Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਵਿੱਚ ਕਈ ਵਿਕਾਸ ਪਹਿਲਾਂ ਦੇ ਸ਼ੁਭਾਰੰਭ ਦੇ ਅਵਸਰ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਵਿੱਚ ਕਈ ਵਿਕਾਸ ਪਹਿਲਾਂ ਦੇ ਸ਼ੁਭਾਰੰਭ ਦੇ ਅਵਸਰ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਭਾਰਤ ਮਾਤਾ ਕੀ ਜੈ !

ਭਾਰਤ ਮਾਤਾ ਕੀ ਜੈ !

ਭਗਵਾਨ ਬੁੱਧ ਦੇ ਪਰਿਨਿਰਵਾਣ ਸਥਲੀ  ਕੁਸ਼ੀਨਗਰ ਪਰ ਰਉਰਾ ਸਭਨ ਕੇ ਪਰਨਾਮ ਦਾ ਰਹਲ ਬਾਨੀ । ਆਜ ਹਮ ਏਅਰਪੋਰਟ ਕੇ ਉਦਘਾਟਨ ਆ ਮੈਡੀਕਲ ਕਾਲਜ ਕੇ ਸ਼ਿਲਾਨਯਾਸ ਕਇਨੀ,  ਜਵਨੇ ਦੇ ਰਉਰਾ ਸਬ ਬਹੁਤ ਦਿਨ ਸੇ ਆਗੋਰਤ ਰਹਲੀਂ । ਹੁਣ ਏਇਜਾ ਸੇ ਜਹਾਜ਼ ਉੜੀ ਆ ਗੰਭੀਰ  ਬੇਮਾਰੀ ਦੇ ਇਲਾਜ ਭੀ ਹੋਈ । ਏਹੀ ਕੇ ਸਾਥੇ ਰਉਰਾ ਸਭਨ ਕੇ ਬਹੁਤ ਬੜਾ ਸੁਪਨਾ ਵੀ ਪੂਰਾ ਹੋ ਗਇਲ ਹ । ਸਭੀ ਕੋ ਬਹੁਤ-ਬਹੁਤ ਬਧਾਈ  !

ਉੱਤਰ ਪ੍ਰਦੇਸ਼ ਦੀ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ ਜੀ, ਯੂਪੀ ਦੇ ਲੋਕਪ੍ਰਿਯ ਅਤੇ ਯਸ਼ਸਵੀ ਕਰਮਯੋਗੀ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਯੂਪੀ ਭਾਜਪਾ ਦੇ ਊਰਜਾਵਾਨ ਪ੍ਰਧਾਨ ਸ਼੍ਰੀ ਸਵਤੰਤਰ ਦੇਵ ਜੀ, ਯੂਪੀ ਸਰਕਾਰ ਦੇ ਮੰਤਰੀ ਸ਼੍ਰੀ ਸੂਰਯਾਪ੍ਰਤਾਪ ਸਾਹੀ ਜੀ, ਸ਼੍ਰੀ ਸੁਰੇਸ਼ ਕੁਮਾਰ ਖੰਨਾ  ਜੀ, ਸ਼੍ਰੀ ਸਵਾਮੀ ਪ੍ਰਸਾਦ ਮੌਰਯਾ ਜੀ, ਡਾਕਟਰ ਨੀਲਕੰਠ ਤਿਵਾਰੀ ਜੀ, ਸੰਸਦ ਦੇ ਮੇਰੇ ਸਾਥੀ ਸ਼੍ਰੀ ਵਿਜੈ ਕੁਮਾਰ ਦੁਬੇ ਜੀ, ਡਾਕਟਰ ਰਮਾਪਤੀ ਰਾਮ ਤ੍ਰਿਪਾਠੀ ਜੀ, ਹੋਰ ਜਨਪ੍ਰਤੀਨਿਧੀਗਣ, ਅਤੇ ਭਾਰੀ ਸੰਖਿਆ ਵਿੱਚ ਇੱਥੇ ਪਧਾਰੇ ਮੇਰੇ ਪਿਆਰੇ ਭੈਣੋਂ ਅਤੇ ਭਾਈਓ !! ਦੀਵਾਲੀ ਅਤੇ ਛਠ ਪੂਜਾ ਬਹੁਤ ਦੂਰ ਨਹੀਂ ਹੈ।  ਇਹ ਉਤਸਵ ਅਤੇ ਉਤਸ਼ਾਹ ਦਾ ਸਮਾਂ ਹੈ। ਅੱਜ ਮਹਾਰਿਸ਼ੀ ਵਾਲਮੀਕਿ ਜੀ ਦੀ ਜਯੰਤੀ ਵੀ ਹੈ। ਇਸ ਪਾਵਨ ਅਵਸਰ ‘ਤੇ ਕਨੈਕਟੀਵਿਟੀ ਦੇ, ਸਿਹਤ ਦੇ ਅਤੇ ਰੋਜ਼ਗਾਰ ਦੇ ਸੈਂਕੜੇ ਕਰੋੜ ਦੇ ਨਵੇਂ ਪ੍ਰੋਜੈਕਟ ਕੁਸ਼ੀਨਗਰ ਨੂੰ ਸੌਂਪਦੇ ਹੋਏ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ।

ਭਾਈਓ ਅਤੇ ਭੈਣੋਂ, 

ਮਹਾਰਿਸ਼ੀ ਵਾਲਮੀਕਿ ਨੇ ਸਾਨੂੰ ਰਾਮਾਇਣ ਦੇ ਮਾਧਿਅਮ ਨਾਲ ਪ੍ਰਭੂ ਸ੍ਰੀਰਾਮ ਅਤੇ ਮਾਤਾ ਜਾਨਕੀ ਦੇ ਦਰਸ਼ਨ ਹੀ ਨਹੀਂ ਕਰਾਏ ਬਲਕਿ ਸਮਾਜ ਦੀ ਸਮੂਹਿਕ ਸ਼ਕਤੀ, ਸਮੂਹਿਕ ਪ੍ਰਯਤਨ ਨਾਲ ਕਿਵੇਂ ਹਰ ਲਕਸ਼ ਪ੍ਰਾਪਤ ਕੀਤਾ ਜਾਂਦਾ ਹੈ, ਉਸ ਦਾ ਗਿਆਨਬੋਧ ਵੀ ਕਰਾਇਆ । ਕੁਸ਼ੀਨਗਰ ਇਸੇ ਦਰਸ਼ਨ ਦਾ ਇੱਕ ਬਹੁਤ ਸਮ੍ਰਿੱਧ ਅਤੇ ਪਵਿੱਤਰ ਸਥਾਨ ਹੈ ।

ਭਾਈਓ ਅਤੇ ਭੈਣੋਂ, 

ਨਵੇਂ ਇੰਟਰਨੈਸ਼ਨਲ ਏਅਰਪੋਰਟ ਨਾਲ ਇੱਥੇ ਗ਼ਰੀਬ ਤੋਂ ਲੈ ਕੇ ਮਿਡਲ ਕਲਾਸ ਤੱਕ, ਪਿੰਡ ਤੋਂ ਲੈ ਕੇ ਸ਼ਹਿਰ ਤੱਕ, ਪੂਰੇ ਖੇਤਰ ਦੀ ਤਸਵੀਰ ਹੀ ਬਦਲਣ ਵਾਲੀ ਹੈ। ਮਹਾਰਾਜਗੰਜ ਅਤੇ ਕੁਸ਼ੀਨਗਰ ਨੂੰ ਜੋੜਨ ਵਾਲੇ ਰਸਤੇ ਦੇ ਚੌੜੀਕਰਣ ਦੇ ਨਾਲ ਇੰਟਰਨੈਸ਼ਨਲ ਏਅਰਪੋਰਟ ਨੂੰ ਤਾਂ ਬਿਹਤਰ ਕਨੈਕਟੀਵਿਟੀ ਮਿਲੇਗੀ ਹੀ, ਰਾਮਕੋਲਾ ਅਤੇ ਸਿਸਵਾ ਚੀਨੀ ਮਿੱਲਾਂ ਤੱਕ ਪਹੁੰਚਣ ਵਿੱਚ ਗੰਨਾ ਕਿਸਾਨਾਂ ਨੂੰ ਹੋਣ ਵਾਲੀ ਪਰੇਸ਼ਾਨੀ ਵੀ ਦੂਰ ਹੋਵੇਗੀ । ਕੁਸ਼ੀਨਗਰ ਵਿੱਚ ਰਾਜਕੀਯ ਮੈਡੀਕਲ ਕਾਲਜ ਬਣਨ ਨਾਲ ਤੁਹਾਨੂੰ ਹੁਣ ਇਲਾਜ ਲਈ ਇੱਕ ਨਵੀਂ ਸੁਵਿਧਾ ਮਿਲ ਗਈ ਹੈ।

