Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਨ ਕੀ ਬਾਤ ਦੀ 86ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (27.02.2022)


ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ। ‘ਮਨ ਕੀ ਬਾਤ’ ਵਿੱਚ ਫਿਰ ਇੱਕ ਵਾਰ ਆਪ ਸਭ ਦਾ ਸੁਆਗਤ ਹੈ। ਅੱਜ ‘ਮਨ ਕੀ ਬਾਤ’ ਦੀ ਸ਼ੁਰੂਆਤ ਅਸੀਂ, ਭਾਰਤ ਦੀ ਸਫ਼ਲਤਾ ਦੇ ਜ਼ਿਕਰ ਨਾਲ ਕਰਾਂਗੇ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਭਾਰਤ ਇਟਲੀ ਤੋਂ ਆਪਣੀ ਇੱਕ ਬਹੁਮੁੱਲੀ ਧਰੋਹਰ ਨੂੰ ਲਿਆਉਣ ਵਿੱਚ ਸਫ਼ਲ ਹੋਇਆ ਹੈ। ਇਹ ਧਰੋਹਰ ਹੈ ਅਵਲੋਕਿਤੇਸ਼ਵਰ ਪਦਮਪਾਣਿ ਦੀ ਹਜ਼ਾਰ ਸਾਲਾਂ ਤੋਂ ਵੀ ਜ਼ਿਆਦਾ ਪੁਰਾਣੀ ਪ੍ਰਤਿਮਾ। ਇਹ ਪ੍ਰਤਿਮਾ ਕੁਝ ਸਾਲ ਪਹਿਲਾਂ ਬਿਹਾਰ ਵਿੱਚ ਗਯਾ ਜੀ ਦੇ ਦੇਵੀ ਸਥਾਨ ਕੁੰਡਲਪੁਰ ਮੰਦਿਰ ਤੋਂ ਚੋਰੀ ਹੋ ਗਈ ਸੀ। ਲੇਕਿਨ ਅਨੇਕ ਪ੍ਰਯਤਨਾਂ ਦੇ ਬਾਅਦ ਹੁਣ ਭਾਰਤ ਨੂੰ ਇਹ ਪ੍ਰਤਿਮਾ ਵਾਪਸ ਮਿਲ ਗਈ ਹੈ। ਇੰਝ ਹੀ ਕੁਝ ਸਾਲ ਪਹਿਲਾਂ ਤਮਿਲ ਨਾਡੂ ਦੇ ਵੈਲੂਰ ਤੋਂ ਭਗਵਾਨ ਆਂਜਨੇੱਯਰ, ਹਨੂੰਮਾਨ ਜੀ ਦੀ ਪ੍ਰਤਿਮਾ ਚੋਰੀ ਹੋ ਗਈ ਸੀ। ਹਨੂੰਮਾਨ ਜੀ ਦੀ ਇਹ ਮੂਰਤੀ ਵੀ 600-700 ਸਾਲ ਪੁਰਾਣੀ ਸੀ, ਇਸ ਮਹੀਨੇ ਦੀ ਸ਼ੁਰੂਆਤ ਵਿੱਚ ਆਸਟ੍ਰੇਲੀਆ ਵਿੱਚ ਸਾਨੂੰ ਇਹ ਪ੍ਰਾਪਤ ਹੋਈ, ਸਾਡੇ ਮਿਸ਼ਨ ਨੂੰ ਮਿਲ ਚੁੱਕੀ ਹੈ।

ਸਾਥੀਓ, ਹਜ਼ਾਰਾਂ ਸਾਲਾਂ ਦੇ ਸਾਡੇ ਇਤਿਹਾਸ ਵਿੱਚ ਦੇਸ਼ ਦੇ ਕੋਨੇ-ਕੋਨੇ ’ਚ ਇੱਕ ਤੋਂ ਵਧ ਕੇ ਇੱਕ ਮੂਰਤੀਆਂ ਹਮੇਸ਼ਾ ਬਣਦੀਆਂ ਰਹੀਆਂ, ਇਸ ਵਿੱਚ ਸ਼ਰਧਾ ਵੀ ਸੀ, ਸਮਰੱਥਾ ਵੀ ਸੀ, ਕੌਸ਼ਲ ਵੀ ਸੀ ਅਤੇ ਇਹ ਵਿਵਿਧਤਾਵਾਂ ਨਾਲ ਭਰੀਆਂ ਹੋਈਆਂ ਸਨ ਅਤੇ ਸਾਡੇ ਮੂਰਤੀਆਂ ਦੇ ਸਮੁੱਚੇ ਇਤਿਹਾਸ ਵਿੱਚ ਤਤਕਾਲੀ ਸਮੇਂ ਦਾ ਪ੍ਰਭਾਵ ਵੀ ਨਜ਼ਰ ਆਉਂਦਾ ਹੈ। ਇਹ ਭਾਰਤ ਦੀ ਮੂਰਤੀਕਲਾ ਦੀ ਬੇਜੋੜ ਉਦਾਹਰਣ ਤਾਂ ਸੀ ਹੀ, ਇਨ੍ਹਾਂ ਨਾਲ ਸਾਡੀ ਆਸਥਾ ਵੀ ਜੁੜੀ ਹੋਈ ਸੀ। ਲੇਕਿਨ ਅਤੀਤ ਵਿੱਚ ਬਹੁਤ ਸਾਰੀਆਂ ਮੂਰਤੀਆਂ ਚੋਰੀ ਹੋ ਕੇ ਭਾਰਤ ਤੋਂ ਬਾਹਰ ਜਾਂਦੀਆਂ ਰਹੀਆਂ। ਕਦੀ ਇਸ ਦੇਸ਼ ਵਿੱਚ ਤਾਂ ਕਦੇ ਉਸ ਦੇਸ਼ ਵਿੱਚ ਇਹ ਮੂਰਤੀਆਂ ਵੇਚੀਆਂ ਜਾਂਦੀਆਂ ਰਹੀਆਂ ਅਤੇ ਉਨ੍ਹਾਂ ਦੇ ਲਈ ਉਹ ਤਾਂ ਸਿਰਫ਼ ਕਲਾਕ੍ਰਿਤੀਆਂ ਸਨ। ਨਾ ਉਨ੍ਹਾਂ ਨੂੰ ਉਸ ਦੇ ਇਤਿਹਾਸ ਨਾਲ ਲੈਣਾ-ਦੇਣਾ ਸੀ, ਸ਼ਰਧਾ ਨਾਲ ਲੈਣਾ-ਦੇਣਾ ਸੀ। ਇਨ੍ਹਾਂ ਮੂਰਤੀਆਂ ਨੂੰ ਵਾਪਸ ਲਿਆਉਣਾ ਭਾਰਤ ਮਾਂ ਦੇ ਪ੍ਰਤੀ ਸਾਡੀ ਜ਼ਿੰਮੇਵਾਰੀ ਹੈ। ਇਨ੍ਹਾਂ ਮੂਰਤੀਆਂ ਵਿੱਚ ਭਾਰਤ ਦੀ ਆਤਮਾ ਦਾ, ਆਸਥਾ ਦਾ ਅੰਸ਼ ਹੈ। ਇਨ੍ਹਾਂ ਦਾ ਇੱਕ ਸਾਂਸਕ੍ਰਿਤਕ, ਇਤਿਹਾਸਿਕ ਮਹੱਤਵ ਵੀ ਹੈ, ਇਸ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਭਾਰਤ ਨੇ ਆਪਣੇ ਯਤਨ ਵਧਾਏ ਅਤੇ ਇਸ ਦੇ ਕਾਰਨ ਇਹ ਵੀ ਹੋਇਆ ਕਿ ਚੋਰੀ ਕਰਨ ਦੀ ਜੋ ਪ੍ਰਵਿਰਤੀ ਸੀ, ਉਸ ਵਿੱਚ ਵੀ ਇੱਕ ਡਰ ਪੈਦਾ ਹੋਇਆ। ਜਿਨ੍ਹਾਂ ਦੇਸ਼ਾਂ ਵਿੱਚ ਇਹ ਮੂਰਤੀਆਂ ਚੋਰੀ ਕਰਕੇ ਲਿਜਾਈਆਂ ਗਈਆਂ ਸਨ, ਹੁਣ ਉਨ੍ਹਾਂ ਨੂੰ ਵੀ ਲਗਣ ਲਗਿਆ ਕਿ ਭਾਰਤ ਦੇ ਨਾਲ ਰਿਸ਼ਤਿਆਂ ਵਿੱਚ ਸੌਫਟ ਪਾਵਰ ਦਾ ਜੋ ਡਿਪਲੋਮੈਟਿਕ ਚੈਨਲ ਹੁੰਦਾ ਹੈ, ਉਸ ਵਿੱਚ ਇਸ ਦਾ ਵੀ ਬਹੁਤ ਬੜਾ ਮਹੱਤਵ ਹੋ ਸਕਦਾ ਹੈ, ਕਿਉਂਕਿ ਇਸ ਦੇ ਨਾਲ ਭਾਰਤ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ, ਭਾਰਤ ਦੀ ਸ਼ਰਧਾ ਜੁੜੀ ਹੋਈ ਹੈ ਅਤੇ ਇੱਕ ਤਰ੍ਹਾਂ ਨਾਲ people to people relation ਵਿੱਚ ਵੀ ਇਹ ਬਹੁਤ ਤਾਕਤ ਪੈਦਾ ਕਰਦਾ ਹੈ। ਹੁਣੇ ਤੁਸੀਂ ਕੁਝ ਦਿਨ ਪਹਿਲਾਂ ਦੇਖਿਆ ਹੋਵੇਗਾ ਕਾਸ਼ੀ ਤੋਂ ਚੋਰੀ ਹੋਈ ਮਾਂ ਅੰਨਪੂਰਣਾ ਦੇਵੀ ਦੀ ਮੂਰਤੀ ਵੀ ਵਾਪਸ ਲਿਆਂਦੀ ਗਈ ਸੀ। ਇਹ ਭਾਰਤ ਦੇ ਪ੍ਰਤੀ ਬਦਲ ਰਹੇ ਆਲਮੀ ਨਜ਼ਰੀਏ ਦਾ ਵੀ ਉਦਾਹਰਣ ਹੈ। ਸਾਲ 2013 ਤੱਕ ਲਗਭਗ 13 ਮੂਰਤੀਆਂ ਭਾਰਤ ਲਿਆਂਦੀਆਂ ਗਈਆਂ ਸਨ, ਲੇਕਿਨ ਪਿਛਲੇ 7 ਸਾਲ ਵਿੱਚ 200 ਤੋਂ ਜ਼ਿਆਦਾ ਬਹੁਮੁੱਲੀਆਂ ਮੂਰਤੀਆਂ ਨੂੰ ਭਾਰਤ ਸਫ਼ਲਤਾ ਦੇ ਨਾਲ ਵਾਪਸ ਲੈ ਚੁੱਕਾ ਹੈ। ਅਮਰੀਕਾ, ਬ੍ਰਿਟੇਨ, ਹਾਲੈਂਡ, ਫਰਾਂਸ, ਕੈਨੇਡਾ, ਜਰਮਨੀ, ਸਿੰਗਾਪੁਰ ਅਜਿਹੇ ਕਿੰਨੇ ਹੀ ਦੇਸ਼ਾਂ ਨੇ ਭਾਰਤ ਦੀ ਇਸ ਭਾਵਨਾ ਨੂੰ ਸਮਝਿਆ ਹੈ ਅਤੇ ਮੂਰਤੀਆਂ ਵਾਪਸ ਲਿਆਉਣ ’ਚ ਸਾਡੀ ਮਦਦ ਕੀਤੀ ਹੈ। ਮੈਂ ਪਿਛਲੇ ਸਾਲ ਸਤੰਬਰ ਵਿੱਚ ਜਦੋਂ ਅਮਰੀਕਾ ਗਿਆ ਸੀ ਤਾਂ ਉੱਥੇ ਮੈਨੂੰ ਕਾਫੀ ਪੁਰਾਣੀਆਂ ਬਹੁਤ ਸਾਰੀਆਂ ਮੂਰਤੀਆਂ ਅਤੇ ਸਾਂਸਕ੍ਰਿਤਕ ਮਹੱਤਵ ਦੀਆਂ ਅਨੇਕਾਂ ਚੀਜ਼ਾਂ ਪ੍ਰਾਪਤ ਹੋਈਆਂ, ਦੇਸ਼ ਦੀ ਜਦੋਂ ਕੋਈ ਬਹੁਮੁੱਲੀ ਧਰੋਹਰ ਵਾਪਸ ਮਿਲਦੀ ਹੈ ਤਾਂ ਸੁਭਾਵਿਕ ਹੈ ਇਤਿਹਾਸ ਵਿੱਚ ਸ਼ਰਧਾ ਰੱਖਣ ਵਾਲੇ archaeology ਵਿੱਚ ਸ਼ਰਧਾ ਰੱਖਣ ਵਾਲੇ, ਆਸਥਾ ਅਤੇ ਸੰਸਕ੍ਰਿਤੀ ਦੇ ਨਾਲ ਜੁੜੇ ਹੋਏ ਲੋਕ ਅਤੇ ਇੱਕ ਹਿੰਦੁਸਤਾਨੀ ਦੇ ਨਾਤੇ ਸਾਨੂੰ ਸਾਰਿਆਂ ਨੂੰ ਸੰਤੋਸ਼ ਮਿਲਣਾ ਬਹੁਤ ਸੁਭਾਵਿਕ ਹੈ।

