Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ‘ਉਦਯਮੀ ਭਾਰਤ’ ਪ੍ਰੋਗਰਾਮ ਵਿੱਚ ਸ਼ਾਮਲ ਹੋਏ

ਪ੍ਰਧਾਨ ਮੰਤਰੀ ‘ਉਦਯਮੀ ਭਾਰਤ’ ਪ੍ਰੋਗਰਾਮ ਵਿੱਚ ਸ਼ਾਮਲ ਹੋਏ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ‘ਉਦਯਮੀ ਭਾਰਤ’ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ‘ਐੱਮਐੱਸਐੱਮਈ ਪ੍ਰਦਰਸ਼ਨ ਨੂੰ ਵਧਾਉਣਾ ਅਤੇ ਤੇਜ਼ ਕਰਨਾ’ (ਆਰਏਐੱਮਪੀ-ਰੈਂਪ) ਸਕੀਮ, ‘ਪਹਿਲੀ ਵਾਰ ਐੱਮਐੱਸਐੱਮਈ ਨਿਰਯਾਤਕਾਂ ਦਾ ਸਮਰੱਥਾ ਨਿਰਮਾਣ’ (ਸੀਬੀਐੱਫਟੀਈ) ਸਕੀਮ, ਅਤੇ ਐੱਮਐੱਸਐੱਮਈ ਸੈਕਟਰ ਨੂੰ ਖੜ੍ਹਾ ਕਰਨ ਲਈ ‘ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਪ੍ਰੋਗਰਾਮ’ (ਪੀਐੱਮਈਜੀਪੀ) ਜਿਹੀਆਂ ਨਵੀਆਂ ਵਿਸ਼ੇਸ਼ਤਾਵਾਂ ਜਿਹੀਆਂ ਪ੍ਰਮੁੱਖ ਪਹਿਲਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ 2022-23 ਲਈ ਪੀਐੱਮਈਜੀਪੀ ਦੇ ਲਾਭਾਰਥੀਆਂ ਨੂੰ ਡਿਜੀਟਲ ਤੌਰ ’ਤੇ ਸਹਾਇਤਾ ਟ੍ਰਾਂਸਫਰ ਕੀਤੀ; ਐੱਮਐੱਸਐੱਮਈ ਆਇਡੀਆ ਹੈਕਾਥੌਨ, 2022 ਦੇ ਨਤੀਜਿਆਂ ਦਾ ਐਲਾਨ ਕੀਤਾ; ਰਾਸ਼ਟਰੀ ਐੱਮਐੱਸਐੱਮਈ ਪੁਰਸਕਾਰ, 2022 ਵੰਡੇ; ਅਤੇ ਆਤਮ-ਨਿਰਭਰ ਭਾਰਤ (ਐੱਸਆਰਆਈ) ਫੰਡ ਵਿੱਚ 75 ਐੱਮਐੱਸਐੱਮਈ ਨੂੰ ਡਿਜੀਟਲ ਇਕੁਇਟੀ ਸਰਟੀਫਿਕੇਟ ਜਾਰੀ ਕੀਤੇ। ਕੇਂਦਰੀ ਮੰਤਰੀ ਸ਼੍ਰੀ ਨਾਰਾਇਣ ਰਾਣੇ ਅਤੇ ਸ਼੍ਰੀ ਭਾਨੂ ਪ੍ਰਤਾਪ ਸਿੰਘ ਵਰਮਾ ਸਮੇਤ ਦੇਸ਼ ਭਰ ਦੇ ਐੱਮਐੱਸਐੱਮਈ ਹਿੱਸੇਦਾਰ ਅਤੇ ਵੱਖ-ਵੱਖ ਦੇਸ਼ਾਂ ਦੇ ਡਿਪਲੋਮੈਟ ਇਸ ਮੌਕੇ ’ਤੇ ਮੌਜੂਦ ਸਨ।

ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਐੱਮਐੱਸਐੱਮਈ ਇੰਡੀਆ ਦੀਆਂ ਕੋਸ਼ਿਸ਼ਾਂ ਆਤਮਨਿਰਭਰ ਭਾਰਤ ਦਾ ਮੁੱਖ ਸੰਚਾਲਕ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ 21ਵੀਂ ਸਦੀ ਦਾ ਭਾਰਤ ਜੋ ਵੀ ਉਚਾਈਆਂ ਹਾਸਲ ਕਰੇਗਾ, ਉਹ ਐੱਮਐੱਸਐੱਮਈ ਸੈਕਟਰ ਦੀ ਸਫ਼ਲਤਾ ’ਤੇ ਨਿਰਭਰ ਕਰੇਗਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੇ ਐੱਮਐੱਸਐੱਮਈ ਸੈਕਟਰ ਨੂੰ ਭਾਰਤ ਦੇ ਨਿਰਯਾਤ ਨੂੰ ਵਧਾਉਣ ਅਤੇ ਭਾਰਤ ਦੇ ਉਤਪਾਦਾਂ ਨੂੰ ਨਵੇਂ ਬਜ਼ਾਰਾਂ ਤੱਕ ਪਹੁੰਚਣ ਲਈ ਮਜ਼ਬੂਤ ਬਣਾਉਣਾ ਮਹੱਤਵਪੂਰਨ ਹੈ। ਉਨ੍ਹਾਂ ਨੇ ਅੱਗੇ ਕਿਹਾ, “ਸਾਡੀ ਸਰਕਾਰ ਤੁਹਾਡੀ ਯੋਗਤਾ ਅਤੇ ਇਸ ਖੇਤਰ ਦੀ ਅਪਾਰ ਸੰਭਾਵਨਾ ਨੂੰ ਧਿਆਨ ਵਿੱਚ ਰੱਖਦਿਆਂ ਫ਼ੈਸਲੇ ਲੈ ਰਹੀ ਹੈ ਅਤੇ ਨਵੀਆਂ ਨੀਤੀਆਂ ਬਣਾ ਰਹੀ ਹੈ।” ਉਨ੍ਹਾਂ ਨੇ ਕਿਹਾ ਕਿ ਅੱਜ ਸ਼ੁਰੂ ਕੀਤੀਆਂ ਪਹਿਲਾਂ ਅਤੇ ਸਰਕਾਰ ਦੁਆਰਾ ਕੀਤੇ ਗਏ ਹੋਰ ਉਪਾਅ ਐੱਮਐੱਸਐੱਮਈ ਦੀ ਗੁਣਵੱਤਾ ਅਤੇ ਤਰੱਕੀ ਨਾਲ ਜੁੜੇ ਹੋਏ ਹਨ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਜਦੋਂ ਅਸੀਂ ਐੱਮਐੱਸਐੱਮਈ ਕਹਿੰਦੇ ਹਾਂ, ਇਹ ਤਕਨੀਕੀ ਭਾਸ਼ਾ ਵਿੱਚ ਮਾਇਕ੍ਰੋ, ਸਮਾਲ ਅਤੇ ਮੀਡੀਅਮ ਇੰਟਰਪ੍ਰਾਈਜਿਜ਼ ਤੱਕ ਮਤਲਬ ਰੱਖਦਾ ਹੈ। ਪਰ ਇਹ ਸੂਖਮ, ਲਘੂ ਅਤੇ ਮੱਧਮ ਉੱਦਮ ਭਾਰਤ ਦਰਮਿਆਨੇ ਵਿਕਾਸ ਯਾਤਰਾ ਦਾ ਇੱਕ ਵੱਡਾ ਥੰਮ੍ਹ ਹਨ। ਐੱਮਐੱਸਐੱਮਈ ਸੈਕਟਰ ਭਾਰਤ ਦੀ ਅਰਥਵਿਵਸਥਾ ਦਾ ਲਗਭਗ ਇੱਕ ਤਿਹਾਈ ਹਿੱਸਾ ਹੈ। ਐੱਮਐੱਸਐੱਮਈ ਸੈਕਟਰ ਨੂੰ ਮਜਬੂਤ ਕਰਨਾ ਪੂਰੇ ਸਮਾਜ ਨੂੰ ਮਜ਼ਬੂਤ ਬਣਾ ਰਿਹਾ ਹੈ, ਜਿਸ ਕਰਕੇ ਹਰ ਕਿਸੇ ਨੂੰ ਵਿਕਾਸ ਦੇ ਲਾਭ ਮਿਲ ਰਹੇ ਹਨ। ਇਸ ਲਈ ਇਹ ਸੈਕਟਰ ਸਰਕਾਰ ਦੀਆਂ ਉੱਚਤਮ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ਐੱਮਐੱਸਐੱਮਈ ਸੈਕਟਰ ਨੂੰ ਮਜ਼ਬੂਤ ਕਰਨ ਲਈ ਪਿਛਲੇ ਅੱਠ ਸਾਲਾਂ ਵਿੱਚ ਸਰਕਾਰ ਨੇ ਇਸ ਲਈ ਬਜਟ ਅਲਾਟਮੈਂਟ ਵਿੱਚ 650% ਤੋਂ ਵੱਧ ਦਾ ਵਾਧਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਸਾਡੇ ਲਈ, ਐੱਮਐੱਸਐੱਮਈ ਦਾ ਮਤਲਬ ਹੈ – ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ ਨੂੰ ਵੱਧ ਤੋਂ ਵੱਧ ਸਮਰਥਨ”।

ਇਹ ਜ਼ਿਕਰ ਕਰਦੇ ਹੋਏ ਕਿ 11 ਕਰੋੜ ਤੋਂ ਵੱਧ ਲੋਕ ਇਸ ਸੈਕਟਰ ਨਾਲ ਜੁੜੇ ਹੋਏ ਹਨ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਐੱਮਐੱਸਐੱਮਈ ਰੋਜ਼ਗਾਰ ਸਿਰਜਣ ਲਈ ਬਹੁਤ ਅਹਿਮ ਹੈ। ਮਹਾਮਾਰੀ ਦੌਰਾਨ, ਸਰਕਾਰ ਨੇ ਛੋਟੇ ਉੱਦਮਾਂ ਨੂੰ ਬਚਾਉਣ ਅਤੇ ਉਨ੍ਹਾਂ ਨੂੰ ਨਵੀਂ ਤਾਕਤ ਦੇਣ ਦਾ ਫ਼ੈਸਲਾ ਕੀਤਾ। ਉਨ੍ਹਾਂ ਕਿਹਾ ਕਿ ਐਮਰਜੈਂਸੀ ਕ੍ਰੈਡਿਟ ਲਾਈਨ ਗਰੰਟੀ ਸਕੀਮ ਦੇ ਤਹਿਤ ਕੇਂਦਰ ਸਰਕਾਰ ਨੇ ਐੱਮਐੱਸਐੱਮਈ ਲਈ 3.5 ਲੱਖ ਕਰੋੜ ਰੁਪਏ ਯਕੀਨੀ ਬਣਾਏ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇੱਕ ਰਿਪੋਰਟ ਦੇ ਅਨੁਸਾਰ, ਇਸ ਦੇ ਨਤੀਜੇ ਵਜੋਂ ਲਗਭਗ 1.5 ਕਰੋੜ ਨੌਕਰੀਆਂ ਬਚੀਆਂ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਦੇ ‘ਅੰਮ੍ਰਿਤ ਕਾਲ’ ਦੇ ਸੰਕਲਪਾਂ ਦੀ ਪ੍ਰਾਪਤੀ ਲਈ ਐੱਮਐੱਸਐੱਮਈ ਇੱਕ ਪ੍ਰਮੁੱਖ ਮਾਧਿਅਮ ਹੈ।