ਬਿਹਾਰ ਦੇ ਸੀਮਾਵਰਤੀ ਇਲਾਕਿਆਂ ਨੂੰ ਵੀ ਇਸ ਦਾ ਲਾਭ ਮਿਲੇਗਾ । ਇੱਥੋਂ ਅਨੇਕ ਯੁਵਾ ਡਾਕਟਰ ਬਣਨ ਦਾ ਆਪਣਾ ਸੁਪਨਾ ਪੂਰਾ ਕਰ ਪਾਉਣਗੇ, ਅਤੇ ਤੁਸੀਂ ਜਾਣਦੇ ਹੋ ਅਸੀਂ ਰਾਸ਼ਟਰੀ ਨਵੀਂ ਸਿੱਖਿਆ ਨੀਤੀ ਜੋ ਲਿਆਏ ਹਾਂ ਨਾ, ਉਸ ਵਿੱਚ ਫ਼ੈਸਲਾ ਕੀਤਾ ਹੈ ਆਜ਼ਾਦੀ ਦੇ 75 ਸਾਲ ਬਾਅਦ ਇਹ ਫ਼ੈਸਲਾ ਲਿਆ ਹੈ ਕਿ ਹੁਣ ਆਪਣੀ ਮਾਤ੍ਰਭਾਸ਼ਾ ਵਿੱਚ ਪੜ੍ਹਨ ਵਾਲਾ ਬੱਚਾ ਵੀ, ਗ਼ਰੀਬ ਮਾਂ ਦਾ ਬੇਟਾ ਵੀ ਡਾਕਟਰ ਬਣ ਸਕਦਾ ਹੈ, ਇੰਜੀਨੀਅਰ ਬਣ ਸਕਦਾ ਹੈ ਭਾਸ਼ਾ ਦੇ ਕਾਰਨ ਹੁਣ ਉਸ ਦੀ ਵਿਕਾਸ ਯਾਤਰਾ ਵਿੱਚ ਕੋਈ ਰੁਕਾਵਟ ਨਹੀਂ ਪੈਦਾ ਹੋਵੇਗੀ । ਅਜਿਹੇ ਹੀ ਪ੍ਰਯਤਨਾਂ ਦੇ ਕਾਰਨ ਪੂਰਵਾਂਚਲ ਵਿੱਚ ਦਿਮਾਗੀ ਬੁਖ਼ਾਰ- ਏਨਸੇਫਲਾਇਟਿਸ ਜਿਹੀ ਜਾਨਲੇਵਾ ਬਿਮਾਰੀ ਤੋਂ ਹਜ਼ਾਰਾਂ ਮਾਸੂਮਾਂ ਨੂੰ ਬਚਾਇਆ ਜਾ ਸਕਿਆ ਹੈ।

ਸਾਥੀਓ, 

ਗੰਡਕ ਨਦੀ ਦੇ ਆਸਪਾਸ ਦੇ ਸੈਂਕੜੇ ਪਿੰਡਾਂ ਨੂੰ ਹੜ੍ਹ ਤੋਂ ਬਚਾਉਣ ਲਈ ਅਨੇਕ ਥਾਵਾਂ ’ਤੇ ਤਟਬੰਧ ਦਾ ਨਿਰਮਾਣ ਹੋਵੇ ਕੁਸ਼ੀਨਗਰ ਰਾਜਕੀਯ ਕਾਲਜ ਦਾ ਨਿਰਮਾਣ ਹੋਵੇ, ਦਿਵਿਯਾਂਗ ਬੱਚਿਆਂ ਲਈ ਕਾਲਜ ਹੋਵੇ, ਇਹ ਖੇਤਰ ਨੂੰ ਅਭਾਵ ਤੋਂ ਕੱਢ ਕੇ ਆਕਾਂਖਿਆਵਾਂ ਦੀ ਤਰਫ਼ ਲੈ ਜਾਣਗੇ । ਬੀਤੇ 6- 7 ਸਾਲਾਂ ਵਿੱਚ ਪਿੰਡ, ਗ਼ਰੀਬ, ਦਲਿਤ, ਵੰਚਿਤ, ਪਿਛੜਿਆ, ਆਦਿਵਾਸੀ, ਅਜਿਹੇ ਹਰ ਵਰਗ ਨੂੰ ਮੂਲ ਸੁਵਿਧਾਵਾਂ ਨਾਲ ਜੋੜਨ ਦਾ ਜੋ ਅਭਿਯਾਨ ਦੇਸ਼ ਵਿੱਚ ਚੱਲ ਰਿਹਾ ਹੈ, ਇਹ ਉਸੇ ਦੀ ਇੱਕ ਅਹਿਮ ਕੜੀ ਹੈ।

ਸਾਥੀਓ, 

ਜਦੋਂ ਮੂਲ ਸੁਵਿਧਾਵਾਂ ਮਿਲਦੀਆਂ ਹਨ, ਤਾਂ ਵੱਡੇ ਸੁਪਨੇ ਦੇਖਣ ਦਾ ਹੌਸਲਾ ਅਤੇ ਸੁਪਨਿਆਂ ਨੂੰ ਪੂਰਾ ਕਰਨ ਦਾ ਜਜਬਾ ਪੈਦਾ ਹੁੰਦਾ ਹੈ। ਜੋ ਬੇਘਰ ਹਨ, ਝੁੱਗੀ ਵਿੱਚ ਹਨ, ਜਦੋਂ ਉਸ ਨੂੰ ਪੱਕਾ ਘਰ ਮਿਲੇ,  ਜਦੋਂ ਘਰ ਵਿੱਚ ਸ਼ੌਚਾਲਏ ਹੋਣ, ਬਿਜਲੀ ਦਾ ਕਨੈਕਸ਼ਨ ਹੋਵੇ, ਗੈਸ ਦਾ ਕਨੈਕਸ਼ਨ ਹੋਵੇ, ਨਲ ਤੋਂ ਜਲ ਆਏ, ਤਾਂ ਗ਼ਰੀਬ ਦਾ ‍ਆਤਮਵਿਸ਼ਵਾਸ ਅਨੇਕ ਗੁਣਾ ਵੱਧ ਜਾਂਦਾ ਹੈ। ਹੁਣ ਇਹ ਸੁਵਿਧਾਵਾਂ ਤੇਜ਼ੀ ਨਾਲ ਗ਼ਰੀਬ ਤੋਂ ਗ਼ਰੀਬ ਤੱਕ ਪਹੁੰਚ ਰਹੀਆਂ ਹਨ, ਤਾਂ ਗ਼ਰੀਬ ਨੂੰ ਵੀ ਪਹਿਲੀ ਵਾਰ ਅਹਿਸਾਸ ਹੋ ਰਿਹਾ ਹੈ ਕਿ ਅੱਜ ਜੋ ਸਰਕਾਰ ਹੈ, ਉਹ ਉਸ ਦਾ ਦਰਦ ਸਮਝਦੀ ਹੈ, ਉਸ ਦੀ ਪਰੇਸ਼ਾਨੀ ਵੀ ਸਮਝਦੀ ਹੈ।

