ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਖੇ ਸਿੰਗਾਪੁਰ ਸਰਕਾਰ ਦੇ ਸੀਨੀਅਰ ਮੰਤਰੀ ਸ਼੍ਰੀ ਥਰਮਨ ਸ਼ਨਮੁਗਰਤਨਮ ਦੁਆਰਾ ਦਿੱਤੇ ਪਹਿਲੇ ‘ਅਰੁਣ ਜੇਟਲੀ ਮੈਮੋਰੀਅਲ ਲੈਕਚਰ’ (AJML) ਵਿੱਚ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਨੇ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਵੀ ਕੀਤਾ।
ਇਸ ਮੌਕੇ ‘ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ, ਜਿਨ੍ਹਾਂ ਦਾ ਅੱਜ ਦੇਹਾਂਤ ਹੋ ਗਿਆ, ਨਾਲ ਆਪਣੀ ਨੇੜਲੀ ਦੋਸਤੀ ਨੂੰ ਯਾਦ ਕੀਤਾ। ਸ਼੍ਰੀ ਆਬੇ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਉਨ੍ਹਾਂ ਲਈ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਅਤੇ ਅਸਹਿ ਦਰਦ ਦਾ ਦਿਨ ਹੈ। ਸ਼੍ਰੀ ਆਬੇ ਨੂੰ ਭਾਰਤ ਦਾ ਭਰੋਸੇਮੰਦ ਮਿੱਤਰ ਦੱਸਦਿਆਂ ਪ੍ਰਧਾਨ ਮੰਤਰੀ ਨੇ ਸ਼੍ਰੀ ਸ਼ਿੰਜੋ ਆਬੇ ਦੇ ਕਾਰਜਕਾਲ ਦੌਰਾਨ ਦੋਵੇਂ ਦੇਸ਼ਾਂ ਦੀ ਸਾਂਝੀ ਵਿਰਾਸਤ ’ਤੇ ਆਧਾਰਿਤ ਭਾਰਤ-ਜਪਾਨ ਸਬੰਧਾਂ ਦੇ ਵਾਧੇ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਜਪਾਨ ਦੀ ਮਦਦ ਨਾਲ ਸ਼ੁਰੂ ਕੀਤੇ ਜਾ ਰਹੇ ਪ੍ਰੋਜੈਕਟਾਂ ਰਾਹੀਂ ਸ਼੍ਰੀ ਆਬੇ ਆਉਣ ਵਾਲੇ ਵਰ੍ਹਿਆਂ ਤੱਕ ਭਾਰਤੀਆਂ ਦੇ ਦਿਲਾਂ ਵਿੱਚ ਬਣੇ ਰਹਿਣਗੇ।
ਪ੍ਰਧਾਨ ਮੰਤਰੀ ਨੇ ਆਪਣੇ ਦੂਜੇ ਮਿੱਤਰ ਸ਼੍ਰੀ ਅਰੁਣ ਜੇਟਲੀ ਨੂੰ ਪਿਆਰ ਨਾਲ ਯਾਦ ਕੀਤਾ, ਜਿਨ੍ਹਾਂ ਦੀ ਯਾਦ ਵਿੱਚ ਅੱਜ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ, “ਜਦੋਂ ਅਸੀਂ ਬੀਤੇ ਦਿਨਾਂ ਨੂੰ ਯਾਦ ਕਰਦੇ ਹਾਂ ਤਾਂ ਮੈਨੂੰ ਉਨ੍ਹਾਂ ਬਾਰੇ ਬਹੁਤ ਸਾਰੀਆਂ ਗੱਲਾਂ, ਉਨ੍ਹਾਂ ਨਾਲ ਜੁੜੀਆਂ ਕਈ ਘਟਨਾਵਾਂ ਯਾਦ ਆਉਂਦੀਆਂ ਹਨ। ਅਸੀਂ ਸਾਰੇ ਉਨ੍ਹਾਂ ਦੀ ਭਾਸ਼ਣਬਾਜ਼ੀ ਤੋਂ ਹੈਰਾਨ ਹੁੰਦੇ ਸਾਂ। ਉਨ੍ਹਾਂ ਦੀ ਸ਼ਖ਼ਸੀਅਤ ਵਿਵਿਧਤਾ ਨਾਲ ਭਰਪੂਰ ਸੀ, ਉਨ੍ਹਾਂ ਦਾ ਸੁਭਾਅ ਸਾਰਿਆਂ ਲਈ ਦੋਸਤਾਨਾ ਸੀ। ਪ੍ਰਧਾਨ ਮੰਤਰੀ ਨੇ ਸ਼੍ਰੀ ਜੇਟਲੀ ਦੇ ਸਥਾਈ ਵਨ-ਲਾਈਨਰਜ਼ (ਇੱਕ–ਇੱਕ ਵਾਕ ਦੀਆਂ ਟਿੱਪਣੀਆਂ) ਨੂੰ ਯਾਦ ਕੀਤਾ। ਸ਼੍ਰੀ ਜੇਟਲੀ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਕੋਈ ਉਨ੍ਹਾਂ ਦੀ ਗ਼ੈਰ–ਮੌਜੂਦਗੀ ਨੂੰ ਮਹਿਸੂਸ ਕਰਦਾ ਹੈ।
