Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਗਲਾਸਗੋ ਵਿੱਚ ਸੀਓਪੀ-26 ਸਮਿਟ ਸਮੇਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਨੈਸ਼ਨਲ ਸਟੇਟਮੈਂਟ

ਗਲਾਸਗੋ ਵਿੱਚ ਸੀਓਪੀ-26 ਸਮਿਟ ਸਮੇਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਨੈਸ਼ਨਲ ਸਟੇਟਮੈਂਟ


Friends,
 

ਅੱਜ ਮੈਂ ਤੁਹਾਡੇ ਦਰਮਿਆਨ,  ਉਸ ਭੂਮੀ ਦੀ ਪ੍ਰਤੀਨਿਧਤਾ ਕਰ ਰਿਹਾ ਹਾਂ,  ਜਿਸ ਭੂਮੀ ਨੇ ਹਜ਼ਾਰਾਂ ਵਰ੍ਹੇ ਪਹਿਲਾਂ ਇਹ ਮੰਤਰ ਦਿੱਤਾ ਸੀ –

ਸਮ੍-ਗੱਛ-ਧਵਮ੍,

ਸਮ-ਵ-ਦਦਵਮ੍,

ਸਮ੍ ਵੋ ਮਾਨਸਿ ਜਾਨਤਾਮ੍।

(सम्-गच्छ-ध्वम्,
सम्-व-दद्वम् ,
सम् वो मानसि जानताम्।)

ਅੱਜ 21ਵੀਂ ਸਦੀ ਵਿੱਚ ਇਹ ਮੰਤਰ ਹੋਰ ਜ਼ਿਆਦਾ ਮਹੱਤਵਪੂਰਨ ਹੋ ਗਿਆ ਹੈਪ੍ਰਾਸੰਗਿਕ ਹੋ ਗਿਆ ਹੈ।

ਸਮ੍-ਗੱਛ-ਧਵਮ੍ (सम्-गच्छ-ध्वम्)ਯਾਨੀ ਸਭ ਨਾਲ ਮਿਲ ਕੇ ਚਲੀਏ ਸਮ੍-ਵ-ਦ੍ਦਵਮ (सम्-व-दद्वम्) ਯਾਨੀ ਸਾਰੇ ਮਿਲਜੁਲ ਕੇ ਆਪਸ ਵਿੱਚ ਸੰਵਾਦ ਕਰੀਏ ਅਤੇ ਸਮ੍ ਉਹ ਮਨਾਨਸਿ ਜਾਨਤਾਮ੍ (सम् वो मनानसि जानताम्) ਯਾਨੀ ਸਭ ਦੇ ਮਨ ਵੀ ਆਪਸ ਵਿੱਚ ਮਿਲੇ ਰਹਿਣ।

Friends ,

ਜਦੋਂ ਮੈਂ ਪਹਿਲੀ ਵਾਰ ਕਲਾਈਮੇਟ ਸਮਿਟ ਵਿੱਚ ਪੈਰਿਸ ਆਇਆ ਸੀ,  ਤਦ ਮੇਰਾ ਇਹ ਇਰਾਦਾ ਨਹੀਂ ਸੀ ਕਿ ਦੁਨੀਆ ਵਿੱਚ ਹੋ ਰਹੇ ਅਨੇਕ ਵਾਅਦਿਆਂ ਵਿੱਚ ਇੱਕ ਵਾਅਦਾ ਆਪਣਾ ਵੀ ਜੋੜ ਦੇਵਾਂ।

ਮੈਂ ਪੂਰੀ ਮਾਨਵਤਾ ਦੇ ਲਈ,  ਇੱਕ ਚਿੰਤਾ ਦੇ ਨਾਲ ਆਇਆ ਸੀ । ਮੈਂ ਉਸ ਸੱਭਿਆਚਾਰ ਦੇ ਪ੍ਰਤੀਨਿਧੀ  ਦੇ ਰੂਪ ਵਿੱਚ ਆਇਆ ਸੀ ਜਿਸ ਨੇ ਸਰਵੇ ਭਵੰਤੁ ਸੁਖਿਨ (सर्वे भवंतु सुखिन): ਅਰਥਾਤ,  ਸਾਰੇ ਸੁਖੀ ਰਹਿਣ ਦਾ ਸੰਦੇਸ਼ ਦਿੱਤਾ ਹੈ। ਅਤੇ ਇਸ ਲਈ,  ਮੇਰੇ ਲਈ ਪੈਰਿਸ ਵਿੱਚ ਹੋਇਆ ਆਯੋਜਨ,  ਇੱਕ ਸਮਿਟ ਨਹੀਂ,  ਸੈਂਟੀਮੈਂਟ ਸੀ,  ਇੱਕ ਕਮਿਟਮੈਂਟ  ਸੀ।