ਅੱਜ ਬਹੁਤ ਇਮਾਨਦਾਰੀ ਦੇ ਨਾਲ ਕੇਂਦਰ ਅਤੇ ਰਾਜ ਸਰਕਾਰ, ਯੂਪੀ ਦੇ ਵਿਕਾਸ ਵਿੱਚ, ਇਸ ਖੇਤਰ  ਦੇ ਵਿਕਾਸ ਵਿੱਚ ਜੁਟੀਆਂ ਹਨ। ਡਬਲ ਇੰਜਣ ਦੀ ਸਰਕਾਰ, ਡਬਲ ਤਾਕਤ ਨਾਲ ਸਥਿਤੀਆਂ ਨੂੰ ਸੁਧਾਰ ਰਹੀ ਹੈ। ਵਰਨਾ 2017 ਤੋਂ ਪਹਿਲਾਂ, ਯੋਗੀ ਜੀ ਦੇ ਆਉਣ ਤੋਂ ਪਹਿਲਾਂ ਜੋ ਸਰਕਾਰ ਇੱਥੇ ਸੀ, ਉਸ ਨੂੰ ਤੁਹਾਡੀਆਂ ਦਿੱਕਤਾਂ ਤੋਂ, ਗ਼ਰੀਬ ਦੀ ਪਰੇਸ਼ਾਨੀ ਨਾਲ ਕੋਈ ਸਰੋਕਾਰ ਨਹੀਂ ਸੀ । ਉਹ ਚਾਹੁੰਦੀ ਨਹੀਂ ਸੀ ਕਿ ਕੇਂਦਰ ਦੀਆਂ ਯੋਜਨਾਵਾਂ ਦਾ ਲਾਭ ਉੱਤਰ ਪ੍ਰਦੇਸ਼ ਦੇ ਗ਼ਰੀਬ ਦੇ ਘਰ ਤੱਕ ਪਹੁੰਚੇ  । ਇਸ ਲਈ ਪਹਿਲਾਂ ਦੀ ਸਰਕਾਰ ਦੇ ਸਮੇਂ, ਗ਼ਰੀਬਾਂ ਨਾਲ ਜੁੜੇ, ਇਨਫ੍ਰਾਸਟ੍ਰਕਚਰ ਨਾਲ ਜੁੜੇ ਹਰ ਪ੍ਰੋਜੈਕਟ ਵਿੱਚ ਯੂਪੀ ਵਿੱਚ ਦੇਰ ਹੁੰਦੀ ਹੀ ਗਈ, ਹੁੰਦੀ ਹੀ ਗਈ, ਹੁੰਦੀ ਹੀ ਗਈ । ਰਾਮ ਮਨੋਹਰ ਲੋਹੀਆ ਜੀ ਕਿਹਾ ਕਰਦੇ ਸਨ ਕਿ

 – ਕਰਮ ਨੂੰ ਕਰੁਣਾ ਨਾਲ ਜੋੜੋ, ਭਰਪੂਰ ਕਰੁਣਾ ਨਾਲ ਜੋੜੋ ।

ਲੇਕਿਨ ਜੋ ਪਹਿਲਾਂ ਸਰਕਾਰ ਚਲਾ ਰਹੇ ਸਨ, ਉਨ੍ਹਾਂ ਨੇ ਗ਼ਰੀਬ ਦੇ ਦਰਦ ਦੀ ਪਰਵਾਹ ਨਹੀਂ ਕੀਤੀ,  ਪਹਿਲਾਂ ਦੀ ਸਰਕਾਰ ਨੇ ਆਪਣੇ ਕਰਮ ਨੂੰ, ਘੋਟਾਲਿਆਂ ਨਾਲ ਜੋੜਿਆ, ਗੁਨਾਹਾਂ/ਅਪਰਾਧਾਂ ਨਾਲ ਜੋੜਿਆ । ਯੂਪੀ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ, ਕਿ ਇਨਾਂ ਲੋਕਾਂ ਦੀ ਪਹਿਚਾਣ ਸਮਾਜਵਾਦੀਆਂ ਦੀ ਨਹੀਂ ਪਰਿਵਾਰਵਾਦੀ ਦੀ ਬਣ ਗਈ ਹੈ। ਇਨ੍ਹਾਂ ਲੋਕਾਂ ਨੇ ਸਿਰਫ਼ ਆਪਣੇ ਪਰਿਵਾਰ ਦਾ ਭਲਾ ਕੀਤਾ,  ਸਮਾਜ ਦਾ ਅਤੇ ਉੱਤਰ ਪ੍ਰਦੇਸ਼ ਦਾ ਹਿਤ ਭੁੱਲ ਗਏ ।

ਸਾਥੀਓ, 

ਦੇਸ਼ ਦਾ ਇਤਨਾ ਬੜਾ ਰਾਜ, ਇਤਨੀ ਜ਼ਿਆਦਾ ਆਬਾਦੀ ਵਾਲਾ ਰਾਜ ਹੋਣ ਦੇ ਕਾਰਨ, ਇੱਕ ਸਮਾਂ ਵਿੱਚ ਉੱਤਰ ਪ੍ਰਦੇਸ਼, ਦੇਸ਼  ਦੇ ਹਰ ਵੱਡੇ ਅਭਿਯਾਨ ਲਈ ਚੁਣੌਤੀ ਮੰਨ ਲਿਆ ਜਾਂਦਾ ਸੀ । ਲੇਕਿਨ ਅੱਜ ਉੱਤਰ ਪ੍ਰਦੇਸ਼ ਦੇਸ਼ ਦੇ ਹਰ ਬੜੇ ਮਿਸ਼ਨ ਦੀ ਸਫ਼ਲਤਾ ਵਿੱਚ ਆਗੂ ਭੂਮਿਕਾ ਨਿਭਾ ਰਿਹਾ ਹੈ। ਬੀਤੇ ਵਰ੍ਹਿਆਂ ਵਿੱਚ ਸਵੱਛ ਭਾਰਤ ਅਭਿਯਾਨ ਤੋਂ ਲੈ ਕੇ ਕੋਰੋਨਾ ਦੇ ਵਿਰੁੱਧ ਅਭਿਯਾਨ ਵਿੱਚ ਇਹ ਦੇਸ਼ ਨੇ ਲਗਾਤਾਰ ਅਨੁਭਵ ਕੀਤਾ ਹੈ। ਦੇਸ਼ ਵਿੱਚ ਪ੍ਰਤੀਦਿਨ ਔਸਤਨ ਸਭ ਤੋਂ ਜ਼ਿਆਦਾ ਵੈਕਸੀਨ ਲਗਾਉਣ ਵਾਲਾ ਅਗਰ ਕੋਈ ਰਾਜ ਹੈ ਤਾਂ ਉਸ ਰਾਜ ਦਾ ਨਾਮ ਉੱਤਰ ਪ੍ਰਦੇਸ਼ ਹੈ। ਟੀਬੀ ਦੇ ਵਿਰੁੱਧ ਦੇਸ਼ ਦੀ ਲੜਾਈ ਵਿੱਚ ਵੀ ਯੂਪੀ ਬਿਹਤਰ ਕਰਨ ਦਾ ਪ੍ਰਯਤਨ ਕਰ ਰਿਹਾ ਹੈ। ਅੱਜ ਜਦੋਂ ਅਸੀਂ ਕੁਪੋਸ਼ਣ ਦੇ ਵਿਰੁੱਧ ਆਪਣੀ ਲੜਾਈ ਨੂੰ ਵੀ ਅਗਲੇ ਪੜਾਅ ਵਿੱਚ ਲੈ ਜਾ ਰਹੇ ਹਾਂ, ਤਾਂ ਇਸ ਵਿੱਚ ਵੀ ਉੱਤਰ ਪ੍ਰਦੇਸ਼ ਦੀ ਭੂਮਿਕਾ ਬਹੁਤ ਅਹਿਮ ਹੈ।