ਸ਼੍ਰੀ ਮੋਦੀ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਪਿਛਲੀਆਂ ਸਰਕਾਰਾਂ ਨੇ ਸੈਕਟਰ ਦੇ ਮਹੱਤਵ ਨੂੰ ਨਹੀਂ ਪਛਾਣਿਆ ਅਤੇ ਛੋਟੇ ਉੱਦਮ ਨੂੰ ਛੋਟਾ ਰੱਖਣ ਵਾਲੀਆਂ ਨੀਤੀਆਂ ਅਪਣਾ ਕੇ ਸੈਕਟਰ ਨੂੰ ਬੰਨ੍ਹ ਦਿੱਤਾ। ਇਸ ਨੂੰ ਹੱਲ ਕਰਨ ਲਈ, ਐੱਮਐੱਸਐੱਮਈ ਦੀ ਪਰਿਭਾਸ਼ਾ ਬਦਲ ਦਿੱਤੀ ਗਈ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਕੋਈ ਉਦਯੋਗ ਵਧਣਾ ਅਤੇ ਵਿਸਤਾਰ ਕਰਨਾ ਚਾਹੁੰਦਾ ਹੈ, ਤਾਂ ਸਰਕਾਰ ਨਾ ਸਿਰਫ਼ ਇਸ ਦਾ ਸਮਰਥਨ ਕਰ ਰਹੀ ਹੈ, ਬਲਕਿ ਨੀਤੀਆਂ ਵਿੱਚ ਜ਼ਰੂਰੀ ਬਦਲਾਅ ਵੀ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਇਸ਼ਾਰਾ ਕੀਤਾ ਕਿ ਜੈੱਮ ਵਿੱਚ, ਐੱਮਐੱਸਐੱਮਈ ਨੂੰ ਸਰਕਾਰ ਨੂੰ ਚੀਜ਼ਾਂ ਅਤੇ ਸੇਵਾਵਾਂ ਪ੍ਰਦਾਨ ਕਰਨ ਲਈ ਇੱਕ ਬਹੁਤ ਮਜ਼ਬੂਤ ਪਲੈਟਫਾਰਮ ਮਿਲਿਆ ਹੈ। ਉਨ੍ਹਾਂ ਨੇ ਹਰੇਕ ਐੱਮਐੱਸਐੱਮਈ ਨੂੰ ਜੈੱਮ (GeM) ਪੋਰਟਲ ’ਤੇ ਰਜਿਸਟਰ ਹੋਣ ਲਈ ਕਿਹਾ। ਇਸੇ ਤਰ੍ਹਾਂ, 200 ਕਰੋੜ ਤੋਂ ਘੱਟ ਦੇ ਪ੍ਰੋਜੈਕਟਾਂ ਲਈ ਗਲੋਬਲ ਟੈਂਡਰਾਂ ’ਤੇ ਪਾਬੰਦੀ ਲਗਾਉਣ ਨਾਲ ਵੀ ਐੱਮਐੱਸਐੱਮਈ ਨੂੰ ਮਦਦ ਮਿਲੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨਿਰਯਾਤ ਵਧਾਉਣ ਵਿੱਚ ਐੱਮਐੱਸਐੱਮਈ ਦੀ ਮਦਦ ਲਈ ਉਪਾਅ ਕਰ ਰਹੀ ਹੈ। ਵਿਦੇਸ਼ਾਂ ’ਚ ਭਾਰਤੀ ਮਿਸ਼ਨ ਨੂੰ ਇਸ ’ਤੇ ਕੰਮ ਕਰਨ ਲਈ ਕਿਹਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਿਸ਼ਨਾਂ ਦਾ ਮੁਲਾਂਕਣ ਤਿੰਨ ਮਾਪਦੰਡਾਂ ਜਿਵੇਂ ਵਪਾਰ, ਟੈਕਨੋਲੋਜੀ ਅਤੇ ਟੂਰਿਜ਼ਮ ’ਤੇ ਕੀਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਰੋਜ਼ਗਾਰ ਸ੍ਰਿਜਣ ਕਾਰਯਕ੍ਰਮ ਨੂੰ 2014 ਤੋਂ ਬਾਅਦ ਨਵਾਂ ਰੂਪ ਦਿੱਤਾ ਗਿਆ ਸੀ ਕਿਉਂਕਿ ਇਹ 2008-2012 ਦੇ ਵਿਚਕਾਰ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਯੋਗ ਨਹੀਂ ਸੀ। 2014 ਤੋਂ, ਇਸ ਪ੍ਰੋਗਰਾਮ ਦੇ ਤਹਿਤ 40 ਲੱਖ ਤੋਂ ਵੱਧ ਨੌਕਰੀਆਂ ਪੈਦਾ ਕੀਤੀਆਂ ਗਈਆਂ ਹਨ। ਇਸ ਸਮੇਂ ਦੌਰਾਨ ਇਨ੍ਹਾਂ ਉੱਦਮਾਂ ਨੂੰ 14 ਹਜ਼ਾਰ ਕਰੋੜ ਰੁਪਏ ਦੀ ਮਾਰਜਿਨ ਮਨੀ ਸਬਸਿਡੀ ਪ੍ਰਦਾਨ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਵਿੱਚ ਆਉਣ ਵਾਲੇ ਉਤਪਾਦਾਂ ਦੀ ਲਾਗਤ ਸੀਮਾ ਵੀ ਵਧਾਈ ਗਈ ਹੈ।