ਪ੍ਰਧਾਨ ਮੰਤਰੀ ਨੇ ‘ਅਰੁਣ ਜੇਟਲੀ ਮੈਮੋਰੀਅਲ ਲੈਕਚਰ’ ਲਈ ਸਿੰਗਾਪੁਰ ਸਰਕਾਰ ਦੇ ਸੀਨੀਅਰ ਮੰਤਰੀ ਸ਼੍ਰੀ ਥਰਮਨ ਸ਼ਨਮੁਗਰਤਨਮ ਦਾ ਧੰਨਵਾਦ ਕੀਤਾ। ਉਨ੍ਹਾਂ ਦੀ ਬੁੱਧੀ ਦੀ ਡੂੰਘਾਈ, ਖੋਜ ਅਤੇ ਆਪਣੀ ਖੋਜ ਵਿਚ ਸਥਾਨਕ ਅਹਿਸਾਸ ਨੂੰ ਸ਼ਾਮਲ ਕਰਨ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਭਾਸ਼ਣ ਦਾ ਵਿਸ਼ਾ “ਸਮੂਹਿਕਤਾ ਰਾਹੀਂ ਵਿਕਾਸ, ਵਿਕਾਸ ਦੇ ਰਾਹੀਂ ਸੰਮਲਿਤਤਾ” ਸਰਕਾਰ ਦੀ ਵਿਕਾਸ ਨੀਤੀ ਦੀ ਨੀਂਹ ਹੈ। ਉਨ੍ਹਾਂ ਕਿਹਾ,“ਸਾਧਾਰਣ ਸ਼ਬਦਾਂ ਵਿੱਚ, ਇਹ ਥੀਮ, ਮੇਰੇ ਅਨੁਸਾਰ, ਸਬਕਾ ਸਾਥ ਸਬਕਾ ਵਿਕਾਸ ਹੈ।”
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਹ ਥੀਮ ਅੱਜ ਦੇ ਨੀਤੀ ਨਿਰਮਾਤਾਵਾਂ ਦੀਆਂ ਚੁਣੌਤੀਆਂ ਅਤੇ ਦੁਬਿਧਾਵਾਂ ਨੂੰ ਫੜਦਾ ਹੈ। ਪ੍ਰਧਾਨ ਮੰਤਰੀ ਨੇ ਸਵਾਲ ਕੀਤਾ, “ਕੀ ਸਮਾਵੇਸ਼ ਬਿਨਾ ਸਹੀ ਵਿਕਾਸ ਸੰਭਵ ਹੈ? ਕੀ ਵਿਕਾਸ ਤੋਂ ਬਿਨਾ ਸਮਾਵੇਸ਼ ਬਾਰੇ ਸੋਚਿਆ ਜਾ ਸਕਦਾ ਹੈ?” ਪ੍ਰਧਾਨ ਮੰਤਰੀ ਨੇ ਜਵਾਬ ਦਿੱਤਾ, “ਸਰਕਾਰ ਦੇ ਮੁਖੀ ਵਜੋਂ 20 ਵਰ੍ਹਿਆਂ ਦੇ ਮੇਰੇ ਅਨੁਭਵਾਂ ਦਾ ਸਾਰ ਇਹ ਹੈ ਕਿ – ਸਮਾਵੇਸ਼ ਤੋਂ ਬਿਨਾ, ਅਸਲ ਵਿਕਾਸ ਸੰਭਵ ਨਹੀਂ ਹੈ। ਅਤੇ, ਵਿਕਾਸ ਤੋਂ ਬਿਨਾ ਸਮਾਵੇਸ਼ ਦਾ ਲਕਸ਼ ਵੀ ਪੂਰਾ ਨਹੀਂ ਕੀਤਾ ਜਾ ਸਕਦਾ।” ਇਸ ਲਈ, ਉਨ੍ਹਾਂ ਅੱਗੇ ਕਿਹਾ, ‘ਅਸੀਂ ਸਮਾਵੇਸ਼ ਦੁਆਰਾ ਵਿਕਾਸ ਦਾ ਰਾਹ ਅਪਣਾਇਆ ਅਤੇ ਸਾਰਿਆਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ’।