ਸਾਥੀਓ, 

ਯੂਪੀ ਵਿੱਚ ਕਰਮਯੋਗੀਆਂ ਦੀ ਸਰਕਾਰ ਬਨਣ ਦਾ ਸਭ ਤੋਂ ਬੜਾ ਲਾਭ ਇੱਥੋਂ ਦੀਆਂ ਮਾਤਾਵਾਂ-ਭੈਣਾਂ ਨੂੰ ਹੋਇਆ ਹੈ। ਜੋ ਨਵੇਂ ਘਰ ਬਣੇ, ਉਨ੍ਹਾਂ ਵਿਚੋਂ ਅਧਿਕਤਰ ਦੀ ਰਜਿਸਟ੍ਰੀ ਭੈਣਾਂ ਦੇ ਨਾਮ ਹੋਈ, ਸ਼ੌਚਾਲਏ ਬਣੇ, ਇੱਜਤ ਘਰ ਬਣੇ, ਸੁਵਿਧਾ ਦੇ ਨਾਲ ਉਨ੍ਹਾਂ ਦੀ ਗਰਿਮਾ ਦੀ ਵੀ ਰੱਖਿਆ ਹੋਈ, ਉੱਜਵਲਾ ਦਾ ਗੈਸ ਕਨੈਕਸ਼ਨ ਮਿਲਿਆ ਤਾਂ ਉਨ੍ਹਾਂ ਨੂੰ ਧੁਏਂ ਤੋਂ ਮੁਕਤੀ ਮਿਲੀ, ਅਤੇ ਹੁਣ ਭੈਣਾਂ ਨੂੰ ਪਾਣੀ ਲਈ ਭਟਕਣਾ ਨਾ ਪਏ, ਪਰੇਸ਼ਾਨ ਨਾ ਹੋਣਾ ਪਏ ਇਸ ਦੇ ਲਈ ਘਰ ਤੱਕ ਪਾਇਪ ਨਾਲ ਪਾਣੀ ਪਹੁੰਚਾਉਣ ਦਾ ਅਭਿਯਾਨ ਚਲ ਰਿਹਾ ਹੈ। ਸਿਰਫ਼ 2 ਸਾਲ ਦੇ ਅੰਦਰ ਹੀ ਉੱਤਰ ਪ੍ਰਦੇਸ਼  ਦੇ 27 ਲੱਖ ਪਰਿਵਾਰਾਂ ਨੂੰ ਸ਼ੁੱਧ ਪੇਯਜਲ ਕਨੈਕਸ਼ਨ ਮਿਲਿਆ ਹੈ।

ਸਾਥੀਓ, 

ਕੇਂਦਰ ਸਰਕਾਰ ਨੇ ਇੱਕ ਹੋਰ ਯੋਜਨਾ ਸ਼ੁਰੂ ਕੀਤੀ ਹੈ ਜੋ ਭਵਿੱਖ ਵਿੱਚ ਉੱਤਰ ਪ੍ਰਦੇਸ਼ ਦੇ ਗ੍ਰਾਮੀਣ ਇਲਾਕਿਆਂ ਵਿੱਚ ਸਮ੍ਰਿੱਧੀ ਦਾ ਨਵਾਂ ਦਵਾਰ ਖੋਲ੍ਹਣ ਵਾਲੀ ਹੈ। ਇਸ ਯੋਜਨਾ ਦਾ ਨਾਮ ਹੈ – ਪ੍ਰਧਾਨ ਮੰਤਰੀ ਸਵਾਮਿਤਵ ਯੋਜਨਾ । ਇਸ ਦੇ ਤਹਿਤ ਪਿੰਡ ਦੇ ਘਰਾਂ ਦੀ ਘਰੌਨੀ ਯਾਨੀ ਘਰਾਂ ਦਾ ਮਾਲਿਕਾਨਾ ਦਸਤਾਵੇਜ਼, ਇਹ ਦੇਣ ਦਾ ਕੰਮ ਸ਼ੁਰੂ ਕੀਤਾ ਹੈ। ਪਿੰਡ-ਪਿੰਡ ਦੀਆਂ ਜ਼ਮੀਨਾਂ ਦੀ, ਪ੍ਰਾਪਰਟੀ ਦੀ, ਡ੍ਰੋਨ ਦੀ ਮਦਦ ਨਾਲ ਨਪਾਈ ਕੀਤੀ ਜਾ ਰਹੀ ਹੈ। ਆਪਣੀ ਪ੍ਰਾਪਰਟੀ ਦੇ ਕਾਨੂੰਨੀ ਕਾਗਜ਼ ਮਿਲਣ ਨਾਲ ਗ਼ੈਰ ਕਾਨੂੰਨੀ ਕਬਜ਼ੇ ਦਾ ਡਰ ਤਾਂ ਖ਼ਤਮ ਹੋਵੇਗਾ ਹੀ, ਬੈਂਕਾਂ ਤੋਂ ਮਦਦ ਮਿਲਣ ਵਿੱਚ ਵੀ ਬਹੁਤ ਅਸਾਨੀ ਹੋ ਜਾਵੇਗੀ । ਯੂਪੀ ਦੇ ਜੋ ਯੁਵਾ, ਪਿੰਡ ਦੇ ਆਪਣੇ ਘਰਾਂ ਨੂੰ, ਆਪਣੀ ਜ਼ਮੀਨ ਨੂੰ ਅਧਾਰ ਬਣਾ ਕੇ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦੇ ਹਨ, ਹੁਣ ਉਨ੍ਹਾਂ ਨੂੰ ਸਵਾਮਿਤਵ ਯੋਜਨਾ ਤੋਂ ਬਹੁਤ ਵੱਡੀ ਮਦਦ ਮਿਲਣ ਵਾਲੀ ਹੈ।

ਭਾਈਓ ਅਤੇ ਭੈਣੋਂ, 

ਬੀਤੇ ਸਾਢੇ 4 ਸਾਲ ਵਿੱਚ ਯੂਪੀ ਵਿੱਚ ਕਾਨੂੰਨ ਦੇ ਰਾਜ ਨੂੰ ਸਰਬ ਉੱਚ ਪ੍ਰਾਥਮਿਕਤਾ ਦਿੱਤੀ ਗਈ ਹੈ।  2017 ਤੋਂ ਪਹਿਲਾਂ ਜੋ ਸਰਕਾਰ ਇੱਥੇ ਸੀ, ਉਸ ਦੀ ਨੀਤੀ ਸੀ – ਮਾਫੀਆ ਨੂੰ ਖੁੱਲ੍ਹੀ ਛੂਟ, ਖੁੱਲ੍ਹੀ ਲੂਟ।  ਅੱਜ ਯੋਗੀ ਜੀ ਦੀ ਅਗਵਾਈ ਵਿੱਚ ਇੱਥੇ ਮਾਫੀਆ ਮਾਫ਼ੀ ਮੰਗਦਾ ਫਿਰ ਰਿਹਾ ਹੈ ਅਤੇ ਸਭ ਤੋਂ ਜ਼ਿਆਦਾ ਡਰ ਵੀ, ਇਸ ਦਾ ਦਰਦ ਕਿਸ ਨੂੰ ਹੋ ਰਿਹਾ ਹੈ ਸਭ ਤੋਂ ਜ਼ਿਆਦਾ ਯੋਗੀ ਜੀ ਦੇ ਕਦਮਾਂ ਦਾ ਦੁਖ ਵੀ ਮਾਫੀਆਵਾਦੀਆਂ ਨੂੰ ਹੋ ਰਿਹਾ ਹੈ। ਯੋਗੀ ਜੀ ਅਤੇ ਉਨ੍ਹਾਂ ਦੀ ਟੀਮ ਉਸ ਭੂਮਾਫੀਆ ਨੂੰ ਢਹਿ-ਢੇਰੀ ਕਰ ਰਹੀ ਹੈ, ਜੋ ਗ਼ਰੀਬਾਂ, ਦਲਿਤਾਂ, ਵੰਚਿਤਾਂ, ਪਿਛੜਿਆਂ ਦੀ ਜ਼ਮੀਨ ’ਤੇ ਬੁਰੀ ਨਜ਼ਰ ਰੱਖਦਾ ਸੀ, ਗ਼ੈਰ-ਕਾਨੂੰਨੀ ਕਬਜ਼ਾ ਕਰਦਾ ਸੀ ।