ਸਾਥੀਓ, ਭਾਰਤੀ ਸੰਸਕ੍ਰਿਤੀ ਅਤੇ ਆਪਣੇ ਧਰੋਹਰ ਦੀ ਗੱਲ ਕਰਦੇ ਹੋਏ ਮੈਂ ਅੱਜ ਤੁਹਾਨੂੰ ‘ਮਨ ਕੀ ਬਾਤ’ ਵਿੱਚ ਦੋ ਲੋਕਾਂ ਨਾਲ ਮਿਲਵਾਉਣਾ ਚਾਹੁੰਦਾ ਹਾਂ। ਇਨੀਂ ਦਿਨੀਂ ਫੇਸਬੁਕ, ਟਵਿੱਟਰ ਅਤੇ ਇੰਸਟਾਗ੍ਰਾਮ ’ਤੇ ਤਨਜ਼ਾਨੀਆ ਦੇ ਦੋ ਭਰਾ-ਭੈਣ ਕਿੱਲੀਪਾਲ ਅਤੇ ਉਨ੍ਹਾਂ ਦੀ ਭੈਣ ਨੀਮਾ ਇਹ ਬਹੁਤ ਚਰਚਾ ਵਿੱਚ ਹਨ ਅਤੇ ਮੈਨੂੰ ਪੱਕਾ ਭਰੋਸਾ ਹੈ ਤੁਸੀਂ ਵੀ ਉਨ੍ਹਾਂ ਦੇ ਬਾਰੇ ਜ਼ਰੂਰ ਸੁਣਿਆ ਹੋਵੇਗਾ, ਉਨ੍ਹਾਂ ਦੇ ਅੰਦਰ ਭਾਰਤੀ ਸੰਗੀਤ ਨੂੰ ਲੈ ਕੇ ਇੱਕ ਜਨੂਨ ਹੈ, ਇੱਕ ਦੀਵਾਨਗੀ ਹੈ ਅਤੇ ਇਸੇ ਵਜਾ ਨਾਲ ਉਹ ਕਾਫੀ ਹਰਮਨਪਿਆਰੇ ਵੀ ਹਨ। Lip Sync ਦੇ ਉਨ੍ਹਾਂ ਦੇ ਤਰੀਕੇ ਤੋਂ ਪਤਾ ਲਗਦਾ ਹੈ ਕਿ ਇਸ ਦੇ ਲਈ ਉਹ ਕਿੰਨੀ ਜ਼ਿਆਦਾ ਮਿਹਨਤ ਕਰਦੇ ਹਨ, ਹੁਣੇ ਜਿਹੇ ਹੀ ਗਣਤੰਤਰ ਦਿਵਸ ਦੇ ਮੌਕੇ ’ਤੇ ਸਾਡਾ ਰਾਸ਼ਟਰ ਗਾਨ ‘ਜਨ ਗਨ ਮਨ’ ਗਾਉਦੇ ਹੋਏ ਉਨ੍ਹਾਂ ਦਾ ਵੀਡੀਓ ਖੂਬ ਵਾਇਰਲ ਹੋਇਆ ਸੀ, ਕੁਝ ਦਿਨ ਪਹਿਲਾਂ ਉਨ੍ਹਾਂ ਨੇ ਲਤਾ ਦੀਦੀ ਦਾ ਇੱਕ ਗਾਣਾ ਗਾ ਕੇ ਉਨ੍ਹਾਂ ਨੂੰ ਵੀ ਭਾਵਪੂਰਣ ਸ਼ਰਧਾਂਜਲੀ ਦਿੱਤੀ ਸੀ। ਮੈਂ ਇਸ ਅਨੋਖੀ ਰਚਨਾਤਮਕਤਾ ਦੇ ਲਈ ਇਨ੍ਹਾਂ ਦੋਵਾਂ ਭੈਣ-ਭਰਾ ਕਿੱਲੀ ਅਤੇ ਨੀਮਾ, ਉਨ੍ਹਾਂ ਦੀ ਬਹੁਤ ਸ਼ਲਾਘਾ ਕਰਦਾ ਹਾਂ। ਕੁਝ ਦਿਨ ਪਹਿਲਾਂ ਤਨਜ਼ਾਨੀਆ ਵਿੱਚ ਭਾਰਤੀ ਦੂਤਾਵਾਸਤ ’ਚ ਇਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ। ਭਾਰਤੀ ਸੰਗੀਤ ਦਾ ਜਾਦੂ ਹੀ ਕੁਝ ਅਜਿਹਾ ਹੈ ਜੋ ਸਭ ਨੂੰ ਮੋਹ ਲੈਂਦਾ ਹੈ। ਮੈਨੂੰ ਯਾਦ ਹੈ ਕਿ ਕੁਝ ਸਾਲ ਪਹਿਲਾਂ ਦੁਨੀਆ ਦੇ ਡੇਢ ਸੌ ਤੋਂ ਜ਼ਿਆਦਾ ਦੇਸ਼ਾਂ ਦੇ ਗਾਇਕਾਂ, ਸੰਗੀਤਕਾਰਾਂ ਨੇ ਆਪਣੇ-ਆਪਣੇ ਦੇਸ਼ ਵਿੱਚ ਆਪਣੇ-ਆਪਣੇ ਲਿਬਾਸ ਵਿੱਚ ਪੂਜਨੀਕ ਬਾਪੂ ਦਾ ਪਿਆਰਾ, ਮਹਾਤਮਾ ਗਾਂਧੀ ਦਾ ਪਿਆਰਾ ਭਜਨ ‘ਵੈਸ਼ਣਵ ਜਨ’ ਗਾਉਣ ਦਾ ਸਫ਼ਲ ਪ੍ਰਯੋਗ ਕੀਤਾ ਸੀ।

ਅੱਜ ਜਦੋਂ ਭਾਰਤ ਆਪਣੀ ਆਜ਼ਾਦੀ ਦੇ 75ਵੇਂ ਸਾਲ ਦਾ ਮਹੱਤਵਪੂਰਨ ਪੁਰਬ ਮਨਾ ਰਿਹਾ ਹੈ ਤਾਂ ਦੇਸ਼ ਭਗਤੀ ਦੇ ਗੀਤਾਂ ਨੂੰ ਲੈ ਕੇ ਵੀ ਅਜਿਹੇ ਪ੍ਰਯੋਗ ਕੀਤੇ ਜਾ ਸਕਦੇ ਹਨ। ਜਿੱਥੇ ਵਿਦੇਸ਼ੀ ਨਾਗਰਿਕਾਂ ਨੂੰ, ਉੱਥੋਂ ਦੇ ਪ੍ਰਸਿੱਧ ਗਾਇਕਾਂ ਨੂੰ, ਭਾਰਤੀ ਦੇਸ਼ ਭਗਤੀ ਦੇ ਗੀਤ ਗਾਉਣ ਲਈ ਸੱਦਾ ਦਈਏ। ਏਨਾ ਹੀ ਨਹੀਂ, ਜੇਕਰ ਤਨਜ਼ਾਨੀਆ ਵਿੱਚ ਕਿੱਲੀ ਅਤੇ ਨੀਮਾ ਭਾਰਤ ਦੇ ਗੀਤਾਂ ਨੂੰ ਇਸ ਤਰ੍ਹਾਂ ਨਾਲ Lip Sync ਕਰ ਸਕਦੇ ਹਨ ਤਾਂ ਕੀ ਮੇਰੇ ਦੇਸ਼ ਵਿੱਚ ਸਾਡੇ ਦੇਸ਼ ਦੀਆਂ ਕਈ ਭਾਸ਼ਾਵਾਂ ’ਚ ਕਈ ਪ੍ਰਕਾਰ ਦੇ ਗੀਤ ਹਨ, ਕੀ ਕੋਈ ਗੁਜਰਾਤੀ ਬੱਚੇ ਤਮਿਲ ਗੀਤ ’ਤੇ ਕਰਨ, ਕੋਈ ਕੇਰਲ ਦੇ ਬੱਚੇ ਅਸਮੀਆ ਗੀਤ ’ਤੇ ਕਰਨ, ਕੋਈ ਕੰਨੜ ਬੱਚੇ ਜੰਮੂ-ਕਸ਼ਮੀਰ ਦੇ ਗੀਤਾਂ ’ਤੇ ਕਰਨ। ਇੱਕ ਅਜਿਹਾ ਮਾਹੌਲ ਬਣਾ ਸਕਦੇ ਹਾਂ ਅਸੀਂ, ਜਿਸ ਵਿੱਚ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਅਸੀਂ ਅਨੁਭਵ ਕਰ ਸਕਾਂਗੇ। ਏਨਾ ਹੀ ਨਹੀਂ, ਅਸੀਂ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਨੂੰ ਇੱਕ ਨਵੇਂ ਤਰੀਕੇ ਨਾਲ ਜ਼ਰੂਰ ਮਨਾ ਸਕਦੇ ਹਾਂ। ਮੈਂ ਦੇਸ਼ ਦੇ ਨੌਜਵਾਨਾਂ ਨੂੰ ਸੱਦਾ ਦਿੰਦਾ ਹਾਂ ਕਿ ਆਓ, ਭਾਰਤੀ ਭਾਸ਼ਾਵਾਂ ਦੇ ਜੋ popular ਗੀਤ ਹਨ, ਉਨ੍ਹਾਂ ਨੂੰ ਤੁਸੀਂ ਆਪਣੇ ਤਰੀਕੇ ਨਾਲ ਵੀਡੀਓ ਬਣਾਓ, ਬਹੁਤ popular ਹੋ ਜਾਓਗੇ ਤੁਸੀਂ ਅਤੇ ਦੇਸ਼ ਦੀਆਂ ਵਿਭਿੰਨਤਾਵਾਂ ਤੋਂ ਨਵੀਂ ਪੀੜ੍ਹੀ ਵੀ ਜਾਣੂ ਹੋਵੇਗੀ।

ਮੇਰੇ ਪਿਆਰੇ ਦੇਸ਼ਵਾਸੀਓ, ਅਜੇ ਕੁਝ ਦਿਨ ਪਹਿਲਾਂ ਹੀ ਅਸੀਂ ਮਾਤ੍ਰ ਭਾਸ਼ਾ ਦਿਵਸ ਮਨਾਇਆ, ਜੋ ਵਿਦਵਾਨ ਲੋਕ ਹਨ, ਉਹ ਮਾਤ੍ਰ ਭਾਸ਼ਾ ਸ਼ਬਦ ਕਿੱਥੋਂ ਆਇਆ, ਇਸ ਦੀ ਉਤਪਤੀ ਕਿਵੇਂ ਹੋਈ, ਇਸ ਨੂੰ ਲੈ ਕੇ ਬਹੁਤ academic input ਦੇ ਸਕਦੇ ਹਨ। ਮੈਂ ਤਾਂ ਮਾਤ੍ਰ ਭਾਸ਼ਾ ਦੇ ਲਈ ਇਹੀ ਕਹਾਂਗਾ ਕਿ ਜਿਵੇਂ ਸਾਡੇ ਜੀਵਨ ਨੂੰ ਸਾਡੀ ਮਾਂ ਘੜਦੀ ਹੈ, ਉਝ ਹੀ ਮਾਤ੍ਰ ਭਾਸ਼ਾ ਵੀ ਸਾਡੇ ਜੀਵਨ ਨੂੰ ਘੜਦੀ ਹੈ। ਮਾਂ ਅਤੇ ਮਾਤ੍ਰ ਭਾਸ਼ਾ ਦੋਵੇਂ ਮਿਲ ਕੇ ਜੀਵਨ ਦੀ foundation ਨੂੰ ਮਜ਼ਬੂਤ ਬਣਾਉਦੇ ਹਨ, ਚਿਰਨਜੀਵ ਬਣਾਉਦੇ ਹਨ। ਜਿਵੇਂ ਅਸੀਂ ਆਪਣੀ ਮਾਂ ਨੂੰ ਨਹੀਂ ਛੱਡ ਸਕਦੇ, ਉਝ ਵੀ ਅਸੀਂ ਆਪਣੀ ਮਾਤ੍ਰ ਭਾਸ਼ਾ ਨੂੰ ਵੀ ਨਹੀਂ ਛੱਡ ਸਕਦੇ, ਮੈਨੂੰ ਵਰ੍ਹਿਆਂ ਪਹਿਲਾਂ ਦੀ ਇੱਕ ਗੱਲ ਯਾਦ ਹੈ, ਜਦੋਂ ਮੈਂ ਅਮਰੀਕਾ ਗਿਆ ਤਾਂ ਵੱਖ-ਵੱਖ ਪਰਿਵਾਰਾਂ ਵਿੱਚ ਜਾਣ ਦਾ ਮੌਕਾ ਮਿਲਦਾ ਸੀ। ਇੱਕ ਵਾਰ ਮੇਰਾ ਇੱਕ ਤੇਲੁਗੂ ਪਰਿਵਾਰ ਵਿੱਚ ਜਾਣਾ ਹੋਇਆ ਅਤੇ ਮੈਨੂੰ ਇੱਕ ਬਹੁਤ ਖੁਸ਼ੀ ਦਾ ਦ੍ਰਿਸ਼ ਉੱਥੇ ਦੇਖਣ ਨੂੰ ਮਿਲਿਆ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਅਸੀਂ ਲੋਕਾਂ ਨੇ ਪਰਿਵਾਰ ਵਿੱਚ ਨਿਯਮ ਬਣਾਇਆ ਹੈ ਕਿ ਕਿੰਨਾ ਵੀ ਕੰਮ ਕਿਉ ਨਾ ਹੋਵੇ, ਲੇਕਿਨ ਜੇਕਰ ਅਸੀਂ ਸ਼ਹਿਰ ਤੋਂ ਬਾਹਰ ਨਹੀਂ ਹਾਂ ਤਾਂ ਪਰਿਵਾਰ ਦੇ ਸਾਰੇ ਮੈਂਬਰ ਡਿਨਰ ਟੇਬਲ ’ਤੇ ਬੈਠ ਕੇ ਇਕੱਠੇ ਖਾਵਾਂਗੇ ਅਤੇ ਦੂਸਰਾ ਡਿਨਰ ਟੇਬਲ ’ਤੇ compulsory ਹਰ ਕੋਈ ਤੇਲੁਗੂ ਭਾਸ਼ਾ ਵਿੱਚ ਹੀ ਬੋਲੇਗਾ। ਜੋ ਬੱਚੇ ਉੱਥੇ ਪੈਦਾ ਹੋਏ ਸਨ, ਉਨ੍ਹਾਂ ਦੇ ਲਈ ਵੀ ਇਹ ਨਿਯਮ ਸੀ। ਆਪਣੀ ਮਾਤ੍ਰ ਭਾਸ਼ਾ ਦੇ ਪ੍ਰਤੀ ਇਹ ਪਿਆਰ ਦੇਖ ਕੇ ਇਸ ਪਰਿਵਾਰ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ ਸੀ।

ਸਾਥੀਓ, ਆਜ਼ਾਦੀ ਦੇ 75 ਸਾਲ ਬਾਅਦ ਵੀ ਕੁਝ ਲੋਕ ਅਜਿਹੇ ਮਾਨਸਿਕ ਦਵੰਦ ਵਿੱਚ ਜੀਅ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਆਪਣੀ ਭਾਸ਼ਾ, ਆਪਣੇ ਪਹਿਨਾਵੇ, ਆਪਣੇ ਖਾਣ-ਪਾਣ ਨੂੰ ਲੈ ਕੇ ਇੱਕ ਸੰਕੋਚ ਹੁੰਦਾ ਹੈ। ਜਦੋਂ ਕਿ ਵਿਸ਼ਵ ਵਿੱਚ ਕਿਤੇ ਹੋਰ ਅਜਿਹਾ ਨਹੀਂ ਹੈ। ਸਾਡੀ ਮਾਤ੍ਰ ਭਾਸ਼ਾ ਹੈ, ਸਾਨੂੰ ਉਸ ਨੂੰ ਮਾਣ ਦੇ ਨਾਲ ਬੋਲਣਾ ਚਾਹੀਦਾ ਹੈ ਅਤੇ ਸਾਡਾ ਭਾਰਤ ਤਾਂ ਭਾਸ਼ਾਵਾਂ ਦੇ ਮਾਮਲੇ ਵਿੱਚ ਇੰਨਾ ਸਮ੍ਰਿੱਧ ਹੈ ਕਿ ਉਸ ਦੀ ਤੁਲਨਾ ਹੀ ਨਹੀਂ ਹੋ ਸਕਦੀ। ਸਾਡੀਆਂ ਭਾਸ਼ਾਵਾਂ ਦੀ ਸਭ ਤੋਂ ਵੱਡੀ ਖੂਬਸੂਰਤੀ ਇਹ ਹੈ ਕਿ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ, ਕੱਛ ਤੋਂ ਕੋਹਿਮਾ ਤੱਕ ਸੈਂਕੜੇ ਭਾਸ਼ਾਵਾਂ, ਹਜ਼ਾਰਾਂ ਬੋਲੀਆਂ ਇੱਕ-ਦੂਸਰੇ ਤੋਂ ਵੱਖ ਲੇਕਿਨ ਇੱਕ-ਦੂਸਰੇ ਵਿੱਚ ਰਚੀਆਂ-ਵਸੀਆਂ ਹੋਈਆਂ ਹਨ – ਭਾਸ਼ਾ ਅਨੇਕ – ਭਾਵ ਏਕ। ਸਦੀਆਂ ਤੋਂ ਸਾਡੀਆਂ ਭਾਸ਼ਾਵਾਂ ਇੱਕ-ਦੂਸਰੇ ਤੋਂ ਸਿੱਖਦਿਆਂ ਹੋਇਆਂ ਖ਼ੁਦ ਨੂੰ ਪੋਸ਼ਿਤ ਕਰਦੀਆਂ ਰਹੀਆਂ ਹਨ, ਇੱਕ-ਦੂਸਰੇ ਦਾ ਵਿਕਾਸ ਕਰ ਰਹੀਆਂ ਹਨ। ਭਾਰਤ ਵਿੱਚ ਵਿਸ਼ਵ ਦੀ ਸਭ ਤੋਂ ਪੁਰਾਣੀ ਭਾਸ਼ਾ ਤਮਿਲ ਹੈ ਅਤੇ ਇਸ ਗੱਲ ਦਾ ਹਰ ਭਾਰਤੀ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਦੁਨੀਆ ਦੀ ਇੰਨੀ ਵੱਡੀ ਵਿਰਾਸਤ ਸਾਡੇ ਕੋਲ ਹੈ। ਉਸੇ ਤਰ੍ਹਾਂ ਨਾਲ, ਜਿੰਨੇ ਪੁਰਾਣੇ ਧਰਮ-ਸ਼ਾਸਤਰ ਹਨ, ਉਨ੍ਹਾਂ ਦੀ ਪੇਸ਼ਕਾਰੀ ਵੀ ਸਾਡੀ ਸੰਸਕ੍ਰਿਤੀ ਭਾਸ਼ਾ ਵਿੱਚ ਹੈ। ਭਾਰਤ ਦੇ ਲੋਕ ਲਗਭਗ 121, ਯਾਨੀ ਸਾਨੂੰ ਮਾਣ ਹੋਵੇਗਾ 121 ਪ੍ਰਕਾਰ ਦੀਆਂ ਮਾਤ੍ਰ ਭਾਸ਼ਾਵਾਂ ਨਾਲ ਜੁੜੇ ਹੋਏ ਹਨ ਅਤੇ ਇਨ੍ਹਾਂ ਵਿੱਚੋਂ 14 ਭਾਸ਼ਾਵਾਂ ਤਾਂ ਅਜਿਹੀਆਂ ਹਨ ਜੋ ਇੱਕ ਕਰੋੜ ਤੋਂ ਵੀ ਜ਼ਿਆਦਾ ਲੋਕ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਬੋਲਦੇ ਹਨ। ਯਾਨੀ ਜਿੰਨੀ ਕਈ ਯੂਰਪੀਅਨ ਦੇਸ਼ਾਂ ਦੀ ਕੁੱਲ ਜਨਸੰਖਿਆ ਨਹੀਂ ਹੈ, ਉਸ ਤੋਂ ਜ਼ਿਆਦਾ ਲੋਕ ਸਾਡੇ ਇੱਥੇ ਵੱਖ-ਵੱਖ 14 ਭਾਸ਼ਾਵਾਂ ਨਾਲ ਜੁੜੇ ਹੋਏ ਹਨ। ਸਾਲ 2019 ਵਿੱਚ ‘ਹਿੰਦੀ’ ਦੁਨੀਆ ਦੀਆਂ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚੋਂ ਤੀਸਰੇ ਨੰਬਰ ’ਤੇ ਸੀ। ਇਸ ਗੱਲ ਦਾ ਵੀ ਹਰ ਭਾਰਤੀ ਨੂੰ ਮਾਣ ਹੋਣਾ ਚਾਹੀਦਾ ਹੈ। ਭਾਸ਼ਾ ਕੇਵਲ ਵਿਅਕਤ ਕਰਨ ਦਾ ਹੀ ਮਾਧਿਅਮ ਨਹੀਂ ਹੈ, ਬਲਕਿ ਭਾਸ਼ਾ ਸਮਾਜ ਦੀ ਸੰਸਕ੍ਰਿਤੀ ਅਤੇ ਵਿਰਾਸਤ ਨੂੰ ਵੀ ਸਹੇਜਣ ਦਾ ਕੰਮ ਕਰਦੀ ਹੈ। ਆਪਣੀ ਭਾਸ਼ਾ ਦੀ ਵਿਰਾਸਤ ਨੂੰ ਸਹੇਜਣ ਦਾ ਅਜਿਹਾ ਹੀ ਕੰਮ ਸੂਰੀਨਾਮ ਵਿੱਚ ਸੁਰਜਨ ਪ੍ਰੋਹੀ ਜੀ ਕਰ ਰਹੇ ਹਨ, ਇਸ ਮਹੀਨੇ ਦੀ 2 ਤਾਰੀਖ ਨੂੰ ਉਹ 84 ਸਾਲ ਦੇ ਹੋਏ ਹਨ। ਉਨ੍ਹਾਂ ਦੇ ਪੁਰਖੇ ਵੀ ਸਾਲਾਂ ਪਹਿਲਾਂ ਹਜ਼ਾਰਾਂ ਮਜ਼ਦੂਰਾਂ ਦੇ ਨਾਲ ਰੋਜ਼ੀ-ਰੋਟੀ ਲਈ ਸੂਰੀਨਾਮ ਗਏ ਸਨ। ਸੁਰਜਨ ਪ੍ਰੋਹੀ ਜੀ ਹਿੰਦੀ ਵਿੱਚ ਬਹੁਤ ਚੰਗੀ ਕਵਿਤਾ ਲਿਖਦੇ ਹਨ, ਉੱਥੋਂ ਦੇ ਰਾਸ਼ਟਰੀ ਕਵੀਆਂ ਵਿੱਚ ਉਨ੍ਹਾਂ ਦਾ ਨਾਮ ਲਿਆ ਜਾਂਦਾ ਹੈ। ਯਾਨੀ ਅੱਜ ਵੀ ਉਨ੍ਹਾਂ ਦੇ ਦਿਲ ਵਿੱਚ ਹਿੰਦੁਸਤਾਨ ਧੜਕਦਾ ਹੈ। ਉਨ੍ਹਾਂ ਦੇ ਕੰਮਾਂ ਵਿੱਚ ਹਿੰਦੁਸਤਾਨੀ ਮਿੱਟੀ ਦੀ ਮਹਿਕ ਹੈ। ਸੂਰੀਨਾਮ ਦੇ ਲੋਕਾਂ ਨੇ ਸੁਰਜਨ ਪ੍ਰੋਹੀ ਜੀ ਦੇ ਨਾਮ ’ਤੇ ਅਜਾਇਬ ਘਰ ਵੀ ਬਣਾਇਆ ਹੈ। ਮੇਰੇ ਲਈ ਇਹ ਬਹੁਤ ਸੁਖਦ ਹੈ ਕਿ ਸਾਲ 2015 ਵਿੱਚ ਮੈਨੂੰ ਉਨ੍ਹਾਂ ਨੂੰ ਸਨਮਾਨਿਤ ਕਰਨ ਦਾ ਮੌਕਾ ਮਿਲਿਆ ਸੀ।

