇ ਲਗ ਰਹੇ ਹਨ। ਆਧੁਨਿਕ ਟੈਕਨੋਲੋਜੀ ਨਾਲ ਲੈਸ ਮਿਲਕ ਪਾਊਡਰ ਪਲਾਂਟ ਅਤੇ ਅ-ਸੈਪਿਟਕ ਪੈਕਿੰਗ ਸੈਕਸ਼ਨ, ਉਸ ਵਿੱਚ ਇੱਕ ਹੋਰ ਲਾਈਨ ਜੁੜਨ ਨਾਲ ਸਾਬਰ ਡੇਅਰੀ ਦੀ ਸਮਰੱਥਾ ਹੋਰ ਅਧਿਕ ਵਧ ਜਾਵੇਗੀ। ਅੱਜ ਜਿਸ ਨਵੇਂ ਪਲਾਂਟ ਦਾ ਭੂਮੀਪੂਜਨ ਹੋਇਆ ਹੈ, ਉਹ ਵੀ ਸਾਬਰ ਡੇਅਰੀ ਦੀ ਸਮਰੱਥਾ ਨੂੰ ਵਧਾਉਣ ਵਿੱਚ ਮਦਦ ਕਰੇਗਾ। ਮੈਂ ਸਾਬਰ ਡੇਅਰੀ ਅਤੇ ਇਸ ਸਹਿਕਾਰੀ ਅੰਦੋਲਨ ਨਾਲ ਜੁੜੇ ਸਾਰੇ ਕਿਸਾਨ ਭਾਈ-ਭੈਣਾਂ ਨੂੰ, ਡੇਅਰੀ ਦੇ ਚੇਅਰਮੈਨ ਨੂੰ, ਡੇਅਰੀ ਦੇ ਸਭ ਡਾਇਰੈਕਟਰਸ ਨੂੰ ਹਿਰਦੇ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਅਤੇ ਜਦੋਂ ਸਾਬਰ ਡੇਅਰੀ ਦੀ ਬਾਤ ਆਉਂਦੀ ਹੈ, ਅਤੇ ਭੂਰਾਭਾਈ ਦੀ ਯਾਦ ਨਾ ਆਵੇ, ਤਾਂ ਬਾਤ ਅਧੂਰੀ ਰਹਿ ਜਾਂਦੀ ਹੈ। ਭੂਰਾਭਾਈ ਪਟੇਲ ਨੇ ਦਹਾਕਿਆਂ ਪਹਿਲਾਂ ਜੋ ਪ੍ਰਯਾਸ ਸ਼ੁਰੂ ਕੀਤਾ ਸੀ, ਉਹ ਅੱਜ ਲੱਖਾਂ ਲੋਕਾਂ ਦਾ ਜੀਵਨ ਬਦਲਣ ਵਿੱਚ ਮਦਦ ਕਰ ਰਿਹਾ ਹੈ। ਸਾਬਰਕਾਂਠਾ ਆਏ, ਤਾਂ ਕੁਝ ਨਵਾਂ ਨਹੀਂ ਲਗਦਾ। ਪੰਰਤੂ ਰੋਜ਼ ਕੁਝ ਨਵਾਂ ਹੁੰਦਾ ਜ਼ਰੂਰ ਨਜ਼ਰ ਆਉਂਦਾ ਹੈ। ਸਾਬਰਕਾਂਠਾ ਦਾ ਸ਼ਾਇਦ ਹੀ ਕੋਈ ਹਿੱਸਾ ਹੋਵੇਗਾ, ਕਿ ਜਿੱਥੇ ਮੇਰਾ ਜਾਣਾ ਨਾ ਹੋਇਆ ਹੋਵੇ। ਅਤੇ ਸਾਬਰਕਾਂਠਾ ਵਿੱਚ ਆਏ ਤਾਂ ਸਭ ਯਾਦ ਆਉਂਦਾ ਹੈ।

ਬੱਸ ਅੱਡੇ ’ਤੇ ਖੜ੍ਹੇ ਰਹੇ, ਅਤੇ ਖੇਰ, ਖੇਰ, ਖੇਰ,-ਵਡਾਲੀ, ਵਡਾਲੀ, ਵਡਾਲੀ। ਖੇਰ-ਵਡਾਲੀ, ਖੇਰ-ਭਿਲੋਡਾ, ਚਲੋ ਚਲੋ। ਜਦੋਂ ਵੀ ਸਾਬਰਕਾਂਠਾ ਆਉਂਦਾ ਹਾਂ ਤਦ ਇਹੀ ਆਵਾਜ਼ ਕੰਨ ਵਿੱਚ ਗੂੰਜਦੀ ਰਹਿੰਦੀ ਹੈ। ਇੱਥੇ ਮੇਰੇ ਅਨੇਕ ਸਾਥੀ-ਸਹਿਯੋਗੀ, ਇੱਥੇ ਆਉਂਦਾ ਹਾਂ ਤਦ ਸਭ ਦੀ ਯਾਦ ਵੀ ਆਉਂਦੀ ਹੈ। ਦੁਖ ਦੀ ਬਾਤ ਹੈ , ਕਿ ਕੁਝ ਸਾਥੀ ਸਾਨੂੰ ਛੱਡ ਕੇ ਪਰਮਾਤਮਾ ਨੂੰ ਪਿਆਰੇ ਹੋ ਗਏ। ਸਾਡੇ ਸ਼੍ਰੀਰਾਮ ਸਾਂਖਲਾ ਦੀ ਯਾਦ ਆਉਂਦੀ ਹੈ , ਸਾਡੇ ਜਯੇਂਦ੍ਰਸਿੰਘਭਾਈ ਰਾਠੋਡ, ਸਾਡੇ ਐੱਸ.ਐੱਮ.ਖਾਂਟ, ਸਾਡੇ ਧੀਮੰਤ ਪਟੇਲ, ਮੇਰੇ ਭਾਈ ਗਜਾਨੰਦ ਪ੍ਰਜਾਪਤੀ, ਸਾਡੇ ਵਿਨੋਦ ਖਿਲਜੀਭਾਈ ਕੇ। ਕਿਤਨੇ ਹੀ ਪੁਰਾਣੇ ਸਾਥੀਆਂ, ਅਤੇ ਅੱਜ ਵੀ ਕਿਤਨੇ ਲੋਕਾਂ ਦੇ ਚਿਹਰੇ ਮੇਰੇ ਸਾਹਮਣੇ ਘੁੰਮ ਰਹੇ ਹੈ।

ਮੇਰੇ ਵਾਲਜੀਭਾਈ ਹੋਣ, ਮੇਰੇ ਪ੍ਰਵੀਣਸਿੰਘ ਦੇਵੜਾ ਹੋਣ, ਮੇਰੇ ਅਨੇਕ ਸਾਥੀ, ਮੇਰੇ ਮੋਡਾਸਾ ਦੇ ਰਾਜਾਬਲੀ ਯਾਦ ਆਉਂਦੇ ਹਨ। ਅਨੇਕ ਲੋਕਾਂ ਦੀ ਯਾਦ, ਅਨੇਕ ਸਦਰ ਪਰਿਵਾਰ ਉਨ੍ਹਾਂ ਦੇ ਨਾਲ ਮੇਰਾ ਗਹਿਰਾ ਰਿਸ਼ਤਾ। ਬਹੁਤ ਹੀ ਸਨਮਾਨਯੋਗ ਨਾਮ ਸਾਡੇ ਡਾਯਾਭਾਈ ਭੱਟ, ਮੇਰੇ ਮੂਲਜੀਭਾਈ ਪਰਮਾਰ, ਐਸੇ ਅਨੇਕ ਬਜ਼ੁਰਗਾਂ ਅਤੇ ਸਾਥੀਆਂ। ਅਨੇਕਾਂ ਦੇ ਦਰਮਿਆਨ ਕੰਮ ਕੀਤਾ। ਸਾਡੇ ਰਮਣੀਕਭਾਈ ਹੋਣ, ਜਿਨ੍ਹਾਂ ਦੇ ਇੱਥੇ ਕਈ ਵਾਰ ਈਡਰ ਆਉਣਾ ਹੋਵੇ ਤਾਂ ਜਾਵਾਂ। ਅਤੇ ਕਈ ਪਰਿਵਾਰਾਂ ਦੇ ਨਾਲ ਮਿਲਣਾ ਹੁੰਦਾ ਸੀ। ਲੇਕਿਨ ਹੁਣ ਆਪ ਸਭ ਨੇ ਐਸੀ ਜ਼ਿੰਮੇਦਾਰੀ ਦਿੱਤੀ ਹੈ, ਕਿ ਪੁਰਾਣੇ ਦਿਨ ਯਾਦ ਕਰਕੇ ਹੀ ਆਨੰਦ ਲੈਣਾ ਹੁੰਦਾ ਹੈ।

ਸਾਥੀਓ

ਦੋ ਦਹਾਕੇ ਪਹਿਲਾਂ ਇੱਥੇ ਕੀ ਸਥਿਤੀਆਂ ਸਨ, ਇਹ ਆਪ ਵੀ ਜਾਣਦੇ ਹੋ ਮੈਂ ਵੀ ਭਲੀਭਾਂਤ ਦੇਖਿਆ ਹੈ। ਅੱਜ ਕੱਲ੍ਹ ਅਸੀਂ ਗੁਜਰਾਤ ਦੇ ਕਈ ਹਿੱਸਿਆ ਵਿੱਚ ਅਤਿਵਰਖਾ ਦੀ ਚੁਣੌਤੀ ਨਾਲ ਜੂਝ ਰਹੇ ਹਾਂ। ਲੇਕਿਨ ਗੁਜਰਾਤੀ ਨੂੰ ਬਾਰਿਸ਼ ਆਉਣਾ ਇਹੀ ਆਪਣੇ-ਆਪ ਵਿੱਚ ਇਤਨਾ ਬੜਾ ਸੁਖ ਅਤੇ ਸੰਤੋਖ ਹੁੰਦਾ ਹੈ ਜਿਸ ਦਾ ਅੰਦਾਜ ਬਾਹਰ ਦੇ ਲੋਕਾਂ ਨੂੰ ਨਹੀਂ ਹੈ। ਕਿਉਂਕਿ ਆਪਣੇ ਇੱਥੇ ਤਾਂ 10 ਸਾਲ, 5 ਸਾਲ ਅਕਾਲ ਪੈਂਦਾ ਹੈ , ਬਾਰਿਸ਼ ਦੇ ਲਈ ਤੜਪਦੇ ਹਨ। ਅਤੇ ਜਦੋਂ ਭਰਪੂਰ ਬਾਰਿਸ਼ ਹੁੰਦੀ ਹੈ, ਤਦ ਮਨ ਭਈ ਭਰ ਜਾਂਦਾ ਹੈ। ਅਤੇ ਅਕਾਲ ਦੀ ਇਹ ਸਥਿਤੀ ਦਾ ਪਰਿਣਾਮ ਕੀ ਆਉਂਦਾ ਹੈ, ਖੇਤੀ ਵਿੱਚ ਬਾਰਿਸ਼ ਹੋਵੇ, ਤਾਂ ਸ਼ਾਇਦ ਹੀ ਇੱਕ-ਅੱਧੀ ਫ਼ਸਲ ਹੋਵੇ।

ਪਸ਼ੂਪਾਲਣ, ਉਸ ਵਿੱਚ ਵੀ ਘਾਹ ਚਾਰਾ ਮਿਲਣ ਵਿੱਚ ਪਰੇਸ਼ਾਨੀ, ਅਤੇ ਬੱਚਿਆਂ ਨੂੰ ਇੱਥੇ ਨਹੀਂ ਰੱਖਣਾ, ਬੱਚਿਆਂ ਨੂੰ ਸ਼ਹਿਰ ਵਿੱਚ ਭੇਜੋ। ਅਸੀਂ ਇੱਥੇ ਪਿੰਡ ਵਿੱਚ ਜ਼ਿੰਦਗੀ ਬਿਤਾ ਲਵਾਂਗੇ। ਇਹ ਦਿਨ ਅਸੀਂ ਦੇਖੇ ਹਨ। ਅਤੇ ਉਸ ਸਮੇਂ ਮੈਂ ਸੰਕਲਪ ਲਿਆ ਸੀ ਤੁਹਾਡੇ ਲੋਕਾਂ ਦੇ ਭਰੋਸੇ ਸੰਕਲਪ ਕੀਤਾ ਸੀ, ਤੁਹਾਡੇ ਲੋਕਾਂ ਦੇ ਨਾਲ ਸਹਿਯੋਗ ’ਤੇ ਅਟੁੱਟ ਵਿਸ਼ਵਾਸ ਲੈ ਕੇ ਸੰਕਲਪ ਲਿਆ ਸੀ ਕਿ ਸਥਿਤੀ ਨੂੰ ਬਦਲਣਾ ਹੈ, ਅਤੇ ਇਸ ਲਈ ਜਿਵੇਂ-ਜਿਵੇਂ  ਸਿੰਚਾਈ ਦੀਆਂ ਸੁਵਿਧਾਵਾਂ, ਇਸ ਦਾ ਗੁਜਰਾਤ  ਵਿੱਚ ਵਿਸਤਾਰ ਹੋਇਆ, ਵੈਸੇ-ਵੈਸੇ ਖੇਤੀਬਾੜੀ ਦੇ ਖੇਤਰ ਵਿੱਚ, ਪਸ਼ੂਪਾਲਣ ਦੇ ਖੇਤਰ ਵਿੱਚ ਅਸੀਂ ਬਹੁਤ ਵਿਕਾਸ ਕੀਤਾ, ਵਾਧ ਕੀਤਾ ਅਤੇ ਡੇਅਰੀ ਨੇ ਉਸ ਨੂੰ ਬਹੁਤ ਬੜੀ ਤਾਕਤ ਦਿੱਤੀ।

ਅਰਥਵਿਵਸਥਾ ਨੂੰ ਡੇਅਰੀ ਨੇ ਸਥਿਰਤਾ ਵੀ ਦਿੱਤੀ, ਡੇਅਰੀ ਨੇ ਸੁਰੱਖਿਆ ਵੀ ਦਿੱਤੀ ਅਤੇ ਡੇਅਰੀ ਨੇ ਪ੍ਰਗਤੀ ਦੇ ਨਵੇਂ  ਅਵਸਰ ਵੀ ਦਿੱਤੇ। ਹੁਣ, ਮੈਂ ਜ਼ਰਾ ਭੈਣਾਂ ਦੇ ਨਾਲ ਬੈਠਿਆ ਸਾਂ, ਜਰਾ ਹਾਲ –ਚਾਲ ਪੁੱਛ ਰਿਹਾ ਸਾਂ। ਮੈਂ ਕਿਹਾ ਕੈਸਾ ਚਲ ਰਿਹਾ ਹੈ? ਨਫ਼ਾ ਕਿਤਨਾ ਮਿਲਦਾ ਹੈ। ਫਿਰ ਮੈਂ ਪੁੱਛਿਆ ਨਫ਼ੇ ਦਾ ਕੀ ਕਰਦੇ ਹੋ? ਸਾਹਬ ਨਫ਼ਾ ਮਿਲਦਾ  ਹੈ ਤਾਂ ਅਸੀਂ ਸੋਨਾ ਖਰੀਦਦੇ ਹਾਂ।

ਸਾਥੀਓ,

ਗੁਜਰਾਤ ਦੇਸ਼ ਦਾ ਉਹ ਰਾਜ ਹੈ ਜਿੱਥੇ ਅਸੀਂ ਕਈ ਸਾਲ ਪਹਿਲਾਂ ਪਸ਼ੂਆਂ ਦੇ ਲਈ ਹੈਲਥ ਕਾਰਡ ਜਾਰੀ ਕੀਤੇ ਸਨ, ਪਸ਼ੂ ਆਰੋਗਯ ਮੇਲਿਆਂ ਦੀ ਸ਼ੁਰੂਅਤ ਕੀਤੀ ਸੀ। ਅਸੀਂ ਪਸ਼ੂਆਂ ਦੇ ਮੋਤੀਆਬਿੰਦ ਅਤੇ ਦੰਦਾਂ ਦੇ ਡੈਂਟਲ ਟ੍ਰੀਟਮੈਂਟ ਤੱਕ ਦੀ ਚਿੰਤਾ ਕੀਤੀ ਸੀ। ਅਤੇ ਤੁਹਾਨੂੰ ਤਾਂ ਪਤਾ ਹੈ ਪਸ਼ੂ ਆਰੋਗਯ ਮੇਲੇ ਵਿੱਚ ਕੁਝ ਗਊਆਂ ਜਦੋਂ ਉਨ੍ਹਾਂ ਦੇ ਪੇਟ ਨੂੰ ਕੱਟਦੇ ਸੀ ਤਾਂ 15-15, 20-20 ਕਿਲੋ ਪਲਾਸਟਿਕ ਦਾ ਵੇਸਟ ਨਿਕਲਦਾ ਸੀ ਅਤੇ ਦੇਖਣ ਵਾਲਿਆਂ ਦੀ ਅੱਖ ਵਿੱਚ ਪਾਣੀ ਆ ਜਾਂਦਾ ਸੀ। ਅਤੇ ਇਸ ਲਈ ਅਸੀਂ ਪਲਾਸਟਿਕ ਦੇ ਉਪਯੋਗ ਨੂੰ ਬੰਦ ਕਰਨ ਦਾ ਅਭਿਯਾਨ ਚਲਾਇਆ ਹੈ ਭਾਈ। ਇਹ ਪਲਾਸਟਿਕ ਸਾਡੇ ਪਸ਼ੂਆਂ ਦੇ ਲਈ ਦੁਸ਼ਮਣ ਦੇ ਸਮਾਨ ਹੈ। ਦੂਸਰੀ ਤਰਫ਼ ਪਸ਼ੂਆਂ ਦੀ ਚਿੰਤਾ, ਪਸ਼ੂਆਂ ਨੂੰ ਅੱਛਾ ਆਹਾਰ ਮਿਲੇ, ਅੱਜ ਮੈਨੂੰ ਭੈਣਾਂ ਨੇ ਆਨੰਦ  ਦੀ ਬਾਤ  ਕੀਤੀ ਹੈ।

ਸ਼ਾਇਦ ਇਸ ਦਾ ਪ੍ਰਚਾਰ ਬਹੁਤ ਘੱਟ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ, ਪਸ਼ੂ ਅਗਰ ਬਿਮਾਰ ਹੁੰਦੇ ਹਨ ਤਾਂ ਅੱਜਕੱਲ੍ਹ ਆਯੁਰਵੇਦਿਕ ਦਵਾਈ ਨਾਲ ਵੀ ਪਸ਼ੂਆਂ ਨੂੰ ਠੀਕ ਕਰਦੇ ਹਾਂ। ਯਾਨੀ ਪਸ਼ੂਆਂ ਦੇ ਲਈ ਜੋ ਸਾਡੀਆਂ ਪਰੰਪਰਾਗਤ ਆਦਿਮਆਦਿ ਪਰੰਪਰਾਵਾਂ ਘਰਾਂ ਵਿੱਚ ਰਹਿੰਦੀਆਂ ਸਨ, ਉਹ ਪੁਨਰਜੀਵਿਤ ਹੋਈਆਂ ਹਨ। ਆਯੁਰਵੇਦਿਕ ਦਵਾਈਆਂ ਨਾਲ ਪਸ਼ੂਆਂ ਦੀ ਦੇਖਭਾਲ਼, ਮੈਂ ਗੁਜਰਾਤ ਦੇ ਡੇਅਰੀ ਖੇਤਰ ਦੇ ਲੋਕਾਂ ਦਾ, ਸਾਬਰ ਡੇਅਰੀ ਦਾ ਹਿਰਦੇ ਤੋਂ ਅਭਿਨੰਦਨ ਕਰਦਾ ਹਾਂ ਕਿ ਉਨ੍ਹਾਂ ਨੇ ਆਪਣੇ ਪਸ਼ੂਪਾਲਕਾਂ ਨੂੰ ਆਯੁਰਵੇਦ ਦਵਾਈ ਦੇ ਸਹਾਰੇ ਪਸ਼ੂਆਂ ਦੀ ਚਿਤਿਕਸਾ ਦਾ ਰਸਤਾ ਅਤੇ ਉਸ ਵਿੱਚ ਮਦਦ ਕੀਤੀ ਹੈ।

ਸਾਨੂੰ ਪਤਾ ਹੈ ਜਦੋਂ ਮੈਂ 2001 ਵਿੱਚ ਆਇਆ ਤਦ ਲੋਕ ਕਹਿੰਦੇ ਸਨ ਕਿ, ਸਾਹਬ ਸ਼ਾਮ ਨੂੰ ਖਾਣਾ ਖਾਂਦੇ ਵਕਤ ਤਾਂ ਬਿਜਲੀ ਹੋਵੇ । ਸ਼ਾਮ ਨੂੰ ਗੁਜਰਾਤ ਵਿੱਚ ਬਿਜਲੀ ਨਹੀਂ ਮਿਲਦੀ ਸੀ ਗੁਜਰਾਤ ਵਿੱਚ। ਅਸੀਂ ਜਯੋਤੀਗ੍ਰਾਮ ਯੋਜਨਾ ਦਾ ਅਭਿਯਾਨ ਚਲਾਇਆ। ਅੱਜ 20-20 ਸਾਲ ਦੇ ਲੜਕੇ-ਲੜਕੀਆਂ ਨੂੰ ਤਾਂ ਪਤਾ ਵੀ ਨਹੀਂ ਹੋਵੇਗਾ ਕਿ ਅੰਧੇਰਾ (ਹਨੇਰਾ) ਕਿਸ ਨੂੰ ਕਹਿੰਦੇ ਹਨ। ਅਤੇ ਗੁਜਰਾਤ ਵਿੱਚ ਜਯੋਤੀਗ੍ਰਾਮ ਯੋਜਨਾ ਲਿਆਏ। ਅਤੇ ਜਯੋਤੀਗ੍ਰਾਮ ਯੋਜਨਾ ਨੇ ਮਾਤਰ ਗੁਜਰਾਤ ਦੇ ਘਰਾਂ ਵਿੱਚ ਉਜਾਲਾ ਕੀਤਾ, ਟੀਵੀ ਚਾਲੂ ਕੀਤਾ ਇਤਨਾ ਹੀ ਨਹੀਂ।

ਸਾਡੇ ਪਿੰਡ ਵਿੱਚ ਡੇਅਰੀ ਨੇ ਮਿਲਕ ਚਿਲਡ ਯੂਨਿਟ ਖੜ੍ਹੇ ਕਰਨ ਵਿੱਚ ਇਸ ਬਿਜਲੀ ਨੇ ਬਹੁਤ ਬੜੀ ਮਦਦ ਕੀਤੀ। ਜਿਸ ਦੇ ਕਾਰਨ ਦੁੱਧ ਦਾ ਕਲੈਕਸ਼ਨ ਵਧਿਆ, ਅਤੇ ਦੁੱਧ ਵਿਗੜਨਾ ਬੰਦ ਹੋਇਆ। ਗੱਡੀ ਆਵੇ ਤਦ ਤੱਕ ਚਿੱਲਿਗ ਸੈਂਟਰ ਵਿੱਚ ਦੁੱਧ ਸੁਰੱਖਿਅਤ ਰਹਿੰਦਾ ਸੀ। ਅਤੇ ਉਸ ਦੇ ਕਾਰਨ ਨੁਕਸਾਨ ਵੀ ਘੱਟ ਹੋਣ ਲਗਿਆ। ਅਤੇ ਇਹ ਬਿਜਲੀ ਦੇ ਕਾਰਨ ਹੋ ਸਕਿਆ ਹੈ। ਗੁਜਰਾਤ ਵਿੱਚ ਬੀਤੇ 2 ਦਹਾਕਿਆਂ ਵਿੱਚ ਜੋ ਵਿਵਸਥਾਵਾਂ ਤਿਆਰ ਹੋਈਆਂ ਹਨ, ਅੱਜ ਉਸ ਦੇ ਬਿਹਤਰ ਪਰਿਣਾਮ ਮਿਲ ਰਹੇ ਹਨ। ਅੱਜ ਗੁਜਰਾਤ ਦੀ ਡੇਅਰੀ ਮਾਰਕਿਟ 1 ਲੱਖ ਕਰੋੜ ਰੁਪਏ ਤੱਕ ਪਹੁੰਚ ਚੁੱਕੀ ਹੈ।

ਸਾਥੀਓ,

ਮੈਨੂੰ ਯਾਦ ਹੈ ਮੈਂ 2007 ਵਿੱਚ ਵੀ ਇੱਥੇ ਆਇਆ, 2011 ਵਿੱਚ ਵੀ ਆਇਆ। ਉਸ ਸਮੇਂ ਮੈਂ ਪ੍ਰੋਸੈੱਸਿੰਗ ਪਲਾਂਟ ਕਰਨ ਦਾ ਇੱਕ ਪ੍ਰੋਗਰਾਮ ਕੀਤਾ ਸੀ। ਅਤੇ ਉਸ ਦਿਨ ਮੈਂ ਸਾਡੇ ਡੇਅਰੀ ਦੇ ਸਾਥੀਆਂ ਦੇ ਨਾਲ ਬਾਤ ਕੀਤੀ ਸੀ। ਮੈਂ ਕਿਹਾ, ਦੇਖੋ ਜੀ ਹੁਣ ਆਪ/ਤੁਸੀਂ ਮਹਿਲਾਵਾਂ ਦੀ ਭਾਗੀਦਾਰੀ ਵਧਾਓ। ਅਤੇ ਮੈਨੂੰ ਅੱਜ ਖੁਸ਼ੀ ਹੈ ਕਿ ਦੁੱਧ ਸਮੀਤੀਆਂ/ਕਮੇਟੀਆਂ ਵਿੱਚ ਮਹਿਲਾਵਾਂ ਨੂੰ ਪਹਿਲਾਂ ਨਾ ਦੇ ਬਰਾਬਰ ਕੰਮ ਸੀ, ਅੱਜ ਘੱਟ ਤੋਂ ਘੱਟ ਤਿੰਨ ਮਹਿਲਾਵਾਂ ਅੱਜ ਮੰਡਲੀ ਦੇ ਉਸ ਕਾਰਜਕਾਰੀ ਦੇ ਰੂਪ ਵਿੱਚ ਰਹਿੰਦੀਆਂ ਹਨ, ਉਹ ਮੰਡਲੀ ਨੂੰ ਚਲਾਉਂਦੀਆਂ ਹਨ ਅਤੇ ਕੁਝ ਜਗ੍ਹਾ ‘ਤੇ ਤਾਂ ਪੁਰਸ਼ਾਂ ਤੋਂ ਜ਼ਿਆਦਾ ਮਹਿਲਾਵਾਂ ਕੰਮ ਸੰਭਾਲਦੀਆਂ ਹਨ। ਗੁਜਰਾਤ ਵਿੱਚ ਅਸੀਂ ਇਹ ਵੀ ਨਿਯਮ ਬਣਾਇਆ ਸੀ ਅਤੇ ਮੈਂ ਅੱਜ ਸਭ ਭੈਣਾਂ ਮਿਲੀਆਂ ਉਨ੍ਹਾਂ ਨੂੰ ਪੁੱਛਿਆ, ਉਸ ਸਮੇਂ ਮੈਂ ਨਿਯਮ ਬਣਾਇਆ ਸੀ, ਕਿ ਦੁੱਧ ਭਰਨ ਦੇ ਲਈ ਕੋਈ ਵੀ ਆਵੇ ਲੇਕਿਨ ਦੁੱਧ ਦਾ ਪੈਸਾ ਕਿਸੇ ਵੀ ਪੁਰਸ਼ ਨੂੰ ਨਹੀਂ ਦੇਣਾ, ਦੁੱਧ ਦਾ ਪੈਸਾ ਮਹਿਲਾਵਾਂ ਨੂੰ ਹੀ ਮਿਲਣਾ ਚਾਹੀਦਾ ਹੈ।