 

ਸਾਥੀਓ,

ਜਦੋਂ ਕਾਨੂੰਨ ਦਾ ਰਾਜ ਹੁੰਦਾ ਹੈ, ਅਪਰਾਧੀਆਂ ਵਿੱਚ ਡਰ ਹੁੰਦਾ ਹੈ, ਤਾਂ ਵਿਕਾਸ ਦੀਆਂ ਯੋਜਨਾਵਾਂ ਦਾ ਲਾਭ ਵੀ ਤੇਜ਼ੀ ਨਾਲ ਗ਼ਰੀਬ-ਦਲਿਤ-ਸ਼ੋਸ਼ਿਤਾਂ- ਵੰਚਿਤਾਂ ਤੱਕ ਪਹੁੰਚਦਾ ਹੈ। ਨਵੀਆਂ ਸੜਕਾਂ, ਨਵੇਂ ਰੇਲ ਮਾਰਗਾਂ, ਨਵੇਂ ਮੈਡੀਕਲ ਕਾਲਜਾਂ, ਬਿਜਲੀ ਅਤੇ ਪਾਣੀ ਨਾਲ ਜੁੜੇ ਇਨਫ੍ਰਾਸਟ੍ਰਕਚਰ ਦਾ ਵੀ ਬੜੀ ਤੇਜ਼ ਗਤੀ ਨਾਲ ਵਿਕਾਸ ਹੋ ਰਿਹਾ ਹੈ। ਇਹੀ ਅੱਜ ਯੋਗੀ ਜੀ ਦੀ ਅਗਵਾਈ ਵਿੱਚ ਉਨ੍ਹਾਂ ਦੀ ਪੂਰੀ ਟੀਮ ਉੱਤਰ ਪ੍ਰਦੇਸ਼ ਵਿੱਚ ਜ਼ਮੀਨ ‘ਤੇ ਉਤਾਰ ਕੇ ਦਿਖਾ ਰਹੀ ਹੈ। ਹੁਣ ਯੂਪੀ ਵਿੱਚ ਉਦਯੋਗਿਕ ਵਿਕਾਸ ਸਿਰਫ਼ ਇੱਕ ਦੋ ਸ਼ਹਿਰਾਂ ਤੱਕ ਸੀਮਿਤ ਨਹੀਂ ਹੈ, ਬਲਕਿ ਪੂਰਵਾਂਚਲ ਦੇ ਜ਼ਿਲ੍ਹਿਆਂ ਤੱਕ ਵੀ ਪਹੁੰਚ ਰਿਹਾ ਹੈ।

ਸਾਥੀਓ,

ਉੱਤਰ ਪ੍ਰਦੇਸ਼ ਬਾਰੇ ਇੱਕ ਬਾਤ ਹਮੇਸ਼ਾ ਕਹੀ ਜਾਂਦੀ ਹੈ ਕਿ ਇਹ ਇੱਕ ਅਜਿਹਾ ਪ੍ਰਦੇਸ਼ ਹੈ ਜਿਸ ਨੇ ਦੇਸ਼ ਨੂੰ ਸਭ ਤੋਂ ਜ਼ਿਆਦਾ ਪ੍ਰਧਾਨ ਮੰਤਰੀ ਦਿੱਤੇ ਹਨ। ਇਹ ਯੂਪੀ ਦੀ ਖੂਬੀ ਹੈ, ਲੇਕਿਨ ਯੂਪੀ ਦੀ ਪਹਿਚਾਣ ਇਸ ਪਹਿਚਾਣ ਨੂੰ ਲੈ ਕੇ ਕੇਵਲ ਇਸ ਦਾਇਰੇ ਵਿੱਚ ਹੀ ਨਹੀਂ ਦੇਖਿਆ ਜਾ ਸਕਦਾ। ਯੂਪੀ ਨੂੰ 6-7 ਦਹਾਕਿਆਂ ਤੱਕ ਹੀ ਸੀਮਤ ਨਹੀਂ ਰੱਖਿਆ ਜਾ ਸਕਦਾ! ਇਹ ਅਜਿਹੀ ਧਰਤੀ ਹੈ ਜਿਸ ਦਾ ਇਤਿਹਾਸ ਕਾਲਅਤੀਤ ਹੈ, ਜਿਸ ਦਾ ਯੋਗਦਾਨ ਕਾਲਅਤੀਤ ਹੈ। ਇਸ ਭੂਮੀ ‘ਤੇ ਮਰਯਾਦਾ ਪੁਰਸ਼ੋਤਮ ਭਗਵਾਨ ਰਾਮ ਨੇ ਅਵਤਾਰ ਲਿਆ, ਭਗਵਾਨ ਸ਼੍ਰੀਕ੍ਰਿਸ਼ਨ ਨੇ ਅਵਤਾਰ ਲਿਆ। ਜੈਨ ਧਰਮ ਦੇ 24 ਵਿੱਚੋਂ 18 ਤੀਰਥੰਕਰ, ਉੱਤਰ ਪ੍ਰਦੇਸ਼ ਵਿੱਚ ਹੀ ਅਵਤਰਿਤ ਹੋਏ ਸਨ।

ਤੁਸੀਂ ਮੱਧਕਾਲ ਨੂੰ ਦੇਖੋ ਤਾਂ ਤੁਲਸੀਦਾਸ ਅਤੇ ਕਬੀਰਦਾਸ ਜਿਹੇ ਯੁਗਨਾਇਕਾਂ ਨੇ ਵੀ ਇਸ ਮਿੱਟੀ ਵਿੱਚ ਜਨਮ ਲਿਆ ਸੀ। ਸੰਤ ਰਵਿਦਾਸ ਜਿਹੇ ਸਮਾਜ-ਸੁਧਾਰਕ ਨੂੰ ਜਨਮ ਦੇਣ ਦਾ ਸੁਭਾਗ ਵੀ ਇਸੇ ਪ੍ਰਦੇਸ਼ ਦੀ ਮਿੱਟੀ ਨੂੰ ਮਿਲਿਆ ਹੈ। ਤੁਸੀਂ ਜਿਸ ਕਿਸੇ ਵੀ ਖੇਤਰ ਵਿੱਚ ਜਾਓ, ਉੱਤਰ ਪ੍ਰਦੇਸ਼ ਦੇ ਯੋਗਦਾਨ ਤੋਂ ਬਿਨਾ ਉਸ ਦਾ ਅਤੀਤ, ਵਰਤਮਾਨ ਅਤੇ ਭਵਿੱਖ ਅਧੂਰਾ  ਹੀ ਦਿਖੇਗਾ। ਉੱਤਰ ਪ੍ਰਦੇਸ਼ ਇੱਕ ਅਜਿਹਾ ਪ੍ਰਦੇਸ਼ ਹੈ ਜਿੱਥੇ ਪੈਰ-ਪੈਰ ‘ਤੇ ਤੀਰਥ ਹਨ, ਅਤੇ ਕਣ-ਕਣ ਵਿੱਚ ਊਰਜਾ ਹੈ।

