Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 25 ਨਵੰਬਰ ਨੂੰ ਨੌਇਡਾ ਇੰਟਰਨੈਸ਼ਨਲ ਏਅਰਪੋਰਟ ਦਾ ਨੀਂਹ ਪੱਥਰ ਰੱਖਣਗੇ


ਉੱਤਰ ਪ੍ਰਦੇਸ਼ ਦੇਸ਼ ਦਾ ਇਕੱਲਾ ਅਜਿਹਾ ਰਾਜ ਬਣਨ ਵਾਲਾ ਹੈ ,  ਜਿੱਥੇ ਪੰਜ ਅੰਤਰਰਾਸ਼ਟਰੀ ਹਵਾਈ ਅੱਡੇ ਹੋ ਜਾਣਗੇ ।  ਇਸ ਕ੍ਰਮ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  25 ਨਵੰਬਰ ਨੂੰ ਇੱਕ ਵਜੇ ਦੁਪਹਿਰ,  ਗੌਤਮ ਬੁੱਧ ਨਗਰ,  ਉੱਤਰ ਪ੍ਰਦੇਸ਼ ਵਿੱਚ ਨੌਇਡਾ ਅੰਤਰਰਾਸ਼ਟਰੀ ਹਵਾਈ ਅੱਡੇ  (ਐੱਨਆਈਏ )  ਦਾ ਨੀਂਹ ਪੱਥਰ ਰੱਖਣਗੇ।

ਇਸ ਹਵਾਈ ਅੱਡੇ ਦਾ ਵਿਕਾਸ ਕਨੈਕਟੀਵਿਟੀ ਵਧਾਉਣ ਅਤੇ ਭਵਿੱਖ ਦੇ ਲਈ ਤਿਆਰ ਏਵੀਏਸ਼ਨ ਸੈਕਟਰ ਦੀ ਰਚਨਾ ਦੀ ਦਿਸ਼ਾ ਵਿੱਚ ਪ੍ਰਧਾਨ ਮੰਤਰੀ ਦਾ ਵਿਜ਼ਨ  ਦੇ ਅਨੁਰੂਪ ਕੀਤਾ ਜਾ ਰਿਹਾ ਹੈ।  ਇਸ ਵਿਸ਼ਾਲ ਵਿਜ਼ਨ ਦਾ ਵਿਸ਼ੇਸ਼ ਧਿਆਨ ਉੱਤਰ ਪ੍ਰਦੇਸ਼ ਤੇ ਹੈ,  ਜਿੱਥੇ ਕਈ ਨਵੇਂ ਅੰਤਰਰਾਸ਼ਟਰੀ ਹਵਾਈ ਅੱਡਿਆਂ ਦਾ ਵਿਕਾਸ ਹੋ ਰਿਹਾ ਹੈ,  ਜਿਨ੍ਹਾਂ ਵਿੱਚ ਕੁਸ਼ੀਨਗਰ ਹਵਾਈ ਅੱਡੇ ਦਾ ਹਾਲ ਵਿੱਚ ਉਦਘਾਟਨ ਹੋਇਆ ਹੈ ਅਤੇ ਅਯੁੱਧਿਆ ਵਿੱਚ ਇੱਕ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਿਰਮਾਣ-ਕਾਰਜ ਚਲ ਰਿਹਾ ਹੈ ।

ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਵਿੱਚ ਇਹ ਦੂਸਰਾ ਅੰਤਰਰਾਸ਼ਟਰੀ ਹਵਾਈ ਅੱਡਾ ਹੋਵੇਗਾ ।  ਇਸ ਨਾਲ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੇ ਦਬਾਅ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ ।  ਇਹ ਰਣਨੀਤਕ ਤੌਰ ‘ਤੇ ਸਥਿਤ ਹੈ ਅਤੇ ਦਿੱਲੀ ,  ਨੌਇਡਾ,  ਗ਼ਾਜ਼ੀਆਬਾਦ ,  ਅਲੀਗੜ੍ਹ ,  ਆਗਰਾ,  ਫਰੀਦਾਬਾਦ ਸਹਿਤ ਸ਼ਹਿਰੀ ਆਬਾਦੀ ਅਤੇ ਗੁਆਂਢੀ ਇਲਾਕਿਆਂ ਦੀ ਸੇਵਾ ਕਰੇਗਾ ।

