ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਮੱਧ ਪ੍ਰਦੇਸ਼ ਵਿੱਚ ਸਵਾਮਿਤਵ ਯੋਜਨਾ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਇਸ ਮੌਕੇ ਯੋਜਨਾ ਦੇ ਤਹਿਤ 1,71,000 ਲਾਭਾਰਥੀਆਂ ਨੂੰ ਈ-ਪ੍ਰਾਪਰਟੀ ਕਾਰਡ ਵੀ ਵੰਡੇ। ਸਮਾਗਮ ਦੌਰਾਨ ਕੇਂਦਰੀ ਮੰਤਰੀ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ, ਸੰਸਦ ਮੈਂਬਰ ਅਤੇ ਵਿਧਾਇਕ, ਲਾਭਾਰਥੀ, ਪਿੰਡ, ਜ਼ਿਲ੍ਹਾ ਅਤੇ ਰਾਜ ਦੇ ਅਧਿਕਾਰੀ ਵੀ ਮੌਜੂਦ ਸਨ।
ਹੰਡੀਆ, ਹਰਦਾ ਦੇ ਸ਼੍ਰੀ ਪਵਨ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਪ੍ਰਾਪਰਟੀ ਕਾਰਡ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਦੇ ਅਨੁਭਵ ਬਾਰੇ ਪੁੱਛਿਆ। ਸ੍ਰੀ ਪਵਨ ਨੇ ਦੱਸਿਆ ਕਿ ਉਸ ਨੇ ਕਾਰਡ ਨਾਲ 2 ਲੱਖ 90 ਹਜ਼ਾਰ ਰੁਪਏ ਦਾ ਕਰਜ਼ਾ ਲਿਆ ਅਤੇ ਇੱਕ ਦੁਕਾਨ ਕਿਰਾਏ ‘ਤੇ ਲਈ ਅਤੇ ਕਰਜ਼ਾ ਮੋੜਨਾ ਵੀ ਸ਼ੁਰੂ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਡਿਜੀਟਲ ਲੈਣ-ਦੇਣ ਵਧਾਉਣ ਲਈ ਕਿਹਾ। ਸ਼੍ਰੀ ਮੋਦੀ ਨੇ ਪਿੰਡ ਵਿੱਚ ਸਰਵੇਖਣ ਕਰਨ ਵਾਲੇ ਡ੍ਰੋਨ ਬਾਰੇ ਪਿੰਡ ਦੇ ਅਨੁਭਵ ਬਾਰੇ ਵੀ ਚਰਚਾ ਕੀਤੀ। ਸ਼੍ਰੀ ਪਵਨ ਨੇ ਕਿਹਾ ਕਿ ਕਾਰਡ ਪ੍ਰਾਪਤ ਕਰਨ ਦਾ ਉਨ੍ਹਾਂ ਦਾ ਸਫਰ ਅਸਾਨ ਰਿਹਾ ਅਤੇ ਉਨ੍ਹਾਂ ਦੇ ਜੀਵਨ ਵਿੱਚ ਇੱਕ ਸਕਾਰਾਤਮਕ ਤਬਦੀਲੀ ਆਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਾਗਰਿਕਾਂ ਦੇ ਜੀਵਨ ਨੂੰ ਅਸਾਨ ਬਣਾਉਣਾ ਸਰਕਾਰ ਦੀ ਪ੍ਰਾਥਮਿਕਤਾ ਹੈ।
ਪ੍ਰਧਾਨ ਮੰਤਰੀ ਨੇ ਡਿੰਡੋਰੀ ਦੇ ਸ਼੍ਰੀ ਪ੍ਰੇਮ ਸਿੰਘ ਨੂੰ ਪ੍ਰਧਾਨ ਮੰਤਰੀ ਸਵਾਮਿਤਵ (PM SVAMITVA) ਸਕੀਮ ਜ਼ਰੀਏ ਪ੍ਰਾਪਰਟੀ ਕਾਰਡ ਪ੍ਰਾਪਤ ਕਰਨ ਲਈ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਡਰੋਨਾਂ ਜ਼ਰੀਏ ਮੈਪਿੰਗ ਲਈ ਲਏ ਗਏ ਸਮੇਂ ਬਾਰੇ ਪੁੱਛਿਆ। ਉਨ੍ਹਾਂ ਸ਼੍ਰੀ ਪ੍ਰੇਮ ਸਿੰਘ ਨੂੰ ਪ੍ਰਾਪਰਟੀ ਕਾਰਡ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਪੁੱਛਿਆ। ਸ਼੍ਰੀ ਪ੍ਰੇਮ ਨੇ ਕਿਹਾ ਕਿ ਹੁਣ ਉਹ ਆਪਣੇ ਘਰ ਨੂੰ ਪੱਕਾ ਬਣਾਉਣ ਦੀ ਯੋਜਨਾ ਬਣਾ ਰਹੇ ਹਨ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਇਸ ਯੋਜਨਾ ਬਾਰੇ ਕਿਵੇਂ ਪਤਾ ਲਗਿਆ? ਪ੍ਰਧਾਨ ਮੰਤਰੀ ਨੇ ਸਵਾਮਿਤਵ ਮੁਹਿੰਮ ਤੋਂ ਬਾਅਦ ਗ਼ਰੀਬਾਂ ਅਤੇ ਵੰਚਿਤਾਂ ਦੇ ਸੰਪਤੀ ਅਧਿਕਾਰਾਂ ਦੀ ਸੁਰੱਖਿਆ ਬਾਰੇ ਸੰਤੁਸ਼ਟੀ ਪ੍ਰਗਟ ਕੀਤੀ।