ਸਮਾਵੇਸ਼ੀ ਵਿਕਾਸ ਦੀ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਟ੍ਰਾਂਸ-ਜੈਂਡਰ ਉੱਦਮੀਆਂ ਨੂੰ ਉਨ੍ਹਾਂ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਹਰ ਤਰ੍ਹਾਂ ਦੀ ਮਦਦ ਪ੍ਰਦਾਨ ਕੀਤੀ ਜਾ ਰਹੀ ਹੈ।

ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਹੁਣ ਪਹਿਲੀ ਵਾਰ ਖਾਦੀ ਅਤੇ ਗ੍ਰਾਮ ਉਦਯੋਗ ਦਾ ਕਾਰੋਬਾਰ 1 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। “ਇਹ ਇਸ ਲਈ ਸੰਭਵ ਹੋਇਆ ਹੈ ਕਿਉਂਕਿ ਪਿੰਡਾਂ ਵਿੱਚ ਸਾਡੇ ਛੋਟੇ ਉੱਦਮੀਆਂ ਅਤੇ ਸਾਡੀਆਂ ਭੈਣਾਂ ਨੇ ਬਹੁਤ ਮਿਹਨਤ ਕੀਤੀ ਹੈ। ਪਿਛਲੇ 8 ਸਾਲਾਂ ਵਿੱਚ ਖਾਦੀ ਦੀ ਵਿਕਰੀ 4 ਗੁਣਾ ਵਧੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਜ ਦੇ ਕਮਜ਼ੋਰ ਵਰਗਾਂ ਲਈ ਉੱਦਮਤਾ ਦੇ ਰਾਹ ਨੂੰ ਅੱਗੇ ਵਧਾਉਣ ਲਈ ਗਰੰਟੀ ਤੋਂ ਬਿਨਾ ਕਰਜ਼ੇ ਪ੍ਰਾਪਤ ਕਰਨ ਵਿੱਚ ਆਉਣ ਵਾਲੀ ਮੁਸ਼ਕਿਲ ਇੱਕ ਵੱਡੀ ਰੁਕਾਵਟ ਹੈ। 2014 ਤੋਂ ਬਾਅਦ, ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ ਰਾਹੀਂ ਉੱਦਮਤਾ ਦੇ ਦਾਇਰੇ ਨੂੰ ਵਧਾਉਣ ਦਾ ਫ਼ੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁਦਰਾ ਯੋਜਨਾ ਦੀ ਹਰੇਕ ਭਾਰਤੀ ਲਈ ਉੱਦਮਤਾ ਨੂੰ ਅਸਾਨ ਬਣਾਉਣ ਵਿੱਚ ਵੱਡੀ ਭੂਮਿਕਾ ਹੈ। ਬਿਨਾਂ ਗਾਰੰਟੀ ਦੇ ਬੈਂਕ ਕਰਜ਼ਿਆਂ ਦੀ ਇਸ ਸਕੀਮ ਨੇ ਦੇਸ਼ ਵਿੱਚ ਮਹਿਲਾ ਉੱਦਮੀਆਂ, ਦਲਿਤ, ਪਿਛੜੇ, ਆਦਿਵਾਸੀ ਉੱਦਮੀਆਂ ਦਾ ਇੱਕ ਵੱਡਾ ਵਰਗ ਪੈਦਾ ਕੀਤਾ ਹੈ। ਇਸ ਯੋਜਨਾ ਤਹਿਤ ਹੁਣ ਤੱਕ ਕਰੀਬ 19 ਲੱਖ ਕਰੋੜ ਰੁਪਏ ਕਰਜ਼ੇ ਵਜੋਂ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਕਰਜ਼ਾ ਲੈਣ ਵਾਲਿਆਂ ਵਿੱਚ ਲਗਭਗ 7 ਕਰੋੜ ਅਜਿਹੇ ਉੱਦਮੀ ਹਨ, ਜਿਨ੍ਹਾਂ ਨੇ ਪਹਿਲੀ ਵਾਰ ਕੋਈ ਉੱਦਮ ਸ਼ੁਰੂ ਕੀਤਾ ਹੈ, ਜੋ ਨਵੇਂ ਉੱਦਮੀ ਬਣੇ ਹਨ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਉਦਯਮ ਪੋਰਟਲ ’ਤੇ ਵੀ, ਰਜਿਸਟਰਡ ਵਿਅਕਤੀਆਂ ਵਿੱਚੋਂ 18 ਫੀਸਦੀ ਤੋਂ ਵੱਧ ਮਹਿਲਾ ਉੱਦਮੀ ਹਨ। ਉਨ੍ਹਾਂ ਨੇ ਕਿਹਾ “ਉੱਦਮਸ਼ੀਲਤਾ ਵਿੱਚ ਇਹ ਸਮਾਵੇਸ਼, ਇਹ ਆਰਥਿਕ ਸ਼ਮੂਲੀਅਤ ਸਹੀ ਅਰਥਾਂ ਵਿੱਚ ਸਮਾਜਿਕ ਨਿਆਂ ਹੈ”  ।