ਸਾਥੀਓ, ਅੱਜ ਦੇ ਦਿਨ ਯਾਨੀ 27 ਫਰਵਰੀ ਨੂੰ ਮਰਾਠੀ ਭਾਸ਼ਾ ਗੌਰਵ ਦਿਵਸ ਵੀ ਹੈ।

‘‘ਸਰਵ ਮਰਾਠੀ ਬੰਧੁ ਭਗਿਨਿਨਾ ਮਰਾਠੀ ਭਾਸ਼ਾ ਦਿਨਾਚਯਾ ਹਾਰਦਿਕ ਸ਼ੁਭੇੱਛਾ’’

(“सर्व मराठी बंधु भगिनिना मराठी भाषा दिनाच्या हार्दिक शुभेच्छा|”)

ਇਹ ਦਿਨ ਮਰਾਠੀ ਕਵੀ ਰਾਜ, ਵਿਸ਼ਨੂ ਬਾਮਨ ਸ਼ਿਰਵਾਡਕਰ ਜੀ, ਸ਼੍ਰੀਮਾਨ ਕੁਸੁਮਾਗ੍ਰਜ ਜੀ ਨੂੰ ਸਮਰਪਿਤ ਹੈ। ਅੱਜ ਹੀ ਕੁਸੁਮਾਗ੍ਰਜ ਜੀ ਦੀ ਜਨਮ ਜਯੰਤੀ ਵੀ ਹੈ। ਕੁਸੁਮਾਗ੍ਰਜ ਜੀ ਨੇ ਮਰਾਠੀ ਵਿੱਚ ਕਵਿਤਾਵਾਂ ਲਿਖੀਆਂ, ਅਨੇਕਾਂ ਨਾਟਕ ਲਿਖੇ, ਮਰਾਠੀ ਸਾਹਿਤ ਨੂੰ ਨਵੀਂ ਉਚਾਈ ਦਿੱਤੀ।

ਸਾਥੀਓ, ਸਾਡੇ ਇੱਥੇ ਭਾਸ਼ਾ ਦੀਆਂ ਆਪਣੀਆਂ ਖੂਬੀਆਂ ਹਨ, ਮਾਤ੍ਰ ਭਾਸ਼ਾ ਦਾ ਆਪਣਾ ਵਿਗਿਆਨ ਹੈ। ਇਸ ਵਿਗਿਆਨ ਨੂੰ ਸਮਝਦੇ ਹੋਏ ਹੀ ਰਾਸ਼ਟਰੀ ਸਿੱਖਿਆ ਨੀਤੀ ਵਿੱਚ, ਸਥਾਨਕ ਭਾਸ਼ਾ ਵਿੱਚ ਪੜਾਈ ’ਤੇ ਜ਼ੋਰ ਦਿੱਤਾ ਗਿਆ ਹੈ। ਸਾਡੇ ਪ੍ਰੋਫੈਸ਼ਨਲ ਕੋਰਸ ਵੀ ਸਥਾਨਕ ਭਾਸ਼ਾ ਵਿੱਚ ਪੜਾਏ ਜਾਣ, ਇਸ ਦੀ ਕੋਸ਼ਿਸ਼ ਹੋ ਰਹੀ ਹੈ। ਆਜ਼ਾਦੀ ਕੇ ਅੰਮ੍ਰਿਤ ਕਾਲ ਵਿੱਚ ਇਨ੍ਹਾਂ ਯਤਨਾਂ ਨੂੰ ਸਾਨੂੰ ਸਾਰਿਆਂ ਨੂੰ ਮਿਲ ਕੇ ਬਹੁਤ ਗਤੀ ਦੇਣੀ ਚਾਹੀਦੀ ਹੈ। ਇਹ ਸਵੈ-ਅਭਿਮਾਨ ਦਾ ਕੰਮ ਹੈ। ਮੈਂ ਚਾਹਾਂਗਾ ਤੁਸੀਂ ਜੋ ਵੀ ਮਾਤ੍ਰ ਭਾਸ਼ਾ ਬੋਲਦੇ ਹੋ, ਉਸ ਦੀਆਂ ਖੂਬੀਆਂ ਦੇ ਬਾਰੇ ਜ਼ਰੂਰ ਜਾਣੋ ਅਤੇ ਕੁਝ ਨਾ ਕੁਝ ਲਿਖੋ।

ਸਾਥੀਓ, ਕੁਝ ਦਿਨ ਪਹਿਲਾਂ ਮੇਰੀ ਮੁਲਾਕਾਤ ਮੇਰੇ ਮਿੱਤਰ ਅਤੇ ਕੀਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਰੈਲੋ ਓਡਿੰਗਾ ਜੀ ਨਾਲ ਹੋਈ ਸੀ, ਇਹ ਮੁਲਾਕਾਤ ਦਿਲਚਸਪ ਤਾਂ ਸੀ ਹੀ, ਲੇਕਿਨ ਕੁਝ ਭਾਵੁਕ ਸੀ। ਅਸੀਂ ਬਹੁਤ ਚੰਗੇ ਮਿੱਤਰ ਰਹੇ ਤਾਂ ਖੁੱਲ ਕੇ ਕਾਫੀ ਗੱਲਾਂ ਵੀ ਕਰ ਲੈਂਦੇ ਹਾਂ। ਜਦੋਂ ਅਸੀਂ ਦੋਵੇਂ ਗੱਲਾਂ ਕਰ ਰਹੇ ਸੀ ਤਾਂ ਓਡਿੰਗਾ ਜੀ ਨੇ ਆਪਣੀ ਬੇਟੀ ਦੇ ਬਾਰੇ ਦੱਸਿਆ। ਉਨ੍ਹਾਂ ਦੀ ਬੇਟੀ Rosemary ਨੂੰ ਬ੍ਰੇਨ ਟਿਊਮਰ ਹੋ ਗਿਆ ਸੀ ਅਤੇ ਇਸ ਵਜਾ ਨਾਲ ਉਨ੍ਹਾਂ ਨੂੰ ਆਪਣੀ ਬੇਟੀ ਦੀ ਸਰਜਰੀ ਕਰਵਾਉਣੀ ਪਈ ਸੀ, ਲੇਕਿਨ ਉਸ ਦਾ ਇੱਕ ਨੁਕਸਾਨ ਇਹ ਹੋਇਆ ਕਿ Rosemary ਦੀਆਂ ਅੱਖਾਂ ਦੀ ਰੋਸ਼ਨੀ ਲਗਭਗ ਚਲੀ ਗਈ, ਦਿਖਾਈ ਦੇਣਾ ਹੀ ਬੰਦ ਹੋ ਗਿਆ। ਹੁਣ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਉਸ ਬੇਟੀ ਦਾ ਕੀ ਹਾਲ ਹੋਇਆ ਹੋਵੇਗਾ ਅਤੇ ਇੱਕ ਪਿਤਾ ਦੀ ਸਥਿਤੀ ਦਾ ਵੀ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ। ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝ ਸਕਦੇ ਹਾਂ। ਉਨ੍ਹਾਂ ਨੇ ਦੁਨੀਆ ਭਰ ਦੇ ਹਸਪਤਾਲਾਂ ਵਿੱਚ ਕੋਈ ਵੀ ਦੁਨੀਆ ਦਾ ਵੱਡਾ ਦੇਸ਼ ਅਜਿਹਾ ਨਹੀਂ ਹੋਵੇਗਾ, ਜਿੱਥੇ ਉਨ੍ਹਾਂ ਨੇ ਬੇਟੀ ਦੇ ਇਲਾਜ ਲਈ ਭਰਪੂਰ ਕੋਸ਼ਿਸ਼ ਨਾ ਕੀਤੀ ਹੋਵੇ। ਦੁਨੀਆ ਦੇ ਵੱਡੇ-ਵੱਡੇ ਦੇਸ਼ ਛਾਣ ਮਾਰੇ ਲੇਕਿਨ ਕੋਈ ਸਫ਼ਲਤਾ ਨਹੀਂ ਮਿਲੀ ਅਤੇ ਇੱਕ ਤਰ੍ਹਾਂ ਨਾਲ ਸਾਰੀਆਂ ਆਸਾਂ ਛੱਡ ਦਿੱਤੀਆਂ। ਪੂਰੇ ਘਰ ਵਿੱਚ ਇੱਕ ਨਿਰਾਸ਼ਾ ਦਾ ਵਾਤਾਵਰਣ ਬਣ ਗਿਆ। ਅਜਿਹੇ ਵੇਲੇ ਕਿਸੇ ਨੇ ਉਨ੍ਹਾਂ ਨੂੰ ਭਾਰਤ ਵਿੱਚ ਆਯੁਰਵੇਦ ਦੇ ਇਲਾਜ ਲਈ ਆਉਣ ਦਾ ਸੁਝਾਅ ਦਿੱਤਾ। ਉਹ ਬਹੁਤ ਕੁਝ ਕਰ ਚੁੱਕੇ ਸਨ, ਥੱਕ ਵੀ ਚੁੱਕੇ ਸਨ। ਫਿਰ ਵੀ ਉਨ੍ਹਾਂ ਨੂੰ ਲਗਿਆ ਕਿ ਚਲੋ ਬਈ ਇੱਕ ਵਾਰੀ ਕੋਸ਼ਿਸ਼ ਕਰੀਏ ਕੀ ਹੁੰਦਾ ਹੈ। ਉਹ ਭਾਰਤ ਆਏ, ਕੇਰਲਾ ਦੇ ਇੱਕ ਆਯੁਰਵੇਦਿਕ ਹਸਪਤਾਲ ਵਿੱਚ ਆਪਣੀ ਬੇਟੀ ਦਾ ਇਲਾਜ ਕਰਵਾਉਣਾ ਸ਼ੁਰੂ ਕੀਤਾ। ਕਾਫੀ ਸਮਾਂ ਬੇਟੀ ਉੱਥੇ ਰਹੀ। ਆਯੁਰਵੇਦ ਦੇ ਇਸ ਇਲਾਜ ਦਾ ਅਸਰ ਇਹ ਹੋਇਆ ਕਿ Rosemary ਦੀਆਂ ਅੱਖਾਂ ਦੀ ਰੋਸ਼ਨੀ ਕਾਫੀ ਹੱਦ ਤੱਕ ਵਾਪਸ ਪਰਤ ਆਈ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਜਿਵੇਂ ਇੱਕ ਨਵਾਂ ਜੀਵਨ ਮਿਲ ਗਿਆ ਅਤੇ ਰੋਸ਼ਨੀ ਤਾਂ Rosemary ਦੇ ਜੀਵਨ ਵਿੱਚ ਆਈ। ਲੇਕਿਨ ਪੂਰੇ ਪਰਿਵਾਰ ਵਿੱਚ ਇੱਕ ਨਵੀਂ ਰੋਸ਼ਨੀ, ਨਵੀਂ ਜ਼ਿੰਦਗੀ ਆ ਗਈ ਅਤੇ ਓਡਿੰਗਾ ਜੀ ਇੰਨੇ ਭਾਵੁਕ ਹੋ ਕੇ ਇਹ ਗੱਲ ਮੈਨੂੰ ਦੱਸ ਰਹੇ ਸਨ ਕਿ ਉਨ੍ਹਾਂ ਦੀ ਇੱਛਾ ਹੈ ਕਿ ਭਾਰਤ ਦੇ ਆਯੁਰਵੇਦ ਦਾ ਜੋ ਗਿਆਨ ਹੈ, ਜੋ ਵਿਗਿਆਨ ਹੈ, ਉਹ ਕੀਨੀਆ ਵਿੱਚ ਲੈ ਕੇ ਜਾਇਆ ਜਾਵੇ। ਜਿਸ ਤਰ੍ਹਾਂ ਦੇ ਪੌਦੇ ਇਸ ਵਿੱਚ ਕੰਮ ਆਉਂਦੇ ਹਨ, ਉਨ੍ਹਾਂ ਪੌਦਿਆਂ ਦੀ ਖੇਤੀ ਕਰਨਗੇ ਅਤੇ ਇਸ ਦਾ ਲਾਭ ਜ਼ਿਆਦਾ ਲੋਕਾਂ ਨੂੰ ਮਿਲੇ, ਇਸ ਦੇ ਲਈ ਉਹ ਪੂਰਾ ਯਤਨ ਕਰਨਗੇ।

ਮੇਰੇ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੀ ਧਰਤੀ ਅਤੇ ਰਵਾਇਤ ਨਾਲ ਕਿਸੇ ਦੇ ਜੀਵਨ ਤੋਂ ਇੰਨਾ ਵੱਡਾ ਕਸ਼ਟ ਦੂਰ ਹੋਇਆ। ਇਹ ਸੁਣ ਕੇ ਤੁਹਾਨੂੰ ਵੀ ਖੁਸ਼ੀ ਹੋਵੇਗੀ, ਕਿਹੜਾ ਭਾਰਤ ਵਾਸੀ ਹੋਵੇਗਾ, ਜਿਸ ਨੂੰ ਇਸ ’ਤੇ ਮਾਣ ਨਾ ਹੋਵੇ। ਅਸੀਂ ਸਾਰੇ ਜਾਣਦੇ ਹਾਂ ਕਿ ਓਡਿੰਗਾ ਜੀ ਹੀ ਨਹੀਂ, ਬਲਕਿ ਦੁਨੀਆ ਦੇ ਲੱਖਾਂ ਲੋਕ ਆਯੁਰਵੇਦ ਤੋਂ ਅਜਿਹਾ ਲਾਭ ਉਠਾ ਰਹੇ ਹਨ।

ਬ੍ਰਿਟੇਨ ਦੇ ਪ੍ਰਿੰਸ ਚਾਰਲਸ ਵੀ ਆਯੁਰਵੇਦ ਦੇ ਬਹੁਤ ਵੱਡੇ ਪ੍ਰਸ਼ੰਸਕਾਂ ਵਿੱਚੋਂ ਇੱਕ ਹਨ। ਜਦੋਂ ਵੀ ਮੇਰੀ ਉਨ੍ਹਾਂ ਨਾਲ ਮੁਲਾਕਾਤ ਹੁੰਦੀ ਹੈ, ਉਹ ਆਯੁਰਵੇਦ ਦਾ ਜ਼ਿਕਰ ਜ਼ਰੂਰ ਕਰਦੇ ਹਨ। ਉਨ੍ਹਾਂ ਨੂੰ ਭਾਰਤ ਦੀਆਂ ਕਈ ਆਯੁਰਵੇਦਿਕ ਸੰਸਥਾਵਾਂ ਦੀ ਜਾਣਕਾਰੀ ਵੀ ਹੈ।

ਸਾਥੀਓ, ਪਿਛਲੇ 7 ਸਾਲਾਂ ਵਿੱਚ ਦੇਸ਼ ’ਚ ਆਯੁਰਵੇਦ ਦੇ ਪ੍ਰਚਾਰ-ਪ੍ਰਸਾਰ ’ਤੇ ਬਹੁਤ ਧਿਆਨ ਦਿੱਤਾ ਗਿਆ ਹੈ। ਆਯੁਸ਼ ਮੰਤਰਾਲੇ ਦੇ ਗਠਨ ਨਾਲ ਇਲਾਜ ਅਤੇ ਸਿਹਤ ਨਾਲ ਜੁੜੇ ਸਾਡੇ ਰਵਾਇਤੀ ਤਰੀਕਿਆਂ ਨੂੰ ਹਰਮਨਪਿਆਰਾ ਬਣਾਉਣ ਦੇ ਸੰਕਲਪ ਨੂੰ ਹੋਰ ਮਜ਼ਬੂਤੀ ਮਿਲੀ ਹੈ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਪਿਛਲੇ ਕੁਝ ਸਮੇਂ ਵਿੱਚ ਆਯੁਰਵੇਦਿਕ ਖੇਤਰ ਵਿੱਚ ਵੀ ਕਈ ਨਵੇਂ ਸਟਾਰਟ-ਅੱਪ ਸਾਹਮਣੇ ਆਏ ਹਨ। ਇਸੇ ਮਹੀਨੇ ਦੀ ਸ਼ੁਰੂਆਤ ਵਿੱਚ ਆਯੁਸ਼ ਸਟਾਰਟ-ਅੱਪ ਚੈਲੰਜ ਸ਼ੁਰੂ ਹੋਇਆ ਸੀ, ਇਸ ਚੈਲੰਜ ਦਾ ਟੀਚਾ ਇਸ ਖੇਤਰ ਵਿੱਚ ਕੰਮ ਕਰਨ ਵਾਲੇ ਸਟਾਰਟ-ਅੱਪਸ ਦੀ identify ਕਰਕੇ ਉਨ੍ਹਾਂ ਨੂੰ Support ਕਰਨਾ ਹੈ। ਇਸ ਖੇਤਰ ਵਿੱਚ ਕੰਮ ਕਰ ਰਹੇ ਨੌਜਵਾਨਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਇਸ ਚੈਲੰਜ ਵਿੱਚ ਜ਼ਰੂਰ ਹਿੱਸਾ ਲੈਣ।