ਅਤੇ ਭਾਰਤ ਉਹ ਵਾਅਦੇ,  ਵਿਸ਼ਵ ਨਾਲ ਨਹੀਂ ਕਰ ਰਿਹਾ ਸੀ ,  ਬਲਕਿ ਉਹ ਵਾਅਦੇ,  ਸਵਾ ਸੌ ਕਰੋੜ ਭਾਰਤਵਾਸੀ,  ਆਪਣੇ ਆਪ ਨਾਲ ਕਰ ਰਹੇ ਸਨ।  ਅਤੇ ਮੈਨੂੰ ਖੁਸ਼ੀ ਹੈ ਕਿ ਭਾਰਤ ਜਿਹੇ ਵਿਕਾਸਸ਼ੀਲ ਦੇਸ਼ ,  ਜੋ ਕਰੋੜਾਂ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਣ ਵਿੱਚ ਜੁਟਿਆ ਹੋਇਆ ਹੈ ਜੋ ਕਰੋੜਾਂ ਲੋਕਾਂ ਦੀ Ease of Living ‘ਤੇ ਰਾਤ – ਦਿਨ ਕੰਮ ਕਰ ਰਿਹਾ ਹੈ ,  ਅੱਜ ਵਿਸ਼ਵ ਦੀ ਆਬਾਦੀ ਦਾ 17 ਪ੍ਰਤੀਸ਼ਤ ਹੋਣ  ਦੇ ਬਾਵਜੂਦ,  ਜਿਸ ਦੀ emissions ਵਿੱਚ Responsibility ਸਿਰਫ਼ 5 ਪ੍ਰਤੀਸ਼ਤ ਰਹੀ ਹੈਉਸ ਭਾਰਤ ਨੇ ਆਪਣਾ ਕਰਤੱਵ ਪੂਰਾ ਕਰਕੇ ਦਿਖਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ।

ਅੱਜ ਪੂਰਾ ਵਿਸ਼ਵ ਮੰਨਦਾ ਹੈ ਕਿ ਭਾਰਤ ਇੱਕ ਮਾਤਰ,  ਬੜੀ ਅਰਥਵਿਵਸਥਾ ਹੈ ,  ਜਿਸ ਨੇ ਪੈਰਿਸ ਕਮਿਟਮੈਂਟ  ਤੇ ਲੈਟਰ ਐਂਡ ਸਪਿਰਿਟ ਵਿੱਚ ਡਿਲਿਵਰ ਕੀਤਾ ਹੈ । ਅਸੀਂ ਸੰਕਲਪਬੱਧ ਹੋ ਕੇ ਹਰ ਸੰਭਵ efforts ਕਰ ਰਹੇ ਹਾਂ ,  ਮਿਹਨਤ ਕਰ ਰਹੇ ਹਾਂ ,  ਅਤੇ ਨਤੀਜੇ ਲਿਆ ਕੇ ਦਿਖਾ ਰਹੇ ਹਾਂ।

Friends ,

ਅੱਜ ਜਦੋਂ ਮੈਂ ਤੁਹਾਡੇ ਦਰਮਿਆਨ ਹਾਂ ਤਾਂ ਭਾਰਤ ਦੇ ਟ੍ਰੈਕ ਰਿਕਾਰਡ ਨੂੰ ਵੀ ਲੈ ਕੇ ਆਇਆ ਹਾਂ। ਮੇਰੀਆਂ ਬਾਤਾਂ ,  ਸਿਰਫ਼ ਸ਼ਬਦ ਨਹੀਂ ਹਨ ,  ਇਹ ਭਾਵੀ ਪੀੜ੍ਹੀ  ਦੇ ਉੱਜਵਲ ਭਵਿੱਖ ਦਾ ਜੈਘੋਸ਼ ਹਨ।