ਅਤੇ ਅਗਰ ਮਹਿਲਾਵਾਂ ਦੇ ਪਾਸ ਪੈਸੇ ਜਾਣਗੇ, ਪਾਈ-ਪਾਈ ਦਾ ਸਹੀ ਉਪਯੋਗ ਹੋਵੇਗਾ, ਪਰਿਵਾਰ ਦੀ ਭਲਾਈ ਦੇ ਲਈ ਹੋਵੇਗਾ, ਪਸ਼ੂਆਂ ਦੇ ਕਲਿਆਣ ਦੇ ਲਈ ਹੋਵੇਗਾ। ਅਤੇ ਅੱਜ ਗੁਜਰਾਤ ਵਿੱਚ ਦੁੱਧ ਦੀ ਪੇਮੈਂਟ ਸਿਰਫ਼ ਅਤੇ ਸਿਰਫ਼ ਮਹਿਲਾਵਾਂ ਨੂੰ ਮਿਲਦੀ ਹੈ ਅਤੇ ਉਸ ਦੇ ਕਾਰਨ ਮੇਰੀਆਂ ਮਹਿਲਾਵਾਂ, ਭੈਣਾਂ ਦੀ, ਮਾਤਾਵਾਂ ਦੀ ਤਾਕਤ ਵੀ ਬਹੁਤ ਵਧ ਗਈ ਹੈ। ਗੁਜਰਾਤ ਵਿੱਚ ਸਹਿਕਾਰਤਾ ਦੀ ਇੱਕ ਸਮ੍ਰਿੱਧ ਪਰੰਪਰਾ ਰਹੀ ਹੈ ਅਤੇ ਸੰਸਕਾਰ ਵੀ ਹਨ, ਤਦੇ ਤਾਂ ਸਹਕਾਰ ਹੈ ਅਤੇ ਸਹਕਾਰ ਹੈ ਤਦੇ ਤਾਂ ਸਮ੍ਰਿੱਧੀ ਹੈ।

ਦੁੱਧ ਨਾਲ ਜੁੜੇ ਸਹਿਕਾਰੀ ਅੰਦੋਲਨ ਦੀ ਜੋ ਸਫ਼ਲਤਾ ਹੈ, ਉਸ ਦਾ ਵਿਸਤਾਰ ਹੁਣ ਅਸੀਂ ਖੇਤੀ ਨਾਲ ਜੁੜੇ ਬਾਕੀ ਖੇਤਰਾਂ ਵਿੱਚ ਵੀ ਕਰ ਰਹੇ ਹਾਂ। ਦੇਸ਼ ਵਿੱਚ ਅੱਜ 10 ਹਜ਼ਾਰ ਕਿਸਾਨ ਉਤਪਾਦਕ ਸੰਘ-FPOs, ਇਸ ਦੇ ਨਿਰਮਾਣ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਇਨ੍ਹਾਂ FPOs ਦੇ ਮਾਧਿਅਮ ਨਾਲ ਛੋਟੇ ਕਿਸਾਨ ਫੂਡ ਪ੍ਰੋਸੈੱਸਿੰਗ ਨਾਲ ਜੁੜੀ, ਐਕਸਪੋਰਟ ਨਾਲ ਜੁੜੀ ਵੈਲਿਊ ਅਤੇ ਸਪਲਾਈ ਚੇਨ ਨਾਲ ਸਿੱਧੇ ਜੁੜ ਪਾਉਣਗੇ। ਇਸ ਦਾ ਬਹੁਤ ਅਧਿਕ ਲਾਭ ਮੇਰੇ ਗੁਜਰਾਤ ਦੇ ਕਿਸਾਨਾਂ ਭਾਈ-ਭੈਣਾਂ ਨੂੰ ਹੋਣ ਵਾਲਾ ਹੈ।

ਭਾਈਓ ਅਤੇ ਭੈਣੋਂ,

ਕਿਸਾਨਾਂ ਦੀ ਆਮਦਨ ਵਧਾਉਣ ਦੇ ਲਈ ਜੋ ਪ੍ਰਯਾਸ ਬੀਤੇ 8 ਵਰ੍ਹਿਆਂ ਵਿੱਚ ਕੇਂਦਰ ਸਰਕਾਰ ਨੇ ਕੀਤੇ ਹਨ, ਉਸ ਦੀ ਵਜ੍ਹਾ ਨਾਲ ਗੁਜਰਾਤ ਸਮੇਤ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ। ਕਿਸਾਨਾਂ ਦੀ ਆਮਦਨ ਵਿੱਚ ਬਾਗਵਾਨੀ, ਪਸ਼ੂਪਾਲਣ, ਮਛਲੀਪਾਲਣ ਇਸ ਦੀ ਵਜ੍ਹਾ ਨਾਲ ਵੀ ਕਾਫੀ ਵਾਧਾ ਹੋਇਆ ਹੈ ਅਤੇ ਇਸ ਵਿੱਚ ਵੀ ਸਭ ਤੋਂ ਬੜੀ ਬਾਤ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜੋ ਭੂਮੀਹੀਨ ਕਿਸਾਨ ਹਨ, ਜੋ ਸਭ ਤੋਂ ਗ਼ਰੀਬ ਹੁੰਦੇ ਹਨ, ਉਨ੍ਹਾਂ ਦੀ ਆਮਦਨ ਵਿੱਚ ਸਭ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ, ਬਹੁਤ ਛੋਟੀ ਜਮੀਨ ਵਾਲੇ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੋਇਆ ਹੈ। ਯਾਨੀ ਫਸਲਾਂ ਦੇ ਇਲਾਵਾ ਆਮਦਨ ਦੇ ਵੈਕਲਪਿਕ ਮਾਧਿਅਮਾਂ ‘ਤੇ ਕੰਮ ਕਰਨ ਦੀ ਰਣਨੀਤੀ ਅੱਜ ਕੰਮ ਆ ਰਹੀ ਹੈ। ਖਾਦੀ ਅਤੇ ਗ੍ਰਾਮੋਦਯੋਗ ਵੀ ਇਸ ਦੀ ਇੱਕ ਉੱਤਮ ਉਦਾਹਰਣ ਹੈ। ਖਾਦੀ ਅਤੇ ਗ੍ਰਾਮੋਦਯੋਗ ਦਾ ਟਰਨਓਵਰ ਪਹਿਲੀ ਵਾਰ 1 ਲੱਖ ਕਰੋੜ ਰੁਪਏ ਤੋਂ ਉੱਪਰ ਗਿਆ ਹੈ।

ਇਹੀ ਕਾਰਨ ਹੈ ਕਿ ਬੀਤੇ 8 ਵਰ੍ਹਿਆਂ ਵਿੱਚ ਇਸੇ ਖੇਤਰ ਨਾਲ ਡੇਢ ਕਰੋੜ ਤੋਂ ਜ਼ਿਆਦਾ ਨਵੇਂ ਰੋਜ਼ਗਾਰ ਪਿੰਡ ਵਿੱਚ ਬਣੇ ਹਨ। 2014 ਤੋਂ ਪਹਿਲਾਂ ਦੇ 7-8 ਸਾਲਾਂ ਦੀ ਤੁਲਨਾ ਵਿੱਚ ਬੀਤੇ 8 ਸਾਲਾਂ ਵਿੱਚ ਮਧੂਮੱਖੀ ਦਾ ਪਾਲਣ, ਮਧੂ (ਸ਼ਹਿਦ) ਦਾ ਉਤਪਾਦਨ ਅਤੇ ਮੈਨੂੰ ਤਾਂ ਸਾਬਰ ਡੇਅਰੀ ਨੇ ਕਿਹਾ, ਕਿ ਹੁਣ ਅਸੀਂ ਵੀ ਪੂਰੇ ਸਾਬਰਕਾਂਠਾ ਵਿੱਚ ਮਧੁ ਦੇ ਉਤਪਾਦਨ ਦੇ ਲਈ ਕਿਸਾਨਾਂ ਨੂੰ ਤਿਆਰ ਕਰ ਰਹੇ ਹਾਂ। ਉਨ੍ਹਾਂ ਨੂੰ ਬੌਕਸ ਦੇ ਰਹੇ ਹਾਂ। ਅਤੇ ਇਤਨੇ ਘੱਟ ਸਮੇਂ ਵਿੱਚ ਮਧੂ ਦਾ ਉਤਪਾਦਨ ਦੁੱਗਣਾ ਹੋਣ ਜਾ ਰਿਹਾ ਹੈ, ਲਗਭਗ ਦੁੱਗਣਾ।