ਪ੍ਰਧਾਨ ਮੰਤਰੀ ਨੇ ਇਸ ਸਕੀਮ ਜ਼ਰੀਏ ਪ੍ਰਾਪਰਟੀ ਕਾਰਡ ਪ੍ਰਾਪਤ ਕਰਨ ਤੋਂ ਬਾਅਦ ਸ੍ਰੀਮਤੀ ਵਿਨੀਤਾ ਬਾਈ, ਬੁਧਨੀ-ਸਿਹੌਰ ਤੋਂ ਉਨ੍ਹਾਂ ਦੀਆਂ ਯੋਜਨਾਵਾਂ ਬਾਰੇ ਪੁੱਛਗਿੱਛ ਕੀਤੀ। ਉਸ ਨੇ ਜਵਾਬ ਦਿੱਤਾ ਕਿ ਉਹ ਬੈਂਕ ਤੋਂ ਕਰਜ਼ਾ ਲੈ ਕੇ ਇੱਕ ਦੁਕਾਨ ਖੋਲ੍ਹਣਾ ਚਾਹੁੰਦੀ ਹੈ। ਉਸਨੇ ਆਪਣੀ ਸੰਪਤੀ ਬਾਰੇ ਆਪਣੀ ਸੁਰੱਖਿਆ ਦੀ ਭਾਵਨਾ ਬਾਰੇ ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਨਾਲ ਅਦਾਲਤਾਂ ਅਤੇ ਪਿੰਡਾਂ ਵਿੱਚ ਕੇਸਾਂ ਦਾ ਬੋਝ ਘੱਟ ਹੋਵੇਗਾ ਅਤੇ ਦੇਸ਼ ਤਰੱਕੀ ਕਰੇਗਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਨਵਰਾਤ੍ਰਿਆਂ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੀਐੱਮ ਸਵਾਮਿਤਵ ਯੋਜਨਾ ਦੀ ਸ਼ੁਰੂਆਤ ਨਾਲ ਬੈਂਕਾਂ ਤੋਂ ਕਰਜ਼ੇ ਲੈਣਾ ਸੌਖਾ ਹੋ ਗਿਆ ਹੈ। ਉਨ੍ਹਾਂ ਮੱਧ ਪ੍ਰਦੇਸ਼ ਦੁਆਰਾ ਇਸ ਯੋਜਨਾ ਨੂੰ ਜਿਸ ਗਤੀ ਨਾਲ ਲਾਗੂ ਕੀਤਾ ਗਿਆ ਹੈ ਉਸ ਲਈ ਉਸਦੀ ਪ੍ਰਸ਼ੰਸਾ ਕੀਤੀ। ਅੱਜ ਰਾਜ ਦੇ 3000 ਪਿੰਡਾਂ ਵਿੱਚ 1.70 ਲੱਖ ਪਰਿਵਾਰਾਂ ਨੂੰ ਕਾਰਡ ਮਿਲੇ। ਉਨ੍ਹਾਂ ਕਿਹਾ ਕਿ ਇਹ ਕਾਰਡ ਉਨ੍ਹਾਂ ਲਈ ਸਮ੍ਰਿੱਧੀ ਦਾ ਵਾਹਨ ਬਣੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲਾਂਕਿ ਅਕਸਰ ਕਿਹਾ ਜਾਂਦਾ ਹੈ ਕਿ ਭਾਰਤ ਦੀ ਆਤਮਾ ਪਿੰਡਾਂ ਵਿੱਚ ਵਸਦੀ ਹੈ, ਹਾਲਾਂਕਿ, ਆਜ਼ਾਦੀ ਦੇ ਕਈ ਦਹਾਕਿਆਂ ਬਾਅਦ ਵੀ, ਪਿੰਡਾਂ ਦੀ ਸਮਰੱਥਾ ਨੂੰ ਜਕੜ ਕੇ ਰਖਿਆ ਗਿਆ ਸੀ। ਪਿੰਡਾਂ ਦੀ ਸ਼ਕਤੀ, ਪਿੰਡ ਦੇ ਲੋਕਾਂ ਦੀ ਜ਼ਮੀਨ ਅਤੇ ਘਰ ਉਨ੍ਹਾਂ ਦੇ ਵਿਕਾਸ ਲਈ ਪੂਰੀ ਤਰ੍ਹਾਂ ਉਪਯੋਗ ਨਹੀਂ ਹੋ ਸਕੇ। ਇਸ ਦੇ ਉਲਟ, ਪਿੰਡ ਦੇ ਲੋਕਾਂ ਦੀ ਊਰਜਾ, ਸਮਾਂ ਅਤੇ ਪੈਸਾ ਵਿਵਾਦਾਂ, ਝਗੜਿਆਂ, ਪਿੰਡ ਦੀਆਂ ਜ਼ਮੀਨਾਂ ਅਤੇ ਮਕਾਨਾਂ ਉੱਤੇ ਨਾਜਾਇਜ਼ ਕਬਜ਼ਿਆਂ ਵਿੱਚ ਬਰਬਾਦ ਹੋ ਗਿਆ। ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਕਿਵੇਂ ਮਹਾਤਮਾ ਗਾਂਧੀ ਵੀ ਇਸ ਸਮੱਸਿਆ ਤੋਂ ਚਿੰਤਤ ਸਨ ਅਤੇ ਉਨ੍ਹਾਂ ਨੇ ‘ਸਮਰਸ ਗ੍ਰਾਮ ਪੰਚਾਇਤ ਯੋਜਨਾ’ (‘Samras Gram Panchayat Yojana’) ਨੂੰ ਯਾਦ ਕੀਤਾ ਜੋ ਮੁੱਖ ਮੰਤਰੀ ਵਜੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਗੁਜਰਾਤ ਵਿੱਚ ਲਾਗੂ ਕੀਤੀ ਗਈ ਸੀ।
ਪ੍ਰਧਾਨ ਮੰਤਰੀ ਨੇ ਕੋਰੋਨਾ ਸਮੇਂ ਦੌਰਾਨ ਪਿੰਡਾਂ ਦੇ ਪ੍ਰਦਰਸ਼ਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੋਟ ਕੀਤਾ ਕਿ ਕਿਵੇਂ ਭਾਰਤ ਦੇ ਪਿੰਡਾਂ ਨੇ ਇੱਕ ਟੀਚੇ ‘ਤੇ ਮਿਲ ਕੇ ਕੰਮ ਕੀਤਾ ਅਤੇ ਬਹੁਤ ਚੌਕਸੀ ਨਾਲ ਮਹਾਮਾਰੀ ਦਾ ਮੁਕਾਬਲਾ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਦੇ ਪਿੰਡ ਸਾਵਧਾਨੀਆਂ ਵਿੱਚ ਬਹੁਤ ਅੱਗੇ ਸਨ ਜਿਵੇਂ ਕਿ ਰਹਿਣ ਦੇ ਵੱਖਰੇ ਪ੍ਰਬੰਧ ਅਤੇ ਬਾਹਰੋਂ ਆਉਣ ਵਾਲੇ ਲੋਕਾਂ ਲਈ ਖਾਣੇ ਅਤੇ ਕੰਮ ਦੇ ਪ੍ਰਬੰਧ ਅਤੇ ਟੀਕਾਕਰਣ ਦੀ ਵੀ ਲਗਨ ਨਾਲ ਪਾਲਣਾ ਕੀਤੀ ਗਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿੰਡਾਂ ਨੇ ਕਠਿਨ ਸਮੇਂ ਦੌਰਾਨ ਮਹਾਮਾਰੀ ਨੂੰ ਰੋਕਣ ਵਿੱਚ ਭੂਮਿਕਾ ਨਿਭਾਈ।
ਪ੍ਰਧਾਨ ਮੰਤਰੀ ਨੇ ਦੇਸ਼ ਦੇ ਪਿੰਡਾਂ, ਪਿੰਡਾਂ ਦੀ ਸੰਪਤੀ, ਜ਼ਮੀਨ ਅਤੇ ਮਕਾਨਾਂ ਦੇ ਰਿਕਾਰਡ ਨੂੰ ਅਨਿਸ਼ਚਿਤਤਾ ਅਤੇ ਅਵਿਸ਼ਵਾਸ ਤੋਂ ਮੁਕਤ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸਵਾਮਿਤਵ ਯੋਜਨਾ ਸਾਡੇ ਗ੍ਰਾਮੀਣ ਭੈਣਾਂ-ਭਰਾਵਾਂ ਦੀ ਵੱਡੀ ਤਾਕਤ ਬਣਨ ਜਾ ਰਹੀ ਹੈ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਸਵਾਮਿਤਵ ਯੋਜਨਾ ਸਿਰਫ਼ ਸੰਪਤੀ ਦੇ ਦਸਤਾਵੇਜ਼ ਮੁਹੱਈਆ ਕਰਵਾਉਣ ਦੀ ਸਕੀਮ ਨਹੀਂ ਹੈ, ਬਲਕਿ ਇਹ ਆਧੁਨਿਕ ਟੈਕਨੋਲੋਜੀ ਦੀ ਸਹਾਇਤਾ ਨਾਲ ਦੇਸ਼ ਦੇ ਪਿੰਡਾਂ ਵਿੱਚ ਵਿਕਾਸ ਅਤੇ ਵਿਸ਼ਵਾਸ ਵਿੱਚ ਸੁਧਾਰ ਲਈ ਇੱਕ ਨਵਾਂ ਮੰਤਰ ਵੀ ਹੈ। ਉਨ੍ਹਾਂ ਕਿਹਾ, “ਉੜਨ ਖਟੌਲਾ (ਡ੍ਰੋਨ) ਜੋ ਸਰਵੇਖਣ ਲਈ ਪਿੰਡਾਂ ਅਤੇ ਇਲਾਕਿਆਂ ਵਿੱਚ ਉੱਡ ਰਿਹਾ ਹੈ, ਭਾਰਤ ਦੇ ਪਿੰਡਾਂ ਨੂੰ ਨਵੀਂ ਉਡਾਣ ਦੇ ਰਿਹਾ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਪਿਛਲੇ 6-7 ਵਰ੍ਹਿਆਂ ਤੋਂ ਪ੍ਰਯਤਨ ਰਿਹਾ ਹੈ ਕਿ ਗ਼ਰੀਬਾਂ ਨੂੰ ਕਿਸੇ ਉੱਤੇ ਨਿਰਭਰਤਾ ਤੋਂ ਮੁਕਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹੁਣ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਅਧੀਨ ਕਿਸਾਨਾਂ ਦੀਆਂ ਛੋਟੀਆਂ ਖੇਤੀ ਲੋੜਾਂ ਲਈ ਸਿੱਧਾ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਪੈਸੇ ਭੇਜੇ ਜਾ ਰਹੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਉਹ ਦਿਨ ਚਲੇ ਗਏ ਹਨ ਜਦੋਂ ਗ਼ਰੀਬਾਂ ਨੂੰ ਹਰ ਚੀਜ਼ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾਉਣੇ ਪੈਂਦੇ ਸਨ। ਹੁਣ ਸਰਕਾਰ ਖੁਦ ਗ਼ਰੀਬਾਂ ਪਾਸ ਆ ਰਹੀ ਹੈ ਅਤੇ ਉਨ੍ਹਾਂ ਨੂੰ ਸਸ਼ਕਤ ਬਣਾ ਰਹੀ ਹੈ। ਉਨ੍ਹਾਂ ਨੇ ਮੁਦਰਾ ਯੋਜਨਾ ਦਾ ਬਿਨਾਂ ਕਿਸੇ ਜ਼ਮਾਨਤ ਦੇ ਕਰਜ਼ਿਆਂ ਜ਼ਰੀਏ ਲੋਕਾਂ ਨੂੰ ਵਿੱਤ ਉਪਲਬਧ ਕਰਾਉਣ ਦੀ ਉਦਾਹਰਣ ਵਜੋਂ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ 6 ਵਰ੍ਹਿਆਂ ਵਿੱਚ ਲੋਕਾਂ ਲਈ 15 ਲੱਖ ਕਰੋੜ ਰੁਪਏ ਦੇ ਕਰੀਬ 29 ਕਰੋੜ ਕਰਜ਼ੇ ਮਨਜ਼ੂਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿੱਚ 70 ਲੱਖ ਸਵੈ-ਸਹਾਇਤਾ ਸਮੂਹ ਕੰਮ ਕਰ ਰਹੇ ਹਨ ਅਤੇ ਜਨ ਧਨ ਖਾਤਿਆਂ ਜ਼ਰੀਏ ਮਹਿਲਾਵਾਂ ਨੂੰ ਬੈਂਕਿੰਗ ਪ੍ਰਣਾਲੀ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਸਵੈ-ਸਹਾਇਤਾ ਸਮੂਹਾਂ ਨੂੰ ਬਿਨਾਂ ਜਮਾਨਤ ਦੇ ਕਰਜ਼ਿਆਂ ਦੀ ਸੀਮਾ 10 ਲੱਖ ਰੁਪਏ ਤੋਂ ਵਧਾ ਕੇ 20 ਲੱਖ ਰੁਪਏ ਕਰਨ ਦੇ ਹਾਲ ਹੀ ਦੇ ਫੈਸਲੇ ਦਾ ਵੀ ਜ਼ਿਕਰ ਕੀਤਾ। ਇਸੇ ਤਰ੍ਹਾਂ, 25 ਲੱਖ ਤੋਂ ਵੱਧ ਰੇਹੜੀ-ਪਟੜੀ ਵਾਲਿਆਂ (ਸਟਰੀਟ ਵੈਂਡਰਜ਼) ਨੂੰ ਸਵਨਿਧੀ ਸਕੀਮ ਦੇ ਤਹਿਤ ਕਰਜ਼ਾ ਮਿਲ ਚੁੱਕਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਬਹੁਤ ਸਾਰੇ ਨੀਤੀਗਤ ਫੈਸਲੇ ਲਏ ਗਏ ਹਨ ਤਾਂ ਜੋ ਕਿਸਾਨਾਂ, ਮਰੀਜ਼ਾਂ ਅਤੇ ਦੂਰ ਦੁਰਾਡੇ ਦੇ ਇਲਾਕਿਆਂ ਨੂੰ ਡ੍ਰੋਨ ਟੈਕਨੋਲੋਜੀ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਹੋ ਸਕੇ। ਭਾਰਤ ਵਿੱਚ ਡ੍ਰੋਨ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਇੱਕ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ (PLI) ਸਕੀਮ ਦਾ ਐਲਾਨ ਵੀ ਕੀਤਾ ਗਿਆ ਹੈ ਤਾਂ ਜੋ ਭਾਰਤ ਵਿੱਚ ਵੱਡੀ ਗਿਣਤੀ ਵਿੱਚ ਆਧੁਨਿਕ ਡ੍ਰੋਨ ਬਣਾਏ ਜਾਣ ਅਤੇ ਭਾਰਤ ਇਸ ਮਹੱਤਵਪੂਰਨ ਖੇਤਰ ਵਿੱਚ ਆਤਮਨਿਰਭਰ ਬਣ ਜਾਵੇ। ਪ੍ਰਧਾਨ ਮੰਤਰੀ ਨੇ ਵਿਗਿਆਨੀਆਂ, ਇੰਜੀਨੀਅਰਾਂ, ਸੌਫਟਵੇਅਰ ਡਿਵੈਲਪਰਾਂ ਅਤੇ ਸਟਾਰਟਅੱਪ ਉੱਦਮੀਆਂ ਨੂੰ ਭਾਰਤ ਵਿੱਚ ਘੱਟ ਕੀਮਤ ਵਾਲੇ ਡ੍ਰੋਨ ਬਣਾਉਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ “ਡ੍ਰੋਨ ਭਾਰਤ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਦੀ ਸਮਰੱਥਾ ਰੱਖਦੇ ਹਨ।”
**********
ਡੀਐੱਸ/ਏਕੇ
Distributing property cards under Svamitva scheme. https://t.co/qpBTzLHmT2
— Narendra Modi (@narendramodi) October 6, 2021
ये हम अक्सर कहते-सुनते आए हैं कि भारत की आत्मा गांव में बसती है।
— PMO India (@PMOIndia) October 6, 2021
लेकिन आज़ादी के दशकों-दशक बीत गए, भारत के गांवों के बहुत बड़े सामर्थ्य को जकड़ कर रखा गया: PM @narendramodi
गांवों की जो ताकत है, गांव के लोगों की जो जमीन है, जो घर है, उसका उपयोग गांव के लोग अपने विकास के लिए पूरी तरह कर ही नहीं पाते थे।
— PMO India (@PMOIndia) October 6, 2021
उल्टा, गांव की ज़मीन और गांव के घरों को लेकर विवाद, लड़ाई-झगड़े, अवैध कब्ज़ों में गांव के लोगों की ऊर्जा, समय और पैसा और बर्बाद होता था: PM
हमने इस कोरोना काल में भी देखा है कि कैसे भारत के गांवों ने मिलकर एक लक्ष्य पर काम किया, बहुत सतर्कता के साथ इस महामारी का मुकाबला किया।
— PMO India (@PMOIndia) October 6, 2021
बाहर से आए लोगों के लिए रहने के अलग इंतजाम हों, भोजन और काम की व्यवस्था हो, वैक्सीनेशन से जुड़ा काम हो, भारत के गांव बहुत आगे रहे: PM
