Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਜਨ ਔਸ਼ਧੀ ਯੋਜਨਾ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ

ਪ੍ਰਧਾਨ ਮੰਤਰੀ ਨੇ ਜਨ ਔਸ਼ਧੀ ਯੋਜਨਾ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਜਨ ਔਸ਼ਧੀ ਕੇਂਦਰ ਦੇ ਮਾਲਕਾਂ ਅਤੇ ਸਕੀਮ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ। ਜੈਨਰਿਕ ਦਵਾਈਆਂ ਦੀ ਵਰਤੋਂ ਅਤੇ ਜਨ ਔਸ਼ਧੀ ਪਰਿਯੋਜਨਾ ਦੇ ਫਾਇਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ 1 ਮਾਰਚ ਤੋਂ ਦੇਸ਼ ਭਰ ਵਿੱਚ ਜਨ ਔਸ਼ਧੀ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਈਵੈਂਟ ਦਾ ਵਿਸ਼ਾ “ਜਨ ਔਸ਼ਧੀ-ਜਨ ਉਪਯੋਗੀ” ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਆ ਵੀ ਹਾਜ਼ਰ ਸਨ।

 ਪਟਨਾ ਤੋਂ ਲਾਭਾਰਥੀ, ਸੁਸ਼੍ਰੀ ਹਿਲਦਾ ਐਂਥਨੀ ਨਾਲ ਗੱਲਬਾਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਉਨ੍ਹਾਂ ਨੂੰ ਜਨ ਔਸ਼ਧੀ ਦਵਾਈਆਂ ਬਾਰੇ ਕਿਵੇਂ ਪਤਾ ਲਗਿਆ। ਉਨ੍ਹਾਂ ਦਵਾਈਆਂ ਦੀ ਗੁਣਵੱਤਾ ਬਾਰੇ ਵੀ ਪੁੱਛਗਿੱਛ ਕੀਤੀ। ਉਨ੍ਹਾਂ ਜਵਾਬ ਦਿੱਤਾ ਕਿ ਉਸ ਨੂੰ ਦਵਾਈਆਂ ਤੋਂ ਬਹੁਤ ਫਾਇਦਾ ਹੋਇਆ ਹੈ ਕਿਉਂਕਿ ਉਹ 1200-1500 ਰੁਪਏ ਦੀ ਬਜਾਏ ਹੁਣ 250 ਰੁਪਏ ਵਿੱਚ ਮਹੀਨਾਵਾਰ ਦਵਾਈਆਂ ਪ੍ਰਾਪਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਬੱਚਤ ਨੂੰ ਸਮਾਜਿਕ ਕੰਮਾਂ ‘ਤੇ ਖ਼ਰਚ ਕਰਦੀ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਜਜ਼ਬੇ ਦੀ ਸ਼ਲਾਘਾ ਕੀਤੀ ਅਤੇ ਉਮੀਦ ਜਤਾਈ ਕਿ ਉਨ੍ਹਾਂ ਜਿਹੇ ਲੋਕਾਂ ਜ਼ਰੀਏ ਜਨ ਔਸ਼ਧੀ ਵਿੱਚ ਲੋਕਾਂ ਦਾ ਵਿਸ਼ਵਾਸ ਵਧੇਗਾ। ਉਨ੍ਹਾਂ ਕਿਹਾ ਕਿ ਮੱਧ ਵਰਗ ਇਸ ਯੋਜਨਾ ਦਾ ਵੱਡਾ ਦੂਤ ਹੋ ਸਕਦਾ ਹੈ। ਉਨ੍ਹਾਂ ਸਮਾਜ ਦੇ ਮੱਧ ਅਤੇ ਹੇਠਲੇ-ਮੱਧਮ ਅਤੇ ਗ਼ਰੀਬ ਵਰਗਾਂ ਦੀ ਵਿੱਤੀ ਸਥਿਤੀ ‘ਤੇ ਬਿਮਾਰੀ ਦੇ ਪ੍ਰਭਾਵ ਬਾਰੇ ਵੀ ਗੱਲ ਕੀਤੀ। ਉਨ੍ਹਾਂ ਸਮਾਜ ਦੇ ਪੜ੍ਹੇ ਲਿਖੇ ਵਰਗ ਨੂੰ ਜਨ ਔਸ਼ਧੀ ਦੇ ਲਾਭਾਂ ਬਾਰੇ ਗੱਲ ਕਰਨ ਦਾ ਸੱਦਾ ਦਿੱਤਾ। 

 

