ਅਮਰੀਕਾ ਦੇ ਸੈਕਟਰੀ ਆਵ੍ ਸਟੇਟ ਜਾੱਨ ਕੇਰੀ ਅਤੇ ਅਮਰੀਕਾ ਦੇ ਸੈਕਟਰੀ ਆਵ੍ ਕਮਰਸ ਪੈਨੀ ਪ੍ਰਿਟਜ਼ਕਰ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਦੋਵੇਂ ਸੈਕਟਰੀਆਂ ਨੇ ਪ੍ਰਧਾਨ ਮੰਤਰੀ ਨੂੰ ਦੂਜੀ ਭਾਰਤ-ਅਮਰੀਕਾ ਰਣਨੀਤਕ ਅਤੇ ਵਪਾਰਕ ਵਾਰਤਾ ਬਾਰੇ ਜਾਣਕਾਰੀ ਦਿੱਤੀ ਜੋ ਕਿ ਕੱਲ੍ ਨਵੀਂ ਦਿੱਲੀ ਵਿਚ ਸਮਾਪਤ ਹੋਈ ਹੈ। ਉਨ੍ਹਾਂ ਜੂਨ 2016 ਵਿਚ ਪ੍ਰਧਾਨ ਮੰਤਰੀ ਦੇ ਅਮਰੀਕੀ ਦੌਰੇ ਤੋਂ ਲੈ ਕੇ ਦੁਵੱਲੇ ਕਾਰੋਬਾਰ ਵਿਚ ਪ੍ਰਗਤੀ ਉੱਤੇ ਗੱਲਬਾਤ ਕੀਤੀ। ਸੈਕਟਰੀ ਆਵ੍ ਸਟੇਟ ਕੇਰੀ ਨੇ ਪ੍ਰਧਾਨ ਮੰਤਰੀ ਨਾਲ ਖੇਤਰੀ ਅਤੇ ਬਾਹਰੀ ਘਟਨਾਵਾਂ ਉੱਤੇ ਅਮਰੀਕੀ ਦ੍ਰਿਸ਼ਟੀਕੋਣ ਵੀ ਸਾਂਝਾ ਕੀਤਾ।
ਪ੍ਰਧਾਨ ਮੰਤਰੀ ਨੇ ਪਿਛਲੇ ਦੋ ਸਾਲਾਂ ਦੌਰਾਨ ਭਾਰਤ ਅਤੇ ਅਮਰੀਕਾ ਵਿਚਾਲੇ ਵਿਸਤ੍ਰਿਤ ਅਤੇ ਮਜ਼ਬੂਤ ਰਣਨੀਤਕ ਭਾਈਵਾਲੀ ਉੱਤੇ ਸੰਤੁਸ਼ਟੀ ਜਤਾਈ ਜਿਸ ਨੇ ਸਹਿਯੋਗ ਲਈ ਨਵਾਂ ਖਾਕਾ ਖੋਲ੍ਹਿਆ ਹੈ।
ਉਨ੍ਹਾਂ ਦੱਸਿਆ ਕਿ ਉਹ ਜੂਨ ਵਿਚ ਹਾਲ ਹੀ ਵਿਚ ਹੋਏ ਸਿਖਰ ਸੰਮੇਲਨ ਦੌਰਾਨ ਰਾਸ਼ਟਰਪਤੀ ਓਬਾਮਾ ਨਾਲ ਲਏ ਗਏ ਫੈਸਲਿਆਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਅਤੇ ਤੇਜ਼ ਪ੍ਰਗਤੀ ਲਈ ਤਾਂਘ ਰਹੇ ਹਨ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਹ ਹੰਗਜ਼ੋਊ, ਚੀਨ ਵਿਚ ਜੀ-20 ਵਿਚ ਰਾਸ਼ਟਰਪਤੀ ਓਬਾਮਾ ਨਾਲ ਮੁਲਾਕਾਤ ਕਰਨ ਲਈ ਬੇਹੱਦ ਉਤਸੁਕ ਹਨ।
AKT/NT
The Secretary of State, USA, Mr. @JohnKerry meets PM @narendramodi. @StateDept pic.twitter.com/dh9Um2FeVt
— PMO India (@PMOIndia) August 31, 2016