ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੰਗਲੁਰੂ ਵਿੱਚ 27000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਰੇਲ ਅਤੇ ਸੜਕਾਂ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨੇ ਦਿਮਾਗ ਦੀ ਖੋਜ ਬਾਰੇ ਕੇਂਦਰ ਦਾ ਉਦਘਾਟਨ ਕੀਤਾ ਅਤੇ ਆਈਆਈਐੱਸਸੀ (IISc) ਬੰਗਲੁਰੂ ਵਿਖੇ ਬਾਗਚੀ ਪਾਰਥਾਸਾਰਥੀ ਮਲਟੀਸਪੈਸ਼ਲਿਟੀ ਹਸਪਤਾਲ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਡਾ. ਬੀ ਆਰ ਅੰਬੇਡਕਰ ਸਕੂਲ ਆਵ੍ ਇਕਨੌਮਿਕਸ (ਬੀਏਐੱਸਈ) ਯੂਨੀਵਰਸਿਟੀ ਦੇ ਨਵੇਂ ਕੈਂਪਸ ਦਾ ਉਦਘਾਟਨ ਵੀ ਕੀਤਾ ਅਤੇ ਉਨ੍ਹਾਂ ਦੇ ਕੈਂਪਸ ਵਿੱਚ ਭਾਰਤ ਰਤਨ ਡਾ. ਬੀ ਆਰ ਅੰਬੇਡਕਰ ਦੀ ਪ੍ਰਤਿਮਾ ਦਾ ਉਦਘਾਟਨ ਕੀਤਾ। ਉਨ੍ਹਾਂ ਨੇ 150 ਆਈਟੀਆਈ ਦੀ ਟੈਕਨੋਲੋਜੀ ਹੱਬ ਵਜੋਂ ਅੱਪਗ੍ਰੇਡਸ਼ਨ ਨੂੰ ਵੀ ਸਮਰਪਿਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਨਾਟਕ ਦੇ ਰਾਜਪਾਲ, ਸ਼੍ਰੀ ਥਾਵਰਚੰਦ ਗਹਿਲੋਤ, ਮੁੱਖ ਮੰਤਰੀ ਸ਼੍ਰੀ ਬਸਵਰਾਜ ਬੋਮਈ, ਕੇਂਦਰੀ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਵੀ ਮੌਜੂਦ ਸਨ।
ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰਨਾਟਕ ਵਿੱਚ 5 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ, 7 ਰੇਲਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਅਤੇ ਅੱਜ ਕੋਂਕਣ ਰੇਲਵੇ ਦੇ 100% ਬਿਜਲੀਕਰਣ ਦਾ ਇੱਕ ਮਹੱਤਵਪੂਰਨ ਮੀਲ ਪੱਥਰ ਵੀ ਪੂਰਾ ਹੋਇਆ ਹੈ। ਇਹ ਸਾਰੇ ਪ੍ਰੋਜੈਕਟ ਕਰਨਾਟਕ ਦੇ ਨੌਜਵਾਨਾਂ, ਮੱਧ ਵਰਗ, ਕਿਸਾਨਾਂ, ਮਜ਼ਦੂਰਾਂ ਅਤੇ ਉੱਦਮੀਆਂ ਨੂੰ ਨਵੀਆਂ ਸੁਵਿਧਾਵਾਂ, ਨਵੇਂ ਮੌਕੇ ਪ੍ਰਦਾਨ ਕਰਨਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਬੰਗਲੁਰੂ ਦੇਸ਼ ਦੇ ਲੱਖਾਂ ਨੌਜਵਾਨਾਂ ਲਈ ਸੁਪਨਿਆਂ ਦਾ ਸ਼ਹਿਰ ਹੈ, ਇਹ ਸ਼ਹਿਰ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਦਾ ਪ੍ਰਤੀਬਿੰਬ ਹੈ। “ਬੰਗਲੁਰੂ ਦਾ ਵਿਕਾਸ ਲੱਖਾਂ ਸੁਪਨਿਆਂ ਦਾ ਪੋਸ਼ਣ ਕਰ ਰਿਹਾ ਹੈ। ਇਸ ਲਈ ਪਿਛਲੇ 8 ਵਰ੍ਹਿਆਂ ਵਿੱਚ ਕੇਂਦਰ ਸਰਕਾਰ ਬੰਗਲੁਰੂ ਦੀਆਂ ਸਮਰੱਥਾਵਾਂ ਨੂੰ ਵਧਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ।”
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ‘ਡਬਲ ਇੰਜਣ‘ ਸਰਕਾਰ ਬੰਗਲੁਰੂ ਨੂੰ ਟ੍ਰੈਫਿਕ ਜਾਮ ਤੋਂ ਮੁਕਤ ਕਰਨ ਲਈ ਰੇਲ, ਰੋਡ, ਮੈਟਰੋ, ਅੰਡਰਪਾਸ, ਫਲਾਈਓਵਰ ਜਿਹੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਜਿਹੇ ਹਰ ਸੰਭਵ ਉਪਾਵਾਂ ‘ਤੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬੰਗਲੁਰੂ ਦੇ ਉਪਨਗਰੀ ਖੇਤਰਾਂ ਨੂੰ ਬਿਹਤਰ ਕਨੈਕਟੀਵਿਟੀ ਨਾਲ ਜੋੜਨ ਲਈ ਪ੍ਰਤੀਬੱਧ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਚਾਰ ਦਹਾਕਿਆਂ ਤੋਂ ਇਨ੍ਹਾਂ ਸਾਰੇ ਉਪਾਵਾਂ ਦੀ ਗੱਲ ਚੱਲ ਰਹੀ ਸੀ ਅਤੇ ਹੁਣ ‘ਡਬਲ ਇੰਜਣ‘ ਵਾਲੀ ਸਰਕਾਰ ਨਾਲ ਲੋਕਾਂ ਨੇ ਮੌਜੂਦਾ ਸਰਕਾਰ ਨੂੰ ਇਨ੍ਹਾਂ ਪ੍ਰਾਜੈਕਟਾਂ ਨੂੰ ਪੂਰਾ ਕਰਨ ਦਾ ਮੌਕਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਇਸ ਪ੍ਰੋਜੈਕਟ ਨੂੰ ਸਮੇਂ ਸਿਰ ਪੂਰਾ ਕਰਨ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ ਅਤੇ ਕਿਹਾ ਕਿ ਉਹ ਅਗਲੇ 40 ਮਹੀਨਿਆਂ ਵਿੱਚ ਬੰਗਲੁਰੂ ਦੇ ਲੋਕਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕਰਨਗੇ ਜੋ ਪਿਛਲੇ 40 ਵਰ੍ਹਿਆਂ ਤੋਂ ਲੰਬਿਤ ਪਏ ਸਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਬੰਗਲੁਰੂ ਸਬਅਰਬਨ ਰੇਲ ਪ੍ਰੋਜੈਕਟ ਦੁਆਰਾ ਕਨੈਕਟੀਵਿਟੀ ਬੰਗਲੁਰੂ ਸ਼ਹਿਰ ਨੂੰ ਇਸਦੇ ਉਪਨਗਰਾਂ ਅਤੇ ਸੈਟੇਲਾਈਟ ਟਾਊਨਸ਼ਿਪਾਂ ਨਾਲ ਜੋੜ ਦੇਵੇਗੀ ਅਤੇ ਇਸਦਾ ਗੁਣਾਤਮਕ ਪ੍ਰਭਾਵ ਹੋਵੇਗਾ। ਇਸੇ ਤਰ੍ਹਾਂ, ਬੰਗਲੁਰੂ ਰਿੰਗ ਰੋਡ ਪ੍ਰੋਜੈਕਟ ਸ਼ਹਿਰ ਦੀ ਭੀੜ ਨੂੰ ਘਟਾਏਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 8 ਵਰ੍ਹਿਆਂ ਵਿੱਚ ਸਰਕਾਰ ਨੇ ਰੇਲ ਕਨੈਕਟੀਵਿਟੀ ਨੂੰ ਪੂਰੀ ਤਰ੍ਹਾਂ ਬਦਲਣ ‘ਤੇ ਕੰਮ ਕੀਤਾ ਹੈ। ਉਨ੍ਹਾਂ ਨੋਟ ਕੀਤਾ ਕਿ ਭਾਰਤੀ ਰੇਲਵੇ ਤੇਜ਼, ਸਾਫ਼-ਸੁਥਰੀ ਹੋ ਰਹੀ ਹੈ, ਇਹ ਆਧੁਨਿਕ, ਸੁਰੱਖਿਅਤ ਅਤੇ ਨਾਗਰਿਕਾਂ ਦੇ ਅਨੁਕੂਲ ਬਣ ਰਹੀ ਹੈ। ਉਨ੍ਹਾਂ ਨੇ ਕਿਹਾ “ਅਸੀਂ ਰੇਲ ਨੂੰ ਦੇਸ਼ ਦੇ ਉਨ੍ਹਾਂ ਹਿੱਸਿਆਂ ਵਿੱਚ ਲੈ ਗਏ ਹਾਂ ਜਿੱਥੇ ਇਸ ਬਾਰੇ ਸੋਚਣਾ ਵੀ ਕਠਿਨ ਸੀ। ਭਾਰਤੀ ਰੇਲਵੇ ਹੁਣ ਉਹ ਸੁਵਿਧਾਵਾਂ ਅਤੇ ਮਾਹੌਲ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਪਹਿਲਾਂ ਸਿਰਫ਼ ਹਵਾਈ ਅੱਡਿਆਂ ਅਤੇ ਹਵਾਈ ਯਾਤਰਾ ਵਿੱਚ ਮਿਲਦਾ ਸੀ। ਬੰਗਲੁਰੂ ਵਿੱਚ ਆਧੁਨਿਕ ਰੇਲਵੇ ਸਟੇਸ਼ਨ ਦਾ ਨਾਮ ਭਾਰਤ ਰਤਨ ਸਰ ਐੱਮ ਵਿਸ਼ਵੇਸ਼ਵਰਿਆ ਦੇ ਨਾਮ ‘ਤੇ ਰੱਖਿਆ ਜਾਣਾ, ਇਸ ਗੱਲ ਦਾ ਪ੍ਰਤੱਖ ਸਬੂਤ ਹੈ।”
ਪ੍ਰਧਾਨ ਮੰਤਰੀ ਨੇ ਇੰਟੀਗ੍ਰੇਟਿਡ ਮਲਟੀਮੋਡਲ ਕਨੈਕਟੀਵਿਟੀ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਬਹੁ-ਵਿਧੀ ਕਨੈਕਟੀਵਿਟੀ ਨੂੰ ਪ੍ਰਧਾਨ ਮੰਤਰੀ ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਦੁਆਰਾ ਨਵਾਂ ਹੁਲਾਰਾ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲਾ ਮਲਟੀਮੋਡਲ ਲੌਜਿਸਟਿਕ ਭਾਗ ਇਸ ਵਿਜ਼ਨ ਦਾ ਹਿੱਸਾ ਹੈ। ਉਨ੍ਹਾਂ ਨੇ ਕਿਹਾ ਕਿ ਗਤੀ ਸ਼ਕਤੀ ਦੀ ਭਾਵਨਾ ਨਾਲ ਸ਼ੁਰੂ ਕੀਤੇ ਜਾ ਰਹੇ ਅਜਿਹੇ ਪ੍ਰੋਜੈਕਟ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਨਾਲ-ਨਾਲ ਆਤਮਨਿਰਭਰ ਭਾਰਤ ਮੁਹਿੰਮ ਨੂੰ ਵੀ ਮਜ਼ਬੂਤ ਕਰਨਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਬੰਗਲੁਰੂ ਦੀ ਸਫ਼ਲਤਾ ਦੀ ਕਹਾਣੀ 21ਵੀਂ ਸਦੀ ਦੇ ਭਾਰਤ ਨੂੰ ਆਤਮਨਿਰਭਰ ਬਣਨ ਲਈ ਪ੍ਰੇਰਿਤ ਕਰਦੀ ਹੈ। ਬੰਗਲੁਰੂ ਨੇ ਦਿਖਾਇਆ ਹੈ ਕਿ ਜੇਕਰ ਸਰਕਾਰ ਸੁਵਿਧਾਵਾਂ ਪ੍ਰਦਾਨ ਕਰਦੀ ਹੈ ਅਤੇ ਨਾਗਰਿਕਾਂ ਦੇ ਜੀਵਨ ਵਿੱਚ ਦਖਲ਼ਅੰਦਾਜ਼ੀ ਨੂੰ ਘੱਟ ਕਰਦੀ ਹੈ ਤਾਂ ਭਾਰਤੀ ਨੌਜਵਾਨ ਕੀ ਕਰ ਸਕਦੇ ਹਨ। ਬੰਗਲੁਰੂ ਦੇਸ਼ ਦੇ ਨੌਜਵਾਨਾਂ ਦਾ ਸੁਪਨਿਆਂ ਦਾ ਸ਼ਹਿਰ ਹੈ ਅਤੇ ਇਸਦੇ ਪਿੱਛੇ ਉੱਦਮਤਾ, ਇਨੋਵੇਸ਼ਨ ਦੇ ਨਾਲ ਨਾਲ ਪਬਲਿਕ ਅਤੇ ਪ੍ਰਾਈਵੇਟ ਸੈਕਟਰ ਦੀ ਸਹੀ ਉਪਯੋਗਤਾ ਹੈ। ਉਨ੍ਹਾਂ ਨੇ ਕਿਹਾ ਕਿ ਬੰਗਲੁਰੂ ਉਨ੍ਹਾਂ ਲਈ ਇੱਕ ਸਬਕ ਹੈ ਜੋ ਅਜੇ ਵੀ ਭਾਰਤ ਦੇ ਪ੍ਰਾਈਵੇਟ ਇੰਟਰਪਰਾਈਜ਼ ਦੀ ਭਾਵਨਾ ਦਾ ਨਿਰਾਦਰ ਕਰਦੇ ਹਨ। 