ਉਨ੍ਹਾਂ ਕਿਹਾ ਕਿ ਪਿਛਲੇ 8 ਵਰ੍ਹਿਆਂ ਵਿੱਚ ਸ਼ਾਮਲ ਕਰਨ ਦੀ ਗਤੀ ਤੇ ਪੈਮਾਨਾ ਦੁਨੀਆ ਵਿੱਚ ਬੇਮਿਸਾਲ ਰਿਹਾ ਹੈ। ਆਪਣੀ ਗੱਲ ਨੂੰ ਦਰਸਾਉਣ ਲਈ, ਪ੍ਰਧਾਨ ਮੰਤਰੀ ਨੇ 9 ਕਰੋੜ ਤੋਂ ਵੱਧ ਔਰਤਾਂ ਨੂੰ ਗੈਸ ਕਨੈਕਸ਼ਨ, ਗਰੀਬਾਂ ਲਈ 10 ਕਰੋੜ ਤੋਂ ਵੱਧ ਪਖਾਨੇ, 45 ਕਰੋੜ ਤੋਂ ਵੱਧ ਜਨ-ਧਨ ਖਾਤੇ, ਗਰੀਬਾਂ ਨੂੰ 3 ਕਰੋੜ ਪੱਕੇ ਘਰ ਜਿਹੇ ਉਪਾਵਾਂ ਦੀ ਸੂਚੀ ਦਿੱਤੀ। ਉਨ੍ਹਾਂ ਅੱਗੇ ਦੱਸਿਆ ਕਿ ਆਯੁਸ਼ਮਾਨ ਸਕੀਮ ਤਹਿਤ 50 ਕਰੋੜ ਲੋਕਾਂ ਲਈ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਯਕੀਨੀ ਬਣਾ ਕੇ ਅਤੇ ਪਿਛਲੇ 4 ਵਰ੍ਹਿਆਂ ਵਿੱਚ 3.5 ਕਰੋੜ ਤੋਂ ਵੱਧ ਮਰੀਜ਼ਾਂ ਨੂੰ ਮੁਫ਼ਤ ਇਲਾਜ ਦਾ ਲਾਭ ਉਠਾ ਕੇ, ਸ਼ਾਮਿਲ ਕਰਨ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਸੀ ਪਰ ਇਸ ਨਾਲ ਮੰਗ ਵਧੀ ਅਤੇ ਬਹੁਤ ਵਧੀਆ ਵਿਕਾਸ ਹੋਇਆ। ਅਤੇ ਭਾਰਤ ਦੀ ਲਗਭਗ ਇੱਕ–ਤਿਹਾਈ ਆਬਾਦੀ ਗੁਣਵੱਤਾ ਵਾਲੀ ਸਿਹਤ ਸੰਭਾਲ਼ ਦੇ ਦਾਇਰੇ ਵਿੱਚ ਆਈ ਹੈ। ਉਨ੍ਹਾਂ ਕਿਹਾ ਕਿ ਆਯੁਸ਼ਮਾਨ ਭਾਰਤ ਨੇ ਭਾਰਤ ਵਿੱਚ ਸਿਹਤ ਸੰਭਾਲ਼ ਖੇਤਰ ਨੂੰ ਬਦਲ ਦਿੱਤਾ ਹੈ ਅਤੇ ਸਿਹਤ ਸੰਭਾਲ਼ ਬੁਨਿਆਦੀ ਢਾਂਚੇ ਵਿੱਚ ਤਰੱਕੀ ਦਾ ਵਰਣਨ ਕੀਤਾ। ਉਨ੍ਹਾਂ ਕਿਹਾ ਕਿ 2014 ਤੋਂ ਪਹਿਲਾਂ ਸਾਡੇ ਦੇਸ਼ ਦੀ ਔਸਤ ਇਹ ਸੀ ਕਿ 10 ਵਰ੍ਹਿਆਂ ਵਿੱਚ 50 ਮੈਡੀਕਲ ਕਾਲਜ ਬਣਾਏ ਗਏ ਸਨ। ਜਦੋਂ ਕਿ ਪਿਛਲੇ 7-8 ਵਰ੍ਹਿਆਂ ਵਿੱਚ, ਭਾਰਤ ਵਿੱਚ 209 ਨਵੇਂ ਮੈਡੀਕਲ ਕਾਲਜ ਬਣਾਏ ਗਏ ਹਨ, ਜੋ ਪਹਿਲਾਂ ਨਾਲੋਂ 4 ਗੁਣਾ ਵੱਧ ਹਨ। ਇਸ ਤੋਂ ਇਲਾਵਾ, “ਪਿਛਲੇ 7-8 ਵਰ੍ਹਿਆਂ ਵਿੱਚ ਭਾਰਤ ਵਿੱਚ ਅੰਡਰ ਗਰੈਜੂਏਟ ਮੈਡੀਕਲ ਸੀਟਾਂ ਵਿੱਚ 75% ਦਾ ਵਾਧਾ ਹੋਇਆ ਹੈ। ਹੁਣ ਭਾਰਤ ਵਿੱਚ ਸਲਾਨਾ ਕੁੱਲ ਮੈਡੀਕਲ ਸੀਟਾਂ ਦੀ ਗਿਣਤੀ ਲਗਭਗ ਦੁੱਗਣੀ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਅੰਕੜਿਆਂ ਰਾਹੀਂ ਅਸੀਂ ਸੈਕਟਰ ਦੇ ਵਿਕਾਸ ‘ਤੇ ਸਮਾਵੇਸ਼ ਯੋਜਨਾ ਦੇ ਪ੍ਰਭਾਵ ਨੂੰ ਦੇਖ ਸਕਦੇ ਹਾਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ 5 ਲੱਖ ਕਾਮਨ ਸਰਵਿਸ ਸੈਂਟਰਾਂ, ਯੂਪੀਆਈ ਅਤੇ ਪੀਐੱਮ ਸਵਨਿਧੀ (PM SVANIDHI) ਸਕੀਮ ਰਾਹੀਂ ਸਟ੍ਰੀਟ ਵਿਕਰੇਤਾਵਾਂ ਨੂੰ ਸ਼ਾਮਲ ਕਰਨ ਦਾ ਘੇਰਾ ਵਧਾਇਆ ਗਿਆ ਹੈ। ਇਸੇ ਤਰ੍ਹਾਂ, ਖ਼ਾਹਿਸ਼ੀ ਜ਼ਿਲ੍ਹਾ ਅਤੇ ਰਾਸ਼ਟਰੀ ਸਿੱਖਿਆ ਨੀਤੀ (NEP) ਵਿੱਚ ਮਾਤ ਭਾਸ਼ਾ ਵਿੱਚ ਸਿੱਖਿਆ, ਹਵਾਈ ਯਾਤਰਾ ਨੂੰ ਪਹੁੰਚਯੋਗ ਬਣਾਉਣ ਲਈ ਉਡਾਨ (UDAAN) ਸਕੀਮ ਸ਼ਾਮਲ ਕਰਨ ਅਤੇ ਵਿਕਾਸ ਦੋਵਾਂ ਵੱਲ ਲੈ ਜਾ ਰਹੀ ਹੈ। ਉਨ੍ਹਾਂ ਨੇ ‘ਹਰ ਘਰ ਜਲ’ ਰਾਹੀਂ 6 ਕਰੋੜ ਟੂਟੀਆਂ ਪਾਣੀ ਦੇ ਕਨੈਕਸ਼ਨ ਪ੍ਰਦਾਨ ਕਰਕੇ ਵੱਡੇ ਪੱਧਰ ‘ਤੇ ਸ਼ਾਮਲ ਕਰਨ ਦੀ ਗੱਲ ਵੀ ਕੀਤੀ। ਸਵਾਮਿਤਵ (SVAMITVA) ਸਕੀਮ ਰਾਹੀਂ ਸਭ ਤੋਂ ਕਮਜ਼ੋਰ ਵਰਗਾਂ ਦੇ ਜਾਇਦਾਦ ਦੇ ਅਧਿਕਾਰਾਂ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਪਹਿਲਾਂ ਹੀ 80 ਲੱਖ ਪ੍ਰਾਪਰਟੀ ਕਾਰਡ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ, ਜਿਸ ਨਾਲ ਉਹ ਵਿੱਤ ਦਾ ਲਾਭ ਉਠਾ ਸਕਣਗੇ।
“ਅੱਜ ਦਾ ਭਾਰਤ ਆਉਣ ਵਾਲੇ 25 ਵਰ੍ਹਿਆਂ ਲਈ ਮਜਬੂਰੀ ਦੁਆਰਾ ਸੁਧਾਰਾਂ ਦੀ ਬਜਾਏ ਦ੍ਰਿੜ੍ਹਤਾ ਨਾਲ ਸੁਧਾਰਾਂ ਦੇ ਨਾਲ ਇੱਕ ਰੂਪ–ਰੇਖਾ ਤਿਆਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਭਾਰਤ ਵਿੱਚ ਵੱਡੇ ਸੁਧਾਰ ਉਦੋਂ ਹੀ ਹੋਏ ਸਨ ਜਦੋਂ ਪਹਿਲੀਆਂ ਸਰਕਾਰਾਂ ਕੋਲ ਹੋਰ ਕੋਈ ਵਿਕਲਪ ਨਹੀਂ ਬਚਿਆ ਸੀ। ਅਸੀਂ ਸੁਧਾਰਾਂ ਨੂੰ ਜ਼ਰੂਰੀ ਬੁਰਾਈ ਨਹੀਂ ਮੰਨਦੇ, ਬਲਕਿ ਜਿੱਤ-ਜਿੱਤ ਦੀ ਚੋਣ ਸਮਝਦੇ ਹਾਂ, ਜਿਸ ਵਿੱਚ ਰਾਸ਼ਟਰੀ ਹਿਤ ਅਤੇ ਲੋਕ ਹਿਤ ਹੁੰਦੇ ਹਨ।” ਪ੍ਰਧਾਨ ਮੰਤਰੀ ਨੇ ਸੁਧਾਰਾਂ ਪ੍ਰਤੀ ਸਰਕਾਰ ਦੀ ਪਹੁੰਚ ਨੂੰ ਵਿਸਤ੍ਰਿਤ ਕਰਦਿਆਂ ਕਿਹਾ, “ਸਾਡੀ ਨੀਤੀ ਬਣਾਉਣਾ ਲੋਕਾਂ ਦੀ ਨਬਜ਼ ‘ਤੇ ਅਧਾਰਿਤ ਹੈ। ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸੁਣਦੇ ਹਾਂ, ਉਨ੍ਹਾਂ ਦੀਆਂ ਜ਼ਰੂਰਤਾਂ ਅਤੇ ਉਨ੍ਹਾਂ ਦੀਆਂ ਇੱਛਾਵਾਂ ਨੂੰ ਸਮਝਦੇ ਹਾਂ। ਇਸ ਲਈ ਅਸੀਂ ਮਕਬੂਲ ਭਾਵਨਾਵਾਂ ਦੇ ਦਬਾਅ ਹੇਠ ਨੀਤੀ ਨੂੰ ਨਹੀਂ ਆਉਣ ਦਿੱਤਾ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਘੱਟੋ-ਘੱਟ ਸਰਕਾਰ ਅਤੇ ਵੱਧ ਤੋਂ ਵੱਧ ਸ਼ਾਸਨ ਦੀ ਪਹੁੰਚ ਵਧੀਆ ਨਤੀਜੇ ਦੇ ਰਹੀ ਹੈ। ਉਨ੍ਹਾਂ ਕੋਵਿਡ ਲਈ ਟੀਕਾ ਵਿਕਾਸ ਵਿੱਚ ਨਿਜੀ ਅਤੇ ਜਨਤਕ ਖੇਤਰ ਦੀ ਭਾਈਵਾਲੀ ਦੀ ਉਦਾਹਰਣ ਦਿੱਤੀ। ਉਨ੍ਹਾਂ ਕਿਹਾ,“ਸਾਡੇ ਦੇਸ਼ ਦੇ ਨਿਜੀ ਖਿਡਾਰੀਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਪਰ ਉਹਨਾਂ ਦੇ ਪਿੱਛੇ ਸਰਕਾਰ ਦੀ ਪੂਰੀ ਤਾਕਤ ਤਰੱਕੀ ਵਿੱਚ ਭਾਈਵਾਲ ਦੇ ਰੂਪ ਵਿੱਚ ਖੜ੍ਹੀ ਸੀ। ਅੱਜ ਭਾਰਤ ਪੂਰੀ ਦੁਨੀਆ ਵਿੱਚ ਸਭ ਤੋਂ ਭਰੋਸੇਮੰਦ ਅਤੇ ਅਤਿ-ਆਧੁਨਿਕ ਪੁਲਾੜ ਸੇਵਾ ਪ੍ਰਦਾਤਾਵਾਂ ਵਿੱਚੋਂ ਇੱਕ ਹੈ। ਸਾਡਾ ਪ੍ਰਾਈਵੇਟ ਸੈਕਟਰ ਈਕੋਸਿਸਟਮ ਇਸ ਖੇਤਰ ਵਿੱਚ ਵੀ ਵਧੀਆ ਕੰਮ ਕਰ ਰਿਹਾ ਹੈ। ਪਰ ਉਨ੍ਹਾਂ ਦੇ ਪਿੱਛੇ ਵੀ, ‘ਪ੍ਰਗਤੀ ਵਿੱਚ ਭਾਈਵਾਲ’ ਵਜੋਂ, ਸਰਕਾਰ ਪੂਰੀ ਤਾਕਤ ਨਾਲ ਖੜ੍ਹੀ ਹੈ।” “ਹੁਣ ਸਿਰਫ਼ ਨਿਜੀ ਖੇਤਰ ਜਾਂ ਸਰਕਾਰ ਦੁਆਰਾ ਦਬਦਬੇ ਵਾਲੇ ਅਤਿ ਮਾਡਲ ਪੁਰਾਣੇ ਹੋ ਗਏ ਹਨ। ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਨਿਜੀ ਖੇਤਰ ਨੂੰ ਪ੍ਰਗਤੀ ਵਿੱਚ ਹਿੱਸੇਦਾਰ ਵਜੋਂ ਉਤਸ਼ਾਹਿਤ ਕਰੇ ਅਤੇ ਅਸੀਂ ਇਸ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਟੂਰਿਜ਼ਮ ਬਾਰੇ ਵੀ ਸੋਚ ਦਾ ਵਿਸਤਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ 75 ਪ੍ਰਸਿੱਧ ਸਥਾਨਾਂ ‘ਤੇ ਹਾਲ ਹੀ ਵਿੱਚ ਮਨਾਏ ਗਏ ਯੋਗ ਦਿਵਸ ਨੇ ਲੋਕਾਂ ਨੂੰ ਸੈਰ ਸਪਾਟੇ ਦੀਆਂ ਕਈ ਨਵੀਆਂ ਥਾਵਾਂ ਬਾਰੇ ਜਾਣੂ ਕਰਵਾਇਆ ਹੈ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ‘ਆਜ਼ਾਦੀ ਕਾ ਅੰਮ੍ਰਿਤ ਕਾਲ’ ਦੇਸ਼ ਲਈ ਬਹੁਤ ਸਾਰੇ ਮੌਕੇ ਲੈ ਕੇ ਆ ਰਿਹਾ ਹੈ ਅਤੇ ਉਨ੍ਹਾਂ ਨੂੰ ਹਾਸਲ ਕਰਨ ਦਾ ਸਾਡਾ ਸੰਕਲਪ ਅਟੁੱਟ ਹੈ।
