Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸਮਿਟ ਫੌਰ ਡੈਮੋਕ੍ਰੇਸੀ ਸਮੇਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਨੈਸ਼ਨਲ ਸਟੇਟਮੈਂਟ

ਸਮਿਟ ਫੌਰ ਡੈਮੋਕ੍ਰੇਸੀ ਸਮੇਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਨੈਸ਼ਨਲ ਸਟੇਟਮੈਂਟ


Excellencies,

ਨਮਸਕਾਰ

ਮੈਨੂੰ ਇਸ ਸਮਿਟ ਚ ਵਿਸ਼ਵ ਦੇ ਸਭ ਤੋਂ ਵਿਸ਼ਾਲ ਲੋਕਤੰਤਰ ਦੀ ਨੁਮਾਇੰਦਗੀ ਕਰਨ ਦਾ ਮਾਣ ਹਾਸਲ ਹੋਇਆ ਹੈ। ਲੋਕਤਾਂਤਰਿਕ ਭਾਵਨਾ ਸਾਡੇ ਸੱਭਿਅਕ ਸਦਾਚਾਰ ਦਾ ਅਟੁੱਟ ਅੰਗ ਹੈ। ਭਾਰਤ ਚ ਲਿਛਾਵੀ ਤੇ ਸ਼ਕਯਾ ਜਿਹੇ ਚੁਣੇ ਗਏ ਗਣਰਾਜਅਧਾਰਿਤ ਨਗਰਰਾਜ (ਰਿਆਸਤਾਂ) 2,500 ਸਾਲ ਪਹਿਲਾਂ ਪ੍ਰਫੁੱਲਤ ਹੋ ਗਏ ਸਨ। ਇਹੋ ਲੋਕਤਾਂਤਰਿਕ ਭਾਵਨਾ 10ਵੀਂ ਸਦੀ ਦੇ ਉੱਤਰਮੀਰੂਰ” (“Uttaramerur” ) ਸ਼ਿਲਾਲੇਖ ਚ ਦਿਖਾਈ ਦਿੰਦੀ ਹੈਜਿਸ ਵਿੱਚ ਲੋਕਤਾਂਤਰਿਕ ਸ਼ਮੂਲੀਅਤ ਦੇ ਸਿਧਾਂਤਾਂ ਨੂੰ ਕੋਡੀਫ਼ਾਈ ਕੀਤਾ ਗਿਆ ਹੈ। ਉਸੇ ਲੋਕਤਾਂਤਰਿਕ ਭਾਵਨਾ ਤੇ ਸਦਾਚਾਰ ਨੇ ਪ੍ਰਾਚੀਨ ਭਾਰਤ ਨੂੰ ਸਭ ਤੋਂ ਖੁਸ਼ਹਾਲ ਸਥਾਨਾਂ ਚੋਂ ਇੱਕ ਬਣਾਇਆ ਸੀ। ਸਦੀਆਂ ਚਲੀ ਬਸਤੀਵਾਦੀ ਹਕੂਮਤ ਵੀ ਭਾਰਤੀ ਜਨਤਾ ਦੀ ਲੋਕਤਾਂਤਰਿਕ ਭਾਵਨਾ ਨੂੰ ਦਬਾ ਨਹੀਂ ਸਕੀ ਸੀ। ਭਾਰਤ ਦੇ ਆਜ਼ਾਦ ਹੋਣ ਨਾਲ ਇਸ ਨੂੰ ਇੱਕ ਵਾਰ ਫਿਰ ਮੁਕੰਮਲ ਪ੍ਰਗਟਾਵਾ ਮਿਲਿਆ ਤੇ ਪਿਛਲੇ 75 ਸਾਲਾਂ ਦੌਰਾਨ ਲੋਕਤਾਂਤਰਿਕ ਰਾਸ਼ਟਰਨਿਰਮਾਣ ਦੀ ਬੇਮਿਸਾਲ ਕਹਾਣੀ ਰਚੀ।