ਇਹ ਇੱਕ ਹੋਰ ਲਾਭ, ਅਤੇ ਖੇਤ ਵਿੱਚ ਮਧੂਮੱਖੀ ਹੋਵੇ ਤਾਂ ਉਹ ਵੀ ਤੁਹਾਡੇ ਸਾਥੀ ਦੀ ਤਰ੍ਹਾਂ ਕੰਮ ਕਰਦੀ ਹੈ। ਖੇਤ ਮਜ਼ਦੂਰ ਦੀ ਤਰ੍ਹਾਂ ਤੁਹਾਡੀ ਮਦਦ ਕਰੇ। ਮਧੂਮੱਖੀ ਖੇਤੀ ਵਿੱਚ ਪੂਰਕ ਹੁੰਦੀ ਹੈ। ਇਤਨਾ ਹੀ ਨਹੀਂ, ਪੈਟ੍ਰੋਲ ਵਿੱਚ ਈਥੇਨੌਲ ਬਲੈਂਡਿੰਗ ਬਣਾ ਕੇ 10 ਪ੍ਰਤੀਸ਼ਤ ਤੋਂ ਜ਼ਿਆਦਾ, ਅੱਜ ਅਸੀਂ ਪੈਟ੍ਰੋਲ ਵਿੱਚ ਈਥੇਨੌਲ ਨੂੰ ਮਿਲਾਉਂਦੇ ਹਾਂ। ਇਹ ਈਥੇਨੌਲ ਕਿਵੇਂ (ਕੈਸੇ) ਬਣਦਾ ਹੈ, ਗੰਨੇ ਦੀ ਲਕੜੀ ਵਿੱਚੋਂ, ਗੰਨੇ ਵਿੱਚੋਂ, ਮੱਕੀ ਵਿੱਚੋਂ, ਯਾਨੀ ਕਿ ਹੁਣ ਤੱਕ ਖਾੜੀ ਤੋਂ ਤੇਲ ਆਉਂਦਾ ਸੀ। ਹੁਣ ਉਸ ਵਿੱਚ ਝਾੜੀ ਦਾ ਤੇਲ ਵੀ ਮਿਲਣ ਲਗਿਆ ਹੈ। ਅਤੇ ਝਾੜੀ ਅਤੇ ਖਾੜੀ ਦਾ ਤੇਲ ਮਿਲਣ ਨਾਲ ਅੱਜ ਸਾਡੇ ਸਾਧਨ ਚਲ ਰਹੇ ਹਨ, ਅਤੇ ਵਾਤਾਵਰਣ ਦੀ ਵੀ ਸੁਰੱਖਿਆ ਹੋ ਰਹੀ ਹੈ। 2014 ਤੱਕ ਦੇਸ਼ ਵਿੱਚ 40 ਕਰੋੜ ਲੀਟਰ ਤੋਂ ਵੀ ਘੱਟ ਈਥੇਨੌਲ ਦੀ ਬਲੈਂਡਿੰਗ ਹੁੰਦੀ ਸੀ। ਅੱਜ ਇਹ ਕਰੀਬ 400 ਕਰੋੜ ਲੀਟਰ ਤੱਕ ਪਹੁੰਚ ਰਿਹਾ ਹੈ। ਸਾਡੀ ਸਰਕਾਰ ਨੇ ਬੀਤੇ 2 ਵਰ੍ਹਿਆਂ ਵਿੱਚ ਵਿਸ਼ੇਸ਼ ਅਭਿਯਾਨ ਚਲਾ ਕੇ 3 ਕਰੋੜ ਤੋਂ ਅਧਿਕ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਵੀ ਦਿੱਤੇ ਹਨ। ਪਹਿਲੀ ਵਾਰ ਪਸ਼ੂਪਾਲਕਾਂ ਅਤੇ ਮਛੁਆਰਿਆਂ ਨੂੰ ਵੀ ਕਿਸਾਨ ਕ੍ਰੈਡਿਟ ਕਾਰਡ ਦੀ ਸੁਵਿਧਾ ਦਿੱਤੀ ਗਈ ਹੈ।

ਭਾਈਓ ਅਤੇ ਭੈਣੋਂ,

ਖੇਤੀ ਦੀ ਲਾਗਤ ਘੱਟ ਕਰਨ ‘ਤੇ ਵੀ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ। ਨੀਮ ਕੋਟੇਡ ਯੂਰੀਆ, ਖਾਦ ਦੇ ਬੰਦ ਪਏ ਕਾਰਖਾਨੇ, ਉਨ੍ਹਾਂ ਨੂੰ ਫਿਰ ਤੋਂ ਸ਼ੁਰੂ ਕਰਨਾ, ਨੈਨੋ ਫਰਟੀਲਾਇਜ਼ਰ ‘ਤੇ ਕੰਮ ਕਰਨਾ, ਅਤੇ ਨੈਨੋ ਫਰਟੀਲਾਇਜ਼ਰ ਤਾਂ ਐਸਾ ਹੈ ਕਿ ਏਕ ਥੇਲਾ ਭਰਕੇ ਫਰਟੀਲਾਇਜ਼ਰ ਲਿਆਂਦੇ ਹਾਂ, ਉਤਨਾ ਹੁਣ ਇੱਕ ਬੋਟਲ ਵਿੱਚ ਆ ਜਾਂਦਾ ਹੈ। ਅਤੇ ਉਤਨਾ ਹੀ ਲਾਭ ਮਿਲੇ। ਮਿਹਨਤ ਘੱਟ, ਲਾਭ ਉਤਨੇ ਦਾ ਉਤਨਾ ਹੀ। ਅੱਜ ਨੈਨੋ ਫਰਟੀਲਾਇਜ਼ਰ ‘ਤੇ ਕੰਮ ਚਲ ਰਿਹਾ ਹੈ। ਬੀਤੇ ਕੁਝ ਮਹੀਨਿਆਂ ਵਿੱਚ ਪੂਰੀ ਦੁਨੀਆ ਵਿੱਚ ਯੂਰੀਆ ਦੇ ਦਾਮ ਵਿੱਚ ਕਈ ਗੁਣਾ ਵਾਧਾ ਹੋਇਆ ਹੈ, ਲੇਕਿਨ ਦੇਸ਼ ਦੇ ਕਿਸਾਨਾਂ ‘ਤੇ ਅਸੀਂ ਇਸ ਦਾ ਬੋਝ ਨਹੀਂ ਪੈਣ ਦਿੱਤਾ। ਦੁਨੀਆ ਵਿੱਚੋਂ ਫਰਟੀਲਾਇਜ਼ਰ ਬਾਹਰ ਤੋਂ ਲਿਆਉਣਾ ਪੈਂਦਾ ਹੈ। ਕਈ ਗੁਣਾ ਭਾਅ ਵਧ ਗਏ ਅਚਾਨਕ। ਲੇਕਿਨ ਦਿੱਲੀ ਵਿੱਚ ਬੈਠੀ ਹੋਈ ਤੁਹਾਡੀ ਇਸ ਸਰਕਾਰ ਨੇ ਇਤਨੇ ਸਾਰੇ ਯੂਰੀਆ ਦੇ ਭਾਅ ਵਧੇ, ਪਰੰਤੂ ਉਸ ਦਾ ਬੋਝ ਸਾਡੇ ਕਿਸਾਨਾਂ ਦੇ ਉੱਪਰ ਨਹੀਂ ਆਉਣ ਦਿੱਤਾ। ਉਸ ਦਾ ਬੋਝ ਅੱਜ ਭਾਰਤ ਸਰਕਾਰ ਝੱਲ ਰਹੀ ਹੈ।

 

ਯੂਰੀਆ ਦਾ 50 ਕਿਲੋ ਦਾ ਬੈਗ ਸਰਕਾਰ ਨੂੰ ਸਾਢੇ ਤਿੰਨ ਹਜ਼ਾਰ ਰੁਪਏ ਵਿੱਚ ਪੈਂਦਾ ਹੈ। ਜ਼ਰਾ ਬੋਲੋਗੇ ਆਪ ਕਿਤਨੇ ਵਿੱਚਸਾਢੇ ਤਿੰਨ ਹਜ਼ਾਰ ਰੁਪਏ ਦੀ ਇੱਕ ਥੈਲੀ। ਸਾਢੇ ਤਿੰਨ ਹਜ਼ਾਰ ਰੁਪਏ ਕਿੰਨਾਅਤੇ ਸਰਕਾਰ ਕਿਸਾਨਾਂ ਨੂੰ ਕਿਤਨੇ ਰੁਪਏ ਵਿੱਚ ਦਿੰਦੀ ਹੈ300 ਰੁਪਏ ਵਿੱਚ। 3.5 ਹਜ਼ਾਰ (3500 ਰੁਪਏ) ਦੀ ਥੈਲੀ ਮੇਰੇ ਕਿਸਾਨ ਭਾਈਆਂ ਨੂੰ ਬੋਝ ਨਾ ਲਗੇ, ਪੂਰੇ ਦੇਸ਼ ਵਿੱਚ ਸਿਰਫ਼ 300 ਰੁਪਏ ਵਿੱਚ ਦਿੱਤੀ ਜਾਂਦੀ ਹੈ।

 

ਇੱਕ ਪ੍ਰਕਾਰ ਨਾਲ DAP ਦੇ 50 ਕਿਲੋ ਦੇ ਬੈਗ ‘ਤੇ ਪਹਿਲਾਂ ਸਰਕਾਰ 500 ਰੁਪਏ ਦਾ ਬੋਝ ਝੱਲਦੀ ਸੀ, ਸਰਕਾਰ ‘ਤੇ 500 ਰੁਪਏ ਦਾ ਬੋਝ ਆਉਂਦਾ ਸੀ। ਅੱਜ ਉਹ ਦੁਨੀਆ ਵਿੱਚ ਮਹਿੰਗਾਈ ਵਧਣ ਦੇ ਕਾਰਨ ਅੱਜ ਸਰਕਾਰ ਨੂੰ 2500 ਰੁਪਏ ਦਾ ਬੋਝ ਝੱਲਣਾ ਪੈਂਦਾ ਹੈ ਲੇਕਿਨ ਕਿਸਾਨਾਂ ਦੇ ਸਿਰ ‘ਤੇ ਅਸੀਂ ਬੋਝ ਜਾਣ ਨਹੀਂ ਦਿੰਦੇ।

ਸਾਥੀਓ,

ਇਨ੍ਹਾਂ ਤਮਾਮ ਯੋਜਨਾਵਾਂ ਦਾ ਲਾਭ ਗੁਜਰਾਤ ਦੇ ਕਿਸਾਨਾਂ ਨੂੰ ਵੀ ਮਿਲ ਰਿਹਾ ਹੈ। ਬੀਤੇ ਵਰ੍ਹਿਆਂ ਵਿੱਚ ਅਰਵੱਲੀ ਦੇ 50 ਹਜ਼ਾਰ ਤੋਂ ਅਧਿਕ ਕਿਸਾਨਾਂ ਦੇ ਖੇਤ ਮਾਇਕ੍ਰੋ ਇਰੀਗੇਸ਼ਨ ਦੀ ਸੁਵਿਧਾ ਨਾਲ ਜੁੜ ਚੁੱਕੇ ਹਨ। ਅਤੇ ਮੈਂ ਵਿਸ਼ੇਸ਼ ਕਰਕੇ ਅਰਵੱਲੀ ਜ਼ਿਲ੍ਹਾ ਦੇ ਕਿਸਾਨ ਭਾਈਆਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ। ਇਹ ਕੰਮ ਲੈਣ ਦੇ ਲਈ। ਅੱਜ ਕਰਵੱਲੀ ਦੇ ਅਨੇਕ ਪਿੰਡ ਐਸੇ ਹਨ ਜਿੱਥੇ ਕਿਸਾਨ ਸ਼ਤ-ਪ੍ਰਤੀਸ਼ਤ ਡ੍ਰਿੱਪ ਇਰੀਗੇਸ਼ਨ ਨਾਲ ਸਿੰਚਾਈ ਕਰ ਰਿਹਾ ਹੈ। ਸੁਜਲਾਮ-ਸੁਫਲਾਮ ਯੋਜਨਾ ਨਾਲ ਸਾਬਰਕਾਂਠਾ ਦੀਆਂ ਅਨੇਕ ਐਸੀਆਂ ਤਹਿਸੀਲਾਂ ਵਿੱਚ ਪਾਣੀ ਪਹੁੰਚਿਆ ਹੈ, ਜਿੱਥੇ ਪਹਿਲਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਹਾਥਮਤੀ ਨਹਿਰ ਉਸ ਦਾ ਸੁੰਦਰੀਕਰਣ ਪ੍ਰੋਜੈਕਟ ਪੂਰਾ ਹੋਣ ਨਾਲ ਪੂਰੇ ਖੇਤਰ ਦੀ ਸੁੰਦਰਤਾ ਵਧੀ ਹੈ। ਸ਼ਹਿਰ ਵਿੱਚ ਪਾਣੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਹਰ ਘਰ ਜਲ ਅਭਿਯਾਨ ਦੇ ਤਹਿਤ ਵੀ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ।

 

 

ਸਾਥੀਓ,

ਅੱਜ ਸਾਬਰਕਾਂਠਾ ਅਤੇ ਆਸਪਾਸ ਦੇ ਖੇਤਰਾਂ ਵਿੱਚ ਕਨੈਕਟੀਵਿਟੀ ਦਾ ਅਭੂਤਪੂਰਵ ਇਨਫ੍ਰਾਸਟ੍ਰਕਚਰ ਬਣ ਚੁੱਕਿਆ ਹੈ। ਰੇਲਵੇ ਲਾਈਨਾਂ ਦੀ ਚੁੜਾਈ, ਰੇਲਵੇ ਦੇ ਬ੍ਰਿੱਜ ਬਣਾਉਣਾ, ਹਾਈ-ਵੇਅ ਨੂੰ ਚੌੜਾ ਕਰਨਾ, ਹਾਈ-ਵੇਅ ਨੂੰ ਦੂਰ ਤੱਕ ਅੱਗੇ ਲੈ ਕੇ ਜਾਣਾ, ਆਪਣਾ ਇਹ ਸ਼ਾਮਲਾਜੀ-ਮੋਡਾਸਾ 150 ਕਿਲੋਮੀਟਰ ਲੰਬੀ ਫੋਰਲੇਨ ਰੋਡ ਅੱਗੇ ਜਾ ਕੇ ਦੱਖਣ ਗੁਜਰਾਤ ਦੇ ਨਾਲ ਸਿੱਧਾ ਜੁੜ ਜਾਂਦੀ ਹੈ। ਦੱਖਣ ਗੁਜਰਾਤ ਮੱਧ ਗੁਜਰਾਤ ਦੇ ਨਾਲ ਇਹ ਮੇਰਾ ਸਾਬਰਕਾਂਠਾ ਜੁੜ ਜਾਵੇਗਾ। ਅਤੇ ਇਸ ਦੇ ਕਾਰਨ ਖੇਡਬ੍ਰਹਮਾ ਹੋਵੇ, ਮੇਘਰਜ ਹੋਵੇ,  ਮਾਲਪੁਰ ਹੋਵੇ, ਭਿਲੋਡਾ ਹੋਵੇ ਇਹ ਮੇਰਾ ਪੂਰਾ ਆਦਿਵਾਸੀ ਪੱਟਾ ਵਿਕਾਸ ਦੇ ਅੰਦਰ ਤੇਜ਼ੀ ਨਾਲ ਜੁੜ ਰਿਹਾ ਹੈ।

ਹਿੰਮਤਨਗਰ ਨਾਲ ਖੇਡਬ੍ਰਹਮਾ ਬ੍ਰੌਡਗੇਜ ਲਾਈਨ ਉਸ ਪ੍ਰੋਜੈਕਟ ’ਤੇ ਤੇਜ਼ਗਤੀ ਨਾਲ ਕੰਮ ਚਲ ਰਿਹਾ ਹੈ। ਭਾਈਓ-ਭੈਣੋਂ  ਤੁਹਾਨੂੰ ਯਾਦ ਹੋਵੇਗਾ ਕਿ, ਤੁਹਾਡੇ ਇੱਥੇ ਹਿੰਮਤਨਗਰ ਤੋਂ ਮਹੇਸਾਣਾ ਜਾਣਾ ਹੋਵੇ ਤਾਂ ਸੱਤ ਬਾਰ ਸੋਚੋਗੇ ਕਿ ਇਸ ਰੋਡ ’ਤੇ ਕਿਵੇ ਜਾਵਾਂਗਾ, ਕਦੋਂ ਪਹੁੰਚਗਾ। ਘੰਟੇ ਲਗ ਜਾਂਦੇ ਸਨ, ਲੇਕਿਨ ਹੁਣ ਨਵੇਂ ਰੋਡ ਬਣਨ ਕਾਰਨ ਤਿੰਨ ਸਾਢੇ ਘੰਟੇ ਵਿੱਚ ਫਟਾਫਟ ਪਹੁੰਚ ਜਾਂਦੇ ਹਾਂ। ਹਿੰਮਤਨਗਰ, ਮਹੇਸਾਣਾ, ਵਿਜਾਪੁਰ ਫਟ ਫਟ ਪਹੁੰਚ ਜਾਂਦੇ ਹਾਂ। ਹਿੰਮਤਨਗਰ ਤੋਂ ਅੰਬਾਜੀ ਚਾਰ ਲੇਨ ਸੜਕ ਬਣੀ, ਅਤੇ ਮਾਂ ਅੰਬਾ ਦੇ ਦਰਸ਼ਨ ਦੇ ਲਈ ਆਉਣ ਵਾਲੇ ਲੋਕ, ਹੁਣ ਸਭ ਨੂੰ ਉੱਤਰ ਗੁਜਰਾਤ ਤੋਂ ਜਾਣਾ ਹੋਵੇ, ਦੱਖਣ ਗੁਜਰਾਤ-ਮੱਧ ਗੁਜਰਾਤ ਦੇ ਲੋਕ ਇਹੀ ਰਸਤਾ ਪਕੜਦੇ ਹਨ।