ਅੱਜ ਭਾਰਤ installed renewable energy capacity ਵਿੱਚ ਵਿਸ਼ਵ ਵਿੱਚ ਚੌਥੇ ਨੰਬਰ ਤੇ ਹੈ। ਬੀਤੇ 7 ਸਾਲਾਂ ਵਿੱਚ ਭਾਰਤ ਦੀ Non Fossil Fuel Energy ਵਿੱਚ 25 ਪਰਸੈਂਟ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ । ਅਤੇ ਹੁਣ ਇਹ ਸਾਡੀ ਐਨਰਜੀ ਮਿਕਸ ਦਾ 40 ਪਰਸੈਂਟ ਪਹੁੰਚ ਗਿਆ ਹੈ ।

Friends ,

ਵਿਸ਼ਵ ਦੀ ਪੂਰੀ ਆਬਾਦੀ ਤੋਂ ਵੀ ਅਧਿਕ ਯਾਤਰੀ,  ਭਾਰਤੀ ਰੇਲਵੇ ਦੁਆਰਾ ਹਰ ਵਰ੍ਹੇ ਯਾਤਰਾ ਕਰਦੇ ਹਨ।  ਇਸ ਵਿਸ਼ਾਲ ਰੇਲਵੇ ਸਿਸਟਮ ਨੇ ਆਪਣੇ ਆਪ ਨੂੰ 2030 ਤੱਕ ‘Net Zero’ ਬਣਾਉਣ ਦਾ ਲਕਸ਼ ਰੱਖਿਆ ਹੈ।  ਇਕੱਲੀ ਇਸ ਪਹਿਲ ਨਾਲ ਸਲਾਨਾ 60 ਮਿਲੀਅਨ ਟਨ ਐਮੀਸ਼ਨ ਦੀ ਕਮੀ ਹੋਵੇਗੀ। ਇਸੇ ਪ੍ਰਕਾਰ ਸਾਡੀ ਵਿਸ਼ਾਲ LED ਬੱਲਬ ਮੁਹਿੰਮ ਨਾਲ ਸਲਾਨਾ 40 ਮਿਲੀਅਨ ਟਨ ਐਮੀਸ਼ਨ ਘੱਟ ਹੋ ਰਿਹਾ ਹੈ। ਅੱਜ ਭਾਰਤ ਦ੍ਰਿੜ੍ਹ ਇੱਛਾਸ਼ਕਤੀ  ਦੇ ਨਾਲ ,  ਅਜਿਹੇ ਕਈ ਸਾਰੇ Initiatives ‘ਤੇ ਤੇਜ਼ੀ ਨਾਲ ਕੰਮ ਕਰ ਰਿਹਾ ਹੈ ।

ਇਸ ਦੇ ਨਾਲ ਹੀ ਭਾਰਤ ਨੇ ਅੰਤਰਰਾਸ਼ਟਰੀ ਪੱਧਰ ਤੇ ਦੁਨੀਆ ਦਾ ਸਹਿਯੋਗ ਕਰਨ ਦੇ ਲਈ ਇੰਸਟੀਟਿਊਸ਼ਨਲ ਸੌਲਿਊਸ਼ਨ ਵੀ ਦਿੱਤੇ ਹਨ। ਸੋਲਰ ਪਾਵਰ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਦੇ ਰੂਪ ਵਿੱਚ ,  ਅਸੀਂ International Solar Alliance ਦੀ ਪਹਿਲ ਕੀਤੀ।

ਕਲਾਈਮੇਟ ਅਡਾਪਟੇਸ਼ਨ ਲਈ ਅਸੀਂ coalition for disaster resilient infrastructure ਦਾ ਨਿਰਮਾਣ ਕੀਤਾ ਹੈ। ਇਹ ਕਰੋੜਾਂ ਜ਼ਿੰਦਗੀਆਂ ਨੂੰ ਬਚਾਉਣ ਦੇ ਲਈ ਇੱਕ ਸੰਵੇਦਨਸ਼ੀਲ ਅਤੇ ਮਹੱਤਵਪੂਰਨ ਪਹਿਲ ਹੈ ।

