ਸ਼੍ਰੀ ਅਰਿੰਦਮ ਬਾਗਚੀ, ਅਧਿਕਾਰਤ ਤਰਜਮਾਨ: ਤੁਹਾਨੂੰ ਸਭ ਨੂੰ ਸ਼ਾਮ ਦੀ ਨਮਸਤੇ, ਦੇਵੀਓ ਤੇ ਸੱਜਣੋ। ਇਸ ਸਮੇਂ ਰਾਤ ਨੂੰ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਧੰਨਵਾਦ ਤੇ ਉਨ੍ਹਾਂ ਦਾ ਵੀ ਧੰਨਵਾਦ ਜਿਹੜੇ ਭਾਰਤ ਵਿੰਚ ਸਾਡੀ ਲਾਈਵ ਵੀਡੀਓ ਸਟ੍ਰੀਮ ਉੱਤੇ ਸਾਡੇ ਨਾਲ ਜੁੜ ਰਹੇ ਹਨ – ਸਭ ਨੂੰ ਨਮਸਕਾਰ ਤੇ ਸੁਆਗਤ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਰੋਮ ’ਚ ਹਨ, ਇਹ ਉਨ੍ਹਾਂ ਦੇ ਦੌਰੇ ਦਾ ਪਹਿਲਾ ਦਿਨ ਹੈ। ਅਤੇ ਇਹ ਦੱਸਣ ਲਈ ਕਿ ਕੀ ਕੁਝ ਵਾਪਰ ਰਿਹਾ ਹੈ ਅਤੇ ਅਤੇ ਅਸੀਂ ਕੀ ਯੋਜਨਾ ਉਲੀਕੀ ਹੈ, ਸਾਨੂੰ ਸੱਚਮੁਚ ਮਾਣ ਹੈ ਕਿ ਇੱਥੇ ਸਾਡੇ ਨਾਲ ਭਾਰਤ ਦੇ ਵਿਦੇਸ਼ ਸਕੱਤਰ ਸ਼੍ਰੀ ਹਰਸ਼ ਵਰਧਨ ਸ਼੍ਰਿੰਗਲਾ ਹਨ, ਉਹ ਸਾਨੂੰ ਇਸ ਬਾਰੇ ਵਿਸਕਾਰ ਨਾਲ ਦੱਸਣਗੇ। ਸ੍ਰੀਮਾਨ ਜੀ, ਹੋਰ ਕੋਈ ਦੇਰੀ ਨਾ ਕਰਦਿਆਂ, ਕੀ ਮੈਂ ਇਹ ਸਦਨ ਤੁਹਾਨੂੰ ਸੌਂਪ ਸਕਦਾ ਹਾਂ, ਸ੍ਰੀਮਾਨ ਜੀ।
ਸ਼੍ਰੀ ਹਰਸ਼ ਵਰਧਨ ਸ਼੍ਰਿੰਗਲਾ, ਵਿਦੇਸ਼ ਸਕੱਤਰ: ਨਮਸਕਾਰ ਤੇ ਸ਼ਾਮ ਦੀ ਨਮਸਤੇ ਤੇ ਇੱਕ ਵਾਰ ਫਿਰ ਮੀਡੀਆ ਦੇ ਸਾਡੇ ਦੋਸਤਾਂ ਨਾਲ ਮਿਲ ਕੇ ਵਧੀਆ ਲੱਗ ਰਿਹਾ ਹੈ। ਤੁਹਾਨੂੰ ਪਤਾ ਹੀ ਹੈ ਕਿ ਪ੍ਰਧਾਨ ਮੰਤਰੀ ਅੱਜ ਸਵੇਰੇ ਰੋਮ ’ਚ ਪੁੱਜ ਗਏ ਹਨ। ਉਨ੍ਹਾਂ ਦੇ ਇਸ ਦੌਰੇ ਦਾ ਪ੍ਰਮੁੱਖ ਉਦੇਸ਼ ਜੀ–20 ਦੇਸ਼ਾਂ ਦੇ 16ਵੇਂ ਸਿਖ਼ਰ ਸੰਮੇਲਨ ’ਚ ਸ਼ਾਮਲ ਹੋਣਾ ਹੈ। ਪਰ ਉਹ ਇਸ ਮੌਕੇ ਦੀ ਵਰਤੋਂ ਦੇਸ਼ਾਂ ਤੇ ਸਰਕਾਰ ਦੇ ਮੁਖੀਆਂ ਨਾਲ ਕਈ ਦੁਵੱਲੀਆਂ ਬੈਠਕਾਂ ਕਰਨ ਲਈ ਕਰ ਰਹੇ ਹਨ। ਆਪਣੀ ਆਮਦ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਯੂਰੋਪੀਅਨ ਕੌਂਸਲ ਦੇ ਪ੍ਰਧਾਨ, ਮਹਾਮਹਿਮ ਸ਼੍ਰੀ ਚਾਰਲਸ ਮਿਸ਼ੇਲ ਤੇ ਯੂਰੋਪੀਅਨ ਕਮਿਸ਼ਨ ਦੇ ਪ੍ਰਧਾਨ, ਮਹਾਮਹਿਮ ਸੁਸ਼੍ਰੀ ਅਰਸੁਲਾ ਵੌਨ ਡੇਰ ਲੇਯੇਨ ਨਾਲ ਮੁਲਾਕਾਤ ਕੀਤੀ। ਇਸ ਪਿਛੋਕੜ ਦੀਆਂ ਮੱਦਾਂ ਵਿੱਚ, ਤੁਹਾਨੂੰ ਪਤਾ ਹੀ ਹੈ ਕਿ ਭਲਕੇ ਪ੍ਰਧਾਨ ਮੰਤਰੀ ਹੋਰਨਾਂ ਮਸਲਿਆਂ ਤੋਂ ਇਲਾਵਾ ਮਹਾਮਾਰੀ ਤੋਂ ਬਾਅਦ ਵਿਸ਼ਵ ਆਰਥਿਕ ਤੇ ਸਿਹਤ ਦੀ ਰੀਕਵਰੀ, ਟਿਕਾਊ ਵਿਕਾਸ ਤੇ ਜਲਵਾਯੂ ਪਰਿਵਰਤਨ ਬਾਰੇ ਜੀ20 ਦੇਸ਼ਾਂ ਨਾਲ ਵਿਚਾਰ–ਵਟਾਂਦਰੇ ਕਰਨਗੇ।
ਸਾਡੇ ਜੀ20 ਸ਼ੇਰਪਾ, ਸਾਡੇ ਵਣਜ ਤੇ ਉਦਯੋਗ ਮੰਤਰੀ ਨੇ ਤੁਹਾਨੂੰ ਕੁਝ ਵੇਰਵੇ ਦਿੱਤੇ ਹਨ, ਜੋ ਮੈਂ ਸਮਝਦਾ ਹਾਂ। ਇਸ ਲਈ ਮੈਂ ਪ੍ਰਧਾਨ ਮੰਤਰੀ ਦੇ ਅੱਜ ਦੇ ਕੁਝ ਰੁਝੇਵਿਆਂ ’ਤੇ ਧਿਆਨ ਕੇਂਦ੍ਰਿਤ ਕਰਾਂਗਾ। ਯੂਰੋਪੀਅਨ ਕਮਿਸ਼ਨ ਅਤੇ ਕੌਂਸਲ ਦੇ ਪ੍ਰਧਾਨਾਂ ਨਾਲ ਮੀਟਿੰਗ ਦੇ ਨਾਲ-ਨਾਲ ਇਟਲੀ ਦੇ ਪ੍ਰਧਾਨ ਮੰਤਰੀ ਮਹਾਮਹਿਮ ਮਾਰੀਓ ਦ੍ਰਾਗੀ ਨਾਲ ਹੁਣੇ ਹੋਈ ਬੈਠਕ ਬਾਰੇ ਗੱਲ ਹੋਵੇਗੀ। ਉਨ੍ਹਾਂ ਨਾਲ ਚਰਚਾ ਦੇ ਮੁੱਖ ਮੁੱਦੇ, ਜੇ ਤੁਸੀਂ ਇਸ ਨੂੰ ਵੇਖੋਂ, ਤਾਂ ਉਹ ਜਿਹੜੇ ਜੀ-20 ਸੰਮੇਲਨ ਨਾਲ ਸਬੰਧਤ ਹਨ, ਅਤੇ ਵਿਸ਼ਵ ਪੱਧਰ ‘ਤੇ ਸਿਹਤ ਰਿਕਵਰੀ, ਕੋਵਿਡ ਤੋਂ ਰਿਕਵਰੀ, ਆਰਥਿਕ ਰਿਕਵਰੀ ਦੇ ਮੁੱਦੇ ‘ਤੇ ਚਰਚਾ ਹੋਈ ਸੀ। ਦੋਵੇਂ ਬੈਠਕਾਂ ਵਿੱਚ ਜਲਵਾਯੂ ਪਰਿਵਰਤਨ ਦੇ ਮੁੱਦਿਆਂ ‘ਤੇ ਚਰਚਾ ਹੋਈ ਅਤੇ ਅਫ਼ਗ਼ਾਨਿਸਤਾਨ, ਹਿੰਦ–ਪ੍ਰਸ਼ਾਂਤ ਦੀ ਸਥਿਤੀ ਸਮੇਤ ਖੇਤਰੀ ਅਤੇ ਵਿਸ਼ਵ ਪੱਧਰੀ ਹਿੱਤਾਂ ਦੇ ਕੁਝ ਖੇਤਰਾਂ ‘ਤੇ ਵੀ ਚਰਚਾ ਕੀਤੀ ਗਈ।
ਹੁਣ, ਜਿੱਥੋਂ ਤੱਕ ਯੂਰੋਪੀਅਨ ਯੂਨੀਅਨ ਦਾ ਸਬੰਧ ਹੈ, ਮੈਨੂੰ ਲਗਦਾ ਹੈ ਕਿ ਨੇਤਾਵਾਂ ਨੇ ਯਾਦ ਕੀਤਾ ਕਿ ਉਨ੍ਹਾਂ ਦਾ ਬਹੁਤ, ਬਹੁਤ ਮਹੱਤਵਪੂਰਨ ਅਦਾਨ-ਪ੍ਰਦਾਨ ਹੋਇਆ ਸੀ ਜਦੋਂ ਇਸ ਸਾਲ ਮਈ ਵਿੱਚ ‘ਈਯੂ ਪਲੱਸ 27’ ਦੇ ਰੂਪ ਵਿੱਚ ਭਾਰਤ-ਈਯੂ ਨੇਤਾਵਾਂ ਦੀ ਮੀਟਿੰਗ ਹੋਈ ਸੀ, ਅਤੇ 15ਵੀਂ ਭਾਰਤ-ਈਯੂ ਸਿਖਰ ਸੰਮੇਲਨ ਜੁਲਾਈ 2020 ਵਿੱਚ ਹੋਇਆ ਸੀ। ਯੂਰੋਪੀਅਨ ਯੂਨੀਅਨ ਭਾਰਤ ਦੇ ਬਹੁਤ ਮਹੱਤਵਪੂਰਨ ਭਾਈਵਾਲਾਂ ਵਿੱਚੋਂ ਇੱਕ ਹੈ ਅਤੇ ਅੱਜ ਦੀਆਂ ਮੀਟਿੰਗਾਂ ਵਿੱਚ, ਨੇਤਾਵਾਂ ਨੇ ਰਾਜਨੀਤਕ ਅਤੇ ਸੁਰੱਖਿਆ ਸਬੰਧਾਂ, ਵਪਾਰ ਅਤੇ ਨਿਵੇਸ਼ ਸਬੰਧਾਂ ਦੇ ਨਾਲ-ਨਾਲ ‘ਰੋਡਮੈਪ 2025’ ਨੂੰ ਸ਼ਾਮਲ ਕਰਨ ਵਾਲੇ ਭਾਰਤ-ਈਯੂ ਸਹਿਯੋਗ ਦੀ ਸਮੀਖਿਆ ਕੀਤੀ। ਪਿਛਲੇ ਭਾਰਤ-ਯੂਰਪੀ ਸੰਮੇਲਨ, ਜਿਵੇਂ ਕਿ ਮੈਂ ਦੱਸਿਆ ਹੈ, ਉਨ੍ਹਾਂ ਨੇ ਜਲਵਾਯੂ ਪਰਿਵਰਤਨ ਦੁਆਲੇ ਵਿਕਾਸ–ਕ੍ਰਮਾਂ, ਕੋਵਿਡ-19 ਮਹਾਮਾਰੀ ਅਤੇ ਦਿਲਚਸਪੀ ਦੇ ਸਮਕਾਲੀ ਗਲੋਬਲ ਅਤੇ ਖੇਤਰੀ ਵਿਕਾਸ ਬਾਰੇ ਵੀ ਚਰਚਾ ਕੀਤੀ।