ਯਾਨੀ ਕਿ ਆਸਪਾਸ ਦੇ ਲੋਕਾਂ ਨੂੰ ਵੀ ਰੋਜੀ-ਰੋਟੀ ਮਿਲਦੀ ਰਹੇ। ਅਤੇ ਹੁਣ ਸ਼ਾਮਲਾਜੀ ਤੋਂ ਅਹਿਮਦਾਬਾਦ 6 ਲਾਈਨ ਦਾ ਹਾਈ-ਵੇਅ ਇਹ ਬਣਾਉਣ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ। 1300 ਕਰੋੜ ਰੁਪਏ ਇਸ ‘ਤੇ ਖਰਚ ਕੀਤਾ ਜਾ ਰਿਹਾ ਹੈ। ਹਿੰਮਤਨਗਰ ਵਿੱਚ ਮੈਡੀਕਲ ਕਾਲਜ, ਅਤੇ ਅਸੀਂ ਕੋਰੋਨਾ ਦੀ ਲੜਾਈ ਵਿੱਚ ਇਹ ਮੈਡੀਕਲ ਕਾਲਜ ਕਿਤਨਾ ਕੰਮ ਵਿੱਚ ਆਏ, ਕਿਤਨਾ ਆਸ਼ਰੀਵਾਦ ਮਿਲਿਆ ਇਹ ਆਪ ਲੋਕ ਵੀ ਜਾਣਦੇ ਹੋ ਮੈਂ ਵੀ ਜਾਣਦਾ ਹਾਂ।

ਸਾਥੀਓ,

ਜਦ ਕਨੈਕਟੀਵਿਟੀ ਅਤੇ ਇਨਫ੍ਰਾਸਟ੍ਰਕਚਰ ਬਿਹਤਰ ਹੁੰਦਾ ਹੈ ਤਾਂ ਇਸ ਦਾ ਬਹੁਤ ਬੜਾ ਲਾਭ ਟੂਰਿਜ਼ਮ ਨੂੰ ਹੁੰਦਾ ਹੈ, ਸਾਡੇ ਯੁਵਾ ਨੌਜਵਾਨਾਂ ਨੂੰ ਰੋਜ਼ਗਾਰ ਵਿੱਚ ਹੁੰਦਾ ਹੈ। ਅਤੇ ਆਪਣਾ ਤਾਂ ਸਾਬਰਕਾਂਠਾ, ਬਨਾਸਕਾਂਠਾ ਇਹ ਦੋ ਆਸਥਾ, ਕਬਾਇਲੀ ਪਰੰਪਰਾ, ਕੁਦਰਤੀ (ਪ੍ਰਾਕ੍ਰਿਤਿਕ) ਵਾਤਾਵਰਣ ਨਾਲ ਭਰਿਆ ਹੋਇਆ ਹੈ। ਅਤੇ ਮੇਰਾ ਤਾਂ ਸੁਭਾਗ ਰਿਹਾ ਕਿ ਸ਼ਾਮਲਾਜੀ ਮੰਦਿਰ ਦੀ ਮੁਰੰਮਤ(ਬਹਾਲੀ) ਕਰਨ ਦਾ ਅਵਸਰ ਮੈਨੂੰ ਮਿਲਿਆ ਹੈ। ਅੱਜ ਕੋਈ ਵੀ ਜਾਂਦਾ ਹੈ ਉਸ ਨੂੰ ਪਤਾ ਨਹੀਂ ਹੋਵੇਗਾ ਕਿ ਸ਼ਾਮਲਾਜੀ ਦਾ ਕੀ ਹਾਲ ਸੀ। ਅਤੇ ਇਸ ਖੇਤਰ ਵਿੱਚ ਜੋ ਵਿਕਾਸ ਹੋ ਰਿਹਾ ਹੈ ਉਸ ਦੇ ਕਾਰਨ ਯਾਤਰੀਆਂ ਦੀ ਸੰਖਿਆ ਵਧ ਰਹੀ ਹੈ, ਰੋਜੀ-ਰੋਟੀ ਦੇ ਅਵਸਰ ਵਧ ਰਹੇ ਹਨ।

ਭਾਈਓ ਅਤੇ ਭੈਣੋਂ,

ਮੈਂ ਸਾਬਰਕਾਂਠਾ ਐਸੇ ਸਮੇਂ ਵਿੱਚ ਆਇਆ ਹਾਂ, ਜਦੋਂ ਦੇਸ਼ ਆਜ਼ਾਦੀ ਦੇ 75 ਵਰ੍ਹੇ ਪੂਰੇ ਕਰਨ ਵਾਲਾ ਹੈ ਅਤੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਇਸੇ ਵਰ੍ਹੇ ਆਜ਼ਾਦੀ ਕੇ ਅੰਮ੍ਰਿਤ ਵਰ੍ਹੇ ਦੇ ਦਰਮਿਆਨ ਆਦਿਵਾਸੀ ਨਰਸੰਹਾਰ, ਬਾਲ ਚਿਤਰੀਯਾ ਦੀ ਇਹ ਘਟਨਾ ਉਸ ਨੂੰ ਵੀ 100 ਵਰ੍ਹੇ ਪੂਰੇ ਹੋ ਰਹੇ ਹਨ।  ਆਦਿਵਾਸੀ ਨਾਇਕ ਮੋਤੀਲਾਲ ਤੇਜਾਵਤ ਜੀ ਉਨ੍ਹਾਂ ਦੀ ਅਗਵਾਈ ਵਿੱਚ ਆਦਿਵਾਸੀਆਂ ਨੇ ਅੰਗ੍ਰੇਜ਼ਾ ਦੇ ਸਾਹਮਣੇ ਜੰਗ ਛੇੜਿਆ। ਅਤੇ ਉਨ੍ਹਾਂ ਨੇ ਅੰਗ੍ਰੇਜ਼ਾਂ ਨੂੰ  ਹਿਲਾ ਦਿੱਤਾ ਸੀ, ਇਹ ਮੇਰਾ ਸਾਬਰਕਾਂਠਾ। ਅਤੇ ਅੰਗ੍ਰੇਜ਼ਾਂ ਨੇ ਆਦਿਵਾਸੀਆਂ ਦਾ ਨਰਸੰਹਾਰ ਕੀਤਾ, ਮੌਤ ਦੇ ਘਾਟ ਉਤਾਰਿਆ। ਪੰਰਤੂ ਦੁਰਭਾਗ ਆਜ਼ਾਦੀ ਦੇ ਬਾਅਦ ਇਹ ਘਟਨਾ ਭੁੱਲਾ ਦਿੱਤੀ ਗਈ। ਇਹ ਮੇਰਾ ਸੁਭਾਗ ਸੀ ਕਿ, ਜਨਜਾਤੀ (ਕਬਾਇਲੀ) ਸਮੁਦਾਇ ਦਾ ਤਿਆਗ ਅਤੇ  ਬਲੀਦਾਨ ਇਹ ਆਉਣ ਵਾਲੀ ਪੀੜ੍ਹੀ ਨੂੰ ਪਤਾ ਚਲਣਾ ਚਾਹੀਦਾ। ਅਤੇ ਇਸ ਲਈ ਅਸੀਂ ਬਾਲਚਿਤਰੀਯਾ ਦੇ ਅੰਦਰ ਸ਼ਹੀਦਾਂ ਦੇ ਸਮਾਰਕ ਨੂੰ ਫਿਰ ਤੋਂ ਦੁਨੀਆ ਦੇ ਸਾਹਮਣੇ ਲਿਆਉਣ ਵਿੱਚ ਅਸੀਂ ਸਫਲ ਹੋਏ। ਅੱਜ ਸ਼ਹੀਦ ਸਮ੍ਰਿਤੀ ਵਨ, ਉਨ੍ਹਾਂ ਅਮਰ ਬਲੀਦਾਨੀਆਂ ਨਾਲ ਕੀਤੀ ਪ੍ਰੇਰਣਾ ਤੋਂ ਨਵੀਂ ਪੀੜ੍ਹੀ ਨੂੰ ਰਾਸ਼ਟਰ ਭਗਤੀ ਦਾ ਰਸਤਾ ਦਿਖਾ ਰਿਹਾ ਹੈ।