ਪ੍ਰਧਾਨ ਮੰਤਰੀ ਨੇ ਇਹ ਕਹਿ ਕੇ ਸਮਾਪਤੀ ਕੀਤੀ, “ਅੱਜ, ਇਸ ਪ੍ਰੋਗਰਾਮ ਦੇ ਜ਼ਰੀਏ, ਮੈਂ ਐੱਮਐੱਸਐੱਮਈ ਸੈਕਟਰ ਨਾਲ ਜੁੜੇ ਆਪਣੇ ਸਾਰੇ ਭਾਈਆਂ ਅਤੇ ਭੈਣਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਸਰਕਾਰ ਅਜਿਹੀਆਂ ਨੀਤੀਆਂ ਬਣਾਉਣ ਲਈ ਪ੍ਰਤੀਬੱਧ ਹੈ ਜੋ ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਦੀਆਂ ਹੋਣ ਅਤੇ ਤੁਹਾਡੇ ਨਾਲ ਸਰਗਰਮੀ ਨਾਲ ਚਲਦੀਆਂ ਹੋਣ। ਇੱਕ ਉੱਦਮੀ ਭਾਰਤ ਦੀ ਹਰ ਪ੍ਰਾਪਤੀ ਸਾਨੂੰ ਇੱਕ ਆਤਮ-ਨਿਰਭਰ ਭਾਰਤ ਵੱਲ ਲੈ ਜਾਵੇਗੀ। ਮੈਨੂੰ ਤੁਹਾਡੇ ਅਤੇ ਤੁਹਾਡੀ ਯੋਗਤਾ ਵਿੱਚ ਵਿਸ਼ਵਾਸ ਹੈ।”

ਪ੍ਰੋਗਰਾਮ ਦਾ ਪਿਛੋਕੜ:

ਐੱਮਐੱਸਐੱਮਈ ਦੇ ਸਸ਼ਕਤੀਕਰਣ ਲਈ ਕੰਮ ਕਰਨ ਲਈ ਪਹਿਲੇ ਦਿਨ ਤੋਂ ਹੀ ‘ਉਦਯਮੀ ਭਾਰਤ’ ਸਰਕਾਰ ਦੀ ਨਿਰੰਤਰ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਸਰਕਾਰ ਨੇ ਸਮੇਂ-ਸਮੇਂ ’ਤੇ ਐੱਮਐੱਸਐੱਮਈ ਸੈਕਟਰ ਨੂੰ ਜ਼ਰੂਰੀ ਅਤੇ ਸਮੇਂ ਸਿਰ ਸਹਾਇਤਾ ਪ੍ਰਦਾਨ ਕਰਨ ਲਈ ਮੁਦਰਾ ਯੋਜਨਾ, ਐਮਰਜੈਂਸੀ ਕ੍ਰੈਡਿਟ ਲਾਈਨ ਗਰੰਟੀ ਯੋਜਨਾ, ਰਵਾਇਤੀ ਉਦਯੋਗਾਂ ਦੇ ਪੁਨਰਜਨਮ ਲਈ ਫੰਡ ਦੀ ਯੋਜਨਾ (ਸਫੂਰਤੀ) ਆਦਿ ਜਿਹੀਆਂ ਕਈ ਪਹਿਲਾਂ ਸ਼ੁਰੂ ਕੀਤੀਆਂ ਹਨ, ਜਿਨ੍ਹਾਂ ਨੇ ਦੇਸ਼ ਭਰ ਵਿੱਚ ਕਰੋੜਾਂ ਲੋਕਾਂ ਨੂੰ ਲਾਭ ਪਹੁੰਚਾਉਣ ਵਿੱਚ ਮਦਦ ਕੀਤੀ ਹੈ।