21ਵੀਂ ਸਦੀ ਦਾ ਭਾਰਤ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, ਦੌਲਤ ਸਿਰਜਣਹਾਰਾਂ (wealth creators), ਨੌਕਰੀਆਂ ਦੇ ਸਿਰਜਣਹਾਰਾਂ (job creators) ਅਤੇ ਇਨੋਵੇਟਰਸ ਦਾ ਭਾਰਤ ਹੈ। ਉਨ੍ਹਾਂ ਅੱਗੇ ਕਿਹਾ ਕਿ ਦੁਨੀਆ ਦੇ ਸਭ ਤੋਂ ਨੌਜਵਾਨ ਰਾਸ਼ਟਰ ਵਜੋਂ ਇਹ ਭਾਰਤ ਦਾ ਸਰਮਾਇਆ ਅਤੇ ਸ਼ਕਤੀ ਹੈ।
ਪ੍ਰਧਾਨ ਮੰਤਰੀ ਨੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ ਅਤੇ ਕਿਹਾ ਕਿ ਲਘੂ ਅਤੇ ਦਰਮਿਆਨੇ ਉੱਦਮ (ਐੱਸਐੱਮਈ) ਦੀ ਪਰਿਭਾਸ਼ਾ ਵਿੱਚ ਤਬਦੀਲੀ ਨਾਲ ਉਨ੍ਹਾਂ ਦੇ ਵਿਕਾਸ ਦੇ ਨਵੇਂ ਰਾਹ ਖੁੱਲ੍ਹੇ ਹਨ। ਆਤਮਨਿਰਭਰ ਭਾਰਤ ਵਿੱਚ ਵਿਸ਼ਵਾਸ ਦੇ ਚਿੰਨ੍ਹ ਵਜੋਂ, ਭਾਰਤ ਨੇ 200 ਕਰੋੜ ਰੁਪਏ ਤੱਕ ਦੇ ਇਕਰਾਰਨਾਮਿਆਂ ਵਿੱਚ ਵਿਦੇਸ਼ੀ ਭਾਗੀਦਾਰੀ ਨੂੰ ਖ਼ਤਮ ਕਰ ਦਿੱਤਾ ਹੈ।
ਕੇਂਦਰ ਸਰਕਾਰ ਦੇ ਵਿਭਾਗਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਐੱਮਐੱਸਐੱਮਈ ਤੋਂ 25 ਫੀਸਦੀ ਤੱਕ ਖਰੀਦ ਕਰਨ। ਉਨ੍ਹਾਂ ਨੇ ਕਿਹਾ ਕਿ ਜੈੱਮ (GeM) ਪੋਰਟਲ ਐੱਮਐੱਸਐੱਮਈ ਸੈਗਮੈਂਟ ਲਈ ਇੱਕ ਵਧੀਆ ਸਮਰਥਕ ਸਾਬਤ ਹੋ ਰਿਹਾ ਹੈ।
ਸਟਾਰਟਅੱਪ ਸੈਕਟਰ ਵਿੱਚ ਵੱਡੀ ਤਰੱਕੀ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਵੀ ਉਂਗਲਾਂ ‘ਤੇ ਗਿਣ ਸਕਦਾ ਹੈ ਕਿ ਪਿਛਲੇ ਦਹਾਕਿਆਂ ਵਿੱਚ ਕਿੰਨੇ ਅਰਬ ਡਾਲਰ ਦੀਆਂ ਕੰਪਨੀਆਂ ਬਣਾਈਆਂ ਗਈਆਂ ਸਨ। ਪਰ ਪਿਛਲੇ 8 ਵਰ੍ਹਿਆਂ ਵਿੱਚ, 100 ਤੋਂ ਵੱਧ, ਬਿਲੀਅਨ ਡਾਲਰ ਦੀਆਂ ਕੰਪਨੀਆਂ ਬਣੀਆਂ ਹਨ ਅਤੇ ਹਰ ਮਹੀਨੇ ਨਵੀਆਂ ਕੰਪਨੀਆਂ ਸ਼ਾਮਲ ਹੋ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਜਦੋਂ ਕਿ 2014 ਤੋਂ ਬਾਅਦ ਪਹਿਲੇ 10000 ਸਟਾਰਟਅੱਪਸ ਨੂੰ 800 ਦਿਨ ਲੱਗ ਗਏ ਸਨ ਪਰ ਹੁਣ ਇਨੇ ਹੀ ਸਟਾਰਟਅੱਪ 200 ਦਿਨਾਂ ਤੋਂ ਵੀ ਘੱਟ ਸਮੇਂ ਵਿੱਚ ਜੋੜੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ 8 ਵਰ੍ਹਿਆਂ ਵਿੱਚ ਬਣਾਏ ਗਏ ਯੂਨੀਕੌਰਨ ਦੀ ਕੀਮਤ ਲਗਭਗ 12 ਲੱਖ ਕਰੋੜ ਰੁਪਏ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਸਪੱਸ਼ਟ ਮੰਨਦੇ ਹਨ ਕਿ ਭਾਵੇਂ ਕੋਈ ਉੱਦਮ ਸਰਕਾਰੀ ਹੋਵੇ ਜਾਂ ਪ੍ਰਾਈਵੇਟ, ਦੋਵੇਂ ਦੇਸ਼ ਦੇ ਅਸਾਸੇ ਹਨ, ਇਸ ਲਈ ਹਰ ਕਿਸੇ ਨੂੰ ਬਰਾਬਰ ਮੌਕੇ ਦਿੱਤੇ ਜਾਣੇ ਚਾਹੀਦੇ ਹਨ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਨੌਜਵਾਨਾਂ ਨੂੰ ਸਰਕਾਰ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਆਲਮੀ ਪੱਧਰ ਦੀਆਂ ਸੁਵਿਧਾਵਾਂ ਬਾਰੇ ਆਪਣੇ ਵਿਜ਼ਨ ਅਤੇ ਵਿਚਾਰਾਂ ਦੀ ਪਰਖ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸਖ਼ਤ ਮਿਹਨਤ ਕਰ ਰਹੇ ਨੌਜਵਾਨਾਂ ਨੂੰ ਪਲੈਟਫਾਰਮ ਮੁਹੱਈਆ ਕਰਵਾ ਰਹੀ ਹੈ। ਅੰਤ ਵਿੱਚ ਉਨ੍ਹਾਂ ਨੇ ਕਿਹਾ, ਇੱਥੋਂ ਤੱਕ ਕਿ ਸਰਕਾਰੀ ਕੰਪਨੀਆਂ ਵੀ ਬਰਾਬਰੀ ਵਾਲੇ ਅਵਸਰ ਦੇ ਅਧਾਰ ‘ਤੇ ਮੁਕਾਬਲਾ ਕਰਨਗੀਆਂ।
ਪ੍ਰੋਜੈਕਟਾਂ ਦਾ ਵੇਰਵਾ:
ਬੰਗਲੁਰੂ ਸਬਅਰਬਨ ਰੇਲ ਪ੍ਰੋਜੈਕਟ (ਬੀਐੱਸਆਰਪੀ) ਬੰਗਲੁਰੂ ਸ਼ਹਿਰ ਨੂੰ ਇਸ ਦੇ ਉਪਨਗਰਾਂ ਅਤੇ ਸੈਟੇਲਾਈਟ ਟਾਊਨਸ਼ਿਪਾਂ ਨਾਲ ਜੋੜੇਗਾ। 15,700 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਇਸ ਪ੍ਰੋਜੈਕਟ ਵਿੱਚ 148 ਕਿਲੋਮੀਟਰ ਤੋਂ ਵੱਧ ਰੂਟ ਦੀ ਲੰਬਾਈ ਵਾਲੇ 4 ਕੋਰੀਡੋਰਾਂ ਦੀ ਕਲਪਨਾ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨੇ ਕ੍ਰਮਵਾਰ ਤਕਰੀਬਨ 500 ਕਰੋੜ ਰੁਪਏ ਅਤੇ 375 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤੇ ਜਾਣ ਵਾਲੇ ਬੰਗਲੁਰੂ ਕੈਂਟ ਅਤੇ ਯਸ਼ਵੰਤਪੁਰ ਜੰਕਸ਼ਨ ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਦਾ ਨੀਂਹ ਪੱਥਰ ਵੀ ਰੱਖਿਆ।
ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ ਨੇ ਭਾਰਤ ਦਾ ਪਹਿਲਾ ਏਅਰ ਕੰਡੀਸ਼ਨਡ ਰੇਲਵੇ ਸਟੇਸ਼ਨ – ਬੈਯੱਪਨਹੱਲੀ ਵਿਖੇ ਸਰ ਐੱਮ ਵਿਸ਼ਵੇਸ਼ਵਰਯਾ ਰੇਲਵੇ ਸਟੇਸ਼ਨ, ਜੋ ਕਿ ਲਗਭਗ 315 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਆਧੁਨਿਕ ਹਵਾਈ ਅੱਡੇ ਦੀ ਤਰਜ਼ ‘ਤੇ ਵਿਕਸਤ ਕੀਤਾ ਗਿਆ ਹੈ, ਰਾਸ਼ਟਰ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ ਉਡੁਪੀ, ਮਡਗਾਓਂ ਅਤੇ ਰਤਨਾਗਿਰੀ ਤੋਂ ਇਲੈਕਟ੍ਰਿਕ ਟ੍ਰੇਨਾਂ ਨੂੰ ਝੰਡੀ ਦਿਖਾ ਕੇ ਰੋਹਾ (ਮਹਾਰਾਸ਼ਟਰ) ਤੋਂ ਠੋਕੁਰ (ਕਰਨਾਟਕ) ਤੱਕ ਕੋਂਕਣ ਰੇਲਵੇ ਲਾਈਨ (ਲਗਭਗ 740 ਕਿਲੋਮੀਟਰ) ਦੇ 100 ਪ੍ਰਤੀਸ਼ਤ ਬਿਜਲੀਕਰਣ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ। ਕੋਂਕਣ ਰੇਲਵੇ ਲਾਈਨ ਦਾ ਬਿਜਲੀਕਰਣ 1280 ਕਰੋੜ ਤੋਂ ਵੱਧ ਦੀ ਲਾਗਤ ਨਾਲ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਦੋ ਰੇਲਵੇ ਲਾਈਨ ਡਬਲਿੰਗ ਪ੍ਰੋਜੈਕਟਾਂ: ਅਰਸੀਕੇਰੇ ਤੋਂ ਤੁਮਕੁਰੂ (ਲਗਭਗ 96 ਕਿਲੋਮੀਟਰ) ਅਤੇ ਯੇਲਾਹੰਕਾ ਤੋਂ ਪੇਨੁਕੋਂਡਾ (ਲਗਭਗ 120 ਕਿਲੋਮੀਟਰ) ਨੂੰ ਕ੍ਰਮਵਾਰ ਯਾਤਰੀ ਟ੍ਰੇਨਾਂ ਅਤੇ ਮੇਮੂ ਸੇਵਾ ਨੂੰ ਝੰਡੀ ਦਿਖਾ ਕੇ ਰਾਸ਼ਟਰ ਨੂੰ ਸਮਰਪਿਤ ਕੀਤਾ। ਰੇਲਵੇ ਲਾਈਨ ਨੂੰ ਡਬਲ ਕਰਨ ਦੇ ਇਹ ਦੋ ਪ੍ਰੋਜੈਕਟ ਕ੍ਰਮਵਾਰ 750 ਕਰੋੜ ਰੁਪਏ ਅਤੇ 1100 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਤਿਆਰ ਕੀਤੇ ਗਏ ਹਨ।
ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਬੰਗਲੁਰੂ ਰਿੰਗ ਰੋਡ ਪ੍ਰੋਜੈਕਟ ਦੇ ਦੋ ਭਾਗਾਂ ਦਾ ਨੀਂਹ ਪੱਥਰ ਵੀ ਰੱਖਿਆ। 2280 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਤਿਆਰ ਕੀਤੇ ਜਾਣ ਵਾਲੇ ਇਸ ਪ੍ਰੋਜੈਕਟ ਨਾਲ ਸ਼ਹਿਰ ਵਿੱਚ ਆਵਾਜਾਈ ਦੀ ਭੀੜ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ। ਪ੍ਰਧਾਨ ਮੰਤਰੀ ਨੇ ਕਈ ਹੋਰ ਰੋਡ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ: ਐੱਨਐੱਚ-48 ਦੇ ਨੇਲਮੰਗਲਾ-ਤੁਮਕੁਰ ਸੈਕਸ਼ਨ ਨੂੰ ਛੇ ਮਾਰਗੀ ਬਣਾਉਣਾ; ਐੱਨਐੱਚ-73 ਦੇ ਪੁੰਜਲਕਾਤੇ-ਚਰਮੜੀ ਸੈਕਸ਼ਨ ਨੂੰ ਚੌੜਾ ਕਰਨਾ; ਐੱਨਐੱਚ-69 ਦੇ ਇੱਕ ਭਾਗ ਦੀ ਮੁਰੰਮਤ ਅਤੇ ਅੱਪਗ੍ਰੇਡੇਸ਼ਨ। ਇਨ੍ਹਾਂ ਪ੍ਰੋਜੈਕਟਾਂ ਦੀ ਸੰਚਿਤ ਲਾਗਤ ਤਕਰੀਬਨ 3150 ਕਰੋੜ ਰੁਪਏ ਹੈ। ਪ੍ਰਧਾਨ ਮੰਤਰੀ ਨੇ ਮਲਟੀ ਮੋਡਲ ਲੌਜਿਸਟਿਕ ਪਾਰਕ ਦਾ ਨੀਂਹ ਪੱਥਰ ਵੀ ਰੱਖਿਆ, ਜੋ ਲਗਭਗ 1800 ਕਰੋੜ ਰੁਪਏ ਦੀ ਲਾਗਤ ਨਾਲ ਬੰਗਲੁਰੂ ਤੋਂ ਲਗਭਗ 40 ਕਿਲੋਮੀਟਰ ਦੂਰ ਮੁਦਲਿੰਗਨਹੱਲੀ ਵਿਖੇ ਬਣਾਇਆ ਜਾ ਰਿਹਾ ਹੈ। ਇਹ ਟ੍ਰਾਂਸਪੋਰਟੇਸ਼ਨ, ਹੈਂਡਲਿੰਗ ਅਤੇ ਸੈਕੰਡਰੀ ਫ੍ਰੇਟ ਦੇ ਖਰਚਿਆਂ ਨੂੰ ਘਟਾਉਣ ਵਿੱਚ ਮਦਦ ਕਰੇਗਾ।
