ਭਾਰਤ ਦੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ, ਸ਼੍ਰੀ ਐੱਮ. ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਸੰਯੁਕਤ ਤੌਰ ‘ਤੇ 15 ਸਤੰਬਰ, 2021 ਨੂੰ ਸ਼ਾਮ 6 ਵਜੇ ਸੰਸਦ ਭਵਨ ਅਨੈਕਸੀ ਦੇ ਮੇਨ ਕਮੇਟੀ ਰੂਮ ਵਿੱਚ ‘ਸੰਸਦ ਟੀਵੀ’ ਲਾਂਚ ਕਰਨਗੇ। ਇਹ ਲਾਂਚ ‘ਅੰਤਰਰਾਸ਼ਟਰੀ ਲੋਕਤੰਤਰ ਦਿਵਸ’ ‘ਤੇ ਹੋ ਰਿਹਾ ਹੈ।
ਸੰਸਦ ਟੀਵੀ ਬਾਰੇ
ਫਰਵਰੀ, 2021 ਵਿੱਚ ਲੋਕ ਸਭਾ ਟੀਵੀ ਅਤੇ ਰਾਜ ਸਭਾ ਟੀਵੀ ਦੇ ਮੇਲ ਦਾ ਨਿਰਣਾ ਲਿਆ ਗਿਆ ਅਤੇ ਮਾਰਚ, 2021 ਵਿੱਚ ਸੰਸਦ ਟੀਵੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦੀ ਨਿਯੁਕਤੀ ਕੀਤੀ ਗਈ।
ਸੰਸਦ ਟੀਵੀ ਦੇ ਪ੍ਰੋਗਰਾਮ ਮੁੱਖ ਰੂਪ ਵਿੱਚ ਇਨ੍ਹਾਂ 4 ਸ਼੍ਰੇਣੀਆਂ ਵਿੱਚ ਹੋਣਗੇ- ਸੰਸਦ ਅਤੇ ਲੋਕਤੰਤਰੀ ਸੰਸਥਾਵਾਂ ਦਾ ਕੰਮਕਾਜ, ਗਵਰਨੈਂਸ ਅਤੇ ਯੋਜਨਾਵਾਂ/ਨੀਤੀਆਂ ਦਾ ਲਾਗੂਕਰਨ, ਭਾਰਤ ਦਾ ਇਤਿਹਾਸ ਅਤੇ ਸੱਭਿਆਚਾਰ ਅਤੇ ਸਮਕਾਲੀ ਮੁੱਦੇ/ਹਿਤ/ਸਰੋਕਾਰ।
*****
ਡੀਐੱਸ/ਏਕੇਜੇ