ਪਹਿਲੇ ਏਜੇਐੱਮਐੱਲ ਵਿੱਚ ਮੁੱਖ ਭਾਸ਼ਣ ਸ਼੍ਰੀ ਥਰਮਨ ਸ਼ਨਮੁਗਰਤਨਮ, ਸੀਨੀਅਰ ਮੰਤਰੀ, ਸਿੰਗਾਪੁਰ ਸਰਕਾਰ ਵੱਲੋਂ, “ਸਮੂਹਿਕਤਾ ਦੁਆਰਾ ਵਿਕਾਸ, ਵਿਕਾਸ ਦੁਆਰਾ ਸਮਾਵੇਸ਼” ਉੱਤੇ ਦਿੱਤਾ ਗਿਆ ਸੀ। ਲੈਕਚਰ ਤੋਂ ਬਾਅਦ ਸ਼੍ਰੀ ਮੈਥਿਆਸ ਕੋਰਮੈਨ (ਓਈਸੀਡੀ ਸਕੱਤਰ-ਜਨਰਲ) ਅਤੇ ਸ਼੍ਰੀ ਅਰਵਿੰਦ ਪਨਗੜੀਆ (ਪ੍ਰੋਫੈਸਰ, ਕੋਲੰਬੀਆ ਯੂਨੀਵਰਸਿਟੀ) ਦੁਆਰਾ ਇੱਕ ਪੈਨਲ ਚਰਚਾ ਕੀਤੀ ਗਈ।
ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਬਾਰੇ ਵਿਭਾਗ ਨੇ ਸ਼੍ਰੀ ਅਰੁਣ ਜੇਟਲੀ ਦੇ ਦੇਸ਼ ਲਈ ਵਡਮੁੱਲੇ ਯੋਗਦਾਨ ਨੂੰ ਮਾਨਤਾ ਦੇਣ ਵਾਸਤੇ ਪਹਿਲਾ ‘ਅਰੁਣ ਜੇਟਲੀ ਮੈਮੋਰੀਅਲ ਲੈਕਚਰ’ ਆਯੋਜਿਤ ਕੀਤਾ।
ਪ੍ਰਧਾਨ ਮੰਤਰੀ ਨੇ 8 ਤੋਂ 10 ਜੁਲਾਈ ਤੱਕ ਆਯੋਜਿਤ ਕੀਤੇ ਜਾ ਰਹੇ ਤਿੰਨ ਦਿਨਾ ਸਮਾਗਮ ਕੌਟਿਲਿਆ ਆਰਥਿਕ ਸੰਮੇਲਨ (ਕੇਈਸੀ) ਵਿੱਚ ਭਾਗ ਲੈਣ ਵਾਲੇ ਡੈਲੀਗੇਟਾਂ ਨਾਲ ਵੀ ਗੱਲਬਾਤ ਕੀਤੀ।
https://twitter.com/narendramodi/status/1545405565920505856
https://twitter.com/PMOIndia/status/1545407603496620033
https://twitter.com/PMOIndia/status/1545407835286433792
https://twitter.com/PMOIndia/status/1545408600222597120
https://twitter.com/PMOIndia/status/1545408595533393921
https://twitter.com/PMOIndia/status/1545409289636188160
https://twitter.com/PMOIndia/status/1545409286800834560
https://twitter.com/PMOIndia/status/1545410749832794112
https://twitter.com/PMOIndia/status/1545410956733587456
https://twitter.com/PMOIndia/status/1545411285445378050
https://twitter.com/PMOIndia/status/1545412898708922370
https://twitter.com/PMOIndia/status/1545412895831654402
***********
ਡੀਐੱਸ
Joined the first 'Arun Jaitley Memorial Lecture' in New Delhi. https://t.co/pqng2bIbxF
— Narendra Modi (@narendramodi) July 8, 2022
आज का दिन मेरे लिए अपूर्णीय क्षति और असहनीय पीड़ा का दिन है।
— PMO India (@PMOIndia) July 8, 2022
मेरे घनिष्ठ मित्र और जापान के पूर्व प्रधानमंत्री श्री शिंजो आबे अब हमारे बीच नहीं रहे।
आबे जी मेरे तो साथी थे ही, वो भारत के भी उतने ही विश्वसनीय दोस्त थे: PM @narendramodi
उनके कार्यकाल में भारत जापान के राजनीतिक संबंधों को नई ऊंचाई तो मिली ही, हमने दोनों देशों की सांझी विरासत से जुड़े रिश्तों को खूब आगे बढ़ाया: PM @narendramodi
— PMO India (@PMOIndia) July 8, 2022
आज भारत के विकास की जो गति है, जापान के सहयोग से हमारे यहां जो कार्य हो रहे हैं, इनके जरिए शिंजो आबे जी भारत के जन मन में सालों-साल तक बसे रहेंगे: PM @narendramodi
— PMO India (@PMOIndia) July 8, 2022
ये आयोजन अरुण जेटली जी को समर्पित है।
— PMO India (@PMOIndia) July 8, 2022
बीते दिनों को याद करते हैं, तो उनकी बहुत सारी बातें, उनसे जुड़े बहुत से वाकये याद आते हैं।
उनकी oratory के तो हम सभी कायल थे।
उनका व्यक्तित्व विविधता से भरा था, उनका स्वभाव सर्वमित्र था: PM @narendramodi
Head of government के तौर पर 20 वर्ष के मेरे अनुभवों का सार यही है कि- बिना inclusion के real growth संभव ही नहीं है।
— PMO India (@PMOIndia) July 8, 2022
और, बिना Growth के Inclusion का लक्ष्य भी पूरा नहीं किया जा सकता: PM @narendramodi
मैं आप सभी से ये प्रश्न पूछना चाहता हूं।
— PMO India (@PMOIndia) July 8, 2022
क्या बिना Inclusion के सही Growth संभव है?
