ਮੇਰੇ ਪਿਆਰੇ ਦੇਸ਼ਵਾਸੀਓ, ਆਪ ਸਭ ਨੂੰ ਕ੍ਰਿਸਮਸ ਦੀਆਂ ਸ਼ੁਭਕਾਮਨਾਵਾਂ। ਅਸੀਂ ਇਸ ਵਰ੍ਹੇ ਦੇ ਅੰਤਿਮ ਸਪਤਾਹ ਵਿੱਚ ਹਾਂ। 2022 ਬਸ ਆਉਣ ਹੀ ਵਾਲਾ ਹੈ। ਆਪ ਸਭ 2022 ਦੇ ਸੁਆਗਤ ਦੀ ਤਿਆਰੀ ਵਿੱਚ ਜੁਟੇ ਹੋ। ਲੇਕਿਨ ਉਤਸ਼ਾਹ ਅਤੇ ਉਮੰਗ ਦੇ ਨਾਲ ਹੀ ਇਹ ਸਮਾਂ ਸਚੇਤ ਰਹਿਣ ਦਾ ਵੀ ਹੈ।
ਅੱਜ ਦੁਨੀਆ ਦੇ ਕਈ ਦੇਸ਼ਾਂ ਵਿੱਚ ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕ੍ਰੋਨ ਦੀ ਵਜ੍ਹਾ ਨਾਲ ਸੰਕ੍ਰਮਣ ਵਧ ਰਿਹਾ ਹੈ। ਭਾਰਤ ਵਿੱਚ ਵੀ ਕਈ ਲੋਕਾਂ ਦੇ ਓਮੀਕ੍ਰੋਨ ਨਾਲ ਸੰਕ੍ਰਮਿਤ ਹੋਣ ਦਾ ਪਤਾ ਚਲਿਆ ਹੈ। ਮੈਂ ਆਪ ਸਭ ਨੂੰ ਤਾਕੀਦ ਕਰਾਂਗਾ ਕਿ panic ਨਾ ਕਰੋ, ਹਾਂ ਸਾਵਧਾਨ ਰਹੋ, ਸਤਰਕ ਰਹੋ। ਮਾਸਕ-ਉਸ ਦਾ ਭਰਪੂਰ ਉਪਯੋਗ ਕਰੋ ਅਤੇ ਹੱਥਾਂ ਨੂੰ ਥੋੜ੍ਹੀ-ਥੋੜ੍ਹੀ ਦੇਰ ’ਤੇ ਧੋਣਾ, ਇਨ੍ਹਾਂ ਗੱਲਾਂ ਨੂੰ ਸਾਨੂੰ ਭੁੱਲਣਾ ਨਹੀਂ ਹੈ।
ਅੱਜ ਜਦੋਂ ਵਾਇਰਸ ਮਿਊਟੇਟ ਹੋ ਰਿਹਾ ਹੈ ਤਾਂ ਸਾਡੀ ਚੁਣੌਤੀ ਦਾ ਸਾਹਮਣਾ ਕਰਨ ਦੀ ਤਾਕਤ ਅਤੇ ਆਤਮਵਿਸ਼ਵਾਸ ਵੀ multiply ਹੋ ਰਿਹਾ ਹੈ। ਸਾਡੀ innovative spirit ਵੀ ਵਧ ਰਹੀ ਹੈ। ਅੱਜ ਦੇਸ਼ ਦੇ ਪਾਸ 18 ਲੱਖ isolation beds ਹਨ। 5 ਲੱਖ oxygen supported beds ਹਨ। 1 ਲੱਖ 40 ਹਜ਼ਾਰ ICU beds ਹਨ। ICU ਅਤੇ non ICU beds ਨੂੰ ਮਿਲਾ ਦੇਈਏ ਤਾਂ 90 ਹਜ਼ਾਰ beds ਵਿਸ਼ੇਸ਼ ਤੌਰ ’ਤੇ ਬੱਚਿਆਂ ਦੇ ਲਈ ਵੀ ਹਨ। ਅੱਜ ਦੇਸ਼ ਵਿੱਚ 3 ਹਜ਼ਾਰ ਤੋਂ ਜ਼ਿਆਦਾ PSA Oxygen plants ਕੰਮ ਕਰ ਰਹੇ ਹਨ। 4 ਲੱਖ oxygen cylinders ਦੇਸ਼ ਭਰ ਵਿੱਚ ਦਿੱਤੇ ਗਏ ਹਨ। ਰਾਜਾਂ ਨੂੰ ਜ਼ਰੂਰੀ ਦਵਾਈਆਂ ਦੀ buffer dose ਤਿਆਰ ਕਰਨ ਵਿੱਚ ਸਹਾਇਤਾ ਦਿੱਤੀ ਜਾ ਰਹੀ ਹੈ, ਉਨ੍ਹਾਂ ਨੂੰ ਉਚਿਤ ਟੈਸਟਿੰਗ ਕਿਟਸ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਸਾਥੀਓ,
ਕੋਰੋਨਾ ਆਲਮੀ ਮਹਾਮਾਰੀ ਖ਼ਿਲਾਫ਼ ਲੜਾਈ ਦਾ ਹੁਣ ਤੱਕ ਦਾ ਅਨੁਭਵ ਇਹੀ ਦੱਸਦਾ ਹੈ ਕਿ ਵਿਅਕਤੀਗਤ ਪੱਧਰ ’ਤੇ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਪਾਲਨ, ਕੋਰੋਨਾ ਖ਼ਿਲਾਫ਼ ਮੁਕਾਬਲੇ ਦਾ ਬਹੁਤ ਬੜਾ ਹਥਿਆਰ ਹੈ। ਅਤੇ ਦੂਸਰਾ ਹਥਿਆਰ ਹੈ ਵੈਕਸੀਨੇਸ਼ਨ। ਸਾਡੇ ਦੇਸ਼ ਨੇ ਵੀ ਇਸ ਬਿਮਾਰੀ ਦੀ ਗੰਭੀਰਤਾ ਨੂੰ ਸਮਝਦੇ ਹੋਏ ਬਹੁਤ ਪਹਿਲਾਂ ਵੈਕਸੀਨ ਨਿਰਮਾਣ ’ਤੇ ਮਿਸ਼ਨ ਮੋਡ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਵੈਕਸੀਨ ’ਤੇ ਰਿਸਰਚ ਦੇ ਨਾਲ-ਨਾਲ ਹੀ, approval process, ਸਪਲਾਈ ਚੇਨ, distribution, training, IT support system, certification ’ਤੇ ਵੀ ਅਸੀਂ ਨਿਰੰਤਰ ਕੰਮ ਕੀਤਾ।
ਇਨ੍ਹਾਂ ਤਿਆਰੀਆਂ ਦਾ ਹੀ ਨਤੀਜਾ ਸੀ ਕਿ ਭਾਰਤ ਨੇ ਇਸ ਸਾਲ 16 ਜਨਵਰੀ ਤੋਂ ਆਪਣੇ ਨਾਗਰਿਕਾਂ ਨੂੰ ਵੈਕਸੀਨ ਦੇਣਾ ਸ਼ੁਰੂ ਕਰ ਦਿੱਤਾ ਸੀ। ਇਹ ਦੇਸ਼ ਦੇ ਸਾਰੇ ਨਾਗਰਿਕਾਂ ਦਾ ਸਮੂਹਿਕ ਪ੍ਰਯਾਸ ਅਤੇ ਸਮੂਹਿਕ ਇੱਛਾ ਸ਼ਕਤੀ ਹੈ ਕਿ ਅੱਜ ਭਾਰਤ 141 ਕਰੋੜ ਵੈਕਸੀਨ ਡੋਜ਼ ਦੇ ਅਭੂਤਪੂਰਵ ਅਤੇ ਬਹੁਤ ਮੁਸ਼ਕਿਲ ਲਕਸ਼ ਨੂੰ ਪਾਰ ਕਰ ਚੁੱਕਿਆ ਹੈ।