ਹਵਾਈ ਅੱਡਾ ਉੱਤਰੀ ਭਾਰਤ ਦੇ ਲਈ ਲੌਜਿਸਟਿਕਸ ਦਾ ਦੁਆਰ ਬਣੇਗਾ। ਆਪਣੇ ਵਿਸਤ੍ਰਿਤ ਪੈਮਾਨੇ ਅਤੇ ਸਮਰੱਥਾ ਦੇ ਕਾਰਨ,  ਹਵਾਈ ਅੱਡਾ ਉੱਤਰ ਪ੍ਰਦੇਸ਼  ਦੇ ਪਰਿਦ੍ਰਿਸ਼ ਨੂੰ ਬਦਲ ਦੇਵੇਗਾ।  ਉਹ ਦੁਨੀਆ ਦੇ ਸਾਹਮਣੇ ਉੱਤਰ ਪ੍ਰਦੇਸ਼ ਦੀ ਸਮਰੱਥਾ ਨੂੰ ਪ੍ਰਗਟ ਕਰੇਗਾ ਅਤੇ ਰਾਜ ਨੂੰ ਗਲੋਬਲ ਲੌਜਿਸਟਿਕਸ ਮੈਪ ‘ਤੇ ਸਥਾਪਿਤ ਹੋਣ ਵਿੱਚ ਮਦਦ ਕਰੇਗਾ। ਪਹਿਲੀ ਵਾਰ ਭਾਰਤ ਵਿੱਚ ਕਿਸੇ ਅਜਿਹੇ ਹਵਾਈ ਅੱਡੇ ਦੀ ਪਰਿਕਲਪਨਾ ਕੀਤੀ ਗਈ ਹੈ,  ਜਿੱਥੇ ਏਕੀਕ੍ਰਿਤ ਮਲਟੀ ਮੋਡਲ ਕਾਰਗੋ ਹੱਬ ਹੋਵੇ ਅਤੇ ਜਿੱਥੇ ਪੂਰਾ ਧਿਆਨ ਲੌਜਿਸਟਿਕ ਸਬੰਧੀ ਖਰਚਿਆਂ ਅਤੇ ਸਮੇਂ ਵਿੱਚ ਕਮੀ ਲਿਆਉਣ ਤੇ ਹੋਵੇ।  ਸਮਰਪਿਤ ਕਾਰਗੋ ਟਰਮੀਨਲ  ਦੀ ਸਮਰੱਥਾ 20 ਲੱਖ ਮੀਟ੍ਰਿਕ ਟਨ ਹੋਵੇਗੀ ,  ਜਿਸ ਨੂੰ ਵਧਾ ਕੇ 80 ਲੱਖ ਮੀਟ੍ਰਿਕ ਟਨ ਕਰ ਦਿੱਤਾ ਜਾਵੇਗਾ। ਉਦਯੋਗਿਕ ਉਤਪਾਦਾਂ  ਦੇ ਨਿਰਵਿਘਨ ਆਵਾਗਮਨ ਦੀ ਸੁਵਿਧਾ ਦੇ ਜ਼ਰੀਏ ,  ਇਹ ਹਵਾਈ ਅੱਡਾ ਖੇਤਰ ਵਿੱਚ ਭਾਰੀ ਨਿਵੇਸ਼ ਨੂੰ ਆਕਰਸ਼ਿਤ ਕਰਨ,  ਉਦਯੋਗਿਕ ਵਿਕਾਸ ਦੀ ਗਤੀ ਵਧਾਉਣ ਅਤੇ ਸਥਾਨਕ ਉਤਪਾਦਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ ।  ਇਸ ਨਾਲ ਨਵੇਂ ਉੱਦਮਾਂ ਨੂੰ ਅਨੇਕ ਅਵਸਰ ਮਿਲਣਗੇ ਅਤੇ ਰੋਜ਼ਗਾਰ  ਦੇ ਮੌਕੇ ਵੀ ਪੈਦਾ ਹੋਣਗੇ ।

