ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ 7 ਲੋਕ ਕਲਿਆਣ ਮਾਰਗ ਵਿਖੇ ਸ਼ਿਵਗਿਰੀ ਤੀਰਥ ਯਾਤਰਾ ਦੀ 90ਵੀਂ ਵਰ੍ਹੇਗੰਢ ਅਤੇ ਬ੍ਰਹਮ ਵਿਦਿਆਲਯ ਦੀ ਗੋਲਡਨ ਜੁਬਲੀ ਦੇ ਸਾਲ ਭਰ ਚੱਲਣ ਵਾਲੇ ਸੰਯੁਕਤ ਜਸ਼ਨਾਂ ਦੇ ਉਦਘਾਟਨੀ ਸਮਾਰੋਹ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਸਾਲ ਭਰ ਚੱਲਣ ਵਾਲੇ ਸੰਯੁਕਤ ਜਸ਼ਨਾਂ ਲਈ ਲੋਗੋ ਵੀ ਲਾਂਚ ਕੀਤਾ। ਸ਼ਿਵਗਿਰੀ ਤੀਰਥ ਯਾਤਰਾ ਅਤੇ ਬ੍ਰਹਮਾ ਵਿਦਿਆਲਯ ਦੋਵੇਂ ਮਹਾਨ ਸਮਾਜ ਸੁਧਾਰਕ ਸ਼੍ਰੀ ਨਰਾਇਣ ਗੁਰੂ ਦੇ ਆਸ਼ੀਰਵਾਦ ਅਤੇ ਮਾਰਗਦਰਸ਼ਨ ਨਾਲ ਸ਼ੁਰੂ ਹੋਏ ਸਨ। ਇਸ ਮੌਕੇ ‘ਤੇ ਸ਼ਿਵਗਿਰੀ ਮੱਠ ਦੇ ਅਧਿਆਤਮਕ ਆਗੂਆਂ ਅਤੇ ਸ਼ਰਧਾਲੂਆਂ ਤੋਂ ਇਲਾਵਾ ਕੇਂਦਰੀ ਮੰਤਰੀ, ਸ਼੍ਰੀ ਰਾਜੀਵ ਚੰਦਰਸ਼ੇਖਰ ਅਤੇ ਸ਼੍ਰੀ ਵੀ ਮੁਰਲੀਧਰਨ ਵੀ ਹੋਰ ਪਤਵੰਤਿਆਂ ਦੇ ਨਾਲ ਮੌਜੂਦ ਸਨ।
ਪ੍ਰਧਾਨ ਮੰਤਰੀ ਨੇ ਆਪਣੇ ਗ੍ਰਹਿ ਵਿਖੇ ਸੰਤਾਂ ਦੇ ਆਉਣ ‘ਤੇ ਉਨ੍ਹਾਂ ਦਾ ਸੁਆਗਤ ਕਰਦਿਆਂ ਖੁਸ਼ੀ ਪ੍ਰਗਟਾਈ। ਉਨ੍ਹਾਂ ਯਾਦ ਕੀਤਾ ਕਿ ਕਿਵੇਂ ਉਹ ਵਰ੍ਹਿਆਂ ਦੌਰਾਨ ਸ਼ਿਵਗਿਰੀ ਮੱਠ ਦੇ ਸੰਤਾਂ ਅਤੇ ਸ਼ਰਧਾਲੂਆਂ ਨੂੰ ਮਿਲ ਕੇ ਅਤੇ ਗੱਲਬਾਤ ਕਰਕੇ ਹਮੇਸ਼ਾ ਊਰਜਾਵਾਨ ਮਹਿਸੂਸ ਕਰਦੇ ਸਨ। ਉਨ੍ਹਾਂ ਉੱਤਰਾਖੰਡ-ਕੇਦਾਰਨਾਥ ਦੁਖਾਂਤ ਦੇ ਸਮੇਂ ਨੂੰ ਯਾਦ ਕੀਤਾ ਜਦੋਂ ਕੇਂਦਰ ਵਿੱਚ ਇੱਕ ਕਾਂਗਰਸ ਸਰਕਾਰ ਅਤੇ ਕੇਰਲ ਤੋਂ ਇੱਕ ਰੱਖਿਆ ਮੰਤਰੀ ਹੋਣ ਦੇ ਬਾਵਜੂਦ, ਉਨ੍ਹਾਂ ਨੂੰ, ਗੁਜਰਾਤ ਦੇ ਮੁੱਖ ਮੰਤਰੀ ਵਜੋਂ, ਮੱਠ ਦੁਆਰਾ ਸ਼ਿਵਗਿਰੀ ਮੱਠ ਦੇ ਸੰਤਾਂ ਦੀ ਮਦਦ ਕਰਨ ਲਈ ਕਿਹਾ ਗਿਆ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇਸ ਸਨਮਾਨ ਨੂੰ ਕਦੇ ਨਹੀਂ ਭੁੱਲਣਗੇ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਸ਼ਿਵਗਿਰੀ ਤੀਰਥ ਯਾਤਰਾ ਦੀ 90ਵੀਂ ਵਰ੍ਹੇਗੰਢ ਅਤੇ ਬ੍ਰਹਮ ਵਿਦਿਆਲਯ ਦੀ ਗੋਲਡਨ ਜੁਬਲੀ ਦਾ ਜਸ਼ਨ ਸਿਰਫ਼ ਇਨ੍ਹਾਂ ਸੰਸਥਾਵਾਂ ਦੀ ਯਾਤਰਾ ਤੱਕ ਸੀਮਿਤ ਨਹੀਂ ਹੈ, ਸਗੋਂ “ਇਹ ਭਾਰਤ ਦੇ ਉਸ ਵਿਚਾਰ ਦੀ ਅਮਰ ਯਾਤਰਾ ਵੀ ਹੈ, ਜੋ ਵੱਖੋ-ਵੱਖਰੇ ਦੌਰ ਵਿੱਚ ਵਿਭਿੰਨ ਮਾਧਿਅਮਾਂ ਜ਼ਰੀਏ ਅੱਗੇ ਵਧਦਾ ਰਹਿੰਦਾ ਹੈ।” ਉਨ੍ਹਾਂ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ “ਭਾਵੇਂ ਇਹ ਵਾਰਾਣਸੀ ਵਿੱਚ ਸ਼ਿਵ ਦਾ ਸ਼ਹਿਰ ਹੋਵੇ ਜਾਂ ਵਰਕਲਾ ਵਿੱਚ ਸ਼ਿਵਗਿਰੀ, ਭਾਰਤ ਦੀ ਊਰਜਾ ਦਾ ਹਰ ਕੇਂਦਰ ਸਾਡੇ ਸਾਰੇ ਭਾਰਤੀਆਂ ਦੇ ਜੀਵਨ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ। ਇਹ ਸਥਾਨ ਸਿਰਫ਼ ਤੀਰਥ ਅਸਥਾਨ ਨਹੀਂ ਹਨ, ਇਹ ਸਿਰਫ਼ ਆਸਥਾ ਦੇ ਕੇਂਦਰ ਨਹੀਂ ਹਨ, ਇਹ ‘ਏਕ ਭਾਰਤ, ਸ੍ਰੇਸ਼ਠ ਭਾਰਤ’ ਦੀ ਭਾਵਨਾ ਦੇ ਜਾਗ੍ਰਿਤ ਸੰਸਥਾਨ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿੱਥੇ ਬਹੁਤ ਸਾਰੇ ਦੇਸ਼ ਅਤੇ ਸਭਿਅਤਾਵਾਂ ਆਪਣੇ ਧਰਮ ਤੋਂ ਭਟਕ ਗਈਆਂ ਹਨ ਅਤੇ ਭੌਤਿਕਵਾਦ ਅਧਿਆਤਮਵਾਦ ਦੀ ਥਾਂ ਲੈ ਗਿਆ ਹੈ, ਪਰੰਤੂ ਭਾਰਤ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, ਸਾਡੇ ਰਿਸ਼ੀ-ਮੁਨੀਆਂ ਅਤੇ ਗੁਰੂਆਂ ਨੇ ਹਮੇਸ਼ਾ ਸਾਡੇ ਵਿਚਾਰਾਂ ਵਿੱਚ ਸ਼ੁਧਤਾ ਲਿਆਂਦੀ ਹੈ ਅਤੇ ਸਾਡੇ ਵਿਵਹਾਰ ਵਿੱਚ ਸੁਧਾਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਨਰਾਇਣ ਗੁਰੂ ਨੇ ਆਧੁਨਿਕਤਾ ਦੀ ਗੱਲ ਕੀਤੀ ਪਰ ਉਨ੍ਹਾਂ ਨੇ ਭਾਰਤੀ ਸੰਸਕ੍ਰਿਤੀ ਅਤੇ ਕਦਰਾਂ-ਕੀਮਤਾਂ ਨੂੰ ਵੀ ਭਰਪੂਰ ਕੀਤਾ। ਉਨ੍ਹਾਂ ਸਿੱਖਿਆ ਅਤੇ ਵਿਗਿਆਨ ਦੀ ਗੱਲ ਕੀਤੀ ਪਰ ਭਾਰਤ ਦੇ ਧਰਮ, ਵਿਸ਼ਵਾਸ ਅਤੇ ਹਜ਼ਾਰਾਂ ਵਰ੍ਹੇ ਪੁਰਾਣੀ ਪਰੰਪਰਾ ਦੀ ਸ਼ਾਨ ਨੂੰ ਉੱਚਾ ਚੁੱਕਣ ਤੋਂ ਕਦੇ ਵੀ ਪਿੱਛੇ ਨਹੀਂ ਹਟੇ। ਸ਼੍ਰੀ ਨਰਾਇਣ ਗੁਰੂ ਨੇ ਰੂੜ੍ਹੀਆਂ ਅਤੇ ਬੁਰਾਈਆਂ ਦੇ ਵਿਰੁੱਧ ਮੁਹਿੰਮ ਚਲਾਈ ਅਤੇ ਭਾਰਤ ਨੂੰ ਇਸਦੀ ਅਸਲੀਅਤ ਤੋਂ ਜਾਣੂ ਕਰਵਾਇਆ। ਉਨ੍ਹਾਂ ਜਾਤੀਵਾਦ ਦੇ ਨਾਂ ‘ਤੇ ਹੋ ਰਹੇ ਵਿਤਕਰੇ ਵਿਰੁੱਧ ਤਰਕਪੂਰਨ ਅਤੇ ਵਿਹਾਰਕ ਲੜਾਈ ਲੜੀ। ਪ੍ਰਧਾਨ ਮੰਤਰੀ ਨੇ ਕਿਹਾ, “ਨਾਰਾਇਣ ਗੁਰੂ ਜੀ ਦੀ ਉਸੇ ਪ੍ਰੇਰਣਾ ਨਾਲ ਅੱਜ ਦੇਸ਼ ਗ਼ਰੀਬਾਂ, ਦੱਬੇ-ਕੁਚਲੇ, ਪਛੜੇ ਲੋਕਾਂ ਦੀ ਸੇਵਾ ਕਰ ਰਿਹਾ ਹੈ, ਉਨ੍ਹਾਂ ਨੂੰ ਉਨ੍ਹਾਂ ਦੇ ਹੱਕ ਦਿਵਾ ਰਿਹਾ ਹੈ।” ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਦੇਸ਼ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਮੰਤਰ ਨਾਲ ਅੱਗੇ ਵਧ ਰਿਹਾ ਹੈ।
ਸ਼੍ਰੀ ਨਰਾਇਣ ਗੁਰੂ ਨੂੰ ਇੱਕ ਰੈਡੀਕਲ ਚਿੰਤਕ ਅਤੇ ਵਿਹਾਰਕ ਸੁਧਾਰਕ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਰੂ ਜੀ ਨੇ ਹਮੇਸ਼ਾ ਚਰਚਾ ਦੀ ਮਰਿਆਦਾ ਦਾ ਪਾਲਣ ਕੀਤਾ ਅਤੇ ਹਮੇਸ਼ਾ ਦੂਸਰੇ ਦੇ ਦ੍ਰਿਸ਼ਟੀਕੋਣ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਅਤੇ ਦੂਸਰੇ ਵਿਅਕਤੀ ਨਾਲ ਕੰਮ ਕਰਕੇ ਆਪਣੇ ਦ੍ਰਿਸ਼ਟੀਕੋਣ ਨੂੰ ਸਾਂਝੇ ਰੂਪ ਵਿੱਚ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ। ਉਹ ਸਮਾਜ ਵਿੱਚ ਅਜਿਹਾ ਮਾਹੌਲ ਸਿਰਜਦੇ ਸੀ ਕਿ ਸਮਾਜ ਖੁਦ ਹੀ ਸਹੀ ਤਰਕ ਨਾਲ ਸਵੈ-ਸੁਧਾਰ ਦੀ ਦਿਸ਼ਾ ਵਿੱਚ ਚੱਲਦਾ ਸੀ। ਪ੍ਰਧਾਨ ਮੰਤਰੀ ਨੇ ਵਿਸਤਾਰ ਨਾਲ ਕਿਹਾ ਕਿ ਜਦੋਂ ਅਸੀਂ ਸਮਾਜ ਸੁਧਾਰ ਦੇ ਇਸ ਮਾਰਗ ‘ਤੇ ਚੱਲਦੇ ਹਾਂ ਤਾਂ ਸਮਾਜ ਵਿੱਚ ਸਵੈ-ਸੁਧਾਰ ਦੀ ਸ਼ਕਤੀ ਵੀ ਜਾਗਦੀ ਹੈ। ਉਨ੍ਹਾਂ ਅਜੋਕੇ ਸਮੇਂ ਵਿੱਚ ਬੇਟੀ ਬਚਾਓ, ਬੇਟੀ ਪੜ੍ਹਾਓ ਦੀ ਮੁਹਿੰਮ ਨੂੰ ਸਮਾਜਿਕ ਤੌਰ ’ਤੇ ਅਪਣਾਉਣ ਦੀ ਮਿਸਾਲ ਦਿੱਤੀ, ਜਿੱਥੇ ਸਰਕਾਰ ਦੁਆਰਾ ਢੁੱਕਵਾਂ ਮਾਹੌਲ ਸਿਰਜਣ ਕਾਰਨ ਸਥਿਤੀ ਵਿੱਚ ਤੇਜ਼ੀ ਨਾਲ ਸੁਧਾਰ ਹੋਇਆ ਹੈ।