ਪ੍ਰਧਾਨ ਮੰਤਰੀ ਨੇ ਜਲਵਾਯੂ ਪਰਿਵਰਤਨ, ਅਫ਼ਗ਼ਾਨਿਸਤਾਨ, ਹਿੰਦ–ਪ੍ਰਸ਼ਾਂਤ ‘ਤੇ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਉਜਾਗਰ ਕੀਤਾ। ਯੂਰੋਪੀਅਨ ਯੂਨੀਅਨ ਦੇ ਨੇਤਾਵਾਂ ਦੇ ਨਾਲ-ਨਾਲ ਇਟਲੀ ਦੇ ਪ੍ਰਧਾਨ ਮੰਤਰੀ ਨੇ ਟੀਕਾਕਰਨ ‘ਤੇ ਭਾਰਤ ਦੀ ਸ਼ਾਨਦਾਰ ਪ੍ਰਗਤੀ ਲਈ ਪ੍ਰਧਾਨ ਮੰਤਰੀ ਨੂੰ ਵਧਾਈ ਦਿੱਤੀ, ਸਾਡੇ ਦੇਸ਼ ਵਿੱਚ ਅਸਲ ਵਿੱਚ ਲਗਾਏ ਗਏ ਟੀਕਿਆਂ ਦੀ ਗਿਣਤੀ ਦੇ ਤੌਰ ਉੱਤੇ ਅਤੇ ਪਹਿਲੀ ਖੁਰਾਕ ਦੇ ਰੂਪ ਵਿੱਚ ਕਵਰ ਕੀਤੇ ਗਏ ਲੋਕਾਂ ਦੀ ਪ੍ਰਤੀਸ਼ਤਤਾ ਦੇ ਰੂਪ ਵਿੱਚ ਵੀ। ਦੁਪਹਿਰ ਨੂੰ, ਪ੍ਰਧਾਨ ਮੰਤਰੀ ਨੇ ਪਿਆਜ਼ਾ ਗਾਂਧੀ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ, ਇਹ ਸਭ ਵੱਡੀ ਗਿਣਤੀ ਵਿੱਚ ਮੌਜੂਦ ਭਾਰਤੀ ਭਾਈਚਾਰੇ ਦੇ ਮੈਂਬਰਾਂ ਦੀ ਮੌਜੂਦਗੀ ਵਿੱਚ ਹੋਇਆ, ਜੋ ਪ੍ਰਧਾਨ ਮੰਤਰੀ ਦੇ ਅਭਿਵਾਦਨ ਲਈ ਉੱਥੇ ਪਹੁੰਚੇ ਸਨ, ਜੋ ਕਿ ਉੱਥੇ ਸਨ ਅਤੇ ਉਨ੍ਹਾਂ ਬਹੁਤ ਜ਼ਿਆਦਾ ਉਤਸ਼ਾਹ ਨਾਲ ਇਹ ਸਭ ਕੀਤਾ।
ਜਿਵੇਂ ਕਿ ਅਸੀਂ ਗੱਲ ਕਰਦੇ ਹਾਂ, ਪ੍ਰਧਾਨ ਮੰਤਰੀ ਵੀ ਵੱਖਰੇ ਤੌਰ ‘ਤੇ, ਇਟਲੀ ਵਿਚ ਭਾਰਤੀ ਪ੍ਰਵਾਸੀਆਂ ਦੇ ਮੈਂਬਰਾਂ, ਇਟਾਲੀਅਨ ਹਿੰਦੂ ਯੂਨੀਅਨ ਦੇ ਨੁਮਾਇੰਦਿਆਂ ਸਮੇਤ ਵੱਖ-ਵੱਖ ਸੰਗਠਨਾਂ ਦੇ ਫਰੈਂਡਜ਼ ਆਫ ਇੰਡੀਆ, ਕ੍ਰਿਸ਼ਨ ਚੇਤਨਾ ਲਈ ਇਟਲੀ ਦੀ ਸੰਗਤ, ਸਿੱਖ ਭਾਈਚਾਰੇ ਅਤੇ ਵਿਸ਼ਵ ਯੁੱਧਾਂ ਦੌਰਾਨ ਇਟਲੀ ਵਿੱਚ ਲੜਨ ਵਾਲੇ ਭਾਰਤੀ ਸੈਨਿਕਾਂ ਦੀਆਂ ਯਾਦਗਾਰਾਂ ਦੀ ਉਸਾਰੀ ਵਿਚ ਸ਼ਾਮਲ ਸੰਸਥਾਵਾਂ ਨਾਲ ਵੀ ਵੱਖਰੇ ਤੌਰ ‘ਤੇ ਮੁਲਾਕਾਤ ਕਰ ਰਹੇ ਹਨ। ਉਹ ਮੀਟਿੰਗ ਦੌਰਾਨ ਕਈ ਭਾਰਤ ਵਿਗਿਆਨੀਆਂ ਅਤੇ ਸੰਸਕ੍ਰਿਤ ਵਿਦਵਾਨਾਂ ਨਾਲ ਵੀ ਗੱਲਬਾਤ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਭਾਰਤ ਅਤੇ ਇਟਲੀ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਭਾਈਚਾਰੇ ਦੇ ਮੈਂਬਰਾਂ ਵੱਲੋਂ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ ਹੈ।
ਜਿੱਥੋਂ ਤੱਕ ਇਟਲੀ ਦੇ ਪ੍ਰਧਾਨ ਮੰਤਰੀ ਨਾਲ ਪਲਾਜ਼ੋ ਚਿਗੀ ਵਿਖੇ ਮੁਲਾਕਾਤ ਦਾ ਸਬੰਧ ਹੈ, ਇਟਲੀ ਦੇ ਪ੍ਰਧਾਨ ਮੰਤਰੀ ਦੇ ਅਧਿਕਾਰਤ ਦਫ਼ਤਰ ਅਤੇ ਰਿਹਾਇਸ਼, ਇਹ ਉਨ੍ਹਾਂ ਦੀ ਪਹਿਲੀ ਵਿਅਕਤੀਗਤ ਮੁਲਾਕਾਤ ਸੀ। ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਦ੍ਰਾਗੀ ਨਾਲ ਕਈ ਮੌਕਿਆਂ ‘ਤੇ ਗੱਲ ਕੀਤੀ ਹੈ, ਜਿਸ ਵਿੱਚ ਹਾਲ ਹੀ ਵਿੱਚ 27 ਅਗਸਤ ਨੂੰ ਅਫ਼ਗ਼ਾਨਿਸਤਾਨ ਦੇ ਮੁੱਦੇ ‘ਤੇ ਚਰਚਾ ਕੀਤੀ ਗਈ ਸੀ ਅਤੇ ਜਿਵੇਂ ਕਿ ਤੁਸੀਂ ਜਾਣਦੇ ਹੋ, ਪ੍ਰਧਾਨ ਮੰਤਰੀ ਦ੍ਰਾਗੀ ਨੇ ਉਨ੍ਹਾਂ ਨੂੰ ਅਫ਼ਗ਼ਾਨਿਸਤਾਨ ‘ਤੇ ਅੰਤਰਰਾਸ਼ਟਰੀ ਸੰਮੇਲਨ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਸੀ, ਅਤੇ ਜਿਸ ਵਿੱਚ ਪ੍ਰਧਾਨ ਮੰਤਰੀ ਨੇ ਭਾਗ ਲਿਆ ਵੀ ਅਤੇ ਇਸ ਮੁੱਦੇ ‘ਤੇ ਕੁਝ ਗੱਲਬਾਤ ਵੀ ਹੋਈ। ਮੈਨੂੰ ਲਗਦਾ ਹੈ ਕਿ ਉਨ੍ਹਾਂ ਨੇ ਨਵੰਬਰ 2020 ਵਿੱਚ ਆਯੋਜਿਤ ਭਾਰਤ-ਇਟਲੀ ਵਰਚੁਅਲ ਸੰਮੇਲਨ ਤੋਂ ਬਾਅਦ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਅਤੇ ਬੇਸ਼ੱਕ, ਸਹਿਯੋਗ ਦੇ ਹੋਰ ਖੇਤਰਾਂ ਬਾਰੇ ਚਰਚਾ ਹੋਈ।
ਅਖੁੱਟ ਅਤੇ ਸਵੱਛ ਊਰਜਾ ਵਿੱਚ ਦੁਵੱਲੇ ਸਹਿਯੋਗ ਨੂੰ ਨਵਾਂ ਹੁਲਾਰਾ ਪ੍ਰਦਾਨ ਕਰਨ ਲਈ, ਭਾਰਤ ਅਤੇ ਇਟਲੀ ਨੇ ਇੱਕ ਸੰਯੁਕਤ ਬਿਆਨ ਜਾਰੀ ਕਰਕੇ ਊਰਜਾ ਪਰਿਵਰਤਨ ‘ਤੇ ਇੱਕ ਰਣਨੀਤਕ ਭਾਈਵਾਲੀ ਦਾ ਐਲਾਨ ਕੀਤਾ, ਅਤੇ ਵੱਡੇ ਆਕਾਰ ਦੇ ਗ੍ਰੀਨ ਕੌਰੀਡੋਰ ਪ੍ਰੋਜੈਕਟਾਂ, ਸਮਾਰਟ ਗ੍ਰਿੱਡਾਂ, ਊਰਜਾ ਸਟੋਰੇਜ ਸਮਾਧਾਨਾਂ ਜਿਹੇ ਖੇਤਰਾਂ ਵਿੱਚ ਭਾਈਵਾਲੀ ਦੀ ਖੋਜ ਕਰਨ, ਗੈਸ ਟਰਾਂਸਪੋਰਟੇਸ਼ਨ, ਏਕੀਕ੍ਰਿਤ ਰਹਿੰਦ-ਖੂੰਹਦ ਪ੍ਰਬੰਧਨ, ਵੇਸਟ ਟੂ ਵੈਲਥ ਜਿਵੇਂ ਕਿ ਕਿਹਾ ਜਾਂਦਾ ਹੈ, ਗ੍ਰੀਨ ਹਾਈਡ੍ਰੋਜਨ ਦੇ ਵਿਕਾਸ ਅਤੇ ਤੈਨਾਤੀ ਅਤੇ ਬਾਇਓਫਿਊਲ ਨੂੰ ਉਤਸ਼ਾਹਿਤ ਕਰਨ ਲਈ ਸਹਿਮਤੀ ਪ੍ਰਗਟਾਈ। ਇਸ ਮੀਟਿੰਗ ਦੌਰਾਨ ਭਾਰਤ ਅਤੇ ਇਟਲੀ ਨੇ ਟੈਕਸਟਾਈਲ ਸਹਿਯੋਗ ਦੇ ਇਰਾਦੇ ਦੇ ਬਿਆਨ ‘ਤੇ ਵੀ ਦਸਤਖਤ ਕੀਤੇ। ਦੋ ਤਰਫਾ ਨਿਵੇਸ਼ਾਂ ‘ਤੇ ਬਹੁਤ ਵਧੀਆ ਚਰਚਾ ਹੋਈ, ਖਾਸ ਤੌਰ ‘ਤੇ ਸਵੱਛ ਊਰਜਾ ਅਤੇ ਨਵਿਆਉਣਯੋਗ ਖੇਤਰ ਵਿੱਚ, ਜਿੱਥੇ ਇਟਲੀ ਕੋਲ ਬਹੁਤ ਮੁਹਾਰਤ ਹੈ ਅਤੇ ਮੈਨੂੰ ਲਗਦਾ ਹੈ ਕਿ ਇਹ ਉਹ ਚੀਜ਼ ਹੈ ਜਿਸ ਨੂੰ ਦੋਵੇਂ ਪ੍ਰਧਾਨ ਮੰਤਰੀ ਇਹ ਦੇਖਣ ਲਈ ਸਹਿਮਤ ਹੋਏ ਕਿ ਅਸੀਂ ਕਿਵੇਂ ਅੱਗੇ ਵਧ ਸਕਦੇ ਹਾਂ।
ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਰੋਮ ਵਿੱਚ ਇਹ ਇੱਕ ਬਹੁਤ ਸਰਗਰਮ ਪਹਿਲਾ ਦਿਨ ਰਿਹਾ ਹੈ। ਕੱਲ੍ਹ, ਪ੍ਰਧਾਨ ਮੰਤਰੀ ਵੈਟੀਕਨ ਸਿਟੀ ਵਿਖੇ ਪਰਮ ਪਵਿੱਤਰ ਪੋਪ ਫ੍ਰਾਂਸਿਸ ਨਾਲ ਮੁਲਾਕਾਤ ਕਰਨਗੇ, ਅਤੇ ਉਸ ਤੋਂ ਬਾਅਦ, ਉਹ ਜੀ-20 ਸੈਸ਼ਨਾਂ ਵਿੱਚ ਸ਼ਾਮਲ ਹੋਣਗੇ, ਜਿੱਥੇ ਉਹ ਹੋਰ ਦੁਵੱਲੀਆਂ ਮੀਟਿੰਗਾਂ ਵੀ ਕਰਨਗੇ ਅਤੇ ਅਸੀਂ ਤੁਹਾਨੂੰ ਸੂਚਿਤ ਕਰਦੇ ਰਹਾਂਗੇ।
ਸ਼੍ਰੀ ਅਰਿੰਦਮ ਬਾਗਚੀ, ਸਰਕਾਰੀ ਤਰਜਮਾਨ: ਤੁਹਾਡਾ ਬਹੁਤ ਬਹੁਤ ਧੰਨਵਾਦ, ਸਰ। ਅਸੀਂ ਕੁਝ ਸਵਾਲ ਲਵਾਂਗੇ। ਇੱਥੇ ਅਸਲ ’ਚ ਸਮੇਂ ਦੀ ਪਾਬੰਦੀ ਹੈ ਕਿਉਂਕਿ ਮੈਨੂੰ ਲਗਦਾ ਹੈ ਕਿ ਵਿਦੇਸ਼ ਸਕੱਤਰ ਨੂੰ ਕਿਸੇ ਹੋਰ ਰੁਝੇਵੇਂ ਲਈ ਜਾਣਾ ਪਵੇਗਾ। ਇਸ ਲਈ ਮੈਨੂੰ ਸਦਨ ਖੋਲ੍ਹਣ ਦਿਓ। ਸਿਧਾਂਤ।
ਸਿਧਾਂਤ: ਹੈਲੋ, ਮੈਂ WION ਤੋਂ ਸਿਧਾਂਤ ਹਾਂ। ਮੇਰਾ ਸਵਾਲ ਇਹ ਹੈ ਕਿ ਅੱਜ ਸਵੇਰੇ ਈਯੂ ਦੇ ਨੇਤਾਵਾਂ ਨਾਲ ਮੁਲਾਕਾਤ ਦੌਰਾਨ, ਜਦੋਂ ਵੈਕਸੀਨ ਸਰਟੀਫਿਕੇਟਾਂ ਦੀ ਆਪਸੀ ਮਾਨਤਾ ‘ਤੇ ਧਿਆਨ ਦੇਣ ਦੀ ਗੱਲ ਆਉਂਦੀ ਹੈ, ਤਾਂ ਭਾਰਤ ਦੇ ਟੀਕਿਆਂ, ਭਾਰਤੀ ਟੀਕਿਆਂ ਦੇ ਸਰਟੀਫਿਕੇਟਾਂ ਨੂੰ ਮਾਨਤਾ ਦੇਣ ‘ਤੇ ਕਿੰਨਾ ਧਿਆਨ ਕੇਂਦ੍ਰਿਤ ਕੀਤਾ ਗਿਆ ਸੀ? ਨਾਲ ਹੀ, ਜਦੋਂ ਅੱਤਵਾਦ ਦੇ ਮੁੱਦੇ ਦੀ ਗੱਲ ਆਉਂਦੀ ਹੈ, ਜੇਕਰ ਤੁਸੀਂ ਇਸ ਬਾਰੇ ਵੀ ਗੱਲ ਕਰ ਸਕਦੇ ਹੋ ਤਾਂ ਭਾਰਤੀ ਪੱਖ ਦੁਆਰਾ ਕਿੰਨਾ ਕੁ ਜ਼ੋਰ ਦਿੱਤਾ ਗਿਆ ਹੈ।
ਮਨੀਸ਼ ਚੰਦ: ਸਰ, ਮਨੀਸ਼ ਚੰਦ, ਇੰਡੀਆ ਰਾਈਟਸ ਨੈੱਟਵਰਕ। ਮੇਰਾ ਸਵਾਲ ਇਹ ਹੈ ਕਿ ਪਿਛਲੇ ਸਿਖਰ ਸੰਮੇਲਨ ਵਿੱਚ, ਇੱਕ ਪ੍ਰਸਤਾਵ ਸੀ ਕਿ ਭਾਰਤ ਅਤੇ ਇਟਲੀ ਤੀਜੇ ਦੇਸ਼ਾਂ ਵਿੱਚ, ਅਫਰੀਕਾ ਵਰਗੇ ਖੇਤਰਾਂ ਵਿੱਚ ਮਿਲ ਕੇ ਕੰਮ ਕਰਨ ਦੀ ਖੋਜ ਕਰਨਗੇ, ਅਤੇ ਬੇਸ਼ੱਕ, ਹੁਣ ਇੰਡੋ ਪੈਸੀਫਿਕ ਹੋ ਰਿਹਾ ਹੈ, ਤੁਸੀਂ ਜਾਣਦੇ ਹੋ, ਤੁਹਾਡੇ ਸਿਆਸੀ ਖੇਤਰ ਵਿੱਚ। ਕੀ ਇੰਡੋ ਪੈਸੀਫਿਕ ਅਤੇ ਤੀਜੀ ਦੁਨੀਆ ਦੇ ਦੇਸ਼ਾਂ ਵਿਚ ਸਹਿਯੋਗ ਲਈ ਕੁਝ ਠੋਸ ਯੋਜਨਾਵਾਂ ‘ਤੇ ਕੋਈ ਚਰਚਾ ਹੋਈ ਸੀ?
ਸਪੀਕਰ 1: ਬਲੂਮਬਰਗ ਨਿਊਜ਼। ਮੰਤਰੀ, ਕੀ ਤੁਸੀਂ ਕਿਰਪਾ ਕਰਕੇ ਸਾਨੂੰ ਇਸ ਬਾਰੇ ਹੋਰ ਵਿਸਤਾਰ ਨਾਲ ਦੱਸ ਸਕਦੇ ਹੋ ਕਿ ਕੋਵਿਡ-19 ਦੇ ਵਿਰੁੱਧ ਟੀਕਿਆਂ ਦੀ ਆਪਸੀ ਮਾਨਤਾ ਬਾਰੇ ਭਾਰਤ ਵੱਲੋਂ ਜੀ-20 ਮੈਂਬਰਾਂ ਨੂੰ ਸਹੀ ਪ੍ਰਸਤਾਵ ਕੀ ਹੈ ਤਾਂ ਜੋ ਉਹ ਅਸਾਨ ਅੰਤਰਰਾਸ਼ਟਰੀ ਯਾਤਰਾ ਨੂੰ ਯਕੀਨੀ ਬਣਾ ਸਕਣ? ਕੀ ਤੁਸੀਂ ਕੱਲ੍ਹ ਪੋਪ ਨਾਲ ਪ੍ਰਧਾਨ ਮੰਤਰੀ ਦੀ ਮੁਲਾਕਾਤ ਦੇ ਏਜੰਡੇ ਬਾਰੇ ਵਿਸਤਾਰ ਨਾਲ ਦੱਸ ਸਕੋਗੇ? ਮੇਰਾ ਮਤਲਬ, ਉਹ ਕਿਹੜੇ ਅਸਲ ਮੁੱਦਿਆਂ ‘ਤੇ ਚਰਚਾ ਕਰਨ ਦੀ ਯੋਜਨਾ ਬਣਾ ਰਹੇ ਹਨ, ਖਾਸ ਤੌਰ ‘ਤੇ ਭਾਰਤ ਦੇ ਈਸਾਈਆਂ ਨਾਲ ਸਬੰਧਤ ਜਾਂ ਹੋਰ ਕੀ? ਦੂਜੀ ਗੱਲ ਇਹ ਹੈ…
ਸ਼੍ਰੀ ਅਰਿੰਦਮ ਬਾਗਚੀ, ਸਰਕਾਰੀ ਬੁਲਾਰੇ: ਸਾਡੇ ਕੋਲ ਸਮਾਂ ਬਹੁਤ ਘੱਟ ਹੈ, ਇਸ ਲਈ….