Friends ,

ਮੈਂ ਇੱਕ ਹੋਰ ਮਹੱਤਵਪੂਰਨ ਵਿਸ਼ੇ ਤੇ ਤੁਹਾਡਾ ਸਭ ਦਾ ਧਿਆਨ ਕੇਂਦ੍ਰਿਤ ਕਰਨਾ ਚਾਹੁੰਦਾ ਹਾਂ । ਅੱਜ ਵਿਸ਼ਵ ਮੰਨ ਰਿਹਾ ਹੈ ਕਿ ਕਲਾਈਮੇਟ ਚੇਂਜ ਵਿੱਚ ਲਾਈਫ – ਸਟਾਈਲ ਦੀ ਇੱਕ ਬਹੁਤ ਬੜੀ ਭੂਮਿਕਾ ਹੈ ।  ਮੈਂ ਅੱਜ ਤੁਹਾਡੇ ਸਾਹਮਣੇ ਇੱਕ ,  One – Word Movement ਦਾ ਪ੍ਰਸਤਾਵ ਰੱਖਦਾ ਹਾਂ ।

ਇਹ One – Word ਇੱਕ ਸ਼ਬਦ ,  ਕਲਾਈਮੇਟ  ਦੇ ਸੰਦਰਭ ਵਿੱਚ ,  One World – ਇੱਕ ਵਿਸ਼ਵ ਦਾ ਮੂਲ ਅਧਾਰ ਬਣ ਸਕਦਾ ਹੈ,  ਅਧਿਸ਼ਠਾਨ ਬਣ ਸਕਦਾ ਹੈ । ਇਹ ਇੱਕ ਸ਼ਬਦ ਹੈ –  LIFE …. ਐੱਲਆਈ,  ਐੱਫ,  ,  ਯਾਨੀ Lifestyle For Environment (LIFE) ਅੱਜ ਜ਼ਰੂਰਤ ਹੈ ਕਿ ਅਸੀਂ ਸਾਰੇ ਲੋਕ ,  ਇਕੱਠੇ ਆ ਕੇ ,  ਕਲੈਕਟਿਵ ਪਾਰਟੀਸਿਪੇਸ਼ਨ  ਦੇ ਨਾਲ ,  Lifestyle For Environment ਯਾਨੀ LIFE ਨੂੰ ਇੱਕ ਮੁਹਿੰਮ ਦੀ ਤਰ੍ਹਾਂ ਅੱਗੇ ਵਧਾਈਏ ।

ਇਹ Environmental Conscious Life Style ਦਾ ਇੱਕ Mass Movement ਬਣ ਸਕਦਾ ਹੈ। ਅੱਜ ਜ਼ਰੂਰਤ ਹੈ,  Mindless ਅਤੇ Distructive  ( ਡਿਸਟ੍ਰਕਟਿਵ)  Consumption  ( ਕਨਜੰਪਸ਼ਨ)  ਦੀ ਬਜਾਏ ,  MindFul ਅਤੇ Deliberate  ( ਡੈਲੀਬਰੇਟ )  Utilisation ਕੀਤੀ।

ਇਹ ਮੂਵਮੈਂਟ,  ਇਕੱਠੇ ਮਿਲ ਕੇ ,  ਅਜਿਹੇ ਲਕਸ਼ ਤੈਅ ਕਰ ਸਕਦਾ ਹੈ ,  ਜੋ Diverse Areas ਜਿਵੇਂ ਫਿਸ਼ਿੰਗ ,  ਐਗਰੀਕਲਚਰ ,  ਵੈੱਲਨੈੱਸ ,  Dietry Choices ,  Packaging  ( ਪੈਕੇਜਿੰਗ )  ,  Housing ,  Hospatility  (ਹੌਸਪੀਟੈਲਿਟੀ),  Tourism ,  Clothing  ( ਕਲੋਦਿੰਗ),  Fashion ,  Water management ਅਤੇ Energy ਜਿਹੇ ਅਨੇਕ ਸੈਕਟਰਸ ਵਿੱਚ ਇੱਕ ਕ੍ਰਾਂਤੀਕਾਰੀ ਬਦਲਾਅ ਲਿਆ ਸਕਦਾ ਹੈ ।