https://twitter.com/PMOIndia/status/1538827502470463488
https://twitter.com/PMOIndia/status/1538827653264056320
https://twitter.com/PMOIndia/status/1538828508155506688
https://twitter.com/PMOIndia/status/1538829078891233280
https://twitter.com/PMOIndia/status/1538829318650232832
https://twitter.com/PMOIndia/status/1538830448662839296
https://twitter.com/PMOIndia/status/1538831164131397633
https://twitter.com/PMOIndia/status/1538831888810672129
************
ਡੀਐੱਸ/ਏਕੇ
Delighted to be in Bengaluru. Speaking at a public meeting. https://t.co/epNMla6flf
— Narendra Modi (@narendramodi) June 20, 2022
कर्नाटका में 5 नेशनल हाईवे प्रोजेक्ट्स, 7 रेलवे प्रोजेक्ट्स का शिलान्यास किया गया है।
— PMO India (@PMOIndia) June 20, 2022
कोंकण रेलवे के शतप्रतिशत बिजलीकरण के महत्वपूर्ण पड़ाव के हम साक्षी बने हैं।
ये सभी प्रोजेक्ट कर्नाटका के युवाओं, मध्यम वर्ग, किसानों, श्रमिकों, उद्यमियों को नई सुविधा देंगे, नए अवसर देंगे: PM
बैंगलुरू, देश के लाखों युवाओं के लिए सपनों का शहर है।
— PMO India (@PMOIndia) June 20, 2022
बैंगलुरू, एक भारत-श्रेष्ठ भारत की भावना का प्रतिबिंब है।
बैंगलुरु का विकास, लाखों सपनों का विकास है।
इसलिए बीते 8 वर्षों में केंद्र सरकार का ये निरंतर प्रयास रहा है कि बैंगलुरू के सामर्थ्य को और बढ़ाया जाए: PM
बैंगलुरू को जाम से मुक्ति दिलाने के लिए रेल, रोड, मेट्रो, अंडरपास, फ्लाईओवर, हर संभव माध्यमों पर डबल इंजन की सरकार काम कर रही है।
— PMO India (@PMOIndia) June 20, 2022
