ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੁੱਧ ਪੂਰਣਿਮਾ ਦੇ ਅਵਸਰ ‘ਤੇ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਵਿਖੇ ਮਹਾਪਰਿਨਿਰਵਾਣ ਸਤੂਪ ਵਿਖੇ ਪ੍ਰਾਰਥਨਾ ਕੀਤੀ। ਇਸ ਤੋਂ ਪਹਿਲਾਂ ਅੱਜ ਪ੍ਰਧਾਨ ਮੰਤਰੀ ਨੇ ਭਗਵਾਨ ਬੁੱਧ ਦੇ ਜਨਮ ਅਸਥਾਨ ਲੁੰਬਿਨੀ, ਨੇਪਾਲ ਦਾ ਦੌਰਾ ਕੀਤਾ ਅਤੇ ਮਾਇਆ ਦੇਵੀ ਮੰਦਰ ਵਿੱਚ ਪੂਜਾ ਅਰਚਨਾ ਕੀਤੀ। ਉਹ ਨੇਪਾਲ ਦੇ ਪ੍ਰਧਾਨ ਮੰਤਰੀ ਮਾਣਯੋਗ ਸ਼ੇਰ ਬਹਾਦੁਰ ਦੇਉਬਾ, ਨੇ ਲੁੰਬਿਨੀ ਮੱਠ ਦੇ ਖੇਤਰ ਵਿੱਚ ਬੋਧੀ ਸੱਭਿਆਚਾਕ ਅਤੇ ਵਿਰਾਸਤ ਲਈ ਇੰਡੀਆ ਇੰਟਰਨੈਸ਼ਨਲ ਸੈਂਟਰ ਦੀ ਉਸਾਰੀ ਲਈ ਸ਼ਿਲਾਨਯਾਸ ਸਮਾਰੋਹ ਕੀਤਾ। ਸ਼੍ਰੀ ਮੋਦੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਦੇ ਨਾਲ ਲੁੰਬਿਨੀ ਵਿਖੇ ਅੰਤਰਰਾਸ਼ਟਰੀ ਕਨਵੈਨਸ਼ਨ ਸੈਂਟਰ ਅਤੇ ਮੈਡੀਟੇਸ਼ਨ ਹਾਲ ਵਿੱਚ 2566ਵੇਂ ਬੁੱਧ ਜਯੰਤੀ ਸਮਾਰੋਹ ਵਿੱਚ ਵੀ ਸ਼ਿਰਕਤ ਕੀਤੀ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਸਰਕਾਰ ਕੁਸ਼ੀਨਗਰ ਵਿੱਚ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਲਈ ਕਈ ਯਤਨ ਕਰ ਰਹੀ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਕੁਸ਼ੀਨਗਰ ਵਿੱਚ ਮਹਾਪਰਿਨਿਰਵਾਣ ਸਤੂਪ ਵਿੱਚ ਪ੍ਰਾਰਥਨਾ ਕੀਤੀ। ਸਾਡੀ ਸਰਕਾਰ ਕੁਸ਼ੀਨਗਰ ਵਿੱਚ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਲਈ ਕਈ ਉਪਰਾਲੇ ਕਰ ਰਹੀ ਹੈ ਤਾਂ ਜੋ ਵੱਧ ਤੋਂ ਵੱਧ ਸੈਲਾਨੀ ਅਤੇ ਸ਼ਰਧਾਲੂ ਇੱਥੇ ਆ ਸਕਣ।”
Prayed at the Mahaparinirvana Stupa in Kushinagar. Our Government is making numerous efforts to boost infrastructure in Kushinagar so that more tourists and pilgrims can come here. pic.twitter.com/lWWFq8HCqs
— Narendra Modi (@narendramodi) May 16, 2022
**********
ਡੀਐੱਸ