ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਵਿੱਚ ਕੋਵਿਡ–19 ਮਹਾਮਾਰੀ ਦੀ ਸਥਿਤੀ, ਸਿਹਤ ਬੁਨਿਆਦੀ ਢਾਂਚੇ ਤੇ ਲੌਜਿਸਟਿਕਸ ਦੀਆਂ ਚਲ ਰਹੀਆਂ ਤਿਆਰੀਆਂ, ਦੇਸ਼ ’ਚ ਟੀਕਾਕਰਣ ਮੁਹਿੰਮ ਦੀ ਤਾਜ਼ਾ ਸਥਿਤੀ ਅਤੇ ਨਵੇਂ ਕੋਵਿਡ–19 ਵੈਰੀਐਂਟ ਓਮੀਕ੍ਰੋਨ ਦੇ ਆਉਣ ਤੇ ਦੇਸ਼ ’ਚ ਆਮ ਲੋਕਾਂ ਲਈ ਪੈਦਾ ਹੋ ਰਹੀਆਂ ਸਿਹਤ ਗੁੰਝਲਾਂ ਦਾ ਮੁੱਲਾਂਕਣ ਕਰਨ ਲਈ ਇਕ ਉੱਚ–ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ।
ਸਿਹਤ ਸਕੱਤਰ ਨੇ ਪੂਰੀ ਦੁਨੀਆ ’ਚ ਇਸ ਵੇਲੇ ਵਧਦੇ ਜਾ ਰਹੇ ਮਾਮਲਿਆਂ ਨੂੰ ਉਜਾਗਰ ਕਰਨ ਨਾਲ ਸਬੰਧਿਤ ਇੰਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ। ਇਸ ਤੋਂ ਬਾਅਦ ਭਾਰਤ ਵਿੱਚ ਕੋਵਿਡ-19 ਦੀ ਸਥਿਤੀ ਨੇ ਵੱਖ-ਵੱਖ ਰਾਜਾਂ ਅਤੇ ਚਿੰਤਾ ਵਾਲੇ ਜ਼ਿਲ੍ਹਿਆਂ, ਕੇਸਾਂ ਵਿੱਚ ਵਾਧੇ ਅਤੇ ਪਾਜ਼ਿਟਿਵ ਮਾਮਲੇ ਵਧਣ ਦੀਆਂ ਰਿਪੋਰਟਾਂ ਆਉਣ ਨੂੰ ਉਜਾਗਰ ਕੀਤਾ। ਇਸ ਤੋਂ ਇਲਾਵਾ, ਆਉਣ ਵਾਲੀ ਚੁਣੌਤੀ ਦੇ ਪ੍ਰਬੰਧਨ ਲਈ ਸਹਾਇਕ ਰਾਜਾਂ ਦੇ ਰੂਪ ਵਿੱਚ ਕੇਂਦਰ ਸਰਕਾਰ ਦੁਆਰਾ ਹੁਣ ਤੱਕ ਕੀਤੇ ਗਏ ਵੱਖ-ਵੱਖ ਯਤਨਾਂ ਨੂੰ ਉਜਾਗਰ ਕੀਤਾ ਗਿਆ। ਪੀਕ ਕੇਸਾਂ ਦੀਆਂ ਵਿਭਿੰਨ ਸੰਭਾਵਨਾਵਾਂ ਵਾਲੇ ਦ੍ਰਿਸ਼ ਵੀ ਪੇਸ਼ ਕੀਤੇ ਗਏ।
ਐਮਰਜੈਂਸੀ ਕੋਵਿਡ ਰਿਸਪਾਂਸ ਪੈਕੇਜ (ECRP-II) ਦੇ ਤਹਿਤ ਸਿਹਤ ਬੁਨਿਆਦੀ ਢਾਂਚੇ, ਟੈਸਟਿੰਗ ਸਮਰੱਥਾ, ਆਕਸੀਜਨ ਅਤੇ ਆਈਸੀਯੂ ਬੈੱਡਾਂ ਦੀ ਉਪਲਬਧਤਾ, ਅਤੇ ਕੋਵਿਡ ਜ਼ਰੂਰੀ ਦਵਾਈਆਂ ਦੇ ਬਫਰ ਸਟਾਕ ਨੂੰ ਅੱਪਗ੍ਰੇਡ ਕਰਨ ਲਈ ਰਾਜਾਂ ਨੂੰ ਸਹਾਇਤਾ ਦਿੱਤੀ ਗਈ ਸੀ। ਪ੍ਰਧਾਨ ਮੰਤਰੀ ਨੇ ਜ਼ਿਲ੍ਹਾ ਪੱਧਰ ‘ਤੇ ਸਿਹਤ ਦੇ ਢੁਕਵੇਂ ਢਾਂਚੇ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਸ ਸਬੰਧੀ ਰਾਜਾਂ ਨਾਲ ਤਾਲਮੇਲ ਬਣਾਈ ਰੱਖਣ ਲਈ ਕਿਹਾ।
ਇਸ ਪੇਸ਼ਕਾਰੀ ਦੌਰਾਨ ਟੀਕਾਕਰਣ ਮੁਹਿੰਮ ਪ੍ਰਤੀ ਭਾਰਤ ਦੇ ਨਿਰੰਤਰ ਯਤਨਾਂ ਵੱਲ ਧਿਆਨ ਦਿਵਾਇਆ, ਜਿਸ ਵਿੱਚ 15-18 ਸਾਲ ਦੀ ਉਮਰ ਦੇ 31% ਕਿਸ਼ੋਰਾਂ ਨੂੰ ਹੁਣ ਤੱਕ 7 ਦਿਨਾਂ ਦੇ ਅੰਦਰ ਪਹਿਲੀ ਖੁਰਾਕ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨੇ ਇਸ ਉਪਲਬਧੀ ਨੂੰ ਨੋਟ ਕੀਤਾ ਅਤੇ ਮਿਸ਼ਨ ਮੋਡ ਵਿੱਚ ਕਿਸ਼ੋਰਾਂ ਲਈ ਟੀਕਾ ਮੁਹਿੰਮ ਨੂੰ ਹੋਰ ਤੇਜ਼ ਕਰਨ ਦੀ ਅਪੀਲ ਕੀਤੀ।