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, ਭਾਰਤੀ ਹੋਣ ਦੇ ਨਾਤੇ, ਸਾਡੇ ਕੋਲ ਸਿਰਫ਼ ਇੱਕ ਜਾਤੀ ਹੈ ਯਾਨੀ ਭਾਰਤੀਤਾ। ਸਾਡਾ ਇੱਕ ਹੀ ਧਰਮ ਹੈ – ਸੇਵਾ ਅਤੇ ਕਰਤੱਵ ਦਾ ਧਰਮ। ਸਾਡੇ ਕੋਲ ਇੱਕ ਹੀ ਦੇਵਤਾ ਹੈ – ਭਾਰਤ ਮਾਤਾ। ਉਨ੍ਹਾਂ ਕਿਹਾ ਕਿ ਸ਼੍ਰੀ ਨਰਾਇਣ ਗੁਰੂ ਦਾ ‘ਇੱਕ ਜਾਤੀ, ਇੱਕ ਧਰਮ, ਇੱਕ ਪ੍ਰਮਾਤਮਾ’ ਦਾ ਉਪਦੇਸ਼ ਸਾਡੀ ਦੇਸ਼ ਭਗਤੀ ਨੂੰ ਇੱਕ ਅਧਿਆਤਮਿਕ ਪਹਿਲੂ ਦਿੰਦਾ ਹੈ। ਉਨ੍ਹਾਂ ਕਿਹਾ “ਅਸੀਂ ਸਾਰੇ ਜਾਣਦੇ ਹਾਂ ਕਿ ਇੱਕਮੁੱਠ ਹੋਏ ਭਾਰਤੀਆਂ ਲਈ ਦੁਨੀਆ ਦਾ ਕੋਈ ਵੀ ਲਕਸ਼ ਅਸੰਭਵ ਨਹੀਂ ਹੈ।”
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀ ਪਿੱਠਭੂਮੀ ਵਿੱਚ, ਪ੍ਰਧਾਨ ਮੰਤਰੀ ਨੇ ਇੱਕ ਵਾਰ ਫਿਰ ਸੁਤੰਤਰਤਾ ਸੰਗਰਾਮ ਦਾ ਆਪਣਾ ਵਿਸ਼ਲੇਸ਼ਣ ਪੇਸ਼ ਕੀਤਾ, ਜਿਸਦਾ ਉਨ੍ਹਾਂ ਅਨੁਸਾਰ ਹਮੇਸ਼ਾ ਅਧਿਆਤਮਿਕ ਅਧਾਰ ਸੀ। ਪ੍ਰਧਾਨ ਮੰਤਰੀ ਨੇ ਕਿਹਾ, “ਸਾਡਾ ਸੁਤੰਤਰਤਾ ਸੰਘਰਸ਼ ਕਦੇ ਵੀ ਵਿਰੋਧ ਦੇ ਪ੍ਰਗਟਾਵੇ ਅਤੇ ਰਾਜਨੀਤਿਕ ਰਣਨੀਤੀਆਂ ਤੱਕ ਸੀਮਿਤ ਨਹੀਂ ਸੀ, ਜਦਕਿ ਇਹ ਗੁਲਾਮੀ ਦੀਆਂ ਜੰਜ਼ੀਰਾਂ ਨੂੰ ਤੋੜਨ ਦੀ ਲੜਾਈ ਸੀ, ਇਹ ਇਸ ਵਿਜ਼ਨ ਨਾਲ ਦਰਸਾਇਆ ਗਿਆ ਸੀ ਕਿ ਅਸੀਂ ਇੱਕ ਆਜ਼ਾਦ ਦੇਸ਼ ਦੇ ਰੂਪ ਵਿੱਚ ਕਿਵੇਂ ਹੋਵਾਂਗੇ, ਸਿਰਫ਼ ਉਹ ਚੀਜ਼ ਮਹੱਤਵਪੂਰਨ ਨਹੀਂ ਹੈ ਜਿਸਦਾ ਅਸੀਂ ਵਿਰੋਧ ਕਰਦੇ ਹਾਂ, ਅਸੀਂ ਕਿਸ ਲਈ ਖੜ੍ਹੇ ਹਾਂ ਇਹ ਜ਼ਿਆਦਾ ਮਹੱਤਵਪੂਰਣ ਹੈ।”
ਪ੍ਰਧਾਨ ਮੰਤਰੀ ਨੇ ਸ਼੍ਰੀ ਨਰਾਇਣ ਗੁਰੂ ਨਾਲ ਸੁਤੰਤਰਤਾ ਸੰਗਰਾਮ ਦੇ ਦਿੱਗਜਾਂ ਦੀਆਂ ਯੁੱਗ-ਰਚਨਾ ਵਾਲੀਆਂ ਮੁਲਾਕਾਤਾਂ ਨੂੰ ਯਾਦ ਕੀਤਾ। ਗੁਰੂਦੇਵ ਰਬਿੰਦਰਨਾਥ ਟੈਗੋਰ, ਗਾਂਧੀ ਜੀ ਅਤੇ ਸਵਾਮੀ ਵਿਵੇਕਾਨੰਦ ਅਤੇ ਹੋਰ ਬਹੁਤ ਸਾਰੇ ਪਤਵੰਤੇ ਸ਼੍ਰੀ ਨਰਾਇਣ ਗੁਰੂ ਨੂੰ ਵੱਖੋ-ਵੱਖਰੇ ਮੌਕਿਆਂ ‘ਤੇ ਮਿਲੇ ਸਨ ਅਤੇ ਇਨ੍ਹਾਂ ਮੁਲਾਕਾਤਾਂ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, ਭਾਰਤ ਦੇ ਪੁਨਰ ਨਿਰਮਾਣ ਦੇ ਬੀਜ ਬੀਜੇ ਗਏ ਸਨ, ਜਿਸ ਦੇ ਨਤੀਜੇ ਅੱਜ ਦੇ ਭਾਰਤ ਅਤੇ ਰਾਸ਼ਟਰ ਦੀ 75 ਵਰ੍ਹਿਆਂ ਦੀ ਯਾਤਰਾ ਵਿੱਚ ਦਿਖਾਈ ਦੇ ਰਹੇ ਹਨ। ਇਸ ਤੱਥ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ 10 ਵਰ੍ਹਿਆਂ ਵਿੱਚ ਸ਼ਿਵਗਿਰੀ ਤੀਰਥ ਯਾਤਰਾ ਅਤੇ 25 ਵਰ੍ਹਿਆਂ ਵਿੱਚ ਭਾਰਤ ਦੀ ਆਜ਼ਾਦੀ ਦੀ ਸ਼ਤਾਬਦੀ ਮਨਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮੌਕੇ ‘ਤੇ ਸਾਡੀ ਪ੍ਰਾਪਤੀ ਅਤੇ ਦ੍ਰਿਸ਼ਟੀ ਅਯਾਮ ਵਿਚ ਗਲੋਬਲ ਹੋਣੀ ਚਾਹੀਦੀ ਹੈ।
ਸ਼ਿਵਗਿਰੀ ਤੀਰਥ ਯਾਤਰਾ ਹਰ ਵਰ੍ਹੇ 30 ਦਸੰਬਰ ਤੋਂ 1 ਜਨਵਰੀ ਤੱਕ ਤਿੰਨ ਦਿਨਾਂ ਲਈ ਸ਼ਿਵਗਿਰੀ, ਤਿਰੂਵਨੰਤਪੁਰਮ ਵਿਖੇ ਆਯੋਜਿਤ ਕੀਤੀ ਜਾਂਦੀ ਹੈ। ਸ਼੍ਰੀ ਨਰਾਇਣ ਗੁਰੂ ਦੇ ਅਨੁਸਾਰ, ਤੀਰਥ ਯਾਤਰਾ ਦਾ ਉਦੇਸ਼ ਲੋਕਾਂ ਵਿੱਚ ਵਿਆਪਕ ਗਿਆਨ ਦੀ ਸਿਰਜਣਾ ਹੋਣਾ ਚਾਹੀਦਾ ਹੈ ਅਤੇ ਤੀਰਥ ਯਾਤਰਾ ਉਨ੍ਹਾਂ ਦੇ ਸਰਬਪੱਖੀ ਵਿਕਾਸ ਅਤੇ ਸਮ੍ਰਿਧੀ ਵਿੱਚ ਸਹਾਈ ਹੋਣੀ ਚਾਹੀਦੀ ਹੈ। ਇਸ ਲਈ ਤੀਰਥ ਯਾਤਰਾ ਅੱਠ ਵਿਸ਼ਿਆਂ ਯਾਨੀ ਕਿ ਸਿੱਖਿਆ, ਸਵੱਛਤਾ, ਪਵਿਤਰਤਾ, ਦਸਤਕਾਰੀ, ਵਪਾਰ ਅਤੇ ਵਣਜ, ਖੇਤੀਬਾੜੀ, ਵਿਗਿਆਨ ਅਤੇ ਟੈਕਨੋਲੋਜੀ ਅਤੇ ਸੰਗਠਿਤ ਪ੍ਰਯਤਨਾਂ ‘ਤੇ ਕੇਂਦਰਿਤ ਹੈ।
ਤੀਰਥ ਯਾਤਰਾ 1933 ਵਿੱਚ ਮੁੱਠੀ ਭਰ ਸ਼ਰਧਾਲੂਆਂ ਨਾਲ ਸ਼ੁਰੂ ਹੋਈ ਸੀ ਪਰ ਹੁਣ ਇਹ ਦੱਖਣੀ ਭਾਰਤ ਦੀਆਂ ਪ੍ਰਮੁੱਖ ਈਵੈਂਟਸ ਵਿੱਚੋਂ ਇੱਕ ਬਣ ਗਈ ਹੈ। ਹਰ ਵਰ੍ਹੇ, ਜਾਤ, ਨਸਲ, ਧਰਮ ਅਤੇ ਭਾਸ਼ਾ ਦੀ ਪਰਵਾਹ ਕੀਤੇ ਬਿਨਾਂ ਦੁਨੀਆ ਭਰ ਤੋਂ ਲੱਖਾਂ ਸ਼ਰਧਾਲੂ ਤੀਰਥ ਯਾਤਰਾ ਵਿੱਚ ਹਿੱਸਾ ਲੈਣ ਲਈ ਸ਼ਿਵਗਿਰੀ ਆਉਂਦੇ ਹਨ।
ਸ਼੍ਰੀ ਨਰਾਇਣ ਗੁਰੂ ਨੇ ਸਾਰੇ ਧਰਮਾਂ ਦੇ ਸਿਧਾਂਤਾਂ ਨੂੰ ਸਮਾਨਤਾ ਅਤੇ ਬਰਾਬਰ ਸਤਿਕਾਰ ਨਾਲ ਸਿਖਾਉਣ ਲਈ ਇੱਕ ਅਸਥਾਨ ਦੀ ਕਲਪਨਾ ਕੀਤੀ ਸੀ। ਇਸ ਵਿਜ਼ਨ ਨੂੰ ਸਾਕਾਰ ਕਰਨ ਲਈ ਸ਼ਿਵਗਿਰੀ ਦੇ ਬ੍ਰਹਮ ਵਿਦਿਆਲਯ ਦੀ ਸਥਾਪਨਾ ਕੀਤੀ ਗਈ ਸੀ। ਬ੍ਰਹਮ ਵਿਦਿਆਲਯ ਸ਼੍ਰੀ ਨਰਾਇਣ ਗੁਰੂ ਦੀਆਂ ਰਚਨਾਵਾਂ ਅਤੇ ਦੁਨੀਆ ਦੇ ਸਾਰੇ ਮਹੱਤਵਪੂਰਨ ਧਰਮਾਂ ਦੇ ਗ੍ਰੰਥਾਂ ਸਮੇਤ ਭਾਰਤੀ ਫਲਸਫ਼ੇ ‘ਤੇ 7-ਸਾਲ ਦਾ ਕੋਰਸ ਪੇਸ਼ ਕਰਦਾ ਹੈ।
https://twitter.com/narendramodi/status/1518825753403883520
https://twitter.com/PMOIndia/status/1518827445390295041
https://twitter.com/PMOIndia/status/1518827842204999680
https://twitter.com/PMOIndia/status/1518828425234227200
https://twitter.com/PMOIndia/status/1518828896917286913
https://twitter.com/PMOIndia/status/1518829446723420160
https://twitter.com/PMOIndia/status/1518830463926046721
https://twitter.com/PMOIndia/status/1518831014986264576
https://twitter.com/PMOIndia/status/1518831018312368133
https://twitter.com/PMOIndia/status/1518831656035287040
************
ਡੀਐੱਸ
Addressing a programme to mark the 90th anniversary of the Sivagiri pilgrimage and Golden Jubilee of Brahma Vidyalaya. https://t.co/Awo4eOXj3x
— Narendra Modi (@narendramodi) April 26, 2022
तीर्थदानम् की 90 सालों की यात्रा और ब्रह्म विद्यालयम् की गोल्डेन जुबली, ये केवल एक संस्था की यात्रा नहीं है।
— PMO India (@PMOIndia) April 26, 2022