बैंगलुरू के जो suburban इलाके हैं, उनको भी बेहतर कनेक्टिविटी से जोड़ने के लिए हमारी सरकार प्रतिबद्ध है: PM @narendramodi
भारतीय रेल अब तेज़ भी हो रही है, स्वच्छ भी हो रही है, आधुनिक भी हो रही है, सुरक्षित भी हो रही है और citizen friendly भी बन रही है।
— PMO India (@PMOIndia) June 20, 2022
हमने देश के उन हिस्सों में भी रेल को पहुंचाया है, जहां इसके बारे में कभी सोचना भी मुश्किल था: PM @narendramodi
भारतीय रेल अब वो सुविधाएं, वो माहौल भी देने का प्रयास कर रही है जो कभी एयरपोर्ट्स और हवाई यात्रा में ही मिला करती थीं।
— PMO India (@PMOIndia) June 20, 2022
भारत रत्न सर एम. विश्वेश्वरैया के नाम पर बैंगलुरू में बना आधुनिक रेलवे स्टेशन भी इसका प्रत्यक्ष प्रमाण है: PM @narendramodi
बैंगलुरू ने ये दिखाया है कि सरकार अगर सुविधाएं दे और नागरिक के जीवन में कम से कम दखल दे, तो भारतीय युवा क्या कुछ नहीं कर सकते हैं।
— PMO India (@PMOIndia) June 20, 2022
बैंगलुरू, देश के युवाओं के सपनों का शहर है और इसके पीछे उद्यमशीलता है, इनोवेशन है, पब्लिक के साथ ही प्राइवेट सेक्टर की सही उपयोगिता है: PM
बीते दशकों में देश में कितनी बिलियन डॉलर कंपनियां बनी हैं, आप उंगलियों पर गिन सकते हैं।
— PMO India (@PMOIndia) June 20, 2022
लेकिन पिछले 8 साल में 100 से अधिक बिलियन डॉलर कंपनियां खड़ी हुई हैं, जिसमें हर महीने नई कंपनियां जुड़ रही हैं: PM @narendramodi
मेरा साफ मानना है, उपक्रम चाहे सरकारी हो या फिर प्राइवेट, दोनों देश के asset हैं, इसलिए level playing field सबको बराबर मिलना चाहिए।
— PMO India (@PMOIndia) June 20, 2022
यही सबका प्रयास है: PM @narendramodi