ਡੈਨਮਾਰਕ ਦੀ ਮਹਾਰਾਣੀ ਮਾਰਗਰੇਟ ਦੂਸਰੀ ਨੇ ਅੱਜ ਕੋਪੇਨਹੈਗਨ ਦੇ ਇਤਿਹਾਸਿਕ ਅਮਾਲੀਅਨਬੋਰ ਪੈਲੇਸ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੁਆਗਤ ਕੀਤਾ ।
ਪ੍ਰਧਾਨ ਮੰਤਰੀ ਨੇ ਡੈਨਮਾਰਕ ਦੇ ਰਾਜਸਿੰਘਾਸਣ ਉੱਤੇ ਮਹਾਰਾਣੀ ਦੇ ਬਿਰਾਜਮਾਨ ਹੋਣ ਦੀ ਗੋਲਡਨ ਜੁਬਲੀ ਦੇ ਅਵਸਰ ਉੱਤੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਹਾਲ ਦੇ ਵਰ੍ਹਿਆਂ ਵਿੱਚ ਭਾਰਤ-ਡੈਨਮਾਰਕ ਦੇ ਸਬੰਧਾਂ ਦੀ ਵਧਦੀ ਗਤੀ, ਵਿਸ਼ੇਸ਼ ਕਰਕੇ ਹਰਿਤ ਰਣਨੀਤਕ ਸਾਂਝੇਦਾਰੀ ਦੇ ਵਿਸ਼ੇ ਬਾਰੇ ਮਹਾਰਾਣੀ ਨੂੰ ਜਾਣੂ ਕਰਵਾਇਆ। ਪ੍ਰਧਾਨ ਮੰਤਰੀ ਨੇ ਸਮਾਜਿਕ ਸਰੋਕਾਰਾਂ ਨੂੰ ਅੱਗੇ ਵਧਾਉਣ ਵਿੱਚ ਡੈਨਮਾਰਕ ਦੇ ਸ਼ਾਹੀ ਪਰਿਵਾਰ ਦੀ ਭੂਮਿਕਾ ਦੀ ਵੀ ਪ੍ਰਸ਼ੰਸਾ ਕੀਤੀ ।
ਪ੍ਰਧਾਨ ਮੰਤਰੀ ਨੇ ਆਪਣੇ ਸ਼ਾਨਦਾਰ ਪ੍ਰਾਹੁਣਚਾਰੀ–ਸਤਿਕਾਰ ਦੇ ਲਈ ਮਹਾਰਾਣੀ ਦਾ ਧੰਨਵਾਦ ਕੀਤਾ।
****
ਡੀਐੱਸ/ਐੱਸਟੀ
Met Her Majesty, the Queen of the Kingdom of Denmark, Margrethe II in Copenhagen. pic.twitter.com/YZkS1BJbIH
— Narendra Modi (@narendramodi) May 3, 2022