क्या बिना Growth के Inclusion के बारे में सोचा जा सकता है? - PM @narendramodi
बीते 7-8 साल में भारत में Under Graduate Medical Seats में 75% की बढ़ोतरी हुई है।
— PMO India (@PMOIndia) July 8, 2022
भारत में अब Annual Total Medical Seats की संख्या बढ़कर लगभग दोगुनी हो चुकी है: PM @narendramodi
2014 से पहले हमारे देश का औसत था कि 10 साल में करीब 50 मेडिकल कॉलेज बना करते थे।
— PMO India (@PMOIndia) July 8, 2022
जबकि भारत में पिछले 7-8 साल में ही पहले के मुकाबले 4 गुना से ज्यादा 209 नए मेडिकल कॉलेज बनाए जा चुके हैं: PM @narendramodi
आज का भारत Reforms by compulsion के बजाय Reforms by conviction से आने वाले 25 साल का रोडमैप तैयार कर रहा है: PM @narendramodi
— PMO India (@PMOIndia) July 8, 2022
पहले भारत में बड़े रिफ़ॉर्म्स तभी हुए जब पहले की सरकारों के पास कोई और रास्ता नहीं बचता था।
— PMO India (@PMOIndia) July 8, 2022
हम reforms को necessary evil नहीं बल्कि win-win choice मानते हैं, जिसमें राष्ट्रहित है, जनहित है: PM @narendramodi
हमारी पॉलिसी मेकिंग pulse of the people पर आधारित है।
— PMO India (@PMOIndia) July 8, 2022
हम ज्यादा से ज्यादा लोगों को सुनते हैं, उनकी आवश्यकता, उनकी आकांक्षा को समझते हैं।
इसलिए हमने Policy को populist impulses के दबाव में नहीं आने दिया: PM @narendramodi
आज भारत पूरी दुनिया में सबसे विश्वसनीय और अत्याधुनिक Space Service Providers में से एक है।
— PMO India (@PMOIndia) July 8, 2022
इस क्षेत्र में भी हमारा Private Sector Ecosystem बहुत ही बेहतरीन काम कर रहा है।
लेकिन उनके पीछे भी Partner in Progress के रूप में सरकार की पूरी शक्ति है: PM @narendramodi
COVID Vaccines का ही उदाहरण लें।
— PMO India (@PMOIndia) July 8, 2022
हमारे देश के Private Players ने बहुत ही अच्छा काम किया है।
लेकिन उनके पीछे Partner in Progress के रूप में सरकार की पूरी ताकत खड़ी थी: PM @narendramodi
India's reform trajectory is being lauded globally.
— Narendra Modi (@narendramodi) July 8, 2022
In the last 8 years, India has not reformed by compulsion. India has reformed by conviction.
Our reform trajectory is a win-win for all stakeholders. pic.twitter.com/fXcJMtrOR3
In our Government, policy making is determined by the pulse of people not by populist impulses.
— Narendra Modi (@narendramodi) July 8, 2022
The benefits of such an approach are several. pic.twitter.com/DmHx8r6udn