ਵਿਸਤ੍ਰਿਤ ਵਿਚਾਰ-ਵਟਾਂਦਰੇ ਤੋਂ ਬਾਅਦ, ਮਾਣਯੋਗ ਪ੍ਰਧਾਨ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਉੱਚ ਕੇਸਾਂ ਦੀ ਰਿਪੋਰਟ ਕਰਨ ਵਾਲੇ ਕਲਸਟਰਾਂ ਵਿੱਚ ਡੂੰਘੀ ਰੋਕਥਾਮ ਅਤੇ ਸਰਗਰਮ ਨਿਗਰਾਨੀ ਜਾਰੀ ਰੱਖੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਰਾਜਾਂ ਨੂੰ ਲੋੜੀਂਦੀ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ, ਜੋ ਇਸ ਵੇਲੇ ਵਧੇਰੇ ਕੇਸਾਂ ਦੀ ਰਿਪੋਰਟ ਕਰ ਰਹੇ ਹਨ। ਉਨ੍ਹਾਂ ਨੇ ਮਹਾਮਾਰੀ ਫੈਲਣ ਨੂੰ ਨਿਯੰਤ੍ਰਿਤ ਕਰਨ ਲਈ ਮਾਸਕ ਦੀ ਪ੍ਰਭਾਵੀ ਵਰਤੋਂ ਅਤੇ ਸਰੀਰਕ ਦੂਰੀ ਦੇ ਉਪਾਵਾਂ ਨੂੰ ਇੱਕ ‘ਨਵੀਂ ਆਮ ਸਥਿਤੀ’ ਵਜੋਂ ਯਕੀਨੀ ਬਣਾਉਣ ਦੀ ਜ਼ਰੂਰਤ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨੇ ਹਲਕੇ/ਅਸਿੰਪਟੋਮੈਟਿਕ (ਬਿਨਾ ਲੱਛਣਾਂ ਵਾਲੇ) ਕੇਸਾਂ ਲਈ ਹੋਮ ਆਈਸੋਲੇਸ਼ਨ ਨੂੰ ਪ੍ਰਭਾਵੀ ਤੌਰ ‘ਤੇ ਲਾਗੂ ਕਰਨ ਅਤੇ ਵੱਡੇ ਪੱਧਰ ‘ਤੇ ਭਾਈਚਾਰੇ ਨੂੰ ਤੱਥਾਂ ਦੀ ਜਾਣਕਾਰੀ ਦਾ ਪ੍ਰਸਾਰ ਕਰਨ ਦੀ ਜ਼ਰੂਰਤ ਨੂੰ ਅੱਗੇ ਵਧਾਇਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜ-ਵਿਸ਼ੇਸ਼ ਦੀਆਂ ਸਥਿਤੀਆਂ, ਬਿਹਤਰੀਨ ਪਿਰਤਾਂ ਅਤੇ ਜਨਤਕ ਸਿਹਤ ਪ੍ਰਤੀਕ੍ਰਿਆ ‘ਤੇ ਚਰਚਾ ਕਰਨ ਲਈ ਮੁੱਖ ਮੰਤਰੀਆਂ ਨਾਲ ਮੀਟਿੰਗ ਸੱਦੀ ਜਾਵੇਗੀ।
ਉਨ੍ਹਾਂ ਨੇ ਮੌਜੂਦਾ ਸਮੇਂ ਵਿੱਚ ਕੋਵਿਡ ਮਾਮਲਿਆਂ ਦਾ ਪ੍ਰਬੰਧਨ ਕਰਦਿਆਂ ਗ਼ੈਰ-ਕੋਵਿਡ ਸਿਹਤ ਸੇਵਾਵਾਂ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ ਨੂੰ ਉਜਾਗਰ ਕੀਤਾ। ਉਨ੍ਹਾਂ ਦੂਰ-ਦੁਰਾਡੇ ਅਤੇ ਗ੍ਰਾਮੀਣ ਖੇਤਰਾਂ ਵਿੱਚ ਲੋਕਾਂ ਨੂੰ ਸਿਹਤ ਸਬੰਧੀ ਮਾਰਗਦਰਸ਼ਨ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਟੈਲੀ–ਮੈਡੀਸਿਨ ਦਾ ਲਾਭ ਉਠਾਉਣ ਦੀ ਜ਼ਰੂਰਤ ਬਾਰੇ ਵੀ ਗੱਲ ਕੀਤੀ।