ਇਹ ਅਜਿਹੇ ਵਿਸ਼ੇ ਹਨ,  ਜਿੱਥੇ ਸਾਡੇ ਵਿੱਚੋਂ ਹਰੇਕ ਨੂੰ ਹਰ ਰੋਜ਼ Conscious choice ਕਰਨੀ ਹੋਵੇਗੀ।  ਪੂਰੀ ਦੁਨੀਆ ਵਿੱਚ ਕਰੋੜਾਂ-ਅਰਬਾਂ ਲੋਕਾਂ ਦੀ ਹਰ ਰੋਜ਼ ਦੀਆਂ ਇਹ Choices ,  ਕਲਾਈਮੇਟ ਚੇਂਜ  ਦੇ ਖ਼ਿਲਾਫ਼ ਲੜਾਈ ਨੂੰ ਹਰ ਦਿਨ ,  ਬਿਲੀਅਨ ਸਟੈੱਪਸ ਅੱਗੇ ਲਿਜਾਵੇਗੀ । ਅਤੇ ਮੈਂ ਇਸ ਨੂੰ ਆਰਥਿਕ ਅਧਾਰ ਤੇ ,  ਵਿਗਿਆਨਕ ਅਧਾਰ ਤੇ ,  ਬੀਤੀ ਸ਼ਤਾਬਦੀ  ਦੇ ਅਨੁਭਵਾਂ  ਦੇ ਅਧਾਰ ਤੇ,  ਹਰ ਕਸੌਟੀ ਤੇ ਖਰਾ ਉਤਰਨ ਦਾ ਮੂਵਮੈਂਟ ਮੰਨਦਾ ਹਾਂ । ਸਵੈ ਤੋਂ ਸਮਸ਼ਟੀ ਦਾ ਇਹੀ ਰਸਤਾ ਹੈ।  ਅਹੰ ਸੇ ਵਯੰ ਦੇ ਕਲਿਆਣ ਦਾ ਇਹੀ ਰਸਤਾ ਹੈ।

Friends ,

ਕਲਾਈਮੇਟ ਚੇਂਜ ਤੇ ਇਸ ਆਲਮੀ ਮੰਥਨ ਦੇ ਦਰਮਿਆਨ,  ਮੈਂ ਭਾਰਤ ਦੀ ਤਰਫ਼ੋਂ ,  ਇਸ ਚੁਣੌਤੀ ਨਾਲ ਨਿਪਟਣ  ਦੇ ਲਈ ਪੰਚ ਅੰਮ੍ਰਿਤ ਤੱਤ ਰੱਖਣਾ ਚਾਹੁੰਦਾ ਹਾਂ ,  ਪੰਚਅੰਮ੍ਰਿਤ ਦੀ ਸੁਗਾਤ ਦੇਣਾ ਚਾਹੁੰਦਾ ਹਾਂ।

ਪਹਿਲਾ-ਭਾਰਤ,  2030 ਤੱਕ ਆਪਣੀ Non – Fossil Energy Capacity ਨੂੰ 500 ਗੀਗਾਵਾਟ ਤੱਕ ਪਹੁੰਚਾਏਗਾ।

ਦੂਸਰਾ –  ਭਾਰਤ,  2030 ਤੱਕ ਆਪਣੀਆਂ 50 ਪ੍ਰਤੀਸ਼ਤ energy requirements ,  renewable energy ਨਾਲ ਪੂਰੀਆਂ ਕਰੇਗਾ ।

ਤੀਸਰਾ –  ਭਾਰਤ ਹੁਣ ਤੋਂ ਲੈ ਕੇ 2030 ਤੱਕ ਦੇ ਕੁੱਲ ਪ੍ਰੋਜੈਕਟਡ ਕਾਰਬਨ ਐਮੀਸ਼ਨ ਵਿੱਚ ਇੱਕ ਬਿਲੀਅਨ ਟਨ ਦੀ ਕਮੀ ਕਰੇਗਾ ।

ਚੌਥਾ –  2030 ਤੱਕ ਭਾਰਤ ਆਪਣੀ ਅਰਥਵਿਵਸਥਾ ਦੀ ਕਾਰਬਨ ਇਨਟੈਂਸਿਟੀ ਨੂੰ 45 ਪ੍ਰਤੀਸ਼ਤ ਤੋਂ ਵੀ ਘੱਟ ਕਰੇਗਾ ।