ਇਹ ਸਾਰੇ ਖੇਤਰਾਂ ਵਿੱਚ ਬੇਮਿਸਾਲ ਸਮਾਜਿਕ-ਆਰਥਿਕ ਸ਼ਮੂਲੀਅਤ (ਸਮਾਵੇਸ਼) ਦੀ ਕਹਾਣੀ ਹੈ। ਇਹ ਸਿਹਤਸਿੱਖਿਆ ਅਤੇ ਮਨੁੱਖੀ ਭਲਾਈ ਵਿੱਚ ਇੱਕ ਕਲਪਨਾ ਤੋਂ ਵੀ ਪਰ੍ਹਾਂ ਦੇ ਪੈਮਾਨੇ ਤੇ ਨਿਰੰਤਰ ਸੁਧਾਰਾਂ ਦੀ ਕਹਾਣੀ ਹੈ। ਭਾਰਤ ਦੀ ਕਹਾਣੀ ਦਾ ਵਿਸ਼ਵ ਨੂੰ ਇੱਕ ਸਪਸ਼ਟ ਸੰਦੇਸ਼ ਹੈ। ਉਹ ਲੋਕਤੰਤਰ ਪ੍ਰਦਾਨ ਕਰ ਸਕਦਾ ਹੈਉਹ ਲੋਕਤੰਤਰ ਪ੍ਰਦਾਨ ਕਰ ਚੁੱਕਾ ਹੈਅਤੇ ਉਹ ਲੋਕਤੰਤਰ ਪ੍ਰਦਾਨ ਕਰਦਾ ਰਹੇਗਾ।

Excellencies,

ਬਹੁ-ਪਾਰਟੀ ਚੋਣਾਂਸੁਤੰਤਰ ਨਿਆਂਪਾਲਿਕਾ ਅਤੇ ਆਜ਼ਾਦ ਮੀਡੀਆ ਜਿਹੀਆਂ ਢਾਂਚਾਗਤ ਵਿਸ਼ੇਸ਼ਤਾਵਾਂ – ਲੋਕਤੰਤਰ ਦੇ ਮਹੱਤਵਪੂਰਨ ਸਾਧਨ ਹਨ। ਭਾਵੇਂਲੋਕਤੰਤਰ ਦੀ ਮੂਲ ਤਾਕਤ ਸਾਡੇ ਨਾਗਰਿਕਾਂ ਅਤੇ ਸਾਡੇ ਸਮਾਜਾਂ ਦੇ ਅੰਦਰ ਮੌਜੂਦ ਭਾਵਨਾ ਅਤੇ ਲੋਕਚਾਰ ਹੈ। ਲੋਕਤੰਤਰ ਸਿਰਫ਼ ਲੋਕਾਂ ਦਾਲੋਕਾਂ ਦੁਆਰਾਲੋਕਾਂ ਲਈ ਨਹੀਂ ਬਲਕਿ ਲੋਕਾਂ ਦੇ ਨਾਲਲੋਕਾਂ ਦੇ ਅੰਦਰ ਵੀ ਹੁੰਦਾ ਹੈ।

Excellencies,

ਦੁਨੀਆ ਦੇ ਵੱਖ-ਵੱਖ ਹਿੱਸਿਆਂ ਨੇ ਲੋਕਤੰਤਰੀ ਵਿਕਾਸ ਦੇ ਵੱਖ-ਵੱਖ ਮਾਰਗਾਂ ਦੀ ਪਾਲਣਾ ਕੀਤੀ ਹੈ। ਅਸੀਂ ਇੱਕ ਦੂਜੇ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਸਾਨੂੰ ਸਾਰਿਆਂ ਨੂੰ ਆਪਣੀਆਂ ਲੋਕਤਾਂਤਰਿਕ ਪ੍ਰਥਾਵਾਂ ਅਤੇ ਪ੍ਰਣਾਲੀਆਂ ਵਿੱਚ ਲਗਾਤਾਰ ਸੁਧਾਰ ਕਰਨ ਦੀ ਜ਼ਰੂਰਤ ਹੈ। ਅਤੇਸਾਨੂੰ ਸਾਰਿਆਂ ਨੂੰ ਸ਼ਮੂਲੀਅਤਪਾਰਦਰਸ਼ਤਾਮਨੁੱਖੀ ਮਾਣਜਵਾਬਦੇਹ ਸ਼ਿਕਾਇਤ ਨਿਵਾਰਣ ਅਤੇ ਸ਼ਕਤੀ ਦੇ ਵਿਕੇਂਦਰੀਕਰਣ ਨੂੰ ਲਗਾਤਾਰ ਵਧਾਉਣ ਦੀ ਜ਼ਰੂਰਤ ਹੈ।

