ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇੱਕ ਕੁਦਰਤੀ ਖੇਤੀ ਸੰਮੇਲਨ ਨੂੰ ਸੰਬੋਧਨ ਕੀਤਾ। ਗੁਜਰਾਤ ਦੇ ਸੂਰਤ ਵਿੱਚ ਆਯੋਜਿਤ ਸੰਮੇਲਨ ਵਿੱਚ ਹਜ਼ਾਰਾਂ ਕਿਸਾਨਾਂ ਅਤੇ ਹੋਰ ਹਿਤਧਾਰਕਾਂ ਦੀ ਭਾਗੀਦਾਰੀ ਵੀ ਰਹੀ, ਜਿਨ੍ਹਾਂ ਨੇ ਸੂਰਤ ਵਿੱਚ ਕੁਦਰਤੀ ਖੇਤੀ ਅਪਣਾਉਣ ਨੂੰ ਇੱਕ ਸਫ਼ਲਤਾ ਦੀ ਕਹਾਣੀ ਬਣਾਇਆ ਹੈ। ਸੰਮੇਲਨ ਵਿੱਚ ਗੁਜਰਾਤ ਦੇ ਰਾਜਪਾਲ ਅਤੇ ਮੁੱਖ ਮੰਤਰੀ ਵੀ ਸ਼ਾਮਲ ਹੋਏ।
ਇਸ ਮੌਕੇ ‘ਤੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਪ੍ਰੋਗਰਾਮ ਇਸ ਗੱਲ ਦਾ ਸੰਕੇਤ ਹੈ ਕਿ ਕਿਸ ਤਰ੍ਹਾਂ ਗੁਜਰਾਤ ਅੰਮ੍ਰਿਤ ਕਾਲ ਦੇ ਲਕਸ਼ਾਂ ਦੀ ਪ੍ਰਾਪਤੀ ਲਈ ਦੇਸ਼ ਦੇ ਸੰਕਲਪ ਦੀ ਅਗਵਾਈ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਹਰ ਪੰਚਾਇਤ ਵਿੱਚ 75 ਕਿਸਾਨਾਂ ਨੂੰ ਕੁਦਰਤੀ ਖੇਤੀ ਨਾਲ ਜੋੜਨ ਵਿੱਚ ਸੂਰਤ ਦੀ ਸਫ਼ਲਤਾ ਪੂਰੇ ਦੇਸ਼ ਲਈ ਇੱਕ ਮਿਸਾਲ ਬਣਨ ਜਾ ਰਹੀ ਹੈ।” ਉਨ੍ਹਾਂ ਨੇ ਸਰਪੰਚਾਂ ਦੀ ਭੂਮਿਕਾ ਬਾਰੇ ਚਾਨਣਾ ਪਾਇਆ ਅਤੇ ਕਿਸਾਨਾਂ ਨੂੰ ਕੁਦਰਤੀ ਖੇਤੀ ਦੀ ਦਿਸ਼ਾ ਵਿੱਚ ਅੱਗੇ ਵਧਣ ਲਈ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਨੇ ਕਿਹਾ, “ਆਜ਼ਾਦੀ ਦੇ 75 ਸਾਲਾਂ ਦੇ ਸਬੰਧ ਵਿੱਚ, ਦੇਸ਼ ਨੇ ਕਈ ਲਕਸ਼ਾਂ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਜੋ ਆਉਣ ਵਾਲੇ ਸਮੇਂ ਵਿੱਚ ਵੱਡੀਆਂ ਤਬਦੀਲੀਆਂ ਦਾ ਅਧਾਰ ਬਣਨਗੇ। ਦੇਸ਼ ਦੀ ਤਰੱਕੀ ਅਤੇ ਗਤੀ ਦਾ ਅਧਾਰ ‘ਸਬਕਾ ਪ੍ਰਯਾਸ’ ਦੀ ਭਾਵਨਾ ਹੈ, ਜੋ ਸਾਡੀ ਇਸ ਵਿਕਾਸ ਯਾਤਰਾ ਦੀ ਅਗਵਾਈ ਕਰ ਰਹੀ ਹੈ।” ਇਸੇ ਲਈ ਉਨ੍ਹਾਂ ਨੇ ਕਿਹਾ ਕਿ ਗ੍ਰਾਮ ਪੰਚਾਇਤਾਂ ਨੂੰ ਗ਼ਰੀਬਾਂ ਅਤੇ ਵੰਚਿਤਾਂ ਦੀ ਭਲਾਈ ਦੇ ਪ੍ਰੋਜੈਕਟਾਂ ਵਿੱਚ ਮੁੱਖ ਭੂਮਿਕਾ ਦਿੱਤੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਸਥਾਨਕ ਸੰਸਥਾਵਾਂ ਨੇ ਹਰੇਕ ਪੰਚਾਇਤ ਵਿੱਚੋਂ 75 ਕਿਸਾਨਾਂ ਦੀ ਚੋਣ ਕਰਕੇ ਉਨ੍ਹਾਂ ਨੂੰ ਟ੍ਰੇਨਿੰਗ ਅਤੇ ਹੋਰ ਸਾਧਨਾਂ ਨਾਲ ਹੱਥ ਵਟਾਉਣ ਵਿੱਚ ਠੋਸ ਭੂਮਿਕਾ ਨਿਭਾਈ। ਇਸ ਨਾਲ ਇਹ ਸਥਿਤੀ ਪੈਦਾ ਹੋ ਗਈ ਹੈ ਕਿ 550 ਪੰਚਾਇਤਾਂ ਦੇ 40 ਹਜ਼ਾਰ ਤੋਂ ਵੱਧ ਕਿਸਾਨ ਕੁਦਰਤੀ ਖੇਤੀ ਨਾਲ ਜੁੜ ਗਏ ਹਨ। ਇਹ ਬਹੁਤ ਵਧੀਆ ਸ਼ੁਰੂਆਤ ਹੈ ਅਤੇ ਬਹੁਤ ਉਤਸ਼ਾਹਜਨਕ ਹੈ। ਉਨ੍ਹਾਂ ਨੇ ਕਿਹਾ ਕਿ ਕੁਦਰਤੀ ਖੇਤੀ ਦਾ ਸੂਰਤ ਮਾਡਲ ਪੂਰੇ ਦੇਸ਼ ਲਈ ਮਾਡਲ ਬਣ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਜਦੋਂ ਵੱਡੇ ਪ੍ਰੋਜੈਕਟ ਲੋਕਾਂ ਦੀ ਭਾਗੀਦਾਰੀ ਨਾਲ ਕੀਤੇ ਜਾਂਦੇ ਹਨ ਤਾਂ ਉਨ੍ਹਾਂ ਦੀ ਸਫ਼ਲਤਾ ਦੇਸ਼ ਦੇ ਲੋਕ ਖੁਦ ਯਕੀਨੀ ਬਣਾਉਂਦੇ ਹਨ। ਸ਼੍ਰੀ ਮੋਦੀ ਨੇ ਜਲ ਜੀਵਨ ਮਿਸ਼ਨ ਦੀ ਉਦਾਹਰਣ ਦਿੱਤੀ, ਜਿੱਥੇ ਲੋਕਾਂ ਨੂੰ ਪ੍ਰੋਜੈਕਟ ਵਿੱਚ ਮੁੱਖ ਭੂਮਿਕਾ ਦਿੱਤੀ ਗਈ। ਇਸੇ ਤਰ੍ਹਾਂ, “ਡਿਜੀਟਲ ਇੰਡੀਆ ਮਿਸ਼ਨ ਦੀ ਅਸਾਧਾਰਨ ਸਫ਼ਲਤਾ ਵੀ ਉਨ੍ਹਾਂ ਲੋਕਾਂ ਨੂੰ ਦੇਸ਼ ਦਾ ਜਵਾਬ ਹੈ, ਜੋ ਕਹਿੰਦੇ ਸਨ ਕਿ ਪਿੰਡ ਵਿੱਚ ਬਦਲਾਅ ਲਿਆਉਣਾ ਅਸਾਨ ਨਹੀਂ ਹੈ। ਸਾਡੇ ਪਿੰਡਾਂ ਨੇ ਦਿਖਾ ਦਿੱਤਾ ਹੈ ਕਿ ਪਿੰਡ ਸਿਰਫ਼ ਬਦਲਾਅ ਹੀ ਨਹੀਂ ਲਿਆ ਸਕਦੇ ਬਲਕਿ ਬਦਲਾਅ ਦੀ ਅਗਵਾਈ ਵੀ ਕਰ ਸਕਦੇ ਹਨ। ਪ੍ਰਧਾਨ ਮੰਤਰੀ ਨੇ ਭਰੋਸਾ ਜ਼ਾਹਰ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਕੁਦਰਤੀ ਖੇਤੀ ਸਬੰਧੀ ਜਨ ਅੰਦੋਲਨ (ਲੋਕਾਂ ਦਾ ਅੰਦੋਲਨ) ਵੀ ਵੱਡੀ ਕਾਮਯਾਬੀ ਹਾਸਲ ਕਰੇਗਾ। ਉਨ੍ਹਾਂ ਨੇ ਕਿਹਾ ਕਿ ਜਿਹੜੇ ਕਿਸਾਨ ਇਸ ਅੰਦੋਲਨ ਨਾਲ ਜਲਦੀ ਜੁੜ ਜਾਣਗੇ, ਉਨ੍ਹਾਂ ਨੂੰ ਵੱਡਾ ਲਾਭ ਮਿਲੇਗਾ।
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ “ਸਾਡੇ ਜੀਵਨ, ਸਾਡੀ ਸਿਹਤ, ਸਾਡਾ ਸਮਾਜ ਸਾਡੀ ਖੇਤੀ ਪ੍ਰਣਾਲੀ ਦੇ ਅਧਾਰ ‘ਤੇ ਹੈ। ਭਾਰਤ ਕੁਦਰਤ ਅਤੇ ਸੰਸਕ੍ਰਿਤੀ ਤੋਂ ਇੱਕ ਖੇਤੀ ਅਧਾਰਿਤ ਦੇਸ਼ ਰਿਹਾ ਹੈ। ਇਸ ਲਈ, ਜਿਵੇਂ ਜਿਵੇਂ ਸਾਡਾ ਕਿਸਾਨ ਤਰੱਕੀ ਕਰੇਗਾ, ਸਾਡੀ ਖੇਤੀ ਤਰੱਕੀ ਕਰੇਗੀ ਅਤੇ ਸਮ੍ਰਿੱਧ ਹੋਵੇਗੀ, ਉਵੇਂ ਹੀ ਸਾਡਾ ਦੇਸ਼ ਤਰੱਕੀ ਕਰੇਗਾ।” ਉਨ੍ਹਾਂ ਕਿਸਾਨਾਂ ਨੂੰ ਯਾਦ ਦਿਵਾਇਆ ਕਿ ਕੁਦਰਤੀ ਖੇਤੀ ਖੁਸ਼ਹਾਲੀ ਦੇ ਨਾਲ-ਨਾਲ ਸਾਡੀ ਧਰਤੀ ਮਾਂ ਦਾ ਸਤਿਕਾਰ ਅਤੇ ਸੇਵਾ ਕਰਨ ਦਾ ਸਾਧਨ ਹੈ। “ਜਦੋਂ ਤੁਸੀਂ ਕੁਦਰਤੀ ਖੇਤੀ ਕਰਦੇ ਹੋ, ਤੁਸੀਂ ਧਰਤੀ ਮਾਤਾ ਦੀ ਸੇਵਾ ਕਰਦੇ ਹੋ, ਮਿੱਟੀ ਦੀ ਗੁਣਵੱਤਾ, ਇਸ ਦੀ ਉਤਪਾਦਕਤਾ ਦੀ ਰੱਖਿਆ ਕਰਦੇ ਹੋ। ਜਦੋਂ ਤੁਸੀਂ ਕੁਦਰਤੀ ਖੇਤੀ ਕਰਦੇ ਹੋ ਤਾਂ ਤੁਸੀਂ ਕੁਦਰਤ ਅਤੇ ਵਾਤਾਵਰਨ ਦੀ ਸੇਵਾ ਕਰ ਰਹੇ ਹੋ। ਜਦੋਂ ਤੁਸੀਂ ਕੁਦਰਤੀ ਖੇਤੀ ਨਾਲ ਜੁੜਦੇ ਹੋ, ਤਾਂ ਤੁਹਾਨੂੰ ਗੌਮਾਤਾ ਦੀ ਸੇਵਾ ਕਰਨ ਦਾ ਸੁਭਾਗ ਵੀ ਮਿਲਦਾ ਹੈ।
ਪ੍ਰਧਾਨ ਮੰਤਰੀ ਨੇ ਚਿੰਨ੍ਹਤ ਕੀਤਾ ਕਿ ਪੂਰੀ ਦੁਨੀਆ ਇੱਕ ਟਿਕਾਊ ਜੀਵਨ ਸ਼ੈਲੀ ਦੀ ਗੱਲ ਕਰ ਰਹੀ ਹੈ। ਉਨ੍ਹਾਂ ਨੇ ਕਿਹਾ, “ਇਹ ਇੱਕ ਅਜਿਹਾ ਖੇਤਰ ਹੈ, ਜਿੱਥੇ ਭਾਰਤ ਨੇ ਸਦੀਆਂ ਤੋਂ ਵਿਸ਼ਵ ਦੀ ਅਗਵਾਈ ਕੀਤੀ ਹੈ, ਇਸ ਲਈ, ਹੁਣ ਸਮਾਂ ਆ ਗਿਆ ਹੈ ਜਦੋਂ ਅਸੀਂ ਕੁਦਰਤੀ ਖੇਤੀ ਦੇ ਰਾਹ ‘ਤੇ ਅੱਗੇ ਵਧੀਏ ਅਤੇ ਉੱਭਰ ਰਹੇ ਆਲਮੀ ਅਵਸਰਾਂ ਦਾ ਪੂਰਾ ਲਾਭ ਉਠਾਈਏ।” ਸ਼੍ਰੀ ਮੋਦੀ ਨੇ ‘ਪਰੰਪਰਾਗਤ ਕ੍ਰਿਸ਼ੀ ਵਿਕਾਸ ਯੋਜਨਾ‘ ਜਿਹੀਆਂ ਯੋਜਨਾਵਾਂ ਦੇ ਰੂਪ ਵਿੱਚ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੁਆਰਾ ਕੀਤੇ ਗਏ ਉਪਾਵਾਂ ਬਾਰੇ ਵੀ ਗੱਲ ਕੀਤੀ, ਜੋ ਰਵਾਇਤੀ ਖੇਤੀ ਲਈ ਸਰੋਤ ਅਤੇ ਟ੍ਰੇਨਿੰਗ ਪ੍ਰਦਾਨ ਕਰ ਰਹੀਆਂ ਹਨ। ਲੱਖਾਂ ਕਿਸਾਨਾਂ ਦੇ ਲਾਭ ਲਈ ਇਸ ਯੋਜਨਾ ਤਹਿਤ ਦੇਸ਼ ਭਰ ਵਿੱਚ 30 ਹਜ਼ਾਰ ਕਲਸਟਰ ਬਣਾਏ ਗਏ ਹਨ। ‘ਪਰੰਪਰਾਗਤ ਕ੍ਰਿਸ਼ੀ ਵਿਕਾਸ ਯੋਜਨਾ‘ ਦੇ ਤਹਿਤ 10 ਲੱਖ ਹੈਕਟੇਅਰ ਨੂੰ ਕਵਰ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਦਰਤੀ ਖੇਤੀ ਨੂੰ ਨਮਾਮੀ ਗੰਗੇ ਪ੍ਰੋਜੈਕਟ ਨਾਲ ਜੋੜਿਆ ਗਿਆ ਹੈ ਕਿਉਂਕਿ ਗੰਗਾ ਨਦੀ ਦੇ ਨਾਲ ਇੱਕ ਕੁਦਰਤੀ ਖੇਤੀ ਕੌਰੀਡੋਰ ਬਣਾਉਣ ਲਈ ਇੱਕ ਵੱਖਰੀ ਮੁਹਿੰਮ ਚਲਾਈ ਗਈ ਹੈ।
ਪ੍ਰਧਾਨ ਮੰਤਰੀ ਨੇ ਕੁਦਰਤੀ ਖੇਤੀ ਦੀ ਉਪਜ ਦੇ ਪ੍ਰਮਾਣੀਕਰਣ ਲਈ ਗੁਣਵੱਤਾ ਭਰੋਸਾ ਪ੍ਰਣਾਲੀ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਕਿਸਾਨ ਨਿਰਯਾਤ ਕਰਦੇ ਹਨ ਤਾਂ ਪ੍ਰਮਾਣਿਤ ਉਤਪਾਦਾਂ ਦੀ ਚੰਗੀ ਕੀਮਤ ਮਿਲਦੀ ਹੈ।
ਭਾਰਤ ਦੇ ਧਰਮ ਗ੍ਰੰਥਾਂ ਅਤੇ ਪ੍ਰਸਿੱਧ ਸੱਭਿਆਚਾਰ ਵਿੱਚ ਛੁਪੇ ਕੁਦਰਤੀ ਖੇਤੀ ਗਿਆਨ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸੰਸਥਾਵਾਂ, ਗ਼ੈਰ-ਸਰਕਾਰੀ ਸੰਗਠਨਾਂ ਅਤੇ ਮਾਹਿਰਾਂ ਨੂੰ ਪ੍ਰਾਚੀਨ ਗਿਆਨ ਬਾਰੇ ਖੋਜ ਕਰਨ ਅਤੇ ਆਧੁਨਿਕ ਸਮੇਂ ਦੀਆਂ ਮੰਗਾਂ ਅਨੁਸਾਰ ਕਿਸਾਨਾਂ ਤੱਕ ਇਸ ਨੂੰ ਕਿਵੇਂ ਪਹੁੰਚਾਇਆ ਜਾ ਸਕਦਾ ਹੈ, ਬਾਰੇ ਖੋਜ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਇਹ ਵੀ ਭਰੋਸਾ ਜਤਾਇਆ ਕਿ ਹਰ ਪੰਚਾਇਤ ਵਿੱਚ ਕੁਦਰਤੀ ਖੇਤੀ ਕਰਨ ਵਾਲੇ 75 ਕਿਸਾਨਾਂ ਦੀ ਸ਼ੁਰੂਆਤ ਜਲਦੀ ਹੀ ਕਈ ਗੁਣਾ ਵਧ ਜਾਵੇਗੀ ਕਿਉਂਕਿ ਇਸ ਰਸਾਇਣ ਰਹਿਤ ਕੁਦਰਤੀ ਉਤਪਾਦ ਦੀ ਮੰਗ ਵਿੱਚ ਵਾਧਾ ਹੋਣਾ ਤੈਅ ਹੈ।