ਲਗਭਗ 6000 ਕਰੋੜ ਰੁਪਏ ਦੀ ਲਾਗਤ ਵਾਲੀ ‘ਐੱਮਐੱਸਐੱਮਈ ਪ੍ਰਦਰਸ਼ਨ ਨੂੰ ਵਧਾਉਣਾ ਅਤੇ ਤੇਜ਼ ਕਰਨਾ’ (ਆਰਏਐੱਮਪੀ-ਰੈਂਪ) ਸਕੀਮ ਦਾ ਉਦੇਸ਼ ਮੌਜੂਦਾ ਐੱਮਐੱਸਐੱਮਈ ਸਕੀਮਾਂ ਦੇ ਪ੍ਰਭਾਵ ਨੂੰ ਵਧਾਉਣ ਦੇ ਨਾਲ ਰਾਜਾਂ ਵਿੱਚ ਐੱਮਐੱਸਐੱਮਈ ਦੀ ਲਾਗੂ ਸਮਰੱਥਾ ਅਤੇ ਕਵਰੇਜ ਨੂੰ ਵਧਾਉਣਾ ਹੈ। ਇਹ ਐੱਮਐੱਸਐੱਮਈ ਨੂੰ ਪ੍ਰਤੀਯੋਗੀ ਅਤੇ ਆਤਮ-ਨਿਰਭਰ ਬਣਾਉਣ ਲਈ ਗੁਣਵੱਤਾ ਦੇ ਮਾਪਦੰਡਾਂ ਨੂੰ ਵਿਕਸਿਤ ਕਰਨ, ਅਭਿਆਸਾਂ ਅਤੇ ਪ੍ਰਕਿਰਿਆਵਾਂ ਨੂੰ ਬਿਹਤਰ ਬਣਾਉਣ, ਮਾਰਕਿਟ ਪਹੁੰਚ ਨੂੰ ਵਧਾਉਣ, ਤਕਨੀਕੀ ਸਾਧਨਾਂ ਅਤੇ ਉਦਯੋਗ 4.0 ਨੂੰ ਤੈਨਾਤ ਕਰਕੇ ਨਵੀਨਤਾ ਅਤੇ ਵਿਚਾਰਾਂ ਨੂੰ ਉਤਸ਼ਾਹਿਤ ਕਰਕੇ, ਨਵੇਂ ਕਾਰੋਬਾਰ ਅਤੇ ਉੱਦਮਸ਼ੀਲਤਾ ਨੂੰ ਉਤਸ਼ਾਹਿਤ ਕਰਕੇ ਆਤਮਨਿਰਭਰ ਭਾਰਤ ਅਭਿਯਾਨ ਦੀ ਪੂਰਤੀ ਕਰੇਗਾ।

‘ਪਹਿਲੀ ਵਾਰ ਐੱਮਐੱਸਐੱਮਈ ਨਿਰਯਾਤਕਾਂ ਦਾ ਸਮਰੱਥਾ ਨਿਰਮਾਣ’ (ਸੀਬੀਐੱਫਟੀਈ) ਸਕੀਮ ਦਾ ਉਦੇਸ਼ ਐੱਮਐੱਸਐੱਮਈ ਨੂੰ ਗਲੋਬਲ ਮਾਰਕਿਟ ਲਈ ਅੰਤਰਰਾਸ਼ਟਰੀ ਮਿਆਰਾਂ ਦੇ ਉਤਪਾਦਾਂ ਅਤੇ ਸੇਵਾਵਾਂ ਦੀ ਪੇਸ਼ਕਸ਼ ਕਰਨ ਲਈ ਉਤਸ਼ਾਹਿਤ ਕਰਨਾ ਹੈ। ਇਹ ਗਲੋਬਲ ਵੈਲਿਊ ਚੇਨ ਵਿੱਚ ਭਾਰਤੀ ਐੱਮਐੱਸਐੱਮਈ ਦੀ ਭਾਗੀਦਾਰੀ ਨੂੰ ਵਧਾਏਗਾ ਅਤੇ ਉਨ੍ਹਾਂ ਨੂੰ ਆਪਣੀ ਨਿਰਯਾਤ ਸਮਰੱਥਾ ਦਾ ਅਹਿਸਾਸ ਕਰਨ ਵਿੱਚ ਮਦਦ ਕਰੇਗਾ।

