‘ਹਨੂੰਮਾਨ ਜਯੰਤੀ’ ਦੇ ਅਵਸਰ ਉੱਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 16 ਅਪ੍ਰੈਲ, 2022 ਨੂੰ ਗੁਜਰਾਤ ਦੇ ਮੋਰਬੀ ਵਿੱਚ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹਨੂੰਮਾਨ ਜੀ ਦੀ 108 ਫੁੱਟ ਉੱਚੀ ਪ੍ਰਤਿਮਾ ਦਾ ਲੋਕਅਰਪਣ ਕਰਨਗੇ ।
#Hanumanji4dham ਪ੍ਰੈਜਕਟ ਦੇ ਤਹਿਤ ਦੇਸ਼ ਭਰ ਵਿੱਚ ਚਾਰਾਂ ਦਿਸ਼ਾਵਾਂ ਵਿੱਚ ਸਥਾਪਤ ਕੀਤੀ ਜਾ ਰਹੀ 4 ਪ੍ਰਤਿਮਾਵਾਂ ਵਿੱਚੋਂ ਇਹ ਦੂਜੀ ਪ੍ਰਤਿਮਾ ਹੈ। ਇਸ ਪ੍ਰਤਿਮਾ ਦੀ ਸਥਾਪਨਾ ਪੱਛਮ ਵਿੱਚ ਮੋਰਬੀ ਵਿੱਚ ਪਰਮ ਪੂਜਯ ਬਾਪੂ ਜੀ ਕੇਸ਼ਵਾਨੰਦ ਜੀ ਦੇ ਆਸ਼ਰਮ ਵਿੱਚ ਕੀਤੀ ਗਈ ਹੈ ।
ਇਸ ਲੜੀ ਵਿੱਚ ਹਨੂੰਮਾਨ ਜੀ ਦੀ ਪਹਿਲੀ ਪ੍ਰਤਿਮਾ ਦੀ ਸਥਾਪਨਾ ਸਾਲ 2010 ਵਿੱਚ ਉੱਤਰ ਵਿੱਚ ਸ਼ਿਮਲਾ ਵਿੱਚ ਕੀਤੀ ਗਈ ਸੀ। ਦੱਖਣ ਵਿੱਚ ਰਾਮੇਸ਼ਵਰਮ ਵਿੱਚ ਹਨੂੰਮਾਨ ਜੀ ਦੀ ਪ੍ਰਤਿਮਾ ਉੱਤੇ ਕੰਮ ਸ਼ੁਰੂ ਹੋ ਗਿਆ ਹੈ ।
*****
ਡੀਐੱਸ/ਐੱਲਪੀ