ਹਵਾਈ ਅੱਡੇ ਵਿੱਚ ਗ੍ਰਾਊਂਡ ਟ੍ਰਾਂਸਪੋਰਟੇਸ਼ਨ ਸੈਂਟਰ ਵਿਕਸਿਤ ਕੀਤਾ ਜਾਵੇਗਾਜਿਸ ਵਿੱਚ ਮਲਟੀ ਮੋਡਲ ਟ੍ਰਾਂਜ਼ਿਟ ਹੱਬ ਹੋਵੇਗੀ,  ਮੈਟਰੋ ਅਤੇ ਹਾਈ ਸਪੀਡ ਰੇਲ ਸਟੇਸ਼ਨ ਹੋਣਗੇ ,  ਟੈਕਸੀ,  ਬੱਸ ਸੇਵਾ ਅਤੇ ਪ੍ਰਾਈਵੇਟ ਪਾਰਕਿੰਗ ਸੁਵਿਧਾ ਮੌਜੂਦ ਹੋਵੇਗੀ। ਇਸ ਤਰ੍ਹਾਂ ਹਵਾਈ ਅੱਡਾ ਸੜਕ,  ਰੇਲ ਅਤੇ ਮੈਟਰੋ ਨਾਲ ਸਿੱਧੇ ਜੁੜਨ ਦੇ ਸਮਰੱਥ ਹੋ ਜਾਵੇਗਾ ।  ਨੌਇਡਾ ਅਤੇ ਦਿੱਲੀ ਨੂੰ ਨਿਰਵਿਘਨ ਮੈਟਰੋ ਸੇਵਾ ਦੇ ਜ਼ਰੀਏ ਜੋੜਿਆ ਜਾਵੇਗਾ। ਆਸਪਾਸ ਦੇ ਸਾਰੇ ਪ੍ਰਮੁੱਖ ਮਾਰਗ ਅਤੇ ਰਾਜ ਮਾਰਗ ,  ਜਿਵੇਂ ਯਮੁਨਾ ਐਕਸਪ੍ਰੈੱਸ-ਵੇਅ ,  ਵੈਸਟਰਨ ਪੈਰੀਫੇਰਲ ਐਕਸਪ੍ਰੈੱਸ -ਵੇਅ,  ਈਸਟਰਨ ਪੈਰੀਫੇਰਲ ਐਕਸਪ੍ਰੈੱਸ-ਵੇਅ ,  ਦਿੱਲੀ-ਮੁੰਬਈ ਐਕਸਪ੍ਰੈੱਸ – ਵੇਅ ਅਤੇ ਹੋਰ ਵੀ ਇਸ ਹਵਾਈ ਅੱਡੇ ਨਾਲ ਜੋੜੇ ਜਾਣਗੇ ।  ਹਵਾਈ ਅੱਡੇ ਨੂੰ ਪ੍ਰਸਤਾਵਿਤ ਦਿੱਲੀ – ਵਾਰਾਣਸੀ ਹਾਈ ਸਪੀਡ ਰੇਲ ਨਾਲ ਵੀ ਜੋੜਨ ਦੀ ਯੋਜਨਾ ਹੈ ,  ਜਿਸ ਦੇ ਕਾਰਨ ਦਿੱਲੀ ਅਤੇ ਹਵਾਈ ਅੱਡੇ  ਦੇ ਦਰਮਿਆਨ ਦਾ ਸਫ਼ਰ ਸਿਰਫ਼ 21 ਮਿੰਟ ਦਾ ਹੋਵੇ ਜਾਵੇਗਾ ।

ਹਵਾਈ ਅੱਡੇ ਵਿੱਚ ਉਤਕ੍ਰਿਸ਼ਟ ਐੱਮਆਰਓ  ( ਮੈਂਟੇਨੈਂਸ ,  ਰਿਪੇਅਰ ਐਂਡ ਓਵਰਹੌਲਿੰਗ )  ਸੇਵਾ ਵੀ ਹੋਵੇਗੀ ।  ਹਵਾਈ ਅੱਡੇ ਦਾ ਡਿਜ਼ਾਈਨ ਬਣਾਉਣ ਵਿੱਚ ਇਸ ਗੱਲ ਦਾ ਧਿਆਨ ਰੱਖਿਆ ਗਿਆ ਹੈ ਕਿ ਪਰਿਚਾਲਨ ਖਰਚ ਘੱਟ ਹੋਣ ਅਤੇ ਨਿਰਵਿਘਨ ਅਤੇ ਤੇਜ਼ੀ ਨਾਲ ਯਾਤਰੀਆਂ ਦਾ ਆਵਾਗਮਨ ਹੋ ਸਕੇ ।  ਹਵਾਈ ਅੱਡੇ ਵਿੱਚ ਟਰਮੀਨਲ  ਦੇ ਨਜ਼ਦੀਕ ਹੀ ਹਵਾਈ ਜਹਾਜ਼ਾਂ ਨੂੰ ਖੜ੍ਹਾ ਕਰਨ ਦੀ ਸੁਵਿਧਾ ਹੋਵੇਗੀ ,  ਤਾਕਿ ਉਸੇ ਸਥਾਨ ਤੋਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ  ਦੇ ਪਰਿਚਾਲਨ ਵਿੱਚ ਏਅਰਲਾਈਨਸ ਸੇਵਾਵਾਂ ਨੂੰ ਅਸਾਨੀ ਹੋਵੇ। ਇਸ ਦੇ ਕਾਰਨ ਹਵਾਈ ਅੱਡੇ ਤੇ ਹਵਾਈ ਜਹਾਜ਼ ਜਲਦੀ ਨਾਲ ਕੰਮ ਤੇ ਲੱਗ ਜਾਣਗੇ ਅਤੇ ਯਾਤਰੀਆਂ ਦਾ ਆਵਾਗਮਨ ਵੀ ਨਿਰਵਿਘਨ ਅਤੇ ਤੇਜ਼ੀ ਨਾਲ ਸੰਭਵ ਹੋਵੇਗਾ ।