ਵੇਦਾਂ ਅਤੇ ਪੁਰਾਣਾਂ ਨੂੰ ਕਲਮਬੱਧ ਕਰਨ ਦਾ ਕੰਮ ਇੱਥੋਂ ਦੇ ਨੈਮਿਸ਼ਾਰਣਯ ਵਿੱਚ ਹੋਇਆ ਸੀ। ਅਵਧ ਖੇਤਰ ਵਿੱਚ ਹੀ, ਇੱਥੇ ਅਯੁੱਧਿਆ ਜਿਹਾ ਤੀਰਥ ਹੈ। ਪੂਰਵਾਂਚਲ ਵਿੱਚ ਸ਼ਿਵ ਭਗਤਾਂ ਦੀ ਪਵਿੱਤਰ ਕਾਸ਼ੀ ਹੈ, ਬਾਬਾ ਗੋਰਖਨਾਥ ਦੀ ਤਪੋਭੂਮੀ ਗੋਰਖਪੁਰ ਹੈ, ਮਹਾਰਿਸ਼ੀ ਭ੍ਰਿਗੂ ਦੀ ਸਥਲੀ ਬਲੀਆ ਹੈ। ਬੁੰਦੇਲਖੰਡ ਵਿੱਚ ਚਿਤਰਕੂਟ ਜਿਹੀ ਅਨੰਤ ਮਹਿਮਾ ਵਾਲਾ ਤੀਰਥ ਹੈ। ਹੋਰ ਤਾਂ ਹੋਰ ਤੀਰਥਰਾਜ ਪ੍ਰਯਾਗ ਵੀ ਸਾਡੇ ਯੂਪੀ ਵਿੱਚ ਹੀ ਹੈ। ਇਹ ਸਿਲਸਿਲਾ ਇੱਥੇ ਹੀ ਨਹੀਂ ਰੁਕਦਾ ਹੈ। ਤੁਸੀਂ ਕਾਸ਼ੀ ਆਉਗੇ ਤਾਂ ਤੁਹਾਡੀ ਯਾਤਰਾ ਸਾਰਨਾਥ ਤੋਂ ਬਿਨਾਂ ਪੂਰੀ ਨਹੀਂ ਹੋਵੇਗੀ ਜਿੱਥੇ ਭਗਵਾਨ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਦਿੱਤਾ ਸੀ। ਕੁਸ਼ੀਨਗਰ ਵਿੱਚ ਤਾਂ ਅਸੀਂ ਹੁਣ ਉਪਸਥਿਤ ਹੀ ਹਾਂ।

ਪੂਰੀ ਦੁਨੀਆ ਤੋਂ ਬੌਧ ਸ਼ਰਧਾਲੂ ਇੱਥੇ ਆਉਂਦੇ ਹਨ। ਅੱਜ ਤਾਂ ਪਹਿਲੀ ਇੰਟਰਨੈਸ਼ਨਲ ਫਲਾਈਟ ਨਾਲ ਲੋਕ ਇੱਥੇ ਪਹੁੰਚੇ ਵੀ ਹਨ। ਅਲੱਗ-ਅਲੱਗ ਦੇਸ਼ਾਂ ਤੋਂ ਲੋਕ ਜਦੋਂ ਕੁਸ਼ੀਨਗਰ ਆਉਣਗੇ, ਤਾਂ ਸ਼੍ਰਾਵਸਤੀ, ਕੌਸ਼ਾਂਬੀ ਅਤੇ ਸੰਕਿਸਾ ਜਿਹੇ ਤੀਰਥ ਵੀ ਜਾਣਗੇ। ਇਸ ਦਾ ਕ੍ਰੈਡਿਟ ਵੀ ਯੂਪੀ ਦੇ ਹੀ ਹਿੱਸੇ ਆਉਂਦਾ ਹੈ। ਸ਼੍ਰਾਵਸਤੀ ਵਿੱਚ ਹੀ ਜੈਨ ਤੀਰਥੰਕਰ ਸੰਭਵਨਾਥ ਜੀ ਦਾ ਜਨਮ ਸਥਾਨ ਵੀ ਹੈ। ਇਸੇ ਤਰ੍ਹਾਂ, ਅਯੁੱਧਿਆ ਵਿੱਚ ਭਗਵਾਨ ਰਿਸ਼ਵਦੇਵ ਅਤੇ ਕਾਸ਼ੀ ਵਿੱਚ ਤੀਰਥੰਕਰ ਪਾਰਸ਼ਵਨਾਥ ਅਤੇ ਸੁਪਾਸ਼ਵਨਾਥ ਜੀ ਦੀ ਵੀ ਜਨਮ ਸਥਲੀ ਹੈ। ਯਾਨੀ, ਇੱਥੇ ਇੱਕ-ਇੱਕ ਸਥਾਨ ਦੀ ਇਤਨੀ ਮਹਿਮਾ ਹੈ ਕਿ ਕਈ-ਕਈ ਅਵਤਾਰ ਇੱਕ ਸਥਾਨ ‘ਤੇ ਹੋਏ ਹਨ।

ਇਹੀ ਨਹੀਂ, ਸਾਡੀ ਗੌਰਵਸ਼ਾਲੀ ਮਹਾਨ ਸਿੱਖ ਗੁਰੂ ਪਰੰਪਰਾ ਦਾ ਵੀ ਉੱਤਰ ਪ੍ਰਦੇਸ਼ ਨਾਲ ਗਹਿਰਾ ਸਬੰਧ ਹੈ। ਆਗਰਾ ਵਿੱਚ ‘ਗੁਰੂ ਕਾ ਤਾਲ’ ਗੁਰਦੁਆਰਾ ਅੱਜ ਵੀ ਗੁਰੂ ਤੇਗ਼ ਬਹਾਦਰ ਜੀ ਦੀ ਮਹਿਮਾ ਦਾ, ਉਨ੍ਹਾਂ ਦੀ ਬਹਾਦਰੀ  ਦਾ ਗਵਾਹ ਹੈ ਜਿੱਥੇ ਉਨ੍ਹਾਂ ਨੇ ਔਰੰਗਜ਼ੇਬ ਨੂੰ ਚੁਣੌਤੀ ਦਿੱਤੀ ਸੀ। ਆਗਰਾ ਦਾ ਹੀ ਗੁਰੁਦੁਆਰਾ ਗੁਰੂ ਨਾਨਕ ਦੇਵ ਅਤੇ ਪੀਲੀਭੀਤ ਦਾ 6 ਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਨੇ ਵੀ ਗੁਰੂ ਨਾਨਕ ਦੇਵ ਦੇ ਗਿਆਨ ਅਤੇ  ਉਪਦੇਸ਼ਾਂ ਦੀ ਵਿਰਾਸਤ ਨੂੰ ਸੰਭਾਲ਼ਿਆ ਹੋਇਆ ਹੈ। ਇਤਨਾ ਸਭ ਕੁਝ ਦੇਸ਼ ਅਤੇ ਦੁਨੀਆ ਨੂੰ ਦੇਣ ਵਾਲੇ ਯੂਪੀ ਦੀ ਮਹਿਮਾ ਬਹੁਤ ਬੜੀ ਹੈ, ਯੂਪੀ ਦੇ ਲੋਕਾਂ ਦੀ ਸਮਰੱਥਾ ਬਹੁਤ ਬੜੀ ਹੈ। ਇਸ ਸਮਰੱਥਾ ਦੇ ਹਿਸਾਬ ਨਾਲ ਹੀ ਯੂਪੀ ਨੂੰ ਪਹਿਚਾਣ ਮਿਲੇ, ਉਸ ਨੂੰ ਆਪਣੀ ਇਸ ਵਿਰਾਸਤ ਨੂੰ ਅੱਗੇ ਵਧਾਉਣ ਲਈ ਅਵਸਰ ਮਿਲੇ, ਇਸ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ।