ਕੋਵਿਡ-19 ਦੇ ਪ੍ਰਬੰਧਨ ਵਿੱਚ ਹੁਣ ਤੱਕ ਸਿਹਤ ਸੰਭਾਲ਼ ਕਰਮਚਾਰੀਆਂ ਦੁਆਰਾ ਦਿੱਤੀਆਂ ਜਾ ਰਹੀਆਂ ਅਣਥੱਕ ਸੇਵਾਵਾਂ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਇਹ ਯਕੀਨੀ ਬਣਾਉਣ ਦਾ ਸੁਝਾਅ ਦਿੱਤਾ ਕਿ ਸਿਹਤ ਸੰਭਾਲ਼ ਕਰਮਚਾਰੀਆਂ, ਫ੍ਰੰਟਲਾਈਨ ਵਰਕਰਾਂ ਲਈ ਸਾਵਧਾਨੀ ਦੀ ਖੁਰਾਕ ਰਾਹੀਂ ਟੀਕਾਕਰਣ ਕਵਰੇਜ ਨੂੰ ਵੀ ਮਿਸ਼ਨ ਮੋਡ ਵਿੱਚ ਲਿਆ ਜਾਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਟੈਸਟਿੰਗ, ਵੈਕਸੀਨ ਅਤੇ ਜੀਨੋਮ ਕ੍ਰਮ ਸਮੇਤ ਫਾਰਮਾਕੋਲੋਜੀਕਲ ਦਖਲਅੰਦਾਜ਼ੀ ਵਿੱਚ ਨਿਰੰਤਰ ਵਿਗਿਆਨਕ ਖੋਜ ਦੀ ਮਹੱਤਤਾ ਬਾਰੇ ਵੀ ਗੱਲ ਕੀਤੀ ਜਿਸ ਵਿੱਚ ਸ਼ਾਮਲ ਹੈ ਕਿਉਂਕਿ ਵਾਇਰਸ ਲਗਾਤਾਰ ਵਿਕਸਿਤ ਹੋ ਰਿਹਾ ਹੈ।
ਇਸ ਮੀਟਿੰਗ ਵਿਚ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਯਾ, ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀਮਤੀ ਡਾ. ਭਾਰਤੀ ਪ੍ਰਵੀਨ ਪਵਾਰ, ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀ ਕੇ ਪੌਲ, ਕੈਬਨਿਟ ਸਕੱਤਰ ਸ਼੍ਰੀ. ਰਾਜੀਵ ਗਾਬਾ, ਗ੍ਰਹਿ ਸਕੱਤਰ ਸ਼੍ਰੀ ਏ.ਕੇ. ਭੱਲਾ, ਸਕੱਤਰ (ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ) ਤੇ ਸਕੱਤਰ (ਫ਼ਾਰਮਾਸਿਊਟੀਕਲ) ਸ਼੍ਰੀ ਰਾਜੇਸ਼ ਭੂਸ਼ਣ, ਸਕੱਤਰ (ਬਾਇਓਟੈਕਨੋਲੋਜੀ) ਰਾਜੇਸ਼ ਗੋਖਲੇ, ਡੀਜੀ ਆਈਸੀਐਮਆਰ ਡਾ. ਬਲਰਾਮ ਭਾਰਗਵ, ਸੀਈਓ ਐੱਨਐੱਚਏ ਸ਼੍ਰੀ ਆਰ.ਐੱਸ. ਸ਼ਰਮਾ, ਸਕੱਤਰ ਫਾਰਮਾਸਿਊਟੀਕਲ, ਸ਼ਹਿਰੀ ਹਵਾਬਾਜ਼ੀ, ਵਿਦੇਸ਼ ਮਾਮਲੇ, ਮੈਂਬਰ ਐੱਨਡੀਐੱਮਏ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
**********
ਡੀਐੱਸ/ਐੱਸਐੱਚ
Had extensive discussions on the prevailing COVID-19 situation. Reviewed the preparedness of healthcare infrastructure, the vaccination drive, including for youngsters between 15 and 18, and ensuring continuation on non-COVID healthcare services. https://t.co/2dh8VFMStK
— Narendra Modi (@narendramodi) January 9, 2022