ਮੇਰਾ ਇਹ ਵੀ ਸੁਭਾਗ ਹੈ ਕਿ ਮੈਨੂੰ ਪ੍ਰਧਾਨ ਮੰਤਰੀ ਦੇ ਰੂਪ ਵਿੱਚ, ਆਜ਼ਾਦੀ ਦੇ ਲਈ ਆਦਿਵਾਸੀ ਸਮਾਜ ਦੇ ਯੋਗਦਾਨ ਨੂੰ ਰਾਸ਼ਟਰੀ ਪਹਿਚਾਣ ਦਿਵਾਉਣ ਦਾ ਵੀ ਅਵਸਰ ਮਿਲਿਆ ਹੈ। 15 ਨਵੰਬਰ ਭਗਵਾਨ ਬਿਰਸਾ ਮੁੰਡਾ ਦੇ ਜਨਮ ਦਿਨ ਨੂੰ ਜਨਜਾਤੀਯ ਗੌਰਵ ਦਿਨ ਦੇ ਰੂਪ ਵਿੱਚ ਪੂਰਾ ਦੇਸ਼ ਮਨਾਏ। ਇਹ ਅਸੀਂ ਨਿਰਣਾ ਕੀਤਾ ਹੈ। ਸਾਡੀ ਸਰਕਾਰ ਦੇਸ਼ਭਰ ਵਿੱਚ ਆਦਿਵਾਸੀ ਸੁਤੰਤਰਤਾ ਸੰਗ੍ਰਾਮ ਸੈਨਾਨੀਆਂ ਦੀ ਯਾਦ ਵਿੱਚ ਵਿਸ਼ੇਸ਼ ਸੰਗ੍ਰਹਾਲਯ ਵੀ ਬਣਵਾ ਰਹੀ ਹੈ।

ਸਾਥੀਓ,

ਆਜ਼ਾਦੀ ਦੇ ਇਸ ਮਹੱਤਵਪੂਰਨ ਪੜਾਅ ‘ਤੇ ਇੱਕ ਹੋਰ ਬੜਾ ਸੰਯੋਗ ਹੋਇਆ ਹੈ। ਪਹਿਲੀ ਵਾਰ ਜਨਜਾਤੀਯ(ਕਬਾਇਲੀ) ਸਮਾਜ ਤੋਂ ਆਉਣ ਵਾਲੀ ਦੇਸ਼ ਦੀ ਬੇਟੀ ਭਾਰਤ ਦੇ ਸਭ ਤੋਂ ਬੜੇ ਸੰਵਿਧਾਨਕ ਅਹੁਦੇ ’ਤੇ ਪਹੁੰਚੀ ਹੈ। ਦੇਸ਼ ਨੇ ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ ਨੂੰ ਰਾਸ਼ਟਰਪਤੀ ਬਣਾਇਆ ਹੈ। ਇਹ 130 ਕਰੋੜ ਤੋਂ ਅਧਿਕ ਭਾਰਤ ਵਾਸੀਆਂ ਦੇ ਲਈ ਬਹੁਤ ਗੌਰਵ ਦਾ ਪਲ ਹੈ। ਜਿਸ ਸਮਾਵੇਸ਼ੀ ਲੋਕਤੰਤਰ ਦਾ ਸੁਪਨਾ ਆਜ਼ਾਦੀ ਦੇ ਲਈ ਆਪਣਾ ਬਲੀਦਾਨ ਦੇਣ ਵਾਲੇ ਸਾਡੇ ਪੂਰਵਜਾਂ ਨੇ ਦੇਖਿਆ ਸੀ, ਉਹ ਅੱਜ ਸਾਕਾਰ ਹੋ ਰਿਹਾ ਹੈ।

ਸਾਥੀਓ,

ਅੱਜ ਮੈਂ ਸਾਬਰਕਾਂਠਾ ਦੀ ਇਸ ਪਵਿੱਤਰ ਧਰਤੀ ਤੋਂ ਗੁਜਰਾਤ ਦੇ ਸਾਰੇ ਲੋਕਾਂ ਨੂੰ ਇੱਕ ਤਾਕੀਦ ਕਰਦਾ ਹਾਂ, ਦੇਸ਼ਵਾਸੀਆਂ ਨੂੰ ਵੀ ਤਾਕੀਦ ਕਰਦਾ ਹਾਂ ਅਤੇ ਹੁਣੇ ਸਾਡੇ ਮੁੱਖ ਮੰਤਰੀ ਜੀ ਨੇ ਵੀ ਦੱਸਿਆ, ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ’ਤੇ ਹਰ ਘਰ ਤਿਰੰਗਾ ਅਭਿਯਾਨ(ਅੰਦੋਲਨ) ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਅਭਿਯਾਨ ਵਿੱਚ 13 ਅਗਸਤ ਤੋਂ ਹੀ ਦੇਸ਼ ਦਾ ਹਰ ਘਰ ਆਪਣੇ ਇੱਥੇ ਤਿਰੰਗਾ ਲਹਿਰਾਏਗਾ, ਤਿਰੰਗਾ ਫਹਿਰਾਏਗਾ। ਸਾਬਰਕਾਂਠਾ, ਅਰਵੱਲੀ ਦੇ ਨਾਲ-ਨਾਲ ਪੂਰੇ ਗੁਜਰਾਤ ਅਤੇ ਪੂਰੇ ਦੇਸ਼ ਵਿੱਚ ਇਹ ਤਿਰੰਗਾ ਲਹਿਰਾ ਕੇ ਏਕ ਭਾਰਤ , ਸ਼੍ਰੇਸ਼ਠ ਭਾਰਤ ਦਾ ਅੰਮ੍ਰਿਤ ਸੰਕਲਪ ਲੈਣਾ ਹੈ।

ਜਿਨ੍ਹਾਂ ਲੋਕਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਬਲੀਦਾਨ ਦਿੱਤਾ, ਉਨ੍ਹਾਂ ਦੀ ਆਤਮਾ ਜਿੱਥੇ ਵੀ ਹੋਵੇਗੀ ਉਹ ਤੁਹਾਡੇ ਘਰ ’ਤੇ ਤਿਰੰਗਾ ਲਹਿਰਾਉਂਦਾ ਦੇਖ ਕੇ ਉਨ੍ਹਾਂ ਦੀ ਆਤਮਾ ਤੁਹਾਡੇ ਪਰਿਵਾਰ ਨੂੰ ਵੀ ਆਸ਼ੀਰਵਾਦ ਦੇਣ ਵਾਲੀ ਹੈ। ਅੱਜ ਸਾਬਰਕਾਂਠਾ ਨੇ ਜੋ ਮਾਨ-ਸਨਮਾਨ, ਅਤੇ ਵਿਰਾਟ ਜਨਸਾਗਰ, ਇਤਨੀ ਬੜੀ ਸੰਖਿਆ ਵਿੱਚ ਮੇਰੀਆਂ ਮਾਤਾਵਾਂ-ਭੈਣਾਂ, ਤੁਹਾਡਾ ਆਸ਼ੀਰਵਾਦ ਉਹ ਹੀ ਮੇਰੀ ਸ਼ਕਤੀ ਹੈ, ਉਹ ਹੀ ਮੇਰੀ ਊਰਜਾ ਹੈ,

ਉਹ ਹੀ ਮੇਰੀ ਪ੍ਰੇਰਣਾ ਹੈ। ਤੁਹਾਡੇ ਆਸ਼ੀਰਵਾਦ ਨਾਲ ਪੁਰਸ਼ਾਰਥ (ਮਿਹਨਤ) ਦੇ ਮਾਰਗ ’ਤੇ ਅੱਗੇ ਵਧ ਕੇ ਜਨ-ਜਨ ਦਾ ਕਲਿਆਣ ਹੋਵੇ, ਜੋ ਸੰਸਕਾਰ ਗੁਜਰਾਤ ਨੇ ਦਿੱਤਾ ਹੈ। ਜੋ ਹਿੰਦੁਸਤਾਨ ਦੇ ਪਿੰਡ-ਪਿੰਡ ਤੱਕ ਪਹੁੰਚਾਉਣਾ ਇਹੀ ਆਸ਼ੀਰਵਾਦ ਮੇਰੀ ਬਹੁਤ ਬੜੀ ਪੂੰਜੀ ਹੈ। ਮੈਂ ਤੁਹਾਡਾ ਦਿਲ ਤੋਂ ਆਭਾਰੀ ਹਾਂ ਅਤੇ ਸਾਬਰ ਡੇਅਰੀ ਦੀ ਪੂਰੀ ਟੀਮ ਨੂੰ ਨਿਰੰਤਰ ਵਿਸਤਾਰ ਅਤੇ ਵਿਕਾਸ ਦੇ ਅਭਿਯਾਨ ਨੂੰ ਬਹੁਤ ਵਧਾਈ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ। ਦੋਨੋਂ ਹੱਥ ਉੱਪਰ ਕਰਕੇ ਮੇਰੇ ਨਾਲ ਜੋਰ ਨਾਲ ਬੋਲੋ।

ਭਾਰਤ ਮਾਤਾ ਕੀ- ਜੈ

ਭਾਰਤ ਮਾਤਾ ਕੀ- ਜੈ

ਭਾਰਤ ਮਾਤਾ ਕੀ- ਜੈ

ਧੰਨਵਾਦ!

*****

ਡੀਐੱਸ/ਟੀਐੱਸ/ਐੱਸਐੱਸ