Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ‘ਮਨ ਕੀ ਬਾਤ’ ਦੇ ਲਈ ਵਿਚਾਰ ਮੰਗੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲੋਕਾਂ ਤੋਂ ਮਨ ਕੀ ਬਾਤ ਦੇ ਆਗਾਮੀ ਅੰਕ ਦੇ ਲਈ ਉਨ੍ਹਾਂ ਵਿਸ਼ਿਆਂ ਅਤੇ ਮੁੱਦਿਆਂ ’ਤੇ ਵਿਚਾਰ ਮੰਗੇ ਹਨ, ਜੋ ਉਨ੍ਹਾਂ ਦੇ ਲਈ ਮਹੱਤਵ ਰੱਖਦੇ ਹਨ। ਵਿਚਾਰ ਮਾਈਗੌਵ, ਨਮੋ ਐਪ ਦੇ ਜ਼ਰੀਏ ਸਾਂਝੇ ਕੀਤੇ ਜਾ ਸਕਦੇ ਹਨ ਜਾਂ 1800-11-7800 ਨੰਬਰ ਡਾਇਲ ਕਰਕੇ ਸੰਦੇਸ਼ ਰਿਕਾਰਡ ਕਰਵਾਇਆ ਜਾ ਸਕਦਾ ਹੈ।

 

ਮਨ ਕੀ ਬਾਤ ਦਾ 88ਵਾਂ ਅੰਕ 24 ਅਪ੍ਰੈਲ, 2022 ਨੂੰ ਪ੍ਰਸਾਰਿਤ ਹੋਵੇਗਾ।

 

ਮਾਈ-ਗੌਵ ਸੱਦੇ ਨੂੰ ਸਾਂਝੇ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 

“ਮਨ ਕੀ ਬਾਤ (#MannKiBaat) ਦੇ ਜ਼ਰੀਏ ਅਸੀਂ ਜ਼ਮੀਨੀ ਪੱਧਰ ’ਤੇ ਬਦਲਾਅ ਲਿਆਉਣ ਵਾਲੇ ਲੋਕਾਂ ਦੇ ਅਸਾਧਾਰਣ ਕਾਰਜਾਂ ਦਾ ਅਭਿਨੰਦਨ ਕਰਦੇ ਹਾਂ। ਕੀ ਤੁਸੀਂ ਅਜਿਹੀਆਂ ਪ੍ਰੇਰਣਾਦਾਈ ਜੀਵਨ ਯਾਤਾਰਾਵਾਂ ਦੇ ਵਿਸ਼ੇ  ਵਿੱਚ ਜਾਣਦੇ ਹੋ? ਉਨ੍ਹਾਂ ਨੂੰ ਇਸ ਮਹੀਨੇ ਦੀ 24 ਤਾਰੀਖ ਦੇ ਪ੍ਰੋਗਰਾਮ ਦੇ ਲਈ ਸਾਂਝਾ ਕਰੋ। ਮਾਈਗੌਵ, ਨਮੋ ਐਪ ’ਤੇ ਲਿਖੋ ਜਾਂ ਸੰਦੇਸ਼ ਰਿਕਾਰਡ ਕਰਨ ਦੇ ਲਈ 1800-11-7800 ਡਾਇਲ ਕਰੋ।”

 

 

***

ਡੀਐੱਸ/ਐੱਸਟੀ