ਸਪੀਕਰ 1: ਅਤੇ ਜੇਕਰ ਤੁਸੀਂ ਇਸ ਬਾਰੇ ਵਿਸਤਾਰ ਨਾਲ ਦੱਸ ਸਕਦੇ ਹੋ ਕਿ COP26 ਸੰਮੇਲਨ ਤੋਂ ਪਹਿਲਾਂ ਫੰਡਾਂ ਅਤੇ ਤਕਨੀਕੀ ਟ੍ਰਾਂਸਫਰ ਬਾਰੇ ਤੁਹਾਡੀਆਂ ਉਮੀਦਾਂ ਕੀ ਹਨ? ਖਾਸ ਤੌਰ ‘ਤੇ ਅਮਰੀਕਾ ਦੇ ਨਾਲ ਇਸ ਦੀ ਭਾਈਵਾਲੀ ‘ਤੇ ਹੋਰ, ਜੇਕਰ ਮੈਂ ਹੁਣੇ ਨੋਟਿਸ ਕਰ ਸਕਦਾ ਹਾਂ ਕਿ ਅਮਰੀਕਾ ਨੇ ਭਾਰਤ ਨੂੰ ਫੰਡ ਤਕਨੀਕ ਵਿੱਚ ਮਦਦ ਕਰਨ ਦਾ ਵਾਅਦਾ ਕੀਤਾ ਹੈ ਅਤੇ ਇਹ ਮੌਸਮ ‘ਤੇ ਸਹਿਯੋਗ ਦੀ ਮੰਗ ਕਰਦਾ ਹੈ। ਤੁਹਾਡਾ ਧੰਨਵਾਦ।
ਸ਼੍ਰੀ ਹਰਸ਼ਵਰਧਨ ਸ਼੍ਰਿੰਗਲਾ, ਵਿਦੇਸ਼ ਸਕੱਤਰ: ਆਓ ਟੀਕਾਕਰਨ ਪ੍ਰਮਾਣੀਕਰਣ ਨਾਲ ਸ਼ੁਰੂਆਤ ਕਰੀਏ ਕਿਉਂਕਿ ਮੈਨੂੰ ਸਿਧਾਂਤ ਅਤੇ ਬਲੂਮਬਰਗ ਦੋਵਾਂ ਦੁਆਰਾ ਪੁੱਛਿਆ ਗਿਆ ਸੀ। ਟੀਕਾਕਰਨ ਪ੍ਰਮਾਣੀਕਰਣ ਦਾ ਮੁੱਦਾ ਸੀ, ਮੈਨੂੰ ਲਗਦਾ ਹੈ ਕਿ ਖਾਸ ਤੌਰ ‘ਤੇ ਯੂਰੋਪੀਅਨ ਯੂਨੀਅਨ ਦੇ ਪ੍ਰਤੀਨਿਧਾਂ ਨਾਲ ਇਸ ਬਾਰੇ ਚਰਚਾ ਕੀਤੀ ਗਈ ਸੀ। ਅਤੇ ਮੈਨੂੰ ਲਗਦਾ ਹੈ ਕਿ ਅਸਾਨ ਪਹੁੰਚ, ਸਧਾਰਣਤਾ ਦੇ ਨਾਲ ਯਾਤਰਾ ਦੇ ਮੁੱਦੇ ‘ਤੇ ਨਿਸ਼ਚਤ ਤੌਰ ‘ਤੇ ਚਰਚਾ ਕੀਤੀ ਗਈ ਸੀ ਕਿਉਂਕਿ ਦੇਸ਼ ਕੋਵਿਡ ਮਹਾਮਾਰੀ ਤੋਂ ਤੇਜ਼ੀ ਨਾਲ ਠੀਕ ਹੋ ਰਹੇ ਹਨ। ਟੀਕਿਆਂ ਦੀ ਆਪਸੀ ਮਾਨਤਾ ‘ਤੇ ਗੱਲਬਾਤ ਹੋਈ। ਮੈਂ ਸੋਚਦਾ ਹਾਂ ਕਿ ਇੱਥੇ ਇੱਕ ਭਾਵਨਾ ਹੈ ਕਿ ਇਹ ਇੱਕ ਬਹੁਤ ਹੀ, ਮੈਂ ਕਹਾਂਗਾ, ਯੋਗ ਵਿਧੀ ਹੈ ਜਿਸ ਦੁਆਰਾ ਅਸੀਂ ਅਸਾਨ ਅੰਤਰਰਾਸ਼ਟਰੀ ਯਾਤਰਾ ਦੀ ਸੁਵਿਧਾ ਦੇ ਸਕਦੇ ਹਾਂ। ਇਸ ਦੇ ਵੇਰਵਿਆਂ ‘ਤੇ ਦੁਵੱਲੇ ਤੌਰ ‘ਤੇ ਕੰਮ ਕਰਨਾ ਹੋਵੇਗਾ। ਮੈਨੂੰ ਲਗਦਾ ਹੈ ਕਿ ਯੂਰੋਪੀਅਨ ਯੂਨੀਅਨ; ਯੂਰੋਪੀਅਨ ਕੌਂਸਲ ਸਿਰਫ਼ ਆਮ ਦਿਸ਼ਾ-ਨਿਰਦੇਸ਼ ਪ੍ਰਦਾਨ ਕਰ ਸਕਦੀ ਹੈ। ਇਹ ਕਹਿਣ ਤੋਂ ਬਾਅਦ, ਮੈਨੂੰ ਲਗਦਾ ਹੈ ਕਿ ਯੂਰੋਪੀਅਨ ਯੂਨੀਅਨ ਦੇ ਕੁਝ ਦੇਸ਼ਾਂ ਨੇ ਪਹਿਲਾਂ ਹੀ ਸਾਡੇ ਪ੍ਰਸਤਾਵ ਦਾ ਜਵਾਬ ਦਿੱਤਾ ਹੈ, ਅਸੀਂ ਇਸ ਸਬੰਧ ਵਿੱਚ ਪਹਿਲਾਂ ਹੀ ਕੁਝ ਅੱਗੇ ਵਧ ਰਹੇ ਹਾਂ। ਅਤੇ ਸਵਾਲ G20 ‘ਤੇ ਵੀ ਸੀ। ਅਸੀਂ ਜੀ20 ਵਿੱਚ ਵੀ ਟੀਕਾਕਰਨ ਪ੍ਰਮਾਣੀਕਰਣ ਦੀ ਆਪਸੀ ਮਾਨਤਾ ਦਾ ਪ੍ਰਸਤਾਵ ਕੀਤਾ ਹੈ। ਪਰ ਜਿਵੇਂ ਕਿ ਅਸੀਂ ਬੋਲਦੇ ਹਾਂ, ਨਤੀਜੇ ਦੇ ਦਸਤਾਵੇਜ਼ ‘ਤੇ ਚਰਚਾ ਹਾਲੇ ਵੀ ਜਾਰੀ ਹੈ। ਇਸ ਲਈ ਮੈਨੂੰ ਲਗਦਾ ਹੈ ਕਿ ਜ਼ਿਆਦਾਤਰ ਦੇਸ਼ ਬੇਰੋਕ ਅੰਤਰਰਾਸ਼ਟਰੀ ਯਾਤਰਾ ਦੀ ਸੁਵਿਧਾ ਦੇਣ ਦੇ ਵਿਚਾਰ ਤੋਂ ਕਾਫ਼ੀ ਖੁਸ਼ ਹਨ। ਕੀ ਇਹ ਵਿਸਤਾਰ ਕੁਝ ਅਜਿਹਾ ਹੈ ਜੋ ਸਾਹਮਣੇ ਆਵੇਗਾ, ਇਹ ਦੇਖਿਆ ਜਾਣਾ ਬਾਕੀ ਹੈ ਪਰ ਮਾਮਲੇ ਦਾ ਤੱਥ ਇਹ ਹੈ ਕਿ ਬਹੁਤ ਸਾਰੇ ਦੇਸ਼ ਮਹਿਸੂਸ ਕਰਦੇ ਹਨ ਕਿ ਅਸਾਨ ਪਹੁੰਚ ਅਤੇ ਅਸਾਨ ਯਾਤਰਾ ਉਹ ਚੀਜ਼ ਹੈ ਜਿਸ ‘ਤੇ ਸਾਨੂੰ ਸਮੂਹਿਕ ਤੌਰ ‘ਤੇ ਕੰਮ ਕਰਨ ਦੀ ਜ਼ਰੂਰਤ ਹੈ। ਅਤੇ ਉਹ ਨੁਕਤਾ ਜੋ ਪ੍ਰਧਾਨ ਮੰਤਰੀ ਨੇ ਬਣਾਇਆ, ਮੇਰੇ ਖਿਆਲ ਵਿੱਚ ਪ੍ਰਾਪਤ ਕੀਤਾ ਗਿਆ ਹੈ ਅਤੇ ਨੋਟ ਕੀਤਾ ਗਿਆ ਹੈ।
ਤੀਜੀ ਦੁਨੀਆ ਦੇ ਦੇਸ਼ਾਂ ਵਿੱਚ ਕੰਮ ਕਰਨ ਬਾਰੇ ਮਨੀਸ਼ ਦਾ ਸਵਾਲ, ਤੁਸੀਂ ਅਫ਼ਰੀਕਾ, ਆਸੀਆਨ ਦੇਸ਼ਾਂ ਆਦਿ ਦਾ ਜ਼ਿਕਰ ਕੀਤਾ। ਮੈਨੂੰ ਲਗਦਾ ਹੈ ਕਿ ਯੂਰੋਪੀਅਨ ਯੂਨੀਅਨ ਦੇ ਪੱਧਰ ‘ਤੇ, ਇਹ ਉਹ ਚੀਜ਼ ਹੈ ਜਿਸ ਬਾਰੇ ਗੱਲ ਕੀਤੀ ਗਈ ਸੀ। ਇਸ ਗੱਲ ਨੂੰ ਮਾਨਤਾ ਦਿੱਤੀ ਗਈ ਸੀ ਕਿ ਯੂਰੋਪੀਅਨ ਯੂਨੀਅਨ ਨੇ ਇੰਡੋ ਪੈਸੀਫਿਕ ‘ਤੇ ਇੱਕ ਰਣਨੀਤੀ ਪੇਪਰ ਪੇਸ਼ ਕੀਤਾ ਸੀ, ਜਿਸ ਵਿੱਚ ਰਾਸ਼ਟਰਪਤੀ ਅਰਸਲਾ ਵਾਨ ਡੇਰ ਲੇਯੇਨ ਅਤੇ ਰਾਸ਼ਟਰਪਤੀ ਚਾਰਲਸ ਮਿਸ਼ੇਲ ਨੇ ਆਮ ਤੌਰ ‘ਤੇ ਇੰਡੋ ਪੈਸੀਫਿਕ ਨੂੰ ਦਿੱਤੇ ਮਹੱਤਵ ਅਤੇ ਖਾਸ ਤੌਰ ‘ਤੇ ਭਾਰਤ ਨਾਲ ਕੰਮ ਕਰਨ ਬਾਰੇ ਗੱਲ ਕੀਤੀ ਸੀ। ਅਤੇ ਮੈਂ ਸੋਚਦਾ ਹਾਂ ਕਿ ਨੇਤਾਵਾਂ ਨੇ ਮਹਿਸੂਸ ਕੀਤਾ ਕਿ ਇਹ ਉਹ ਚੀਜ਼ ਹੈ ਜਿਸ ਬਾਰੇ ਸਾਨੂੰ ਹੋਰ ਚਰਚਾ ਕਰਨ ਦੀ ਜ਼ਰੂਰਤ ਹੈ, ਪ੍ਰਧਾਨ ਮੰਤਰੀ ਨੇ ਪੇਸ਼ਕਸ਼ ਕੀਤੀ ਕਿ ਉਹ ਉੱਚ ਪੱਧਰੀ ਵਫ਼ਦ ਭਾਰਤ ਭੇਜ ਸਕਦੇ ਹਨ, ਅਤੇ ਅਸੀਂ ਨੋਟਸ ਅਤੇ ਤਜਰਬਿਆਂ ‘ਤੇ ਚਰਚਾ ਕਰ ਸਕਦੇ ਹਾਂ ਅਤੇ ਉਹ ਸਾਂਝੇ ਕਰ ਸਕਦੇ ਹਾਂ, ਅਤੇ ਫਿਰ ਸ਼ਾਇਦ ਇੱਕ ਕਾਰਜ–ਬਲ ਵੀ ਕਾਇਮ ਕਰ ਸਕਦੇ ਹਾਂ, ਜੋ ਯੂਰੋਪੀਅਨ ਯੂਨੀਅਨ ਦੇ ਨਾਲ ਇੰਡੋ ਪੈਸੀਫਿਕ ‘ਤੇ ਸਹਿਯੋਗ ਨੂੰ ਅੱਗੇ ਲਿਜਾ ਸਕਦੀ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਯੂਰੋਪੀਅਨ ਯੂਨੀਅਨ ਦੇ ਕਈ ਮੈਂਬਰ ਰਾਜ ਜਿਵੇਂ ਕਿ ਫਰਾਂਸ, ਜਰਮਨੀ, ਨੀਦਰਲੈਂਡ ਪਹਿਲਾਂ ਹੀ ਇੰਡੋ ਪੈਸੀਫਿਕ ਵਿੱਚ ਦਸਤਾਵੇਜ਼ ਅਤੇ ਰਣਨੀਤੀ ਪੱਤਰ ਪੇਸ਼ ਕਰ ਚੁੱਕੇ ਹਨ, ਉਨ੍ਹਾਂ ਕੋਲ ਇੰਡੋ ਪੈਸੀਫਿਕ ਬਾਰੇ ਇੱਕ ਨੀਤੀ ਹੈ। ਇੰਡੋ ਪੈਸੀਫਿਕ ‘ਤੇ ਸਹਿਯੋਗ ਕਰਨ ਲਈ ਸਮਾਨ ਸੋਚ ਵਾਲੇ ਦੇਸ਼ਾਂ ਦੀ ਜ਼ਰੂਰਤ ਵਧਦੀ ਵਿਖਾਈ ਦੇ ਰਹੀ ਹੈ ਅਤੇ ਇਹ ਉਹ ਚੀਜ਼ ਹੈ ਜੋ ਮੇਰੇ ਖਿਆਲ ਵਿਚ ਸਪਸ਼ਟ ਤੌਰ ‘ਤੇ ਖਿੱਚ ਪਾ ਰਹੀ ਹੈ ਅਤੇ ਅੱਜ ਨੇਤਾਵਾਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਇਸ ਸਬੰਧ ਵਿਚ ਉਸੇ ਖਿੱਚ ਅਤੇ ਗਤੀ ਨੂੰ ਦਰਸਾਉਂਦੀ ਹੈ।
ਭਲਕੇ ਪਵਿੱਤਰ ਪੋਪ ਨਾਲ ਮੁਲਾਕਾਤ ਦੇ ਸਬੰਧ ਵਿੱਚ, ਮੈਂ ਜਾਣਦਾ ਹਾਂ ਕਿ ਪ੍ਰਧਾਨ ਮੰਤਰੀ ਦੀ ਇੱਕ ਵੱਖਰੀ ਮੁਲਾਕਾਤ ਹੋਵੇਗੀ; ਉਹ ‘ਵਨ ਟੂ ਵਨ’ ਆਧਾਰ ‘ਤੇ ਆਪਣੀ ਹੋਵੇਗੀ। ਅਤੇ ਇਹ, ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਵਫ਼ਦ ਪੱਧਰ ਦੀ ਗੱਲਬਾਤ ਸ਼ੁਰੂ ਕੀਤੀ ਜਾ ਸਕਦੀ ਹੈ। ਵੈਟੀਕਨ ਨੇ ਕੋਈ ਏਜੰਡਾ ਤੈਅ ਨਹੀਂ ਕੀਤਾ ਹੈ। ਮੇਰਾ ਮੰਨਣਾ ਹੈ, ਪ੍ਰੰਪਰਾ ਦਾ ਕੋਈ ਏਜੰਡਾ ਨਹੀਂ ਹੁੰਦਾ, ਜਦੋਂ ਤੁਸੀਂ ਪਰਮ ਪਵਿੱਤਰ ਸ਼ਖ਼ਸੀਅਤ ਨਾਲ ਮੁੱਦਿਆਂ ‘ਤੇ ਚਰਚਾ ਕਰਦੇ ਹੋ। ਅਤੇ ਮੈਨੂੰ ਲਗਦਾ ਹੈ ਕਿ ਅਸੀਂ ਇਸਦਾ ਸਤਿਕਾਰ ਕਰਾਂਗੇ। ਮੈਨੂੰ ਯਕੀਨ ਹੈ ਕਿ ਇਹ ਮੁੱਦੇ ਆਮ ਗਲੋਬਲ ਪਰਿਪੇਖਾਂ ਅਤੇ ਸਾਡੇ ਸਾਰਿਆਂ ਲਈ ਮਹੱਤਵਪੂਰਨ ਮੁੱਦਿਆਂ, ਕੋਵਿਡ-19, ਸਿਹਤ ਦੇ ਮੁੱਦੇ, ਅਸੀਂ ਇਕੱਠੇ ਕਿਵੇਂ ਕੰਮ ਕਰ ਸਕਦੇ ਹਾਂ, ਅਸੀਂ ਮਿਲ ਕੇ ਕਿਵੇਂ ਕੰਮ ਕਰ ਸਕਦੇ ਹਾਂ, ਦੇ ਰੂਪ ਵਿੱਚ ਦਿਲਚਸਪੀ ਦੇ ਕਈ ਖੇਤਰਾਂ ਨੂੰ ਕਵਰ ਕਰਨਗੇ। ਸ਼ਾਂਤੀ ਕਾਇਮ ਰੱਖਣ ਲਈ ਅਸੀਂ ਅਸੀਂ ਮਿਲ ਕੇ ਕਿਵੇਂ ਕੰਮ ਕਰ ਸਕਦੇ ਹਾਂ ਅਤੇ ਇਹ ਉਹ ਚੀਜ਼ ਹੈ ਜੋ ਮੈਨੂੰ ਲਗਦਾ ਹੈ ਕਿ ਚਰਚਾਵਾਂ ਵਿੱਚ ਇਨ੍ਹਾਂ ਬਾਰੇ ਹੀ ਆਮ ਰੁਝਾਨ ਰਹੇਗਾ।
ਹੁਣ, ਜਿੱਥੋਂ ਤੱਕ ਤੁਸੀਂ ਫੰਡਿੰਗ, ਅਤੇ COP 26 ਵਿੱਚ ਤਕਨਾਲੋਜੀ ਦੇ ਤਬਾਦਲੇ ਦੇ ਮੁੱਦੇ ਦਾ ਜ਼ਿਕਰ ਕੀਤਾ ਹੈ, ਮੇਰੇ ਖਿਆਲ ਵਿੱਚ ਪ੍ਰਧਾਨ ਮੰਤਰੀ ਨੇ ਵਿਕਾਸਸ਼ੀਲ ਦੇਸ਼ਾਂ ਦੀਆਂ ਚਿੰਤਾਵਾਂ ਨੂੰ ਵਧੇਰੇ ਵਚਨਬੱਧਤਾਵਾਂ ਦੇ ਸਬੰਧ ਵਿੱਚ ਸਪਸ਼ਟ ਕੀਤਾ ਹੈ, ਭਾਵੇਂ ਕਿ ਦੇਸ਼; ਪੈਰਿਸ ਵਿਚ ਪੈਰਿਸ ਸਮਝੌਤੇ ਵਿਚ ਤੈਅ ਕੀਤੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ, ਮੈਨੂੰ ਲਗਦਾ ਹੈ, ਅਸੀਂ ਪਹਿਲਾਂ ਹੀ ਗੋਲ–ਪੋਸਟ ਨੂੰ ਬਦਲਦੇ ਦੇਖ ਰਹੇ ਹਾਂ, ਹੋਰ ਟੀਚੇ ਨਿਰਧਾਰਤ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਸਾਡੀ ਆਪਣੀ ਉਦਾਹਰਣ ਲਈ, ਅਤੇ ਕਿਹਾ ਕਿ ਭਾਰਤ ਅਸਲ ਵਿੱਚ ਪੈਰਿਸ ਵਿੱਚ ਨਾ ਸਿਰਫ਼ ਆਪਣੇ ਐੱਨਡੀਸੀਜ਼ (NDCs) ਨੂੰ ਪ੍ਰਾਪਤ ਕਰਨ ਦੇ ਨੇੜੇ ਹੈ, ਪਰ ਸ਼ਾਇਦ ਇਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਪਾਰ ਕਰ ਰਿਹਾ ਹੈ। ਪਰ ਇਸ ਦੇ ਨਾਲ ਹੀ ਇਸ ਗੱਲ ਵਿੱਚ ਵੀ ਵਧੇਰੇ ਜਵਾਬਦੇਹੀ ਹੋਣੀ ਚਾਹੀਦੀ ਹੈ ਕਿ ਅਸੀਂ ਵਿਕਾਸਸ਼ੀਲ ਦੇਸ਼ਾਂ ਨੂੰ ਉਨ੍ਹਾਂ ਦੇ ਉਦੇਸ਼ਾਂ ਤੱਕ ਪਹੁੰਚਣ ਵਿੱਚ ਕਿਵੇਂ ਸਹਾਇਤਾ ਕਰਦੇ ਹਾਂ, ਖਾਸ ਤੌਰ ‘ਤੇ, ਜਲਵਾਯੂ ਫਾਈਨਾਂਸਿੰਗ, ਗ੍ਰੀਨ ਫਾਈਨਾਂਸਿੰਗ ਅਤੇ ਗ੍ਰੀਨ ਤਕਨਾਲੋਜੀ ਦੇ ਸਬੰਧ ਵਿੱਚ, ਕਿ ਉਨ੍ਹਾਂ ਨੂੰ ਸਿਰਫ਼ ਇੱਕ ਵਚਨਬੱਧਤਾ ਤੋਂ ਇਲਾਵਾ ਹੋਰ ਬਹੁਤ ਕੁਝ ਹੋਣ ਦੀ ਲੋੜ ਹੈ, ਦੇ ਠੋਸ ਕਾਰਜਕ੍ਰਮਾਂ ਦੇ ਸੰਦਰਭ ਵਿੱਚ ਵਧੇਰੇ ਹੋਣਾ ਚਾਹੀਦਾ ਸੀ, ਮੈਂ ਇਹ ਕਹਾਂਗਾ, ਉਹ ਭਰੋਸੇ ਜੋ ਵਿਕਾਸਸ਼ੀਲ ਦੇਸ਼ਾਂ ਨੂੰ ਉਨ੍ਹਾਂ ਦੀ ਮਦਦ ਕਰਨ ਅਤੇ ਉਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਉਨ੍ਹਾਂ ਦਾ ਸਮਰਥਨ ਕਰਨ ਲਈ ਅਸਲ ਰਿਆਇਤੀ ਪ੍ਰਵਾਹ ਦੀ ਅਗਵਾਈ ਕਰ ਸਕਦੇ ਹਨ, ਜੋ ਕਿ ਅਸੀਂ ਸਾਰੇ ਹਾਂ, ਮੇਰੇ ਖਿਆਲ ਵਿੱਚ, ਸਹਿਮਤੀ ਨਾਲ ਜਲਵਾਯੂ ਪਰਿਵਰਤਨ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਤੁਰੰਤ ਕਦਮ ਚੁੱਕਣ ਦੀ ਲੋੜ ਹੈ। ਅਤੇ ਭਾਰਤ ਦੁਆਰਾ ਕੀਤੇ ਜਾ ਰਹੇ ਅਨੁਕੂਲਨ, ਨਿਘਾਰ ਦੇ ਸੰਦਰਭ ਵਿੱਚ ਚੁੱਕੇ ਗਏ ਕਦਮਾਂ ‘ਤੇ ਕਾਫੀ ਚਰਚਾ ਹੋਈ। ਅਤੇ ਮੈਨੂੰ ਲਗਦਾ ਹੈ, ਸਾਨੂੰ ਇਹ ਦੇਖਣਾ ਜਾਰੀ ਰੱਖਣਾ ਪਵੇਗਾ ਕਿ ਇਹ ਵਿਚਾਰ-ਵਟਾਂਦਰੇ ਕਿਵੇਂ ਚਲਦੇ ਹਨ. ਪਰ ਮੈਂ ਸਮਝਦਾ ਹਾਂ ਕਿ ਪ੍ਰਧਾਨ ਮੰਤਰੀ ਨੇ ਇਹ ਗੱਲ ਬਿਲਕੁਲ ਸਪਸ਼ਟ ਤੌਰ ‘ਤੇ ਕਹੀ ਹੈ ਕਿ ਟੀਚਿਆਂ ਨੂੰ ਪੂਰਾ ਕਰਨ ਲਈ ਹੋਰ ਜ਼ਿਆਦਾ ਕੁਝ ਕਰਨ ਦੀ ਲੋੜ ਹੈ, ਨਾ ਸਿਰਫ ਟੀਚਿਆਂ ਨੂੰ ਪੂਰਾ ਕਰਨ ਲਈ ਵਧੇਰੇ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿਉਂਕਿ ਬਹੁਤ ਸਾਰੇ ਦੇਸ਼ ਅਸਲ ਰੂਪ ਵਿੱਚ ਅਜਿਹਾ ਨਹੀਂ ਕਰ ਰਹੇ ਸਨ। ਪਰ ਤੁਹਾਨੂੰ ਹੋਰ ਪੱਖ ਵੀ ਲਿਆਉਣ ਦੀ ਲੋੜ ਹੈ, ਉਦਾਹਰਨ ਲਈ ਜੀਵਨਸ਼ੈਲੀ ਵਿੱਚ ਬਦਲਾਅ ਦੇਖਣਾ। ਭਾਰਤ ਹਮੇਸ਼ਾ ਕੁਦਰਤ ਨਾਲ ਇੱਕਸੁਰਤਾ ਬਣਾ ਕੇ ਚਲਦਾ ਰਿਹਾ ਹੈ, ਅਸੀਂ ਪ੍ਰਤੀ ਵਿਅਕਤੀ ਦੇ ਰੂਪ ਵਿੱਚ ਸਭ ਤੋਂ ਘੱਟ ਕਾਰਬਨ ਨਿਕਾਸੀ ਕਰਨ ਵਾਲਿਆਂ ਵਿੱਚੋਂ ਇੱਕ ਹਾਂ। ਪਰ ਇਸ ਦੇ ਨਾਲ ਹੀ, ਅਸੀਂ ਮੰਨਦੇ ਹਾਂ ਕਿ ਅਜਿਹਾ ਕਰਨ ਦਾ ਇੱਕ ਤਰੀਕਾ ਇਹ ਹੈ ਕਿ ਅਸਲ ਵਿੱਚ ਇਹ ਦੇਖਣਾ ਹੈ ਕਿ ਅਸੀਂ ਵਿਸ਼ਵ ਪੱਧਰ ‘ਤੇ ਟਿਕਾਊ ਜੀਵਨ–ਸ਼ੈਲੀ ਦੀ ਅਗਵਾਈ ਕਿਵੇਂ ਕਰ ਸਕਦੇ ਹਾਂ, ਜੋ ਜਲਵਾਯੂ ਪਰਿਵਰਤਨ ਦੇ ਮਾਮਲੇ ਵਿੱਚ ਆਪਣੇ ਆਪ ਹੀ ਤਾਪਮਾਨ ਦੀ ਸਰਦਲ਼ ਨੂੰ ਘਟਾ ਦੇਵੇਗੀ। ਇਸ ਲਈ ਜਲਵਾਯੂ ਪਰਿਵਰਤਨ ਵਿੱਚ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਇੱਕ ਪੂਰਵ ਸ਼ਰਤ ਵਜੋਂ ਜੀਵਨ–ਸ਼ੈਲੀ ਵਿੱਚ ਬਦਲਾਅ ਕਰੋ।
ਅੱਤਵਾਦ, ਮੈਨੂੰ ਲਗਦਾ ਹੈ ਕਿ ਅਫ਼ਗ਼ਾਨਿਸਤਾਨ ‘ਤੇ ਮੁੱਦੇ ਨੂੰ ਖਾਸ ਤੌਰ ‘ਤੇ ਚਰਚਾ ‘ਚ ਲਿਆ ਗਿਆ ਹੈ। ਦੋ ਵਿਸ਼ਿਆਂ – ਜਲਵਾਯੂ ਪਰਿਵਰਤਨ ਅਤੇ ਅਫ਼ਗ਼ਾਨਿਸਤਾਨ, ਦੋਵੇਂ ਪਾਸਿਆਂ ਦੇ ਨੇਤਾਵਾਂ ਨੇ ਇਨ੍ਹਾਂ ਵਿਸ਼ਿਆਂ ਉੱਤੇ ਬਹੁਤ ਸਮਾਂ ਲਿਆ। ਅਤੇ ਅਫ਼ਗ਼ਾਨਿਸਤਾਨ ਦੇ ਮੁੱਦੇ ‘ਤੇ, ਮੈਂ ਸਮਝਦਾ ਹਾਂ ਕਿ ਪ੍ਰਧਾਨ ਮੰਤਰੀ ਬਹੁਤ ਸਪਸ਼ਟ ਸਨ ਕਿ ਅਫ਼ਗ਼ਾਨਿਸਤਾਨ ਦੀ ਸਥਿਤੀ ਨੂੰ ਅਲੱਗ-ਥਲੱਗ ਨਹੀਂ ਦੇਖਿਆ ਜਾ ਸਕਦਾ, ਕਿ ਚੰਗਾ ਸ਼ਾਸਨ ਪ੍ਰਦਾਨ ਕਰਨ ਵਿੱਚ ਅਸਫ਼ਲਤਾ ਅਤੇ ਅਸਮਰੱਥਾ, ਸਥਿਤੀ ਨਾਲ ਨਜਿੱਠਣ ਵਿੱਚ ਅਸਫ਼ਲਤਾ, ਜਿਵੇਂ ਕਿ ਇਹ ਸਭ ਹੈ, ਇਹ ਵੀ ਇੱਕ ਆਤਮ-ਨਿਰੀਖਣ ਦਾ ਵਿਸ਼ਾ ਹੋਣਾ ਚਾਹੀਦਾ ਸੀ ਅਤੇ ਸਾਨੂੰ ਇਹ ਕਹਿਣ ਲਈ ਸਮਰਥਨ ਕਰਨਾ ਚਾਹੀਦਾ ਹੈ, ਕਿਸੇ ਵੀ ਤਰ੍ਹਾਂ ਦੀ ਧਮਕੀ ਜਾਂ ਧਮਕੀ ਜੋ ਅਫ਼ਗ਼ਾਨਿਸਤਾਨ ਤੋਂ ਆਵੇਗੀ, ਮੇਰੇ ਖਿਆਲ ਵਿੱਚ, ਉਹ ਅਜਿਹੀ ਚੀਜ਼ ਹੈ ਜਿਸ ਲਈ ਅੰਤਰਰਾਸ਼ਟਰੀ ਭਾਈਚਾਰੇ ਨੂੰ ਬਹੁਤ ਧਿਆਨ ਨਾਲ ਦੇਖਣਾ ਹੋਵੇਗਾ। ਉਨ੍ਹਾਂ ਕਿਹਾ ਕਿ ਅਫ਼ਗ਼ਾਨਿਸਤਾਨ ਦੀਆਂ ਸਮੱਸਿਆਵਾਂ ਦੇ ਮੂਲ ਕਾਰਨਾਂ ਨੂੰ ਸਰਗਰਮੀ ਨਾਲ ਘੋਖਿਆ ਜਾਣਾ ਚਾਹੀਦਾ ਹੈ, ਜੋ ਕਿ ਜ਼ਰੂਰੀ ਤੌਰ ‘ਤੇ, ਕੱਟੜਪੰਥੀ ਅਤੇ ਕੱਟੜਵਾਦ ਹੈ, ਅਤੇ ਅੱਤਵਾਦ, ਬੇਸ਼ੱਕ, ਇਸ ਦਾ ਨਤੀਜਾ ਹੈ, ਬਹੁਤ ਧਿਆਨ ਨਾਲ ਘੋਖਿਆ ਜਾਣਾ ਚਾਹੀਦਾ ਹੈ। ਇਸ ਲਈ ਮੈਨੂੰ ਲਗਦਾ ਹੈ ਕਿ ਇੱਕ ਮਜ਼ਬੂਤ ਭਾਵਨਾ ਸੀ, ਜਿਸ ਨੂੰ ਯੂਰੋਪੀਅਨ ਯੂਨੀਅਨ ਅਤੇ ਇਟਲੀ ਵਿੱਚ ਸਾਡੇ ਭਾਈਵਾਲਾਂ ਦੁਆਰਾ ਪੂਰੀ ਤਰ੍ਹਾਂ ਸਮਝਿਆ ਗਿਆ ਸੀ। ਦੋਵਾਂ ਨੇ ਉਨ੍ਹਾਂ ਭਾਵਨਾਵਾਂ ਦਾ ਜਵਾਬ ਦਿੱਤਾ ਅਤੇ ਮਹਿਸੂਸ ਕੀਤਾ ਕਿ ਇਹ ਉਹ ਚੀਜ਼ ਹੈ ਜਿਸ ‘ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਬੇਸ਼ੱਕ, ਇਹ ਸੱਚ ਹੈ ਕਿ ਮਾਨਵਤਾਵਾਦੀ ਸਥਿਤੀ ‘ਤੇ ਵੀ ਜ਼ੋਰ ਦਿੱਤਾ ਗਿਆ ਹੈ ਅਤੇ ਪ੍ਰਧਾਨ ਮੰਤਰੀ ਦ੍ਰਾਗੀ ਨੇ ਖਾਸ ਤੌਰ ‘ਤੇ ਅਫ਼ਗ਼ਾਨਿਸਤਾਨ ਵਿੱਚ ਜੀ-20 ਸੰਮੇਲਨ ਦੌਰਾਨ ਇਹ ਯਕੀਨੀ ਬਣਾਉਣ ਲਈ ਸਮਰਥਨ ਜੁਟਾਉਣ ਦੇ ਆਪਣੇ ਯਤਨਾਂ ਦਾ ਜ਼ਿਕਰ ਕੀਤਾ ਕਿ ਅਫ਼ਗ਼ਾਨਿਸਤਾਨ ਦੇ ਲੋਕਾਂ ਨੂੰ ਇਸ ਦੇ ਨਤੀਜੇ ਵਜੋਂ ਮੌਜੂਦਾ ਸਥਿਤੀ ਵਿੱਚ ਦੁਖ ਨਾ ਝੱਲਣਾ ਪਏ। ਪ੍ਰਧਾਨ ਮੰਤਰੀ ਨੇ ਇਹ ਵੀ ਇਸ਼ਾਰਾ ਕੀਤਾ ਕਿ ਉਸ ਦੇਸ਼ ਵਿੱਚ ਸ਼ਾਸਨ ਕਰਨ ਵਾਲਿਆਂ ਅਤੇ ਜਿਹੜੇ ਲੋਕ ਹਨ ਉਨ੍ਹਾਂ ਵਿੱਚ ਅੰਤਰ ਹੋਣਾ ਚਾਹੀਦਾ ਹੈ ਅਤੇ ਲੋਕਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਅਸੀਂ ਮਾਨਵਤਾਵਾਦੀ ਸਹਾਇਤਾ ਦੀ ਪੇਸ਼ਕਸ਼ ਕੀਤੀ ਸੀ, ਮਹੱਤਵਪੂਰਨ ਸਹਾਇਤਾ, ਪਰ ਸਾਨੂੰ ਇਸਨੂੰ ਅਫ਼ਗ਼ਾਨਿਸਤਾਨ ਤੱਕ ਪਹੁੰਚਾਉਣ ਦੀ ਜ਼ਰੂਰਤ ਹੈ ਅਤੇ ਇਹ ਉਹ ਚੀਜ਼ ਹੈ ਜਿਸ ‘ਤੇ ਅਸੀਂ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਾਂ ਕਿ ਅਫ਼ਗ਼ਾਨਿਸਤਾਨ ਤੱਕ ਮਨੁੱਖੀ ਸਹਾਇਤਾ ਦੀ ਸਿੱਧੀ, ਨਿਰਵਿਘਨ ਪਹੁੰਚ ਹੋਵੇ।
ਦੁਵੱਲੇ ਸਬੰਧਾਂ ਦੀ ਗੱਲ ਕਰਦੇ ਹੋਏ ਮੈਂ ਸਿਰਫ਼ ਇਹ ਦੱਸਣਾ ਚਾਹੁੰਦਾ ਹਾਂ ਕਿ ਹਾਲ ਹੀ ਦੇ ਸਾਲਾਂ ਵਿੱਚ ਇਟਲੀ ਨਾਲ ਸਬੰਧਾਂ ਵਿੱਚ ਮਹੱਤਵਪੂਰਨ ਉਛਾਲ ਦੇਖਣ ਨੂੰ ਮਿਲਿਆ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਵੱਲੇ ਸਬੰਧਾਂ ਵਿੱਚ ਖਾਸ ਕਰਕੇ ਨਿਵੇਸ਼ ਦੇ ਖੇਤਰਾਂ ਵਿੱਚ ਨਿੱਘ ਅਤੇ ਜੋਸ਼ ਦੇਖਿਆ ਗਿਆ ਹੈ, ਵਪਾਰ, ਅਤੇ ਲੋਕਾਂ ਨਾਲ ਲੋਕਾਂ ਦੇ ਸਬੰਧ, ਅਤੇ ਪ੍ਰਧਾਨ ਮੰਤਰੀ ਦ੍ਰਾਗੀ ਨੇ ਵੀ ਇਸ ਭਾਵਨਾ ਦਾ ਬਹੁਤ ਜ਼ੋਰਦਾਰ ਜਵਾਬ ਦਿੱਤਾ। ਅਤੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਰਾਸ਼ਟਰਪਤੀ ਚਾਰਲਸ ਮਿਸ਼ੇਲ ਅਤੇ ਅਰਸਲਾ ਵਾਨ ਡੀ ਲੇਯੇਨ ਨੂੰ ਵੀ ਭਾਰਤ ਆਉਣ ਦਾ ਸੱਦਾ ਦਿੱਤਾ। ਇਸ ਲਈ ਇੱਕ ਖਾਸ ਅਰਥ ਵਿੱਚ, ਮੈਂ ਸੋਚਦਾ ਹਾਂ, ਕੋਵਿਡ ਕਾਰਨ ਬਹੁਤ ਘੱਟ ਵਟਾਂਦਰੇ ਹੋਏ ਹਨ। ਅਸੀਂ ਗੱਲ ਚਲਦੀ ਰੱਖਣੀ ਚਾਹੁੰਦੇ ਹਾਂ, ਅਸੀਂ ਆਪਣੇ ਕੂਟਨੀਤਕ ਸਬੰਧਾਂ ਵਿੱਚ ਤੇਜ਼ੀ ਲਿਆਉਣਾ ਚਾਹੁੰਦੇ ਹਾਂ, ਅਤੇ ਤੁਹਾਨੂੰ ਉਸ ਯਤਨ ਦੇ ਸੰਦਰਭ ਵਿੱਚ ਪ੍ਰਧਾਨ ਮੰਤਰੀ ਦੇ ਸੱਦੇ ਨੂੰ ਦੇਖਣਾ ਹੋਵੇਗਾ।
ਸ਼੍ਰੀ ਅਰਿੰਦਮ ਬਾਗਚੀ, ਸਰਕਾਰੀ ਤਰਜਮਾਨ: ਧੰਨਵਾਦ, ਸਰ। ਬਸ ਕੁਝ ਹੋਰ ਸਵਾਲ। ਪ੍ਰਣਯ ।
ਪ੍ਰਣਯ ਉਪਾਧਿਆਏ: “ਮੈਂ ਪ੍ਰਣਯ ਉਪਾਧਿਆਏ ਏਬੀਪੀ ਨਿਊਜ਼ ਸੇ। ਗਲੋਬਲ ਸਪਲਾਈ ਚੇਨ ਵਿਵਿਧਤਾ ਏਕ ਮਹਤਵਪੂਰਣ ਮੁਦਾ ਰਹਾ ਹੈ ਜਿਸਕੋ ਭਾਰਤ ਭੀ ਉਠਾਤਾ ਰਹਾ ਹੈ। ਈਯੂ ਕੇ ਸਾਥ ਜੋ ਮੁਲਾਕਾਤ ਥੀ, ਯੂਰੋਪੀਅਨ ਯੂਨੀਅਨ ਕੇ ਪ੍ਰਧਾਨ ਕੇ ਸਾਥ ਮੇਂ ਔਰ ਇਟਲੀ ਕੇ ਸਾਥ ਬਾਇਲੈਟ੍ਰਲ ਮੁਲਾਕਾਤ ਮੇਂ ਭੀ ਕਿਆ ਇਸ ਮਾਮਲੇ ਪਰ ਬਾਤ ਹੂਈ ਹੈ ਔਰ ਕਿਸ ਤਰੀਕੇ ਸੇ ਇਸ ਪਰ ਆਗੇ ਕੇ ਰੋਡਮੈਪ ਕੋ ਭਾਰਤ ਬੜ੍ਹਾਨਾ ਚਾਹਤਾ ਹੈ? (ਹਿੰਦੀ ਵਿੱਚ ਸਵਾਲ; ਪੰਜਾਬੀ ਅਨੁਵਾਦ) ਮੈਂ ਏਬੀਪੀ ਨਿਊਜ਼ ਤੋਂ ਪ੍ਰਣਯ ਉਪਾਧਿਆਏ ਹਾਂ। ਗਲੋਬਲ ਸਪਲਾਈ ਚੇਨ ਵਿਵਿਧਤਾ ਇੱਕ ਮਹੱਤਵਪੂਰਨ ਮੁੱਦਾ ਰਿਹਾ ਹੈ ਜਿਸ ਨੂੰ ਭਾਰਤ ਵੀ ਉਠਾਉਂਦਾ ਰਿਹਾ ਹੈ। ਈਯੂ ਦੇ ਨਾਲ, ਈਯੂ ਦੇ ਪ੍ਰਧਾਨ ਨਾਲ ਅਤੇ ਇਟਲੀ ਦੇ ਨਾਲ ਦੁਵੱਲੀ ਬੈਠਕ ਵਿੱਚ ਵੀ, ਕੀ ਇਸ ਮੁੱਦੇ ‘ਤੇ ਚਰਚਾ ਹੋਈ ਹੈ ਅਤੇ ਭਾਰਤ ਕਿਸ ਤਰੀਕੇ ਨਾਲ ਰੂਪ–ਰੇਖਾ ਨੂੰ ਅੱਗੇ ਲਿਜਾਣਾ ਚਾਹੁੰਦਾ ਹੈ?
ਸਪੀਕਰ 2: ਕੀ ਤੁਸੀਂ ਸਾਨੂੰ ਭਾਰਤੀ-ਇਟਾਲੀਅਨ ਮੀਟਿੰਗ ਬਾਰੇ, ਖਾਸ ਕਰਕੇ ਆਰਥਿਕ ਸਹਿਯੋਗ ਦੇ ਨਵੇਂ ਮੋਰਚਿਆਂ ਬਾਰੇ ਕੁਝ ਹੋਰ ਦੱਸ ਸਕਦੇ ਹੋ?
