ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 15 ਅਪ੍ਰੈਲ, 2022 ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੁਜਰਾਤ ਦੇ ਭੁਜ (Bhuj) ਵਿੱਚ ਕੇ.ਕੇ. ਪਟੇਲ ਸੁਪਰ ਸਪੈਸ਼ਲਿਟੀ ਹਸਪਤਾਲ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਹਸਪਤਾਲ ਦਾ ਨਿਰਮਾਣ ਸ਼੍ਰੀ ਕੱਛੀ (Kutchi) ਲੇਵਾ ਪਟੇਲ ਸਮਾਜ, ਭੁਜ ਦੁਆਰਾ ਕੀਤਾ ਗਿਆ ਹੈ।
ਇਹ ਪੂਰੇ ਕੱਛ ਵਿੱਚ ਪਹਿਲਾ ਧਰਮਾਰਥ ਸੁਪਰ ਸਪੈਸ਼ਲਿਟੀ ਹਸਪਤਾਲ ਹੈ। ਇਹ ਕੁੱਲ ਮਿਲਾ ਕੇ 200 ਬੈੱਡ ਵਾਲਾ ਹਸਪਤਾਲ ਹੈ। ਇਸ ਹਸਪਤਾਲ ਵਿੱਚ ਮਰੀਜ਼ਾਂ ਨੂੰ ਸੁਪਰ ਸਪੈਸ਼ਲਿਟੀ ਸੇਵਾਵਾਂ ਜਿਵੇਂ ਕਿ ਇੰਟਰਵੈਂਸ਼ਨਲ ਕਾਰਡੀਓਲੌਜੀ (ਕੈਥਲੈਬ), ਕਾਰਡੀਓਥੌਰੈਸਿਕ ਸਰਜਰੀ, ਰੈਡੀਏਸ਼ਨ ਆਂਕੋਲੌਜੀ, ਮੈਡੀਕਲ ਆਂਕੋਲੌਜੀ, ਸਰਜੀਕਲ ਆਂਕੋਲੌਜੀ, ਨੈਫਰੋਲੌਜੀ, ਯੂਰੋਲੌਜੀ, ਨਿਊਕਲੀਅਰ ਮੈਡੀਸਿਨ, ਤੰਤ੍ਰਿਕਾ ਸ਼ਲਯ ਚਿਕਿਤਸਾ (ਨਿਊਰੋ ਸਰਜਰੀ), ਜੁਆਇੰਟ ਰਿਪਲੇਸਮੈਂਟ ਅਤੇ ਹੋਰ ਸਹਾਇਕ ਸੇਵਾਵਾਂ ਜਿਵੇਂ ਕਿ ਵਿਗਿਆਨ ਸੰਬੰਧੀ ਟੈਸਟ ਲੈਬਾਰਟਰੀ, ਰੇਡੀਓਲੌਜੀ, ਆਦਿ ਸੁਲਭ ਕਰਵਾਈ ਜਾਂਦੀ ਹੈ। ਕੇ. ਕੇ. ਪਟੇਲ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਇਸ ਖੇਤਰ ਦੇ ਲੋਕਾਂ ਨੂੰ ਕਿਫ਼ਾਇਤੀ ਸੁਪਰ ਸਪੈਸ਼ਲਿਟੀ ਚਿਕਿਤਸਾ ਸੇਵਾਵਾਂ ਬੜੀ ਅਸਾਨੀ ਨਾਲ ਸੁਲਭ ਕਰਵਾਈਆਂ ਜਾਂਦੀਆਂ ਹਨ।