ਸਾਥੀਓ,

ਮੈਂ ਜਾਣਦਾ ਹਾਂ ਕਿ ਜਦੋਂ ਮੈਂ ਉੱਤਰ ਪ੍ਰਦੇਸ਼ ਦੀ ਸਮਰੱਥਾ ਦੀ, ਉੱਤਰ ਪ੍ਰਦੇਸ਼ ਦੀ ਦੇਸ਼-ਦੁਨੀਆ ਵਿੱਚ ਬਣ ਰਹੀ ਨਵੀਂ ਪਹਿਚਾਣ ਦੀ ਪ੍ਰਸ਼ੰਸਾ ਕਰਦਾ ਹਾਂ, ਤਾਂ ਕੁਝ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ। ਲੇਕਿਨ ਸੱਚ ਕਹਿਣ ਨਾਲ ਅਗਰ ਪਰੇਸ਼ਾਨੀ ਹੁੰਦੀ ਹੈ ਤਾਂ ਉਨ੍ਹਾਂ ਦੇ ਲਈ ਗੋਸਵਾਮੀ ਤੁਲਸੀਦਾਸ ਜੀ ਕਹਿ ਗਏ ਹਨ- ਗੋਸਵਾਮੀ ਜੀ ਨੇ ਕਿਹਾ ਹੈ

ਜਹਾਂ ਸੁਮਤਿ ਤਹੰ ਸੰਪਤਿ ਨਾਨਾ।

ਜਹਾਂ ਸੁਮਤਿ ਤਹੰ ਬਿਪਤਿ ਨਿਦਾਨਾ।। 

(जहां सुमति तहं संपति नाना।

जहां कुमति तहं बिपति निदाना ।।)

ਜਿੱਥੇ ਸਦਬੁੱਧੀ ਹੁੰਦੀ ਹੈ, ਤਾਂ ਉੱਥੇ ਹਮੇਸ਼ਾ ਸੁਖ ਦੀ ਸਥਿਤੀ ਬਣੀ ਰਹਿੰਦੀ ਹੈ, ਅਤੇ ਜਿੱਥੇ ਕੁਬੁੱਧੀ ਹੁੰਦੀ ਹੈ, ਉੱਥੇ ਹਮੇਸ਼ਾ ਸੰਕਟ ਦਾ ਸਾਇਆ ਬਣਿਆ ਰਹਿੰਦਾ ਹੈ। ਅਸੀਂ ਤਾਂ ਗ਼ਰੀਬ ਦੀ ਸੇਵਾ ਦਾ ਸੰਕਲਪ ਲੈ ਕੇ ਅੱਗੇ ਵਧ ਰਹੇ ਹਾਂ। ਕੋਰੋਨਾ ਕਾਲ ਦੌਰਾਨ, ਦੇਸ਼ ਨੇ ਦੁਨੀਆ ਦਾ ਸਭ ਤੋਂ ਬੜਾ ਮੁਫ਼ਤ ਰਾਸ਼ਨ ਪ੍ਰੋਗਰਾਮ ਚਲਾਇਆ ਹੈ। ਉੱਤਰ ਪ੍ਰਦੇਸ਼ ਦੇ ਵੀ ਲਗਭਗ 15 ਕਰੋੜ ਲਾਭਾਰਥੀਆਂ ਨੂੰ ਇਸ ਦਾ ਲਾਭ ਮਿਲ ਰਿਹਾ ਹੈ। ਅੱਜ ਦੁਨੀਆ ਦਾ ਸਭ ਤੋਂ ਬੜਾ, ਸਭ ਤੋਂ ਤੇਜ਼ ਟੀਕਾਕਰਣ ਅਭਿਯਾਨ- ਸਬਕੋ ਵੈਕਸੀਨ- ਮੁਫ਼ਤ ਵੈਕਸੀਨ- 100 ਕਰੋੜ ਟੀਕਿਆਂ ਦੇ ਪਾਸ ਤੇਜ਼ ਗਤੀ ਨਾਲ ਪਹੁੰਚਣ ਦੀ ਤਿਆਰੀ ਕਰ ਰਿਹਾ ਹੈ।  ਉੱਤਰ ਪ੍ਰਦੇਸ਼ ਵਿੱਚ ਵੀ ਹੁਣ ਤੱਕ 12 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ।

ਭਾਈਓ ਅਤੇ ਭੈਣੋਂ,

ਡਬਲ ਇੰਜਣ ਦੀ ਸਰਕਾਰ ਇੱਥੇ ਕਿਸਾਨਾਂ ਤੋਂ ਖਰੀਦ ਦੇ ਨਵੇਂ ਰਿਕਾਰਡ ਸਥਾਪਿਤ ਕਰ ਰਹੀ ਹੈ। ਯੂਪੀ ਦੇ ਕਿਸਾਨਾਂ ਦੇ ਹੀ ਬੈਂਕ ਅਕਾਊਂਟ ਵਿੱਚ ਹੁਣ ਤੱਕ ਲਗਭਗ 80 ਹਜਾਰ ਕਰੋੜ ਰੁਪਏ ਉਪਜ ਦੀ ਖਰੀਦ ਦੇ ਰੁਪਏ ਪਹੁੰਚ ਗਏ ਹਨ। 80 ਹਜਾਰ ਕਰੋੜ ਕਿਸਾਨ ਦੇ ਖਾਤੇ ਵਿੱਚ ਪਹੁੰਚ ਗਏ ਹਨ ਇਤਨਾ ਹੀ ਨਹੀਂ ਪੀਐੱਮ ਕਿਸਾਨ ਸਨਮਾਨ ਨਿਧੀ ਨਾਲ ਯੂਪੀ ਦੇ ਕਿਸਾਨਾਂ ਦੇ ਬੈਂਕ ਖਾਤੇ ਵਿੱਚ 37 ਹਜਾਰ ਕਰੋੜ ਰੁਪਏ ਤੋਂ ਅਧਿਕ ਰਾਸ਼ੀ ਜਮ੍ਹਾਂ ਕੀਤੀ ਜਾ ਚੁੱਕੀ ਹੈ। ਅਤੇ ਇਹ ਛੋਟੇ ਕਿਸਾਨਾਂ ਦੀ ਭਲਾਈ ਦੇ ਲਈ ਹੋ ਰਿਹਾ ਹੈ। ਛੋਟੇ-ਛੋਟੇ ਕਿਸਾਨਾਂ ਨੂੰ ਤਾਕਤ ਦੇਣ ਦੇ ਲਈ ਹੋ ਰਿਹਾ ਹੈ।  

ਭਾਰਤ, ਈਥੇਨੌਲ ਨੂੰ ਲੈ ਕੇ ਅੱਜ ਜਿਸ ਨੀਤੀ ‘ਤੇ ਚਲ ਰਿਹਾ ਹੈ, ਉਸ ਦਾ ਵੀ ਬੜਾ ਲਾਭ ਯੂਪੀ ਦੇ ਕਿਸਾਨਾਂ ਨੂੰ ਹੋਣ ਵਾਲਾ ਹੈ। ਗੰਨੇ ਅਤੇ ਦੂਸਰੇ ਅਨਾਜ ਤੋਂ ਪੈਦਾ ਹੋਣ ਵਾਲਾ ਬਾਇਓਫਿਊਲ, ਵਿਦੇਸ਼ਾਂ ਤੋਂ ਆਯਾਤ ਹੋਣ ਵਾਲੇ ਕੱਚੇ ਤੇਲ ਦਾ ਇੱਕ ਅਹਿਮ ਵਿਕਲਪ ਬਣ ਰਿਹਾ ਹੈ। ਗੰਨਾ ਕਿਸਾਨਾਂ ਦੇ ਲਈ ਤਾਂ ਬੀਤੇ ਸਾਲਾਂ ਵਿੱਚ ਯੋਗੀ ਜੀ ਅਤੇ ਉਨ੍ਹਾਂ ਦੀ ਸਰਕਾਰ ਨੇ ਸਰਾਹਨਾਯੋਗ ਕੰਮ ਕੀਤਾ ਹੈ। ਅੱਜ ਜੋ ਪ੍ਰਦੇਸ਼ ਆਪਣੇ ਗੰਨਾ ਕਿਸਾਨਾਂ ਨੂੰ ਉਪਜ ਦਾ ਸਭ ਤੋਂ ਜ਼ਿਆਦਾ ਮੁੱਲ ਦਿੰਦਾ ਹੈ- ਤਾਂ ਉਸ ਪ੍ਰਦੇਸ਼ ਦਾ ਨਾਮ ਹੀ ਉੱਤਰ ਪ੍ਰਦੇਸ਼।