ਅੱਜ ਭਾਰਤ ਦੀ ਬਾਲਗ਼ ਜਨਸੰਖਿਆ ਵਿੱਚੋਂ 61 ਪ੍ਰਤੀਸ਼ਤ ਤੋਂ ਜ਼ਿਆਦਾ ਜਨਸੰਖਿਆ ਨੂੰ ਵੈਕਸੀਨ ਦੀਆਂ ਦੋਨੋਂ ਡੋਜ਼ ਲਗ ਚੁੱਕੀਆਂ ਹਨ। ਇਸੇ ਤਰ੍ਹਾਂ, ਬਾਲਗ਼ ਜਨਸੰਖਿਆ ਵਿੱਚੋਂ ਲਗਭਗ 90 ਪ੍ਰਤੀਸ਼ਤ ਲੋਕਾਂ ਨੂੰ ਵੈਕਸੀਨ ਦੀ ਇੱਕ ਡੋਜ਼ ਲਗਾਈ ਜਾ ਚੁੱਕੀ ਹੈ। ਅੱਜ ਹਰ ਭਾਰਤਵਾਸੀ ਇਸ ਬਾਤ ’ਤੇ ਮਾਣ(ਗਰਵ) ਕਰੇਗਾ ਕਿ ਅਸੀਂ ਦੁਨੀਆ ਦਾ ਸਭ ਤੋਂ ਬੜਾ, ਸਭ ਤੋਂ ਵਿਸਤਾਰਿਤ ਅਤੇ ਕਠਿਨ ਭੂਗੋਲਿਕ ਸਥਿਤੀਆਂ ਦੇ ਦਰਮਿਆਨ, ਇਤਨਾ ਸੁਰੱਖਿਅਤ ਵੈਕਸੀਨੇਸ਼ਨ ਅਭਿਯਾਨ ਚਲਾਇਆ।
ਕਈ ਰਾਜ ਅਤੇ ਵਿਸ਼ੇਸ਼ ਤੌਰ ’ਤੇ ਟੂਰਿਜ਼ਮ ਦੀ ਦ੍ਰਿਸ਼ਟੀ ਤੋਂ ਮਹੱਤਵਪੂਰਨ ਰਾਜ ਜਿਵੇਂ ਗੋਆ, ਉੱਤਰਾਖੰਡ, ਹਿਮਾਚਲ ਜਿਹੇ ਰਾਜਾਂ ਨੇ ਸ਼ਤ-ਪ੍ਰਤੀਸ਼ਤ ਸਿੰਗਲ ਡੋਜ਼ ਵੈਕਸੀਨੇਸ਼ਨ ਦਾ ਲਕਸ਼ ਹਾਸਲ ਕਰ ਲਿਆ ਹੈ। ਅੱਜ ਦੇਸ਼ ਦੇ ਦੂਰ-ਸੁਦੂਰ ਪਿੰਡਾਂ ਤੋਂ ਜਦੋਂ ਸ਼ਤ ਪ੍ਰਤੀਸ਼ਤ ਵੈਕਸੀਨੇਸ਼ਨ ਦੀਆਂ ਖ਼ਬਰਾਂ ਆਉਂਦੀਆਂ ਹਨ ਤਾਂ ਮਨ ਨੂੰ ਸੰਤੋਸ਼ ਹੁੰਦਾ ਹੈ।
ਇਹ ਪ੍ਰਮਾਣ ਹੈ ਸਾਡੇ health system ਦੀ ਮਜ਼ਬੂਤੀ ਦਾ, ਸਾਡੀ team delivery ਦਾ, ਸਾਡੇ healthcare workers ਦੇ dedication ਅਤੇ commitment ਦਾ, ਅਤੇ ਦੇਸ਼ ਦੇ ਸਾਧਾਰਣ ਮਾਨਵੀ ਦੇ ਅਨੁਸ਼ਾਸਨ ਅਤੇ ਵਿਗਿਆਨ ਵਿੱਚ ਉਸ ਦੇ ਵਿਸ਼ਵਾਸ ਦਾ। ਸਾਡੇ ਦੇਸ਼ ਵਿੱਚ ਜਲਦੀ ਹੀ ਨੇਜ਼ਲ ਵੈਕਸੀਨ ਅਤੇ ਦੁਨੀਆ ਦੀ ਪਹਿਲੀ DNA ਵੈਕਸੀਨ ਵੀ ਸ਼ੁਰੂ ਹੋਵੇਗੀ।
ਸਾਥੀਓ,