ये भारत के उस विचार की भी अमर यात्रा है, जो अलग-अलग कालखंड में अलग-अलग माध्यमों के जरिए आगे बढ़ता रहता है: PM @narendramodi
वाराणसी में शिव की नगरी हो या वरकला में शिवगिरी, भारत की ऊर्जा का हर केंद्र, हम सभी भारतीयों के जीवन में विशेष स्थान रखता है।
— PMO India (@PMOIndia) April 26, 2022
ये स्थान केवल तीर्थ भर नहीं हैं, ये आस्था के केंद्र भर नहीं हैं, ये ‘एक भारत, श्रेष्ठ भारत’ की भावना के जाग्रत प्रतिष्ठान हैं: PM @narendramodi
दुनिया के कई देश, कई सभ्यताएं जब अपने धर्म से भटकीं, तो वहाँ आध्यात्म की जगह भौतिकतावाद ने ले ली।
— PMO India (@PMOIndia) April 26, 2022
लेकिन, भारत के ऋषियों, संतों, गुरुओं ने हमेशा विचारों और व्यवहारों का शोधन किया, संवर्धन किया: PM @narendramodi
श्री नारायण गुरु ने आधुनिकता की बात की!
— PMO India (@PMOIndia) April 26, 2022
लेकिन साथ ही उन्होंने भारतीय संस्कृति और मूल्यों को समृद्ध भी किया।
उन्होंने उन्होंने शिक्षा और विज्ञान की बात की!
लेकिन साथ ही धर्म और आस्था की हमारी हजारों साल पुरानी परंपरा का गौरव बढ़ाने में कभी पीछे नहीं रहे: PM @narendramodi
जैसे ही हम किसी को समझना शुरू कर देते हैं, सामने वाला व्यक्ति भी हमें समझना शुरू कर देता है।
— PMO India (@PMOIndia) April 26, 2022
नारायण गुरू जी ने भी इसी मर्यादा का हमेशा पालन किया।
वो दूसरों की भावनाओं को समझते थे फिर अपनी बात समझाते थे: PM @narendramodi