‘ਪ੍ਰਧਾਨ ਮੰਤਰੀ ਰੋਜ਼ਗਾਰ ਸ੍ਰਿਜਣ ਪ੍ਰੋਗਰਾਮ’ (ਪੀਐੱਮਈਜੀਪੀ) ਦੀਆਂ ਨਵੀਆਂ ਵਿਸ਼ੇਸ਼ਤਾਵਾਂ ਵਿੱਚ ਨਿਰਮਾਣ ਖੇਤਰ ਲਈ ਅਧਿਕਤਮ ਪ੍ਰੋਜੈਕਟ ਲਾਗਤ ਨੂੰ ਵਧਾ ਕੇ 50 ਲੱਖ ਰੁਪਏ (25 ਲੱਖ ਰੁਪਏ ਤੋਂ) ਅਤੇ ਸੇਵਾ ਖੇਤਰ ਵਿੱਚ 20 ਲੱਖ ਰੁਪਏ (10 ਲੱਖ ਰੁਪਏ ਤੋਂ) ਕਰਨਾ ਅਤੇ ਉੱਚ ਸਬਸਿਡੀਆਂ ਦਾ ਲਾਭ ਲੈਣ ਲਈ ਵਿਸ਼ੇਸ਼ ਸ਼੍ਰੇਣੀ ਦੇ ਬਿਨੈਕਾਰਾਂ ਵਿੱਚ ਖਾਹਿਸ਼ੀ ਜ਼ਿਲ੍ਹਿਆਂ ਅਤੇ ਟ੍ਰਾਂਸਜੈਂਡਰਾਂ ਦੇ ਬਿਨੈਕਾਰਾਂ ਨੂੰ ਸ਼ਾਮਲ ਕਰਨਾ ਸ਼ਾਮਲ ਹੈ। ਨਾਲ ਹੀ, ਬੈਂਕਿੰਗ, ਤਕਨੀਕੀ ਅਤੇ ਮਾਰਕਿਟਿੰਗ ਮਾਹਿਰਾਂ ਦੀ ਸ਼ਮੂਲੀਅਤ ਰਾਹੀਂ ਬਿਨੈਕਾਰਾਂ/ ਉਦਮੀਆਂ ਨੂੰ ਹੈਂਡਹੋਲਡਿੰਗ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।

ਐੱਮਐੱਸਐੱਮਈ ਆਇਡੀਆ ਹੈਕਾਥੌਨ, 2022 ਦਾ ਉਦੇਸ਼ ਵਿਅਕਤੀਆਂ ਦੀ ਅਣਵਰਤੀ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨਾ ਅਤੇ ਸਮਰਥਨ ਕਰਨਾ, ਨਵੀਨਤਮ ਟੈਕਨੋਲੋਜੀ ਨੂੰ ਅਪਣਾਉਣ ਅਤੇ ਐੱਮਐੱਸਐੱਮਈ ਵਿੱਚ ਨਵੀਨਤਾ ਨੂੰ ਉਤਸ਼ਾਹਿਤ ਕਰਨਾ ਸੀ। ਚੁਣੇ ਗਏ ਇਨਕਿਊਬੇਟੀ ਵਿਚਾਰਾਂ ਨੂੰ ਪ੍ਰਤੀ ਪ੍ਰਵਾਨਿਤ ਵਿਚਾਰ 15 ਲੱਖ ਰੁਪਏ ਤੱਕ ਦੀ ਫੰਡਿੰਗ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

ਰਾਸ਼ਟਰੀ ਐੱਮਐੱਸਐੱਮਈ ਅਵਾਰਡ 2022 ਭਾਰਤ ਦੇ ਗਤੀਸ਼ੀਲ ਐੱਮਐੱਸਐੱਮਈ ਸੈਕਟਰ ਦੇ ਵਾਧੇ ਅਤੇ ਵਿਕਾਸ ਵਿੱਚ ਐੱਮਐੱਸਐੱਮਈ ਦੇ ਸ਼ਾਨਦਾਰ ਪ੍ਰਦਰਸ਼ਨ ਲਈ, ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਖਾਹਿਸ਼ੀ ਜ਼ਿਲ੍ਹਿਆਂ ਅਤੇ ਬੈਂਕਾਂ ਦੇ ਯੋਗਦਾਨ ਦੀ ਮਾਨਤਾ ਹੈ।

 

 

 

************

ਡੀਐੱਸ/ ਏਕੇ