ਅਤੇ ਪੰਜਵਾਂ –  ਵਰ੍ਹੇ 2070 ਤੱਕ ਭਾਰਤ ,  ਨੈੱਟ ਜ਼ੀਰੋ ਦਾ ਲਕਸ਼ ਹਾਸਲ ਕਰੇਗਾ।

ਇਹ ਪੰਚਅੰਮ੍ਰਿਤ ,  ਕਲਾਈਮੇਟ ਐਕਸ਼ਨ ਵਿੱਚ ਭਾਰਤ ਦੇ ਇੱਕ ਅਭੂਤਪੂਰਵ ਯੋਗਦਾਨ ਹੋਣਗੇ ।

Friends ,

ਇਹ ਸਚਾਈ ਅਸੀਂ ਸਾਰੇ ਜਾਣਦੇ ਹਾਂ ਕਿ ਕਲਾਈਮੇਟ ਫਾਇਨੈਂਸ ਨੂੰ ਲੈ ਕੇ ਅੱਜ ਤੱਕ ਕੀਤੇ ਗਏ ਵਾਅਦੇ,  ਖੋਖਲੇ ਹੀ ਸਾਬਤ ਹੋਏ ਹਨ । ਜਦੋਂ ਅਸੀਂ ਸਾਰੇ climate ਐਕਸ਼ਨ ਤੇ ਆਪਣੇ ambitions ਵਧਾ ਰਹੇ ਹਾਂ ,  ਤਦ climate ਫਾਇਨੈਂਸ ਤੇ ਵਿਸ਼ਵ  ਦੇ ambition ਉੱਥੇ ਹੀ ਨਹੀਂ ਰਹਿ ਸਕਦੇ ਜੋ ਪੈਰਿਸ ਅਗਰੀਮੈਂਟ  ਦੇ ਸਮੇਂ ਸਨ ।

ਅੱਜ ਜਦੋਂ ਭਾਰਤ ਨੇ ਇੱਕ ਨਵੇਂ ਕਮਿਟਮੇਂਟ ਅਤੇ ਇੱਕ ਨਵੀਂ ਊਰਜਾ  ਦੇ ਨਾਲ ਅੱਗੇ ਵਧਣ ਦਾ ਸੰਕਲਪ ਲਿਆ ਹੈਤਾਂ ਅਜਿਹੇ ਸਮੇਂ ਵਿੱਚ ਕਲਾਈਮੇਟ ਫਾਇਨੈਂਸ ਅਤੇ low cost climate technologies ਦਾ ਟ੍ਰਾਂਸਫਰ ਅਤੇ ਮਹੱਤਵਪੂਰਨ ਹੋ ਜਾਂਦਾ ਹੈ ।

ਭਾਰਤ ਦੀ ਅਪੇਕਸ਼ਾ ਹੈ ਕਿ ਵਿਕਸਿਤ ਦੇਸ਼ ਜਲਦੀ ਤੋਂ ਜਲਦੀ 1 ਟ੍ਰਿਲੀਅਨ ਡਾਲਰ ਦਾ ਕਲਾਈਮੇਟ ਫਾਈਨੈਂਸ ਉਪਲਬਧ ਕਰਵਾਉਣ । ਅੱਜ ਜ਼ਰੂਰਤ ਹੈ ਕਿ ਜਿਵੇਂ ਅਸੀਂ climate mitigation ਵਿੱਚ ਹੋਈ ਪ੍ਰਗਤੀ ਨੂੰ ਟ੍ਰੈਕ ਕਰਦੇ ਹਾਂ ਉਸੇ ਤਰ੍ਹਾਂ ਹੀ ਅਸੀਂ climate finance ਨੂੰ ਵੀ ਟ੍ਰੈਕ ਕਰੀਏ ।  ਉਚਿਤ ਨਿਆਂ ਤਾਂ ਇਹ ਹੋਵੇਗਾ,  ਕਿ ਜੋ ਦੇਸ਼ climate finance ‘ਤੇ ਕੀਤੇ ਆਪਣੇ ਵਾਅਦਿਆਂ ਤੇ ਖਰੇ ਨਹੀਂ ਉਤਰਦੇ,  ਦਬਾਅ ਉਨ੍ਹਾਂ ਤੇ ਬਣੇ।