ਸਾਥੀਓ, ਇੱਕ ਵਾਰ ਜਦੋਂ ਲੋਕ ਮਿਲ ਕੇ ਕੁਝ ਕਰਨ ਦੀ ਠਾਣ ਲੈਣ ਤਾਂ ਉਹ ਅਨੋਖੀਆਂ ਚੀਜ਼ਾਂ ਕਰ ਗੁਜਰਦੇ ਹਨ। ਸਮਾਜ ਵਿੱਚ ਕਈ ਅਜਿਹੇ ਵੱਡੇ ਬਦਲਾਅ ਹੋਏ ਹਨ, ਜਿਨ੍ਹਾਂ ਵਿੱਚ ਜਨ-ਭਾਗੀਦਾਰੀ, ਸਮੂਹਿਕ ਯਤਨ ਇਸ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ। ‘ਮਿਸ਼ਨ ਜਲ-ਥਲ’ ਨਾਮ ਦਾ ਅਜਿਹਾ ਹੀ ਇੱਕ ਜਨ ਅੰਦੋਲਨ ਕਸ਼ਮੀਰ ਦੇ ਸ੍ਰੀਨਗਰ ਵਿੱਚ ਚਲ ਰਿਹਾ ਹੈ। ਇਹ ਸ੍ਰੀਨਗਰ ਦੀਆਂ ਝੀਲਾਂ ਅਤੇ ਤਲਾਬਾਂ ਦੀ ਸਾਫ-ਸਫਾਈ ਅਤੇ ਉਨ੍ਹਾਂ ਦੀ ਪੁਰਾਣੀ ਰੌਣਕ ਨੂੰ ਬਹਾਲ ਕਰਨ ਦਾ ਇੱਕ ਅਨੋਖਾ ਯਤਨ ਹੈ। ‘ਮਿਸ਼ਨ ਜਲ-ਥਲ’ ਦਾ ਫੋਕਸ ‘ਕੁਸ਼ਲ ਸਾਰ’ ਅਤੇ ‘ਗਿਲ ਸਾਰ’ ’ਤੇ ਹੈ। ਜਨ-ਭਾਗੀਦਾਰੀ ਦੇ ਨਾਲ-ਨਾਲ ਇਸ ਵਿੱਚ ਟੈਕਨੋਲੋਜੀ ਦੀ ਵੀ ਬਹੁਤ ਮਦਦ ਲਈ ਜਾ ਰਹੀ ਹੈ। ਕਿੱਥੇ-ਕਿੱਥੇ ਅਤਿਕ੍ਰਮਣ ਹੋਇਆ ਹੈ, ਕਿੱਥੇ ਨਾਜਾਇਜ਼ ਉਸਾਰੀ ਹੋਈ ਹੈ, ਇਸ ਦਾ ਪਤਾ ਲਗਾਉਣ ਦੇ ਲਈ ਇਸ ਖੇਤਰ ਦਾ ਬਕਾਇਦਾ Survey ਕਰਵਾਇਆ ਗਿਆ। ਇਸ ਦੇ ਨਾਲ ਹੀ Plastic Waste ਨੂੰ ਹਟਾਉਣ ਅਤੇ ਕਚਰੇ ਦੀ ਸਫਾਈ ਦੀ ਮੁਹਿੰਮ ਵੀ ਚਲਾਈ ਗਈ। ਮਿਸ਼ਨ ਦੇ ਦੂਸਰੇ ਚਰਨ ਵਿੱਚ ਪੁਰਾਣੇ Water Channels ਅਤੇ ਝੀਲ ਨੂੰ ਭਰਨ ਵਾਲੇ 19 ਝਰਨਿਆਂ ਨੂੰ ਪੁਨਰ ਸਥਾਪਿਤ (Restore) ਕਰਨ ਦੀ ਵੀ ਭਰਪੂਰ ਕੋਸ਼ਿਸ਼ ਕੀਤੀ ਗਈ। ਇਸ ਪੁਨਰ ਸਥਾਪਿਤ ਯੋਜਨਾ (Restoration Project) ਦੇ ਮਹੱਤਵ ਸਬੰਧੀ ਜ਼ਿਆਦਾ ਤੋਂ ਜ਼ਿਆਦਾ ਜਾਗਰੂਕਤਾ ਫੈਲੇ, ਇਸ ਦੇ ਲਈ ਸਥਾਨਕ ਲੋਕਾਂ ਅਤੇ ਨੌਜਵਾਨਾਂ ਨੂੰ ਵਾਟਰ ਅੰਬੈਸਡਰ (Water Ambassadors) ਵੀ ਬਣਾਇਆ ਗਿਆ। ਹੁਣ ਇੱਥੋਂ ਦੇ ਸਥਾਨਕ ਲੋਕ ‘ਗਿਲ ਸਾਰ-ਲੇਕ’ ਵਿੱਚ ਪ੍ਰਵਾਸੀ ਪੰਛੀਆਂ ਅਤੇ ਮੱਛੀਆਂ ਦੀ ਗਿਣਤੀ ਵਧਦੀ ਰਹੇ, ਇਸ ਦੇ ਲਈ ਵੀ ਕੋਸ਼ਿਸ਼ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਦੇਖ ਕੇ ਖੁਸ਼ ਵੀ ਹੁੰਦੇ ਹਨ। ਮੈਂ ਇਸ ਸ਼ਾਨਦਾਰ ਯਤਨ ਦੇ ਲਈ ਸ੍ਰੀਨਗਰ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ, 8 ਸਾਲ ਪਹਿਲਾਂ ਦੇਸ਼ ਨੇ ਜੋ ‘ਸਵੱਛ ਭਾਰਤ ਮਿਸ਼ਨ’ ਸ਼ੁਰੂ ਕੀਤਾ, ਸਮੇਂ ਦੇ ਨਾਲ ਇਸ ਦਾ ਵਿਸਤਾਰ ਵੀ ਵਧਦਾ ਗਿਆ। ਨਵੇਂ-ਨਵੇਂ ਇਨੋਵੇਸ਼ਨ ਵੀ ਜੁੜਦੇ ਗਏ। ਭਾਰਤ ਵਿੱਚ ਤੁਸੀਂ ਕਿਤੇ ਵੀ ਜਾਓਗੇ ਤਾਂ ਵੇਖੋਗੇ ਕਿ ਹਰ ਪਾਸੇ ਸਵੱਛਤਾ ਦੇ ਲਈ ਕੋਈ ਨਾ ਕੋਈ ਕੋਸ਼ਿਸ਼ ਜ਼ਰੂਰ ਹੋ ਰਹੀ ਹੈ। ਅਸਮ ਦੇ ਕੋਕਰਾਝਾਰ ਵਿੱਚ ਅਜਿਹੇ ਹੀ ਇੱਕ ਯਤਨ ਦੇ ਬਾਰੇ ਮੈਨੂੰ ਪਤਾ ਲਗਿਆ ਹੈ। ਇੱਥੇ Morning Walkers ਦੇ ਇੱਕ ਸਮੂਹ ਨੇ ‘ਸਵੱਛ ਅਤੇ ਹਰਿਤ ਕੋਕਰਾਝਾਰ ਮਿਸ਼ਨ’ ਦੇ ਤਹਿਤ ਬਹੁਤ ਸ਼ਲਾਘਾਯੋਗ ਪਹਿਲ ਕੀਤੀ ਹੈ। ਇਨ੍ਹਾਂ ਸਭ ਨੇ ਨਵੇਂ ਫਲਾਈਓਵਰ ਖੇਤਰ ਵਿੱਚ 3 ਕਿਲੋਮੀਟਰ ਦੀ ਲੰਬੀ ਸੜਕ ਦੀ ਸਫਾਈ ਕਰਕੇ ਸਵੱਛਤਾ ਦਾ ਪ੍ਰੇਰਕ ਸੰਦੇਸ਼ ਦਿੱਤਾ। ਇਸੇ ਤਰ੍ਹਾਂ ਵਿਸ਼ਾਖਾਪਟਨਮ ਵਿੱਚ ‘ਸਵੱਛ ਭਾਰਤ ਅਭਿਯਾਨ’ ਦੇ ਤਹਿਤ ਪੌਲੀਥੀਨ ਦੀ ਬਜਾਏ ਕੱਪੜੇ ਦੇ ਥੈਲਿਆਂ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ। ਇੱਥੋਂ ਦੇ ਲੋਕ ਵਾਤਾਵਰਣ ਨੂੰ ਸਵੱਛ ਰੱਖਣ ਲਈ ਸਿੰਗਲ ਯੂਜ਼ ਪਲਾਸਟਿਕ ਉਤਪਾਦਾਂ ਦੇ ਖ਼ਿਲਾਫ਼ ਮੁਹਿੰਮ ਵੀ ਚਲਾ ਰਹੇ ਹਨ। ਇਸ ਦੇ ਨਾਲ-ਨਾਲ ਇਹ ਲੋਕ ਘਰ ਵਿੱਚ ਹੀ ਕਚਰੇ ਨੂੰ ਵੱਖ ਕਰਨ ਦੇ ਲਈ ਜਾਗਰੂਕਤਾ ਵੀ ਫੈਲਾਅ ਰਹੇ ਹਨ। ਮੁੰਬਈ ਦੇ ਸੋਮੱਈਆ ਕਾਲਜ (Somaiya College) ਦੇ ਵਿਦਿਆਰਥੀਆਂ ਨੇ ਸਵੱਛਤਾ ਦੀ ਆਪਣੀ ਮੁਹਿੰਮ ਵਿੱਚ ਸੁੰਦਰਤਾ ਨੂੰ ਵੀ ਸ਼ਾਮਲ ਕਰ ਰਿਹਾ ਹੈ। ਉਨ੍ਹਾਂ ਨੇ ਕਲਿਆਣ ਰੇਲਵੇ ਸਟੇਸ਼ਨ ਦੀਆਂ ਦੀਵਾਰਾਂ ਨੂੰ ਸੁੰਦਰ ਪੇਂਟਿੰਗ ਨਾਲ ਸਜਾਇਆ ਹੈ। ਰਾਜਸਥਾਨ ਦੇ ਸਵਾਈ ਮਾਧੋਪੁਰ ਦਾ ਵੀ ਪ੍ਰੇਰਕ ਉਦਾਹਰਣ ਮੇਰੀ ਜਾਣਕਾਰੀ ਵਿੱਚ ਆਇਆ ਹੈ। ਇੱਥੋਂ ਦੇ ਨੌਜਵਾਨਾਂ ਨੇ ਰਣਥਮਭੌਰ ਵਿੱਚ ‘ਮਿਸ਼ਨ ਬੀਟ ਪਲਾਸਟਿਕ’ ਨਾਮ ਦੀ ਮੁਹਿੰਮ ਚਲਾ ਰੱਖੀ ਹੈ। ਜਿਸ ਵਿੱਚ ਰਣਥੰਭੋਰ ਦੇ ਜੰਗਲਾਂ ਵਿੱਚੋਂ ਪਲਾਸਟਿਕ ਅਤੇ ਪੌਲੀਥੀਨ ਨੂੰ ਹਟਾਇਆ ਗਿਆ ਹੈ। ਸਭ ਦੀ ਕੋਸ਼ਿਸ਼ ਦੀ ਇਹੀ ਭਾਵਨਾ ਦੇਸ਼ ਵਿੱਚ ਜਨ-ਭਾਗੀਦਾਰੀ ਨੂੰ ਮਜ਼ਬੂਤ ਕਰਦੀ ਹੈ ਅਤੇ ਜਦੋਂ ਜਨ-ਭਾਗੀਦਾਰੀ ਹੋਵੇ ਤਾਂ ਵੱਡੇ ਤੋਂ ਵੱਡੇ ਟੀਚੇ ਜ਼ਰੂਰ ਪੂਰੇ ਹੁੰਦੇ ਹਨ।

