ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅੱਜ ‘ਮੈਂਬਰ ਆਵ੍ ਪਾਰਲੀਮੈਂਟ ਲੋਕਲ ਏਰੀਆ ਡਿਵੈਲਪਮੈਂਟ ਸਕੀਮ’ (MPLADS – ਸੰਸਦ ਮੈਂਬਰ ਲਈ ਸਥਾਨਕ ਖੇਤਰ ਦੇ ਵਿਕਾਸ ਦੀ ਯੋਜਨਾ) ਦੀ ਵਿੱਤੀ ਸਾਲ 2021–22 ਦੇ ਬਾਕੀ ਰਹਿੰਦੇ ਹਿੱਸੇ ਅਤੇ ਵਿੱਤੀ ਸਾਲ 2025–26 ਤੱਕ ਦੌਰਾਨ ਭਾਵ 15ਵੇਂ ਵਿੱਤ ਕਮਿਸ਼ਨ ਦੀ ਮਿਆਦ ਲਈ ਬਹਾਲੀ ਤੇ ਨਿਰੰਤਰਤਾ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਯੋਜਨਾ ਦੇ ਵੇਰਵੇ:
ਮੰਤਰਾਲਾ ਵਿੱਤੀ ਸਾਲ 2021–22 ਦੇ ਬਾਕੀ ਰਹਿੰਦੇ ਸਮੇਂ ਲਈ ਇੱਕ ਕਿਸ਼ਤ ਵਿੱਚ 2 ਕਰੋੜ ਰੁਪਏ ਪ੍ਰਤੀ ਸੰਸਦ ਮੈਂਬਰ ਦੀ ਦਰ ਉੱਤੇ MPLADS ਫ਼ੰਡ ਜਾਰੀ ਕਰੇਗਾ ਅਤੇ ਵਿੱਤੀ ਸਾਲ 2022–23 ਤੋਂ ਲੈ ਕੇ ਵਿੱਤੀ ਸਾਲ 2025–26 ਤੱਕ ਢਾਈ–ਢਾਈ ਕਰੋੜ ਰੁਪਏ ਦੀਆਂ ਦੋ ਕਿਸ਼ਤਾਂ ਵਿੱਚ 5 ਕਰੋੜ ਸਾਲਾਨਾ ਪ੍ਰਤੀ ਸੰਸਦ ਮੈਂਬਰ ਦੀ ਦਰ ’ਤੇ ਜਾਰੀ ਕਰੇਗਾ। ਇਸ ਯੋਜਨਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ 19,86,206 ਕਾਰਜ/ਪ੍ਰੋਜੈਕਟ 54171.09 ਕਰੋੜ ਰੁਪਏ ਦੇ ਵਿੱਤੀ ਪ੍ਰਭਾਵ ਨਾਲ ਮੁਕੰਮਲ ਹੋ ਚੁੱਕੇ ਹਨ।
ਵਿੱਤੀ ਪ੍ਰਭਾਵ:
ਵਿੱਤੀ ਸਾਲ 2021-22 ਦੇ ਬਾਕੀ ਬਚੇ ਹਿੱਸੇ ਅਤੇ 2025-26 ਤੱਕ MPLADS ਦੀ ਬਹਾਲੀ ਅਤੇ ਜਾਰੀ ਰੱਖਣ ਲਈ ਕੁੱਲ ਵਿੱਤੀ ਪ੍ਰਭਾਵ 17417.00 ਕਰੋੜ ਰੁਪਏ ਹੋਵੇਗਾ; ਜਿਵੇਂ ਕਿ ਹੇਠਾਂ ਸਾਰਣੀ ’ਚ ਦਰਸਾਇਆ ਗਿਆ ਹੈ:
ਵਿੱਤੀ ਮਹੱਤਵ (ਰੁਪਏ ਕਰੋੜਾਂ ’ਚ) |
1583.5 |
3965.00 |
3958.50 |
3955.00 |
3955.0 |
17417.00 |
ਵਿੱਤੀ ਸਾਲ | 2021-22 | 2022-23 | 2023-24 | 2024-25 | 2025-26 | Total Outlay |
---|
ਲਾਗੂ ਕਰਨ ਦੀ ਰਣਨੀਤੀ ਤੇ ਟੀਚੇ:
ਸਬੰਧਤ ਨੋਡਲ ਜ਼ਿਲ੍ਹਾ ਸੰਸਦ ਮੈਂਬਰਾਂ ਦੁਆਰਾ ਸਿਫ਼ਾਰਸ਼ ਕੀਤੇ ਗਏ ਯੋਗ ਕੰਮਾਂ ਨੂੰ ਲਾਗੂ ਕਰਨ ਅਤੇ ਯੋਜਨਾ ਦੇ ਤਹਿਤ ਕੀਤੇ ਗਏ ਵਿਅਕਤੀਗਤ ਕੰਮਾਂ ਅਤੇ ਖਰਚੀ ਗਈ ਰਕਮ ਦੇ ਵੇਰਵਿਆਂ ਨੂੰ ਕਾਇਮ ਰੱਖਣ ਲਈ ਜ਼ਿੰਮੇਵਾਰ ਹੈ।
ਅਸਰ:
ਪਿਛੋਕੜ:
******
ਡੀਐੱਸ/ਐੱਸਕੇਐੱਸ