Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸ਼੍ਰੀ ਸੀ. ਰਾਜਗੋਪਾਲਾਚਾਰੀ ਦੀ ਜਯੰਤੀ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਸੀ. ਰਾਜਗੋਪਾਲਾਚਾਰੀ ਦੀ ਜਯੰਤੀ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਹਨ।

ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਸ਼੍ਰੀ ਸੀ. ਰਾਜਗੋਪਾਲਾਚਾਰੀ ਦੀ ਜਯੰਤੀ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ। ਸੁਤੰਤਰਤਾ ਸੰਗ੍ਰਾਮ ਵਿੱਚ ਯੋਗਦਾਨ, ਉਨ੍ਹਾਂ ਦੇ ਪ੍ਰਸ਼ਾਸਨਿਕ ਅਤੇ ਬੌਧਿਕ ਕੌਸ਼ਲ ਦੇ ਲਈ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ।”

ਰਾਜਾਜੀ ਦੇ ਗਵਰਨਰ ਜਨਰਲ ਦੇ ਰੂਪ ਵਿੱਚ ਸਹੁੰ ਚੁੱਕਣ ਅਤੇ ਉਨ੍ਹਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤੇ ਜਾਣ ਦੀ ਅਧਿਸੂਚਨਾ ਦੀ ਇੱਕ ਝਲਕ ਸਾਂਝੀ ਕਰ ਰਿਹਾ ਹਾਂ। https://t.co/psAnq7i9bo 

ਰਾਜਾਜੀ ਵਿਆਪਕ ਤੌਰ ‘ਤੇ ਪ੍ਰਸ਼ੰਸਾ ਪ੍ਰਾਪਤ ਰਾਜਨੇਤਾ ਸਨ। ਸਰਦਾਰ ਪਟੇਲ ਉਨ੍ਹਾਂ ਦੇ ਸਭ ਤੋਂ ਉਤਸਾਹੀ ਸ਼ੁਭਚਿੰਤਕਾਂ ਵਿੱਚੋਂ ਇੱਕ ਸਨ।

ਰਾਜਾਜੀ ਦੁਆਰਾ ਭਾਰਤ ਦੇ ਗਵਰਨਰ ਜਨਰਲ ਦੇ ਰੂਪ ਵਿੱਚ ਅਹੁਦਾ ਸੰਭਾਲਣ ‘ਤੇ ਸਰਦਾਰ ਪਟੇਲ ਵੱਲੋਂ ਉਨ੍ਹਾਂ ਨੂੰ ਲਿਖੇ ਗਏ ਇੱਕ ਪੱਤਰ ਦਾ ਅੰਸ਼।

*********

ਡੀਐੱਸ/ਐੱਸਐੱਚ