ਇਸ ਸੰਦਰਭ ਵਿੱਚਅੱਜ ਦੀ ਇਹ ਇਕੱਤਰਤਾ ਲੋਕਤੰਤਰਾਂ ਵਿੱਚ ਸਹਿਯੋਗ ਨੂੰ ਅੱਗੇ ਵਧਾਉਣ ਲਈ ਇੱਕ ਸਮਾਂਬੱਧ ਮੰਚ ਪ੍ਰਦਾਨ ਕਰਦੀ ਹੈ। ਭਾਰਤ ਨੂੰ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣ ਅਤੇ ਨਵੀਨਤਾਕਾਰੀ ਡਿਜੀਟਲ ਸਮਾਧਾਨਾਂ ਰਾਹੀਂ ਸ਼ਾਸਨ ਦੇ ਸਾਰੇ ਖੇਤਰਾਂ ਵਿੱਚ ਪਾਰਦਰਸ਼ਤਾ ਵਧਾਉਣ ਵਿੱਚ ਆਪਣੀ ਮੁਹਾਰਤ ਸਾਂਝੀ ਕਰਨ ਵਿੱਚ ਖੁਸ਼ੀ ਹੋਵੇਗੀ। ਸਾਨੂੰ ਸੋਸ਼ਲ ਮੀਡੀਆ ਅਤੇ ਕ੍ਰਿਪਟੋ-ਕਰੰਸੀਆਂ ਜਿਹੀਆਂ ਉਭਰਦੀਆਂ ਟੈਕਨੋਲੋਜੀਆਂ ਲਈ ਸਾਂਝੇ ਤੌਰ ਤੇ ਗਲੋਬਲ ਨਿਯਮਾਂ ਨੂੰ ਵੀ ਆਕਾਰ ਦੇਣਾ ਚਾਹੀਦਾ ਹੈਤਾਂ ਜੋ ਉਹ ਲੋਕਤੰਤਰ ਦੇ ਸਸ਼ਕਤੀਕਰਣ ਕਰਨ ਲਈ ਵਰਤੇ ਜਾਣਨਾ ਕਿ ਇਸ ਨੂੰ ਕਮਜ਼ੋਰ ਕਰਨ ਲਈ।

Excellencies,

ਮਿਲ ਕੇ ਕੰਮ ਕਰਦਿਆਂ ਲੋਕਤੰਤਰਿਕ ਦੇਸ਼ ਸਾਡੇ ਨਾਗਰਿਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰ ਸਕਦੇ ਹਨ ਅਤੇ ਮਨੁੱਖਤਾ ਦੀ ਲੋਕਤਾਂਤਰਿਕ ਭਾਵਨਾ ਦਾ ਜਸ਼ਨ ਮਨਾ ਸਕਦੇ ਹਨ। ਭਾਰਤ ਇਸ ਨੇਕ ਯਤਨ ਵਿੱਚ ਸਾਥੀ ਲੋਕਤੰਤਰਾਂ ਨਾਲ ਸ਼ਾਮਲ ਹੋਣ ਲਈ ਤਿਆਰ ਹੈ।

ਤੁਹਾਡਾ ਧੰਨਵਾਦ। ਤੁਹਾਡਾ ਬਹੁਤ ਧੰਨਵਾਦ।

 

 

 ********

ਡੀਐੱਸ/ਵੀਜੇ