ਕੋਰੋਨਾ ਦੇ ਖ਼ਿਲਾਫ਼ ਭਾਰਤ ਦੀ ਲੜਾਈ ਸ਼ੁਰੂ ਤੋਂ ਹੀ ਵਿਗਿਆਨਿਕ ਸਿਧਾਂਤਾਂ, ਵਿਗਿਆਨਿਕ ਸਲਾਹ-ਮਸ਼ਵਰੇ ਅਤੇ ਵਿਗਿਆਨਿਕ ਪੱਧਤੀ ’ਤੇ ਅਧਾਰਿਤ ਰਹੀ ਹੈ। ਪਿਛਲੇ 11 ਮਹੀਨੇ ਤੋਂ ਦੇਸ਼ ਵਿੱਚ ਵੈਕਸੀਨੇਸ਼ਨ ਅਭਿਯਾਨ ਚਲ ਰਿਹਾ ਹੈ। ਦੇਸ਼ਵਾਸੀ ਇਸ ਦੇ ਲਾਭ ਵੀ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੀ ਰੋਜ਼ਮੱਰਾ ਦੀ ਜ਼ਿੰਦਗੀ ਨਾਰਮਲ ਹੋ ਰਹੀ ਹੈ। ਆਰਥਿਕ ਗਤੀਵਿਧੀਆਂ ਵੀ ਦੁਨੀਆ ਦੇ ਕਈ ਦੇਸ਼ਾਂ ਦੀ ਤੁਲਨਾ ਵਿੱਚ ਉਤਸ਼ਾਹਜਨਕ ਰਹੀਆਂ ਹਨ।
ਲੇਕਿਨ ਸਾਥੀਓ,
ਅਸੀਂ ਸਾਰੇ ਜਾਣਦੇ ਹਾਂ ਕਿ ਕੋਰੋਨਾ ਹਾਲੇ ਗਿਆ ਨਹੀਂ ਹੈ। ਅਜਿਹੇ ਵਿੱਚ ਸਤਰਕਤਾ ਬਹੁਤ ਜ਼ਰੂਰੀ ਹੈ। ਦੇਸ਼ ਨੂੰ ਸੁਰੱਖਿਅਤ ਰੱਖਣ ਦੇ ਲਈ, ਦੇਸ਼ਵਾਸੀਆਂ ਨੂੰ ਸੁਰੱਖਿਅਤ ਰੱਖਣ ਦੇ ਲਈ ਅਸੀਂ ਨਿਰੰਤਰ ਕੰਮ ਕੀਤਾ ਹੈ। ਜਦੋਂ ਵੈਕਸੀਨੇਸ਼ਨ ਸ਼ੁਰੂ ਹੋਇਆ, ਤਾਂ ਉਸ ਵਿੱਚ ਵੀ ਵਿਗਿਆਨਿਕ ਸੁਝਾਵਾਂ ਦੇ ਅਧਾਰ ’ਤੇ ਹੀ ਇਹ ਤੈਅ ਕੀਤਾ ਗਿਆ ਕਿ ਪਹਿਲੀ ਡੋਜ਼ ਕਿਸ ਨੂੰ ਦੇਣਾ ਸ਼ੁਰੂ ਕੀਤਾ ਜਾਵੇ, ਪਹਿਲੀ ਅਤੇ ਦੂਸਰੀ ਡੋਜ਼ ਵਿੱਚ ਕਿਤਨਾ ਅੰਤਰਾਲ ਹੋਵੇ, ਤੰਦਰੁਸਤ (ਸਵਸਥ) ਲੋਕਾਂ ਨੂੰ ਕਦੋਂ ਵੈਕਸੀਨ ਲਗੇ, ਜਿਨ੍ਹਾਂ ਨੂੰ ਕੋਰੋਨਾ ਹੋ ਚੁੱਕਿਆ ਹੈ ਉਨ੍ਹਾਂ ਨੂੰ ਕਦੋਂ ਵੈਕਸੀਨ ਲਗੇ, ਅਤੇ ਜੋ ਕੋ-ਮੌਰਬਿਡਿਟੀ ਤੋਂ ਗ੍ਰਸਤ ਹਨ, ਉਨ੍ਹਾਂ ਨੂੰ ਕਦੋਂ ਵੈਕਸੀਨ ਲਗੇ, ਅਜਿਹੇ ਨਿਰਣੇ ਲਗਾਤਾਰ ਕੀਤੇ ਗਏ ਅਤੇ ਇਹ ਪਰਿਸਥਿਤੀਆਂ ਨੂੰ ਸੰਭਾਲਣ ਵਿੱਚ ਕਾਫ਼ੀ ਮਦਦਗਾਰ ਵੀ ਸਾਬਤ ਹੋਏ ਹਨ। ਭਾਰਤ ਨੇ ਆਪਣੀ ਸਥਿਤੀ-ਪਰਿਸਥਿਤੀ ਦੇ ਅਨੁਸਾਰ, ਭਾਰਤ ਦੇ ਵਿਗਿਆਨੀਆਂ ਦੇ ਸੁਝਾਅ ’ਤੇ ਹੀ ਆਪਣੇ ਨਿਰਣੇ ਲਏ ਹਨ।