ਮੇਰੇ ਪਿਆਰੇ ਦੇਸ਼ਵਾਸੀਓ, ਅੱਜ ਤੋਂ ਕੁਝ ਦਿਨ ਬਾਅਦ ਹੀ 8 ਮਾਰਚ ਨੂੰ ਪੂਰੀ ਦੁਨੀਆ ਵਿੱਚ ‘International Women’s Day’ ‘ਅੰਤਰਰਾਸ਼ਟਰੀ ਮਹਿਲਾ ਦਿਵਸ’ ਮਨਾਇਆ ਜਾਵੇਗਾ। ਮਹਿਲਾਵਾਂ ਦੇ ਹੌਸਲੇ, ਕੌਸ਼ਲ ਅਤੇ ਯੋਗਤਾ ਨਾਲ ਜੁੜੇ ਕਿੰਨੇ ਹੀ ਉਦਾਹਰਣ ਅਸੀਂ ‘ਮਨ ਕੀ ਬਾਤ’ ਵਿੱਚ ਲਗਾਤਾਰ ਸਾਂਝੇ ਕਰਦੇ ਰਹੇ ਹਾਂ। ਅੱਜ ਭਾਵੇਂ ਸਕਿੱਲ ਇੰਡੀਆ ਹੋਵੇ, ਸੈਲਫ ਹੈਲਪ ਗਰੁੱਪ ਹੋਵੇ ਜਾਂ ਛੋਟੇ-ਵੱਡੇ ਉਦਯੋਗ ਹੋਣ, ਮਹਿਲਾਵਾਂ ਨੇ ਹਰ ਜਗਾ ਮੋਰਚਾ ਸੰਭਾਲ਼ਿਆ ਹੋਇਆ ਹੈ। ਤੁਸੀਂ ਕਿਸੇ ਵੀ ਖੇਤਰ ਵਿੱਚ ਵੇਖੋ ਮਹਿਲਾਵਾਂ ਪੁਰਾਣੇ ਮਿੱਥਕਾਂ ਨੂੰ ਤੋੜ ਰਹੀਆਂ ਹਨ। ਅੱਜ ਸਾਡੇ ਦੇਸ਼ ਵਿੱਚ ਪਾਰਲੀਮੈਂਟ ਤੋਂ ਲੈ ਕੇ ਪੰਚਾਇਤ ਤੱਕ ਵੱਖ-ਵੱਖ ਕਾਰਜ ਖੇਤਰਾਂ ਵਿੱਚ ਮਹਿਲਾਵਾਂ ਨਵੀਆਂ ਉਚਾਈਆਂ ਪ੍ਰਾਪਤ ਕਰ ਰਹੀਆਂ ਹਨ, ਫੌਜ ਵਿੱਚ ਵੀ ਬੇਟੀਆਂ ਹੁਣ ਨਵੀਆਂ ਅਤੇ ਵੱਡੀਆਂ ਭੂਮਿਕਾਵਾਂ ਵਿੱਚ ਜ਼ਿੰਮੇਵਾਰੀ ਨਿਭਾ ਰਹੀਆਂ ਹਨ ਅਤੇ ਦੇਸ਼ ਦੀ ਰੱਖਿਆ ਕਰ ਰਹੀਆਂ ਹਨ। ਪਿਛਲੇ ਮਹੀਨੇ ਗਣਤੰਤਰ ਦਿਵਸ ’ਤੇ ਅਸੀਂ ਦੇਖਿਆ ਕਿ ਆਧੁਨਿਕ ਫਾਈਟਰ ਪਲੇਨਸ ਨੂੰ ਵੀ ਬੇਟੀਆਂ ਉਡਾ ਰਹੀਆਂ ਹਨ। ਦੇਸ਼ ਨੇ ਸੈਨਿਕ ਸਕੂਲਾਂ ਵਿੱਚ ਵੀ ਬੇਟੀਆਂ ਦੇ ਦਾਖਲੇ ਤੋਂ ਰੋਕ ਹਟਾਈ ਅਤੇ ਪੂਰੇ ਦੇਸ਼ ਵਿੱਚ ਬੇਟੀਆਂ ਸੈਨਿਕ ਸਕੂਲ ਵਿੱਚ ਦਾਖਲਾ ਲੈ ਰਹੀਆਂ ਹਨ। ਇਸੇ ਤਰ੍ਹਾਂ ਆਪਣੇ ਸਟਾਰਟ-ਅੱਪ ਜਗਤ ਨੂੰ ਦੇਖੋ, ਪਿਛਲੇ ਸਾਲਾਂ ਵਿੱਚ ਦੇਸ਼ ’ਚ ਹਜ਼ਾਰਾਂ ਨਵੇਂ ਸਟਾਰਟ-ਅੱਪ ਸ਼ੁਰੂ ਹੋਏ, ਇਨ੍ਹਾਂ ਵਿੱਚੋਂ ਲਗਭਗ ਅੱਧੇ ਸਟਾਰਟ-ਅੱਪ ਵਿੱਚ ਮਹਿਲਾਵਾਂ ਨਿਰਦੇਸ਼ਕ ਦੀ ਭੂਮਿਕਾ ਵਿੱਚ ਹਨ। ਪਿਛਲੇ ਕੁਝ ਸਮੇਂ ਵਿੱਚ ਮਹਿਲਾਵਾਂ ਦੇ ਲਈ ਜਣੇਪਾ ਛੁੱਟੀ ਵਧਾਉਣ ਵਰਗੇ ਫ਼ੈਸਲੇ ਲਏ ਗਏ ਹਨ। ਬੇਟੇ ਅਤੇ ਬੇਟੀਆਂ ਨੂੰ ਬਰਾਬਰ ਅਧਿਕਾਰ ਦਿੰਦੇ ਹੋਏ ਵਿਆਹ ਦੀ ਉਮਰ ਇੱਕੋ ਜਿਹੀ ਕਰਨ ਦੇ ਲਈ ਦੇਸ਼ ਕੋਸ਼ਿਸ਼ ਕਰ ਰਿਹਾ ਹੈ। ਇਸ ਨਾਲ ਹਰ ਖੇਤਰ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਧ ਰਹੀ ਹੈ। ਤੁਸੀਂ ਦੇਸ਼ ਵਿੱਚ ਇੱਕ ਹੋਰ ਵੱਡਾ ਬਦਲਾਅ ਵੀ ਹੁੰਦਾ ਦੇਖ ਰਹੇ ਹੋਵੋਗੇ, ਇਹ ਬਦਲਾਅ ਹੈ ਸਾਡੀਆਂ ਸਮਾਜਿਕ ਮੁਹਿੰਮਾਂ ਦੀ ਸਫ਼ਲਤਾ, ‘ਬੇਟੀ ਬਚਾਓ ਬੇਟੀ ਪੜ੍ਹਾਓ’ ਦੀ ਸਫ਼ਲਤਾ ਨੂੰ ਹੀ ਲੈ ਲਓ, ਅੱਜ ਦੇਸ਼ ਵਿੱਚ ਲਿੰਗ ਅਨੁਪਾਤ ਸੁਧਰਿਆ ਹੈ। ਸਕੂਲ ਜਾਣ ਵਾਲੀਆਂ ਬੇਟੀਆਂ ਦੀ ਗਿਣਤੀ ਵਿੱਚ ਵੀ ਸੁਧਾਰ ਹੋ ਰਿਹਾ ਹੈ। ਇਸ ਵਿੱਚ ਸਾਡੀ ਵੀ ਜ਼ਿੰਮੇਵਾਰੀ ਹੈ ਕਿ ਸਾਡੀਆਂ ਬੇਟੀਆਂ ਵਿਚਕਾਰ ਹੀ ਸਕੂਲ ਨਾ ਛੱਡ ਦੇਣ। ਇਸੇ ਤਰ੍ਹਾਂ ‘ਸਵੱਛ ਭਾਰਤ ਅਭਿਯਾਨ’ ਦੇ ਤਹਿਤ ਦੇਸ਼ ਵਿੱਚ ਮਹਿਲਾਵਾਂ ਨੂੰ ਖੁੱਲੇ ਦੀ ਸ਼ੌਚ ਤੋਂ ਮੁਕਤੀ ਮਿਲੀ ਹੈ। ਟ੍ਰਿਪਲ ਤਲਾਕ ਜਿਹੀ ਸਮਾਜਿਕ ਬੁਰਾਈ ਦਾ ਵੀ ਅੰਤ ਹੋ ਰਿਹਾ ਹੈ। ਜਦੋਂ ਤੋਂ ਟ੍ਰਿਪਲ ਤਲਾਕ ਦੇ ਖ਼ਿਲਾਫ਼ ਕਾਨੂੰਨ ਆਇਆ ਹੈ, ਦੇਸ਼ ਵਿੱਚ ਤਿੰਨ ਤਲਾਕ ਦੇ ਮਾਮਲਿਆਂ ਵਿੱਚ 80 ਫੀਸਦੀ ਦੀ ਕਮੀ ਆਈ ਹੈ। ਇਹ ਇੰਨੇ ਸਾਰੇ ਬਦਲਾਅ ਇੰਨੇ ਘੱਟ ਸਮੇਂ ਵਿੱਚ ਕਿਵੇਂ ਹੋ ਰਹੇ ਹਨ। ਇਹ ਬਦਲਾਅ ਇਸ ਲਈ ਆ ਰਿਹਾ ਹੈ, ਕਿਉਂਕਿ ਸਾਡੇ ਦੇਸ਼ ਵਿੱਚ ਬਦਲਾਅ ਅਤੇ ਪ੍ਰਗਤੀਸ਼ੀਲ ਯਤਨਾਂ ਦੀ ਅਗਵਾਈ ਹੁਣ ਖ਼ੁਦ ਮਹਿਲਾਵਾਂ ਕਰ ਰਹੀਆਂ ਹਨ।