ਸ਼੍ਰੀ ਅਰਿੰਦਮ ਬਾਗਚੀ, ਸਰਕਾਰੀ ਤਰਜਮਾਨ: ਧੰਨਵਾਦ।
ਸ਼੍ਰੀ ਹਰਸ਼ਵਰਧਨ ਸ਼੍ਰਿੰਗਲਾ, ਵਿਦੇਸ਼ ਸਕੱਤਰ: ਠੀਕ ਹੈ। ਪਹਿਲਾਂ ਮੈਨੂੰ ਇਸ ਦਾ ਜਲਦੀ ਜਵਾਬ ਦੇਣ ਦਿਓ। ਮੈਨੂੰ ਲਗਦਾ ਹੈ ਕਿ ਦੋਵੇਂ ਪ੍ਰਧਾਨ ਮੰਤਰੀਆਂ ਨੇ ਜਿਵੇਂ ਮੈਂ ਕਿਹਾ, ਮਹਿਸੂਸ ਕੀਤਾ ਕਿ ਵਪਾਰ ਅਤੇ ਨਿਵੇਸ਼ ਬਹੁਤ ਮਹੱਤਵਪੂਰਨ ਹਨ। ਇਟਲੀ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਹੁਤ ਵੱਡੀ ਗਿਣਤੀ ਵਿੱਚ ਇਟਾਲੀਅਨ ਕੰਪਨੀਆਂ ਹਨ ਜੋ ਭਾਰਤ ਵਿੱਚ ਨਿਵੇਸ਼ ਕਰਨ, ਭਾਰਤ ਵਿੱਚ ਕਾਰੋਬਾਰ ਕਰਨ ਦੀ ਇੱਛੁਕ ਹਨ। ਉਨ੍ਹਾਂ ਕਿਹਾ ਕਿ ਸਮੇਂ ਦੀ ਘਾਟ ਕਾਰਨ ਉਹ ਇਨ੍ਹਾਂ ਦਾ ਵੇਰਵਾ ਨਹੀਂ ਦੇ ਸਕੇ। ਪਰ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਭਾਰਤੀ ਅਤੇ ਇਤਾਲਵੀ ਕੰਪਨੀਆਂ ਵਿਚਕਾਰ ਸਹਿਯੋਗ ਵਧਾਉਣ, ਭਾਰਤ ਵਿੱਚ ਇਤਾਲਵੀ ਨਿਵੇਸ਼ਾਂ ਨੂੰ ਆਕਰਸ਼ਿਤ ਕਰਨ ਦੇ ਵੀ ਇੱਛੁਕ ਹਨ, ਖਾਸ ਤੌਰ ‘ਤੇ ਜਿਵੇਂ ਕਿ ਮੈਂ ਅਖੁੱਟ ਊਰਜਾ ਦੇ ਖੇਤਰਾਂ ਵਿੱਚ ਅਤੇ ਆਟੋਮੋਬਾਈਲ ਸੈਕਟਰ ਵਰਗੇ ਖੇਤਰਾਂ ਵਿੱਚ ਕਿਹਾ ਹੈ, ਜਿਸ ਵਿੱਚ ਈ- ਆਵਾਜਾਈ ਪ੍ਰਸਤਾਵ ਜੋ ਕਿ ਮੇਜ਼ ‘ਤੇ ਹੈ, ਅਤੇ ਇਟਲੀ ਦੀਆਂ ਕੁਝ ਕੰਪਨੀਆਂ ਹਨ ਜੋ ਬਹੁਤ ਵਧੀਆ ਦੋ, ਤਿੰਨ ਪਹੀਆ ਵਾਹਨ ਬਣਾਉਂਦੀਆਂ ਹਨ, ਜੋ ਕਿ ਇਲੈਕਟ੍ਰਿਕ ਵਾਹਨ ਹਨ। ਇਸ ਲਈ, ਮੈਨੂੰ ਲਗਦਾ ਹੈ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ‘ਤੇ ਕੰਮ ਕਰਨ ਦੀ ਗੁੰਜਾਇਸ਼ ਹੈ. ਇਸ ਲਈ, ਮੈਂ ਸਮਝਦਾ ਹਾਂ, ਵਪਾਰਕ ਨਿਵੇਸ਼, ਭਾਰਤ ਅਤੇ ਇਟਲੀ ਦਰਮਿਆਨ ਆਰਥਿਕ ਵਟਾਂਦਰੇ ਦੇ ਖੇਤਰ ਨੂੰ ਦੋਵਾਂ ਨੇਤਾਵਾਂ ਦਰਮਿਆਨ ਹੋਈ ਮੀਟਿੰਗ ਵਿੱਚ ਬਹੁਤ ਗੂੰਜ ਮਿਲੀ ਹੈ।
ਪ੍ਰਣਯ ਜੀ ਆਪਕਾ ਜੋ ਪ੍ਰਸ਼ਨ ਥਾ ਸਪਲਾਈ ਚੇਨ ਕੇ ਬਾਰੇ ਮੇਂ। ਲਚਕਦਾਰ ਸਪਲਾਈ ਚੇਨ ਕੀ ਬਾਤ ਜ਼ਰੂਰ ਹੂਈ। ਯੇ ਚਰਚਾ ਦੋਨੋਂ ਈਯੂ ਔਰ ਇਤਾਲਵੀ ਪ੍ਰਧਾਨ ਮੰਤਰੀ ਕੇ ਸਾਥ ਹੂਈ ਪਰ ਇਸ ਮੇਂ ਵਿਸਤਾਰ ਮੇਂ ਨਹੀਂ ਜਾ ਪਾਏ। ਪਰ ਯੇ ਜਰੂਰ ਸਥਾਪਿਤ ਥਾ ਕੀ ਦੋਨੋਂ ਸਾਈਡ ਚਾਹਤੇ ਹੈਂ ਕੀ ਇਸ ਪਰ ਔਰ ਕਾਮ ਹੋ ਔਰ ਹੈ ਪਰ ਦੋਨੋਂ ਸਾਈਡ ਮਿਲਕਰ ਕਾਮ ਕਰੇਂ ਔਰ ਸੁਰਕਸ਼ਿਤ ਸਪਲਾਈ ਚੇਨ ਜੋ ਹਮ ਬਨਾਨਾ ਚਾਹਤੇ ਹੈ, ਭਵਿਸ਼ਯ ਮੇਂ ਦੋਨੋਂ ਪਾਰਟਨਰ ਕੇ ਸਾਥ ਹਮ ਮਿਲਜੁਲ ਕੇ ਕਰੇਂਗੇ। (ਹਿੰਦੀ ਵਿੱਚ ਜਵਾਬ; ਪੰਜਾਬੀ ਅਨੁਵਾਦ) ਪ੍ਰਣਯ, ਤੁਹਾਡਾ ਸਵਾਲ ਸਪਲਾਈ ਚੇਨ ਬਾਰੇ ਸੀ। ਲਚਕੀਲੀ ਸਪਲਾਈ ਚੇਨਾਂ ਬਾਰੇ ਯਕੀਨੀ ਤੌਰ ‘ਤੇ ਗੱਲ ਕੀਤੀ ਗਈ ਸੀ। ਇਹ ਚਰਚਾ ਈਯੂ ਅਤੇ ਇਟਲੀ ਦੇ ਪ੍ਰਧਾਨ ਮੰਤਰੀ ਦੋਵਾਂ ਨਾਲ ਹੋਈ, ਪਰ ਅਸੀਂ ਇਸ ਬਾਰੇ ਵਿਸਤਾਰ ਵਿੱਚ ਨਹੀਂ ਜਾ ਸਕੇ। ਪਰ ਇਹ ਯਕੀਨੀ ਤੌਰ ‘ਤੇ ਸਥਾਪਿਤ ਕੀਤਾ ਗਿਆ ਸੀ ਕਿ ਦੋਵੇਂ ਧਿਰਾਂ ਇਸ ‘ਤੇ ਹੋਰ ਕੰਮ ਕਰਨਾ ਚਾਹੁੰਦੀਆਂ ਹਨ ਅਤੇ ਦੋਵਾਂ ਧਿਰਾਂ ਨੂੰ ਇਸ ‘ਤੇ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਅਸੀਂ ਸੁਰੱਖਿਅਤ ਸਪਲਾਈ ਚੇਨ ਬਣਾਉਣ ਲਈ ਭਵਿੱਖ ਵਿੱਚ ਇਨ੍ਹਾਂ ਦੋਵਾਂ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਾਂਗੇ ਜੋ ਅਸੀਂ ਬਣਾਉਣਾ ਚਾਹੁੰਦੇ ਹਾਂ।
ਸ਼੍ਰੀ ਅਰਿੰਦਮ ਬਾਗਚੀ, ਸਰਕਾਰੀ ਤਰਜਮਾਨ: ਸਰ ਕਿਉਂਕਿ ਹਰ ਕੋਈ ਹਿੰਦੀ ਨਹੀਂ ਬੋਲਦਾ, ਮੈਂ ਇਸ ਦੇ ਆਖਰੀ ਹਿੱਸੇ ਦਾ ਅਨੁਵਾਦ ਕਰਾਂਗਾ। ਸਵਾਲ ਇਹ ਸੀ ਕਿ ਕੀ ਇਟਲੀ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਦੌਰਾਨ ਲਚਕੀਲੇਪਣ ਸਪਲਾਈ ਚੇਨ ਦੇ ਮੁੱਦੇ ‘ਤੇ ਚਰਚਾ ਕੀਤੀ ਗਈ ਸੀ, ਸਾਡੇ ਵਿਦੇਸ਼ ਸਕੱਤਰ ਨੇ ਦੱਸਿਆ ਕਿ ਇਹ ਮੁੱਦਾ ਸਾਹਮਣੇ ਆਇਆ ਹੈ ਹਾਲਾਂਕਿ ਇੰਨੀ ਵਿਸਤਾਰ ਨਾਲ ਚਰਚਾ ਨਹੀਂ ਕੀਤੀ ਗਈ। ਪਰ ਭਾਵਨਾ ਇਹ ਸੀ ਕਿ ਸਾਨੂੰ ਇਸ ‘ਤੇ ਮਿਲ ਕੇ ਕੰਮ ਕਰਨ ਦੀ ਲੋੜ ਹੈ, ਇਸ ‘ਤੇ ਹੋਰ ਕੰਮ ਜਾਰੀ ਰੱਖਣਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣ ਲਈ ਕਿ ਸਾਡੇ ਕੋਲ ਸੁਰੱਖਿਅਤ ਅਤੇ ਲਚਕੀਲੀ ਸਪਲਾਈ ਚੇਨ ਹੈ।
ਸ਼੍ਰੀ ਹਰਸ਼ਵਰਧਨ ਸ਼੍ਰਿੰਗਲਾ, ਵਿਦੇਸ਼ ਸਕੱਤਰ: ਖਾਸ ਕਰਕੇ ਇੰਡੋ ਪੈਸੀਫਿਕ ਦੇ ਸੰਦਰਭ ਵਿੱਚ।
ਸ਼੍ਰੀ ਅਰਿੰਦਮ ਬਾਗਚੀ, ਸਰਕਾਰੀ ਤਰਜਮਾਨ: ਇਸ ਦੇ ਨਾਲ, ਅਸੀਂ ਵਿਸ਼ੇਸ਼ ਮੀਡੀਆ ਬ੍ਰੀਫਿੰਗ ਦੇ ਅੰਤ ਵਿੱਚ ਆਉਂਦੇ ਹਾਂ। ਇੱਥੇ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਸਰ, ਕੀ ਮੈਂ ਇੱਥੇ ਤੁਹਾਡੀ ਮੌਜੂਦਗੀ ਲਈ ਤੁਹਾਡਾ ਧੰਨਵਾਦ ਕਰ ਸਕਦਾ ਹਾਂ। ਅਤੇ ਉਮੀਦ ਹੈ ਕਿ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਰਹਾਂਗੇ। ਕਿਰਪਾ ਕਰਕੇ ਸਾਡੇ ਸੋਸ਼ਲ ਮੀਡੀਆ ਦੇ ਨਾਲ-ਨਾਲ ਸਾਡੇ ਵੈੱਬਸਾਈਟ ਚੈਨਲਾਂ ਨਾਲ ਜੁੜੇ ਰਹੋ। ਤੁਹਾਡਾ ਧੰਨਵਾਦ. ਨਮਸਕਾਰ।
ਸ਼੍ਰੀ ਹਰਸ਼ਵਰਧਨ ਸ਼੍ਰਿੰਗਲਾ, ਵਿਦੇਸ਼ ਸਕੱਤਰ: ਧੰਨਵਾਦ।
**********
ਡੀਐੱਸ/ਐੱਸਐੱਚ