ਭੁਵਨੇਸ਼ਵਰ ਤੋਂ ਦਿੱਵਿਯਾਂਗ ਲਾਭਾਰਥੀ ਸ਼੍ਰੀ ਸੁਰੇਸ਼ ਚੰਦਰ ਬਹੇਰਾ ਨਾਲ ਗੱਲਬਾਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਜਨ-ਔਸ਼ਧੀ ਪਰਿਯੋਜਨਾ ਨਾਲ ਉਨ੍ਹਾਂ ਦੇ ਅਨੁਭਵ ਬਾਰੇ ਪੁੱਛਿਆ। ਪ੍ਰਧਾਨ ਮੰਤਰੀ 

ਨੇ ਇਹ ਵੀ ਪੁੱਛਿਆ ਕਿ ਕੀ ਉਨ੍ਹਾਂ ਨੂੰ ਲੋੜੀਂਦੀਆਂ ਸਾਰੀਆਂ ਦਵਾਈਆਂ ਜਨ ਔਸ਼ਧੀ ਸਟੋਰ ‘ਤੇ ਉਪਲਬਧ ਹਨ। ਸ੍ਰੀ ਬੇਹੜਾ ਨੇ ਦੱਸਿਆ ਕਿ ਉਹ ਸਟੋਰ ਤੋਂ ਸਾਰੀਆਂ ਦਵਾਈਆਂ ਲੈ ਕੇ ਆਉਂਦੇ ਹਨ ਅਤੇ ਹਰ ਮਹੀਨੇ 2000-2500 ਰੁਪਏ ਦੀ ਬਚਤ ਕਰਦੇ ਹਨ ਕਿਉਂਕਿ ਉਨ੍ਹਾਂ ਦੇ ਮਾਪਿਆਂ ਨੂੰ ਵੀ ਦਵਾਈਆਂ ਦੀ ਲੋੜ ਹੁੰਦੀ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਪਰਿਵਾਰ ਦੀ ਸਿਹਤਯਾਬੀ ਅਤੇ ਤੰਦਰੁਸਤੀ ਲਈ ਭਗਵਾਨ ਜਗਨਨਾਥ ਅੱਗੇ ਪ੍ਰਾਰਥਨਾ ਕੀਤੀ। ਉਨ੍ਹਾਂ ਸ੍ਰੀ ਬੇਹੜਾ ਦੇ ਜਜ਼ਬੇ ਦੀ ਪ੍ਰਸ਼ੰਸਾ ਕੀਤੀ ਜੋ ਦਿੱਵਿਯਾਂਗ ਸਨ ਅਤੇ ਆਪਣੀ ਲੜਾਈ ਬਹਾਦਰੀ ਨਾਲ ਲੜ ਰਹੇ ਸਨ।

 

 ਮੈਸੂਰ ਤੋਂ ਸੁਸ਼੍ਰੀ ਬਬੀਤਾ ਰਾਓ ਨਾਲ ਗੱਲਬਾਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਇਸ ਗੱਲ ਨੂੰ ਫੈਲਾਉਣ ਦੀ ਤਾਕੀਦ ਕੀਤੀ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਯੋਜਨਾ ਦਾ ਲਾਭ ਲੈ ਸਕਣ।

 

 ਸੂਰਤ ਤੋਂ ਸੁਸ਼੍ਰੀ ਉਰਵਸ਼ੀ ਨੀਰਵ ਪਟੇਲ ਨੇ ਪ੍ਰਧਾਨ ਮੰਤਰੀ ਨੂੰ ਉਸ ਦੇ ਖੇਤਰ ਵਿੱਚ ਜਨ ਔਸ਼ਧੀ ਨੂੰ ਉਤਸ਼ਾਹਿਤ ਕਰਨ ਦੀ ਉਸ ਦੀ ਯਾਤਰਾ ਬਾਰੇ ਦੱਸਿਆ, ਅਤੇ ਕਿਵੇਂ ਜਨ ਔਸ਼ਧੀ ਕੇਂਦਰ ਤੋਂ ਘੱਟ ਲਾਗਤ ਵਾਲੇ ਸੈਨੇਟਰੀ ਪੈਡਾਂ ਨੇ ਉਸ ਦੇ ਪ੍ਰਯਤਨਾਂ ਜ਼ਰੀਏ ਇਸ ਨੂੰ ਹੋਰ ਲੋਕਾਂ ਨੂੰ ਦਾਨ ਕਰਨ ਵਿੱਚ ਮਦਦ ਕੀਤੀ। ਪ੍ਰਧਾਨ ਮੰਤਰੀ ਨੇ ਇੱਕ ਸਿਆਸੀ ਕਾਰਕੁਨ ਵਜੋਂ ਉਨ੍ਹਾਂ ਦੀ ਸੇਵਾ ਭਾਵਨਾ ਦੀ ਸ਼ਲਾਘਾ ਕੀਤੀ। ਇਸ ਨਾਲ ਪਬਲਿਕ ਜੀਵਨ ਵਿੱਚ ਸੇਵਾ ਦੀ ਭੂਮਿਕਾ ਵਿੱਚ ਵਾਧਾ ਹੋਵੇਗਾ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਪੀਐੱਮ ਆਵਾਸ ਯੋਜਨਾ ਦੇ ਲਾਭਾਰਥੀਆਂ ਅਤੇ ਮਹਾਮਾਰੀ ਦੌਰਾਨ ਮੁਫ਼ਤ ਰਾਸ਼ਨ ਦੇ ਲਾਭਾਰਥੀਆਂ ਨਾਲ ਉਨ੍ਹਾਂ ਦੀ ਸਵੱਛਤਾ (ਹਾਈਜੀਨ) ਪ੍ਰਤੀ ਜਾਗਰੂਕਤਾ ਵਧਾਉਣ ਲਈ ਸੰਪਰਕ ਕੀਤਾ ਜਾਣਾ ਚਾਹੀਦਾ ਹੈ।