हम सभी की एक ही जाति है- भारतीयता।
— PMO India (@PMOIndia) April 26, 2022
हम सभी का एक ही धर्म है- सेवाधर्म, अपने कर्तव्यों का पालन।
हम सभी का एक ही ईश्वर है- भारत माँ के 130 करोड़ से अधिक संतान।
नारायण गुरू जी का One Caste, One Religion, One God आह्वान, हमारी राष्ट्रभक्ति की भावना को एक अध्यात्मिक ऊंचाई देता है:PM
देश भी इस समय अपनी आज़ादी के 75 साल का अमृत महोत्सव मना रहा है।
— PMO India (@PMOIndia) April 26, 2022
ऐसे समय में हमें ये भी याद रखना चाहिए कि हमारा स्वतन्त्रता संग्राम केवल विरोध प्रदर्शन और राजनैतिक रणनीतियों तक ही सीमित नहीं था: PM @narendramodi
ये गुलामी की बेड़ियों को तोड़ने की लड़ाई तो थी ही, लेकिन साथ ही एक आज़ाद देश के रूप में हम होंगे, कैसे होंगे, इसका विचार भी था।
— PMO India (@PMOIndia) April 26, 2022
क्योंकि, हम किस चीज के खिलाफ हैं, केवल यही महत्वपूर्ण नहीं होता।
हम किस सोच के, किस विचार के लिए एक साथ हैं, ये भी कहीं ज्यादा महत्वपूर्ण होता है: PM
आज से 25 साल बाद देश अपनी आज़ादी के 100 साल मनाएगा, और दस साल बाद हम तीर्थदानम् के 100 सालों की यात्रा भी उत्सव मनाएंगे।
— PMO India (@PMOIndia) April 26, 2022
इन सौ सालों की यात्रा में हमारी उपलब्धियां वैश्विक होनी चाहिए, और इसके लिए हमारा विज़न भी वैश्विक होना चाहिए: PM @narendramodi