ਵਰਤਮਾਨ ਵਿੱਚ, ਓਮੀਕ੍ਰੋਨ ਦੀ ਚਰਚਾ ਜ਼ੋਰਾਂ ’ਤੇ ਚਲ ਰਹੀ ਹੈ। ਵਿਸ਼ਵ ਵਿੱਚ ਇਸ ਦੇ ਅਨੁਭਵ ਵੀ ਅਲੱਗ-ਅਲੱਗ ਹਨ, ਅਨੁਮਾਨ ਵੀ ਅਲੱਗ-ਅਲੱਗ ਹਨ। ਭਾਰਤ ਦੇ ਵਿਗਿਆਨੀ ਨੇ ਵੀ ਇਸ ’ਤੇ ਪੂਰੀ ਬਰੀਕੀ ਨਾਲ ਨਜ਼ਰ ਰੱਖੀ ਹੋਈ ਹੈ, ਇਸ ’ਤੇ ਕੰਮ ਕਰ ਰਹੇ ਹਨ। ਸਾਡੇ vaccination ਨੂੰ ਅੱਜ ਜਦੋਂ 11 ਮਹੀਨੇ ਪੂਰੇ ਹੋ ਚੁੱਕੇ ਹਨ ਤਾਂ ਸਾਰੀਆਂ ਚੀਜ਼ਾਂ ਦਾ ਵਿਗਿਆਨੀਆਂ ਨੇ ਜੋ ਅਧਿਐਨ ਕੀਤਾ ਹੈ ਅਤੇ ਵਿਸ਼ਵਭਰ ਦੇ ਅਨੁਭਵਾਂ ਨੂੰ ਦੇਖਦੇ ਹੋਏ ਅੱਜ ਕੁਝ ਨਿਰਣੇ ਲਏ ਗਏ ਹਨ। ਅੱਜ ਅਟਲ ਜੀ ਦਾ ਜਨਮ ਦਿਨ ਹੈ, ਕ੍ਰਿਸਮਸ ਦਾ ਤਿਉਹਾਰ ਹੈ ਤਾਂ ਮੈਨੂੰ ਲਗਿਆ ਕਿ ਇਸ ਨਿਰਣੇ ਨੂੰ ਆਪ ਸਭ ਦੇ ਨਾਲ ਸਾਂਝਾ ਕਰਨਾ ਚਾਹੀਦਾ ਹੈ।
ਸਾਥੀਓ,
15 ਸਾਲ ਤੋਂ 18 ਸਾਲ ਦੀ ਉਮਰ ਦੇ ਦਰਮਿਆਨ ਦੇ ਜੋ ਬੱਚੇ ਹਨ, ਹੁਣ ਉਨ੍ਹਾਂ ਦੇ ਲਈ ਦੇਸ਼ ਵਿੱਚ ਵੈਕਸੀਨੇਸ਼ਨ ਸ਼ੁਰੂ ਹੋਵੇਗਾ। 2022 ਵਿੱਚ, 3 ਜਨਵਰੀ ਨੂੰ, ਸੋਮਵਾਰ ਦੇ ਦਿਨ ਤੋਂ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ। ਇਹ ਫ਼ੈਸਲਾ, ਕੋਰੋਨਾ ਦੇ ਖ਼ਿਲਾਫ਼ ਦੇਸ਼ ਦੀ ਲੜਾਈ ਨੂੰ ਤਾਂ ਮਜ਼ਬੂਤ ਕਰੇਗਾ ਹੀ, ਸਕੂਲ-ਕਾਲਜਾਂ ਵਿੱਚ ਜਾ ਰਹੇ ਸਾਡੇ ਬੱਚਿਆਂ ਦੀ, ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੀ ਚਿੰਤਾ ਵੀ ਘੱਟ ਕਰੇਗਾ।
ਸਾਥੀਓ,
ਸਾਡੇ ਸਭ ਦਾ ਅਨੁਭਵ ਹੈ ਕਿ ਜੋ ਕੋਰੋਨਾ ਵਾਰੀਅਰਸ ਹਨ, ਹੈਲਥਕੇਅਰ ਅਤੇ ਫ੍ਰੰਟਲਾਈਨ ਵਰਕਰਸ ਹਨ, ਇਸ ਲੜਾਈ ਵਿੱਚ ਦੇਸ਼ ਨੂੰ ਸੁਰੱਖਿਅਤ ਰੱਖਣ ਵਿੱਚ ਉਨ੍ਹਾਂ ਦਾ ਬਹੁਤ ਬੜਾ ਯੋਗਦਾਨ ਹੈ। ਉਹ ਅੱਜ ਵੀ ਕੋਰੋਨਾ ਦੇ ਮਰੀਜ਼ਾਂ ਦੀ ਸੇਵਾ ਵਿੱਚ ਆਪਣਾ ਬਹੁਤ ਸਮਾਂ ਬਿਤਾਉਂਦੇ ਹਨ। ਇਸ ਲਈ Precaution ਦੀ ਦ੍ਰਿਸ਼ਟੀ ਤੋਂ ਸਰਕਾਰ ਨੇ ਨਿਰਣਾ ਲਿਆ ਹੈ ਕਿ ਹੈਲਥਕੇਅਰ ਅਤੇ ਫ੍ਰੰਟਲਾਈਨ ਵਰਕਰਸ ਨੂੰ ਵੈਕਸੀਨ ਦੀ Precaution Dose ਵੀ ਸ਼ੁਰੂ ਕੀਤੀ ਜਾਵੇਗੀ। ਇਸ ਦੀ ਸ਼ੁਰੂਆਤ 2022 ਵਿੱਚ, 10 ਜਨਵਰੀ, ਸੋਮਵਾਰ ਦੇ ਦਿਨ ਤੋਂ ਕੀਤੀ ਜਾਵੇਗੀ ।
ਸਾਥੀਓ,
ਕੋਰੋਨਾ ਵੈਕਸੀਨੇਸ਼ਨ ਦਾ ਹੁਣ ਤੱਕ ਦਾ ਇਹ ਵੀ ਅਨੁਭਵ ਹੈ ਕਿ ਜੋ ਅਧਿਕ ਉਮਰ ਵਾਲੇ ਹਨ ਅਤੇ ਪਹਿਲਾਂ ਤੋਂ ਹੀ ਕਿਸੇ ਨਾ ਕਿਸੇ ਗੰਭੀਰ ਬਿਮਾਰੀ ਤੋਂ ਪੀੜਿਤ ਹਨ, ਉਨ੍ਹਾਂ ਨੂੰ Precaution ਲੈਣਾ ਸਲਾਹ ਯੋਗ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, 60 ਸਾਲ ਤੋਂ ਉੱਤੇ ਦੀ ਉਮਰ ਦੇ ਕੋ-ਮੌਰਬਿਡਿਟੀ ਵਾਲੇ ਨਾਗਰਿਕਾਂ ਨੂੰ, ਉਨ੍ਹਾਂ ਦੇ ਡਾਕਟਰ ਦੀ ਸਲਾਹ ’ਤੇ ਵੈਕਸੀਨ ਦੀ Precaution Dose ਦਾ ਵਿਕਲਪ ਉਨ੍ਹਾਂ ਦੇ ਲਈ ਉਪਲਬਧ ਹੋਵੇਗਾ। ਇਹ ਵੀ 10 ਜਨਵਰੀ ਤੋਂ ਸ਼ੁਰੂ ਹੋਵੇਗਾ ।
ਸਾਥੀਓ,
ਮੇਰੀ ਇੱਕ ਤਾਕੀਦ ਹੈ ਕਿ ਅਫ਼ਵਾਹ, ਭਰਮ ਅਤੇ ਡਰ ਪੈਦਾ ਕਰਨ ਦੇ ਜੋ ਪ੍ਰਯਤਨ ਚਲ ਰਹੇ ਹਨ, ਉਨ੍ਹਾਂ ਤੋਂ ਬਚਣਾ ਚਾਹੀਦਾ ਹੈ। ਅਸੀਂ ਸਾਰੇ ਦੇਸ਼ਵਾਸੀਆਂ ਨੇ ਮਿਲ ਕੇ ਹੁਣ ਤੱਕ ਦੁਨੀਆ ਦਾ ਸਭ ਤੋਂ ਬੜਾ ਵੈਕਸੀਨੇਸ਼ਨ ਅਭਿਯਾਨ ਚਲਾਇਆ ਹੈ। ਆਉਣ ਵਾਲੇ ਸਮੇਂ ਵਿੱਚ, ਸਾਨੂੰ ਇਸ ਨੂੰ ਹੋਰ ਗਤੀ ਦੇਣੀ ਹੈ ਅਤੇ ਵਿਸਤਾਰ ਦੇਣਾ ਹੈ। ਸਾਡੇ ਸਭ ਦੇ ਪ੍ਰਯਤਨ ਹੀ ਕੋਰੋਨਾ ਦੇ ਖ਼ਿਲਾਫ਼ ਇਸ ਲੜਾਈ ਵਿੱਚ ਦੇਸ਼ ਨੂੰ ਮਜ਼ਬੂਤ ਕਰਨਗੇ।
ਆਪ ਸਭ ਦਾ ਬਹੁਤ-ਬਹੁਤ ਧੰਨਵਾਦ!