ਪਹਿਲਾਂ ਜੋ ਸਰਕਾਰ ਸੀ, ਉਸ ਦੇ ਕਾਰਜਕਾਲ ਵਿੱਚ, ਯੋਗੀ ਜੀ ਦੇ ਆਉਣ ਤੋਂ ਪਹਿਲਾਂ ਉਸ ਦੇ ਕਾਰਜਕਾਲ ਵਿੱਚ ਪੰਜ ਸਾਲ ਵਿੱਚ ਗੰਨਾ ਕਿਸਾਨਾਂ ਨੂੰ ਇੱਕ ਲੱਖ ਕਰੋੜ ਰੁਪਏ ਤੋਂ ਵੀ ਘੱਟ ਦਾ ਭੁਗਤਾਨ ਕੀਤਾ ਗਿਆ ਸੀ, 1 ਲੱਖ ਕਰੋੜ ਤੋਂ ਵੀ ਘੱਟ ਉੱਥੇ ਹੀ ਯੋਗੀ ਜੀ ਦੀ ਸਰਕਾਰ ਨੂੰ ਤਾਂ ਹੁਣ ਪੰਜ ਸਾਲ ਵੀ ਨਹੀਂ ਹੋਏ ਹਨ ਅਤੇ ਉਨ੍ਹਾਂ ਦੀ ਸਰਕਾਰ ਵਿੱਚ ਗੰਨਾ ਕਿਸਾਨਾਂ ਨੂੰ ਲਗਭਗ ਡੇਢ ਲੱਖ ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਿਆ ਹੈ। ਹੁਣ ਬਾਇਓਫਿਊਲ ਬਣਾਉਣ ਲਈ, ਈਥੇਨੌਲ ਦੇ ਲਈ ਉੱਤਰ ਪ੍ਰਦੇਸ਼ ਵਿੱਚ ਜੋ ਫੈਕਟਰੀਆਂ ਲਗਾਈਆਂ ਜਾ ਰਹੀਆਂ ਹਨ, ਉਸ ਨਾਲ ਗੰਨਾ ਕਿਸਾਨਾਂ ਨੂੰ ਹੋਰ ਵੀ ਮਦਦ ਮਿਲੇਗੀ।

ਭਾਈਓ ਅਤੇ ਭੈਣੋਂ,

ਆਉਣ ਵਾਲਾ ਸਮਾਂ ਯੂਪੀ ਦੀਆਂ ਆਕਾਂਖਿਆਵਾਂ ਦੀ ਪੂਰਤੀ ਦਾ ਸਮਾਂ ਹੈ। ਆਜ਼ਾਦੀ ਦੇ ਇਸ ਅੰਮ੍ਰਿਤਕਾਲ ਵਿੱਚ, ਇਹ  ਸਾਡੇ ਸਾਰਿਆਂ ਦੇ ਲਈ ਜੁਟ ਜਾਣ ਦਾ ਸਮਾਂ ਹੈ। ਇੱਥੋਂ ਯੂਪੀ ਦੇ ਲਈ  ਮਹੀਨਿਆਂ ਦੀਆਂ ਯੋਜਨਾਵਾਂ ਨਹੀਂ ਬਣਾਉਣੀਆਂ ਹਨ, ਬਲਕਿ ਆਉਣ ਵਾਲੇ  25 ਵਰ੍ਹਿਆਂ ਦੀ ਬੁਨਿਆਦ ਰੱਖ ਕੇ ਯੂਪੀ ਨੂੰ ਅੱਗੇ ਲੈ ਜਾਣਾ ਹੈ। ਕੁਸ਼ੀਨਗਰ ਦੇ ਅਸ਼ੀਰਵਾਦ ਨਾਲ, ਪੂਰਵਾਂਚਲ ਦੇ ਅਸ਼ੀਰਵਾਦ ਨਾਲ, ਉੱਤਰ ਪ੍ਰਦੇਸ਼ ਦੇ ਅਸ਼ੀਰਵਾਦ ਨਾਲ ਅਤੇ ਤੁਹਾਡੇ ਸਾਰਿਆਂ ਦੇ ਪ੍ਰਯਤਨ ਨਾਲ ਸਭ ਸੰਭਵ ਹੈ, ਉੱਤਰ ਪ੍ਰਦੇਸ਼ ਦੇ ਅਸ਼ੀਰਵਾਦ ਨਾਲ ਇਹ ਪੱਕਾ ਹੋਣ ਵਾਲਾ ਹੈ। 

ਇੱਕ ਵਾਰ ਫਿਰ ਆਪ ਸਭ ਨੂੰ ਅਨੇਕ-ਅਨੇਕ ਨਵੀਆਂ ਸੁਵਿਧਾਵਾਂ ਦੇ ਲਈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਦੀਵਾਲੀ ਅਤੇ ਛੱਠ ਪੂਜਾ ਦੀਆਂ ਅਗਾਊਂ ਸ਼ੁਭਕਾਮਨਾਵਾਂ ਦਿੰਦਾ ਹਾਂ। ਹਾਂ, ਇੱਕ ਤਾਕੀਦ ਮੈਂ ਤੁਹਾਨੂੰ ਫਿਰ ਕਰਾਂਗਾ। ਲੋਕਲ ਦੇ ਲਈ ਵੋਕਲ ਹੋਣਾ ਭੁੱਲਣਾ ਨਹੀਂ ਹੈ। ਲੋਕਲ ਖਰੀਦਣ ਦੀ ਲਾਲਸਾ  ਰੱਖਣੀ ਹੈ, ਦੀਵਾਲੀ ਸਾਡੇ ਹੀ ਪਾਸ ਪੜੌਸ ਦੇ ਭਾਈ ਭੈਣਾਂ ਦੇ ਪਸੀਨੇ ਨਾਲ ਜੋ ਚੀਜ਼ਾਂ ਬਣਾਈਆਂ ਹਨ, ਅਗਰ ਉਸੇ ਨਾਲ ਹੀ ਕਰੋਗੋ  ਤਾਂ ਦੀਵਾਲੀ ਵਿੱਚ ਅਨੇਕ ਰੰਗ ਭਰ ਜਾਣਗੇ, ਇੱਕ ਨਵਾਂ ਪ੍ਰਕਾਸ਼ ਪੈਦਾ ਹੋਵੇਗਾ, ਇੱਕ ਨਵੀਂ ਊਰਜਾ ਪ੍ਰਗਟ ਹੋਵੇਗੀ। ਯਾਨੀ ਤਿਉਹਾਰਾਂ ਵਿੱਚ ਆਪਣੇ ਲੋਕਲ ਪ੍ਰੋਡਕਟਸ ਨੂੰ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਖਰੀਦਣਾ ਹੈ। ਇਸੇ ਤਾਕੀਦ ਨਾਲ ਆਪ ਸਭ ਦਾ ਬਹੁਤ-ਬਹੁਤ ਆਭਾਰ!

ਭਾਰਤ ਮਾਤਾ ਕੀਤ ਜੈ!

ਭਾਰਤ ਮਾਤਾ ਕੀਤ ਜੈ!

ਭਾਰਤ ਮਾਤਾ ਕੀਤ ਜੈ!

***

ਡੀਐੱਸ/ਏਕੇਜੇ/ਐੱਸਜੇ/ਏਕੇ