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਵਜੋਂ ਪ੍ਰਧਾਨ ਮੰਤਰੀ ਨੇ ਮਾਰਚ, 2022 ਵਿੱਚ ਗੁਜਰਾਤ ਪੰਚਾਇਤ ਮਹਾਸੰਮੇਲਨ ਵਿੱਚ ਆਪਣੇ ਸੰਬੋਧਨ ਵਿੱਚ ਹਰੇਕ ਪਿੰਡ ਵਿੱਚ ਘੱਟੋ-ਘੱਟ 75 ਕਿਸਾਨਾਂ ਨੂੰ ਖੇਤੀ ਦੇ ਕੁਦਰਤੀ ਤਰੀਕੇ ਨੂੰ ਅਪਣਾਉਣ ਲਈ ਕਿਹਾ ਸੀ। ਪ੍ਰਧਾਨ ਮੰਤਰੀ ਦੇ ਇਸ ਦ੍ਰਿਸ਼ਟੀਕੋਣ ਤੋਂ ਸੇਧਿਤ, ਸੂਰਤ ਜ਼ਿਲ੍ਹੇ ਨੇ ਕੁਦਰਤੀ ਖੇਤੀ ਨੂੰ ਅਪਣਾਉਣ ਵਿੱਚ ਕਿਸਾਨਾਂ ਦੀ ਮਦਦ ਲਈ ਜ਼ਿਲ੍ਹੇ ਵਿੱਚ ਵੱਖ-ਵੱਖ ਹਿਤਧਾਰਕਾਂ ਅਤੇ ਸੰਸਥਾਵਾਂ ਜਿਵੇਂ ਕਿ ਕਿਸਾਨ ਸਮੂਹਾਂ, ਚੁਣੇ ਹੋਏ ਨੁਮਾਇੰਦਿਆਂ, ਤਲਾਠੀਆਂ, ਖੇਤੀਬਾੜੀ ਉਤਪਾਦਨ ਮਾਰਕਿਟਿੰਗ ਕਮੇਟੀਆਂ (ਏਪੀਐੱਮਸੀ), ਸਹਿਕਾਰਤਾਵਾਂ, ਬੈਂਕਾਂ ਆਦਿ ਨੂੰ ਸੰਵੇਦਨਸ਼ੀਲ ਅਤੇ ਪ੍ਰੇਰਿਤ ਕਰਨ ਲਈ ਇੱਕ ਠੋਸ ਅਤੇ ਤਾਲਮੇਲ ਵਾਲਾ ਉਪਰਾਲਾ ਕੀਤਾ। ਸਿੱਟੇ ਵਜੋਂ, ਹਰੇਕ ਗ੍ਰਾਮ ਪੰਚਾਇਤ ਵਿੱਚ ਘੱਟੋ-ਘੱਟ 75 ਕਿਸਾਨਾਂ ਦੀ ਪਹਿਚਾਣ ਕੀਤੀ ਗਈ ਅਤੇ ਉਨ੍ਹਾਂ ਨੂੰ ਕੁਦਰਤੀ ਖੇਤੀ ਕਰਨ ਲਈ ਪ੍ਰੇਰਿਤ ਕੀਤਾ ਅਤੇ ਟ੍ਰੇਨਿੰਗ ਦਿੱਤੀ ਗਈ। ਕਿਸਾਨਾਂ ਨੂੰ 90 ਵੱਖ-ਵੱਖ ਕਲਸਟਰਾਂ ਵਿੱਚ ਟ੍ਰੇਨਿੰਗ ਦਿੱਤੀ ਗਈ, ਜਿਸ ਦੇ ਨਤੀਜੇ ਵਜੋਂ ਜ਼ਿਲ੍ਹੇ ਭਰ ਵਿੱਚ 41,000 ਤੋਂ ਵੱਧ ਕਿਸਾਨਾਂ ਨੇ ਟ੍ਰੇਨਿੰਗ ਪ੍ਰਾਪਤ ਕੀਤੀ।
https://twitter.com/narendramodi/status/1546013072392744960
https://twitter.com/PMOIndia/status/1546013862222495751
https://twitter.com/PMOIndia/status/1546014566630703104
https://twitter.com/PMOIndia/status/1546014854057959430
https://twitter.com/PMOIndia/status/1546015319067885570
***********
ਡੀਐੱਸ
Addressing the Natural Farming Conclave. https://t.co/p2TaB5o2QV
— Narendra Modi (@narendramodi) July 10, 2022
