Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਲੁੰਬਿਨੀ, ਨੇਪਾਲ ਯਾਤਰਾ (16 ਮਈ 2022)


ਮੈਂ ਨੇਪਾਲ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਸ਼ੇਰ ਬਹਾਦੁਰ ਦੇਉਬਾ ਦੇ ਸੱਦੇ ’ਤੇ 16 ਮਈ 2022 ਨੂੰ ਲੁੰਬਿਨੀਨੇਪਾਲ ਦੀ ਯਾਤਰਾ ’ਤੇ ਜਾਵਾਂਗਾ।

ਮੈਂ ਬੁੱਧ ਜਯੰਤੀ ਦੇ ਸ਼ੁਭ ਅਵਸਰ ’ਤੇ ਮਾਇਆਦੇਵੀ ਮੰਦਿਰ ਵਿੱਚ ਪੂਜਾ-ਅਰਚਨਾ ਕਰਨ ਲਈ ਉਤਸੁਕ ਹਾਂ। ਮੈਂ ਲੱਖਾਂ ਭਾਰਤੀਆਂ ਦੀ ਤਰ੍ਹਾਂ ਭਗਵਾਨ ਬੁੱਧ ਦੀ ਪਵਿੱਤਰ ਜਨਮ ਭੂਮੀ ’ਤੇ ਸ਼ਰਧਾ ਅਰਪਿਤ ਕਰਨ ਦਾ ਅਵਸਰ ਪਾ ਕੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।

ਪਿਛਲੇ ਮਹੀਨੇ ਪ੍ਰਧਾਨ ਮੰਤਰੀ ਦੇਉਬਾ ਦੀ ਭਾਰਤ ਯਾਤਰਾ ਦੇ ਦੌਰਾਨ ਹੋਈ ਸਾਡੀ ਉਪਯੋਗੀ ਚਰਚਾ ਦੇ ਬਾਅਦ ਮੈਂ ਉਨ੍ਹਾਂ ਨੂੰ ਫਿਰ ਤੋਂ ਮਿਲਣ ਲਈ ਉਤਸੁਕ ਹਾਂ। ਅਸੀਂ ਹਾਈਡਰੋਪਾਵਰਵਿਕਾਸ ਅਤੇ ਕਨੈਕਟੀਵਿਟੀ ਸਮੇਤ ਕਈ ਖੇਤਰਾਂ ਵਿੱਚ ਸਹਿਯੋਗ ਦਾ ਵਿਸਤਾਰ ਕਰਨ ਲਈ ਆਪਣੀ ਸਾਂਝੀ ਸਮਝ ਦਾ ਨਿਰਮਾਣ ਕਰਨਾ ਜਾਰੀ ਰੱਖਾਂਗੇ।

ਪਵਿੱਤਰ ਮਾਇਆ ਦੇਵੀ ਮੰਦਿਰ ਦੀ ਯਾਤਰਾ ਦੇ ਇਲਾਵਾ ਮੈਂ ਲੁੰਬਿਨੀ ਮੱਠ ਖੇਤਰ ਵਿੱਚ ਇੰਡੀਆ ਇੰਟਰਨੈਸ਼ਨਲ ਸੈਂਟਰ ਫੌਰ ਬੌਧ ਕਲਚਰ ਐਂਡ ਹੈਰੀਟੇਜ ਦੇ ‘ਨੀਂਹ ਪੱਥਰ ਰੱਖਣ’ ਸਮਾਰੋਹ ਵਿੱਚ ਵੀ ਭਾਗ ਲਵਾਂਗਾ। ਮੈਂ ਨੇਪਾਲ ਸਰਕਾਰ ਦੁਆਰਾ ਬੁੱਧ ਜਯੰਤੀ ਦੇ ਅਵਸਰ ’ਤੇ ਆਯੋਜਿਤ ਸਮਾਰੋਹਾਂ ਵਿੱਚ ਵੀ ਹਿੱਸਾ ਲਵਾਂਗਾ।

ਨੇਪਾਲ ਦੇ ਨਾਲ ਸਾਡੇ ਸਬੰਧ ਵਿਲੱਖਣ ਹਨ। ਭਾਰਤ ਅਤੇ ਨੇਪਾਲ ਦੇ ਵਿਚਕਾਰ ਸੱਭਿਅਤਾ ਸਬੰਧੀ ਅਤੇ ਲੋਕਾਂ ਦੇ ਆਪਸੀ ਸੰਪਰਕਸਾਡੇ ਗਹਿਰੇ ਸਬੰਧਾਂ ਨੂੰ ਸਥਾਈਪਣ ਪ੍ਰਦਾਨ ਕਰਦੇ ਹਨ। ਮੇਰੀ ਯਾਤਰਾ ਦਾ ਉਦੇਸ਼ ਸਮੇਂ ਦੇ ਨਾਲ ਮਜ਼ਬੂਤ ਹੋਏ ਇਨ੍ਹਾਂ ਸਬੰਧਾਂ ਦਾ ਉਤਸਵ ਮਨਾਉਣਾ ਅਤੇ ਇਨ੍ਹਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਜਿਨ੍ਹਾਂ ਨੂੰ ਸਦੀਆਂ ਤੋਂ ਪ੍ਰੋਤਸਾਹਨ ਮਿਲਿਆ ਹੈ ਅਤੇ ਜਿਨ੍ਹਾਂ ਨੂੰ ਸਾਡੇ ਆਪਸੀ ਮੇਲਜੋਲ ਦੇ ਲੰਬੇ ਇਤਿਹਾਸ ਵਿੱਚ ਸ਼ਾਮਲ ਕੀਤਾ ਗਿਆ ਹੈ।

 

 

  *** *** ***

ਡੀਐੱਸ/ਐੱਸਐੱਚ