ਮੇਰੇ ਪਿਆਰੇ ਦੇਸ਼ਵਾਸੀਓ, ਕੱਲ 28 ਫਰਵਰੀ ਨੂੰ ‘ਨੈਸ਼ਨਲ ਸਾਇੰਸ ਡੇ’ ਹੈ। ਇਹ ਦਿਨ ਰਮਨ ਇਫੈਕਟ ਦੀ ਖੋਜ ਦੇ ਲਈ ਵੀ ਜਾਣਿਆ ਜਾਂਦਾ ਹੈ। ਮੈਂ ਸੀ. ਵੀ. ਰਮਨ ਜੀ ਦੇ ਨਾਲ ਉਨ੍ਹਾਂ ਸਾਰੇ ਵਿਗਿਆਨਕਾਂ ਨੂੰ ਆਦਰ ਪੂਰਵਕ ਸ਼ਰਧਾਂਜਲੀ ਦਿੰਦਾ ਹਾਂ, ਜਿਨਾਂ ਨੇ ਸਾਡੀ ਵਿਗਿਆਨਕ ਯਾਤਰਾ ਨੂੰ ਸਮ੍ਰਿੱਧ ਬਣਾਉਣ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਸਾਥੀਓ, ਸਾਡੇ ਜੀਵਨ ਵਿੱਚ ਸਹੂਲਤ ਅਤੇ ਸਰਲਤਾ ਵਿੱਚ ਟੈਕਨੋਲੋਜੀ ਨੇ ਕਾਫੀ ਜਗਾ ਬਣਾ ਲਈ ਹੈ, ਕਿਹੜੀ ਟੈਕਨੋਲੋਜੀ ਚੰਗੀ ਹੈ, ਇਸ ਟੈਕਨੋਲੋਜੀ ਦਾ ਬਿਹਤਰ ਇਸਤੇਮਾਲ ਕੀ ਹੈ, ਇਨ੍ਹਾਂ ਸਾਰੇ ਵਿਸ਼ਿਆਂ ਤੋਂ ਅਸੀਂ ਭਲੀਭਾਂਤ ਜਾਣੂ ਹੁੰਦੇ ਹੀ ਹਾਂ ਪਰ ਇਹ ਵੀ ਸਹੀ ਹੈ ਕਿ ਆਪਣੇ ਪਰਿਵਾਰ ਤੇ ਬੱਚਿਆਂ ਨੂੰ, ਉਸ ਟੈਕਨੋਲੋਜੀ ਦਾ ਅਧਾਰ ਕੀ ਹੈ, ਉਸ ਦੇ ਪਿੱਛੇ ਦੀ ਸਾਇੰਸ ਕੀ ਹੈ, ਇਸ ਪਾਸੇ ਸਾਡਾ ਧਿਆਨ ਜਾਂਦਾ ਹੀ ਨਹੀਂ ਹੈ। ਇਸ ਸਾਇੰਸ ਡੇ ’ਤੇ ਮੇਰੀ ਸਾਰੇ ਪਰਿਵਾਰਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਬੱਚਿਆਂ ਵਿੱਚ ਵਿਗਿਆਨਕ ਸੋਚ ਨੂੰ ਵਿਕਸਿਤ ਕਰਨ ਦੇ ਲਈ, ਜ਼ਰੂਰ ਛੋਟੇ-ਛੋਟੇ ਯਤਨਾਂ ਨਾਲ ਸ਼ੁਰੂਆਤ ਕਰਨ। ਹੁਣ ਜਿਵੇਂ ਦਿਖਾਈ ਨਹੀਂ ਦਿੰਦਾ, ਐਨਕ ਲਗਾਓ ਤੇ ਸਾਫ ਦਿਖਾਈ ਦੇਣ ਲਗਦਾ ਹੈ ਤਾਂ ਬੱਚਿਆਂ ਨੂੰ ਅਸਾਨੀ ਨਾਲ ਸਮਝਾਇਆ ਜਾ ਸਕਦਾ ਹੈ ਕਿ ਇਸ ਦੇ ਪਿੱਛੇ ਵਿਗਿਆਨ ਕੀ ਹੈ। ਸਿਰਫ਼ ਐਨਕਾਂ ਦੇਖੋ, ਅਨੰਦ ਕਰੋ, ਏਨਾ ਨਹੀਂ। ਹੁਣ ਅਰਾਮ ਨਾਲ ਤੁਸੀਂ ਇੱਕ ਛੋਟੇ ਜਿਹੇ ਕਾਗਜ਼ ’ਤੇ ਉਸ ਨੂੰ ਦੱਸ ਸਕਦੇ ਹੋ। ਹੁਣ ਉਹ ਮੋਬਾਈਲ ਫੋਨ ਦੀ ਵਰਤੋਂ ਕਰਦਾ ਹੈ, ਕੈਲਕੂਲੇਟਰ ਕਿਵੇਂ ਕੰਮ ਕਰਦਾ ਹੈ, ਰਿਮੋਟ ਕੰਟਰੋਲ ਕਿਵੇਂ ਕੰਮ ਕਰਦਾ ਹੈ, ਸੈਂਸਰ ਕੀ ਹੁੰਦੇ ਹਨ, ਕੀ ਇਨ੍ਹਾਂ ਵਿਗਿਆਨਕ ਗੱਲਾਂ ਦੀ ਇਸ ਦੇ ਨਾਲ-ਨਾਲ ਘਰ ਵਿੱਚ ਚਰਚਾ ਹੁੰਦੀ ਹੈ? ਹੋ ਸਕਦੀ ਹੈ ਬੜੇ ਅਰਾਮ ਨਾਲ। ਅਸੀਂ ਇਨ੍ਹਾਂ ਚੀਜ਼ਾਂ ਨੂੰ ਕਿ ਘਰ ਦੀ ਰੋਜ਼ਾਨਾ ਦੀ ਜ਼ਿੰਦਗੀ ਦੇ ਪਿੱਛੇ ਸਾਇੰਸ ਦੀ ਉਹ ਕਿਹੜੀ ਗੱਲ ਹੈ ਜੋ ਇਹ ਕਰ ਰਹੀ ਹੈ, ਇਸ ਨੂੰ ਸਮਝਾ ਸਕਦੇ ਹਨ। ਇਸੇ ਤਰ੍ਹਾਂ ਕੀ ਅਸੀਂ ਕਦੇ ਬੱਚਿਆਂ ਨੂੰ ਨਾਲ ਲੈ ਕੇ ਅਸਮਾਨ ਵੱਲ ਇਕੱਠੇ ਦੇਖਿਆ ਹੈ, ਰਾਤ ਨੂੰ ਤਾਰਿਆਂ ਦੇ ਬਾਰੇ ਜ਼ਰੂਰ ਗੱਲਾਂ ਹੋਈਆਂ ਹੋਣਗੀਆਂ। ਵਿਭਿੰਨ ਪ੍ਰਕਾਰ ਦੇ ਤਾਰਾ ਮੰਡਲ (constellations) ਦਿਖਾਈ ਦਿੰਦੇ ਹਨ, ਉਨ੍ਹਾਂ ਦੇ ਬਾਰੇ ਦੱਸੋ। ਅਜਿਹਾ ਕਰਕੇ ਤੁਸੀਂ ਬੱਚਿਆਂ ਵਿੱਚ ਫਿਜ਼ਿਕਸ ਅਤੇ ਐਸਟਰੋਨੋਮੀ ਦੇ ਪ੍ਰਤੀ ਨਵਾਂ ਰੁਝਾਨ ਪੈਦਾ ਕਰ ਸਕਦੇ ਹੋ। ਅੱਜ-ਕੱਲ ਤਾਂ ਬਹੁਤ ਸਾਰੀਆਂ ਐਪਸ ਵੀ ਹਨ, ਜਿਸ ਨਾਲ ਤੁਸੀਂ ਤਾਰਿਆਂ ਅਤੇ ਗ੍ਰਹਿਆਂ ਦੀ ਖੋਜ ਕਰ ਸਕਦੇ ਹੋ ਜਾਂ ਜੋ ਤਾਰਾ ਅਸਮਾਨ ਵਿੱਚ ਦਿਖਾਈ ਦੇ ਰਿਹਾ ਹੈ, ਉਸ ਨੂੰ ਪਹਿਚਾਣ ਸਕਦੇ ਹੋ, ਉਸ ਦੇ ਬਾਰੇ ਜਾਣ ਵੀ ਸਕਦੇ ਹੋ। ਮੈਂ ਆਪਣੇ ਸਟਾਰਟ-ਅੱਪਸ ਨੂੰ ਵੀ ਕਹਾਂਗਾ ਕਿ ਤੁਸੀਂ ਆਪਣੇ ਕੌਸ਼ਲ ਅਤੇ Scientific Character ਦਾ ਇਸਤੇਮਾਲ ਰਾਸ਼ਟਰ ਨਿਰਮਾਣ ਨਾਲ ਜੁੜੇ ਕੰਮਾਂ ਵਿੱਚ ਵੀ ਕਰਨ। ਇਹ ਦੇਸ਼ ਦੇ ਪ੍ਰਤੀ ਸਾਡੀ ਸਮੂਹਿਕ ਵਿਗਿਆਨਕ ਜ਼ਿੰਮੇਵਾਰੀ (Collective Scientific Responsibility ) ਵੀ ਹੈ। ਵੈਸੇ ਅੱਜ-ਕੱਲ ਮੈਂ ਵੇਖ ਰਿਹਾ ਹਾਂ ਕਿ ਸਾਡੇ ਸਟਾਰਟ-ਅੱਪ ਵਰਚੁਅਲ ਰਿਐਲਿਟੀ ਦੀ ਦੁਨੀਆ ਵਿੱਚ ਬਹੁਤ ਚੰਗਾ ਕੰਮ ਕਰ ਰਹੇ ਹਨ। ਵਰਚੁਅਲ ਕਲਾਸਾਂ ਦੇ ਇਸ ਦੌਰ ਵਿੱਚ ਅਜਿਹੀ ਹੀ ਇੱਕ ਵਰਚੁਅਲ ਲੈਬ ਬੱਚਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਈ ਜਾ ਸਕਦੀ ਹੈ। ਅਸੀਂ ਵਰਚੁਅਲ ਰਿਐਲਿਟੀ ਰਾਹੀਂ ਬੱਚਿਆਂ ਨੂੰ ਘਰ ਵਿੱਚ ਬੈਠੇ ਕੈਮਿਸਟਰੀ ਦੀ ਲੈਬ ਦਾ ਅਨੁਭਵ ਵੀ ਕਰਵਾ ਸਕਦੇ ਹਾਂ। ਆਪਣੇ ਅਧਿਆਪਕਾਂ ਅਤੇ ਮਾਪਿਆਂ ਨੂੰ ਮੇਰੀ ਬੇਨਤੀ ਹੈ ਕਿ ਉਹ ਸਾਰੇ ਵਿਦਿਆਰਥੀਆਂ ਅਤੇ ਬੱਚਿਆਂ ਨੂੰ ਸਵਾਲ ਪੁੱਛਣ ਦੇ ਲਈ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨਾਲ ਮਿਲਜੁਲ ਕੇ ਸਵਾਲਾਂ ਦਾ ਸਹੀ ਜਵਾਬ ਤਲਾਸ਼ ਕਰਨ। ਅੱਜ ਮੈਂ ਕੋਰੋਨਾ ਦੇ ਖ਼ਿਲਾਫ਼ ਲੜਾਈ ਵਿੱਚ ਭਾਰਤੀ ਵਿਗਿਆਨਕਾਂ ਦੀ ਭੂਮਿਕਾ ਦੀ ਵੀ ਸ਼ਲਾਘਾ ਕਰਨਾ ਚਾਹਾਂਗਾ, ਉਨ੍ਹਾਂ ਦੀ ਸਖ਼ਤ ਮਿਹਨਤ ਦੀ ਵਜਾ ਨਾਲ ਹੀ ਮੇਡ ਇਨ ਇੰਡੀਆ ਵੈਕਸੀਨ ਦਾ ਨਿਰਮਾਣ ਸੰਭਵ ਹੋ ਸਕਿਆ ਹੈ, ਜਿਸ ਨਾਲ ਪੂਰੀ ਦੁਨੀਆ ਨੂੰ ਬਹੁਤ ਵੱਡੀ ਮਦਦ ਮਿਲੀ ਹੈ। ਸਾਇੰਸ ਦਾ ਮਾਨਵਤਾ ਦੇ ਲਈ ਇਹੀ ਤਾਂ ਤੋਹਫਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਇਸ ਵਾਰ ਵੀ ਅਸੀਂ ਅਨੇਕਾਂ ਵਿਸ਼ਿਆਂ ’ਤੇ ਚਰਚਾ ਕੀਤੀ। ਆਉਣ ਵਾਲੇ ਮਾਰਚ ਦੇ ਮਹੀਨੇ ਵਿੱਚ ਅਨੇਕਾਂ ਪੁਰਬ-ਤਿਉਹਾਰ ਆ ਰਹੇ ਹਨ, ਸ਼ਿਵਰਾਤਰੀ ਹੈ ਅਤੇ ਹੁਣ ਕੁਝ ਦਿਨਾਂ ਬਾਅਦ ਤੁਸੀਂ ਸਾਰੇ ਹੋਲੀ ਦੀ ਤਿਆਰੀ ਵਿੱਚ ਜੁਟ ਜਾਓਗੇ। ਹੋਲੀ ਸਾਨੂੰ ਇੱਕ ਸੂਤਰ ਵਿੱਚ ਪਿਰੋਣ ਵਾਲਾ ਤਿਉਹਾਰ ਹੈ। ਇਸ ਵਿੱਚ ਆਪਣੇ-ਪਰਾਏ, ਵੈਰ-ਵਿਰੋਧ, ਛੋਟੇ-ਵੱਡੇ ਸਾਰੇ ਭੇਦ ਮਿਟ ਜਾਂਦੇ ਹਨ। ਇਸ ਲਈ ਕਹਿੰਦੇ ਹਨ ਕਿ ਹੋਲੀ ਦੇ ਰੰਗਾਂ ਤੋਂ ਵੀ ਜ਼ਿਆਦਾ ਗੂੜਾ ਰੰਗ ਹੋਲੀ ਦੇ ਪਿਆਰ ਅਤੇ ਮਿਲਵਰਤਨ ਦਾ ਹੁੰਦਾ ਹੈ। ਹੋਲੀ ਵਿੱਚ ਗੁਜੀਆ ਦੇ ਨਾਲ-ਨਾਲ ਰਿਸ਼ਤਿਆਂ ਦੀ ਵੀ ਅਨੋਖੀ ਮਿਠਾਸ ਹੁੰਦੀ ਹੈ। ਇਨ੍ਹਾਂ ਰਿਸ਼ਤਿਆਂ ਨੂੰ ਅਸੀਂ ਹੋਰ ਮਜ਼ਬੂਤ ਕਰਨਾ ਹੈ ਅਤੇ ਰਿਸ਼ਤੇ ਸਿਰਫ਼ ਆਪਣੇ ਪਰਿਵਾਰ ਦੇ ਲੋਕਾਂ ਦੇ ਨਾਲ ਹੀ ਨਹੀਂ, ਬਲਕਿ ਉਨ੍ਹਾਂ ਲੋਕਾਂ ਦੇ ਨਾਲ ਵੀ ਜੋ ਤੁਹਾਡੇ ਇੱਕ ਵਿਸ਼ਾਲ ਪਰਿਵਾਰ ਦਾ ਹਿੱਸਾ ਹਨ। ਇਸ ਦਾ ਸਭ ਤੋਂ ਮਹੱਤਵਪੂਰਨ ਤਰੀਕਾ ਵੀ ਤੁਸੀਂ ਯਾਦ ਰੱਖਣਾ ਹੈ। ਇਹ ਤਰੀਕਾ ਹੈ – ‘ਵੋਕਲ ਫੌਰ ਲੋਕਲ’ ਦੇ ਨਾਲ ਤਿਉਹਾਰ ਮਨਾਉਣ ਦਾ। ਤੁਸੀਂ ਤਿਉਹਾਰਾਂ ’ਤੇ ਸਥਾਨਕ ਉਤਪਾਦਾਂ ਨੂੰ ਖਰੀਦੋ, ਜਿਸ ਨਾਲ ਤੁਹਾਡੇ ਆਲ਼ੇ-ਦੁਆਲ਼ੇ ਰਹਿਣ ਵਾਲੇ ਲੋਕਾਂ ਦੇ ਜੀਵਨ ਵਿੱਚ ਵੀ ਰੰਗ ਰਹੇ, ਉਮੰਗ ਰਹੇ। ਸਾਡਾ ਦੇਸ਼ ਜਿੰਨੀ ਸਫ਼ਲਤਾ ਨਾਲ ਕੋਰੋਨਾ ਦੇ ਖ਼ਿਲਾਫ਼ ਲੜਾਈ ਲੜ ਰਿਹਾ ਹੈ ਅਤੇ ਅੱਗੇ ਵਧ ਰਿਹਾ ਹੈ, ਉਸ ਨਾਲ ਤਿਉਹਾਰਾਂ ਵਿੱਚ ਜੋਸ਼ ਵੀ ਕਈ ਗੁਣਾਂ ਹੋ ਗਿਆ ਹੈ। ਇਸੇ ਜੋਸ਼ ਦੇ ਨਾਲ ਅਸੀਂ ਆਪਣੇ ਤਿਉਹਾਰ ਮਨਾਉਣੇ ਹਨ ਅਤੇ ਨਾਲ ਹੀ ਆਪਣੀ ਸਾਵਧਾਨੀ ਵੀ ਬਣਾਈ ਰੱਖਣੀ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਆਉਣ ਵਾਲੇ ਪੁਰਬਾਂ ਦੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਨੂੰ ਹਮੇਸ਼ਾ ਤੁਹਾਡੀਆਂ ਗੱਲਾਂ ਦਾ, ਤੁਹਾਡੇ ਪੱਤਰਾਂ, ਤੁਹਾਡੇ ਸੰਦੇਸ਼ਾਂ ਦਾ ਇੰਤਜ਼ਾਰ ਰਹੇਗਾ। ਬਹੁਤ-ਬਹੁਤ ਧੰਨਵਾਦ।