Friends ,

ਅੱਜ ਭਾਰਤ ਕਲਾਈਮੇਟ ਦੇ ਵਿਸ਼ੇ ਤੇ ਬਹੁਤ ਹੀ ਸਾਹਸ ਅਤੇ ਬੜੀ ਮਹੱਤਵਪੂਰਨ ਆਕਾਂਖਿਆ ਦੇ ਨਾਲ ਅੱਗੇ ਵਧ ਰਿਹਾ ਹੈ ।  ਭਾਰਤ ,  ਹੋਰ ਸਾਰੇ ਵਿਕਾਸਸ਼ੀਲ ਦੇਸ਼ਾਂ ਦੀ ਪੀੜਾ ਵੀ ਸਮਝਦਾ ਹੈ ,  ਉਨ੍ਹਾਂ ਨੂੰ ਸਾਂਝਾ ਕਰਦਾ ਹਨ ,  ਅਤੇ ਉਨ੍ਹਾਂ ਦੀਆਂ ਆਸ਼ਾਵਾਂ ਦੀ ਅਭਿਵਿਅਕਤੀ ਵੀ ਨਿਰੰਤਰ ਕਰਦਾ ਰਹੇਗਾ।  ਕਈ ਵਿਕਾਸਸ਼ੀਲ ਦੇਸ਼ਾਂ ਦੇ ਲਈ climate change ਉਨ੍ਹਾਂ  ਦੇ  ਅਸਤਿੱਤਵ ਤੇ ਮੰਡਰਾ ਰਿਹਾ ,  ਇੱਕ ਬੜਾ ਸੰਕਟ ਹੈ।

ਸਾਨੂੰ ਦੁਨੀਆ ਨੂੰ ਬਚਾਉਣ  ਦੇ ਲਈ ,  ਅੱਜ ਬੜੇ ਕਦਮ ਉਠਾਉਣ ਹੀ ਹੋਣਗੇ । ਇਹੀ ਸਮੇਂ ਦੀ ਮੰਗ ਹੈ ਅਤੇ ਇਹੀ ਇਸ ਫੋਰਮ ਦੀ ਪ੍ਰਾਸੰਗਿਕਤਾ ਨੂੰ ਵੀ ਸਿੱਧ ਕਰੇਗਾ ।

ਮੈਨੂੰ ਵਿਸ਼ਵਾਸ ਹੈ ਕਿ ਗਲਾਸਗੋ ਵਿੱਚ ਲਏ ਗਏ ਨਿਰਣੇ ,  ਸਾਡੀ ਭਾਵੀ ਪੀੜ੍ਹੀਆਂ ਦਾ ਭਵਿੱਖ ਬਚਾਉਣਗੇ,  ਉਨ੍ਹਾਂ ਨੂੰ ਸੁਰੱਖਿਅਤ ਅਤੇ ਸਮ੍ਰਿੱਧ ਜੀਵਨ ਦਾ ਉਪਹਾਰ ਦੇਣਗੇ ।

ਸਪੀਕਰ ਜੀ ,  ਮੈਂ ਸਮਾਂ ਅਧਿਕ ਲਿਆ ਆਪ ਤੋਂ ਖਿਮਾ ਚਾਹੁੰਦਾ ਹਾਂ ,  ਲੇਕਿਨ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਉਠਾਉਣਾ ਇਹ ਮੈਂ ਆਪਣਾ ਕਰਤੱਵ ਮੰਨਦਾ ਹਾਂ ।  ਇਸ ਲਈ ਮੈਂ ਉਸ ਤੇ ਵੀ ਬਲ ਦਿੱਤਾ ਹੈ ।  ਮੈਂ ਫਿਰ ਇੱਕ ਵਾਰ ਤੁਹਾਡਾ ਬਹੁਤ – ਬਹੁਤ ਧੰਨਵਾਦ ਕਰਦਾ ਹਾਂ !

ਧੰਨਵਾਦ ।

***

ਡੀਐੱਸ/ਏਕੇ