ਇਹ ਭਾਰਤ ਦਾ ਪਹਿਲਾ ਅਜਿਹਾ ਹਵਾਈ ਅੱਡਾ ਹੋਵੇਗਾ ,  ਜਿੱਥੇ ਨਿਕਾਸੀ ਸ਼ੁੱਧ ਰੂਪ ਨਾਲ ਜ਼ੀਰੋ ਹੋਵੇਗੀ। ਹਵਾਈ ਅੱਡੇ ਨੇ ਇੱਕ ਅਜਿਹਾ ਸਮਰਪਿਤ ਭੂ-ਖੰਡ ਚੁਣਿਆ ਗਿਆ ਹੈ ,  ਜਿੱਥੇ ਪ੍ਰੋਜੈਕਟ ਸਥਲ ਤੋਂ ਹਟਾਏ ਜਾਣ ਵਾਲੇ ਰੁੱਖਾਂ ਨੂੰ ਲਗਾਇਆ ਜਾਵੇਗਾ ।  ਇਸ ਤਰ੍ਹਾਂ ਉਸ ਨੂੰ ਜੰਗਲਮਈ ਪਾਰਕ ਦਾ ਰੂਪ ਦਿੱਤਾ ਜਾਵੇਗਾ ।  ਐੱਨਆਈਏ ਉੱਥੋਂ  ਦੇ ਸਾਰੇ ਮੂਲ ਜੰਤੂਆਂ ਦੀ ਸੁਰੱਖਿਆ ਕਰੇਗਾ ਅਤੇ ਹਵਾਈ ਅੱਡੇ  ਦੇ ਵਿਕਾਸ  ਦੇ ਦੌਰਾਨ ਪ੍ਰਕ੍ਰਿਤੀ ਦਾ ਪੂਰਾ ਧਿਆਨ ਰੱਖਿਆ ਜਾਵੇਗਾ ।

ਹਵਾਈ ਅੱਡੇ  ਦੇ ਪਹਿਲੇ ਪੜਾਅ ਦਾ ਵਿਕਾਸ 10,050 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਹੋ ਰਿਹਾ ਹੈ ।  ਇਹ 1300 ਹੈਕਟੇਅਰ ਤੋਂ ਅਧਿਕ ਜ਼ਮੀਨ ਤੇ ਫੈਲਿਆ ਹੈ ।  ਪਹਿਲੇ ਪੜਾਅ ਦਾ ਨਿਰਮਾਣ ਹੋ ਜਾਣ  ਦੇ ਬਾਅਦ ਹਵਾਈ ਅੱਡੇ ਦੀ ਸਮਰੱਥਾ ਸਲਾਨਾ ਤੌਰ ‘ਤੇ 1.2 ਕਰੋੜ ਯਾਤਰੀਆਂ ਦੀ ਸੇਵਾ ਕਰਨ ਦੀ ਹੋ ਜਾਵੇਗੀ ।  ਨਿਰਮਾਣ – ਕਾਰਜ ਤੈਅ ਸਮੇਂ ‘ਤੇ 2024 ਤੱਕ ਪੂਰਾ ਹੋ ਜਾਵੇਗਾ। ਇਸ ਨੂੰ ਅੰਤਰਰਾਸ਼ਟਰੀ ਬੋਲੀ-ਕਰਤਾ ਜ਼ਿਊਰਿਖ ਏਅਰਪੋਰਟ ਇੰਟਰਨੈਸ਼ਨਲ ਏਜੀ ਲਾਗੂ ਕਰੇਗਾ। ਪਹਿਲੇ ਪੜਾਅ ਦਾ ਮੁੱਖ ਅੰਸ਼,  ਯਾਨੀ ਭੂ-ਅਧਿਗ੍ਰਹਿਣ ਅਤੇ ਪ੍ਰਭਾਵਿਤ ਪਰਿਵਾਰਾਂ  ਦਾ ਪੁਨਰਵਾਸ ਪੂਰਾ ਕੀਤਾ ਜਾ ਚੁੱਕਿਆ ਹੈ ।

*****

ਡੀਐੱਸ/ਏਕੇਜੇ