ਰਾਏਪੁਰ ਤੋਂ ਸ਼੍ਰੀ ਸ਼ੈਲੇਸ਼ ਖੰਡੇਲਵਾਲ ਨੇ ਜਨ ਔਸ਼ਧੀ ਪਰਿਯੋਜਨ ਨਾਲ ਆਪਣੀ ਯਾਤਰਾ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਗੱਲ ਚੰਗੀ ਲੱਗੀ ਕਿ ਦਵਾਈਆਂ ਘੱਟ ਕੀਮਤ ਦੀਆਂ ਹਨ ਅਤੇ ਉਨ੍ਹਾਂ ਨੇ ਇਹ ਗੱਲ ਆਪਣੇ ਸਾਰੇ ਮਰੀਜ਼ਾਂ ਤੱਕ ਪਹੁੰਚਾਈ। ਪ੍ਰਧਾਨ ਮੰਤਰੀ ਨੇ ਹੋਰ ਡਾਕਟਰਾਂ ਨੂੰ ਵੀ ਲੋਕਾਂ ਵਿੱਚ ਜਨ ਔਸ਼ਧੀ ਨੂੰ ਉਤਸ਼ਾਹਿਤ ਕਰਨ ਲਈ ਕਿਹਾ।

 

 ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨ ਔਸ਼ਧੀ ਕੇਂਦਰ ਸਰੀਰ ਲਈ ਦਵਾਈ ਦੇ ਕੇਂਦਰ ਹਨ, ਇਹ ਮਨ ਦੀਆਂ ਚਿੰਤਾਵਾਂ ਨੂੰ ਵੀ ਘਟਾਉਂਦੇ ਹਨ ਅਤੇ ਆਪਣੇ ਪੈਸੇ ਦੀ ਬਚਤ ਕਰਕੇ ਲੋਕਾਂ ਨੂੰ ਰਾਹਤ ਦੇਣ ਦੇ ਕੇਂਦਰ ਵੀ ਹਨ। ਪ੍ਰਧਾਨ ਮੰਤਰੀ ਨੇ ਤਸੱਲੀ ਪ੍ਰਗਟਾਈ ਕਿ ਅਜਿਹੇ ਲਾਭ ਲੋਕਾਂ ਦੇ ਸਾਰੇ ਵਰਗਾਂ ਅਤੇ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਪ੍ਰਾਪਤ ਹੋ ਰਹੇ ਹਨ। ਉਨ੍ਹਾਂ 1 ਰੁਪਏ ਦੇ ਸੈਨੇਟਰੀ ਨੈਪਕਿਨ ਦੀ ਸਫ਼ਲਤਾ ਨੂੰ ਵੀ ਨੋਟ ਕੀਤਾ।  21 ਕਰੋੜ ਸੈਨੇਟਰੀ ਨੈਪਕਿਨਾਂ ਦੀ ਵਿਕਰੀ ਦਰਸਾਉਂਦੀ ਹੈ ਕਿ ਜਨ ਔਸ਼ਧੀ ਕੇਂਦਰਾਂ ਨੇ ਪੂਰੇ ਦੇਸ਼ ਵਿੱਚ ਮਹਿਲਾਵਾਂ ਦੀ ਜ਼ਿੰਦਗੀ ਨੂੰ ਅਸਾਨ ਬਣਾ ਦਿੱਤਾ ਹੈ।

 

 ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਹੁਣ ਤੱਕ 8,500 ਤੋਂ ਵੱਧ ਜਨ ਔਸ਼ਧੀ ਕੇਂਦਰ ਖੋਲ੍ਹੇ ਜਾ ਚੁੱਕੇ ਹਨ। ਇਹ ਕੇਂਦਰ ਹੁਣ ਇੱਕ ਹੋਰ ਸਰਕਾਰੀ ਸਟੋਰ ਨਹੀਂ ਬਲਕਿ ਆਮ ਆਦਮੀ ਲਈ ਸਮਾਧਾਨ ਕੇਂਦਰ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕੈਂਸਰ, ਤਪਦਿਕ (ਟੀਬੀ), ਡਾਇਬਟੀਜ਼ (ਸ਼ੂਗਰ), ਦਿਲ ਦੀਆਂ ਬਿਮਾਰੀਆਂ ਦੇ ਇਲਾਜ ਲਈ ਲੋੜੀਂਦੀਆਂ 800 ਤੋਂ ਵੱਧ ਦਵਾਈਆਂ ਦੀਆਂ ਕੀਮਤਾਂ ਨੂੰ ਵੀ ਕੰਟਰੋਲ ਕੀਤਾ ਹੈ। ਸਰਕਾਰ ਨੇ ਇਹ ਵੀ ਯਕੀਨੀ ਬਣਾਇਆ ਹੈ ਕਿ ਸਟੰਟਿੰਗ ਅਤੇ ਗੋਡਿਆਂ ਦੇ ਇੰਪਲਾਂਟ ਦੇ ਖਰਚੇ ਨੂੰ ਵੀ ਕਾਬੂ ਵਿੱਚ ਰੱਖਿਆ ਜਾਵੇ। ਉਨ੍ਹਾਂ ਨੇ ਨਾਗਰਿਕਾਂ ਲਈ ਮੈਡੀਕਲ ਕੇਅਰ ਨੂੰ ਕਿਫਾਇਤੀ ਬਣਾਉਣ ਸਬੰਧੀ ਅੰਕੜੇ ਦਿੱਤੇ। ਉਨ੍ਹਾਂ ਦੱਸਿਆ ਕਿ ਆਯੁਸ਼ਮਾਨ ਭਾਰਤ ਯੋਜਨਾ ਦੇ ਦਾਇਰੇ ਵਿੱਚ 50 ਕਰੋੜ ਤੋਂ ਵੱਧ ਲੋਕ ਹਨ। 3 ਕਰੋੜ ਤੋਂ ਵੱਧ ਲੋਕਾਂ ਨੇ ਇਸ ਯੋਜਨਾ ਦਾ ਲਾਭ ਲਿਆ ਹੈ, ਜਿਸ ਨਾਲ ਗ਼ਰੀਬ ਅਤੇ ਮੱਧ ਵਰਗ ਦੇ ਲੋਕਾਂ ਦੇ 70 ਹਜ਼ਾਰ ਕਰੋੜ ਰੁਪਏ ਦੀ ਬਚਤ ਹੋਈ ਹੈ। ਪੀਐੱਮ ਨੈਸ਼ਨਲ ਡਾਇਲਸਿਸ ਪ੍ਰੋਗਰਾਮ ਨੇ 550 ਕਰੋੜ ਰੁਪਏ ਦੀ ਬਚਤ ਕੀਤੀ ਹੈ। ਗੋਡਿਆਂ ਦੇ ਇੰਪਲਾਂਟ ਅਤੇ ਮੈਡੀਸਿਨ ਪ੍ਰਾਈਸ ਕੰਟਰੋਲ ਨਾਲ 13 ਹਜ਼ਾਰ ਕਰੋੜ ਰੁਪਏ ਦੀ ਬੱਚਤ ਹੋਈ। 

 

 ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸਰਕਾਰ ਨੇ ਇੱਕ ਹੋਰ ਵੱਡਾ ਫ਼ੈਸਲਾ ਲਿਆ ਹੈ, ਜਿਸ ਨਾਲ ਗ਼ਰੀਬ ਅਤੇ ਮੱਧ ਵਰਗ ਦੇ ਬੱਚਿਆਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਦੱਸਿਆ ਕਿ “ਅਸੀਂ ਫ਼ੈਸਲਾ ਕੀਤਾ ਹੈ ਕਿ ਪ੍ਰਾਈਵੇਟ ਮੈਡੀਕਲ ਕਾਲਜਾਂ ਦੀਆਂ ਅੱਧੀਆਂ ਸੀਟਾਂ ‘ਤੇ ਸਰਕਾਰੀ ਮੈਡੀਕਲ ਕਾਲਜਾਂ ਦੇ ਬਰਾਬਰ ਹੀ ਫੀਸਾਂ ਵਸੂਲੀਆਂ ਜਾਣਗੀਆਂ।”

 

 

 

 

 *************

 

ਡੀਐੱਸ/ਏਕੇ