आज़ादी के 75 साल के निमित्त, देश ने ऐसे अनेक लक्ष्यों पर काम करना शुरू किया है, जो आने वाले समय में बड़े बदलावों का आधार बनेंगे।
— PMO India (@PMOIndia) July 10, 2022
अमृतकाल में देश की गति-प्रगति का आधार सबका प्रयास की वो भावना है, जो हमारी इस विकास यात्रा का नेतृत्व कर रही है: PM @narendramodi
डिजिटल इंडिया मिशन की असाधारण सफलता भी उन लोगों को देश का जवाब है जो कहते थे गाँव में बदलाव लाना आसान नहीं है।
— PMO India (@PMOIndia) July 10, 2022
हमारे गांवों ने दिखा दिया है कि गाँव न केवल बदलाव ला सकते हैं, बल्कि बदलाव का नेतृत्व भी कर सकते हैं: PM @narendramodi
हमारा जीवन, हमारा स्वास्थ्य, हमारा समाज सबके आधार में हमारी कृषि व्यवस्था ही है।
— PMO India (@PMOIndia) July 10, 2022
भारत तो स्वभाव और संस्कृति से कृषि आधारित देश ही रहा है।
इसलिए, जैसे-जैसे हमारा किसान आगे बढ़ेगा, जैसे-जैसे हमारी कृषि उन्नत और समृद्ध होगी, वैसे-वैसे हमारा देश आगे बढ़ेगा: PM @narendramodi
जब आप प्राकृतिक खेती करते हैं तो आप धरती माता की सेवा करते हैं, मिट्टी की क्वालिटी, उसकी उत्पादकता की रक्षा करते हैं।
— PMO India (@PMOIndia) July 10, 2022
जब आप प्राकृतिक खेती करते हैं तो आप प्रकृति और पर्यावरण की सेवा करते हैं।
जब आप प्राकृतिक खेती से जुड़ते हैं तो आपको गौमाता की सेवा का सौभाग्य भी मिलता है: PM