देश के गांवों को, गांवों की प्रॉपर्टी को, ज़मीन और घर से जुड़े रिकॉर्ड्स को अनिश्चितता और अविश्वास से निकालना बहुत ज़रूरी है।
— PMO India (@PMOIndia) October 6, 2021
इसलिए पीएम स्वामित्व योजना, गांव के हमारे भाइयों और बहनों की बहुत बड़ी ताकत बनने जा रही है: PM @narendramodi
स्वामित्व योजना, सिर्फ कानूनी दस्तावेज़ देने की योजनाभर नहीं है, बल्कि ये आधुनिक टेक्नॉलॉजी से देश के गांवों में विकास और विश्वास का नया मंत्र भी है।
— PMO India (@PMOIndia) October 6, 2021
ये जो ‘गांव-मोहल्ले में उड़न खटोला’ उड़ रहा है, ये जो ड्रोन उड़ रहा है, वो भारत के गांवों को नई उड़ान देने वाला है: PM
बीते 6-7 वर्षों के हमारी सरकार के प्रयासों को देखें, योजनाओं को देखें, तो हमने प्रयास किया है कि गरीब को किसी तीसरे व्यक्ति के सामने हाथ नहीं फैलाना पड़े।
— PMO India (@PMOIndia) October 6, 2021
आज खेती की छोटी-छोटी जरूरतों के लिए पीएम किसान सम्मान निधि के तहत सीधे किसानों के बैंक खातों में पैसा भेजा जा रहा है: PM
वो जमाना देश पीछे छोड़ आया है जब गरीब को एक-एक पैसे, एक-एक चीज के लिए सरकार के पास चक्कर लगाने पड़ते थे।
— PMO India (@PMOIndia) October 6, 2021
अब गरीब के पास सरकार खुद चलकर आ रही है और गरीब को सशक्त कर रही है: PM @narendramodi
ड्रोन टेक्नॉलॉजी से किसानों को, मरीज़ों को, दूर-दराज के क्षेत्रों को ज्यादा से ज्यादा लाभ मिले, इसके लिए हाल ही में अनेक नीतिगत निर्णय लिए गए हैं।
— PMO India (@PMOIndia) October 6, 2021
आधुनिक ड्रोन बड़ी संख्या में भारत में ही बने, इसमें भी भारत आत्मनिर्भर हो, इसके लिए PLI स्कीम भी घोषित की गई है: PM @narendramodi