**********
ਡੀਐੱਸ/ਏਕੇਜੇ
My address to the nation. https://t.co/dBQKvHXPtv
— Narendra Modi (@narendramodi) December 25, 2021
भारत में भी कई लोगों के ओमीक्रॉन से संक्रमित होने का पता चला है।
— PMO India (@PMOIndia) December 25, 2021
मैं आप सभी से आग्रह करूंगा कि panic नहीं करें सावधान और सतर्क रहें।
मास्क और हाथों को थोड़ी-थोड़ी देर पर धुलना, इन बातों को याद रखें: PM @narendramodi
कोरोना वैश्विक महामारी से लड़ाई का अब तक का अनुभव यही बताता है कि व्यक्तिगत स्तर पर सभी दिशानिर्देशों का पालन, कोरोना से मुकाबले का बहुत बड़ा हथियार है।
— PMO India (@PMOIndia) December 25, 2021
और दूसरा हथियार है वैक्सिनेशन: PM @narendramodi
भारत ने इस साल 16 जनवरी से अपने नागरिकों को वैक्सीन देना शुरू कर दिया था।
— PMO India (@PMOIndia) December 25, 2021
ये देश के सभी नागरिकों का सामूहिक प्रयास और सामूहिक इच्छाशक्ति है कि आज भारत 141 करोड़ वैक्सीन डोज के अभूतपूर्व और बहुत मुश्किल लक्ष्य को पार कर चुका है: PM @narendramodi
आज भारत की वयस्क जनसंख्या में से 61 प्रतिशत से ज्यादा जनसंख्या को वैक्सीन की दोनों डोज लग चुकी है।
— PMO India (@PMOIndia) December 25, 2021
इसी तरह, वयस्क जनसंख्या में से लगभग 90 प्रतिशत लोगों को वैक्सीन की एक डोज लगाई जा चुकी है: PM @narendramodi
15 साल से 18 साल की आयु के बीच के जो बच्चे हैं, अब उनके लिए देश में वैक्सीनेशन प्रारंभ होगा।
— PMO India (@PMOIndia) December 25, 2021
2022 में, 3 जनवरी को, सोमवार के दिन से इसकी शुरुआत की जाएगी: PM @narendramodi
हम सबका अनुभव है कि जो कॉरोना वॉरियर्स हैं, हेल्थकेयर और फ्रंटलाइन वर्कर्स हैं, इस लड़ाई में देश को सुरक्षित रखने में उनका बहुत बड़ा योगदान है।
— PMO India (@PMOIndia) December 25, 2021
वो आज भी कोरोना के मरीजों की सेवा में अपना बहुत समय बिताते हैं: PM @narendramodi
इसलिए Precaution की दृष्टि से सरकार ने निर्णय लिया है कि हेल्थकेयर और फ्रंटलाइन वर्कर्स को वैक्सीन की Precaution Dose भी प्रारंभ की जाएगी।
— PMO India (@PMOIndia) December 25, 2021
इसकी शुरुआत 2022 में, 10 जनवरी, सोमवार के दिन से की जाएगी: PM @narendramodi
60 वर्ष से ऊपर की आयु के कॉ-मॉरबिडिटी वाले नागरिकों को, उनके डॉक्टर की सलाह पर वैक्सीन की Precaution Dose का विकल्प उनके लिए भी उपलब्ध होगा।
— PMO India (@PMOIndia) December 25, 2021
ये भी 10 जनवरी से उपलब्ध होगा: PM @narendramodi